ਕਦੇ ਸਿਰ ਉਤੇ ਬੈਠਾਉਂਦਾ ਏ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਕਦੇ ਅਸਮਾਨੀ ਚੜ੍ਹਾ ਦਿੰਦਾ ਏ। ਕਦੇ ਲਾਹ ਭੂੰਜੇ ਬੈਠਾ ਦਿੰਦਾ ਏ।
ਕਦੇ ਅੰਬਰੀ ਉਡਾਂਦਾ ਦਿੰਦਾ ਏ। ਕਦੇ ਮਿੱਟੀ ਵਿੱਚ ਰੁਲਾਉਂਦਾ ਏ।
ਕਦੇ ਛੱਤਣੀ ਚੜ੍ਹਾ ਦਿੰਦਾ ਏ। ਕਦੇ ਚਾੜ੍ਹ ਕੇ ਡੋਰ ਕੱਟ ਦਿੰਦਾ ਏ। 
ਕਦੇ ਸਿਰ ਉਤੇ ਬੈਠਾਉਂਦਾ ਏ। ਕਦੇ ਪੈਰਾਂ ਵਿੱਚ ਰੁਲਾਉਂਦਾ ਏ। 
ਕਦੇ ਆਪੇ ਦਾਤ ਦਿੰਦਾ ਏ। ਕਦੇ ਦੇ ਕੇ, ਆਪੇ ਖੋ ਤੂੰ ਲੈਂਦਾ ਏ।
ਕਦੇ ਆਪੇ ਖੁਸ਼ੀਆਂ ਦਿੰਦਾ ਏ। ਕਦੇ ਦੁੱਖ ਪਿਛੇ ਲਗਾਉਂਦਾ ਏ।
ਕਦੇ ਹਾਸੇ ਤੂੰ ਦੇ ਦਿੰਦਾ ਏ। ਕਦੇ ਰੱਬਾ ਹੁੰਝੂ ਝੋਲੀ ਪਾਉਂਦਾ ਏ।
ਸੱਤੀ ਮਨ ਪਰਚਾ ਦਿੰਦਾ ਏ। ਸਤਵਿੰਦਰ ਨੂੰ ਧੰਦੇ ਲਾ ਦਿੰਦਾ ਏ।

Comments

Popular Posts