ਭਾਗ 62 ਜਾਨੋਂ ਮਹਿੰਗੇ ਯਾਰ
ਕਈਆਂ ਨੂੰ ਪੇਟ ਤੇ ਕਾਮ ਦੀ ਤ੍ਰਿਪਤੀ ਲਈ ਮੰਗ ਕੇ, ਗੁਜ਼ਾਰਾ ਕਰਨ ਨੂੰ, ਦਰ-ਦਰ ਫਿਰਨਾ ਦੀ ਆਦਤ ਪੈ ਜਾਂਦੀ ਹੈ
Satwinder Kaur satti calgary Canada
ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ


ਕਈਆਂ ਨੂੰ ਇਹ ਕਹਿਣ ਦੀ ਆਦਤ ਹੋ ਗਈ ਹੈ, “ ਉਸ ਰੰਗ ਦੇ ਲੋਕ ਐਸੇ ਹਨ। ਵੈਸੇ ਹਨ। ਉਨ੍ਹਾਂ ਨੂੰ ਦੇਖ ਕੇ ਬੱਚੇ ਵਿਗੜ ਰਹੇ ਹਨ। ਉਨ੍ਹਾਂ ਕੋਲ ਜਾਣ ਤੋਂ ਬਚਾ ਕਰੋ। “ ਬੱਚਾ ਸਬ ਕੁੱਝ ਘਰ ਵਿੱਚੋਂ ਸਿੱਖਦਾ ਹੈ। ਆਪ ਤੋਂ ਵੱਡੇ ਦੀ ਨਕਲ ਕਰਦਾ ਹੈ। ਉਸ ਵਰਗਾ ਬੱਣਨਾਂ ਚਾਹੁੰਦਾ ਹੈ। ਹਰਕਤਾਂ ਤੋਂ ਪਤਾ ਚੱਲਦਾ ਹੈ। ਉਹ ਮਾਂ ਜਾਂ ਬਾਪ ਵਰਗਾ ਹੈ। ਆਪਣੀ ਬੁੱਕਲ ਵਿੱਚ ਤਾਂ ਕੋਈ ਦੇਖਦਾ ਨਹੀਂ ਹੈ। ਫ਼ਰਕ ਸਿਰਫ਼ ਇੰਨਾ ਹੈ। ਗੋਰੇ, ਕਾਲੇ ਕਿਸੇ ਗੱਲ ਦੱਸਣ, ਮੰਨਣ ਤੋਂ ਝਿਜਕਦੇ ਨਹੀਂ ਹਨ। ਸਬ ਕੁੱਝ ਖੁੱਲੇਅਮ ਕਰਦੇ ਹਨ। ਕਈ ਉਹੀ ਸਬ ਕੁੱਝ ਚੋਰੀ ਕਰਦੇ ਹਨ। ਦੇਸੀ ਕਰ ਕਤਰ ਕੇ ਮੁੱਕਰ ਜਾਂਦੇ ਹਨ। ਜੋ ਕੁੱਝ ਜੋਤ ਤੇ ਉਸ ਮਾਂ ਕਰਦੇ ਫਿਰਦੇ ਹਨ। ਪਿੱਛੇ ਪਿੰਡ ਉਸ ਦੀ ਘਰਵਾਲੀ ਭਰਾ ਤੇ ਹੋਰਾਂ ਨਾਲ ਕੜ੍ਹੀ ਘੋਲੀ ਜਾਂਦੇ ਹਨ। ਨਿਰਮਲ, ਬਲਵੀਰ, ਰਣਵੀਰ ਵਰਗਿਆਂ ਦੇ ਧੌਲ਼ੇ ਆ ਗਏ। ਕੀ ਇੰਨਾ ਦੇ ਘਰ ਵਸਾਉਣ ਦੇ ਲੱਛਣ ਹਨ? ਘਰ ਤਾਂ ਰੱਬ ਆਸਰੇ ਰਿੜੀ ਜਾਂਦੇ ਹਨ। ਕੀ ਐਸੇ ਲੋਕਾਂ ਨੂੰ ਘਰ ਵਾੜਨਾ ਚਾਹੀਦਾ ਹੈ? ਕੀਹਨੂੰ ਘਰ ਵਾੜਨਾ ਹੈ? ਪਤਾ ਕਿਵੇਂ ਲੱਗੇ? ਕੀਹਦਾ ਕਰੈਕਟਰ ਲੂਜ਼ ਹੈ? ਐਸਾ ਬੰਦਾ ਕਿਸੇ ਇੱਕ ਥਾਂ ਦਾ ਨਹੀਂ ਹੁੰਦਾ। ਛੁੱਟੜ ਰੰਨ ਦੀ ਤਰਾਂ ਦੇਹਲੀਆਂ, ਕੰਧਾ ਟੱਪਦਾ ਹੈ। ਉਸ ਨੂੰ ਕੁੱਤੀਆਂ ਵਾਂਗ, ਆਪ ਦੇ ਮਗਰ ਕੁਤੀੜ ਲਾਉਣੀ ਆਉਂਦੀ ਹੈ। ਬੰਦੇ ਵਿੱਚ ਬਾਂਦਰ, ਕਾਂ ਵਰਗੀ ਚਲਾਕ, ਪਰ ਲੋਕਾਂ ਦਾ ਪਰਾਇਆ ਮਾਲ ਖਾਣ ਦੀ ਵ੍ਰਿਤੀ ਹੈ। ਹਾਥੀ ਵਾਂਗ ਖਾ-ਖਾ ਸਰੀਰ ਵਧਾਉਂਦੇ ਹਨ। ਗਧੇ ਵਾਂਗ ਖਾ ਕੇ, ਲਿਟਣੋਂ ਨਹੀਂ ਹਟਦੇ। ਬੰਦੇ ਵਿੱਚ ਸਬ ਪਸ਼ੂਆਂ, ਜਾਨਵਰਾਂ ਦੀਆਂ ਆਦਤਾਂ ਹਨ।   ਕਈ ਇੰਨਾ ਨੂੰ ਦਬਾ ਲੈਂਦੇ ਹਨ। ਕਈ ਇੰਨਾ ਦਾ ਆਸਰਾ ਲੈ ਕੇ, ਖੱਟੀ ਖਾਂਦੇ ਹਨ। ਕਈਆਂ ਨੂੰ ਪੇਟ ਤੇ ਕਾਮ ਦੀ ਤ੍ਰਿਪਤੀ ਲਈ ਮੰਗ ਕੇ, ਗੁਜ਼ਾਰਾ ਕਰਨ ਨੂੰ, ਦਰ-ਦਰ ਫਿਰਨਾ ਦੀ ਆਦਤ ਪੈ ਜਾਂਦੀ ਹੈ। ਕੰਮ ਕਰਨ ਦੀ ਕੀ ਲੋੜ ਹੈ? ਰੰਡੀਆਂ ਦੇ ਕਿਹੜਾ ਮਰੱਬਿਆਂ ਉੱਤੇ ਹੱਲ ਚੱਲਦੇ ਹਨ? ਉਸ ਲਈ ਸਾਰੇ ਹੀ ਖ਼ਸਮ ਹਨ। ਅਗਲੇ ਸੁਹਾਗਾ ਉਦਾ ਹੀ ਮਾਰ ਜਾਂਦੇ ਹਨ। ਬੀਜ ਫਿਰ ਵੀ ਸਾਰੀਆਂ ਦੇ ਹਰਾ ਨਹੀਂ ਹੁੰਦਾ। ਐਸੀਂ ਕਮਾਂਈ ਫਲਦੀ ਨਹੀਂ ਹੈ। ਥਾਂ-ਥਾਂ ਜਿਸਮ ਵੇਚ ਕੇ, ਖਾਂਣ ਵਾਲੇ ਦਾ ਬੀਜ ਨਾਂਸ਼ ਹੁੰਦੀ ਹੈ। ਰੰਡੀ ਦਾ ਪੁੱਤ ਗਬਰੂ ਨਹੀਂ ਹੁੰਦਾ। ਰੰਡੀ ਦਾ ਪੁੱਤ, ਜੇ ਜਵਾਨ ਹੋ ਜਾਵੇ ਕੋਈ ਸਾਕ ਨਹੀਂ ਕਰਦਾ। ਪਤਾ ਹੁੰਦਾ ਹੈ, ਜ਼ਨਾਨੀ ਦਾ ਮੁੱਲ ਵੱਟਣ ਨੂੰ ਕੋਠੇ ਉਤੇ ਬੈਠਾ ਦੇਵੇਗਾ। ਰੰਡੀ ਨਾਂ ਹੀ ਕਿਸੇ ਇੱਕ ਨਾਲ ਘਰ ਵਸਾ ਸਕਦੀ ਹੈ। ਐਸੀ ਜੂਨ ਪੱਸ਼ੂ, ਜਾਨਵਰ ਵੀ ਕੱਟੀ ਜਾਂਦੇ ਹਨ। ਜੋ ਅੱਗੇ ਆ ਗਿਆ ਉਸੇ ਨਾਲ ਸਬੰਧ ਬੱਣਾਂ ਲੈਂਦੇ ਹਨ। ਜਿੰਨਾਂ ਮਨੁੱਖਾਂ, ਪੱਸ਼ੂਆਂ, ਜਾਨਵਰਾਂ ਦਾ ਕੰਟਰੋਲ ਨਹੀਂ ਹੁੰਦਾ। ਉਣਾਂ ਦੇ ਕਈ ਬਾਰ ਗੱਲ਼ਤੀ ਨਾਲ ਜਾਂ ਬੇਵਕੂਫ਼ੀ ਨਾਲ, ਇੱਕੋ ਸਮੇਂ, ਇੱਕੋ ਜਣੇਪੇ ਵੇਲੇ ਅਲੱਗ-ਅਲੱਗ ਨਸਲਾਂ ਦੇ ਬੱਚੇ ਗੋਰੇ, ਕਾਲੇ, ਦੇਸੀ ਹੁੰਦੇ ਹਨ। ਮਨੁੱਖਾਂ ਵਰਗੇ ਪਸ਼ੂਆਂ, ਜਾਨਵਰਾਂ ਦੇ ਵੀ ਰੰਗ ਹਨ। ਜਦੋਂ ਗਰਭ ਠਹਿਰਦਾ ਹੈ। ਜੇ ਉਨ੍ਹਾਂ ਦਿਨਾਂ ਵਿੱਚ ਇੱਕ ਤੋਂ ਵੱਧ ਮੇਲ ਨਾਲ ਮਾਦਾ ਸੰਭੋਗ ਕਰਦੀ ਹੈ। ਛੁਪ ਕੇ ਲਾਏ ਰੰਗ, ਜਹਾਨ ਵਿੱਚ ਪ੍ਰਗਟ ਹੋ ਜਾਂਦੇ ਹਨ।
ਜਿਸ ਬੰਦੇ ਨਾਲ ਕੋਈ ਮਤਲਬ ਨਹੀਂ ਹੈ। ਜੇ ਕਿਸੇ ਤੱਕ ਲੋੜ ਨਹੀਂ ਹੈ। ਉਸ ਨੂੰ ਘਰ ਸੱਦ ਕੇ ਕੀ ਕਰਾਉਣਾ ਹੈ? ਜਿਸ ਤੋਂ ਕੋਈ ਕੰਮ ਨਹੀਂ ਲੈਣਾ। ਦੁਨੀਆ ਉੱਤੇ ਨਾਂ ਹੀ ਕੋਈ ਦੋਸਤ, ਰਿਸ਼ਤੇਦਾਰ ਹੈ। ਸਰੀਰਕ ਤੇ ਖ਼ੂਨ ਦੇ ਰਿਸ਼ਤੇ ਵੀ ਫਿੱਕੇ ਪੈ ਜਾਂਦੇ ਹਨ। ਅਗਲੇ ਤੋਂ ਕੰਮ ਨਿਕਲਦਿਆਂ ਹੀ ਪੱਤਰੇ ਵਾਚ ਜਾਂਦੇ ਹਨ। ਦੂਜੇ ਉੱਤੇ ਮੁਸੀਬਤ ਪੈਂਦਿਆਂ, ਸਬ ਖਿਸਕ ਜਾਂਦੇ ਹਨ। ਐਸੇ ਲੋਕ ਰੱਬ ਤੋਂ ਵੀ ਨਹੀਂ ਡਰਦੇ। “ ਇਹ ਜੱਗ ਮਿੱਠਾ, ਅਗਲਾ ਕਿਹਨੇ ਡਿੱਠਾ। “ ਜਿੰਨਾ ਜੀਅ ਕਰੇ, ਲੁੱਟੀ ਜਾਣ ਲੋਕਾਂ ਨੂੰ ਦੋਨੇਂ ਹੱਥਾਂ ਨਾਲ, ਸਬ ਪਰਾਇਆ ਮਾਲ ਆਪਣਾ ਹੀ ਹੈ। ਸਾਰੇ ਲੋਕ ਮਾਂ ਦੇ ਯਾਰ-ਖ਼ਸਮ ਲੱਗਦੇ ਹਨ। ਸਾਰੇ ਹੀ ਬਾਪ ਹਨ। ਭਾਂਡੇ ਦਾ ਮੂੰਹ ਖੁੱਲ੍ਹਾ ਹੈ। ਕੁੱਤੇ ਨੂੰ ਸ਼ਰਮ ਚਾਹੀਦੀ ਹੈ। ਜਿਸ ਨਾਲ ਵਰਤਾ ਰੱਖਣਾ ਹੈ। ਉਸ ਦਾ ਖ਼ਿਆਲ ਰੱਖਣਾ ਪੈਂਦਾ ਹੈ।
ਕੋਈ ਇਕੱਲਾ ਵੱਡਾ ਨਹੀਂ ਹੁੰਦਾ। ਰਲ ਕੇ ਚਲਣਾਂ ਪੈਂਦਾ ਹੈ। ਲੋਕ ਕੈਨੇਡਾ, ਅਮਰੀਕਾ ਬਾਹਰਲੇ ਦੇਸ਼ ਵਿੱਚ ਤਾਂ ਆ ਗਏ ਹਨ। ਪਰ ਬਹੁਤੇ ਇੱਥੋਂ ਲੋਕਾਂ ਨਾਲ ਬਹੁਤ ਘਿਰਨਾ ਕਰਦੇ ਹਨ। ਆਪ ਦੇ ਦਿਨ ਤਿਉਹਾਰ ਤਾਂ ਢੋਲ ਵਜਾ ਕੇ ਦੱਸਦੇ ਹਨ। ਦੂਜੇ ਬੰਦੇ ਦੀ ਖ਼ੁਸ਼ੀ ਅੱਖ ਦਾ ਤਿਣ ਲੱਗਦੀ ਹੈ। ਆਪ ਦੀ ਘਰ ਦੀ ਖ਼ੁਸ਼ੀ ਵਿੱਚ ਤਾਂ ਸਾਰੇ ਹੱਸਦੇ ਹਨ। ਦੂਜੇ ਨੂੰ ਹੱਸਦੇ ਦੇਖ ਕੇ ਰੋਣ ਲੱਗਦੇ ਹਨ। ਜਿੰਨਾ ਨੂੰ ਮੈਰੀ ਕ੍ਰਿਸਮਸ ਕਹਿਣ ਨਾਲ ਪੀੜ ਹੁੰਦੀ ਹੈ। ਉਹ ਕੈਨੇਡਾ, ਅਮਰੀਕਾ ਗੋਰਿਆਂ ਦੀ ਨੌਕਰ ਬਣ ਕਿਉਂ ਆਏ ਹਨ? ਕਈ ਤਾਂ ਗੋਰਿਆਂ ਦਾ ਹਰ ਕੰਮ ਬਾਥਰੂਮ ਵੀ ਸਾਫ਼ ਕਰ ਕੇ ਡਾਲਰ ਬਣਾਈ ਜਾਂਦੇ ਹਨ। ਗੋਰੇ-ਗੋਰੀਆਂ ਸਰੀਰ ਹੋਲਾ ਕਰਨ ਨੂੰ ਠੀਕ ਲੱਗਦੇ ਹਨ। ਕਿਸੇ ਦਾ ਲਿਖਿਆ ਸੀ। ਕ੍ਰਿਸਚਨ ਗੁਰਦੁਆਰੇ ਦੀ ਦੇਗ ਨਹੀਂ ਖਾਂਦੇ।  ਆਟਾ, ਘਿਉ, ਖੰਡ ਸਬ ਦੁਨੀਆ ਦੇ ਲੋਕ ਖਾਂਦੇ ਹਨ। ਖਾਣ ਦੇ ਵੱਖਰੇ ਢੰਗ ਹਨ। ਉਹ ਗੱਲ ਹੋਰ ਹੈ। ਕਈਆਂ ਨੂੰ ਇਹ ਪਚਦੇ ਨਹੀਂ ਹਨ।


Comments

Popular Posts