ਲੋਹੜੀ ਦੀਆ ਖੁਸ਼ੀਆ ਸਾਂਝੀਆਂ ਕਰੀ


-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ satwinder_7@hotmail.com
ਆਈ ਲੋਹੜੀ, ਖੁਸਰੇ ਨੱਚਾਈਏ, ਲੋਹੜੀ ਨੂੰ ਵਿਹੜੇ ਰੋਣਕਾਂ ਲਈਏ।
ਨਿੱਤ ਨਿੱਤ, ਲੋਹੜੀਆਂ ਵੱਡੀਏ, ਰੱਬ ਤੋਂ ਸੁੱਖਾਂ ਦੀ ਖੈਰ ਮੰਗੀਏ।
ਘਰ ਘਰ, ਧੀਆਂ, ਪੁੱਤ ਜੰਮਈਏ, ਸੋਹਣੇ ਮੁੱਖ ਧੀਆਂ, ਪੁੱਤਾਂ ਦੇ ਦੇਖੀਏ।
ਧੀਆ ਨੂੰ ਨਾਂ ਦੁਰਕਾਰੀਏ, ਆਪਦੀ ਉਮਰ ਧੀਆ ਨਾਂਮ ਲਾ ਦੀਏ।
ਲੋਹੜੀ ਧੀਆ ਪੁੱਤਰਾਂ ਦੀ ਮਨਾਈਏ, ਪਿਆਰ ਰਿਸ਼ਤਿਆ ਵਿੱਚ ਵਧਾਈਏ।
ਲੋਹੜੀ ਦੀਆਂ ਵਿਹੜੇ ਧੂਣੀਆਂ ਲਾਈਏ, ਗੁਆਂਢੀਂਆਂ ਨੂੰ ਵੀ ਨਾਲ ਬੁਲਾਈਏ।
ਗੁੜ ਦੀਆਂ ਭੇਲੀਆਂ ਵੰਡੀਏ, ਮੂੰਗਫਲੀ ਰੇਉੜੀਆਂ ਖਾਈਏ ਤੇ ਖਿਲਵਾਈਏ।
ਲੋਹੜੀ ਦੀਆ ਖੁਸ਼ੀਆ ਸਾਂਝੀਆਂ ਕਰੀਏ, ਹੱਸੀਈਏ, ਨੱਚੀਏ ਤੇ ਗਾਈਏ।
ਲੋਹੜੀ ਤੇ ਰੱਲ ਮਿਲ ਬੋਲੀਆਂ ਪਾਈਏ, ਕੱਲੀ ਦਾ ਨਾ ਲੱਗਦਾ ਜੀਅ ਮੇਰਾ।


ਰੱਬਾ ਵਾਜ ਪੁੱਤਰਾਂ ਦੇ ਜੱਗ ਤੇ ਹਨੇਰਾ, ਧੀਆਂ ਬਗੈਰ ਵੀ ਸੂਨਾਂ ਵਿਹੜਾ।
ਰੱਬਾ ਛੱਡਣਾ ਨਹੀਂ ਦਿਵਾਰ ਤੇਰਾ, ਕਹਿੱਣ ਪੁੱਤਰ ਨਾਲ ਚੱਲਣਾ ਵਨਸ਼ ਮੇਰਾ।
ਕੁੜੀਆ ਨਾਲ ਗਿੱਧਾ ਪੈਦਾ। ਸਤਵਿੰਦਰ ਮਰਜਾਣੀਆਂ ਨੂੰ ਮਾਣ ਦੇਈ ਜਾ।
ਪੇਕੇ ਸੋਹਰਿਆ ਵਿੱਚ ਸਤਿਕਾਰ ਦੇਈਦਾ। ਰੱਬਾ ਪੁੱਤਾਂ ਧੀਆਂ ਨਾਲ ਗੋਦ ਭਰੀ ਜਾ।
ਨਿੱਤ ਦਿਨ ਚੜ੍ਹੇ ਲੋਹੜੀ ਵਰਗਾ। ਲੋਹੜੀ ਤੋ ਬਾਅਦ ਮਾਗੀ ਦਾ ਨਹਾਉਣ ਚਹੀਦਾ।


ਮਾਗੀ ਨੂੰ ਮੁਕਤਸਰ ਵਿੱਚ ਸੰਗਤ ਜੁੜਦੀ। ਸੱਤੀ ਸਤਗੁਰਾਂ ਤੋ ਮੁਕਤੀ ਮੰਗਦੀ।
ਜਾ ਕੇ ਗੁਰਾਂ ਦੇ ਚਰਨ ਫੜਲਾ। ਲੋਕਾਂ ਨਾਲ ਝੱਲੀਏ ਲੋਹੜੀ ਨੂੰ ਸਾਝਾਂ ਵਧਾਂ।
ਲੋਹੜੀ ਦੀਆ ਖੁਸ਼ੀਆਂ ਮਨਾ। ਦੋਸਤੋ ਕੋਈ ਨਹੀਂ ਪਾਰਿਆਂ ਸਬ ਆਪਣਾਂ।
ਦਾਦੀ ਕਹੇ ਅੱਗ ਦੇ ਵਿੱਚ ਤਿੱਲ ਪਾ। ਦੁੱਖਾਂ ਮਸੀਬਤਾਂ ਨੂੰ ਦਿਲੋਂ ਦੇ ਭਜਾ।
ਇਸ਼ਰ ਆ ਦਲੀਦਰ ਜਾਂ ਗਾਈਏ। ਦਿਲਦਰ ਦੀ ਜੜ ਚੁਲ੍ਹੇ ਪਈਏ।

Comments

Popular Posts