ਗੁਰੂ ਪ੍ਰਮੇਸਰ, ਗੁਰੂ ਸਤਿਗੁਰ, ਗੁਰੂ ਤੂੰ ਵਾਹਿਗੁਰੂ ਕਰ ਜਾਂਣ

Satwinder Kaur satti calgary canada
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਗੁਰੂ ਦਿਆਲ, ਗੁਰ ਕਿਰਪਾਲ, ਗੁਰ ਧਿਆਨ ਕਰ ਜਾਂਣ।
ਗੁਰੂ ਮਾਤਾ, ਗੁਰੂ ਪਿਤਾ, ਗੁਰ ਮੇਰਾ ਗੁਰਦੇਵ ਕਰ ਜਾਂਣ।
ਗੁਰੂ ਸੋਹਣਾਂ, ਗੁਰੂ ਉਜਲਾ, ਗੁਰ ਨਿਰਮਲ ਜਲ ਕਰ ਜਾਂਣ।
ਗੁਰੂ ਸੱਚਾ, ਗੁਰੂ ਸੂਚਾ, ਗੁਰ ਨਿਆਂ ਧਰਮਰਾਜ ਕਰ ਜਾਂਣ।
ਗੁਰੂ ਬੰਧਪ, ਗੁਰੂ ਭਰਾਤਾ ਗੁਰੂ ਹੋ ਸੰਗ ਸਹਾਈ ਕਰ ਜਾਂਣ।
ਗੁਰੂ ਪ੍ਰਮੇਸਰ, ਗੁਰੂ ਸਤਿਗੁਰ, ਗੁਰੂ ਤੂੰ ਵਾਹਿਗੁਰੂ ਕਰ ਜਾਂਣ।
ਗੁਰੂ ਪੂਜਾ, ਗੁਰੂ ਪ੍ਰੇਮ ਪਿਆਰ ਗੁਰੂ ਨੂੰ ਭਗਵਾਨ ਕਰ ਜਾਂਣ।
ਗੁਰੂ ਸੱਤੀ ਕੋ ਪ੍ਰਵਾਨ, ਗੁਰੂ ਕੋ ਤੂੰ ਸਤਵਿੰਦਰ ਕੋਲ ਕਰ ਜਾਂਣ

Comments

Popular Posts