ਮੋਦੀ ਜੀ ਤਿੰਨ ਕਨੂੰਨਾਂ ਵਿੱਚੋ ਕਮਜੋਰੀ ਕੱਢ ਕੇ ਜਨਤਾ ਵਿੱਚ ਸੋਧ ਦਾ ਐਲਾਨ ਕਰੋ ਜੀ।

ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail. Satwinder Kaur Satti

ਹੋਇਆ ਇਹ ਕਸੂਰ ਬਈ ਕੇਸਰੀ ਨਿਸ਼ਾਨ ਸਾਹਿਬ, ਤਿਰੰਗੇ ਝੰਡੇ ਨਾਲ ਲਹਿਰਾ ਦਿੱਤਾ।
ਝੰਡਿਆਂ ਨੂੰ ਅੰਨਦਾਤਾ ਕਿਸਾਨਾ ਦਾ ਤਿਆਰ ਕੀਤਾ ਰੰਗ, ਕੱਪੜਾ ਡੰਡਾ ਹੀ ਤਾਂ ਲਗਦਾ।
ਸਰਕਾਰੇ ਕਪੜੇ ਰੰਗ ਡੰਗੇ ਅੱਗੇ ਭਾਰਤ ਦਾ ਕਿਸਾਨ ਇੰਨਾਂ ਸਸਤਾ ਤੇ ਫਾਲਤੂ ਹੋ ਗਿਆ।
ਥੋੜਾ ਸਮਾ ਕੇਸਰੀ ਨਿਸ਼ਾਨ ਸਾਹਿਬ ਲਾਲ ਕਿਲੇ ਤੇ ਝੁਲਿਆ ਫ਼ੌਜ਼ ਦੇ ਜਵਾਨਾਂ ਨੂੰ ਬੁਲਾਲਿਆ।
ਲਗਦਾ ਕਿਸਾਨਾਂ ਨੂੰ ਚੀਨ ਪਾਕਸਤਾਨ ਵਾਂਗ ਪ੍ਰਧਾਬ ਮੰਤਰੀ ਸਟੇਨ ਗੰਨਾਂ ਨਾਲ ਭੁੰਨਣ ਲੱਗਿਆ।
ਤਿੰਨ ਕਿਸਾਨੀ ਕਾਨੂੰਨਾਂ ਨੇ ਭਾਰਤੀ ਲੋਕਾਂ ਤੇ ਪ੍ਰਧਾਂਨ ਮੰਤਰੀ ਦਾ ਜਲੂਸ ਦੁਨੀਆਂ ਤੇ ਕੱਢਿਆ।
ਐਡਾ ਕੀ ਜਰੂਰੀ ਤਿੰਨ ਕਨੂੰਨਾਂ ਵਿੱਚ ਲਿਖਿਆ ਭਾਰਤ ਤੇ ਕਿਸਾਨ ਬਦਨਾਮ ਹੋਣ ਲੱਗਿਆ।
26 ਜਨਵਰੀ ਨੂੰ ਭਾਰਤ ਦੇ ਨਾਗਰਿਕਾਂ ਨੇ ਇੱਕ ਦੂਜੇ ਨੂੰ ਖੂਬ ਕੁੱਟਿਆ,ਕਈਆਂ ਜਾਨੋਂ ਮਾਰਿਆ।
ਸੋਚ ਕੇ ਦੇਖੀਏ ਇਹ ਤਿੰਨ ਕਨੂੰਨਾਂ ਕਰਕੇ ਪਰਜਾ ਦਾ ਖੂਨ ਡੁਲਿਆ ਦੇਸ ਭਾਰਤ ਕੰਭਿਆ।
ਮੋਦੀ ਜੀ ਤਿੰਨ ਕਨੂੰਨਾਂ ਵਿੱਚੋ ਕਮਜੋਰੀ ਕੱਢ ਕੇ ਜਨਤਾ ਵਿੱਚ ਸੋਧ ਦਾ ਐਲਾਨ ਕਰੋ ਜੀ।
ਮੋਦੀ ਜੀ ਰਾਜਾ ਹੋ ਦੇਸ਼ ਦੇ ਸੱਚੇ ਦਿਲੋਂ ਆਪਣੇ ਵੋਟਰ ਨਾਗਰਿਕਾਂ ਨਾਲ ਨਿਆ ਕਰੋ ਜੀ।
ਇਸ ਲਈ ਕਿਸੇ ਮੀਟਿੰਗ ਦੀ ਲੋੜ ਨਹੀਂ ਬਸ ਬਦਲ ਕੇ ਸਹੀ ਕਾਨੂੰਨ ਦਾ ਐਲਾਨ ਕਰੋ ਜੀ।
ਸਹੀ ਕਾਨੂੰਨ ਹੱਕ ਵਿੱਚ ਬਣਦੇ ਹੀ ਜੰਨਤਾ ਦਾ ਇਕੱਠ ਆਪੇ ਹੀ ਘਰੋਂ ਘਰੀ ਚਲਿਆ ਜਾਵੇਗਾ।
ਫ਼ੌਜ਼, ਪੁਲਿਸ, ਘੁਸਪੈਠੀਆਂ ਗੋਦੀ ਮੀਡੀਆਂ ਤੋਂ ਡਰਾ ਰੁਲਾ ਕੇ ਕਿਸਾਨਾਂ ਨੂੰ ਖ਼ਜਲ ਕਰਦੇ।
ਪੁਲਿਸ ਤੇ ਜੰਨਤਾ ਵਿੱਚ ਆਇਆ ਤਨਾਹ ਮੱਦੀ ਜੀ ਤੁਸੀਂ ਹੀ ਬਿਗੜੀ ਸੰਭਾਂਲ ਸਕਦੇ।
1984 ਵਾਲਾ ਸਮਾਂ ਆਉਣ ਤੋਂ ਪਹਿਲਾਂ ਮੱਦੀ ਜੀ ਤੁਸੀ ਇਸ ਰੋਸ ਨੂੰ ਸੰਭਾਂਲ ਸਕਦੇ।
ਜੰਨਤਾ ਤੇ ਦੇਸ਼ ਦੇ ਰਾਖਿਆਂ ਵਿੱਚ ਖ਼ੂਨ ਡੁਲਣ ਤੇ ਨਾਗਰਿਕ ਮਰਨ ਤੋਂ ਬਚਾ ਸਕਦੇ।
ਸੱਤੀ ਕਹੇ ਦਿੱਲੀ ਨੂੰ ਹੁਣ ਅੰਮ੍ਰਿਤਸਰ ਘੁੱਲੂਕਾਰਾ ਹੋਣੋ ਬਚਾਉਣਾਂ ਚਾਹੋ ਤਾਂ ਬਚਾ ਸਕਦੇ।
ਸਤਵਿੰਦਰ ਕਿਸਾਨਾਂ ਨੂੰ ਲਟਕਾ ਕੇ, ਫੋਜ ਦਾ ਘੇਰਾ ਪਾ ਕੇ ਨਹੀਂ ਹੱਲ ਲੱਭ ਸਕਦੇ।
ਗੁੱਸਾ, ਗਿੱਲਾ, ਜੋਸ਼ ਨਫ਼ਰਤ ਧੰਨ, ਦੇਸ਼, ਕੌਮ ਪਰਵਾਰ ਲੋਕਾਂ ਨੂੰ ਤਬਾਹ ਕਰ ਸਕਦੇ।




Comments

Popular Posts