ਸਾਡੇ ਤੋਂ ਸੋਹਣੇ ਮਿਲ ਗਏ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਹੁਣ ਕਾਹਤੋਂ ਚੁੱਪ ਕਰ ਗਏ? ਦੱਸ ਕਿਉਂ ਪਾਸਾ ਵੱਟ ਗਏ?
ਲੱਗਦਾ ਵੇ ਕੱਟੀ ਕਰ ਗਏ। ਤਾਂ ਸਾਡੀ ਹੁਣ ਫੱਟੀ ਪੋਚ ਗਏ।
ਜਾ ਨਵਿਆ ਸੰਗ ਬੈਠ ਕੇ ਗਏ। ਸਾਡੇ ਤੋਂ ਸੋਹਣੇ ਮਿਲ ਗਏ।
ਸਾਡੇ ਵੱਲੋ ਪਾਸਾ ਵੱਟ ਗਏ। ਸਾਰੇ ਕਨੈਕਸਂਨ ਕੱਟ ਗਏ। 
ਫੋਨ ਚੱਕਣੋ ਵੀ ਹੱਟ ਗਏ। ਰੱਬਾ ਵੇ ਉਹ ਜਮਾਂ ਬਦਲ ਗਏ।
ਫੇਸਬੁਕ ਬਲੌਕ ਕਰ ਗਏ। ਫੋਟੋ ਮੇਰੀ ਨੂੰ ਹੇਟ ਕਰ ਗਏ।
ਤੇਰੇ ਉਤੇ ਜ਼ੀਰੋ ਲਾ ਗਏ। ਸੱਤੀ ਤੇ ਲਾਲ ਕਰੋਸ ਕਰ ਗਏ।
ਇੰਨੀ ਨਫ਼ਰਤ ਕਰ ਗਏ। ਪਿੱਠ ਕਰ ਸਾਡੇ ਵੱਲ ਬੈਠ ਗਏ।
ਸਤਵਿੰਦਰ ਬਦਨਾਂਮ ਹੋਏ। ਅਸੀਂ ਰੱਬਾ ਤੇਰੇ ਵੱਲ ਹੋਰ ਹੋਏ।

Comments

Popular Posts