ਨਕਲੀ ਫੋਟੋ ਚੇਹਰੇ ਲੋਕੋ ਇਨਕਲਾਬ ਨਹੀਂ ਆਉਦੇ।
ਅਸੀ ਡਰਦੇ ਰਹਿੰਦੇ ਤਕੀਆਂ ਕਲਾਮ ਡਰੂ ਲੋਕਾਂ ਦੇ ਹੁੰਦੇ।
ਬਗੈਰ ਆਮੋਂ ਸਹਮਣੇ ਹੋਏ, ਮਿਲਣੀ ਨਹੀਂ ਹੁੰਦੀ।
ਪਿਠ ਕਰਕੇ ਨਹੀਂ ਮੁੱਖ ਦਿਖਾਕੇ ਮੁਲਾਕਾਤ ਹੁੰਦੀ।
ਦੋਸਤਾਂ ਅੱਗੇ ਵੀ ਤਾਂਹੀਂ ਸੀਨਾ ਖੋਲ ਕੇ ਗੱਲ ਹੁੰਦੀ।
ਦੁਸ਼ਮਣਾਂ ਅੱਗੇ ਸੀਨਾਂ ਠੋਕ ਕੇ ਗੱਲ-ਬਾਤ ਹੁੰਦੀ।
ਬਗੈਰ ਬੋਲਿਆਂ ਗੱਲਬਾਤ ਵੀ ਪੂਰੀ ਨਹੀਂ ਹੁੰਦੀ।
ਲਿਖੀਏ ਨਾਂ ਤਾਂ ਸਾਰੀ ਹਿਸਟਰੀ ਅਧੂਰੀ ਰਹਿੰਦੀ।
ਝੂਠ ਦੀ ਤਾਕਤ ਸਤਵਿੰਦਰ ਰੱਤੀ ਨਹੀਂ ਹੁੰਦੀ।
ਸੱਤੀ ਹਰ ਗੱਲ ਉਸ ਮਾਲਕ ਦੀ ਰਜ਼ਾ ਨਾਲ ਹੁੰਦੀ।
ਕਰ ਲੱਖ ਯਤਨ ਮੱਥੇ ਦੀ ਲਿਖੀ ਨਹੀਂ ਬਦਲ ਹੁੰਦੀ।
Comments
Post a Comment