ਮੇਰਾ ਰੁੱਸੇ ਨਾਂ ਕੱਲਗੀਆਂ ਵਾਲਾ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਜੱਗ ਭਾਵੇਂ ਸਾਰਾ ਰੁਸ ਜੇ, ਇੱਕ ਮੇਰਾ ਰੁੱਸੇ ਨਾਂ ਕੱਲਗੀਆਂ ਵਾਲਾ।
ਅੱਜ ਤੱਕ ਲੱਭਿਆ ਨਾਂ ਕੋਈ, ਮੈਨੂੰ ਜੈਸਾ ਹੈ ਗੁਰੂ ਕੱਲਗੀਆਂ ਵਾਲਾ।
ਉਹ ਆਪੇ ਗੁਰੂ, ਆਪੇ ਕਹਾਏ ਚੇਲਾ, ਉਹ ਗੁਰੂ ਕੱਲਗੀਆਂ ਵਾਲਾ।
ਸਿੱਖੀ ਤੋਂ ਚਾਰੇ ਪੁੱਤਰ ਵਾਰ ਗਿਆ ਉਹ ਦਾਨੀ ਕੱਲਗੀਆਂ ਵਾਲਾ।
ਪੂਰਾ ਪਰਿਵਾਰ ਕੌਮ ਉਤੋਂ ਸੀ, ਵਾਰ ਗਿਆ ਗੁਰੂ ਕੱਲਗੀਆਂ ਵਾਲਾ।
ਰੱਬ ਦੇ ਭਾਂਣਾ ਵੀ ਮੰਨਾਉਂਦਾ ਸੀ, ਉਹ ਸਹਿਨਸ਼ਾਹ ਕੱਲਗੀਆਂ ਵਾਲਾ।
ਸਤਵਿੰਦਰ ਸਿੰਘ ਸੂਰਮੇ ਬੱਣਾਂ ਗਿਆ ਆਪਣੇ ਵਰਗੇ ਕੱਲਗੀਆਂ ਵਾਲਾ।
ਅੰਮ੍ਰਿੰਤ ਮਿੱਠਾ ਪੰਜਾਂ ਪਿਆਰਿਆਂ ਨੂੰ ਪਲਾ ਕੇ ਗੁਰੂ ਕੱਲਗੀਆਂ ਵਾਲਾ।
ਹਿੱਕ ਤੱਣ ਕੇ ਜਿਉਣਾਂ ਸਿੱਖਾ ਗਿਆ ਸਾਨੂੰ ਪਿਆਰਾ ਕੱਲਗੀਆਂ ਵਾਲਾ।
ਸੱਤੀ ਦਿਸਿਆਂ ਨਾਂ ਕੋਈ ਇੰਨਾਂ ਠੱਗਾ ਵਿਚੋਂ ਮੈਨੂੰ ਕਦੇ ਕੱਲਗੀਆਂ ਵਾਲਾ।
ਅੱਜ ਹੁਣ ਫਿਰ ਇਕ ਫੇਰਾ ਪਾ ਜੇ, ਜੇ ਰੱਬਾ ਸਤਿਗੁਰੂ ਕੱਲਗੀਆਂ ਵਾਲਾ।
Comments
Post a Comment