ਆਪ ਨੂੰ ਉੱਚਾਸਮਝਦਾਰ ਕਹਾਉਣ ਲਈ ਕਿਤੇ ਪੱਲਿਉਂ ਤਾਂ ਨਹੀਂ ਲੁਟਾਈ ਜਾਂਦੇ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਲੋਕ ਲਾਜਕਿੰਨੇ ਕੁ ਲੋਕਾਂ ਨੂੰ ਆਉਂਦੀ ਹੈ?ਇੱਜ਼ਤ ਬਣਾਉਣ ਲਈ ਕਿਤੇ ਆਪਣਾ ਹੀ ਝੁੱਗਾ ਚੌੜ ਤਾਂ ਨਹੀਂ ਕਰਾਈ ਜਾਂਦੇ। ਜੇ ਮੈ ਇਹ ਨਾਂ ਕੀਤਾ। ਜੇ ਕਿਸੇ ਦੇ ਦਿਨ-ਸੁੱਧਪਾਰਟੀਵਿਆਹਬੱਚਾ ਜੰਮਣਮਰਗ ਤੇ ਨਾਂ ਗਏ। ਲੋਕ ਕੀ ਕਹਿਣਗੇਲੋਕਾਂ ਵਿੱਚ ਆਪ ਨੂੰ ਉੱਚਾਸਮਝਦਾਰ ਕਹਾਉਣ ਲਈਕਿਤੇ ਪੱਲਿਉਂ ਤਾਂ ਨਹੀਂ ਲੁਟਾਈ ਜਾਂਦੇ। ਵਾਧੂ ਦਾ ਲੋਕ ਦਿਖਾਵਾਂਰਸਮਾਂ ਰਿਵਾਜ ਕਰਨ ਵਿੱਚ ਪੈਸਾ ਤੇ ਸਮਾਂ ਤਾਂ ਨਹੀਂ ਖ਼ਰਾਬ ਕਰੀ ਜਾਂਦੇ। ਕਈ ਲੋਕ ਸੇਵਾ ਕਰਨ ਵਿੱਚ ਮਨ ਦਾ ਪਰਚਾਵਾ ਕਰਦੇ ਹਨ। ਕਈ ਬੰਦੇ ਇਕੱਲੇ ਹੀ ਕਈ-ਕਈ ਕੰਮ ਕਰ ਲੈਂਦੇ ਹਨ। ਕਈ ਬੰਦੇ ਇਕੱਲੇ ਹੀ ਚਾਰ ਘਰ ਦੇ ਜੀਆਂ ਦਾ ਕੰਮ ਕਰ ਲੈਂਦੇ ਹਨ। ਕਈ ਐਸੇ ਵੀ ਹਨ। ਚੰਗੇ ਭਲੇ ਹੁੰਦੇ ਹੋਏਆਪਣੀ ਕਿਰਿਆ ਵੀ ਨਹੀਂ ਸੋਧ ਸਕਦੇ। ਆਪਣੇ ਲਈ ਕਮਾਈ ਨਹੀਂ ਕਰ ਸਕਦੇ। ਆਪਦਾ ਪੇਟ ਦੂਜੇ ਦੇ ਸਿਰੋਂ ਬੈਠੇ ਭਰਦੇ ਹਨ। ਦੁਆਨੀ ਕਮਾਉਂਦੇ ਨਹੀਂ ਹਨ। ਨਾਂ ਹੀ ਆਪਣੇ ਉੱਤੇ ਕੋਈ ਪੈਸਾ ਖ਼ਰਚ ਸਕਦੇ ਹਨ। ਜਾਣ-ਬੁੱਝ ਕੇ ਵਿਹਲੇ ਰਹਿੰਦੇ ਹਨ। ਆਪ ਦੇ ਹਿੱਸੇ ਦੀ ਜ਼ੁੰਮੇਵਾਰੀ ਦਾ ਭਾਰ ਵੀ ਦੂਜੇ ਉੱਤੇ ਸਿੱਟ ਕੇਨਿੱਸਲ ਹੋਏ ਰਹਿੰਦੇ ਹਨ। ਐਸੇ ਲੋਕਾਂ ਨੂੰ ਬੇਵਕੂਫ਼ਚਲਾਕਠੀਠ ਕੁੱਝ ਵੀ ਕਹਿ ਲਈਏ। ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਜਿਸ ਬੰਦੇ ਦੇ ਦੁਆਲੇ ਹੁੰਦੇ ਹਨ। ਉਸ ਦਾ ਜੋਕ ਵਾਂਗ ਰੱਜ ਕੇ ਖ਼ੂਨ ਚੂਸਦੇ ਹਨ। ਇਹੋ-ਜਿਹੇ ਲੋਕਾਂ ਨੂੰ ਢੂਹੀ ਕਟਾਉਣ ਵਾਲਾ ਕੋਈ ਨਾਂ ਕੋਈ ਲੱਭ ਜਾਂਦਾ ਹੈ। ਇਹੀ ਕੰਮ ਨਿਰਮਲ ਦਾ ਹੈ। ਪਹਿਲਾਂ ਮਾਂ ਦੇ ਮੂਹਰੇ ਐਸ਼ ਕੀਤੀ ਹੈ। ਉਸ ਨੇ ਪੁੱਤਰ ਕਰਕੇਲਾਡਲਾ ਰੱਖਿਆ ਹੋਇਆ ਸੀ। ਕੁੱਝ ਗੁਰਨਾਮ ਨੇ ਵੀ ਇਸ ਦੀਆਂ ਆਦਤਾਂ ਵਿਗਾੜ ਦਿੱਤੀਆਂ ਸਨ। ਉਸ ਨੂੰ ਕੈਨੇਡਾ ਆਏ ਨੂੰ ਵੀ ਕੰਮ ਕਰਨ ਨੂੰ ਨਹੀਂ ਕਿਹਾ।
ਨਿਰਮਲ ਦਾ ਵੱਡਾ ਭਰਾ ਸਿਮਰਨ ਦਾ ਡੈਡੀ ਗੁਰਨਾਮ ਹੈ। ਪਹਿਲਾਂ ਕਲਕੱਤੇ ਟਰੱਕਾਂ ਦੇ ਕੰਮ ਵਿੱਚ ਮਿਹਨਤ ਕਰਕੇ ਕਾਮਜਾਬੀ ਹਾਸਲ ਕੀਤੀ। ਕੈਨੇਡਾ ਵਿੱਚ ਗੁਰਨਾਮ ਨਵੇਂ ਘਰਾਂ ਨੂੰ ਬਣਾਉਣ ਦਾ ਕੰਮ ਕਰਦਾ ਸੀ। ਇਸੇ ਵਿਚੋਂ ਬਹੁਤ ਕਮਾਈ ਸੀ। ਕੈਨੇਡਾ ਆ ਕੇਉਸ ਨੇ ਨਿਰਮਲ ਨੂੰ ਮੰਗਾਇਆ। ਨਿਰਮਲ ਦੀਆਂ ਉਹੀ ਪਿੰਡ ਵਾਲੀਆਂ ਆਵਾਰਾ ਫਿਰਨ ਦੀਆਂ ਆਦਤਾਂ ਹੀ ਰਹੀਆਂ। ਉਸ ਨੂੰ ਹਰ ਰੋਜ਼ ਨਵੀਆਂ ਜ਼ਨਾਨੀਆਂ ਨੂੰ ਦੇਖਣ ਦਾ ਭੁਸ ਪੈ ਗਿਆ ਸੀ। ਉਸ ਨੂੰ ਨਵਾਂ ਚਿਹਰਾ ਨਵਾਂ ਸਰੀਰ ਚਾਹੀਦਾ ਸੀ। ਆਵਾਰਾ ਪਸੂਆਂ ਵਾਗ ਕਿਸੇ ਤੋਂ ਪਰਹੇਜ਼ ਨਹੀਂ ਕਰਦਾ ਸੀ। ਪਸੂ ਸ਼ਰੇਆਮ ਉਹੀ ਕਰਦੇ ਹਨ। ਜੋ ਬੰਦਾ ਲੁੱਕ ਛੁਪ ਕੇ ਕਰਦਾ ਹੈ। ਪਰ ਆਦਤਾਂ ਲੋਕਾਂ ਦੇ ਸਾਹਮਣੇ ਆ ਹੀ ਜਾਂਦੀਆਂ ਹਨ। ਗੁਰਨਾਮ ਆਪਣੇ ਪਰਿਵਾਰ ਤੇ ਨਿਰਮਲ ਦੇ ਪਰਿਵਾਰ ਦੀ ਦੇਖਭਾਲ ਵੀ ਕਰਦਾ ਸੀ। ਜੱਗੀ ਵੀ ਭਾਵੇਂ ਨੌਕਰੀਆਂ ਦੋ ਕਰਦੀ ਸੀ। ਫਿਰ ਵੀ ਉਹ ਇਕੱਲੀ ਪਰਿਵਾਰ ਦੀਆਂ ਸਾਰੀਆਂ ਜ਼ੁੰਮੇਵਾਰੀਆਂ ਨਹੀਂ ਸੰਭਾਲ ਸਕਦੀ ਸੀ। ਘਰ ਦੀਆਂ ਬੈਂਕ ਦੀਆਂ ਕਿਸ਼ਤਾਂਬਿਜਲੀਪਾਣੀਗੈੱਸ ਦੇ ਬਿੱਲਕਾਰ ਤੇ ਖਾਣ-ਪੀਣ ਦੇ ਖ਼ਰਚੇ ਮਾੜੇ ਬੰਦੇ ਨੂੰ ਦੱਬ ਲੈਂਦੇ ਹਨ। ਬਾਹਰਲੇ ਦੇਸਾਂ ਵਿੱਚ ਖ਼ਰਚਿਆਂ ਨਾਲ ਤਾਂ ਤਕੜੇ ਹੱਥੀ ਨਜਿੱਠਣਾ ਪੈਂਦਾ ਹੈ। ਬਹੁਤੇ ਖ਼ਾਲੀ ਹੱਥ ਆਉਂਦੇ ਹਨ। ਸਬ ਨੂੰ ਨੌਕਰੀ ਕਰਕੇ ਹੀ ਘਰਪਰਿਵਾਰ ਚਲਾਉਣਾ ਪੈਂਦਾ ਹੈ। ਕਈ ਦਸਵਾਂ ਦੋਸਤਕਮਾਈ ਦੇ ਹਰ ਰੁਪਏਡਾਲਰ ਪਿੱਛੇ ਦਸਵਾਂ ਹਿੱਸਾ ਦਾਨ ਕਰਨ ਵਾਲੇਕਹਾਉਣ ਵਾਲੇ,ਗੌਰਮਿੰਟ ਫ਼ੰਡ ਵਿੱਚੋਂ ਮਾਲ ਖਾਂਦੇ ਹਨ। ਚੰਗਾ ਜੀਵਨ ਜਿਊਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ।
ਬਾਹਰਲੇ ਦੇਸਾਂ ਵਿੱਚ ਰਹਿਣ ਵਾਲੇ ਬਹੁਤੇ ਲੋਕ ਮਿਹਨਤ ਕਰਕੇ ਖਾਂਦੇ ਹਨ। ਜੱਗੀ ਸਵੇਰੇ 5 ਵਜੇ ਸੁੱਤੀ ਉੱਠਦੀ ਸੀ। ਉਸੇ ਸਮੇਂ ਬਾਕੀ ਵੀ ਘਰ ਦੇ ਜੀਅ ਜਾਗਣੇ ਸ਼ੁਰੂ ਹੋ ਜਾਂਦੇ ਸਨ। ਜੱਗੀ ਨੂੰ ਆਪਦੇ ਬੱਚਿਆਂ ਲਾਲੀ ਤੇ ਮਿੱਠੂ ਨੂੰ ਜਗਾਉਣ ਲਈ ਕਈ ਬਾਰ ਕਮਰੇ ਵਿੱਚ ਜਾਣਾ ਪੈਂਦਾ ਸੀ। ਲਾਲੀ 6 ਸਾਲਾਂ ਦੀ ਸੀ। ਉਹ ਜੱਗੀ ਨਾਲ ਹੀ ਸੌਂਦੀ ਸੀ। ਲਾਲੀ ਦੇ ਜਨਮ ਪਿੱਛੋਂ 7 ਸਾਲਾਂ ਦਾ ਮਿੱਠੂ ਆਪਦੀ ਤਾਈ ਤਾਰੋ ਨਾਲ ਸਾਉਦੀ ਸੀ। ਜੱਗੀ ਨੂੰ ਤਾਰੋ ਤੇ ਗੁਰਨਾਮ ਦਾ ਲਈ ਲੰਚ ਵੀ ਸਵੇਰੇ ਹੀ ਬਣਾਉਣਾ ਪੈਂਦਾ ਸੀ। 3 ਘੰਟੇ ਰਸੋਈ ਵਿੱਚ ਹੀ ਲੰਘ ਜਾਂਦੇ ਸਨ। ਜੱਗੀ ਲਾਲੀ ਤੇ ਮਿੱਠੂ ਨੂੰ ਸਕੂਲ ਛੱਡ ਕੇਆਪ ਕੰਮ ਤੇ ਚਲੀ ਜਾਂਦੀ ਸੀ। ਬੱਚੇ ਲੰਚ ਸਮੇਂ ਸਕੂਲ ਹੀ ਰਹਿੰਦੇ ਸਨ। ਕਈ ਮਾਪੇ ਲੰਚ ਸਮੇਂ ਬੱਚਿਆਂ ਨੂੰ ਸਕੂਲੋਂ ਘਰ ਲਿਆ ਕੇਖਾਣਾ ਖੁਆ ਕੇਫਿਰ ਸਕੂਲ ਛੱਡਦੇ ਸਨ। ਛੁੱਟੀ ਹੋਣ ਤੇ ਜਗੀ ਫਿਰ ਸਕੂਲੋਂ ਬੱਚਿਆਂ ਨੂੰ ਲੈ ਆਉਂਦੀ ਸੀ। ਉਸ ਨੇ ਨੌਕਰੀ ਐਸੀ ਲਈ ਸੀ। ਵੀਕਡੇਜ਼ ਵਿੱਚ ਬੱਚਿਆਂ ਨੂੰ ਸਕੂਲ ਛੱਡ ਤੇ ਚੱਕ ਸਕੇ। ਵੀਕਇੰਡ ਵਾਰ, ਐਂਤਵਾਰ ਨੂੰ ਦੋਂਨੇ ਦਿਨ ਹੋਰ ਜੌਬ ਕਰਦੀ ਸੀ। ਤਾਰੋ ਦਾ ਆਪ ਦਾ ਮੁੰਡਾ ਸਿਮਰਨ ਤੇ ਕੁੜੀ ਪਾਲੀ ਵੀ ਘਰ ਵਿੱਚ ਉਹੀ ਕੰਮ ਕਰਦੇ ਸਨ। ਜਿਸ ਬਗੈਰ ਸਰਦਾ ਨਹੀਂ ਸੀ। ਇਹ ਵੀ ਖਾਣਾ ਖਾਣ ਵੇਲੇ ਜੱਗੀ ਦੇ ਹੱਥਾਂ ਵੱਲ ਝਾਕਦੇ ਸਨ। ਜਾਂ ਫਿਰ ਬਾਹਰੋਂ ਫਾਸਟ ਫੂਡ ਖਾਂ ਲੈਂਦੇ ਸਨ।
 
 
ਨਿਰਮਲ ਦੇ ਨਾਲ ਵਾਲਾ, ਇੱਕ ਉਸ ਦਾ ਯਾਰ ਬਲਵੀਰ, ਸਿਰੇ ਦਾ ਸ਼ਰਾਬੀ ਹੈ। ਦਿਨੇ ਵੀ ਸ਼ਰਾਬ ਨਾਲ ਰੱਜਿਆ ਰਹਿੰਦਾ ਹੈ। ਲੁੱਚੇ ਨੂੰ ਲੂਚਾ 100 ਕੋਹ ਦਾ ਗੇੜ ਪਾ ਕੇ ਵੀ ਮਿਲ ਜਾਂਦਾ ਹੈ। ਨਿਰਮਲ ਵਾਂਗ ਇਹ ਵੀ ਔਰਤਾਂ ਨਾਲ ਗੰਢ ਤੋਪਾ ਲਗਾਉਣ ਨੂੰ ਬਿੰਦ ਲਗਾਉਂਦਾ ਹੈ। ਔਰਤਾਂ ਨੂੰ ਝੱਟ ਮੂੰਹ ਬੋਲੀ ਭੈਣ ਬੱਣਾਂ ਲੈਂਦਾ ਹੈ। ਜੇ ਕਿਤੇ ਕਿਸੇ ਔਰਤ ਨੂੰ ਮਸੀਬਤ ਵਿੱਚ ਦੇਖਦਾ, ਉਸ ਨੂੰ  ਕੰਮਜੋਰ ਸਮਝ ਕੇ. ਝੱਟ ਭੈਣ ਕਹਿਕੇ ਨੇੜਤਾ ਵਧਾ ਲੈਂਦਾ ਹੈਉਦਾਂ ਤਾਂ ਕੋਈ ਵੀ ਔਰਤ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੰਦੀ। ਮਰਦਾਂ ਨੂੰ ਲੱਗਦਾ ਹੁੰਦਾ ਹੈ। ਹਰ ਔਰਤ ਹੀ ਕੰਮਜੋਰ ਹੈ। ਜਿਸ ਔਰਤ ਦੇ ਆਲੇ-ਦੁਆਲੇ ਕੋਈ ਢੰਗ ਦਾ ਮਰਦ ਬਾਪ, ਭਰਾ, ਪਤੀ, ਪੁੱਤਰ ਨਹੀਂ ਦਿੱਸਦਾ। ਇਕੱਲੀ ਔਰਤ ਦੇਖ ਕੇ, ਹਰ ਕੋਈ ਉਸ ਦਾ ਖ਼ਸਮ ਜਾਂ ਮੂੰਹ ਬੋਲਿਆ ਭਰਾ ਬੱਣਨ ਲਈ ਤਿਆਰ ਹੋ ਜਾਂਦਾ ਹੈ। ਰਸਤਾ ਸਾਫ਼ ਦੇਖ਼ਕੇ, ਇਹ ਬਲਬੀਰ ਵਰਗੇ ਕੱਛਾਂ ਮੁੰਨਣ ਨੂੰ  ਬੁੱਕਲ ਵਿੱਚ ਵੜਨ ਦੀ ਕੋਸ਼ਸ਼ ਕਰਦੇ ਹਨ। ਬਲਵੀਰ ਵੀ ਕੈਲਗਰੀ ਵਿੱਚ ਰਹਿੰਦਾ ਹੈ। ਇੱਕ ਔਰਤ ਨੇ ਪ੍ਰਧਾਂਨ ਸਣੇ ਹੋਰ ਕਈ ਡੋਲਕੀਆਂ, ਵਾਜਿਆਂ ਵਾਗ ਖੜ੍ਹਕਾ ਦਿੱਤੇ ਸਨ। ਅਵਤਾਰ ਨੇ, ਤਾਂ ਉਸ ਔਰਤ ਅੱਗੇ ਹੱਥ ਬੰਨ ਕੇ ਕਿਹਾ ਸੀ, “ ਤੂੰ ਤਾਂ ਸਾਡੇ ਮਰਦਾਂ ਦੇ ਪੈਰਾਂ ਥੱਲਿਉ ਮਿੱਟੀ ਕੱਢ ਦਿੱਤੀ ਹੈ। ਸਾਨੂੰ ਦਾੜ੍ਹੀਆਂ ਵਾਲਿਆਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਹੈ। “ ਸੁਕਰ ਰੱਬ ਦਾ ਪ੍ਰਧਾਂਨ ਜਿਉਂਦੇ ਜੀਅ ਸੁਰਤ ਆ ਗਈ। ਇਹ ਜੋ ਪੈਰਾਂ ਥੱਲੇ ਮਿੱਟੀ ਹੈ। ਇਹ ਕਿਸੇ ਵੀ ਸਮੇਂ, ਉਤੇ ਵੀ ਆ ਸਕਦੀ ਹੈ। ਉਸ ਔਰਤ ਨੂੰ ਬੇਸਹਾਰਾ ਸਮਝ ਕੇ, ਇਹ ਬਲਬੀਰ ਢਾਸਣਾਂ ਦੇਣ ਲਈ, ਆਪਦੇ ਜਾਂਣੀ ਉਸ ਵੱਲ ਹੋ ਗਿਆ ਸੀ। ਬਲਬੀਰ ਤਿੰਨਾਂ ਵਿਚੋ ਨਾਂ ਤੇਰਾਂ ਵਿਚੋ, ਜ਼ਮੀਨ ਉਤੇ ਚਲਦੇ ਦੇ ਪੈਰ ਥਿੜਕਦੇ ਹਨ। ਆਪ ਮੂਧੇ ਮੂੰਹ ਹਰ ਰੋਜ਼ ਡਿੱਗਿਆ ਪਿਆ ਹੁੰਦਾ ਹੈ। ਲੋਕਾਂ ਤੋਂ ਰੋਜ਼ ਜੁੱਤੀਆਂ ਖਾਂਦਾ ਹੈ।
ਕੈਨੇਡਾ ਦੀ ਜਿੰਦਗੀ ਹੀ ਐਸੀ ਹੈ। ਨੌਕਰੀ ਪੇਸ਼ਾ ਲੋਕ ਹਨ। ਆਪਦੇ ਹੀ ਕੰਮ ਨਹੀਂ ਮੁੱਕਦੇ, ਕਿਸੇ ਕੋਲ ਖੜ੍ਹਨ ਦਾ ਸਮਾਂ ਨਹੀਂ ਹੈ। ਜੋ ਕਿਸੇ ਦੂਜੇ ਦੀ ਗੱਲ ਵਿੱਚ ਦਖ਼ਲ ਦਿੰਦਾ ਹੈ।  ਉਹ ਮੂਰਖ ਹੁੰਦਾ ਹੈ। ਇਸ ਦੁਨੀਆਂ ਉਤੇ ਆਪਣੇ ਤਾਂ ਆਪਦੇ ਨਹੀਂ ਬੱਣਦੇ। ਬਲਬੀਰ ਨੂੰ ਮੂੰਹ ਬੋਲੀ ਭੈਣ ਨਾਲ ਗੱਲਾਂ ਕਰਨ ਦਾ ਹੋਰ ਤਾਂ ਕੋਈ ਮੌਕਾ ਨਹੀਂ ਲੱਗਦਾ ਸੀ। ਜਦੋਂ ਵੀ ਕੋਈ ਗੁਰਦੁਆਰੇ ਦੇ ਵਿੱਚ ਗਰਮਾਂ-ਗਰਮ ਮਾਮਲਾ ਹੁੰਦਾ। ਗੁਰਦੁਆਰੇ ਸਾਹਿਬ ਦੇ ਸੇਵਾਦਾਰਾਂ ਦੀਆਂ ਚੁਗਲੀਆਂ ਕਰਦਾ ਸੀ। ਆਪਦੇ ਜਾਂਣੀ ਜਜੂਸੀ ਕਰਦਾ ਸੀ। ਉਹ ਔਰਤ ਨੇ ਬਹੁਤ ਬਾਰ ਉਸ ਨੂੰ ਮੂੰਹ ਤੋੜਵਾਂ ਜੁਆਬ ਵੀ ਦਿੱਤਾ, ਉਸ ਨੁੰ ਕਿਹਾ, “ ਮੈਂ ਸਾਨ੍ਹਾਂ ਦੇ ਭੇੜ ਤੋਂ ਕੀ ਲੈਣਾਂ ਹੈ? “ ਕਨੇਡਾ ਦੀ ਸੰਗਤ ਨੇ ਕਿਸੇ ਪ੍ਰਬੰਧਕਿ ਤੋਂ ਕੀ ਸੇਵਾ ਕਰਾਂਉਣੀ ਹੈ? ਸਬ ਹੱਡ ਭੰਨਵੀਂ ਮਿਹਨਤ ਕਰਦੇ ਹਨ। ਰੋਜੀ-ਰੋਟੀ ਕਮਾਂਉਂਦੇ ਹਨ। ਲੋਕਾਂ ਦੇ ਮਾਲ ਵਿੱਚੋ ਖੀਰ-ਕੜਾਹ, ਵਿਹਲੀਆਂ ਖਾਂਣ ਵਾਲੇ, ਆਪ ਨੂੰ ਗੁਰਦੁਆਰੇ ਦੇ ਵਿੱਚ ਸੇਵਾਦਾਰ ਦੱਸਦੇ ਹਨ। ਗੁਰਦੁਆਰੇ ਦੇ ਆਪ ਨੂੰ ਧੱਕੇ ਨਾਲ ਸੇਵਾਦਾਰ ਕਹਾਉਣ ਵਾਲੇ, ਦੂਜੇ ਬੰਦੇ ਨੂੰ ਆਪ ਤੋਂ ਘਟੀਆ ਹੀ ਸਮਝਦੇ ਹਨ। ਆਪ ਤੋਂ ਕੰਮਜੋਰ ਦੂਜੇ ਨੂੰ ਸਮਝ ਕੇ, ਸਾਨ੍ਹਾਂ ਵਾਂਗ ਖਹਿੰਦੇ ਹਨ।
ਇਸ ਬਾਰ ਵੀ ਗੁਰਦੁਆਰੇ ਦੇ ਵਿੱਚ ਐਸੇ ਸੇਵਾਦਾਰਾਂ ਦੀਆਂ ਤਿੰਨ ਪਾਰਟੀਆਂ ਡਟੀਆਂ ਹੋਈਆਂ ਸਨ। ਤਿੰਨ ਪਾਰਟੀਆਂ ਦਾ ਤੋਰੀ ਫੁਲਕਾਗੁਰਦੁਆਰੇ ਦੀ ਵਿੱਚੋਂ ਸੰਗਤ ਦੀ ਗੋਲਕ ਸਿਰੋਂ ਚੱਲਦਾ ਹੈ। ਕਈਆਂ ਦੇ ਤਾਂ ਘਰ ਤੇ ਬਿਜ਼ਨਸ ਹੀ ਪੇਡ-ਆਫ਼ ਗੋਲਕ ਵਿਚੋਂ ਹੋ ਗਏ ਹਨ। ਜਿੰਨਾ ਸੇਵਾਦਾਰਾਂ ਨੂੰ ਚਿੱਟੇਨੀਲੇ ਕੱਪੜੇ ਪਾ ਕੇਹਰ ਹਫ਼ਤੇ 60 ਹਜ਼ਾਰ ਡਾਲਰ ਸੰਗਤ ਦੀ ਗੋਲਕ  ਵਿਚੋਂ ਮਿਲਦਾ ਹੈ। ਉਨ੍ਹਾਂ ਸੇਵਾਦਾਰਾਂ ਚਿੱਟੇਨੀਲੇ ਕੱਪੜਿਆਂ ਵਾਲਿਆਂ ਤੋਂ ਤਾਂ ਗਾਲ਼ਾਂ ਛੱਡ ਕੇਚਾਹੇ ਬੰਦਾ ਮਰਵਾ ਲਵੋ। ਹਰ ਰੋਜ਼ ਅਲੱਗ-ਅਲੱਗ ਰੇਡੀਉ ਉੱਤੇ ਰੱਜ ਕੇਦੂਜੀ ਪਾਰਟੀ ਨੂੰ ਭੰਡਦੇ ਹਨ। ਅਕਾਲ ਤਖ਼ਤ ਦਾ ਜਥੇਦਾਰ ਵੀ ਕਾਤਲ ਹੀ ਸੀ। ਕੱਤਲ ਦੀ ਕੈਦ ਕੱਟ ਚੁੱਕਾ ਸੀ। ਜਿਸ ਕੌਮ ਦੇ ਆਗੂ ਐਸੇ ਕਾਤਲ ਲੁਟੇਰੇ ਹਨ। ਬਾਕੀ ਕੌਮ ਤੋਂ ਕੈਸੀ ਉਮੀਦ ਰੱਖੀ ਜਾ ਸਕਦੀਕਈ ਜਨਤਾ ਦੇ ਮਾਲ ਨਾਲ ਮੁੱਛਾਂ ਥੱਕੀਆਂ ਕਰਦੇ ਹਨ।
ਬਲਵੀਰ ਨੇ ਉਸ ਔਰਤ ਨੂੰ ਹਰ ਬਾਰ ਦੀ ਤਰਾਂ ਆਦਤ ਮੁਤਾਬਿਕ ਫ਼ੋਨ ਕਰ ਕੇ ਕਿਹਾ, ‘ ਤੂੰ ਮੇਰੀਆਂ ਦੋਨਾਂ ਭੈਣਾਂ ਵਰਗੀ ਹੈ। ਸਗੋਂ ਉਨ੍ਹਾ ਦੇ ਵੀ ਊਤੋ ਦੀ ਹੈ। ਤੈਨੂੰ ਪਹਿਲੀ ਬਾਰ ਇੱਕ ਗੱਲ ਕਹਿਣੀ ਹੈ। ਮੈਂ ਰਿਸਟੋਰਿੰਟ ਲਿਆ ਹੈ। 9 ਕੁ ਹਜ਼ਾਰ ਡਾਲਰ ਚਾਹੀਦਾ ਹੈ। ਤੂੰ ਮੈਨੂੰ ਪੈਸੇ ਦੇਂਦੇ।  ਉਸ ਔਰਤ ਦਾ ਜੀਅ ਤਾਂ ਕੀਤਾ ਸੀ ਕਹੇ, “ ਡਾਲਰ ਦੇਣ ਲਈ ਬੈਂਕਾਂ ਹਨ।   ਪਰ ਉਸ ਨੇ ਬਹਾਨਾ ਮਾਰਦੀ ਨੇ ਕਿਹਾ, “ ਅਸੀਂ ਤਾਂ ਇੰਡੀਆ ਚੱਲੇ ਹਾਂ। ਘਰ ਦੇ ਪਹਿਲਾਂ ਚਲੇ ਗਏ ਹਨ। ਉੱਥੇ ਗਿਆ ਦਾ ਬਹੁਤ ਖ਼ਰਚਾ ਹੋ ਜਾਂਦਾ ਹੈ।   ਬਲਵੀਰ ਨੇ ਸੋਚਿਆਹੁਣ ਮੌਕਾ ਹੈ। ਉਸ ਨੇ ਝੱਟ ਮੂੰਹ ਬੋਲੀ ਭੈਣ ਨੂੰ ਕਹਿ ਦਿੱਤਾ, “ ਤੂੰ ਮੇਰੇ ਵੀਡੀਉ ਸਟੋਰ ਤੇ ਆ ਜਾਇਸ ਸਮੇਂ ਬੰਦ ਹੈ। ਆਪਣੇ ਵਿੱਚ ਕੀ ਪਰਦਾ ਹੈ?“ ਸਕੀਆਂ ਮਾਂ-ਭੈਣਾਂਜੋ ਸਦਾ ਹੀ ਇਸ ਦੇ ਦੁਆਲੇ ਰਹਿੰਦੀਆਂ ਹਨ। ਬਲਵੀਰ ਉਨ੍ਹਾਂ ਦੀ ਵੀ ਕੋਈ ਕਸਰ ਨਹੀਂ ਛੱਡਦਾ ਹੋਣਾ। ਐਸੇ ਮਰਦ ਲਈ ਮਾਂ-ਭੈਣ ਸਬ ਔਰਤਾਂ ਰੰਡੀ ਬਰਾਬਰ ਹਨ। ਐਸੇ ਕਲੰਕਤ ਭਰਾ ਹਰ ਰੋਜ਼ ਅਖਾਬਾਰਾਂ ਦੀਆਂ ਸੁਰਖੀ ਵਿੱਚ ਹੁੰਦੇ ਹਨ।
 
ਪੂਰੇ ਕੈਨੇਡਾ ਦੇ ਵੱਡੇ ਸ਼ਹਿਰਾਂ ਦੇ ਸਾਰੇ ਗੌਰਮਿੰਟ ਦੇ ਆਫ਼ੀਸ ਤਕਰੀਬਨ ਡਾਊਨ ਟਾਊਨ ਵਿੱਚ ਹੀ ਹਨ। ਡਾਊਨ ਟਾਊਨ ਦੀ ਉਸਾਰੀ ਕੈਨੇਡਾ ਦੇ ਜਨਮ ਵੇਲੇ ਦੀ ਹੋਈ ਹੈ। ਉਦੋਂ ਜਿੱਥੇ ਦਫ਼ਤਰ ਬਣਾਂ ਦਿੱਤੇ ਹਨ। ਅੱਜ ਤੱਕ ਉੱਥੇ ਹੀ ਹਨ। ਹੋਰ ਵੀ ਬਹੁਤੇ ਬਿਜ਼ਨਸ ਇੰਨਾ ਲੰਬੇਉੱਚੇ ਟਾਵਰਾਂ ਵਿੱਚ ਹੀ ਚੱਲ ਰਹੇ ਹਨ। ਹੁਣ ਵੀ ਹੋਰ ਨਵੇਂ ਟਾਵਰ ਵੀ ਬਣ ਰਹੇ ਹਨ। ਪੁਰਾਣਿਆਂ ਨੂੰ ਉਦੇੜ ਕੇ ਰੈਨੂਵੇਸ਼ਨ ਕਰ ਰਹੇ ਹਨ। ਡਾਊਨ ਟਾਊਨ ਵਿੱਚ ਕਾਰ ਪਾਰਕਿੰਗ ਕਰਨ ਵਿੱਚ ਬਹੁਤ ਮੁਸ਼ਕਲ ਆਉਂਦੀ ਹੈ। ਕਾਰ ਪਾਰਕਿੰਗ ਮਹਿੰਗੀ ਵੀ ਹੈ। ਕਾਰ ਪਾਰਕ ਗ਼ਲਤ ਜਗਾ ਲੱਗੀ ਹੋਵੇ। ਕਾਰ ਪਾਰਕਿੰਗ ਕੰਟਰੋਲ ਵਾਲਿਆਂ ਦੀ ਕਾਰ ਨੂੰ ਦੋਨੇਂ ਪਾਸੀ ਫ਼ੋਟੋ ਕੈਮਰੇ ਲੱਗੇ ਹਨ। ਕੈਮਰੇ ਨਾਲ ਕਾਰ ਦੀ ਫ਼ੋਟੋ ਤੇ ਜੁਰਮਾਨੇ ਦੀ ਟਿਕਟ ਘਰ ਡਾਕ-ਮੇਲ ਵਿੱਚ ਭੇਜ ਦਿੰਦੇ ਹਨ। ਜਾਂ ਕਾਰ ਨੂੰ ਟੋ ਕਰਕੇਕਾਰ ਪਾਊਡ ਵਿੱਚ ਲੈ ਜਾਂਦੇ ਹਨ। ਕਾਰ ਵਾਲਾ ਬੰਦਾ ਜ਼ਰਮਾਨਾਂ ਭਰਕੇ ਵੀ ਦੋ ਦਿਨ ਕਾਰ ਬਾਹਰ ਕਰਾਉਣ ਨੂੰ ਖ਼ਰਾਬ ਕਰਦਾ ਹੈ। ਕਈ ਡਾਊਨ ਟਾਊਨ ਵਿੱਚ ਕਾਰ ਚਲਾਉਣੀ ਮੁਸ਼ਕਲ ਸਮਝਦੇ ਹਨ। ਕਈ ਸੜਕਾਂ ਵਨਵੇ ਹਨ। ਡਾਊਨ ਟਾਊਨ ਵਿੱਚ ਸਿਟੀ ਟਰੇਨ ਦੀਆਂ ਲਾਈਨਾਂ ਵੀ ਬਣੀਆਂ ਹੋਈਆਂ ਹਨ। ਇਸ ਲਈ ਬਹੁਤੇ ਲੋਕਪਬਲਿਕ ਬੱਸਾਂ ਤੇ ਟਰੇਨ ਵਿੱਚ ਜਾਣਾ ਪਸੰਦ ਕਰਦੇ ਹਨ। ਬੱਸ ਤੋਂ ਟਰੇਨ ਛੇਤੀ-ਤੇਜ਼ ਵੀ ਪਹੁੰਚਦੀ ਹੈ। ਸਵੇਰੇ ਸਾਮ ਵੱਧ ਲੋਕ ਕੰਮਾਂ ਵਾਲੇ ਹੁੰਦੇ ਹਨ। ਸਵੇਰੇ-ਸਾਮ ਸਿਟੀ ਟਰੇਨ ਹਰ ਤਿੰਨ ਮਿੰਟ ਵਿੱਚ ਆ ਜਾਂਦੀ ਹੈ। ਦੁਪਹਿਰ ਤੇ ਰਾਤ ਦੀ ਸਰਵਿਸ 10 ਤੋਂ 13 ਮਿੰਟ ਦੀ ਹੈ। ਟਰੇਨ ਦੂਜੇ ਪਾਸੇ ਅਖੀਰ ਵਾਲੇ ਸਟੇਸ਼ਨ ‘ਤੇ ਘੰਟੇ ਕੁ ਵਿੱਚ ਪਹੁੰਚ ਜਾਂਦੀ ਹੈ। ਕੈਲਗਰੀ ਦੇ ਚਾਰੇ ਪਾਸੇ ਦੀ ਸ਼ਹਿਰ ਦੀ ਆਵਾਜਾਈ ਨੂੰ ਟਰੇਨ ਦੁਆਰਾ ਕਵਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਰ ਵੀ ਲੋਕ ਬੱਸਾਂ ਤੇ ਟਰੇਨਾਂ ਵਿੱਚ ਖੜ੍ਹ ਕੇ ਜਾਂਦੇ ਹਨ। ਸੈਂਡਲ ਟਾਊਨ ਤੋਂ ਟਰੇਨ ਤੁਰੀ ਸੀ। ਅੱਧੀਆਂ ਕੁ ਸੀਟਾਂ ਖ਼ਾਲੀ ਸਨ। ਮੈਕਨਾਈਟ ਸਟੇਸ਼ਨ ਤੇ ਆ ਕੇਟਰੇਨ ਰੁਕੀ। ਨਿਰਮਲਬਲਵੀਰਰਣਵੀਰ ਟਰੇਨ ਵਿੱਚ ਚੜ੍ਹ ਗਏ। ਬਲਵੀਰ ਦੇ ਹੱਥ ਵਿੱਚ ਕੌਫ਼ੀ ਦਾ ਕੱਪ ਸੀ। ਰਾਤ ਦੀ ਪੀਤੀ ਸ਼ਰਾਬ ਦਾ ਮੁਸ਼ਕ ਹਟਾਉਣ ਦਾ ਇਹ ਚੰਗਾ ਢੰਗ ਸੀ। ਇਹ ਭਾਵੇਂ ਤਿੰਨੇ ਹੀ ਦੇਖਣ ਵਾਲੇ ਸਿਆਣੇ ਹੋ ਗਏ ਲੱਗਦੇ ਸਨ। ਇੰਨਾ ਦੀ ਕਾਲਜੀਏਟ ਵਾਲੀ ਉਮਰ ਨਹੀਂ ਸੀ। ਨਾਂ ਹੀ ਇੰਨਾ ਨੇ ਕਦੇ ਕਾਲਜ ਦਾ ਦਾਖਲਾ ਲਿਆ ਸੀ। ਝਾਤੀਆਂ ਮਾਰਨ ਲਈ ਕਾਲਜ ਦੇ ਦੁਆਲੇ ਜ਼ਰੂਰ ਗੇੜੇ ਦਿੰਦੇ ਹਨ। ਇਹ ਪਤਾ ਕਰਨ ਲਈ ਵੀਕੌਣ ਕੀਹਦੇ ਨਾਲ ਜਾਂਦੀ ਹੇਪਰ ਅੱਜ ਵੀ ਕੁੜੀਆਂ ਨੂੰ ਦੇਖ ਕੇਇੰਨਾ ਦਾ ਦਿਲ ਆਪੇ ਤੋਂ ਬਾਹਰ ਬੇਕਾਬੂ ਹੋ ਜਾਂਦਾ ਹੈ। ਤਿੰਨਾਂ ਨੇ ਟਰੇਨ ਵਿੱਚ ਚੜ੍ਹ ਕੇਚਾਰੇ ਪਾਸੇ ਦੇਖਿਆ। ਚਸਕਾ ਪੂਰਾ ਕਰਨ ਲਈ ਹੁਣ ਇਹ ਕਦੇ-ਕਦੇਪਬਲਿਕ ਸਰਵਿਸ ਬੱਸ ਟਰੇਨ ਵਿੱਚ ਧੱਕੇ ਖਾਣ ਨੂੰ ਚੜ੍ਹਦੇ ਸਨ। ਕਈ ਔਰਤਾਂ ਮਰਦ ਜਿੰਨਾ ਨੇ ਨੇੜੇ ਹੀ ਉੱਤਰਨਾ ਹੁੰਦਾ ਹੈ। ਉਹ ਖੜ੍ਹ ਕੇ ਹੀ ਸਫ਼ਰ ਕਰਦੇ ਹਨ।
ਨਿਰਮਲ ਗੋਰੀ ਕੋਲ ਜਾ ਖੜ੍ਹਾ ਹੋਇਆ। ਜਿਉਂ ਟਰੇਨ ਤੁਰਨ ਲੱਗੀ। ਝਟਕਾ ਲੱਗਾਕੁੱਝ ਜਾਣ-ਬੁੱਝ ਕੇ ਵੀ ਨਿਰਮਲ ਨੇ ਪੈਰਾਂ ਤੋਂ ਨਿਕਲਣ ਦਾ ਬਹਾਨਾ ਕੀਤਾ। ਮੂਧੇ-ਮੂੰਹ ਗੋਰੀ ਦੇ ਉੱਤੇ ਜਾ ਡਿੱਗਾ। ਗੋਰੀ ਵੀ ਛੇ ਫੁੱਟ ਲੰਬੀ ਤੇ ਮਜ਼ਬੂਤ ਸੀ। ਉਸ ਨੇ ਹੈਂਡਲ ਨੂੰ ਹੱਥ ਪਾਏ ਹੋਏ ਸਨ। ਜੇ ਗੋਰੀ ਥੋੜੇ ਜਿਹਾ ਵੀ ਇੱਧਰ-ਉੱਧਰ ਹੋ ਜਾਂਦੀਨਿਰਮਲ ਦਾ ਨੱਕ-ਮੂੰਹ-ਮੱਥਾ ਫੁੱਟ ਜਾਣਾ ਸੀ। ਗੋਰੀ ਨੇ ਗ਼ੁੱਸਾ ਨਹੀਂ ਕੀਤਾ। ਕਈ ਬਾਰ ਅਚਾਨਕ ਐਸਾ ਹੋ ਜਾਂਦਾ ਹੈ। ਨਿਰਮਲ ਨੇ ਮੁਸਕਰਾ ਕੇ “ ਸੌਰੀ “ ਕਹਿ ਦਿੱਤਾ ਸੀ। ਨਿਰਮਲ ਵੱਲ ਗੋਰੀ ਨੇ ਕੋਈ ਖ਼ਾਸ ਧਿਆਨ ਨਹੀਂ ਦਿੱਤਾ। ਬਲਵੀਰ ਨੇ ਦੇਖਿਆ ਦੋ ਪੰਜਾਬੀ ਕੁੜੀਆਂ ਖੜ੍ਹੀਆਂ ਹਨ। ਉਹ ਉਨ੍ਹਾਂ ਕੋਲ ਜਾ ਖੜ੍ਹਾ ਹੋਇਆ। ਉਹ ਉਨ੍ਹਾਂ ਨੂੰ ਦਾਅ ਲੱਗਦੇ ਹੀ ਦੇਖ ਲੈਂਦਾ ਸੀ। ਬਲਵੀਰ ਦੇ ਹੱਥ ਵਿੱਚ ਕੌਫ਼ੀ ਦਾ ਕੱਪ ਫੜਨ ਦਾ ਹੋਰ ਵੀ ਕਾਰਨ ਸੀ। ਇਹ ਕਿਸੇ ਕੁੜੀ ਉੱਤੇ ਕੌਫ਼ੀ ਡੋਲ ਕੇਗੱਲਾਂ ਕਰਨ ਦਾ ਬਹਾਨਾ ਲੱਭ ਲੈਂਦਾ ਸੀ। ਅਗਲੇ ਸਟੇਸ਼ਨ ਤੇ ਟਰੇਨ ਰੁਕ ਕੇ ਤੁਰੀ ਸੀ। ਉਸ ਦੇ ਝਟਕੇ ਦਾ ਬਹਾਨਾ ਬਣਾਉਂਦੇ ਹੋਏਬਲਵੀਰ ਨੇ ਕੌਫ਼ੀ ਦੀ ਛੱਲ ਇੱਕ ਕੁੜੀ ਉੱਤੇ ਪਾ ਦਿੱਤੀ। ਉਸ ਦੇ ਬੋਲਣ ਤੋਂ ਵੀ ਪਹਿਲਾਂ ਹੀ “ ਸੌਰੀ “ ਕਹਿ ਦਿੱਤਾ। ਕੁੜੀ ਨੇ ਉਸ ਵੱਲ ਧਿਆਨ ਦੇਣ ਦੀ ਬਜਾਏਬਾਹਰ ਨੂੰ ਦੇਖਣਾ ਸ਼ੁਰੂ ਕਰ ਦਿੱਤਾ ਸੀ। ਉਸ  ਨੂੰ ਪਤਾ ਹੀ ਨਹੀਂ ਲੱਗਾ ਸੀ। ਉਸ ਦੇ ਖੁੱਲ੍ਹੇ ਵਾਲਾਂ ਦੇ ਵਿੱਚ ਤੇ ਜੈਕਟ ਦੇ ਪਿਛਲੇ ਪਾਸੇ ਕੌਫ਼ੀ ਡੁੱਲ੍ਹ ਗਈ ਹੈ। ਉਸ ਦੇ ਪਿੱਛੇ ਖੜ੍ਹੀ ਕੁੜੀ ਦੇ ਹੱਥ ਵਿੱਚ ਅੰਗਰੇਜ਼ੀ ਦਾ ਡੇਲੀ ਮੈਟਰੋ ਨਿਊਜ਼ ਪੇਪਰ ਸੀ। ਜੋ ਅਖ਼ਬਾਰ ਵੰਡਣ ਵਾਲੇ ਨੇਮੁਫ਼ਤ ਵਿੱਚ ਦਿੱਤਾ ਸੀ। ਉਸ ਨੇ ਉਸ ਨਾਲ ਡੁੱਲ੍ਹੀ ਕੌਫ਼ੀ ਸਾਫ਼ ਕਰ ਦਿੱਤੀ। ਇਹੀ ਦੋਨੇਂ ਹਰਕਤਾਂ ਪੰਜਾਬ ਦੀ ਬੱਸ ਵਿੱਚ ਹੋਈਆਂ ਹੁੰਦੀਆਂ। ਦੋਨਾਂ ਦੀਆਂ ਗੱਲਾਂ ਉੱਤੇ ਥੱਪੜ ਛਪੇ ਹੋਣੇ ਸੀ।
ਸਵੇਰੇ-ਸਵੇਰੇ ਹਰ ਕਿਸੇ ਨੂੰ ਆਪੋ-ਆਪਣੇ ਕੰਮਾਂ ਉੱਤੇ ਜਾਣ ਦੀ ਕਾਹਲੀ ਹੁੰਦੀ ਹੈ। ਸਾਮ ਨੂੰ ਬੰਦਾ ਥੱਕਿਆ ਹੁੰਦਾ ਹੈ। ਘਰ ਪਹੁੰਚਣ ਦੀ ਕਾਹਲ ਹੁੰਦੀ ਹੈ। ਸਮਾਂ ਖ਼ਰਾਬ ਹੋਣ ਦੇ ਡਰੋਂ ਕੋਈ ਝਮੇਲੇ ਵਿੱਚ ਨਹੀਂ ਪੈਣਾ ਚਾਹੁੰਦਾ। ਜੇ ਕਿਸੇ ਦਾ ਹੱਥਮੋਢਾ ਬੱਸ ਤੇ ਟਰੇਨ ਦੀ ਭੀੜ ਵਿੱਚ ਲੱਗ ਵੀ ਜਾਂਦਾ ਹੈ। ਅੱਖੋਂ ਉਹਲੇ ਕਰਕੇਅਣਡਿੱਠ ਕੀਤਾ ਜਾਂਦਾ ਹੈ। ਇਹ ਸਬ ਕੁੱਝ ਚੀਨਣ ਕੁੜੀ ਬੈਠੀ ਦੇਖ ਰਹੀ ਸੀ।  ਉਸ ਨੇ ਇੰਨਾ ਤਿੰਨਾਂ ਨੂੰ ਇਕੱਠੇ ਸਟੇਸ਼ਨ ਉੱਤੇ ਖੜ੍ਹੇ ਗੱਲਾਂ ਕਰਦੇ ਵੀ ਦੇਖਿਆਂ ਸੀ। ਉਸ ਕੁੜੀ ਨਾਲ ਜਾ ਕੇਰਣਵੀਰ ਬੈਠ ਗਿਆ ਸੀ। ਚੀਨਣ ਕੁੜੀ ਦੇ ਸਕੱਲਟ ਪਾਈ ਹੋਈ ਸੀ। ਰਣਵੀਰ ਦੀ ਨਿਗ੍ਹਾ ਬਾਰ-ਬਾਰ ਉਸ ਦੇ ਨੰਗੇ ਪੱਟਾਂ ਉੱਤੇ ਜਾਂਦੀ ਸੀ। ਉਹ ਬੌਂਦਲਿਆ ਹੋਇਆਕਦੇ ਦਾੜ੍ਹੀ ਤੇ ਕਦੇ ਮੁੱਛਾਂ ਨੂੰ ਪਲੋਸ ਰਿਹਾ ਸੀ। ਟੇਢੀ ਅੱਖ ਨਾਲ ਚੀਨਣ ਵੱਲ ਦੇਖ ਰਿਹਾ ਸੀ। ਦਾੜ੍ਹੀ ਤੇ ਮੁੱਛਾਂ ਵਧੀਆਂ ਦਿਖਾ ਕੇਜਵਾਨ ਹੋਣ ਦਾ ਅਹਿਸਾਸ ਜਿੱਤਾ ਕੇਕਿਸੇ ਪੰਜਾਬੀ ਔਰਤ ਨੂੰ ਭਾਵੇਂ ਪਟਿਆਂ ਜਾ ਸਕਦਾ ਹੋਣਾ ਹੈ। ਚੀਨਣਾਂ ਨੇ ਤਾਂ ਆਪ ਦੇ ਮਰਦਾਂ ਦੇ ਛਾਤੀ ਦੇ ਵਾਲ ਨਹੀਂ ਆਏ ਦੇਖੇ। ਮੈਦਾਨ ਵਾਂਗ ਸਾਫ਼ ਹੁੰਦੇ ਹਨ। ਜੰਗਲ ਵਿੱਚ ਅੱਜ ਕਲ ਕਿਹੜੀ ਗੁਆਚਦੀ ਹੈਚੀਕਨੇ ਮਾਲ ਦਾ ਫ਼ੈਸ਼ਨ ਹੈ। ਚੀਨਣ ਉਸ ਦੀਆਂ ਹਰਕਤਾਂ ਤੋਂ ਹੱਸੀ। ਰਣਵੀਰ ਦਾ ਮਨ ਵੀ ਉਸ ਨੂੰ ਹੱਸਦੀ ਦੇਖ ਕੇਗਦ-ਗਦ ਹੋ ਗਿਆ। ਉਸ ਨੂੰ ਪਤਾ ਹੀ ਨਹੀਂ ਲੱਗਾ। ਉਸ ਦਾ ਹੱਥ ਕਦੋਂ ਦਾੜ੍ਹੀ ਵਿੱਚੋਂ ਨਿਕਲ ਕੇਚੀਨਣ ਦੇ ਗੋਰੇ ਪੱਟਾਂ ਉੱਤੇ ਫਿਰਨ ਲੱਗਾ। ਉਦੋਂ ਹੀ ਪਤਾ ਲੱਗਾਜਦੋਂ ਕੜਾਕ ਕਰਦੀਆਂ ਦੋ ਚਪੇੜਾਂ ਗੱਲ ਉੱਤੇ ਲੱਗੀਆਂ। ਪਬਲਿਕ ਵਿੱਚੋਂ ਕਿਸੇ ਨੇ ਟਰੇਨ ਦੀ ਐਮਰਜੈਂਸੀ ਚੇਨ ਖਿੱਚ ਦਿੱਤੀ ਸੀ। ਟਰੇਨ ਇੱਕੋ ਝਟਕੇ ਨਾਲ ਖੜ੍ਹ ਗਈ। ਸਾਰੀ ਗੱਲ ਹਵਾ ਦੇ ਬੁੱਲੇ ਵਾਂਗ ਫੈਲ ਗਈ। ਪੁਲਿਸ ਤੋਂ ਪਹਿਲਾਂ ਰੇਲਵੇ ਦੀ ਸਕਿਉਰਿਟੀ ਨੇ ਆ ਕੇ, ਰਣਵੀਰ ਨੂੰ ਹੱਥਕੜੀ ਲੱਗਾ ਲਈ ਸੀ। ਪੁਲਿਸ ਆਫ਼ੀਸਰ ਨੇਉਸ ਉੱਤੇ ਪਬਲਿਕ ਵਿੱਚ ਔਰਤ ਨਾਲ ਛੇੜ-ਛਾੜ ਕਰਨ ਦਾ ਚਾਰਜ ਲਾ ਦਿੱਤਾ ਸੀ। ਉਸ ਨੂੰ ਜੇਲ ਅੰਦਰ ਕਰ ਦਿੱਤਾ।

Comments

Popular Posts