ਭਾਗ 27 ਤੁਸੀਂ ਤਾਂ ਐਸੀਆਂ, ਬੈਸੀਆਂ ਔਰਤਾਂ ਵਰਗੇ ਨਹੀਂ ਹੋ ਦੁਨੀਆ ਵਾਲੇ ਦੂਜੇ ਨੂੰ ਨੰਗਾ ਦੇਖਣਾ ਚਾਹੁੰਦੇ ਹਨ

ਤੁਸੀਂ ਤਾਂ ਐਸੀਆਂ, ਬੈਸੀਆਂ ਔਰਤਾਂ ਵਰਗੇ ਨਹੀਂ ਹੋ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ

satwinder_7@hotmail.com

ਔਰਤਾਂ ਦੇ ਸ਼ੈਲਟਰ ਵਿੱਚ ਮੈਂ ਅੱਜ ਇੱਕ ਦੇਸੀ ਔਰਤ ਦੇਖੀ। ਉਸ ਨੇ ਜਦੋਂ ਹੀ ਮੈਨੂੰ ਦੇਖਿਆ। ਉਸ ਨੇ ਮੇਰੇ ਵੱਲ ਇੱਕ ਝਾਕਾ ਜਿਹਾ ਲਿਆ। ਉਹ ਵਾਪਸ ਮੁੜ ਗਈ। ਸ਼ਰਮਾ ਗਈ ਜਾਂ ਉਸ ਨੂੰ ਘਰ ਜਾਣ ਦੀ ਕਾਹਲੀ ਸੀ। ਇਹ ਔਰਤਾਂ ਦਾ ਸ਼ੈਲਟਰ ਇਸੇ ਲਈ ਹੈ। ਜੋ ਔਰਤਾਂ ਮੁਸੀਬਤ ਵਿੱਚ ਹੁੰਦੀਆਂ ਹਨ। ਸਬ ਲਈ ਸਹਾਰਾ ਬਣਦਾ ਹੈ। ਇੱਥੇ ਘਰੋਂ ਕੱਢੀਆਂ ਔਰਤਾਂ ਨੂੰ ਰਹਿਣ ਲਈ ਜਗਾ ਦਿੰਦੇ ਹਨ। ਔਰਤ ਤਾਂ ਆਪ ਇੱਕ ਮੁਸੀਬਤ ਹੈ। ਜੇ ਚਾਹੇ ਇਹ ਕੁੱਝ ਵੀ ਬਣਾ  ਢਾਹ ਸਕਦੀ ਹੈ। ਪਰ ਔਰਤਾਂ ਨੂੰ ਬਾਪ, ਭਰਾ, ਪਤੀ, ਪੁੱਤਰ ਤੋਂ ਮਾਰ ਖਾਣ ਦੀ ਆਦਤ ਪੈ ਜਾਂਦੀ ਹੈ। ਉਨ੍ਹਾਂ ਦੀ ਚਾਹੇ ਹਰ ਪਲ ਕੁੱਤੇ ਖਾਣੀ ਹੋਈ ਜਾਵੇ। ਛਿੱਤਰ ਖਾਈ ਜਾਣ, ਦੁੱਖ, ਦਰਦ, ਗ਼ਮੀ, ਖ਼ੁਸ਼ੀ ਦਾ ਅਸਰ ਹੋਣੋਂ ਹਟ ਜਾਂਦਾ ਹੈ। ਇੱਕ ਦਿਨ ਐਸਾ ਵੀ ਆ ਜਾਂਦਾ ਹੈ। ਇਹ ਮਰਦ ਔਰਤ ਨੂੰ ਗੁੱਤੋਂ ਫੜ ਕੇ ਘਰੋਂ ਬਾਹਰ ਵੀ ਕਰ ਦਿੰਦੇ ਹਨ। ਇਸ ਕੰਮ ਵਿੱਚ ਔਰਤਾਂ ਸੱਸਾਂ, ਨਨਾਣਾਂ, ਨੂੰਹਾਂ ਸਬ ਦਾ ਰਲਿਆ ਮਿਲਿਆ ਧੰਦਾ ਹੁੰਦਾ ਹੈ। ਕੈਨੇਡਾ ਵਿੱਚ ਐਸੀਆਂ ਸਮਾਜ ਦੀਆਂ ਦੁਰਕਾਰੀਆਂ, ਸਤਾਈਆਂ ਹੋਈਆਂ, ਔਰਤਾਂ ਨੂੰ  ਜਿਹੜੀ ਬਿਲਡਿੰਗ ਵਿੱਚ ਰੱਖਿਆ ਜਾਂਦਾ ਹੈ। ਉਸ ਨੂੰ ਔਰਤਾਂ ਦਾ ਸ਼ੈਲਟਰ ਕਿਹਾ ਜਾਂਦਾ ਹੈ। ਇੱਥੇ ਲਿਆ ਕੇ, ਔਰਤਾਂ ਨੂੰ ਮਰਦਾਂ ਕੋਲੋਂ ਲੁਕੋ ਲਿਆ ਜਾਂਦਾ ਹੈ। ਕੈਨੇਡਾ ਵਿੱਚ ਰਹਿਣ ਵਾਲੇ ਲੋਕਾਂ ਦਾ ਵੀ ਜ਼ਮੀਨ ਹੈ। ਮਾਰ-ਕੁੱਟ ਦੇ ਸਮੇਂ, ਲੜਾਕੂ ਔਰਤਾ-ਮਰਦਾਂ ਜੇ ਅਲੱਗ-ਅਲੱਗ ਨਾਂ ਕੀਤਾ ਗਿਆ। ਉਹ ਇੱਕ ਦੂਜੇ ਨੂੰ ਜਾਨੋਂ ਮਾਰ ਸਕਦੇ ਹਨ। ਜੇ ਗੁੱਸੇ ਵਾਲੇਮਰਦ ਨੂੰ ਇਹ ਵੀ ਪਤਾ ਲੱਗ ਗਿਆ। ਔਰਤ ਕਿਹੜੇ ਸ਼ੈਲਟਰ ਵਿੱਚ ਹੈ? ਉਹ ਉੱਥੇ ਆ ਕੇ ਹਮਲਾ ਕਰ ਸਕਦਾ ਹੈ। ਘ੍ਰ ਦੇ ਮਰਦਾ ਵੱਲੋਂ ਘਰ ਵਿੱਚ ਸਤਾਇਆ ਜਾਂਦਾ ਹੈ। ਜਿੰਨਾ ਵੱਧ ਔਰਤਾਂ ਨੂੰ ਆਪ ਦੇ ਘਰ ਦੇ ਮਰਦਾਂ ਤੋਂ ਖ਼ਤਰਾ ਹੈ। ਉਨ੍ਹਾਂ ਬਾਹਰ ਦੇ ਮਰਦ ਔਰਤ ਦੀ ਜਾਨ ਦਾ ਦੁਸ਼ਮਣ ਨਹੀਂ ਬਣਦੇ। ਬਾਹਰ ਦੇ ਮਰਦ ਹੋਰ ਮਤਲਬ ਕੱਢਣ ਲਈ ਔਰਤ ਨੂੰ ਪਲੋਸਦੇ, ਤੇ ਮਗਰ-ਮਗਰ ਫਿਰਦੇ ਹਨ।

ਉੱਚੀਆਂ ਬਿਲਡਿੰਗ ਸੀ। ਹੜ੍ਹ ਦੇ ਪਾਣੀ ਆਉਣ ਨਾਲ  ਬਾਕੀ ਇਲੇਵੇਟਰ-ਲਿਫ਼ਟ ਬੰਦ ਕੀਤੀਆਂ ਹੋਈਆਂ ਸਨ। ਇੱਕ ਲਿਫਟ ਹੀ ਹੇਠਾਂ ਉੱਤੇ  ਜਾ-ਆ ਰਹੀ ਸੀ। ਸਵੇਰ ਦੇ ਚਾਰ ਵੱਜ ਰਹੇ ਸਨ। ਉਹ ਔਰਤ ਲਿਫਟ ਲੈ ਕੇ ਥੱਲੇ ਤਾਂ ਆ ਗਈ ਸੀ। ਉੱਪਰ ਜਾਣ ਲਈ, ਉਸ ਦਾ ਇਲੇਵੇਟਰ-ਲਿਫਟ ਦਾ ਕਾਰਡ ਕੰਮ ਨਹੀਂ ਕਰ ਰਿਹਾ ਸੀ। ਦਿਨੇ ਤੇ ਰਾਤ ਨੂੰ ਕਾਰਡ ਨਾਲ ਹੀ ਲਿਫਟ ਰਾਹੀ ਮੰਜ਼ਲਾਂ ਦੇ ਹੇਠਾਂ ਉੱਤੇ ਜਾ ਹੁੰਦਾ ਹੈ। ਕਾਰਡ ਨੂੰ ਇਲੇਵੇਟਰ ਚਲਾਉਣ ਵਾਲੇ ਮੀਟਰ ਅੱਗੇ ਕੀਤਾ ਜਾਂਦਾ ਹੈ। ਮੀਟਰ ਵਿੱਚ ਪਹਿਲਾਂ ਹੀ ਉਸ ਬੰਦੇ ਦਾ ਕਾਰਡ ਨੰਬਰ ਪਾਇਆ ਜਾਂਦਾ ਹੈ। ਬੰਦੇ ਦੇ ਦਿਮਾਗ਼ ਨਾਲੋਂ ਮਸ਼ੀਨਾਂ ਦੀ ਯਾਦ ਸ਼ਕਤੀ ਤੇਜ਼ ਹੈ। ਜਿੰਨਾ ਚਿਰ ਬੰਦੇ ਦੇ ਦਿਮਾਗ਼ ਵਾਂਗ ਖ਼ਰਾਬ ਨਾਂ ਹੋ ਜਾਣ, ਮਸ਼ਿਨਾਂ ਦੀ ਯਾਦ ਸ਼ਕਤੀ ਵੀ ਬਰਾਬਰ ਰਹਿੰਦੀ ਹੈ। ਉਹ ਔਰਤ ਬੌਂਦਲ ਜਿਹੀ ਗਈ ਸੀ। ਮੈਨੂੰ ਦਫ਼ਤਰ ਵਿੱਚ ਬੈਠੀ ਨੂੰ ਦਿਸ ਰਹੀ ਸੀ। ਇਸ ਬਾਰ ਇਹ ਮੇਰੇ ਕੋਲ ਆ ਗਈ ਸੀ। ਉਸ ਨੇ ਮੈਨੂੰ ਕਿਹਾ, " ਲੱਗਦਾ ਹੈ। ਮੇਰਾ ਕਾਰਡ ਕੈਂਸਲ ਹੋ ਗਿਆ ਹੈ। " ਮੈਂ ਸੋਚ ਰਹੀ ਸੀ। ਇਸ ਔਰਤ ਨੂੰ ਕਿਤੇ ਦੇਖਿਆ ਹੈ। ਦਿਮਾਗ਼ ਉੱਤੇ ਜ਼ੋਰ ਦੇ ਕੇ ਯਾਦ ਕਰ ਰਹੀ ਸੀ। ਲਿਫਟ ਦਾ ਕਾਡ ਬਣਾਉਣ ਵਾਲਾ ਆਫ਼ਿਸ ਦਾ ਕੰਪਿਊਟਰ ਵੀ ਕੰਮ ਨਹੀਂ ਕਰਦਾ ਸੀ। ਅੱਗ ਲੱਗੀ ਨੂੰ ਸੂਚਿਤ ਕਰਨ ਵਾਲੇ  ਫੈਅਰ ਅਲਾਰਮ ਵੀ ਬੰਦ ਸਨ। ਮੈਂ ਉਸ ਨੂੰ ਦੱਸਿਆ, " ਹੜ੍ਹ ਦੇ ਪਾਣੀ ਦੇ ਆਉਣ ਨਾਲ ਸਿਸਟਮ ਵਿੱਚ ਖ਼ਰਾਬੀ ਆ ਗਈ ਹੈ। ਮੈਂ ਆਪ ਦੇ ਕਾਰਡ ਨਾਲ ਤੈਨੂੰ ਉੱਪਰ ਤੇਰੀ ਮੰਜ਼ਲ ਉੱਤੇ ਭੇਜ ਦਿੰਦੀ ਹਾਂ। "

ਉਸ ਦੇ ਬੋਲਣ ਨਾਲ ਮੈਨੂੰ ਝੱਟ ਯਾਦ ਆ ਗਿਆ। ਉਹ ਪ੍ਰੀਤ ਦੀ ਮਾਂ ਹੈ।  ਉਸ ਨੇ ਦੱਸਿਆ, " ਹੜ੍ਹ ਆਉਣ ਨਾਲ ਘਰ ਵਿੱਚ  ਪ੍ਰੀਤ, ਚੈਨ ਤੇ ਹੋਰ ਬਹੁਤ ਰਿਸ਼ਤੇਦਾਰ, ਦੋਸਤ ਆ ਗਏ ਸਨ। ਇੰਨੇ ਬੰਦਿਆਂ ਦਾ ਖਾਣਾ ਬਣਾਉਣ ਘਰ ਦੀ ਸਫ਼ਾਈ ਕਰਨ ਵਿੱਚ ਮੇਰੀ ਕੋਈ ਮਦਦ ਨਹੀਂ ਕਰਦਾ ਸੀ। ਸਾਰਾ ਕੰਮ ਮੈਨੂੰ ਕਰਨਾ ਪੈਂਦਾ ਸੀ। ਮੇਰੇ ਜਮਾਈ ਚੈਨ ਦੀ ਚਚੇਰੀ ਭੈਣ ਵੀ ਆਈ ਹੋਈ ਸੀ। ਉਹ ਸਾਰਿਆਂ ਤੋਂ ਵੱਧ ਗੱਪਾਂ ਮਾਰਦੀ ਸੀ। ਖਾਣ ਨੂੰ ਸਬ ਤੋਂ ਅੱਗੇ ਹੁੰਦੀ ਸੀ। ਕੰਮ ਕੋਈ ਕਰਦੀ ਨਹੀਂ ਸੀ। ਉਸ ਨਾਲ ਮੇਰੀ ਕਈ ਬਾਰ ਝੜਪ ਲੱਗ ਗਈ ਸੀ। ਇੱਕ ਦਿਨ ਤਾਂ ਇੱਕ ਦੂਜੇ ਦੀਆਂ ਗੁੱਤਾਂ ਹੀ ਹੱਥ ਵਿੱਚ ਆ ਗਈਆਂ। " ਮੈਂ ਕਿਹਾ, " ਬਹੁਤੇ ਭਾਂਡੇ ਵੀ ਰਸੋਈ ਵਿੱਚ ਹੋਣ ਇੱਕ ਦੂਜੇ ਦੇ ਵਿੱਚ ਵੱਜ ਕੇ ਖੜਕਦੇ ਹਨ। ਜੇ ਕਿਸੇ ਕੰਮ ਦੀ ਡੋਰ ਢਿੱਲੀ ਹੋਵੇ। ਉਸ ਨੇ ਸਿਰੇ ਕੀ ਲੱਗਣਾ ਹੈ? ਪਰ ਤੂੰ ਉਸ ਨਾਲ ਕਿਉਂ ਉਲਝਣਾਂ ਸੀ? ਘਰ ਵਿੱਚ ਰਸੋਈ ਕਰਨ ਵਾਲੀ ਕੀ ਜਮਾਈ ਦੀ ਭੈਣ ਹੀ ਰਹਿ ਗਈ ਸੀ? ਕੋਈ ਕੰਮ ਕਰਨਾ ਨਹੀਂ ਚਾਹੁੰਦੇ। ਪੱਕੇ ਠੀਠ ਹੁੰਦੇ ਹਨ। ਜਾਨ ਸੰਭਾਲ ਕੇ ਰੱਖਦੇ ਹਨ। ਕੰਮ ਬੰਦੇ ਦਾ ਭਾਗ ਹੈ। ਕੰਮ ਕਰਦਾ ਬੰਦਾ ਘਸਦਾ ਨਹੀਂ ਹੈ। ਤੰਦਰੁਸਤ ਰਹਿੰਦਾ ਹੈ। " ਪ੍ਰੀਤ ਦੀ ਮੰਮੀ ਨੇ ਕਿਹਾ, " ਘਰ ਵਿੱਚ 50 ਬੰਦੇ ਇਕੱਠੇ ਹੋ ਗਏ ਸਨ। ਬਹੁਤੇ ਤਾਂ ਖਾਣ-ਪੀਣ ਦੇ ਸਮੇਂ ਘਰ ਵੜਦੇ ਸਨ। ਸਾਰੇ ਘਰ ਦੇ ਨੇੜੇ ਹੀ ਕੰਮ ਕਰਦੇ ਹਨ। ਕੰਮਾਂ ਵਾਲੇ ਨੌਕਰੀ ਉੱਤੇ ਚਲੇ ਜਾਂਦੇ ਸਨ। ਮੈਂ ਤੇ ਉਹੀ ਘਰ ਹੁੰਦੀਆਂ ਸੀ। ਇੱਕ ਦਿਨ ਮੇਰੇ ਕੋਲੋਂ ਦਾਲ ਵਿੱਚ ਲੂਣ ਘੱਟ ਪੈ ਗਿਆ ਸੀ। ਉਸ ਨੇ ਲੂਣ ਮੰਗਿਆ। ਮੈਂ ਭਾਂਡੇ ਮਾਂਜ ਰਹੀ ਸੀ। ਮੈਂ ਉਸ ਦੀ ਗੱਲ ਅਣਸੁਣੀ ਕਰ ਦਿੱਤੀ ਸੀ।  ਉਸ ਨੇ ਤੱਤੀ-ਤੱਤੀ ਦਾਲ ਕੌਲੀ ਸਣੇ, ਮੇਰੇ ਮੂੰਹ ਉੱਤੇ ਮਾਰੀ। ਸਟੀਲ ਦੀ ਕੌਲੀ ਨੇ, ਮੇਰਾ ਮੱਥਾ ਪਾੜ ਦਿੱਤਾ। ਖ਼ੂਨ ਦੇਖ ਕੇ, ਮੈਂ ਘਬਰਾ ਗਈ। ਮੈਂ 911 ਨੂੰ ਫ਼ੋਨ ਕਰ ਦਿੱਤਾ। ਐਂਬੂਲੈਂਸ ਦੇ ਨਾਲ ਪੁਲੀਸ ਵਾਲੇ ਵੀ ਆ ਗਏ। ਮੱਥੇ ਉੱਤੇ 6 ਟੰਕੇ ਲੱਗੇ ਸਨ। ਉਸ ਪਿੱਛੋਂ ਪੁਲੀਸ ਵਾਲੇ ਮੈਨੂੰ  ਇੱਥੇ ਸ਼ੈਲਟਰ ਵਿੱਚ ਲੈ ਕੇ ਆ ਗਏ। ਕਿਸੇ ਜੀਅ ਨੇ ਮੇਰੀ ਬਾਤ ਨਹੀਂ ਪੁੱਛੀ। ਮੈਂ ਆਪ ਦੀ ਸਾਰੀ ਜਾਇਦਾਦ  ਤਿੰਨ ਮੁੰਡਿਆਂ ਵਿੱਚ ਵੰਡ ਦਿੱਤੀ ਹੈ। ਮੈਂ ਜ਼ਮੀਨਾਂ ਕੀ ਕਰਨੀਆਂ ਹਨ? ਬਈ ਮੈਂ ਤਾਂ ਹੁਣ ਕੈਨੇਡਾ ਚਲੀ ਜਾਣਾ ਹੈ। ਹੁਣ ਮੇਰੇ ਤੋਂ ਉਨ੍ਹਾਂ ਨੇ ਕੀ ਲੈਣਾ ਹੈ? ਮੈਂ ਵੀ ਉਨ੍ਹਾਂ ਤੋਂ ਕੀ ਲੈਣਾ ਹੈ। 6 ਮਹੀਨੇ ਲਈ ਵਿਜ਼ਟਰ ਆਈ ਸੀ। ਕੈਨੇਡਾ ਆ ਕੇ  5 ਮਹੀਨੇ ਦਾ ਵੀਜ਼ਾ ਹੋਰ ਮਿਲ ਗਿਆ ਸੀ। ਹੁਣ ਮੈਂ ਪੱਕਾ ਰਹਿਣ ਦਾ ਕੇਸ ਅਪਲਾਈ ਕੀਤਾ ਹੈ। ਬਈ ਪੰਜਾਬ ਵਿੱਚ ਮੈਨੂੰ ਕੋਈ ਸੰਭਾਲਣ ਵਾਲਾ ਨਹੀਂ ਹੈ। “ "  ਜਦੋਂ ਤੂੰ ਦਾਲ-ਰੋਟੀ ਚੱਜ ਦੀ ਨਹੀਂ ਬਣਾਉਣੀ। ਫਿਰ ਤੇਰੇ ਤੋਂ ਘਰ ਵਾਲਿਆਂ ਨੇ ਕੀ ਕਰਾਉਣਾ ਹੈ? ਉਨ੍ਹਾਂ ਨੂੰ ਤਾਂ ਕੰਮ ਵਾਲੀ ਨੌਕਰਾਣੀ ਚਾਹੀਦੀ ਹੈ। ਤੂੰ ਆਪ ਦੇ ਪਤੀ ਬਾਰੇ ਕੁੱਝ ਦੱਸਿਆ ਨਹੀਂ ਹੈ। " " ਮੇਰਾ ਪਤੀ ਸ਼ੁਰੂ ਤੋਂ 35 ਸਾਲਾਂ ਦਾ ਦੁਬਈ ਰਹਿੰਦਾ ਹੈ। ਬੱਚੇ ਵੀ ਮੈਂ ਇਕੱਲੀ ਨੇ ਪਾਲੇ ਹਨ। ਦੋ ਸਾਲਾਂ ਪਿੱਛੋਂ  ਪੰਜਾਬ ਆਉਂਦਾ ਹੁੰਦਾ ਸੀ। ਮਹੀਨਾ ਰਹਿ ਕੇ ਚਲਾ ਜਾਂਦਾ ਸੀ। ਬੱਚਾ ਹੋਣ ਵਾਲਾ ਕਰ ਜਾਂਦਾ ਸੀ। " " ਦੋ ਸਾਲ ਵਿੱਚ ਤੇਰੇ ਕੋਲ ਇੱਕ ਮਹੀਨਾ ਹੀ ਰਹਿੰਦਾ ਹੈ। ਇਸ ਦਾ ਮਤਲਬ ਉੱਥੇ ਉਸ ਦਾ ਜ਼ਰੂਰ ਚੱਕਰ ਚੱਲਦਾ ਹੋਣਾ ਹੈ।  ਇਸ ਦਾ ਮਤਲਬ 35 ਸਾਲਾਂ ਵਿੱਚ ਉਹ ਤੇਰੇ ਕੋਲ 17 ਮਹੀਨੇ ਰਿਹਾ ਹੈ। ਤੂੰ ਇਸ ਨਾਲ ਕਿੰਨੀ ਕੁ ਜਵਾਨੀ ਹੰਢਾਈ ਹੈ? " ਉਸ ਨੇ ਦੋਨੇਂ ਹੱਥਾਂ ਨੂੰ ਕੰਨਾਂ ਉੱਤੇ ਰੱਖ ਲਿਆ। “ ਤੋਬਾ-ਤੋਬਾ ਰੱਬ ਦੇਖਦਾ ਹੈ। ਪਤੀ ਬਾਰੇ ਮੈਨੂੰ ਪੂਰਾ ਵਿਸ਼ਵਾਸ ਹੈ। ਉਹ ਮੈਨੂੰ ਹੀ ਪਿਆਰ ਕਰਦਾ ਹੈ। ਮੈਂ ਵੀ ਆਪ ਦੇ ਪਤੀ ਤੋਂ ਬਗੈਰ ਕਿਸੇ ਵੱਲ ਅੱਖ ਚੱਕ ਕੇ ਨਹੀਂ ਦੇਖਦੀ। ਅਜੇ ਵੀ ਦੁਬਈ ਹੀ ਰਹਿੰਦਾ ਹੈ। " " ਕੈਨੇਡਾ ਨੂੰ ਛੱਡ ਕੇ, ਦੁਬਈ ਵਿੱਚ ਉਸ ਦਾ ਰਹਿਣਾ। ਮਾਮਲਾ ਗੜ-ਬੜ ਲੱਗਦਾ ਹੈ। ਚਲੋ ਛੱਡੋ, ਰੱਬ ਕਰੇ ਤੇਰਾ ਪਤੀ ਉੱਤੇ ਭਰੋਸਾ ਬਣਿਆ ਰਹੇ। ਪਰ ਵਿਧਵਾ, ਛੁੱਟੜ, ਛੜੇ, ਸਿੰਗਲ ਮਰਦ-ਔਰਤ ਅੱਥਰੇ ਘੋੜੇ ਵਾਂਗ ਹੁੰਦੇ ਹਨ। ਕਿਸੇ ਦੇ ਰੋਕਿਆਂ, ਮੋੜਿਆ ਨਹੀਂ ਰੁਕਦੇ। ਮਰਦ-ਔਰਤ ਜਦੋਂ ਹੌਰਨੀ ਸੈਕਸੀ ਹੁੰਦੇ ਹਨ। ਸਾਨ੍ਹ ਵਾਂਗ ਖੌਰੂ ਪਾਉਂਦੇ ਹਨ। ਸਾਨ੍ਹ ਕਿਸੇ ਦੇ ਕਾਬੂ ਨਹੀਂ ਆਉਂਦਾ। ਸਗੋਂ ਨੇੜੇ ਦੀ ਦੁਨੀਆ ਉਜਾੜ ਦਿੰਦਾ ਹੈ। ਐਸੇ ਮਰਦ-ਔਰਤ ਲੋਕਾਂ ਦੀ ਸ਼ਰਮ ਨਹੀਂ ਮਨਦੇ। ਦੋਂਨੇਂ ਹੱਥਾਂ ਵਿੱਚ ਲੱਡੂ ਭੋਰ-ਭੋਰ ਖਾਦੇ ਹਨ। ਤੂੰ ਹੀ ਦੇਖਲਾ, ਔਰਤਾਂ ਦੇ ਸ਼ੈਲਟਰ ਵਿੱਚ ਮਰਦ ਅੰਦਰ ਨਹੀਂ ਆ ਸਕਦੇ। ਪਰ ਬਾਹਰ ਨੂੰ ਜਾਣ ਵਾਲੇ 5 ਦਰਵਾਜ਼ਿਆਂ ‘ਤੇ ਸ਼ਰੇਅਮ 8,10ਮਰਦ ਹੀ ਖੜ੍ਹੇ ਹਨ। ਮਰਦਾ ਨੂੰ ਡਿਕਣ ਦੀ ਮੇਰੀ ਡਿਊਟੀ ਬਿੰਲਡਿੰਗ ਦੇ ਅੰਦਰ ਹੈ। ਕਿ ਅੰਦਰ ਮਰਦ ਨਾ ਆ ਜਾਣ। ਬਾਹਰ ਪਬਲਿਕ ਪਲੇਸ ਦਾ ਠੇਕਾ ਨਹੀਂ ਲਿਆ ਹੋਇਆ। ਇਹ ਘਰੋਂ ਕੱਢਿਆਂ ਔਰਤਾਂ ਜਿੰਨਾ ਉੱਤੇ ਗੌਰਮਿੰਟ ਬਹੁਤਾ ਤਰਸ ਕਰਦੀ ਹੈ। ਉਹੀ ਔਰਤਾਂ  ਆਪ ਦੇ ਮਰਦ ਛੱਡ ਕੇ, ਨਵੇਂ ਮਰਦ ਖ਼ਰੀਦੀਆਂ ਹਨ। ਆਪ ਨੂੰ ਮਰਦਾਂ ਕੋਲ ਵੇਚਦੀਆਂ ਹਨ। ਕਈ ਮਰਦਾ ਤੋਂ ਮੁੱਲ ਵੀ ਵੱਟਦੀਆਂ ਹਨ। " ਮੇਰੀਆਂ ਗੱਲਾਂ ਸੁਣ ਕੇ, ਪ੍ਰੀਤ ਦੀ ਮੰਮੀ ਜੋ ਦੇਖਣ ਨੂੰ 55 ਕੁ ਸਾਲਾਂ ਦੀ ਲੱਗ ਰਹੀ ਸੀ। ਮਸਤੀ ਵਿੱਚ ਆ ਗਈ। ਉਸ ਨੇ ਕਿਹਾ, " ਜੋ ਔਰਤ ਮੇਰੇ ਨਾਲ ਵਾਲੇ ਕਮਰੇ ਵਿੱਚ ਰਹਿੰਦੀ ਹੈ। ਉਸ ਨੇ 7 ਮਰਦਾਂ ਦੀਆਂ ਫ਼ੋਟੋ ਮੈਨੂੰ ਦਿਖਾਈਆ। 6 ਮਰਦਾਂ ਨੂੰ ਵਿਆਹ ਕਰਾ ਕੇ ਛੱਡ ਚੁੱਕੀ ਹੈ। ਅੱਜ 7 ਵੇਂ ਮਰਦ ਦੀ ਫ਼ੋਟੋ ਦਿਖਾ ਕੇ ਕਹਿਣ ਲੱਗੀ, " ਮੈਂ ਇਸ ਨਾਲ ਵਿਆਹ ਕਰਾਉਣਾ ਹੈ। ਗੋਰੀਆਂ ਨੂੰ ਤਾਂ ਮਰਦਾਂ ਦੀ ਹਨੇਰੀ ਆਈ ਹੈ। ਇੱਕ ਮਰਦ ਛੱਡ ਕੇ ਦੂਜਾ, ਤੀਜਾ ਕੱਪੜਿਆਂ ਵਾਂਗ ਬਦਲਦੀਆਂ ਹਨ। ਇਹ ਬਾਹਰ ਤਾਂ ਹੋਰਾਂ ਮਰਦਾਂ ਕੋਲ ਜਾਂਦੀਆਂ ਹੀ ਹਨ। ਸ਼ੈਲਟਰ ਵਾਲਿਆਂ ਨੇ, ਸਾਰੀਆਂ ਮੰਜ਼ਲਾਂ ਦੇ ਬਾਥਰੂਮਾਂ ਵਿੱਚ, ਤਿੰਨ-ਤਿੰਨ ਬੁੱਕ ਨਿਰੋਧ ਰੱਖੇ ਸਨ। ਹੁਣ ਉੱਥੇ ਕੋਈ ਪੈਕਟ ਨਹੀਂ ਬਚਿਆ। " ਨਿਰੋਧ ਰੱਖੇ ਹੋਣ ਦਾ ਮੈਨੂੰ ਵੀ ਪਤਾ ਸੀ। ਇਸੇ ਲਈ ਅਜੇ ਤਾਂ ਔਰਤਾਂ ਨੂੰ ਬਰਥ ਕੰਟਰੋਲ ਕਰਨ ਦੀਆਂ ਸਹੂਲਤਾ ਦਿੰਦੇ ਹਨ। ਐਸੀਆਂ ਔਰਤਾਂ ਪੇਟ ਤੋਂ ਹੋ ਕੇ ਆ ਗਈਆਂ। ਇੱਥੇ ਤਾਂ ਬੱਚੇ ਹੀ ਬੱਚੇ ਤੁਰੇ ਫਿਰਨਗੇ। ਜੋ ਕੋਈ ਬਿਮਾਰੀ ਸਹੇੜ ਕੇ ਲੈ ਆਈਆਂ। ਹੋਰ ਮੁਸ਼ਕਲਾਂ ਆ ਜਾਣਗੀਆਂ। ਮੈਂ ਜਾਣ ਬੁੱਝ ਕੇ ਕਿਹਾ, " ਇੱਥੇ ਤਾਂ ਮਰਦ ਆਉਣੇ ਸਖ਼ਤ ਮਨਾਂ ਹਨ। ਨਿਰੋਧ ਕਾਹਦੇ ਲਈ ਰੱਖਣੇ ਹਨ? ਕੁੱਝ ਹੋਰ ਹੋਣਾ ਹੈ। ਔਰਤਾਂ ਦੇ ਪੈਡ ਹੋਣੇ ਹਨ। ਕੀ ਪਤਾ ਕੈਂਡੀਆਂ ਹੋਣ?" ਮੈਂ ਜੋ ਸੋਚਦੀ ਸੀ। ਉਹੀ ਗੱਲ ਹੋਈ। ਉਸ ਨੇ ਮੈਨੂੰ ਕਿਹਾ, " ਮੈਂ ਕਿਤੇ ਨਿਆਣੀ ਹਾਂ। ਮੈਨੂੰ ਵੀ ਸਬ ਪਤਾ ਹੈ। ਮੈਂ ਖ਼ੋਲ ਕੇ ਦੇਖੇ ਹਨ। ਬੁਲਬੁਲਿਆਂ ਵਰਗੇ ਹਨ। ਮੈਂ ਵੀ ਬਾਥਰੂਮ ਵਿਚੋਂ ਚੱਕੇ ਸਨ। ਤੈਨੂੰ ਹੁਣੇ ਲਿਆ ਕੇ ਦਿਖਾਉਂਦੀ ਹਾਂ। " ਮੈਂ ਉਸ ਨੂੰ ਕਿਹਾ, " ਤੁਸੀਂ ਤਾਂ ਐਸੀਆਂ, ਬੈਸੀਆਂ ਔਰਤਾਂ ਵਰਗੇ ਨਹੀਂ ਹੋ। ਤੇਰਾ ਪਤੀ ਵੀ ਘਰ ਨਹੀਂ ਹੈ। ਤੁਸੀਂ ਇਹ ਕਾਹਦੇ ਲਈ ਚੱਕੇ ਹਨ? ਕਈ ਲੋਕ ਮੁਫ਼ਤ ਦੀ ਚੀਜ਼ ਉੱਤੇ ਟੋਟੇ ਹੋ ਜਾਂਦੇ ਹਨ। ਇਹ ਤਾਂ ਰੱਬ ਹੀ ਜਾਣਦਾ ਹੈ। ਤੂੰ ਕੀ ਕਰਨੇ ਹਨ? " ਮੈਂ ਉਸ ਨਾਲ ਇਲੇਵੇਟਰ-ਲਿਫ਼ਟ ਵੱਲ ਨੂੰ ਤੁਰ ਪਈ। ਕਾਰਡ ਲੱਗਾ ਕੇ, ਉਸ ਨੂੰ ਮਸਾਂ ਤੋਰਿਆ। ਸਵੇਰੇ-ਸਵੇਰੇ ਕੈਸੇ ਬੰਦੇ ਨਾਲ ਵਾਹ ਪੈ ਗਿਆ।

Comments

Popular Posts