ਕਿਸੇ ਬੁੱਢੇ ਨੂੰ ਪੁੱਛੋ, ਸਾਰੀ ਜਿੰਦਗੀ ਕੀ ਖੱਟਿਆ ਹੈ?
Satwinder Kaur satti calgary Canada
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਕਨੇਡਾ, ਅਮਰੀਕਾ, ਦੋਬਈ ਤੇ ਹੋਰ ਬਾਹਰਲੇ ਦੇਸ਼ਾਂ ਵਾਲਿਆਂ ਦੀ ਜਿੰਦਗੀ ਜਿਵੇਂ ਬੀਤਦੀ ਹੈ। ਉਹੀ ਜਾਂਣਦੇ ਹਨ। ਬੰਦਾ ਹਰ ਸਮੇਂ ਹੈਰਾਨ, ਪ੍ਰੇਸਾਨ, ਝੱਲਾ ਹੋਇਆ ਫਿਰਦਾ ਹੈ। ਚੰਗੀ ਜਿੰਦਗੀ ਜਿਉਣ ਲਈ ਲੋਕ ਆਪਣਾਂ ਦੇਸ਼ ਛੱਡ ਕੇ, ਦੂਜੇ ਦੇਸ਼ ਵਿੱਚ ਜਾਂਦੇ ਹਨ। ਇਸੇ ਕਰਕੇ ਜੋ ਹੱਥ ਵਿੱਚ ਸੀ। ਉਹ ਵੀ ਖਿਸਕ ਗਿਆ ਹੈ। ਕਈਆਂ ਦੇ ਬਾਹਰ ਆਉਣ ਪਿਛੋਂ ਜੱਦੀ ਘਰ ਢਹਿ ਗਏ ਹਨ। ਕਈ ਜੋ ਨਵੇਂ ਘਰ ਵੀ ਬੱਣਾਂ ਆਏ ਹਨ। ਉਨਾਂ ਨੂੰ ਕੋਈ ਸੰਭਾਲਦਾ ਨਹੀਂ ਹੈ। ਚੰਗੇ ਭਲੇ ਘਰ ਜ਼ਮੀਨਾਂ ਦੇ ਹੁੰਦੇ ਹੋਏ, ਲੋਕ ਬਾਹਰਲੇ ਦੇਸ਼ਾਂ ਵਿੱਚ ਦਿਹਾੜੀਆਂ ਜੋਤੇ ਲਗਾਉਂਦੇ ਫਿਰਦੇ ਹਨ। ਕਈ ਸਬ ਕੁੱਝ ਹੁੰਦੇ ਹੋਏ ਵੀ ਟੱਕਰਾਂ ਮਾਰਦੇ ਫਿਰਦੇ ਹਨ। ਬਹੁਤਾ ਖਾਂਦੀ ਥੋੜਿਉ ਜਾਂਦੀ। ਕਨੇਡਾ, ਅਮਰੀਕਾ, ਦੋਬਈ ਤੇ ਹੋਰ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਵੀ ਕੁੱਝ ਹਾਂਸਲ ਨਹੀਂ ਹੁੰਦਾ। ਕਿਸੇ ਰੰਗ, ਜਾਤ, ਕਾਲੇ, ਗੋਰੇ, ਦੇਸੀ ਕਿਸੇ ਬੁੱਢੇ ਨੂੰ ਪੁੱਛੋ, ਸਾਰੀ ਜਿੰਦਗੀ ਕੀ ਖੱਟਿਆ ਹੈ? ਉਹ ਵੀ ਹੱਥ ਤੇ ਪੱਲਾ ਝਾਂੜ ਦਿੰਦਾ ਹੈ। ਜਿੰਨਾਂ ਬੱਚਿਆਂ, ਰਿਸ਼ਤੇਦਾਰਾਂ, ਦੋਸਤਾਂ ਤੋਂ ਜਾਨ ਵਾਰਨ ਤੱਕ ਬੰਦਾ ਜਾਂਦਾ ਹੈ। ਆਪਦੇ ਮੂੰਹ ਵਿੱਚੋਂ ਬੁੱਰਕੀ ਕੱਢ ਕੇ, ਉਨਾਂ ਲਈ ਦਿੰਦਾ ਸੀ। ਉਮਰ ਵੱਧਣ ਨਾਲ ਸਬ ਖਿਸਕ ਜਾਂਦੇ ਹਨ। ਬੁੱਢੇ ਬੰਦੇ ਤੇ ਕੁੱਤੇ ਉੱਲੂਆਂ ਵਾਂਗ ਬੈਠੇ, ਨਵੀਂ ਚਲਦੀ ਦੁਨੀਆਂ ਨੂੰ ਦੇਖ਼ਦੇ ਰਹਿੰਦੇ ਹਨ। ਜੁਵਾਨੀ ਵਿੱਚ ਬੰਦਾ ਅੰਬਰੀ ਉਡਦਾ ਹੈ। ਇਕੱਲੇ ਭਾਰਤੀ ਹੀ ਦੇਸ਼, ਪਿੰਡ ਜੱਦੀ ਥਾਂ ਛੱਡ ਕੇ ਤੁਰੇ ਨਹੀਂ ਫਿਰਦੇ। ਬਹੁਤਾ ਹਾਂਸਲ ਕਰਨ ਲਈ ਹਰ ਕੋਈ ਚੀਨੇ, ਗੋਰੇ, ਕਾਲੇ ਐਸਾ ਕਰਦੇ ਹਨ। ਸੁਖ ਤੇ ਖੁਸੀਆਂ ਭਾਲਦਾ, ਬੰਦਾ ਪੈਰ ਜਮਾਂਉਂਦਾ ਹੋਇਆ, ਪੂਰਾ ਹੀ ਹਿਲ ਜਾਂਦਾ ਹੈ। ਬੰਦਾ ਪੋਚੇ ਮਾਰਨ ਲਈ ਪਰਦੇ ਪਾਉਂਦਾ ਹੈ। ਬੰਦਾ ਜੀਵਨ ਵਿੱਚ ਕਰਦਾ ਕੁੱਝ ਹੋਰ ਹੈ। ਦੱਸਦਾ ਕੁੱਝ ਹੋਰ ਹੈ। ਤਾਂਹੀਂ ਤਾ ਹੋਰ ਲੋਕ ਬਾਹਰਲੇ ਦੇਸ਼ਾਂ ਨੂੰ ਭੱਜਦੇ ਹਨ। ਉਨਾਂ ਨੂੰ ਕਨੇਡਾ, ਅਮਰੀਕਾ, ਇੰਗਲੈਡ ਤੋਂ ਗਿਆਂ ਕੋਲੇ, ਡਾਲਰ, ਪੌਡ ਛੱਣਕਦੇ ਦਿਸਦੇ ਹਨ। ਇਹ ਨਹੀਂ ਪਤਾ ਹੁੰਦਾ। ਇਂਨਾਂ ਨੂੰ ਕਮਾਂਉਣ ਲਈ ਖੂਨ, ਪਸੀਨਾਂ ਵਹਾ ਕੇ, ਹੱਡ ਭੰਨਵੀਂ ਮੇਹਨਤ ਕਰਨੀ ਪੈਂਦੀ ਹੈ।
ਜੋ ਨੋਟਾਂ ਦੀ ਲੱਖਾਂ ਦੀ ਗਿੱਣਤੀ ਕਰਦਾ ਹੈ। ਟਰੱਕਾ ਦੀ ਟਰਾਂਸਪੋਰਟ ਦਾ ਮਾਲਕ ਵੀ ਦੋ-ਚਾਰ ਰੋਟੀਆਂ ਖਾਂਦਾ ਹੈ। ਬਾਂਥਰੂਮ ਨੂੰ ਕਲੀਨ ਕਰਨ ਵਾਲਾ ਦੋ-ਚਾਰ ਹਜਾਰ ਡਾਲਰ ਬੱਣਾਉਣ ਵਾਲਾ ਵੀ ਦੋ-ਚਾਰ ਹੀ ਰੋਟੀਆਂ ਖਾਂਦਾ ਹੈ। ਸਬ ਦੀ ਇੱਕ ਡੰਗ ਦੀ ਇੰਨੀ ਕੁ ਹੀ ਖੁਰਾਕ ਹੈ। ਭਾਂਵੇਂ ਕੋਈ ਅਮਰੀਕਾ ਵਿੱਚ ਰਹਿੰਦਾ ਹੈ। ਜਾਂ ਭਾਰਤ ਦੇ ਪਿੰਡ ਦਾ ਮਜ਼ਦੂਰ ਹੈ। ਬਾਹਰਲੇ ਦੇਸ਼ਾਂ ਵਿੱਚ ਵੀ ਕਈ ਕਮਾਂ ਕੇ ਖਾਂਦੇ ਹਨ। ਚੰਗਾ ਗੁਜਾਰਾ ਕਰੀ ਜਾਂਦੇ ਹਨ। ਕਈ ਮੰਗ ਕੇ ਖਾਦੇ ਹਨ। ਕੁੱਤੇ ਵਾਂਗ ਲੋਕਾਂ ਦੀ ਪਾਈ ਬੋਟੀ ਉਤੇ ਪੱਲ਼ਦੇ ਹਨ। ਕੁੱਤਾ ਜਿਸ ਦਾ ਖਾਂਦਾ ਹੈ। ਉਸ ਦੀ ਜਾਨ-ਮਾਲ ਦੀ ਰਾਖੀ ਵਫਾਦਾਰੀ ਨਾਲ ਕਰਦਾ ਹੈ। ਬੰਦਾ ਜਿਸ ਦਾ ਖਾਂਦਾ ਹੈ। ਉਸੇ ਦੇ ਭਾਂਡੇ ਭੰਨਦਾ ਹੈ। ਜੜਾ ਵੰਡਦਾ ਹੈ। ਉਸੇ ਦੇ ਜੂੰਡੇ ਪੱਟਦਾ ਹੈ। ਮਤਲੱਬ ਸਮੇਂ, ਕੰਮ ਕੱਢਣ ਲਈ ਕੁੱਝ ਵੀ ਕਰ ਸਕਦਾ ਹੈ। ਪੈਰ ਫੜ ਸਕਦਾ ਹੈ। ਲਾੜਾ ਚੱਟ ਸਕਦਾ ਹੈ। ਕੰਮ ਕੱਢਕੇ, ਅੱਗਲੇ ਦਾ ਗਲਾਂ ਵੀ ਘੁੱਟ ਸਕਦਾ ਹੈ। ਆਪਦੇ ਮਤਲੱਬ ਨੂੰ ਬੰਦਾ ਗੂੰਹ ਦੀਆਂ ਰੋੜੀਆਂ ਚੁਗ ਸਕਦਾ ਹੈ।
ਨੌਕਰੀ ਦੇਣ ਵੇਲੇ, ਘਰ ਤੇ ਜਾਇਦਾਦ ਲਈ ਕਰਜਾ ਲੈਣ ਸਮੇਂ, ਜਾਂ ਹੋਰ ਸਰਕਾਰੀ ਕੰਮਾਂ ਸਮੇਂ, ਬੰਦੇ ਤੋਂ ਉਸ ਦੀ ਜਾਂਣਕਾਰੀ ਲਈ ਜਾਂਦੀ ਹੈ। ਉਸ ਦਾ ਫੋਨ ਨੰਬਰ, ਘਰ ਦਾ ਨੰਬਰ, ਉਸ ਨੂੰ ਜਾਂਨਣ ਵਾਲੇ ਬੰਦਿਆਂ ਤੋਂ ਉਸ ਬਾਰੇ ਪੁੱਛਦਾ ਹੈ। ਬੰਦਾ ਹੀ ਬੰਦੇ ਉਤੇ ਰੱਤੀ ਭਰ ਵੀ ਭਰੋਸਾ ਨਹੀਂ ਕਰਦਾ। ਜੇ ਘਰ ਵਿੱਚ ਕੁੱਤਾ ਪਾਲਣਾਂ ਹੋਵੇ। ਉਸ ਦੀ ਸਿਰਫ਼ ਸ਼ਕਲ ਦੇਖੀ ਜਾਂਦੀ ਹੈ। ਖਾਨਦਾਨ ਘਰ-ਬਾਰ ਨਹੀਂ ਲੱਭਿਆ ਜਾਂਦਾ। ਤਾਂ ਵੀ ਉਹ ਮਾਲਕ ਦਾ ਖਾ ਕੇ, ਉਸ ਦਾ ਵਫਾਦਾਰ ਹੀ ਰਹਿੰਦਾ ਹੈ। ਬੰਦੇ ਦੀਆਂ ਵਦੀਕੀਆਂ ਕਰਕੇ ਕੁੱਤਾ ਹੱਲਕਦਾ ਹੈ। ਬਹੁਤੇ ਬੰਦੇ ਲੋਕਾਂ ਦਾ ਮਾਲ ਖਾਂਣ ਲਈ ਹੱਲਕੇ ਰਹਿੰਦੇ ਹਨ।
ਇਹ ਹੋਰ ਕਿਹਦੀ ਮੇਹਰਬਾਨੀ ਹੋ ਗਈ?
Satwinder Kaur satti calgary Canada
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਟਰੱਕਾ ਦੀ ਟਰਾਂਸਪੋਰਟ ਦਾ ਤੇ ਜੋਤ ਦਾ ਮਾਲਕ ਸਕੰਦਰ ਇੰਡੀਆ ਗਿਆ ਸੀ। ਕਈ ਤਾਂ ਉਸ ਦੀ ਜੀਨ ਦੇਖ਼ਂ ਕੇ ਹੀ ਕਨੇਡਾ ਦੀ ਪ੍ਰਸੰਸਾ ਕਰੀ ਜਾਂਦੇ ਸੀ। ਜੀਨ ਭਾਵੇਂ ਇੰਡੀਆਂ ਦੀ ਹੀ ਬੱਣੀ ਹੋਈ ਸੀ। ਵੈਸੇ ਜੀਨ ਵੀ ਹਰ ਬੰਦੇ ਦੇ ਪਾਈ ਨਹੀਂ ਸੱਜਦੀ। ਜਿਸ ਦੇ ਲੱਕ ਤੇ ਠਹਿਰੂ ਉਹੀ` ਪਵੇਗਾ। ਸਕੰਦਰ ਤਾਂ ਚਾਹੇ ਪੁੱਠਾ ਪਜਾਮਾਂ ਵੀ ਪਾ ਲਵੇ। ਕਿਸੇ ਨੇ ਇਹ ਨਹੀਂ ਕਹਿੱਣਾਂ, “ ਇਸ ਨੂੰ ਸਿੱਧਾ ਕਰਕੇ ਪਾ ਲੈ। “ ਬਾਤ ਤਾਂ ਪੈਸੇ ਦੀ ਹੈ। ਤੇ ਕਨੇਡਾ ਦੇ ਲੱਗੇ ਲੈਬਲ ਦੀ ਹੈ। ਕਨੇਡਾ ਵਿੱਚ ਹਰ ਤਰਾਂ ਦਾ ਪਾਟਿਆ ਕੱਪੜਾ ਪਾਇਆ ਵੀ ਫੈਸ਼ਨ ਬੱਣ ਜਾਂਦਾ ਹੈ। ਸਕੰਦਰ ਪਿੰਡਾਂ ਵਿਚੋਂ ਹੋਰ ਡਰਾਇਵਰ ਲੈਣ ਲਈ ਗਿਆ ਸੀ। ਬਾਹਰਲੇ ਦੇਸਾਂ ਵਿੱਚ ਆਉਣ ਲਈ ਨੌਜੁਵਾਨ ਮੁੰਡੇ, ਕੀ ਕੁੜੀਆਂ ਵੀ ਡਰਾਇਵਰੀ ਮਜ਼ਦੂਰੀ ਕਰਨ ਨੂੰ ਤਿਆਰ ਹਨ। ਮਾਂ ਦੇ ਹੁੰਦਿਆਂ, ਘਰ ਚਾਹੇ ਰੋਟੀ ਤਵੇ ਤੇ ਨਾਂ ਪਾਉਣੀ ਆਉਂਦੀ ਹੋਵੇ। ਸਕੰਦਰ ਵੀ ਜੋਤ ਦਾ ਹੀ ਗੁਰੂ ਸੀ। ਚੂਟਕੀ ਮਾਰਨ ਜਿੰਨਾਂ ਸਮਾਂ, ਔਰਤ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਲਗਾਉਂਦਾ ਸੀ। ਇਸ ਨੇ ਸੋਚਿਆ, ਜੋਤ ਦੇ ਘਰ ਮਾਂ ਤੇ ਉਸ ਦੀ ਪਤਨੀ ਹੀ ਹਨ। ਗੇੜਾ ਤਾਂ ਮਾਰਨਾਂ ਚਾਹੀਦਾ ਹੈ। ਸਕੰਦਰ ਦੇ ਆਉਣ ਦੀ ਬੁੜੀਆਂ ਨੂੰ ਪੂਰੀ ਵਿੜਕ ਸੀ। ਉਹ ਬੰਠਿੰਡੇ ਕਿਸੇ ਕੰਮ ਗਿਆ ਸੀ। ਅਸਲ ਵਿੱਚ ਬੰਠਿੰਡੇ ਦੇ ਨੌਜੁਵਾਨ ਮੁੰਡੇ ਕੁੜੀਆਂ ਦੇ ਹੁਸਨ ਉਤੇ ਗਾਂਣੇ ਬੜੇ ਲਿਖੇ ਜਾ ਰਹੇ ਸਨ। ਉਸ ਨੇ ਸੋਚਿਆ, ਮਾੜਾ ਮੋਟਾ ਰੰਗ ਤਾਂ ਨਾਲ ਵਾਲੇ ਪਿੰਡ ਵਿੱਚ ਵੀ ਚੜ੍ਹ ਗਿਆ ਹੋਣਾਂ ਹੈ। ਸਕੰਦਰ ਵੀ ਹੁਸਨ ਦਾ ਪੁਰਾਣਾਂ ਸਿਕਾਰੀ ਸੀ। ਇਹ ਕਵੀ ਨਿਰਮਲ ਤੋਂ ਵੀ ਦੋ ਉਂਗ਼ਲਾਂ ਉੱਚਾ ਨੌਜੁਵਾਨ ਸੀ। ਸਰੀਰ ਤੋਂ ਬੜਾ ਫੱਬਦਾ ਸੀ। ਬੰਦਾ ਉਸ ਵੱਲ ਦੇਖਦਾ ਹੀ ਰਹਿ ਜਾਂਦਾ ਸੀ। ਉਸ ਦੇ ਦਰਸ਼ਨ ਕਰਕੇ ਹੀ ਭੁੱਖ ਲਹਿੰਦੀ ਸੀ। ਕਨੇਡਾ ਦੀ ਖੁਰਾਕ ਦਾ ਕਮਾਲ ਸੀ। ਰੰਗ ਸੇਬ ਵਰਗਾ ਲਾਲ ਸੀ। ਅੱਖਾਂ ਵਿੱਚ ਅੰਗਿਆਰਾਂ ਵਰਗਾ ਸੇਕ ਸੀ।
ਕਾਰ ਦਰਾ ਮੂਹਰੇ ਆ ਕੇ ਰੁਕੀ, ਤਾਂ ਜੋਤ ਦੀਆਂ ਦੇਂ ਕੁੜੀਆਂ ਭੱਜ ਕੇ ਦਰਾਂ ਮੂਹਰੇ ਆ ਗਈਆਂ। ਮਗਰ ਹੀ ਸੁਖਵਿੰਦਰ ਵੀ ਆ ਗਈ। ਉਹ ਕਈ ਦਿਨਾਂ ਤੋਂ ਵਿੜਕਾਂ ਲੈ ਰਹੀ ਸੀ। ਉਸ ਦੇ ਮੁੰਡੇ ਗੁਰਜੋਤ ਨੇ, ਜੈਸਾ ਸਕੰਦਰ ਦਾ ਹੂਲੀਆ ਦੱਸਿਆ ਸੀ। ਵੈਸਾ ਹੀ ਜੁਵਾਨ ਮਰਦ ਕਾਰ ਵਿੱਚੋਂ ਬਾਹਰ ਆਇਆ। ਉਹ ਉਨਾਂ ਦੇ ਘਰ ਗ਼ਾ ਕੇ ਵੜ੍ਹ ਗਿਆ। ਸਕੰਦਰ ਨੇ ਜਦੋਂ ਜੋਤ ਦੀਆਂ ਗੱਲਾਂ ਸੁਰੂ ਕੀਤੀਆਂ। ਫਿਰ ਤਾਂ ਪੱਕਾ ਪਤਾ ਲੱਗ ਗਿਆ। ਬਈ ਇਹੀ ਸਕੰਦਰ ਟਰੱਕਾਂ ਦਾ ਮਾਲਕ ਹੈ। ਸੁਖਵਿੰਦਰ ਉਸ ਨੂੰ ਕਨੇਡਾ ਦੇ ਡਾਲਰਾਂ ਨਾਲ ਬੱਣੇ ਕੰਮਰੇ ਵਿੱਚ ਲੈ ਗਈ। ਉਸੇ ਨੂੰ ਸਾਰੇ ਕੰਮਰੇ ਵਿੱਚ ਗੇੜਾ ਕੱਢਾ ਕੇ, ਅਟੈਚਡ ਬਾਥਰੂਮ ਦੇਖਾਇਆ। ਉਸ ਨੇ 32 ਇੰਚਜ਼ ਟੀ ਵੀ ਦਾ ਬਟਨ ਔਨ ਕਰ ਦਿੱਤਾ। ਸਕੰਦਰ ਨੇ ਕਿਹਾ, “ ਟੀਵੀ ਦਾ ਮਸਾਂ ਖਹਿੜਾ ਛੁੱਟਾ ਹੇ। ਕਨੇਡਾ ਵਿੱਚ ਟੀਵੀ ਦੇਖ਼ਣ ਤੋਂ ਬਗੈਰ ਹੋਰ ਕੋਈ ਮਨ ਪ੍ਰਚਾਵਾ ਨਹੀਂ ਹੈ। ਮੈਂ ਤਾਂ ਤੁਹਾਡੀਆਂ ਗੱਲਾਂ ਸੁਣਨ ਆਇਆ ਹਾਂ। “ ਸਕੰਦਰ ਨੇ ਆਪਣੀ ਜੇਬ ਵਿਚੋਂ ਕੱਢ ਕੇ, 50 ਹਜਾਰ ਰੂਪੀਏ ਦੇ ਨੋਟਾਂ ਦੀਆਂ ਗੱਡੀਆਂ, ਸੁਖਵਿੰਦਰ ਦੇ ਹੱਥਾਂ ਉਤੇ ਰੱਖ ਕੇ, ਉਸ ਦੇ ਦੇਂਨੇ ਹੱਥ ਘੁੱਟ ਲਏ। ਨੋਟ ਦੇਖ਼ ਤੇ ਸਕੰਦਰ ਦੀ ਛੂਹ ਨਾਲ ਉਹ ਝੱਲੀ ਜਿਹੀ ਹੋ ਗਈ। ਉਸ ਨੇ ਸਕੰਦਰ ਦੇ ਨਾਲ ਸੋਫੇ ਉਤੇ ਬੈਠਦੀ ਨੇ ਕਿਹਾ, “ ਇਹ ਵੀ ਤੁਹਾਡੀ ਮੇਹਰਬਾਨੀ ਨਾਲ ਘਰ ਪਾਇਆ ਹੈ। ਸਾਡੇ ਘਰ ਦੀ ਦਾਲ ਰੋਟੀ ਚੱਲਦੀ ਹੈ। “
ਸਕੰਦਰ ਦੀ ਨਿਗਾ ਘਰ ਦੇ ਚਾਰੇ ਪਾਸੇ ਘੁੰਮ ਰਹੀ ਸੀ ਸਕੰਦਰ ਸੋਚੀ ਪੈ ਗਿਆ। ਜੋਤ ਨੇ ਐਨਾਂ ਪੈਸਾ ਕਿਥੋਂ ਭੇਜਿਆ ਹੋਵੇਗਾ? ਐਡਾ ਘਰ ਕਿਵੇਂ ਖੜ੍ਹਾ ਕਰ ਲਿਆ। ਕਨੇਡਾ ਵਿੱਚ ਜੋਤ ਨੇ ਛੇ ਮਹੀਨੇ ਤਾਂ ਕੋਈ ਕੰਮ ਦਾ ਡੱਕਾ ਦੂਹਰਾ ਨਹੀਂ ਕੀਤਾ। ਡਰਾਈਵਿੰਗ ਲਾਈਸੈਂਸ ਨਹੀਂ ਮਿਲਿਆ ਸੀ। ਟਰੱਕ ਤੇ ਜਾਂਦੇ ਨੂੰ ਮਸਾਂ ਮਹੀਨਾਂ ਇੱਕ ਹੋਇਆ। ਮੈਂ ਛੇ ਮਹੀਨਿਆਂ ਵਿੱਚ ਦੁਆਨੀ ਇੱਕ ਨਹੀਂ ਦਿੱਤੀ। ਇਹ ਹੋਰ ਕਿਹਦੀ ਮੇਹਰਬਾਨੀ ਹੋ ਗਈ? ਉਸ ਨੂੰ ਯਾਦ ਆਉਣ ਲੱਗਾ। ਲੋਕ ਦੇ, ਜੋ ਉਲਾਭੇ ਮੈਨੂੰ ਆਉਂਦੇ ਸਨ। ਕੋਈ ਕਹਿੰਦਾ ਸੀ, “ ਤੇਰਾ ਡਰਾਈਵਰ ਮੰਗ ਕੇ, 3000 ਹਜਾਂਰ ਡਾਲਰ ਲੈ ਗਿਆ। “ ਐਡਮਿੰਟਨ ਵਾਲੇ ਬਲਦੇਵ ਨੇ ਕਈ ਬਾਰ ਕਿਹਾ ਸੀ, “ ਸਕੰਦਰ ਤੇਰਾ ਡਰਾਈਵਰ ਘਰ ਦਾ ਕਿਰਾਇਆ ਤੇ ਖਾਂਣ-ਪੀਣ ਦੇ ਪੈਸੇ ਵੀ ਨਹੀਂ ਦਿੰਦਾ। ਹਰ ਮਹੀਨੇ ਦੇ 700 ਡਾਲਰ ਖ਼ੱਰਚਾ ਹੈ। ਛੇ ਮਹੀਨਿਆ ਦਾ 4200 ਡਾਲਰ ਬੱਣ ਗਿਆ ਹੈ। ਨਾਲ ਵਾਲੇ ਰੂਮਮੇਟ ਦਾ ਸਮਾਨ ਚੱਕ-ਚੱਕ ਖਾਈ ਜਾਂਦਾ ਹੈ। ਹਰ ਰੋਜ਼ ਸ਼ਰਾਬ ਦੀ 2 ਲੀਟਰ ਦੀ ਬੋਤਲ ਪੀ ਜਾਂਦਾ ਹੈ। ਕਈ ਔਰਤਾਂ ਦੇ ਵੀ ਮੈਨੂੰ ਫੋਨ ਆਉਂਦੇ ਰਹੇ ਹਨ। ਕਦੇ ਮਾਂ ਨੂੰ ਬਿਮਾਰ ਬੱਣਾਂ ਦਿੰਦਾ ਹੈ। ਕਦੇ ਭਰਾ ਨੂੰ ਬੇਰੁਜ਼ਗਾਰ ਦੱਸਦਾ ਹੈ। ਕਈ ਔਰਤਾਂ ਨੂੰ ਵੀ ਲੁੱਟ-ਲੁੱਟ ਕੇ ਡਾਲਰ ਖਾ ਗਿਆ ਹੈ। ਕੋਈ ਘਰ ਫੇਸਬੁੱਕ ਦੀ ਜਾਂਣ-ਪਛਾਂਣ ਵਾਲੀਆਂ ਔਰਤਾਂ ਦਾ ਰੋਟੀਆਂ ਖਾਂਣ ਨੂੰ ਨਹੀਂ ਛੱਤਿਆ। ਛੁੱਟੜ ਰੰਨ ਵਾਂਗ ਹਰ ਇੱਕ ਦੇ ਘਰ ਝੋਲਾ ਚੱਕੀ ਫਿਰਦਾ ਹੈ। ਜਿੰਨੀ ਇਸ ਨੇ ਮੇਰੀ ਬਦਨਾਂਮੀ ਕਰਾਈ ਹੈ। ਹੋਰ ਸੌ ਡਰਾਈਵਰਾਂ ਵਿੱਚੋਂ ਕਿਸੇ ਨੇ ਨਹੀਂ ਕਰਾਈ। ਐਸੇ ਬੰਦੇ ਦੇ ਘਰ ਵਿੱਚ ਜੇ ਮੈਂ ਵੀ, ਵਗਦੀ ਗੰਗਾ ਵਿੱਚ ਹੱਥ ਧੋ ਲਾ, ਮੇਰੇ ਨਾਲ ਕੀ ਫ਼ਰਕ ਪੈਂਦਾ ਹੈ?
“ ਸੁਖਵਿੰਦਰ ਨੇ ਗੱਲ ਚਾਲੂ ਰੱਖੀ, ਉਸ ਨੂੰ ਕਿਹਾ, “ ਜੀ ਜੋਤ ਨੇ ਦੱਸਿਆ, ਤੁਸੀ ਉਸ ਨੂੰ ਬਾਪ ਵਾਂਗ ਆਸਰਾ ਦਿੱਤਾ ਹੈ। ਸਾਡੇ ਲਈ ਤਾਂ ਤੁਸੀਂ ਹੀ ਜੋਤ ਤੇ ਸਾਡੇ ਮਾਲਕ ਤੇ ਰੱਬ ਹੋ। “ ਸਿਆਲਾ ਦੀ ਰੁੱਤ ਦੀਆਂ ਕੱਣੀਆਂ ਪੈਣ ਲੱਗ ਗਈਆਂ ਸਨ। ਸੂਰਜ ਨਾਂ ਨਿੱਕਲਣ ਕਰਕੇ, ਜਿਸ ਨਾਲ ਠੰਡ ਹੋਰ ਉਤਰ ਆਈ ਸੀ। ਜੋਤ ਦੀ ਘਰਵਾਲੀ ਜੱਸੀ ਚਾਹ ਲੈ ਕੇ ਆ ਗਈ ਸੀ। ਉਹ ਟੇਬਲ ਉਤੇ ਚਾਹ ਰੱਖ ਕੇ ਮੁੜਨ ਲੱਗੀ ਸੀ। ਸਕੰਦਰ ਨੇ ਕਿਹਾ, “ ਮੈਂ ਚਾਹ ਨਹੀਂ ਪੀਂਦਾ। ਤੁਸੀ ਵੀ ਬੈਠ ਜਾਵੋ। ਇਹ ਚਾਹ ਤੁਸੀਂ ਹੀ ਪੀ ਲਵੋ। ਕੀ ਤੁਸੀਂ ਜੋਤ ਦੀ ਸੁਖਸਾਂਦ ਨਹੀਂ ਪੁੱਛਣੀ? “ ਉਸ ਨੇ ਕਿਹਾ, “ ਉਸ ਨੂੰ ਸੁਨੇਹਾ ਦੇ ਦਿਉ, ਜਿੰਨੀ ਦੇਰ ਕਨੇਡਾ ਦੀ ਪੱਕੀ ਮੋਹਰ ਨਹੀਂ ਲੱਗਦੀ। ਉਥੇ ਹੀ ਰਹੇ। ਸਾਨੂੰ ਹਰ ਮਹੀਨੇ ਹੋਰ ਪੈਸੇ ਭੇਜ ਦਿਆ ਕਰੇ। “ ਸੁਖਵਿੰਦਰ ਨੇ ਉਸ ਨੂੰ ਚੁਪ ਕਰਾਉਣ ਲਈ ਕਿਹਾ, “ ਕਨੇਡਾ ਵਾਲੇ ਚਾਹ ਨਹੀਂ ਪੀਂਦੇ। ਇਹ ਤਾਂ ਵਿਸਕੀ ਪੀਂਦੇ ਹਨ। ਆਪਣਾਂ ਜੋਤ ਕਿਹੜਾ ਆਥਣ ਸਮੇਂ ਚਾਹ ਪੀਂਦਾ ਹੈ। ““ ਉਸ ਨੇ ਅਲਮਾਰੀ ਵਿੱਚੋਂ ਵਿਸਕੀ ਦੀ ਬੋਤਲ ਤੇ ਗਲਾਸ ਕੱਢ ਕੇ, ਸਕੰਦਰ ਅੱਗੇ ਰੱਖ ਦਿੱਤੇ। ਪਾਣੀ ਲਿਉਣ ਨੂੰ ਛੋਟੀ ਕੁੜੀ ਨੂੰ ਕਹਿ ਦਿਤਾ। ਸਕੰਦਰ ਨੇ ਕਿਹਾ, “ ਜੋਤ ਨੇ ਪਿੰਡ ਕੀ ਕਰਨ ਆਉਣਾਂ ਹੈ? ਹੁਣ ਤਾਂ ਤੁਸੀਂ ਵੀ ਆਪਦੀ ਤਿਆਰੀ ਖਿੱਚ ਕੇ ਰੱਖੋ। “ ਉਸ ਨੇ ਗੱਲ ਕਰਕੇ, ਦੋਂਨਾਂ ਵੱਲ ਦੇਖਿਆ। ਜੱਸੀ ਤੇ ਸੁਖਵਿੰਦਰ ਨਾਲ ਬਾਰੀ-ਬਾਰੀ ਅੱਖਾ ਮਿਲਾਈਆਂ। ਸਕੰਦਰ ਨੂੰ ਤਿੰਨ ਬੋਤਲਾਂ ਭਰੀਆਂ ਹੋਈਆਂ ਦਿਸ ਰਹੀਆਂ ਸਨ। ਇੱਕ ਬਾਰ ਤਾਂ ਉਸ ਦਾ ਮਨ ਕੀਤਾ ਕਹਿ ਦੇਵੇ, “ ਵਿਸਕੀ ਤਾਂ ਮੈਂ ਪੀਂਦਾਂ ਨਹੀਂ ਹਾਂ। ਕਦੇ-ਕਦੇ ਬੀਅਰ ਲਾ ਲਈਦੀ ਹੈ। ਜੱਸੀ ਨੂੰ ਮੇਰੇ ਨਾਲ ਬਜਾਰ ਤੱਕ ਭੇਜ ਦਿਉ। ਮੈਂ ਇਹ ਇਲਾਕਾ ਨਹੀਂ ਜਾਂਣਦਾ। “ ਫਿਰ ਉਸ ਨੇ ਸੋਚਿਆ, ਪੱਕੀ ਸ਼ਰਾਬ ਹੀ ਪੀਂਦਾਂ ਹਾਂ। ਪੀਤੀ ਖਾਦੀ ਵਿੱਚ ਹਰ ਗੁਸਤਾਖੀ ਮੁਆਫ਼ ਹੁੰਦੀ ਹੈ। ਉਸ ਨੇ ਝੱਟ ਦੇ ਕੇ ਦੋ ਮੋਟੇ ਪਿਗ ਪਾ ਕੇ ਪੀ ਲਏ। ਸੁਖਵਿੰਦਰ ਨੇ ਲੋਹਾ ਗਰਮ ਦੇਖ਼ ਕੇ ਕਿਹਾ, “ ਜੱਸੀ ਨੂੰ ਤਾਂ ਜੋਤ ਪੱਕਾ ਹੋ ਕੇ ਸੱਦ ਲਵੇਗਾ। ਤੁਸੀਂ ਮੇਰਾ ਕਨੇਡਾ ਜਾਂਣ ਦਾ ਪ੍ਰਬੰਧ ਕਰ ਦਿਉ। ਜੋਤ ਨੂੰ ਰੋਟੀ-ਟੁੱਕ ਦਾ ਔਖਾ ਹੁੰਦਾ ਹੋਵੇਗਾ। “ ਸਕੰਦਰ ਨੂੰ ਪੀਤੀ ਦਾ ਸਰੂਰ ਹੋਣ ਲੱਗ ਗਿਆ। ਉਸ ਨੇ ਕਿਹਾ, “ ਉਹ ਤਾਂ ਮੈਂ ਕਨੇਡਾ ਜਾਂਣ ਦਾ ਤੁਹਾਡਾ ਸਾਰਾ ਪ੍ਰਬੰਧ, ਸਬ ਕੁੱਝ ਕਰ ਸਕਦਾਂ ਹਾਂ। ਪਰ ਤੇਰਾ ਮੂੰਡਾ ਜੋਤ ਬੜਾ ਪੱਟੂ ਹੈ। ਜੱਸੀ ਗੁੱਸਾ ਨਾਂ ਕਰੀ। ਉਹ ਫੇਸਬੁੱਕ ਦੀਆਂ ਕਨੇਡਾ ਦੀਆਂ ਬਹੁਤੀਆਂ ਜ਼ਨਾਨੀਆਂ ਨੂੰ ਅੰਟੀ-ਅੰਟੀ ਕਰਕੇ ਹੀ ਕੰਜ਼ਰ ਪਤਾ ਨਹੀ ਕੀ ਜਾਂਦੂ ਕਰਦਾ ਹੈ। ਸਪੋਲੀਏ ਵਾਂਗ ਲਿਪਟ ਜਾਂਦਾ ਹੈ। “
- Get link
- X
- Other Apps
Comments
Post a Comment