ਦੁਨੀਆਂ ਘਰਾਂ ਦੇ ਵਿੱਚ ਬੈਠਤੀ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
ਬੱਲੇ ਹੋਏ ਨੀਲੀ ਛੱਤ ਵਾਲਿਆ, ਤੂੰ ਤਾਂ ਧੰਨ-ਧੰਨ ਸਿੱਟੀ ਚ ਕਰਾਤੀ।
ਤੇਰੀ ਕੁਦਰਤ ਨੇ ਕਰਾਮਾਤ ਦਿਖਾਤੀ। ਮਦਰ ਨੇਚਰ ਰੁਤ ਬਦਲਾਤੀ।
ਬਰਫ਼ ਬੜੀ ਖੁੱਲੀ ਬਰਸਾਤੀ, ਤੂੰ ਧਰਤੀ ਉਤੇ ਚਿੱਟੀ ਚਾਦਰ ਵਿਛਾਤੀ।
ਸਨੋਉ ਢੇਰਾਂ ਦੇ ਢੇਰ ਤੂੰ ਪਾਤੀ, ਰੱਬਾ ਦੁਨੀਆਂ ਤੂੰ ਤਾਂ ਸੋਚਾਂ ਵਿੱਚ ਪਾਤੀ।
ਸ਼ੜਕਾਂ ਤੇ ਤਿਲਕਣ ਬੱਣਾਂਤੀ। ਨਾਲੇ ਟ੍ਰੈਫਿਰਕ ਸ਼ੜਕਾਂ ਉਤੇ ਸਲੋ ਕਰਤੀ।
ਮਾੜੀ ਚੰਗੀ ਗੱਡੀ ਸਟੱਕ ਕਰਾਤੀ। ਤੂੰ ਦੁਨੀਆਂ ਸਨੋਉ ਦੇ ਵਿੱਚ ਫਸਾਤੀ।
ਦੁਨੀਆਂ ਘਰਾਂ ਦੇ ਵਿੱਚ ਬੈਠਤੀ। ਰੱਬਾ ਰੱਜਾਈ ਵੀ ਠੰਡੀ-ਠੰਡੀ ਲੱਗਦੀ।
ਠੰਡ ਐਨੀ ਜਿਆਦਾ ਬਹੁਤੀ ਪਾਤੀ। ਸੱਤੀ ਕੈਲਗਰੀ ਫਰੀਜ਼ਰ ਵਿੱਚ ਲਾਤੀ।
ਤੱਤੀ ਹੀਟ ਨੇ ਦੁਨੀਆਂ ਬਚਾਤੀ। ਸਮਝੋ ਇਹ ਰੱਬ ਨੇ ਮੇਹਰਬਾਨੀ ਕਰਾਤੀ।
ਸਤਵਿੰਦਰ ਕਨੇਡਾ ਲਿਆ ਬੈਠਾਤੀ। ਪ੍ਰਭੂ ਨੇ ਡਾਲਰਾਂ ਦੀ ਝੜੀ ਉਤੋਂ ਲਾਤੀ।
ਬਿੱਲ ਪੇ ਕਰਨ ਦੀ ਪ੍ਰਵਾਹ ਨੀ ਕਰੀਦੀ। ਯਾਰੋ ਦੱਬ ਕੇ ਕਮਾਂਈ ਹੈ ਕਰੀਦੀ।

Comments

Popular Posts