ਦਿਲ ਕਾਲੇ ਸੂਰਤੋ ਮੱਖਣ ਮਲਾਈ ਦੇ ਪੇੜੇ ਹੁੰਦੇ ਨੇ

- ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਸੂਰਤ ਦੇਖ ਕੇ ਬੰਦੇ ਦੀ ਨਹੀਂ ਪਹਿਚਾਣ ਆਉਦੀ।
ਅੱਕਲ ਦੇਖ ਕੇ ਬੰਦੇ ਦੀ ਲਿਆਕਤ ਦੀ ਸੱਮਝ ਪੈਦੀ।
ਜਰੂਰੀ ਨਹੀਂ ਸੋਹਣੀ ਸੂਰਤ ਵਾਲੇ ਸੋਹਣੇ ਹੁੰਦੇ ਨੇ।
ਦਿਲ ਕਾਲੇ ਸੂਰਤੋ ਮੱਖਣ ਮਲਾਈ ਦੇ ਪੇੜੇ ਹੁੰਦੇ ਨੇ।
ਇਹ ਭੋਲ਼ੇ ਭਾਲੇ ਲੋਕਾਂ ਨੂੰ ਧੋਖਾ ਦੇ ਕੇ ਲੁੱਟ ਲੈਦੇ ਨੇ।
ਜਿਉਂਣ ਦਾ ਹਰ ਜਰੀਆਂ ਚਲਾਕ ਸੂਰਤ ਖੋ ਲੈਦੇ ਨੇ।
ਰੱਬ ਨੇ ਸਾਰਿਆ ਦੀ ਸੋਹਣੀ ਸੂਰਤ ਬੱਣਾਈ।
ਇੱਕ ਦੂਜੇ ਵਰਗਾ ਕੋਈ ਦਿੰਦਾ ਨਹੀਂ ਦਿਖਾਈ।
ਸਾਰਿਆਂ ਦੀ ਸੂਰਤ ਅੱਲਗ ਅੱਲਗ ਹੈ ਬੱਣਾਈ।
ਸਤਵਿੰਦਰ ਸੂਰਤਾ ਦੇ ਉਤੇ ਮੋਹਤ ਕਰ ਬੈਠਾਈ।

Comments

Popular Posts