ਭਾਗ 52 ਕੀ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ?ਬੁੱਝੋ ਮਨ ਵਿੱਚ ਕੀ?

ਕੀ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ?

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਪਹਿਲਾਂ ਤਾਂ ਸਾਨੂੰ ਇਹੀ ਨਹੀਂ ਪਤਾ ਪਿਆਰ ਕੀ ਹੈ? ਬਹੁਤੇ ਸੈਕਸ ਨੂੰ ਪਿਆਰ ਸਮਝਦੇ। ਉਸ ਤੋਂ ਪਿੱਛੋਂ ਬੱਚੇ ਹੋ ਗਏ। ਗੱਡੀ ਧੱਕੇ ਨਾਲ ਤੋਰੀ ਜਾਂਦੇ ਹਨ। ਜੇ ਸੈਕਸ ਪਿਆਰ ਹੈ। ਤਾਂ ਧੰਦਾ ਕਰਨ ਵਾਲੀ ਨਾਲ ਲੋਕ ਕਿਉਂ ਨਫ਼ਰਤ ਕਰਦੇ ਹਨ। ਉਹ ਵੀ ਤਾਂ ਉਹੀ ਸਭ ਕਰਦੀ ਹੈ। ਜੋ ਪਤਨੀ ਕਰਦੀ ਹੈ। ਮਰਦ ਉਸ ਨਾਲ ਸੌਂ ਕੇ ਆ ਜਾਂਦਾ ਹੈ। ਉਸੇ ਦੀ ਗੰਦੀ ਗਾਲ ਕਈ ਬਾਰ ਪਤਨੀ ਨੂੰ ਵੀ ਕੱਢਦਾ ਹੈ। ਉਸ ਬਾਰੇ ਬਹੁਤੀ ਜਾਣਕਾਰੀ ਮਰਦਾਂ ਨੂੰ ਹੀ ਹੁੰਦੀ ਹੈ। ਤਾਂਹੀਂ ਤਾਂ ਕਦਮ ਉੱਧਰ ਨੂੰ ਹੀ ਆਪੇ ਚਲੇ ਜਾਂਦੇ ਹਨ। ਇਹ ਮਰਦ ਹਰ ਪਿੰਡ ਸ਼ਹਿਰ ਵਿੱਚ ਐਸੀਆਂ ਔਰਤਾਂ ਰੰਡੀਆਂ ਬਣਾਂ ਹੀ ਦਿੰਦੇ ਹਨ। ਪਰਦੇ ਵਿੱਚ ਉਨ੍ਹਾਂ ਨਾਲ ਮੂੰਹ ਕਾਲਾ ਕਰਦੇ ਹਨ। ਰੰਡੀ ਦੀ ਧੀ ਨਾਲ ਵੀ ਉਹੀ ਰਿਸ਼ਤਾ ਜੋੜ ਲੈਂਦੇ ਹਨ। ਰੱਬ ਨਾਂ ਕਰੇ, ਉਸ ਦੀ ਆਪਣੀ ਹੀ ਧੀ ਹੋਵੇ। ਮੱਖੀ ਤਾਂ ਅੱਖੀਂ ਦੇਖ ਹੀ ਨਹੀਂ ਖਾਦੀ ਜਾਂਦੀ। ਦੁੱਧ ਵਿੱਚ ਡਿਗ ਜਾਵੇ। ਮੱਖੀ ਚੂਸ ਲਈ ਜਾਂਦੀ ਹੈ। ਮਰਦ ਨੂੰ ਵੀ ਜਵਾਨ ਔਰਤ ਹੀ ਪਸੰਦ ਹੈ। ਫਿਰ ਤਾਂ ਜਾਤ, ਰੰਗ, ਸ਼ਕਲ ਵੀ ਨਹੀਂ ਦੇਖਦੇ। ਜੇ ਕਿਤੇ ਇਹੀ ਗ਼ਲਤੀ ਔਰਤ ਪਤਨੀ, ਮਾਂ, ਭੈਣ, ਧੀ ਕਰ ਦੇਵੇ। ਗ਼ਲਤੀ ਦਾ ਸ਼ੱਕ ਹੀ ਹੋ ਜਾਵੇ, ਗੁੱਤੋਂ ਫੜ ਕੇ ਘਰੋਂ ਬਾਹਰ ਕਰ ਦਿੰਦੇ ਹਨ। ਗੋਲੀ ਮਾਰ ਦਿੰਦੇ ਹਨ।

ਪਿਆਰ ਦਾ ਮਤਲਬ ਅਸੀਂ ਜਾਣ ਬੁਝ ਕੇ, ਸਮਝਣਾ ਨਹੀਂ ਚਾਹੁੰਦੇ। ਪਿਆਰ ਕਰਨ ਵਾਲੇ ਬਾਰੇ ਇਹ ਨਹੀਂ ਸੋਚਿਆ ਜਾਂਦਾ। ਇਹ ਪਿਆਰਾ ਸਾਡੇ ਲਈ ਕੀ ਕਰੇਗਾ? ਮੈਨੂੰ ਇਸ ਤੋਂ ਕੀ ਫ਼ਾਇਦਾ ਹੋਵੇਗਾ? ਉਸ ਵਿੱਚ ਕੋਈ ਗ਼ਲਤੀ ਵੀ ਨਹੀਂ ਦਿਸਦੀ। ਅਗਰ ਕੋਈ ਦਿਸੇ ਵੀ ਅੱਖੋਂ ਉਹਲੇ ਕੀਤਾ ਜਾਂਦਾ ਹੈ। ਪਿਆਰੇ ਨਾਲ ਨਫ਼ਰਤ ਨਹੀਂ ਹੁੰਦੀ। ਜੇ ਕਦੇ ਉਸ ਦਾ ਮਾੜਾ ਕੰਮ ਰੜਕਣ ਲੱਗ ਜਾਂਦਾ ਹਨ। ਮਾੜੇ ਕੰਮਾਂ ਕਰ ਕੇ ਪਿਆਰੇ ਦੋਸਤ ਤਾਂ ਨਹੀਂ ਛੱਡੇ ਜਾਂਦੇ। ਕਈ ਬਾਰ ਅੱਖੀਂ ਦੇਖਿਆ ਵੀ ਗ਼ਲਤ ਹੁੰਦਾ ਹੈ। ਲੋਕਾਂ ਦੀਆਂ ਅਫ਼ਵਾਵਾ ਉੱਤੇ ਜ਼ਕੀਨ ਨਹੀਂ ਕਰਨਾ ਚਾਹੀਦਾ। ਸੱਚੀਆਂ ਝੂਠੀਆਂ ਖੰਭਾਂ ਦੀਆਂ ਡਾਰਾਂ ਬਣਾਉਣਾ ਲੋਕਾਂ ਦਾ ਤਾਂ ਕੰਮ ਹੈ। ਆਪ ਸਭ ਠੀਕ ਹਨ। ਨੁਕਸ ਸਾਹਮਣੇ ਵਾਲੇ ਵਿੱਚ ਹਨ। ਬਹੁਤੀ ਬਾਰ ਪਿਆਰ ਵਿੱਚ ਸ਼ੱਕ ਦੀ ਬਿਮਾਰੀ ਪੈ ਜਾਂਦੀ ਹੈ। ਜੇ ਬੰਦਾ ਘਰੋਂ ਰੱਜ ਕੇ ਰੋਟੀ ਖਾ ਕੇ ਜਾਵੇ। ਨੀਅਤ ਭਰ ਜਾਂਦੀ ਹੈ। ਬਾਹਰ ਮੂੰਹ ਨਹੀਂ ਮਾਰਦਾ ਫਿਰਦਾ। ਘਰੇ ਤਸੱਲੀ ਹੋਈ ਹੋਵੇ। ਹੋ ਹੀ ਨਹੀਂ ਸਕਦਾ, ਬੰਦਾ ਬਾਹਰ ਕੁੱਤੇ ਝਾਕ ਰੱਖੇ। ਸ਼ਾਇਦ ਇੱਕ ਦੂਜੇ ਤੋਂ ਜੀਅ ਭਰ ਜਾਂਦਾ ਹੈ। ਅੱਕ ਜਾਂਦੇ ਹਨ। ਜ਼ਿਆਦਾਤਰ ਪਿਆਰੇ ਨੂੰ ਹੋਰਾਂ ਨਾਲ ਸਬੰਧ ਜੋੜਨ ਦੀ ਦੋਸ਼ ਲਗਾਉਣ ਦੀ ਕੋਸ਼ਿਸ਼ ਕਰਦੇ ਹਨ। ਕਈ ਆਪ ਇਹੋ ਜਿਹਾ ਕੁੱਝ ਕਰਦੇ ਹਨ। ਨਿੱਤ ਨਵੇਂ ਦਿਨ ਚੜ੍ਹਨ ਵਾਂਗ ਸਰੀਰਕ ਦੋਸਤ ਵੀ ਬਦਲਦੇ ਹਨ। ਜਵਾਨੀ ਦਾ ਜ਼ੋਰ ਹੈ। ਕਿਉਂ ਨਾਂ ਬਦਲਣ, ਕਿਹੜਾ ਕਿਸੇ ਨੂੰ ਪਤਾ ਲੱਗਦਾ ਹੈ?

ਕੀ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ? ਜੇ ਪਿਆਰ ਕੀਤਾ ਹੈ। ਪਤਾ ਹੋਵੇਗਾ। ਜਿਹੋ ਜਿਹਾ ਵੀ ਹੈ। ਉਹ ਪਿਆਰਾ ਹੀ ਲੱਗਦਾ ਹੈ। ਉਸ ਵਿੱਚ ਔਗੁਣ ਵੀ ਹੋਣ, ਸਾਨੂੰ ਦਿਖਾਈ ਨਹੀਂ ਦਿੰਦੇ। ਸਗੋਂ ਉਸ ਨੂੰ ਹੋਰ ਚੰਗਾ ਬਣ ਕੇ ਦਿਖਾਉਣ ਦੀ ਕੋਸ਼ਿਸ਼ ਵਿੱਚ ਆਪਣੇ ਸਭ ਔਗੁਣ ਮੁਕਾਉਣ ਦੀ ਕੋਸ਼ਿਸ਼ ਹੁੰਦੀ ਹੈ। ਉਸ ਨੂੰ ਚੰਗਾ ਬਣ ਕੇ ਦਿਖਾਇਆ ਜਾਂਦਾ ਹੈ। ਪਿਆਰ ਲਈ ਜਿਊਣ ਦੀ ਕੋਸ਼ਸ ਹੁੰਦੀ ਹੈ। ਆਪਣਾ ਆਪ ਭੁੱਲਦਾ ਜਾਂਦਾ ਹੈ। ਉਸ ਲਈ ਸਜਿਆ ਸਵਰਿਆ ਜਾਂਦਾ ਹੈ। ਪਤਨੀ ਆਪਣੇ ਪਤੀ ਦੇ ਪਿਆਰ ਵਿੱਚ ਲੱਗ ਜਾਂਦੀ ਹੇ। ਉਹ ਆਪਣੇ ਜਾਏ ਮਾਪਿਆਂ ਨੂੰ ਭੁੱਲ ਜਾਂਦੀ ਹੈ। ਆਪਣੇ ਭੈਣ-ਭਰਾਵਾਂ, ਮਾਸੀਆਂ ਸਭ ਰਿਸ਼ਤਿਆਂ ਨੂੰ ਭੁੱਲ ਕੇ, ਸਹੁਰੇ ਪਰਿਵਾਰ ਜੋਗੀ ਰਹਿ ਜਾਂਦੀ ਹੈ। ਉਸ ਦੀ ਹਰ ਕੋਸ਼ਿਸ਼ ਇਹੀ ਹੁੰਦੀ ਹੈ। ਮੈਂ ਇਸ ਪਰਿਵਾਰ ਵਿੱਚ ਰਲ ਜਾਵਾਂ। ਸਭ ਆਪਣੇ ਕਾਲਜ ਸਕੂਲ ਦੇ ਦੋਸਤਾਂ ਨੂੰ ਭੁੱਲ ਜਾਂਦੀ ਹੈ। ਸਹੁਰੇ ਪਰਿਵਾਰ ਦੇ ਸਰੀਕੇ ਕਬੀਲੇ ਨਾਲ ਰੁੱਝ ਜਾਂਦੀ ਹੈ। ਪਤਨੀ ਨੇ ਇਹ ਸਭ ਕੁੱਝ ਆਪਣਾ ਘਰ ਵਸਾਉਣ ਲਈ ਕੀਤਾ। ਕਿਤੇ ਤਾਂ ਨੁਕਸ ਰਹਿ ਸਕਦਾ ਹੈ। ਗ਼ਲਤੀ ਹੋ ਸਕਦੀ ਹੈ। 20 ਕੰਮ ਚੰਗੇ ਕੀਤੇ। ਦੋ ਗਲ਼ਅੀਆਂ ਹੋ ਗਈਆਂ। ਕਈ ਪਰਿਵਾਰ ਐਸੇ ਹਨ। ਅਲੀ-ਅਲੀ ਕਰ ਕੇ, ਬਹੂ ਦੀ ਉਹ ਹਾਲਤ ਕਰ ਦਿੰਦੇ ਹਨ। ਉਹ ਕਿਸੇ ਨੂੰ ਮੂੰਹ ਦਿਖਾਉਣ ਜੋਗੀ ਨਹੀਂ ਰਹਿੰਦੀ। ਪਤਨੀ-ਪਤੀ ਨੂੰ ਨਹੀਂ ਪਸੰਦ ਠੀਕ ਹੈ। ਛੱਡ ਦਿਓ, ਗੱਲ ਉੱਤੇ ਮਿੱਟੀ ਪਾਵੋ। ਉਹ ਜਿਵੇਂ ਜਾਂ ਮਰੇ। ਐਸਾ ਵੀ ਨਾਂ ਕਹੋ, ਜੀ ਮੇਰੇ ਨਾਲ ਤਾਂ ਕੋਈ ਰੌਲਾ ਹੀ ਨਹੀਂ ਸੀ। ਪਤਨੀ ਦੀ ਮੇਰੇ ਬਾਕੀ ਪਰਿਵਾਰ ਨਾਲ ਨਹੀਂ ਬਣਦੀ ਸੀ। ਲੋਕਾਂ ਨੇ ਦੱਸਿਆ, " ਉਸ ਦੇ ਸਬੰਧ ਕਿਸੇ ਗੈਰ ਮਰਦਾ ਨਾਲ ਹਨ। " ਕਿਤੇ ਇਹ ਬਿਮਾਰੀ ਆਪ ਨੂੰ ਤਾਂ ਨਹੀਂ ਹੈ? ਕੀ ਆਪਣੀ ਪਤਨੀ ਤੋਂ ਚੋਰੀ ਆਪ ਵੀ ਕਿਸੇ ਹੋਰ ਨਾਲ ਐਸ਼ ਤਾਂ ਨਹੀਂ ਕਰਦੇ?

ਬਾਕੀ ਪਰਿਵਾਰ ਨਾਲ ਨਿਬਣੀ ਮੁਸ਼ਕਲ ਵੀ ਹੈ। ਤੁਸੀਂ ਕਲੀ ਪਤਨੀ ਲਈ ਵਫ਼ਾਦਾਰ ਨਹੀਂ ਹੋ ਸਕਦੇ। ਪਤਨੀ ਦਾ ਧਿਆਨ ਨਹੀਂ ਰੱਖ ਸਕਦੇ। ਉਸ ਨੂੰ ਸੁਖ ਨਹੀਂ ਦੇ ਸਕਦੇ। ਕੀ ਪਤਨੀ ਨੇ ਠੇਕਾ ਲਿਆ ਹੈ? ਸਾਰੇ ਟੱਬਰ ਦੀ ਸੇਵਾ ਕਰੇ। ਫਿਰ ਉਨ੍ਹਾਂ ਦੇ ਮੂੰਹ ਵਿੰਗੇ ਦੇਖੇ। ਜੇ ਪਤੀ ਪਤਨੀ ਨੂੰ ਪਿਆਰ ਦੇਵੇਗਾ। ਫਿਰ ਉਹ ਸਾਰੇ ਪਰਿਵਾਰ ਦੇ ਨਖ਼ਰੇ ਸਹਿ ਜਾਵੇਗੀ। ਆਪਣੀ ਜਾਨ ਤੱਕ ਲੱਗਾ ਦੇਵੇਗੀ। ਇੱਕ ਬਾਰ ਕੋਸ਼ਿਸ਼ ਜ਼ਰੂਰ ਕਰ ਕੇ ਦੇਖੋ। ਜੇ ਪਤਨੀ ਨੇ ਦਾਲ ਵਿੱਚ ਲੂਣ ਘੱਟ ਪਾਇਆ ਹੈ। ਇਹ ਜ਼ਰੂਰੀ ਤਾਂ ਨਹੀਂ ਪਤੀ ਉਸ ਨੂੰ ਦੱਸੇ, " ਦਾਲ ਵਿੱਚ ਲੂਣ ਹੋਰ ਪਾ ਦਿੰਦੀ। ਸੁਆਹ ਵਰਗੀ ਦਾਲ ਹੈ। ਇਸ ਨੂੰ ਆਪਣੇ ਸਿਰ ਵਿੱਚ ਪਾ ਲੈ। " ਕਈ ਤਾਂ ਨਾਲ ਹੀ ਰੋਟੀ ਵਾਲੀ ਥਾਲ਼ੀ ਵਗਾਹ ਮਾਰਦੇ ਹਨ ਸਾਰਾ ਆਲਾ-ਦੁਆਲਾ ਕੰਧਾਂ, ਕੱਪੜੇ ਲਿੱਬੜ ਜਾਂਦੇ ਹਨ। ਪਤਨੀ ਅਜੇ ਸਾਫ਼ ਕਰ ਰਹੀ ਹੁੰਦੀ ਹੈ। ਸੱਸ ਆ ਕੇ ਕਹਿੰਦੀ ਹੈ, ਕੁਚੱਜੀ ਬਹੂ ਆਈ ਹੈ। ਸਾਰੀ ਦਿਹਾੜੀ ਚੁਲਾ ਚੌਕਾਂ ਹੀ ਨਹੀਂ ਨਿਬੇਦੀ। ਹੋਰ ਇਸ ਨੇ ਕੀ ਕੋਈ ਸਿਲਾਈ ਕੱਢਾਈ ਕਰਨੀ ਹੈ। " ਸਹੁਰਾ ਚਾਹ ਮੰਗ ਲੈਂਦਾ ਹੈ। ਚਾਹ ਤਾਂ ਤਾਂਹੀਂ ਬਣੂ, ਜਦੋਂ ਪਤੀ ਤੇ ਬੱਚਿਆਂ ਦਾ ਪਾਇਆ ਖਿਲਾਰਾ ਸੂਤ ਆਵੇਗਾ। ਜੇ ਤਾਂ ਕੰਮ ਪਹਿਲਾਂ ਹੀ ਵੰਡ ਲਿਆ ਜਾਵੇ। ਪਤੀ ਤੇ ਉਸ ਦਾ ਪਰਿਵਾਰ ਕੰਮ ਵਿੱਚ ਲੱਗੇ ਰਹਿੰਦੇ ਹਨ। ਵਿਹਲਾ ਮਨ ਹੀ ਸ਼ੈਤਾਨ ਦਾ ਘਰ ਹੁੰਦਾ ਹੈ। ਪਤੀ ਤੋਂ ਭਾਂਡੇ ਜ਼ਰੂਰ ਮਜ਼ਾ ਲਿਆ ਕਰੋ। ਬਹੁਤੇ ਘਰਾਂ ਵਿੱਚ ਕੈਨੇਡਾ ਵਿੱਚ ਤਾਂ ਗਲੀਚਿਆਂ ਉੱਤੇ ਮਸ਼ੀਨ ਪਤੀ ਹੀ ਕਰਦੇ ਹਨ। ਕੂੜਾ ਵੀ ਘਰ ਦਾ ਪਤੀ ਹੀ ਚੱਕ ਦੇ ਹਨ। ਪਤੀ-ਪਤਨੀ ਰਾਤ ਦਿਨ ਦੀ ਡਿਊਟੀ ਕਰਦੇ ਹਨ। ਇੱਕ ਰਾਤ ਨੂੰ, ਦੂਜਾ ਦਿਨ ਨੂੰ, ਬੱਚੇ ਵੰਡ ਕੇ ਸੰਭਾਲਦੇ ਹਨ। ਪਤੀ ਤੱਕਲ਼ੇ ਵਰਗੇ ਸਿੱਧੇ ਹੋਏ ਪਏ ਹਨ। ਬਾਕੀ ਕਾਨੂੰਨ ਵਾਲੇ ਇੰਨਾ ਦੇ ਸਹੁਰੇ ਹੀ ਲੱਗਦੇ ਹਨ। ਜੇ ਕਿਤੇ ਖਾਦੀ-ਪੀਤੀ ਵਿੱਚ ਪਤਨੀ ਨਾਲ ਪੰਗਾ ਲੈ ਵੀ ਲੈਣ ਅੰਦਰ ਹੋ ਜਾਂਦੇ ਹਨ। ਵਕੀਲਾਂ ਨੂੰ ਡਾਲਰ ਦੇ ਕੇ, ਜੇਬ ਖ਼ਾਲੀ ਹੋਣ ਤੇ ਇਹ ਵੀ ਹੌਲੇ ਹੋ ਜਾਂਦੇ ਹਨ। ਸੱਸ ਜੁਆਕ ਹੀ ਖਿਡਾਈ ਜਾਵੇ। ਜਾਂ ਲੋਕਾਂ ਦੇ ਪ੍ਰੋਗਰਾਮਾਂ ਵਿੱਚ ਸੱਸ ਸਹੁਰੇ ਨੂੰ ਘੱਲ ਦਿਆਂ ਕਰੋ। ਘਰ ਵਿੱਚ ਪੰਗਾ ਪੈਂਦਾ ਹੀ ਨਹੀਂ ਹੈ। ਪਤੀ ਦਾ ਧਿਆਨ ਪਤਨੀ ਵੱਲ ਹੀ ਹੁੰਦਾ ਹੈ। ਜਿਸ ਨੂੰ ਅਸੀਂ ਲਗਾਤਾਰ ਦੇਖੀ ਜਾਈਏ। ਉਸ ਵਿੱਚ ਨੁਕਸ ਆਪੇ ਦਿਸਣ ਲੱਗ ਜਾਂਦੇ ਹਨ। ਪਤੀ ਨੂੰ ਗ਼ੁੱਸਾ ਆ ਜਾਂਦਾ ਹੈ। ਉਸੇ ਸਮੇਂ ਪਤਨੀ ਦੇ ਪੈਣ ਲੱਗ ਜਾਂਦੀਆਂ ਹਨ। ਜੇ ਤਾਂ ਪਤਨੀ ਅੱਣਖੇ ਵਾਲੀ ਹੈ। ਉਦੋਂ ਹੀ ਹਿਸਾਬ ਬਰਾਬਰ ਕਰ ਦੇਵੇ। ਅਗਲਾ ਅੱਗੇ ਨੂੰ ਪੰਗਾ ਨਹੀਂ ਲੈਂਦਾ। ਬਹੁਤਾ ਹੋਵੇਗਾ ਪਹਿਲੇ ਦਿਨ ਹੀ, ਨਬੇੜਾ ਹੋ ਜਾਵੇਗਾ। ਪਤੀ ਦੀ ਸੁਰਤ ਟਿਕਾਣੇ ਆ ਜਾਵੇਗੀ। ਕੁੱਟ ਦੀ ਸੱਟ ਕਿੰਨੀ ਕੁ ਲੱਗਦੀ ਹੈ। ਐਸੇ ਕੁੱਟ-ਕੁਟਾਪਾ ਕਰਨ ਵਾਲੇ ਪਤੀ ਨਾਲ ਹੋਰ ਰਹਿਣ ਦੀ ਹੀ ਲੋੜ ਨਹੀਂ ਹੈ। ਨਬੇੜਾ ਕਰ ਲੈਣਾ ਚਾਹੀਦਾ ਹੈ। ਡਰ-ਡਰ ਕੇ, ਕੁੱਟ ਖਾ ਕੇ, ਸੌਤਨ ਅੱਖੀਂ ਹੰਢਦੀ ਦੇਖ ਕੇ, ਪਤੀ ਪਿਆਰ ਲੈਣ ਨਾਲੋਂ ਜੁਦਾਈ ਚੰਗੀ ਹੈ। ਜੇਠ ਨਣਦਾਂ ਕਈਆਂ ਨੂੰ ਚੱਲਦੇ ਕੰਮ ਵਿੱਚ ਉਡੀਕਾਂ ਪਾਉਣ ਦੀ ਆਦਤ ਹੁੰਦੀ ਹੈ। ਐਸੇ ਬੰਦਿਆਂ ਨੂੰ ਆਪਣੇ ਘਰ ਵਿੱਚ ਦਖ਼ਲ ਅੰਨਦਾਜ਼ੀ ਕਰਨ ਤੋਂ ਵਰਜ, ਰੋਕ ਹੀ ਦਿੱਤਾ ਜਾਵੇ। ਬਹੁਤੀ ਬਾਰ ਇਹ ਸ਼ਰਾਰਤ ਕਰਦੇ ਹਨ। ਜੇ ਨਾਂ ਹੀ ਵਾਜ ਆਉਣ ਸਖ਼ਤੀ ਨਾਲ ਦੋ ਟੁੱਕ ਫ਼ੈਸਲਾ ਕਰਨ ਦੀ ਲੋੜ ਹੈ। ਪਤੀ ਨੂੰ ਪਤਨੀ ਚਾਹੀਦੀ ਹੈ ਜਾਂ ਖੌਰੂ ਪਾਉਣ ਵਾਲੇ ਲੋਕ? ਘਰ ਵਸਾਉਣਾ ਹੈ ਜਾਂ ਉਜਾੜਨਾ, ਫ਼ੈਸਲਾ ਪਤੀ-ਪਤਨੀ ਨੇ ਕਰਨਾ ਹੈ? ਪਤੀ ਨੂੰ ਆਪਣੇ ਬਹੁਤ ਪਿਆਰੇ ਹੁੰਦੇ ਹਨ। ਜੇ ਕਿਸੇ ਮਜਬੂਰੀ ਕਰ ਕੇ ਛੱਡਣੇ ਵੀ ਪੈ ਜਾਣ, ਇਤਰਾਜ਼ ਵਾਲੀ ਗੱਲ ਨਹੀਂ ਲੱਗਦੀ ਪਤਨੀ ਵੀ ਤਾਂ ਆਪਣਿਆਂ ਨੂੰ ਛੱਡ ਕੇ ਆਈ ਹੈ। ਜੇ ਤੁਸੀਂ ਜਿਦੀ ਹਿੰਡੀ ਹੋ ਫਿਰ ਸੰਤਾਪ ਹੰਢਾਈ ਜਾਵੋ।

ਚੰਗਾ ਹੋਵੇਗਾ, ਪਤੀ-ਪਤਨੀ ਖ਼ੁਦ ਆਪ ਫ਼ੈਸਲੇ ਲੈਣ। ਨਾਂ ਕੇ ਮਾਂ-ਬਾਪ, ਭੈਣਾਂ ਭਰਾਵਾਂ ਤੋਂ ਪੁੱਛ ਕੇ, ਪਤੀ ਪਤਨੀ ਦੇ ਫ਼ੈਸਲੇ ਲਵੇ। ਪਤੀ ਮਾਂ ਦਾ ਦੁੱਧ ਚੁਗਦਾ ਬੱਚਾ ਤਾਂ ਨਹੀਂ ਹੈ। ਜੋ ਮਾਂ ਕਹੇਗੀ, ਉਹੀ ਕਰੇਗਾ। ਮਾਂ-ਬਾਪ ਦੀ ਵੀ ਸੇਵਾ ਕਰੋ। ਜੇ ਉਹ ਸੇਵਾ ਕਰਾਉਣ ਦੇ ਲਾਇਕ ਹਨ। ਜੇ ਕੁੱਝ ਦੁਖਦਾ ਹੋਵੇ। ਬੈਠੇ ਨੂੰ ਸੰਭਾਲੋ। ਦਵਾਈ, ਚਾਹ-ਰੋਟੀ ਦੇਵੋ। ਅਗਰ ਕੈਨੇਡੀਅਨ ਵਾਂਗ ਕਰਦੇ ਹਨ। ਪੈਨਸ਼ਨ ਲੱਗੀ ਹੈ। ਹਰ ਸਾਲ 4 ਮਹੀਨਿਆਂ ਲਈ ਪਿੰਡ ਨੂੰ ਚਲੇ ਗਏ। ਨੂੰਹ-ਪੁੱਤ ਦੇ ਬੱਚੇ ਬੇਬੀਸਿਟਰ ਕੋਲ ਪਲ ਰਹੇ ਹਨ। ਗੁਰਦੁਆਰੇ ਸਾਰਾ ਦਿਨ ਬੈਠਿਆਂ ਦੀ ਢੂਹੀ ਨਹੀਂ ਦੁਖਦੀ। ਗੁਰਦੁਆਰੇ ਬੈਠੇ ਵੀ ਲੋਕਾਂ ਦੀਆਂ ਨੂੰਹਾਂ-ਧੀਆਂ ਦੀਆਂ ਗੱਲਾਂ ਕਰਦਿਆਂ ਦੀ ਜ਼ੁਬਾਨ ਨਹੀਂ ਥੱਕਦੀ। ਉੱਥੇ ਗੁਰਦੁਆਰੇ ਪੂਰਾ ਦਿਨ ਭਾਂਡੇ ਮਾਂਜੀਂ ਜਾਂਦੇ ਹਨ। ਰਹਿਰਾਸ ਸਾਹਿਬ ਦਾ ਸਮਾਂ ਹੋਇਆ ਘਰ ਨੂੰ ਤੁਰ ਗਏ। ਪਾਠ ਵੀ ਨਹੀਂ ਸੁਣਨਾ ਹੁੰਦਾ । ਆਕੇ ਨੂੰਹ ਵਿੱਚ ਕਸੂਰ ਦਿਸਦੇ ਹਨ। ਇੰਨਾ ਨੂੰ ਕੋਈ ਪੁੱਛੇ," ਤੁਹਾਡੇ ਪੁੱਤਰ ਦਾ ਖ਼ਿਆਲ ਰੱਖੇ, ਨੂੰਹ ਬੱਚੇ ਸੰਭਾਲੇ, ਜੌਬ ਕਰੇ, ਜਾਂ ਤੁਹਾਡੇ ਵਿਹਲਿਆਂ ਦੇ ਨਖ਼ਰੇ ਉਠਾਵੇ। ਜੇ ਤੁਸੀਂ ਵੀ ਘਰ ਵਿੱਚ ਕੁੱਝ ਕੰਮ ਕਰ ਲਵੋ। ਘਰ ਦੀ ਅੱਧੀ ਲੜਾਈ ਮੁੱਕ ਜਾਵੇ। " ਕਈ ਮਾਪੇ ਵੀ ਫਫੇ ਕੁੱਟਣੇ ਹੁੰਦੇ ਹਨ। ਤਾਂ ਹੀ ਤਾਂ ਧੀਆਂ ਨਹੀਂ ਨੂੰਹਾਂ ਹੀ ਦਾਜ ਪਿੱਛੇ ਫ਼ੂਕ, ਮਾਰ ਦਿੰਦੇ ਹਨ। ਹੁਣ ਤਾਂ ਇਹ ਧੀਆਂ ਵੀ ਮਾਰਨ ਲੱਗ ਗਏ ਹਨ। ਕੀ ਇਹ ਸੇਵਾ ਦੇ ਜੋਗ ਹਨ? ਪਤੀ-ਪਤਨੀ ਫ਼ੈਸਲੇ ਲੈਣੇ ਸਿੱਖੋ। ਜਿਸ ਵਿੱਚ ਕੋਈ ਕਸੂਰ ਹੈ। ਉਸ ਨੂੰ ਠੀਕ ਕਰਨ ਵਿੱਚ ਇੱਕ ਦੂਜੇ ਦੀ ਮਦਦ ਕਰੋ। ਕਿਸੇ ਸਰੀਰ ਦੇ ਖ਼ਰਾਬ ਹੋਏ ਹਿੱਸੇ ਨੂੰ ਡਾਕਟਰ ਠੀਕ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਸਾਲਾਂ ਦਾ ਸਮਾਂ ਲੱਗਾ ਦਿੰਦਾ ਹੈ। ਪੂਰੀ ਟੀਮ ਇਸ ਪਿੱਛੇ ਕੰਮ ਕਰਦੀ ਹੈ। ਜੇ ਨਾਂ ਲੋਟ ਆਉਂਦਾ ਦਿਸੇ। ਹੋਰ ਵਧੀਆਂ ਸਿਆਣੇ ਡਾਕਟਰ ਕੋਲ ਮਰੀਜ਼ ਭੇਜ ਦਿੱਤਾ ਜਾਂਦਾ ਹੈ। ਪਰਹੇਜ਼ ਦੱਸੇ ਜਾਂਦੇ ਹਨ। ਨਾਂ ਕਿ ਮਰੀਜ਼ ਨੂੰ ਬਿਮਰੀ ਵਿੱਚ ਲਟਕਣ ਦਿੱਤਾ ਜਾਂਦਾ ਹੈ। ਨਾ ਹੀ ਧੱਕੇ ਮਾਰ ਕੇ ਕਲੀਨਿਕ ਵਿੱਚੋਂ ਬਾਹਰ ਕਰ ਦਿੱਤਾ ਜਾਂਦਾ ਹੈ। ਘਰ ਸੰਭਾਲਣ ਲਈ ਵੀ ਕੁੱਝ ਨੁਕਤੇ ਹਨ। ਕਮਾਈ ਦੱਬ ਕੇ ਕਰੋ। ਭੁੱਖੇ ਮਰਦੇ ਲੋਕ ਜ਼ਿਆਦਾ ਲੜਦੇ ਹਨ। ਸਾਰੇ ਰਲ ਕੇ ਘਰ ਦੇ ਕੰਮ ਕਰੋ ਇੱਕ ਦੂਜੇ ਵਿੱਚ ਨੁਕਸ ਕੱਢਣ ਦੀ ਬਜਾਏ, ਉਸ ਨੂੰ ਰਲ ਕੇ ਠੀਕ ਕਰੋ ਘੱਟ ਬੋਲੋ, ਕਿਸੇ ਦੇ ਬਣਦੇ ਕੰਮ ਵਿੱਚ ਜਾਣ ਬੁੱਝ ਕੇ ਅੜਿੱਕਾ ਨਾ ਬਣੋ। ਬੱਚਿਆਂ ਦਾ ਪਾਲਨ ਪੋਸ਼ਣ ਰਲ-ਮਿਲ ਕੇ ਕਰੋ। ਬੱਚਿਆਂ ਦੀ ਪੜਾਈ ਵਿੱਚ ਮਦਦ ਕਰੋ। ਲੋੜ ਪੈਣ ਤੇ ਸਭ ਦੀ ਸਹਾਇਤਾ ਕਰੋ। ਸਭ ਮੈਂਬਰਾਂ ਦਾ ਆਰਾਮ ਕਰਨ ਦਾ ਖ਼ਿਆਲ ਰੱਖੋ। ਸਮਾਜ ਸੇਵਾ ਵੀ ਕਰੋ। ਕੰਮ ਕਰਦੇ ਰੁੱਝੇ ਹੋਏ ਪਰਿਵਾਰ ਵਿੱਚ ਲੜਾਈ ਨਹੀਂ ਪਵੇਗੀ। ਪਤੀ ਦੀਆ ਵੀ ਜ਼ੁੰਮੇਵਾਰੀਆਂ ਹਨ। ਤੁਹਾਡੀ ਆਪਣੀ ਜ਼ਿੰਦਗੀ ਹੈ। ਲੋਕ ਲਾਜ ਛੱਡ ਕੇ, ਆਪਣੇ ਸੁੱਖਾਂ ਦਾ ਖ਼ਿਆਲ ਕਰੋ। ਲੋਕ ਤੁਹਾਡੇ ਹੂੰਝੂ ਪੂੰਝਣ ਨਹੀਂ ਆਉਂਦੇ। ਹੁੰਗਾਰਾ ਭਰ ਕੇ ਕੰਮ ਵਿਗਾੜ ਸਕਦੇ ਹਨ। ਫਿਰ ਗੱਲਾਂ ਵਧਾਂ ਚੜਾਂ ਕੇ ਕਰ ਸਕਦੇ ਹਨ। ਸਭ ਦਾ ਖ਼ਿਆਲ ਛੱਡ ਕੇ, ਆਪਣੇ ਮਨ ਦੇ ਸਕੂਨ ਬਾਰੇ ਸੋਚੋ। ਗ਼ਲਤੀ ਕੋਈ ਵੀ ਹੋਵੇ, ਮੁਆਫ਼ ਕਰ ਦੇਣਾ ਬਹੁਤ ਵੱਡੀ ਬਹਾਦਰੀ ਹੈ। ਬੰਦਾ ਆਪ ਹੀ ਸੇਹਿਤਮੰਦ ਮਹਿਸੂਸ ਕਰਦਾ ਹੈ। ਲੋਕ ਉਸ ਦੀ ਪ੍ਰਸੰਸਾ ਕਰਦੇ ਹਨ। ਇੱਥੋਂ ਹੀ ਪਿਆਰ ਸ਼ੁਰੂ ਹੁੰਦਾ ਹੈ। ਜਦੋਂ ਅਸੀਂ ਇੱਕ ਦੂਜੇ ਨਾਲ ਮਿਲਵਰਤਨ ਕਰਾਂਗੇ। ਇੱਕ ਦੂਜੇ ਨੂੰ ਸਹਾਂਗੇ। ਬਰਦਾਸ਼ਤ ਕਰਾਂਗੇ। ਆਪਣੇ ਲਈ ਸਭ ਜਿਉਂਦੇ ਹਨ। ਸੁਆਦ ਤਾਂ ਆਵੇਗਾ। ਜਿਸ ਦਿਨ ਦੂਜਿਆਂ ਲਈ ਕੁੱਝ ਕਰ ਸਕਾਂਗੇ।

Comments

Popular Posts