ਲੋਕੀ ਕਹਿੱਣ ਜੋਗੀ ਸਾਧ ਹੁੰਦੇ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਜੋਗੀ ਨਹੀਂ ਲੋਕਾਂ ਵਰਗੇ ਹੁੰਦੇ। ਜੋਗੀ ਸੱਚੀਂ ਰੱਬ ਦਾ ਰੂਪ ਹੁੰਦੇ।
ਜੋਗੀ ਜੰਨਤ ਦੇ ਨੇ ਰੂਪ ਹੁੰਦੇ। ਜੋਗੀ ਸ਼ਾਂਤ, ਖਮੋਸ਼ ਸੀਤ ਹੁੰਦੇ।
ਜੋਗੀ ਨਹੀਂ ਕਿਸੇ ਦੇ ਮਿੱਤ ਹੁੰਦੇ। ਮਾਸ਼ਾ ਅੱਲਾ ਜੋਗੀ ਠੱਗ ਹੁੰਦੇ।
ਜੋਗੀ ਚਾਂਦ ਵਾਂਗ ਦੱਗਦੇ ਹੁੰਦੇ। ਅੱਖ ਮੋਟੀ ਦੇ ਜੋਗੀ ਡੰਗਦੇ।
ਸੁਰਮਾਂ ਸਲਾਈ ਜੋਗੀ ਕਰਦੇ। ਭਾਵੇਂ ਹੁੰਦੇ ਕੱਚੇ ਪੱਕੇ ਰੰਗਦੇ।
ਜੋਗੀ ਮੋਹ ਵਿੱਚ ਨਹੀਂ ਫਸਦੇ। ਤਾਂਹੀਂ ਜੋਗੀ ਪਿਆਰੇ ਲੱਗਦੇ।
ਸੱਤੀ ਕਹਿੱਣ ਜੋਗੀ ਸਾਧ ਹੁੰਦੇ। ਸਤਵਿੰਦਰ ਕਿਉਂ ਜੋਗੀ ਹੁੰਦੇ?
ਠੰਡੇ ਤੱਤੇ ਦਿਨਾਂ ਚ ਨਹੀਂ ਡੋਲਦੇ। ਬੂਹੇ ਤੋਂ ਖ਼ਾਲੀ ਨਹੀਂ ਮੋੜਦੇ।
ਜੋ ਜੇ ਸੱਤੋ-ਸਤ ਜੋ ਬੋਲਦੇ। ਜੋਗੀ ਬੋਲਾਂ ਵਿੱਚ ਅੰਮ੍ਰਿਤ ਘੋਲਦੇ। ਜੋਗੀ ਰੱਬ ਦੀ ਭਗਤੀ ਕਰਦੇ। ਰੱਬ ਪਿਆਰ ਤੇ ਸ਼ੱਕ ਕਰਦੇ।
Comments
Post a Comment