ਪਿਆਰ ਨਾਲ ਸਬ ਨੂੰ ਗਲ਼ੇ ਲਗਾਈਦਾ








Satwinder Kaur satti calgary canadaਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ















satwinder_7@hotmail.com









ਕਿਸੇ ਦੀ ਕਹੀ ਗੱਲ ਦਾ ਗੁੱਸਾ ਨਹੀਂ ਮਨਾਈਦਾ।







ਜੇ ਕੋਈ ਬੋਲ ਜਾਵੇ ਮਾੜਾ ਕਦੇ ਨਹੀ ਸੁਣੀਦਾ।







ਇਕ ਕੰਨੋ ਸੁਣ ਦੂਜੇ ਥਾਂਈ ਬਾਹਰ ਕੱਢੀਦਾ।







ਮਾੜਾ ਬੋਲ ਕਦੇ ਨਹੀਂ ਬਾਰ-ਬਾਰ ਦੁਹਰਾਈਦਾ।







ਵੱਧ ਘੱਟ ਬੋਲਾਂ ਨੂੰ ਦਿਲ ਉਤੇ ਨਹੀਂ ਲਾਈਦਾ।







ਜੇ ਕੋਈ ਕਰੇ ਗੁਸਤਾਖ਼ੀ ਮੁਆਫ਼ ਕਰ ਦੇਈਦਾ।







ਮਾੜੇ ਸਮੇਂ ਵਿੱਚ ਵੀ ਸ਼ੁਕਰ ਰੱਬ ਦਾ ਮਨਾਈਦਾ।







ਕੋਈ ਕਰ ਦੇਵੇ ਗੱਲ਼ਤੀ ਵਾਧਾ ਨਹੀਂ ਵਦਾਈਦਾ।







ਸੱਤੀ ਪਾ ਦੇਈਏ ਮਿੱਟੀ ਗੰਦ ਨਹੀਂ ਖਿੰਡਾਈਦਾ।







ਆਪਣਿਆਂ ਦੀ ਗੱਲ ਦਾ ਬੁਰਾ ਨਹੀਂ ਮਨਾਈਦਾ।







ਸਤਵਿੰਦਰ ਪਿਆਰ ਨਾਲ ਸਬ ਨੂੰ ਗਲ਼ੇ ਲਗਾਈਦਾ।







ਜੇ ਕੋਈ ਆ ਜਾਵੇ ਤਾਂ ਘਰ ਆਦਰ ਨਾਲ ਬੈਠਾਈਦਾ।







ਬਸ ਮਿੱਠੇ ਮਿੱਠੇ ਬੋਲਾਂ ਨਾਲ ਕੁੜਤਣ ਨੂੰ ਮੁਕਾਈਦਾ।







ਜੇ ਜੱਲ਼ਦੀ ਹੋਵੇ ਜੀਭ ਭੋਰਾ ਮਿਸਰੀ ਦਾ ਖਾਈਦਾ।

Comments