ਮੇਰਾ ਮਾਲਹ ਮੇਰੇ ਨਾਲ ਹੈ ਖੜ੍ਹਾ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
ਜਾ ਵੇ ਜਾ ਤੈਨੂੰ ਅਸੀਂ ਦਿਲੋਂ ਕੱਢਤਾ। ਤੈਨੂੰ ਲੋਕਾ ਜੋਗਾ ਹੋਣੇ ਨੂੰ ਮੈਂ ਛੱਡਤਾ।
ਤੂੰ ਫੁਕਰੀਆਂ ਮਾਰਨੋਂ ਨਹੀਂ ਹੱਟਦਾ। ਲੋਕਾਂ ਦਾ ਰਹਿੰਦਾ ਆਸਰਾ ਤੱਕਦਾ।
ਜਾ ਵੇ ਹੁਣ ਉਨਾਂ ਲੋਕਾਂ ਕੋਲ ਜਾ। ਜਾ ਕੇ ਆਪਣਾਂ ਹਾਲ ਤੁੰ ਉਨਾਂ ਨੂੰ ਸੁਣਾਂ।
ਸਤਵਿੰਦਰ ਨੂੰ ਹੁਣ ਤੂੰ ਹੋਰ ਨਾਂ ਸਤਾ। ਜਿਧਰ ਨੂੰ ਜਾਂਣਾਂ ਬੇਸ਼ੱਕ ਚਲਾ ਜਾ।
ਸੱਤੀ  ਦਾ ਮਾਲਕ ਉਹੀ ਇਕੋ ਆ। ਉਸੇ ਦਾ ਹੀ ਮੈਂ ਤੱਕਿਆ ਓਟ ਆਸਰਾ।
ਵੇ ਤੇਰੀ ਹੁਣ ਸਾਨੂੰ ਰਹੀ ਨਾਂ ਪ੍ਰਵਾਹ। ਮੇਰਾ ਮਾਲਹ ਉਹ ਮੇਰੇ ਨਾਲ ਹੈ ਖੜ੍ਹਾ।
ਸਾਨੂੰ ਸਦ ਰਹਿੰਦਾ ਰੱਬ ਦਾ ਆਸਰਾ। ਤੇਰੇ ਆਉਣੇ ਜਾਂਣੇ ਨੂੰ ਖੁੱਲਾ ਦਰ ਆ।
ਦੁਨੀਆਂ ਬਗੈਰ ਵੀ ਨਹੀਂ ਹੈ ਸਰਦਾ। ਹਰ ਬੰਦਾਂ ਪੈਰਾਂ ਆਪਣਿਆਂ ਤੇ ਖੜ੍ਹਦਾ।

ਧੰਨ, ਧੀ-ਪੁੱਤ ਇਕ ਸਾਹ ਨਹੀਂ ਦਿੰਦਾ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
ਹਰ ਇੱਕ ਦਿਨ ਚੜ੍ਹ ਕੇ ਢਲ ਜਾਂਦਾ। ਬਗੈਰ ਰੁਕਿਆਂ ਸਮਾਂ ਮੁੱਕਦਾ ਜਾਂਦਾ।
ਜੀਅ ਕਰੇ ਸਮੇਂ ਨੂੰ ਫੜ ਕੇ ਰੋਕਲਾਂ। ਜੇ ਸਮੇਂ ਵਾਂਗ ਚੱਲਣਾਂ ਮੈਂ ਆਪ ਸਿੱਖਲਾਂ।
ਦੁਨੀਆਂ ਦੀ ਰਫ਼ਤਾਰ ਵੀ ਤੇਜ਼ ਆ। ਅੱਗੇ ਲੰਘਣੇ ਦੀ ਲੋਕੋ ਦੋੜ ਲੱਗੀ ਆ।
ਹਰ ਕੋਈ ਦਿਸਦਾ ਭੱਜਿਆ ਫਿਰਦਾ। ਦੂਜੇ ਤੋਂ ਵੱਧ ਧੰਨ ਇਕੱਠਾ ਹੈ ਕਰਦਾ।
ਧੰਨ ਵਿਚੋਂ ਸੁਖ ਖੁਸੀਆਂ ਹੈ ਲੱਭਦਾ। ਜਿੰਦਗੀ ਵਿੱਚ ਕੁੱਝ ਪੱਲੇ ਨਹੀਂ ਪੈਦਾ।
ਸਬ ਧੰਨ ਪਿਆਰ ਲੈਣੇ ਨੂੰ ਚੱਕਰ ਚੱਲਦਾ। ਧੀ-ਪੁੱਤ, ਧੰਨ ਇਕ ਸਾਹ ਨਹੀਂ ਦਿੰਦਾ।
ਇਹ ਤਾਂ ਛੱਡ ਜਾਂਦੇ ਬੰਦਾ ਹੋਵੇ ਜਿਉਂਦਾ। ਕਹਿੰਦੇ ਗੁਡ ਬਾਏ ਜਦੋਂ ਦਿਲਦਾਰ ਥਿਉਂਦਾ।
ਸੱਤੀ ਆ ਗਿਆ ਦਿਨ ਸਬ ਛੱਡਤਾ। ਸਤਵਿੰਦਰ ਮੌਤ ਨੇ ਜਦੋਂ ਗਲਾ ਦੱਬਤਾ।
ਨਿੱਕਲਿਆ ਦਮ ਕੌਡੀਆਂ ਵਾਂਗ ਰੁਲਦਾ। ਕੋਈ ਮੁਰਦਾ ਘਰ ਵਿੱਚ ਨਹੀਂ ਰੱਖਦਾ।
ਜਾਲਿਆ, ਤਾਰਿਆ ਮਿੱਟੀ ਚ ਦੱਬਤਾ। ਮਰੇ ਬੰਦੇ ਨੂੰ ਕੋਈ ਮਿਸ ਨਹੀਂ ਕਰਦਾ।
ਮੂੰਹ ਉਤੇ ਹਰ ਕੋਈ ਬੱਲੇ-ਬੱਲੇ ਕਰਦਾ। ਪਿੱਠ ਪਿਛੇ ਪ੍ਰਸੰਸਾ ਦਲੇਰ ਬੰਦਾ ਕਰਦਾ।

Comments

Popular Posts