ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੩੬੭ Page 367 of 1430
16836 ਗੁਣ ਗਾਵਾ ਗੁਣ ਬੋਲੀ ਬਾਣੀ



Gun Gaavaa Gun Bolee Baanee ||

गुण गावा गुण बोली बाणी


ਸਤਿਗੁਰ ਦੀ ਸਰਨ ਪੈ ਕੇ, ਮੈਂ ਰੱਬ ਦੇ ਕੰਮਾਂ ਦੀ ਪ੍ਰਸੰਸਾ ਕਰਦਾ ਰਹਿੰਦਾ ਹਾਂ। ਸਤਿਗੁਰੂ ਦੀ ਬਾਣੀ ਉਚਾਰਦਾ ਰਹਿੰਦਾ ਹਾਂ ॥
I sing Sathigur Glorious Praises, and through the Word of His Bani, I speak Sathigur Glorious Praises.

16837 ਗੁਰਮੁਖਿ ਹਰਿ ਗੁਣ ਆਖਿ ਵਖਾਣੀ ੧॥



Guramukh Har Gun Aakh Vakhaanee ||1||

गुरमुखि हरि गुण आखि वखाणी ॥१॥


ਸਤਿਗੁਰ ਦਾ ਭਗਤ ਪ੍ਰਭੂ ਦੇ ਗੁਣ, ਕੰਮ ਉਚਾਰ ਕੇ ਬਿਆਨ ਕਰਦਾ ਰਹਿੰਦਾ ਹਾਂ ||1||

Sathigur's Gurmukh, I chant and recite the Glorious Praises of the Lord. ||1||

16838 ਜਪਿ ਜਪਿ ਨਾਮੁ ਮਨਿ ਭਇਆ ਅਨੰਦਾ
Jap Jap Naam Man Bhaeiaa Anandhaa ||

जपि जपि नामु मनि भइआ अनंदा

ਰੱਬੀ ਬਾਣੀ ਨੂੰ ਬਾਰ-ਬਾਰ ਪੜ੍ਹ, ਬੋਲ ਕੇ ਮਨ ਖੁਸ਼ ਹੁੰਦਾ ਹੈ॥



Chanting and meditating on the Naam, my mind becomes blissful.

16839 ਸਤਿ ਸਤਿ ਸਤਿਗੁਰਿ ਨਾਮੁ ਦਿੜਾਇਆ ਰਸਿ ਗਾਏ ਗੁਣ ਪਰਮਾਨੰਦਾ ੧॥ ਰਹਾਉ



Sath Sath Sathigur Naam Dhirraaeiaa Ras Gaaeae Gun Paramaanandhaa ||1|| Rehaao ||

सति सति सतिगुरि नामु दिड़ाइआ रसि गाए गुण परमानंदा ॥१॥ रहाउ


ਸਤਿਗੁਰ ਦਾ ਭਗਤ ਸੱਚੇ ਸੂਚੇ ਰੱਬ ਦੇ ਗੁਣ ਯਾਦ ਕਰਦਾ ਹੈ। ਉਹ ਸੁਖ ਦੇਣ ਵਾਲੇ ਪ੍ਰਭੂ ਦੀ, ਪ੍ਰੇਮ ਨਾਲ ਪ੍ਰਸੰਸਾ ਕਰਦਾ ਹੈ 1॥ ਰਹਾਉ
The True Sathigur'shas implanted the True Name of the True Lord within me; I sing His Glorious Praises, and taste the supreme ecstasy. ||1||Pause||

16840 ਆਸਾ ਹਰਿ ਗੁਣ ਗਾਵੈ ਹਰਿ ਜਨ ਲੋਗਾ



Har Gun Gaavai Har Jan Logaa ||

ਰੱਬ ਦਾ ਭਗਤ ੍ਰਮਾਤਮਾ ਦੇ ਗੁਣ ਗਾਉਂਦਾ ਹੈ।
हरि गुण गावै हरि जन लोगा



The humble servants of the Lord sing the Lord's Glorious Praises.

16841 ਵਡੈ ਭਾਗਿ ਪਾਏ ਹਰਿ ਨਿਰਜੋਗਾ ੨॥



Vaddai Bhaag Paaeae Har Nirajogaa ||2||

वडै भागि पाए हरि निरजोगा ॥२॥

ਚੰਗੀ ਕਿਸਮਤ ਨਾਲ, ਨਿਰਲੇਪ ਪ੍ਰਭੂ ਨੂੰ ਮਿਲ ਪੈਂਦਾ ਹੈ ||2||


By great good fortune, the detached, absolute Lord is obtained. ||2||
16842 ਗੁਣ ਵਿਹੂਣ ਮਾਇਆ ਮਲੁ ਧਾਰੀ



Gun Vihoon Maaeiaa Mal Dhhaaree ||

गुण विहूण माइआ मलु धारी


ਰੱਬ ਦੇ ਕੰਮਾਂ ਨੂੰ ਚੇਤੇ ਨਾਂ ਕਰਕੇ, ਬੰਦੇ ਵਿਕਾਰ ਮਾਇਆ ਦੇ ਮੋਹ ਦੇ ਲਾਲਚ ਵਿੱਚ ਫਸੇ ਰਹਿੰਦੇ ਹਨ ॥
Those without virtue are stained by Maya's filth.

16843 ਵਿਣੁ ਗੁਣ ਜਨਮਿ ਮੁਏ ਅਹੰਕਾਰੀ ੩॥



Vin Gun Janam Mueae Ahankaaree ||3||

विणु गुण जनमि मुए अहंकारी ॥३॥


ਪ੍ਰਭੂ ਦੇ ਗੁਣਾਂ ਨੂੰ ਬਗੈਰ ਯਾਦ ਕਰੇ, ਹੰਕਾਂਰ ਵਿੱਚ ਬੰਦੇ ਜੰਮਦੇ ਮਰਦੇ ਰਹਿੰਦੇ ਹਨ ||3||


Lacking virtue, the egotistical die, and suffer reincarnation. ||3||
16844 ਸਰੀਰਿ ਸਰੋਵਰਿ ਗੁਣ ਪਰਗਟਿ ਕੀਏ
Sareer Sarovar Gun Paragatt Keeeae ||

सरीरि सरोवरि गुण परगटि कीए

ਇਸ ਤਨ ਦੇ ਪੂਰੇ ਘੇਰੇ ਅੰਦਰ, ਪ੍ਰਭੂ ਦੇ ਗੁਣ ਪ੍ਰਗਟ ਕੀਤੇ ਹਨ



The ocean of the body yields pearls of virtue.

16845 ਨਾਨਕ ਗੁਰਮੁਖਿ ਮਥਿ ਤਤੁ ਕਢੀਏ ੪॥੫॥੫੭॥



Naanak Guramukh Mathh Thath Kadteeeae ||4||5||57||

नानक गुरमुखि मथि ततु कढीए ॥४॥५॥५७॥


ਸਤਿਗੁਰੂ ਨਾਨਕ ਦੀ ਬਾਣੀ ਪੜ੍ਹ ਕੇ, ਭਗਤ ਗੁਣ ਹਾਂਸਲ ਕਰ ਲੈਂਦਾ ਹੈ ||4||5||57||

Sathigur Nanak's Gurmukh churns this ocean, and discovers this essence. ||4||5||57||

16846 ਆਸਾ ਮਹਲਾ
Aasaa Mehalaa 4 ||

आसा महला


ਆਸਾ ਸਤਿਗੁਰੂ ਰਾਮਦਾਸ ਜੀ ਚੌਥੇ ਗੁਰੂ ਦੀ ਬਾਣੀ ਹੈ ਮਹਲਾ 4
Aasaa, Fourth Mehl:

16847 ਨਾਮੁ ਸੁਣੀ ਨਾਮੋ ਮਨਿ ਭਾਵੈ



Naam Sunee Naamo Man Bhaavai ||

नामु सुणी नामो मनि भावै

ਮੈਂ ਪ੍ਰਮਾਤਮਾ ਦੀ ਬਾਣੀ ਸੁਣਦਾ ਹਾਂ. ਨਾਮ ਹੀ ਮੇਰੇ ਮਨ ਵਿਚ ਪਿਆਰਾ ਲੱਗ ਰਿਹਾ ਹੈ ॥

I listen to the Naam, the Name of the Lord. the Naam is pleasing to my mind.

16848 ਵਡੈ ਭਾਗਿ ਗੁਰਮੁਖਿ ਹਰਿ ਪਾਵੈ ੧॥



Vaddai Bhaag Guramukh Har Paavai ||1||

वडै भागि गुरमुखि हरि पावै ॥१॥


ਸਤਿਗੁਰੂ ਦਾ ਭਗਤ ਚੰਗੀ ਕਿਸਮਤਿ ਨਾਲ, ਰੱਬੀ ਬਾਣੀ ਪ੍ਰਾਪਤ ਕਰ ਲੈਂਦਾ ਹੈ ||1||

By great good fortune, the Sathigur's Gurmukh obtains the Lord. ||1||

16849 ਨਾਮੁ ਜਪਹੁ ਗੁਰਮੁਖਿ ਪਰਗਾਸਾ
Naam Japahu Guramukh Paragaasaa ||

नामु जपहु गुरमुखि परगासा


ਸਤਿਗੁਰੂ ਦੇ ਭਗਤ ਬੱਣ ਕੇ, ਪ੍ਰਮਾਤਮਾ ਦਾ ਨਾਮ ਜਪੀਏ। ਜੀਵਨ ਦੇ ਵਿੱਚ ਗੁਣਾਂ ਤੇ ਗਿਆਨ ਚਾਨਣ ਹੋ ਜਾਂਦਾ ਹੈ ॥
Chant the Naam, as Gurmukh, and be exalted.

16850 ਨਾਮ ਬਿਨਾ ਮੈ ਧਰ ਨਹੀ ਕਾਈ ਨਾਮੁ ਰਵਿਆ ਸਭ ਸਾਸ ਗਿਰਾਸਾ ੧॥ ਰਹਾਉ



Naam Binaa Mai Dhhar Nehee Kaaee Naam Raviaa Sabh Saas Giraasaa ||1|| Rehaao ||

नाम बिना मै धर नही काई नामु रविआ सभ सास गिरासा ॥१॥ रहाउ

ਰੱਬ ਤੋਂ ਬਿਨਾ ਮੇਰਾ ਕੋਈ ਪੱਖ ਨਹੀਂ ਕਰਦਾ। ਮੈਂ ਹਰੇਕ ਸਾਹ ਨਾਲ, ਹਰ ਚੀਜ਼ ਖਾਂਣ ਵੇਲੇ, ਪ੍ਰਭੂ ਦਾ ਨਾਮ ਯਾਦ ਕਰਦਾ ਹਾਂ 1॥ ਰਹਾਉ



Without the Naam, I have no other support; the Naam is woven into all my breaths and morsels of food. ||1||Pause||

16851 ਨਾਮੈ ਸੁਰਤਿ ਸੁਨੀ ਮਨਿ ਭਾਈ



Naamai Surath Sunee Man Bhaaee ||

नामै सुरति सुनी मनि भाई

ਜਦੋਂ ਤੋਂ ਮੈਂ ਪ੍ਰਭੂ ਦੇ ਨਾਮ ਦੇ ਗੁਣਾਂ ਨੂੰ ਸੁਣਿਆ ਹੈ। ਹਿਰਦੇ ਨੂੰ ਚੰਗਾ ਲੱਗ ਰਿਹਾ ਹੈ ॥



The Naam illuminates my mind; listening to it, my mind is pleased.

16852 ਜੋ ਨਾਮੁ ਸੁਨਾਵੈ ਸੋ ਮੇਰਾ ਮੀਤੁ ਸਖਾਈ ੨॥



Jo Naam Sunaavai So Maeraa Meeth Sakhaaee ||2||

जो नामु सुनावै सो मेरा मीतु सखाई ॥२॥

ਜੋ ਬੰਦਾ ਰੱਬ ਦਾ ਨਾਮ ਸੁਣਾਉਂਦਾ ਹੈ। ਉਹ ਮੇਰਾ ਸਾਥੀ ਹੈ ||2||


One who speaks the Naam - he alone is my friend and companion. ||2||
16853 ਨਾਮਹੀਣ ਗਏ ਮੂੜ ਨੰਗਾ



Naameheen Geae Moorr Nangaa ||

नामहीण गए मूड़ नंगा

ਰੱਬ ਦੇ ਨਾਮ ਤੋਂ ਬਗੈਰ ਬੇਸਮਝ ਮਨੁੱਖ, ਦਰਗਾਹ ਵਿੱਚ ਇੱਜ਼ਤ ਤੋਂ ਖ਼ਾਲੀ ਚਲੇ ਜਾਂਦੇ ਹਨ ॥



Without the Naam, the fools depart naked.

16854 ਪਚਿ ਪਚਿ ਮੁਏ ਬਿਖੁ ਦੇਖਿ ਪਤੰਗਾ ੩॥



Pach Pach Mueae Bikh Dhaekh Pathangaa ||3||

पचि पचि मुए बिखु देखि पतंगा ॥३॥

ਜਿਵੇਂ ਪਤੰਗ ਦੀਵੇ ਦੀ ਲਾਟ ਉਤੇ ਮਰਦਾ ਹੈ। ਉਵੇਂ ਬੰਦਾ ਮਾਇਆ ਦੇ ਜ਼ਹਿਰ ਨਾਲ ਮਰਦਾ ਹੈ ||3||


They burn away to death, chasing the poison of Maya, like the moth chasing the flame. ||3||
16855 ਆਪੇ ਥਾਪੇ ਥਾਪਿ ਉਥਾਪੇ



Aapae Thhaapae Thhaap Outhhaapae ||

आपे थापे थापि उथापे

ਰੱਬ ਆਪ ਹੀ ਸ੍ਰਿਸਟੀ, ਦੁਨੀਆਂ ਨੂੰ ਰਚ ਕੇ, ਨਾਸ ਕਰਦਾ ਹੈ



He Himself establishes, and, having established, disestablishes.

16856 ਨਾਨਕ ਨਾਮੁ ਦੇਵੈ ਹਰਿ ਆਪੇ ੪॥੬॥੫੮॥



Naanak Naam Dhaevai Har Aapae ||4||6||58||

नानक नामु देवै हरि आपे ॥४॥६॥५८॥


ਸਤਿਗੁਰ ਨਾਨਕ ਜੀ, ਆਪ ਹੀ ਰੱਬੀ ਬਾਣੀ ਦੇ ਨਾਮ ਦੀ ਦਾਤ ਦਿੰਦਾ ਹੈ
Sathigur Nanak, the Lord Himself bestows the Naam. ||4||6||58||

16857 ਆਸਾ ਮਹਲਾ



Aasaa Mehalaa 4 ||

आसा महला


ਆਸਾ ਸਤਿਗੁਰੂ ਰਾਮਦਾਸ ਜੀ ਚੌਥੇ ਗੁਰੂ ਦੀ ਬਾਣੀ ਹੈ ਮਹਲਾ 4
Aasaa, Fourth Mehl 4

16858 ਗੁਰਮੁਖਿ ਹਰਿ ਹਰਿ ਵੇਲਿ ਵਧਾਈ



Guramukh Har Har Vael Vadhhaaee ||

गुरमुखि हरि हरि वेलि वधाई


ਰੱਬ ਦੇ ਭਗਤ ਰੱਬੀ ਬਾਣੀ ਨੂੰ ਯਾਦ ਕਰ-ਕਰਕੇ, ਵੇਲ ਵਾਂਗ ਬਹੁਤ ਜ਼ਿਆਦਾ ਵਧਾ ਲੈਂਦੇ ਹਨ ॥
The vine of the Lord's Name Har Har, has taken root in the Gurmukh.

16859 ਫਲ ਲਾਗੇ ਹਰਿ ਰਸਕ ਰਸਾਈ ੧॥



Fal Laagae Har Rasak Rasaaee ||1||

फल लागे हरि रसक रसाई ॥१॥

ਸੁਖਾਂ ਦਾ ਰਸ ਦੇਣ ਵਾਲੇ, ਗੁਣਾਂ ਵਾਲੇ ਫਲ ਲੱਗਦੇ ਹਨ ||1||

It bears the fruit of the Lord; its taste is so tasty. ||1||

16860 ਹਰਿ ਹਰਿ ਨਾਮੁ ਜਪਿ ਅਨਤ ਤਰੰਗਾ



Har Har Naam Jap Anath Tharangaa ||

हरि हरि नामु जपि अनत तरंगा

ਅਨੇਕਾਂ ਜੀਵਾਂ, ਜੰਤੂਆ ਦੇ ਬੇਅੰਤ ਰੂਪਾਂ ਦੇ ਮਾਲਕ ਰੱਬ ਨੂੰ ਚੇਤੇ ਕਰੀਏ ॥



Chant the Name of the Lord, Har, Har, in endless waves of joy.

16861 ਜਪਿ ਜਪਿ ਨਾਮੁ ਗੁਰਮਤਿ ਸਾਲਾਹੀ ਮਾਰਿਆ ਕਾਲੁ ਜਮਕੰਕਰ ਭੁਇਅੰਗਾ ੧॥ ਰਹਾਉ



Jap Jap Naam Guramath Saalaahee Maariaa Kaal Jamakankar Bhueiangaa ||1|| Rehaao ||

जपि जपि नामु गुरमति सालाही मारिआ कालु जमकंकर भुइअंगा ॥१॥ रहाउ

ਸਤਿਗੁਰੂ ਦੀ ਮੱਤ ਲੈ ਕੇ, ਬਾਰ-ਬਾਰ ਰੱਬ ਦੇ ਨਾਮ ਨੂੰ ਸਿਮਰਨ ਨਾਲ, ਰੱਬ ਦੀ ਪ੍ਰਸੰਸਾ ਕਰਕੇ, ਸੱਪ ਵਰਗੇ, ਮਨ ਨੂੰ ਮਾਰ ਲਿਆ ਹੈ। ਮੌਤ ਤੇ ਜਮਦੂਤ ਦੇ ਡਰ ਨੇੜੇ ਨਹੀਂ ਆਉਂਦੇ 1॥ ਰਹਾਉ



Chant and repeat the Naam; through the Guru's Teachings praise the Lord, and slay the horrible serpent of the Messenger of Death. ||1||Pause||

16862 ਹਰਿ ਹਰਿ ਗੁਰ ਮਹਿ ਭਗਤਿ ਰਖਾਈ



Har Har Gur Mehi Bhagath Rakhaaee ||

हरि हरि गुर महि भगति रखाई


ਰੱਬ, ਪ੍ਰਭੂ ਨੇ ਸਤਿਗੁਰੂ ਪਿਆਰ ਬੱਣਾਇਆ ਹੋਇਆ ਹੈ॥
The Lord has implanted His devotional worship in the Sathigur

.16863 ਗੁਰੁ ਤੁਠਾ ਸਿਖ ਦੇਵੈ ਮੇਰੇ ਭਾਈ ੨॥



Sathigur Thuthaa Sikh Dhaevai Maerae Bhaaee ||2||

गुरु तुठा सिख देवै मेरे भाई ॥२॥


ਸਤਿਗੁਰੂ ਜਦੋਂ ਭਗਤ ਉਤੇ ਪ੍ਰਸੰਨ ਹੁੰਦੇ ਹਨ। ਪ੍ਰੇਮ ਭਗਤੀ ਦੀ ਦਾਤ ਦਿੰਦੇ ਹਨ ||2||


When the Guru is pleased, He bestows it upon His Sikh, O my siblings of Destiny. ||2||
16864 ਹਉਮੈ ਕਰਮ ਕਿਛੁ ਬਿਧਿ ਨਹੀ ਜਾਣੈ
Houmai Karam Kishh Bidhh Nehee Jaanai ||

हउमै करम किछु बिधि नही जाणै

ਹੰਕਾਂਰ ਵਿਚ ਧਾਰਮਿਕ ਕਰਮ ਕਰਦਾ ਹੈ। ਪ੍ਰੇਮ ਭਗਤੀ ਦਾ ਢੰਗ ਨਹੀਂ ਜਾਂਣਦਾ



One who acts in ego, knows nothing about the Way.

16865 ਜਿਉ ਕੁੰਚਰੁ ਨਾਇ ਖਾਕੁ ਸਿਰਿ ਛਾਣੈ ੩॥



Jio Kunchar Naae Khaak Sir Shhaanai ||3||

जिउ कुंचरु नाइ खाकु सिरि छाणै ॥३॥

ਜਿਵੇਂ ਹਾਥੀ ਨਹਾਂ ਕੇ, ਆਪਣੇ ਸਿਰ ਤੇ ਮਿੱਟੀ ਪਾ ਲੈਂਦਾ ਹੈ ||3||


He acts like an elephant, who takes a bath, and then throws dust on his head. ||3||
16866 ਜੇ ਵਡ ਭਾਗ ਹੋਵਹਿ ਵਡ ਊਚੇ



Jae Vadd Bhaag Hovehi Vadd Oochae ||

जे वड भाग होवहि वड ऊचे

ਜੇ ਚੰਗੇ ਕਰਮ ਹੋਣ, ਜੇ ਬੜੇ ਉਚੇ ਭਾਗ ਹੋਣ ॥



If one's destiny is great and exalted,

16867 ਨਾਨਕ ਨਾਮੁ ਜਪਹਿ ਸਚਿ ਸੂਚੇ ੪॥੭॥੫੯॥



Naanak Naam Japehi Sach Soochae ||4||7||59||

नानक नामु जपहि सचि सूचे ॥४॥७॥५९॥


ਸਤਿਗੁਰ ਨਾਨਕ ਸਦਾ ਕਾਇਮ ਰਹਿੱਣ ਵਾਲੇ ਵਿਚ ਜੁੜ ਕੇ, ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ ||4||7||59||


Sathigur Nanak, one chants the Naam, the Name of the Immaculate, True Lord. ||4||7||59||
16868 ਆਸਾ ਮਹਲਾ
Aasaa Mehalaa 4 ||

आसा महला


ਆਸਾ ਸਤਿਗੁਰੂ ਰਾਮਦਾਸ ਜੀ ਚੌਥੇ ਗੁਰੂ ਦੀ ਬਾਣੀ ਹੈ ਮਹਲਾ 4
Aasaa, Fourth Mehl 4 ||

16869 ਹਰਿ ਹਰਿ ਨਾਮ ਕੀ ਮਨਿ ਭੂਖ ਲਗਾਈ



Har Har Naam Kee Man Bhookh Lagaaee ||

हरि हरि नाम की मनि भूख लगाई

ਮੇਰੇ ਮਨ ਵਿਚ ਪ੍ਰਮਾਤਮਾ ਦੀ ਯਾਦ ਦੀ ਭੁੱਖ ਲੱਗੀ ਰਹਿੰਦੀ ਹੈ



My mind suffers hunger for the Name of the Lord, Har, Har.

16870 ਨਾਮਿ ਸੁਨਿਐ ਮਨੁ ਤ੍ਰਿਪਤੈ ਮੇਰੇ ਭਾਈ ੧॥



Naam Suniai Man Thripathai Maerae Bhaaee ||1||

नामि सुनिऐ मनु त्रिपतै मेरे भाई ॥१॥

ਰੱਬ ਦਾ ਨਾਮ ਸੁਣਦੇ ਰਹੀਏ, ਤਾਂ ਨੀਅਤ ਮਾਇਆ ਵਲੋ ਰੱਜੀ ਰਹਿੰਦੀ ਹੈ ||1||


Hearing the Naam, my mind is satisfied, O my Siblings of Destiny. ||1||
16871 ਨਾਮੁ ਜਪਹੁ ਮੇਰੇ ਗੁਰਸਿਖ ਮੀਤਾ



Naam Japahu Maerae Gurasikh Meethaa ||

नामु जपहु मेरे गुरसिख मीता

ਮੇਰੇ ਸਤਿਗੁਰੂ ਦੇ ਸਿੱਖੋ. ਮੇਰੇ ਮਿੱਤਰੋ, ਪ੍ਰਮਾਤਮਾ ਦਾ ਨਾਮ ਜਪਦੇ ਰਹੋ

Chant the Naam, my friends, Sathigur Sikhs.

16872 ਨਾਮੁ ਜਪਹੁ ਨਾਮੇ ਸੁਖੁ ਪਾਵਹੁ ਨਾਮੁ ਰਖਹੁ ਗੁਰਮਤਿ ਮਨਿ ਚੀਤਾ ੧॥ ਰਹਾਉ



Naam Japahu Naamae Sukh Paavahu Naam Rakhahu Guramath Man Cheethaa ||1|| Rehaao ||

नामु जपहु नामे सुखु पावहु नामु रखहु गुरमति मनि चीता ॥१॥ रहाउ

ਨਾਮ ਜਪਦੇ ਰਹੋ, ਨਾਮ ਵਿਚ ਜੁੜ ਕੇ ਆਨੰਦ ਮਾਣੋ, ਗੁਰੂ ਦੀ ਮਤਿ ਦੇ ਰਾਹੀਂ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿਚ, ਆਪਣੇ ਚਿਤ ਵਿਚ ਟਿਕਾਈ ਰੱਖੋ



Chant the Naam, and through the Naam, obtain peace; through the Guru's Teachings, enshrine the Naam in your heart and mind. ||1||Pause||

16873 ਨਾਮੋ ਨਾਮੁ ਸੁਣੀ ਮਨੁ ਸਰਸਾ



Naamo Naam Sunee Man Sarasaa ||

नामो नामु सुणी मनु सरसा

ਰੱਬ ਦਾ ਨਾਮ ਸੁਣ ਕੇ, ਮਨ ਪ੍ਰੇਮ ਦਇਆ ਗੁਣਾਂ ਨਾਲ ਹਰਾ ਹੋਇਆ ਰਹਿੰਦਾ ਹੈ



Hearing the Naam, the Name of the Lord, the mind is in bliss.

16874 ਨਾਮੁ ਲਾਹਾ ਲੈ ਗੁਰਮਤਿ ਬਿਗਸਾ ੨॥



Naam Laahaa Lai Guramath Bigasaa ||2||

नामु लाहा लै गुरमति बिगसा ॥२॥

ਸਤਿਗੁਰੂ ਦੀ ਮੱਤ ਦੀ ਨਾਲ ਰੱਬ ਦਾ ਨਾਮ ਖੱਟ ਕੇ, ਮਨ ਖੁਸ਼ ਰਹਿੰਦਾ ਹੈ ||2||


Reaping the profit of the Naam, through the Sathigur 's Teachings, my soul has blossomed forth. ||2||
16875 ਨਾਮ ਬਿਨਾ ਕੁਸਟੀ ਮੋਹ ਅੰਧਾ



Naam Binaa Kusattee Moh Andhhaa ||

नाम बिना कुसटी मोह अंधा

ਨਾਮ ਤੋਂ ਬਗੈਰ ਮਨੁੱਖ ਰੋਗਾਂ ਦੁਖੀ ਹੁੰਦਾ ਰਹਿੰਦਾ ਹੈ। ਮਾਇਆ ਦਾ ਮੋਹ ਅੰਨ੍ਹਾ ਕਰੀ ਰੱਖਦਾ ਹੈ ॥



Without the Naam, the mortal is a leper, blinded by emotional attachment.

16876 ਸਭ ਨਿਹਫਲ ਕਰਮ ਕੀਏ ਦੁਖੁ ਧੰਧਾ ੩॥



Sabh Nihafal Karam Keeeae Dhukh Dhhandhhaa ||3||

सभ निहफल करम कीए दुखु धंधा ॥३॥

ਜਿੰਨੇ ਕੰਮ ਬੰਦਾ ਕਰਦਾ ਹੈ। ਸਭ ਵਿਅਰਥ ਹਨ। ਉਹ ਕੰਮ ਦੁੱਖ ਹੀ ਦਿੰਦੇ ਹਨ ||3||


All his actions are fruitless; they lead only to painful entanglements. ||3||
16877 ਹਰਿ ਹਰਿ ਹਰਿ ਜਸੁ ਜਪੈ ਵਡਭਾਗੀ



Har Har Har Jas Japai Vaddabhaagee ||

हरि हरि हरि जसु जपै वडभागी

ਉਹ ਮਨੁੱਖ ਜੋ ਸਤਿਗੁਰ ਦੀ ਦੇ ਭਗਤ ਕੇ, , ਸਦਾ ਹਰਿ ਹਰੀ ਪ੍ਰਭੂ ਦੀ ਪ੍ਰਸੰਸਾ ਕਰਦਾ ਹੈ। ਵੱਡੇ ਭਾਗਾਂ ਵਾਲਾ ਹੈ ॥



The very fortunate ones chant the Praises of the Lord, Har, Har, Har.

16878 ਨਾਨਕ ਗੁਰਮਤਿ ਨਾਮਿ ਲਿਵ ਲਾਗੀ ੪॥੮॥੬੦॥



Naanak Guramath Naam Liv Laagee ||4||8||60||

नानक गुरमति नामि लिव लागी ॥४॥८॥६०॥


ਸਤਿਗੁਰ ਨਾਨਕ ਜੀ ਦੀ ਭਗਤੀ ਨਾਲ ਰੱਬ ਦੇ ਨਾਮ ਵਿਚ ਲਗਨ ਬਣੀ ਰਹਿੰਦੀ ਹੈ ||4||8||60||


Sathigur Nanak, through the Guru's Teachings, one embraces love for the Naam. ||4||8||60||
16879 ਸਤਿਗੁਰ ਪ੍ਰਸਾਦਿ
Ik Oankaar Sathigur Prasaadh ||

सतिगुर प्रसादि
ਰੱਬ ਇੱਕ ਹੈ। ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰੱਬ ਜੀ ਤੇ ਸਤਿਗੁਰੂ ਜੀ ਦੀ ਇੱਕੋ ਜੋਤ ਹੈ ॥

One Universal Creator God. By The Grace Of The True Guru:

16880 ਮਹਲਾ ਰਾਗੁ ਆਸਾ ਘਰੁ ਕੇ



Mehalaa 4 Raag Aasaa Ghar 6 Kae 3 ||

महला रागु आसा घरु के


ਸਤਿਗੁਰ ਰਾਮਦਾਸ ਜੀ ਦੀ ਬਾਣੀ ਹੈ। ਰਾਗੁ ਆਸਾ ਘਰੁ 6 ਕੇ 3 ||


Fourth Mehl, Raag Aasaa, 3 Of Sixth House 3 ||

 

Comments

Popular Posts