ਭਾਗ 22 ਔਰਤ ਨੂੰ ਆਪਣੀ ਕਦਰ ਕਰਾਉਣ ਲਈ ਆਪ ਕੋਸ਼ਿਸ਼ ਕਰਨੀ ਪੈਣੀ ਹੈ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਔਰਤ ਨੂੰ ਆਪਣੀ ਕਦਰ ਕਰਾਉਣ ਲਈ ਆਪ ਕੋਸ਼ਿਸ਼ ਕਰਨੀ ਪੈਣੀ ਹੈ। ਔਰਤ ਨੂੰ ਲੋੜ ਸਮੇਂ ਹੀ ਪੁੱਛਿਆ ਜਾਂਦਾ ਹੈ। ਕਦਰ ਉਸੇ ਦੀ ਹੁੰਦੀ ਹੈ। ਜਿਸ ਦੇ ਕੋਲ ਚਾਰ ਪੈਸੇ ਹੁੰਦੇ ਹਨ। ਜਾਇਦਾਦ ਹੁੰਦੀ ਹੈ। ਜਿਸ ਕੋਲ ਘਰ ਨਹੀਂ ਹੁੰਦਾ। ਬੁਢਾਪੇ ਵਿੱਚ ਠੋਕਰਾਂ ਖਾਂਦਾ ਹੈ। ਹਰ ਰਿਸ਼ਤਾ ਪੈਸੇ ਨਾਲ ਜੁੜਦਾ ਹੈ। ਅਮੀਰ ਬੰਦੇ ਨਾਲ ਸਾਰੇ ਰਿਸ਼ਤੇ ਜੋੜ ਲੈਂਦੇ ਹਨ। ਗ਼ਰੀਬ ਦੇ ਕੋਈ ਨੇੜੇ ਵੀ ਨਹੀਂ ਲੱਗਦਾ। ਚੰਗਾ ਹੀ ਹੈ। ਜਿਸ ਕੋਲ ਪੈਸੇ ਤੇ ਜਾਇਦਾਦ ਹੋਵੇਗੀ। ਅੱਜ ਤੱਕ ਮਰਦ ਹੀ ਪੈਸੇ ਤੇ ਜਾਇਦਾਦ ਦਾ ਅਧਿਕਾਰੀ ਰਿਹਾ ਹੈ। ਮਰਦ ਪੈਸੇ ਤੇ ਜਾਇਦਾਦ ਆਪਣੇ ਕਬਜ਼ੇ ਵਿੱਚ ਰੱਖਦਾ ਹੈ। ਔਰਤ ਤੋਂ ਸਾਰੇ ਹੱਕ ਖੋ ਲੈਂਦਾ ਹੈ। ਆਮ ਹੀ ਬੱਚੇ ਜੰਮਣ, ਰਸੋਈ ਤੇ ਸਫ਼ਾਈ ਦੇ ਕੰਮਾਂ ਨੂੰ ਛੱਡ ਕੇ ਹੋਰ ਔਰਤ ਤੋਂ ਕੋਈ ਸਲਾਹ ਨਹੀਂ ਲਈ ਜਾਂਦੀ। ਨਾਂ ਹੀ ਗੱਲ ਮੰਨੀ ਜਾਂਦੀ ਹੈ। ਔਰਤ ਨੂੰ ਘਰ ਵਿੱਚ ਲਿਆਂਦਾ ਹੀ ਤਾਂ ਹੀ ਜਾਂਦਾ ਹੈ। ਉਸ ਕੋਲੋਂ ਵਾਰਸ ਚਾਹੀਦਾ ਹੁੰਦਾ ਹੈ। ਘਰ ਨੂੰ ਸੁਆਰਨ ਝਾੜਨ ਦਾ ਕੰਮ ਕਰਾਉਣਾ ਹੁੰਦਾ ਹੈ। ਮਾਪੇ ਵੀ ਆਪਣੀ ਧੀ ਨੂੰ ਮਸਾਂ ਵਿਆਹ ਕੇ ਘਰੋਂ ਤੋਰਦੇ ਹਨ। ਉਸ ਤੋਂ ਬਆਦ ਧੀ ਮਰੇ ਜਾਂ ਸੁਖੀ ਵਸੇ ਕੋਈ ਜ਼ੁੰਮੇਵਾਰੀ ਨਹੀਂ ਹੈ। ਇਸ ਲਈ ਔਰਤ ਨੂੰ ਆਪਣੇ ਜਿਉਣ ਲਈ ਆਪ ਹੱਕਾਂ ਲਈ ਲੜਨਾ ਪਵੇਗਾ। ਭਾਵੇਂ ਸਰਕਾਰ ਨੇ ਧੀ ਨੂੰ ਪੁੱਤਰ ਦੇ ਬਰਾਬਰ ਆਪਣੇ ਪਿਉ ਦੀ ਜਾਇਦਾਦ ਵਿੱਚ ਬਰਾਬਰ ਦੀ ਹੱਕਦਾਰ ਰੱਖਿਆ ਹੈ। ਬੱਚਾ ਮੁੰਡਾ ਹੋਵੇ ਜਾਂ ਕੁੜੀ ਬਾਪ ਦੀ ਜਾਇਦਾਦ ਦਾ ਵਾਰਸ ਹੁੰਦਾ ਹੈ। ਫਿਰ ਵੀ ਕੁੜੀਆਂ ਪੇਕੇ ਤੋਂ ਆਪਣੀ ਜ਼ਮੀਨ ਦਾ ਹਿੱਸਾ ਨਹੀਂ ਲੈਂਦੀਆਂ। ਨਾਂ ਹੀ ਕੋਈ ਪਿਉ ਤੇ ਭਰਾ ਹਿੱਸਾ ਦੇਣਾ ਹੀ ਚਾਹੁੰਦੇ ਹਨ। ਬਹੁਤੇ ਪਿਉ ਤੇ ਭਰਾ ਰਿਸ਼ਵਤ ਦੇ ਕੇ ਹੋਰ ਕਿਸੇ ਔਰਤ ਨੂੰ ਖੜ੍ਹਾ ਕਰਕੇ ਆਪਣੇ ਨਾਮ ਜ਼ਮੀਨ ਕਰਾ ਲੈਂਦੇ ਹਨ। ਲੜਕੀਆਂ ਵੀ ਸੋਚਦੀਆਂ ਹਨ। ਆਪਣਾ ਹਿੱਸਾ ਦੇ ਕੇ ਉਹ ਭਰਾ ਤੇ ਬਾਪ ਨੂੰ ਖ਼ੁਸ਼ ਕਰ ਦੇਣਗੀਆਂ।
ਔਰਤਾਂ ਵੱਲੋਂ ਭਰਾ ਤੇ ਬਾਪ ਜਾਇਦਾਦ ਦੇਣ ਦੇ ਬਾਦ ਵੀ ਧੀਆਂ ਭੈਣਾਂ ਨੂੰ ਦੁਰਕਾਰਿਆ ਫਿਟਕਾਰਿਆ ਜਾਂਦਾ ਹੈ। ਬਹੁਤੇ ਪਿਉ, ਭਰਾ ਧੀਆਂ ਭੈਣਾਂ ਨਾਲੋਂ ਰਿਸ਼ਤਾ ਹੀ ਤੋੜ ਲੈਂਦੇ ਹਨ। ਕੋਈ ਮਿਲ ਵਰਤਣ ਨਹੀਂ ਰੱਖਦੇ। ਬਿਹਤਰ ਇਸੇ ਵਿੱਚ ਹੈ। ਵਾਹੀ ਪਿਉ ਭਾਈ ਕੋਈ ਕਰੀ ਜਾਵੇ। ਜਿਉਂਦੇ ਜੀਅ ਧੀਆਂ ਭੈਣਾਂ ਨੂੰ ਆਪਣੇ ਹਿੱਸੇ ਦੀ ਜ਼ਮੀਨ ਨਹੀਂ ਦੇਣੀ ਚਾਹੀਦੀ। ਗੌਰਮਿੰਟਾਂ ਨੇ ਪਤਨੀ ਨੂੰ ਪਤੀ ਦੀ ਜਾਇਦਾਦ ਵਿਚੋਂ ਅੱਧ ਦੀ ਮਾਲਕਣ ਮੰਨਿਆ ਹੈ। ਪਤਨੀ ਨੂੰ ਹਰ ਜਾਇਦਾਦ ਵਿੱਚੋਂ ਪਤੀ ਦੇ ਬਰਾਬਰ ਆਪਣਾ ਹਿੱਸਾ ਰੱਖਣਾ ਹੈ। ਔਰਤਾਂ ਆਪਣੀ ਤੇ ਪਤੀ ਦੀ ਜਾਇਦਾਦ ਦਾ ਹਿੱਸਾ ਜਿਉਂਦੇ ਜੀਅ ਕਿਸੇ ਧੀ-ਪੁੱਤ, ਭਰਾ ਤੇ ਬਾਪ ਕਿਸੇ ਨੂੰ ਨਾ ਦੇਣ। ਜੇ ਆਪਣੇ ਕੋਲ ਜਾਇਦਾਦ ਨਹੀਂ ਹੋਵੇਗੀ। ਬੱਚੇ ਸੇਵਾ ਕਰਨ ਕਿਸੇ ਦੇ ਹੀ ਭਾਗ ਚੰਗੇ ਹੋਣਗੇ। ਮਰਦਾ ਨਾਲੋਂ ਔਰਤਾਂ ਦੀ ਨਿਰਾਦਰੀ ਬਹੁਤ ਜ਼ਿਆਦਾ ਹੁੰਦੀ ਹੈ। ਔਰਤਾਂ ਦਾ ਆਪਣਾ ਕਸੂਰ ਹੀ ਹੈ। ਔਰਤਾਂ ਆਪਣਾ ਖ਼ਿਆਲ ਹੀ ਨਹੀਂ ਰੱਖਦੀਆਂ। ਦੂਜਿਆਂ ਲਈ ਜਿਉਂਦੀਆਂ ਹਨ। ਜਿਸ ਮਰਦ ਦੇ ਇਹ ਕੰਮ ਦੀਆਂ ਨਹੀਂ ਰਹਿੰਦੀਆਂ। ਉਹੀ ਧੱਕੇ ਮਾਰ ਕੇ ਘਰੋਂ ਬਾਹਰ ਕਰ ਦਿੰਦੇ ਹਨ। ਤਾਂਹੀ ਆਸ਼ਰਮ, ਗੁਰਦੁਆਰੇ ਔਰਤਾਂ ਨਾਲ ਭਰੇ ਪਏ ਹਨ। ਬੱਚੇ ਵੱਡੇ ਹੋ ਕੇ ਆਪਣੀਆਂ ਜ਼ੁੰਮੇਵਾਰੀਆਂ ਵਿੱਚ ਉਲਝ ਜਾਂਦੇ ਹਨ। ਧੰਨ ਕਮਾਂਉਣ ਦੇ ਚੱਕਰ ਵਿੱਚ ਪੈ ਜਾਂਦੇ ਹਨ। ਜੇ ਔਰਤਾਂ ਕੋਲ ਆਪਣੀ ਸੰਭਾਂਲੀ ਪੂੰਜੀ ਹੋਵੇਗੀ। ਲੋੜ ਪੈਣ ਤੇ ਵਰਤ ਸਕਦੀਆਂ ਹਨ। ਜਵਾਨੀ ਤੇ ਆਖਰੀ ਸਮਾਂ ਸੁਖ ਦਾ ਕੱਢ ਸਕਦੀਆਂ ਹਨ। ਔਰਤਾਂ ਨੂੰ ਕੋਈ ਕੰਮ ਵੀ ਕਰਨਾ ਚਾਹੀਦਾ ਹੈ। ਨੌਕਰੀ ਕਰਨ ਨਾਲ ਪੈਸੇ ਵੀ ਆਉਣਗੇ। ਘਰ ਵਿੱਚ ਧੀਆਂ-ਪੁੱਤਰਾਂ ਦੇ ਬੱਚੇ ਸੰਭਾਲਣਾਂ, ਸਬਜੀਆਂ ਫੁੱਲਾਂ ਦਾ ਗਾਰਡਨ ਕਰਨ ਨਾਲ ਹੀ ਸਮੇਂ ਦੀ ਸੰਭਾਂਲ ਵੀ ਹੋਵੇਗੀ। ਮਨ ਦੀ ਖੁਸ਼ੀ ਤੇ ਸ਼ਾਂਤੀ ਆਵੇਗੀ। ਦੂਜੇ ਲੋਕਾਂ ਨੂੰ ਨੂੰ ਸੁਖ, ਖੁਸ਼ੀ ਤੇ ਸ਼ਾਂਤੀ ਦੇਣ ਨਾਲ ਵਾਪਸ ਵੈਸੀ ਦੂਜੇ ਲੋਕਾਂ ਵੱਲੋਂ ਹਵਾ ਆਵੇਗੀ। ਅੱਜ ਦੀ ਦੁਨੀਆਂ ਵਿੱਚ ਪੈਸਾ ਪ੍ਰਧਾਂਨ ਹੈ। ਜਿਸ ਕੋਲ ਪੈਸੇ ਹਨ। ਉਸ ਦੇ ਕਮਲੇ ਵੀ ਸਿਆਣੇ ਹੁੰਦੇ ਹਨ। ਪਿਆਰ ਤੋਂ ਪਹਿਲਾਂ ਪੈਸਾ ਦੇਖਿਆ ਜਾਂਦਾ ਹੈ। ਆਪਣੇ ਪੈਰ ਆਪ ਜਮਾਈਏ। ਮਰਦ ਔਰਤ ਆਪਣੀ ਲਿਆਕਤ, ਇੱਜ਼ਤ ਕਰਾਉਣ ਦੇ ਆਪ ਜੁੰਮੇਬਾਰ ਹਨ। ਕਿਸੇ ਦੀ ਝੋਲੀ ਵਿੱਚ ਆਪੇ ਨਾ ਡਿੱਗੋ। ਜੇ ਕੋਈ ਤੁਹਾਡੀ ਝੋਲੀ ਵਿੱਚ ਨਿਗ ਮਹਿਸ਼ੂਸ ਕਰਦਾ ਹੈ। ਉਸ ਦੇ ਕੰਠ ਤੇ ਹੱਥ ਜਰੀਰ ਫੇਰੋ। ਸਬ ਨੂੰ ਪਿਆਰ, ਖੁਸ਼ੀ ਤੇ ਸ਼ਾਂਤੀ ਵੰਡੋ।
- Get link
- X
- Other Apps
Comments
Post a Comment