ਸਾਡਾ ਮਨ ਤਾਂ ਉਹਦੇ ਉਤੋਂ ਕੁਰਬਾਨ ਹੋ ਗਿਆ
-ਸਤਵਿੰਦਰ ਕੌਰ ਸੱਤੀ (ਕੈਲਗਰੀ)-
ਜਦੋਂ ਉਨੇ ਸੱਤੀ ਆਖ ਕੇ ਸਾਨੂੰ ਸੀ ਬੁੱਲਾਇਆ। ਸਾਡਾ ਮਨ ਤਾਂ ਉਹ ਦੇ ਉਤੋਂ ਕੁਰਬਾਨ ਹੋ ਗਿਆ।
ਸਾਡਾ ਉਦੋਂ ਹੀ ਉਹ ਦੇ ਵੱਲ ਸੀ ਧਿਆਨ ਹੋ ਗਿਆ। ਊਚਾ, ਲੰਬਾ, ਗੋਰਾ ਜਿੰਨੇ ਸੀ ਸਾਨੂੰ ਮੋਹਲਿਆ।
ਦਿਲ ਉਹ ਦਾ ਸੋਹਣਾਂ ਮੁੱਖ ਤੱਕਦਾ ਰਹਿ ਗਿਆ। ਜਦੋਂ ਉਹ ਗੋਡੇ ਮੁਡ ਮੇਰੇ ਆ ਕੇ ਸੀ ਬਹਿ ਗਿਆ।
ਜਦੋਂ ਉਸ ਨੇ ਹੱਥ ਲਾ ਕੇ, ਮੇਰਾ ਬਦਨ ਛੂਹ ਲਿਆ। ਸਾਜਨ ਸਾਨੂੰ ਨਿਰਮਲ, ਪਵਿੱਤਰ ਕਰ ਗਿਆ।
ਗਲ਼ੇ, ਕਦੇ ਹਿੱਕ ਨਾਲ ਲਾਵੇ ਕਹੇ ਤੇਰਾ ਮੈਂ ਹੋ ਗਿਆ। ਕੰਨ ਚ ਸਤਵਿੰਦਰ ਨੂੰ ਲਵ-ਜੂ ਕਹਿ ਗਿਆ।
ਸੁਰਤ ਮੇਰੀ ਗੁੰਮ ਕਰ ਚੋਰੀ ਕਰ ਲੈ ਕੇ ਗਿਆ। ਹੂਬੇ ਨਾਂ ਸਮਾਂਈਏ ਸਾਡਾ ਪਿਆਰਾ ਰੱਬ ਹੋ ਗਿਆ।
Comments
Post a Comment