ਆਇਆ ਸੀ ਬਸ ਹੋਲੀਡੇ ਮਨਾਉਣ ਲਈ
- ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਤੂੰ ਆਇਆ ਸੀ ਚਿੱਤ ਹੀ ਪ੍ਰਚਾਉਣ ਦੇ ਲਈ।
ਆਇਆ ਨਹੀਂ ਸੀ ਮੈਨੂੰ ਭਰਮਾਉਣ ਲਈ।
ਤੂੰ ਆਇਆ ਸੀ ਆਪਣੀ ਪਗਾਉਣ ਲਈ।
ਆਇਆ ਨਹੀਂ ਸੀ ਮੈਨੂੰ ਗਲ਼ ਲਾਉਣ ਲਈ।
ਤੂੰ ਆਇਆ ਸੀ ਬਸ ਹੋਲੀਡੇ ਮਨਾਉਣ ਲਈ।
ਤੂੰ ਆਇਆ ਨਹੀਂ ਸੀ ਮੈਨੂੰ ਘੁੰਮਾਉਣ ਲਈ।
ਤੂੰ ਆਇਆ ਸੀ ਟਾਇਮ ਪਾਸ ਕਰਨ ਲਈ।
ਤੂੰ ਆਇਆ ਨਹੀਂ ਮੇਰੇ ਨਾਂ ਸਮਾਂ ਬਤਾਉਣ ਲਈ।
ਤੂੰ ਆਇਆ ਸੀ ਰਾਤ ਰੰਗੀਨ ਬਣਾਉਣ ਲਈ।
ਤੂੰ ਆਇਆ ਨਹੀਂ ਸੀ ਆਪਣੀ ਬਣਾਉਣ ਲਈ।
ਤੂੰ ਆਇਆ ਸੀ ਤੂੰ ਸੱਤੀ ਚਿੱਤ ਪ੍ਰਚਾਉਣ ਦੇ ਲਈ।
ਸਤਵਿੰਦਰ ਆਇਆ ਸੀ ਹੈਸੀਅਤ ਦੇਖਣ ਦੇ ਲਈ।

Comments

Popular Posts