ਉਹੀ ਕੇਸਰੀ ਨਿਸ਼ਾਨ ਸਾਹਿਬ ਦਾ ਝੰਡਾ ਵੀ ਲਾਲ ਕਿਲੇ ਉਤੇ ਝੁਲਦਾ।

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ

satwinder_7@hotmail.com Satwinder Kaur Satti
ਸਲੂਟ ਹੈ ਤਿਰ਼ਗਾ ਝੰਡਾ ਲਾਲ ਕਿਲੇ ਤੇ ਭਾਰਤ ਉਤੇ ਝੁਲਦਾ।
ਉਹੀ ਕੇਸਰੀ ਨਿਸ਼ਾਨ ਸਾਹਿਬ ਦਾ ਝੰਡਾ ਵੀ ਲਾਲ ਕਿਲੇ ਉਤੇ ਝੁਲਦਾ।
ਕੇਸਰੀ ਨਿਸ਼ਾਨ ਸਾਹਿਬ ਵਾਲੇ ਵੀ ਤਾਂ ਨਾਗਰਿਕ ਭਾਰਤ ਦੇਸ ਦੇ।
ਮਜਦੂਰ ਕਿਸਾਨਾਂ ਦਾ ਹਰਾ ਝੰਡਾ ਵੀ ਲਾਲ ਕਿਲੇ ਉਤੇ ਝੁਲਦਾ।
ਕੀ ਹੋਜੂ ਗੁਨਾਅ ਜੇ ਕੋਈ ਹੋਰ ਝੰਡਾ ਵੀ ਲਾਲ ਕਿਲੇ ਉਤੇ ਝੁਲਦਾ।
ਲਾਲ ਕਿਲਾ ਦਿੱਲੀ ਰਾਜਧਾਨੀ ਭਾਰਤ ਵੀ ਕੇਸਰੀ ਨਿਸ਼ਾਨ ਸਾਹਿਬ ਦਾ।
ਪ੍ਰਧਾਨ ਮੰਤਰੀ ਜੀ ਤੁਸੀ ਦਸੋ ਕੀ ਭਾਰਤ ਤੇ ਤਿਰੰਗਾ ਹੈ ਹਿੰਦੂਆਂ ਦਾ।
ਐਸਾ ਕਿਹੜਾ ਅਸਮਾਨ ਜਮੀਨ ਉਤੇ ਆ ਡਗਿਆ ਲਗਦਾ।
ਕੇਸਰੀ ਜਾ ਹੋਰ ਝੰਡਾ ਲਾਲ ਕਿਲੇ ਤੇ ਨਹੀਂ ਚੜਾਉਣਾ ਕਿਹੜੇ ਪੰਡਤ ਨੇ ਦਸਤਾ।
ਕਿਸਾਨਾਂ ਨੂੰ ਕੋਈ ਖਾਰ ਹੈ ਕੇਸਰੀ ਨਿਸ਼ਾਨ ਸਾਹਿਬ ਝੰਡੇ ਨਾਲ।
ਕੇਸਰੀ ਨਿਸ਼ਾਨ ਝੰਡੇ ਨੂੰ ਜੋੜਦੇ ਨੇ ਖ਼ਲਸਤਾਨੀ ਨਾਮ ਨਾਲ।
ਕੇਸਰੀ ਨਿਸ਼ਾਨ ਝੰਡੇ ਨੂੰ ਜੋੜਦੇ ਨੇ ਅਤਵਾਦੀਆਂ ਨਾਮ ਨਾਲ।
ਕੇਸਰੀ ਨਿਸ਼ਾਨ ਝੰਡੇ ਕਈ ਦੇਖਦੇ ਨੇ ਦੁਸ਼ਮਣੀ ਤੇ ਇਰਖਾ ਦੇ ਨਾਲ।
ਕਿਸਾਨ ਸਿਖ ਨਹੀਂ ਜੋ ਤੜਫੇ ਝੁਲਾਉਣ ਕੇਸਰੀ ਨਿਸ਼ਾਨ ਸਾਹਿਬ ਨਾਲ।
ਦੇਖ ਕੇਸਰੀ ਨਿਸ਼ਾਨ ਸਾਹਿਬ ਦਾ ਝੰਡਾ ਵੀ ਲਾਲ ਕਿਲੇ ਉਤੇ ਝੁਲਦਾ।
ਕੇਸਰੀ ਨਿਸ਼ਾਨ ਸਾਹਿਬ ਦਾ ਝੰਡਾ ਗੁਰੂ ਦਿਆ ਲੰਗਰਾਂ ਤੇ ਧਰਨਿਆ ਝੁਲਦਾ।
ਹਰੇ ਝੰਡੇ ਵਾਲੇ ਤਾਂ ਅੰਨ ਦਾਤਾ ਅਜਾਦ ਨਾਗਰਿਕ ਭਾਰਤ ਅਜ਼ਾਦ ਦੇਸ ਦੇ।
ਕੇਸਰੀ ਨਿਸ਼ਾਨ ਸਾਹਿਬ ਝੰਡੇ ਗੁਰਦੁਆਰਿਆਂ ਅੰਮ੍ਰਿਤਸਰ,ਹਜੂ੍ਾਰ ਸਾਹਿਬ ਵਿੱਚ ਝੁਲਦੇ।
ਕੇਸਰੀ ਨਿਸ਼ਾਨ ਸਾਹਿਬ ਨਗਰ ਕਿਰਤਨਾਂ ਦੇ ਸਮਾਗਮਾ ਰੈਣਸਵਾਈ ਵਿੱਚ ਝੁਲਦੇ।
ਕੇਸਰੀ ਨਿਸ਼ਾਨ ਸਾਹਿਬ ਦੇ ਝੰਡੇ ਦੁਨੀਆਂ ਵਿੱਚ ਇਟਲੀ, ਚੀਨ, ਨਨਕਾਣੇਸਾਹਿਬ ਝੁਲਦੇ।
ਨਿਸ਼ਾਨ ਸਾਹਿਬ ਦੇ ਝੰਡੇ ਕਨੇਡਾ, ਅਮਰੀਕਾ, ਜੂਕੇ. ਡਬਈ, ਜਰਮਨ ਵਿਦੇਸ਼ੀ ਝੁਲਦੇ।
ਕੇਸਰੀ ਨਿਸ਼ਾਨ ਸਾਹਿਬ ਦੇ ਝੰਡੇ ਆਸਟਰੇਲੀਆ, ਨਿਊਜੀਲੈਡ,ਇਰਾਕ ਇਸਾਨ,ਝੁਲਦੇ।
ਕੇਸਰੀ ਨਿਸ਼ਾਨ ਸਾਹਿਬ ਦੇ ਝੰਡੇ ਦੁਨੀਆਂ ਵਿੱਚ ਸੰਗਤ, ਲੋੜ ਬੰਦ ਗਰੀਬਾ ਵਿਚ ਝੁਲਦੇ।
ਸੱਤੀ ਸੋਚਦੇ ਸੀ ਲਾਲ ਕਿਲੇ ਉਤੇ ਕੇਸਰੀ ਨਿਸ਼ਾਨ ਸਾਹਿਬ ਦੇਾ ਝੰਡਾ ਕਦੋ ਝੁਲਦਾ।
ਕੇਸਰੀ ਨਿਸ਼ਾਨ ਸਾਹਿਬ ਲਾਲ ਕਿਲੇ ਉਤੇ ਝੁਲਤਾ ਦੇਖ ਮਨ ਖੁਸ਼ੀ ਵਿੱਚ ਨੱਚਦਾ।
ਦੀਪ ਸਿੱਧ, ਲੱਖਾ ਸਿਧਣਾ ਹੋਰ ਅਜ਼ਾਦਾ ਨੇ ਐਸਾ ਕੀ ਬੰਬ ਆਗੂਆਂ ਦੇ ਉਤੇ ਸਿੱਟਤਾ?
ਖਾ ਕੇ ਇਰਖਾ ਦੀ ਸੱਟ ਜੋ ਕਈਆਂ ਨੇ ਕਿਸਾਨਾ ਦੇ ਧਰਨੇ ਰਾਜਨੀਤੀ ਨੂੰ ਸ਼ੁਰੂ ਕਰਤਾ।
ਦੀਪ ਸਿੱਧੂ ਵਰਗੇ ਅਜਾਦ ਬੰਦਿਆਂ ਨੇ ਹੀ 1947 ਨੂੰ ਭਾਰਤ ਦੇਸ਼ ਅਜਾਦ ਕਰਤਾ।
ਸਤਵਿੰਦਰ ਗਦਾਰਾਂ. ਚੁਗਲਖੋਰਾਂ, ਘੁਸਪੇਠੀਆਂ ਨੇ ਦੁਨੀਆਂ ਦੀ ਪਿਠ ਵਿੱਚ ਛੂਰਾ ਮਾਰਤਾ।
ਤਿੰਨ ਕਿਸਾਨੀ ਕਾਨੂੰਨਾ ਨੇ ਮਜ਼ਦੂਰ ਕਿਸਾਨਾਂ ਸ਼ੜਕਾਂ, ਠੰਡ ਵਿੱਚ ਘਰੋਂ ਕੱਢ ਮਾਰਤਾ।
ਸਮਝ ਨਾਂ ਲੱਗੇ ਸਰਕਾਰ ਆਗੂਆਂ ਨਾਲ ਰਲੀ ਜਾਂ ਲੜੀ ਹੋਈ ਆ ਜਾਂ ਫਿਰ ਵਿਕੇ ਆ।
ਸਤਵਿੰਦਰ ਕਹਿੰਦੇ ਚੋਰੀ ਦੀ ਜਦੋਂ ਵਿੜਕ ਨਾ ਆਵੇ ਤਾਂ ਸਮਝੋ ਕੁੱਤੀ ਚੋਰ ਨਾਲ ਰਲੀ

Comments

Popular Posts