ਤਿਰੰਗੇ ਝੰਡੇ ਨੂੰ ਮਜ਼ਦੂਰ, ਕਿਸਾਨ ਟਰੈਕਟਰ ਸਲਾਮੀ ਦੇਣਗੇ

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com

ਮਜ਼ਦੂਰ ਕਿਸਾਨ ਕਹਿਣ  ਹੁਣ ਦਿੱਲੀ ਦੂਰ ਨਹੀਂ। ਸਰਕਾਰੇ ਹੁਣ ਤਾਨਾਸ਼ਾਹੀ ਜਨਤਾ ਨੂੰ ਮਨਜ਼ੂਰ ਨਹੀਂ।
ਤੇਰੇ ਅੱਗੇ ਖੜ ਨਾਂ ਸਕੀਏ ਇੰਨੇ ਮਜਬੂਰ ਨਹੀਂ। ਤਿੰਨੇ ਕਿਸਾਨੀ ਕਾਨੂੰਨ ਕਿਸਾਨਾਂ ਨੂੰ ਮਨਜ਼ੂਰ ਨਹੀਂ।
ਖੱਬੇ ਸੱਜੇ ਫਿਰਦੇ ਹਾਂ, ਮੱਥਾ ਅਜੇ ਲਾਊਂਦੇ ਨਹੀਂ। ਤਿੰਨੇ ਕਾਨੂੰਨ ਮੋੜੇ ਬਿੰਨਾ ਕਿਸਾਨ ਹੁਣ ਮੁੜਦੇ ਨਹੀਂ।
ਕਿਸਾਨ ਟਰੈਕਟਰਾਂ ਕਾਰਾਂ ਨੂੰ ਸ਼ਿੰਗਾਰੀ ਜਾਂਦੇ ਨੇ। ਟਰਾਲੀਆਂ ਉੱਤੇ ਤਰਪਾਲਾਂ ਪਾ ਰੱਸੇ ਕੱਸੀ ਜਾਂਦੇ ਨੇ।
ਘਰ ਵਾਂਗ ਰਹਿਣ ਦਾ ਜੁਗਾੜ ਲਾਈ ਜਾਂਦੇ ਨੇ। ਵਰਤੋਂ ਲਈ ਸਮਾਨ ਅੰਨ-ਜਲ ਦੁੱਧ ਲੱਦੀ ਜਾਂਦੇ ਨੇ।
ਟਰਾਲੀਆਂ ਦੇ ਉੱਤੇ ਤਿੰਨ ਪੰਜ ਟਰੈਕਟਰ ਲੱਦੀ ਜਾਂਦੇ ਨੇ। ਪਾ ਟੋਚਨ ਟਰੈਕਟਰ 5-5 ਟਰਾਲੀਆਂ ਖਿੱਚਦੇ।
ਦਿੱਲੀ ਦੀਆ ਸ਼ੜਕਾਂ ਉੱਤੇ ਕਿਸਾਨ ਟਰੈਕਟਰ ਧੂਮਾਂ ਪਾਉਦੇ। ਤਿਰੰਗੇ, ਕੇਸਰੀ. ਹਰੇ. ਲਾਲ ਝੰਡੇ ਲਹਿਰਾਉਂਦੇ ।
ਹੱਥਾਂ ਗੱਡੀਆਂ ਵਿੱਚ ਨੀਲੇ, ਕਾਲੇ, ਚਿੱਟੇ ਝੰਡੇ ਝੁਲਾਉਂਦੇ। ਸ਼ੜਕਾਂ ਤੇ ਕਿਸਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ।
26 ਜਨਵਰੀ ਨੂੰ ਟਰੈਕਟਰ ਰੈਲੀ ਵਿੱਚ ਆਉਣਗੇ। ਦਿੱਲੀ ਕਿਸਾਨ ਟਰੈਕਟਰ ਆ ਗਣਤੰਤਰ ਦਿਵਸ ਮਨਾਉਣਗੇ।
ਦੁਨੀਆ ਭਰ ਨੂੰ ਟਰੈਕਟਰ ਰੈਲੀ ਦਿਖਾਉਣਗੇ। ਕਿਸਾਨ ਟਰੈਕਟਰ ਗਣਤੰਤਰ ਦਿਵਸ ਨੂੰ ਚਾਰ ਚੰਨ ਲਾਉਣਗੇ।
ਕਿਸਾਨ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣਗੇ। ਦੁਨੀਆ ਵਾਲੇ ਭਾਰਤੀ ਕਿਸਾਨ ਮਜਦੂਰਾਂ ਤੋਂ ਜਾਣੂ ਹੋਣਗੇ।
ਸਤਵਿੰਦਰ ਜਦੋਂ ਲਾਲ ਕਿੱਲੇ ਉੱਤੇ ਤਿਰੰਗਾ ਝੁਲਾਉਣਗੇ। ਤਿਰੰਗੇ ਝੰਡੇ ਨੂੰ ਮਜ਼ਦੂਰ, ਕਿਸਾਨ ਟਰੈਕਟਰ ਸਲਾਮੀ ਦੇਣਗੇ।
ਭਾਰਤ ਦੇ ਨਾਗਰਿਕ ਕਿਸਾਨ ਵੀ ਨਾਅਰੇ ਲਾਉਣਗੇ। ਭਾਰਤ ਮਾਂ ਦੀ ਜੈ ਮਜ਼ਦੂਰ ਕਿਸਾਨ ਬੁਲਾਉਣਗੇ।
ਫ਼ੌਜੀ ਕਿਸਾਨ ਇੱਕ ਸਾਥ ਸਲੂਟ ਤਿਰੰਗੇ ਨੂੰ ਦੇਣਗੇ। ਜੈ ਜਵਾਨ ਜੈ ਕਿਸਾਨ, ਮਜਦੂਰ ਰਲ ਕੇ ਬੁਲਾਉਣਗੇ।
ਕਿਸਾਨ ਤਿੰਨੇ ਕਾਨੂੰਨ ਮੋੜੇ ਬਿਨਾਂ ਨਹੀਂ ਮੰਨਣਗੇ। ਧਰਨੇ ਦਿੱਲੀ, ਪਿੰਡਾਂ, ਸ਼ਹਿਰਾਂ ਵਿੱਚ ਇੱਦਾਂ ਹੀ ਚਲਣਗੇ।
ਕਿਸਾਨ ਏਕਤਾ ਜਿੰਦਾਬਾਦ। ਮਜਦੂਰ ਏਕਤਾ ਜਿੰਦਾਬਾਦ। ਭਾਰਤ ਮਾਂ ਦੀ ਜੈ। ਜੈ ਜਵਾਨ ਜੈ ਕਿਸਾਨ।
ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਕਿਸਾਨਾ। ਵਾਹਿਗੁਰੂ ਜੀ ਕਾ ਖ਼ਲਸਾ। ਵਾਹਿਗੁਰੂ ਜੀ ਕੀ ਫਤਿਹ।
ਜੋ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਜੈ ਜਵਾਨ ਜੈ ਕਿਸਾਨ। ਕਾਨੂੰਨ ਮੋੜੇ ਬਿੰਨਾਂ ਮੁੜਦੇ ਨਹੀਂ ਕਿਸਾਨ।

Comments

Popular Posts