ਭਾਗ 13 ਜੇ ਮਨ ਵਿੱਚ ਕੁੱਝ ਕਰਨ ਦਾ ਜਜ਼ਬਾ ਹੈ। ਕੋਈ ਵੀ ਰੁਕਾਵਟ ਨਹੀਂ ਬਣ ਸਕਦਾ ਮਨ ਵਿੱਚ ਕੀ?

ਜੇ ਮਨ ਵਿੱਚ ਕੁੱਝ ਕਰਨ ਦਾ ਜਜ਼ਬਾ ਹੈ। ਕੋਈ ਵੀ ਰੁਕਾਵਟ ਨਹੀਂ ਬਣ ਸਕਦਾ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

ਜੋ ਆਪਣੇ ਮਨ ਦਾ ਲੀਡਰ ਬੋਸ ਹੈ। ਉਹ ਹਰ ਕੰਮ ਨੂੰ ਕਰ ਸਕਦਾ ਹੈ। ਜੀਵਨ ਵਿੱਚ ਰਿਸਕ ਲੈਣਾ ਪੈਂਦਾ ਹੈ। ਜਿਨ੍ਹਾਂ ਵੀ ਕੁੱਝ ਕਰਨਾ ਆਉਂਦਾ ਹੈ। ਉਨ੍ਹਾਂ ਹੀ ਜ਼ਰੂਰ ਕਰੀਏ। ਅੰਗਰੇਜ਼ੀ ਜਿੰਨੀ ਵੀ ਜੈਸੀ ਵੀ ਬੋਲਣੀ ਆਉਂਦੀ ਹੈ। ਚੱਲੇਗੀ। ਲੋਕਾਂ ਦੀ ਪ੍ਰਵਾਹ ਨਹੀਂ ਕਰਨੀ ਹੈ। ਤਾਂ ਹੀ ਤਾਂ ਕੁੱਝ ਕਰਨ ਦਾ ਮੌਕਾ ਮਿਲੇਗਾ। ਲੋਕਾਂ ਦੇ ਮਗਰ ਲੱਗ ਕੇ ਕੰਮ ਨਹੀਂ ਰੋਕਣਾ। ਜੋ ਲੋਕ ਹੋਰਾਂ ਦੀ ਜ਼ਿੰਦਗੀ ਵਿੱਚ ਤਾਕ ਝਾਕ ਕਰਦੇ ਹਨ। ਐਸੇ ਲੋਕ ਆਪ ਵਿਹਲੇ ਅਸਫਲ ਹੁੰਦੇ ਹਨ। ਆਪ ਕੁੱਝ ਕਰਨ ਜੋਗੇ ਨਹੀਂ ਹੁੰਦੇ। ਲੋਕਾਂ ਨੇ ਨਾਂ ਖੇਡਣਾ ਨਾਂ ਖੇਡਣ ਦੇਣਾ ਹੈ। ਉਹ ਹੋਰਾਂ ਨੂੰ ਵੀ ਕੰਮ ਕਰਨ ਤੋਂ ਰੋਕਦੇ ਹਨ। ਜੇ ਸਫਲ ਹੋਏ ਬੰਦੇ ਨੂੰ ਵੀ ਲੋਕ ਪਾਗਲ ਕਹਿਣ ਲੱਗ ਜਾਣ। ਸਮਝਣਾ ਕਾਮਯਾਬ ਹੋ ਗਏ ਹੋ। ਫਲ ਵਾਲੇ ਦਰਖ਼ਤ ਕੋਲ ਹੀ ਲੋਕ ਖੜਦੇ ਹਨ। ਰੋੜੇ ਮਾਰਦੇ ਹਨ। ਰੋੜੇ ਪਰੇ ਨਹੀਂ ਕਰਨ ਲੱਗਣਾ। ਐਸੇ ਰੋੜਿਆਂ ਨੂੰ ਲਤਾੜ ਕੇ ਰਸਤਾ ਪਾਰ ਕੇ ਮੰਜ਼ਲ ਹਾਸਲ ਕਰਨੀ ਹੈ। ਜਿਵੇਂ ਰੋੜੇ ਥੋੜ੍ਹਾ ਹੀ ਚਿਰ ਚੁੰਬਦੇ ਹੁੰਦੇ ਹਨ। ਫਿਰ ਪੈਰ ਦੁਖਣੋਂ ਹੱਟ ਜਾਂਦੇ ਹਨ। ਉਵੇਂ ਹੀ ਲੋਕਾਂ ਦੀ ਚਰਚਾ ਨਾਲ ਥੋੜ੍ਹਾ ਚਿਰ ਹੀ ਦਿਲ ਦੁਖਦਾ ਹੈ। ਫਿਰ ਮਨ ਠੀਠ ਹੋ ਕੇ, ਸਰੀਰ ਤੱਕੜਾ ਹੋ ਜਾਂਦਾ ਹੈ। ਕੰਮ ਕਰੀ ਚੱਲੋ, ਫਲ ਜਰੂਰ ਮਿਲੇਗਾ।

ਐਸਾ ਬੰਦਾ ਹਰ ਮਸੀਬਤ ਦਾ ਮੁਕਾਬਲਾ ਕਰਨ ਲਈ ਤਿਆਰ ਰਹਿੰਦਾ ਹੈ। ਐਸੇ ਲੋਕ ਹਰ ਨਵੇਂ ਤਜਰਬੇ ਲਈ ਤਿਆਰ ਰਹਿੰਦੇ ਹਨ। ਉਹ ਕਿਸੇ ਦੂਜੇ ਦੀ ਜ਼ਿੰਦਗੀ ਵਿੱਚ ਦਖ਼ਲ ਨਹੀਂ ਦਿੰਦੇ। ਕਿਸੇ ਦਾ ਬੁਰਾ ਨਹੀਂ ਕਰਦੇ। ਸਗੋਂ ਆਪਣੀ ਸਫਲ ਜ਼ਿੰਦਗੀ ਦੇ ਤਜਰਬੇ ਲੋਕਾਂ ਨੂੰ ਦੱਸਦੇ ਰਹਿੰਦੇ ਹਨ। ਆਪਣੀ ਸਸਤਾ ਬਾਰੇ ਲੋਕਾਂ ਨੂੰ ਦੱਸਣਾ ਹੈ। ਦੋ ਭਰਾ ਸਨ। ਇੱਕ ਗ਼ਰੀਬ ਸੀ। ਉਹ ਗ਼ਰੀਬੀ ਵਿੱਚ ਵੀ ਆਪਣੇ ਭਰਾ ਦੀ ਇੱਜ਼ਤ ਕਰਦਾ ਸੀ। ਵੱਡਾ ਭਰਾ, ਛੋਟੇ ਭਰਾ ਤੋਂ ਜ਼ਮੀਨ ਵੀ ਵਧੀਆ ਲੈ ਗਿਆ ਸੀ। ਵੱਡੇ ਭਰਾ ਦੀਆਂ ਆਦਤਾਂ ਵੀ ਖ਼ਰਾਬ ਸਨ। ਐਸ਼ ਕਰਦਾ ਸੀ। ਸ਼ਰਾਬ ਪੀਂਦਾ ਸੀ। ਉਸ ਕੁੱਝ ਸਮੇਂ ਵਿੱਚ ਹੀ ਸਾਰੀ ਜ਼ਮੀਨ ਵੇਚ ਕੇ ਖਾ ਗਿਆ। ਨਸ਼ੇ ਖਾ ਕੇ ਮਰ ਗਿਆ। ਵੱਡੇ ਨੇ ਵੰਡਾਈ ਵਿੱਚ ਛੋਟੇ ਨੂੰ ਮਾੜੀ ਜ਼ਮੀਨ ਦਿੱਤੀ। ਉਸ ਨੇ ਮਿਹਨਤ ਕਰ ਕੇ, ਜ਼ਮੀਨ ਵਧੀਆ ਬਣਾ ਲਈ। ਸਿਹਤ ਬੰਦ ਸਰੀਰ ਸੀ। ਲੰਬੀ ਤੇ ਤੰਦਰੁਸਤ ਜੀਵਨ ਜੀਅ ਰਿਹਾ ਸੀ।

ਜੇ ਮਨ ਕਹਿੰਦਾ ਹੈ, " ਇਹ ਕੰਮ ਕਰਨਾ ਹੈ। " ਇਰਾਦਾ ਪੱਕਾ ਹੈ। ਜਿਸ ਕੰਮ ਨੂੰ ਕਰਨ ਨਾਲ ਸ਼ਾਂਤੀ, ਖ਼ੁਸ਼ੀ ਮਿਲਦੀ ਹੈ। ਬਗੈਰ ਲੋਕਾਂ ਦੀ ਪ੍ਰਵਾਹ ਕੀਤੇ। ਤਿਆਰੀ ਖਿੱਚ ਕੇ ਕੰਮ ਸ਼ੁਰੂ ਕਰਨਾ ਹੈ। ਜਦੋਂ ਕੰਮ ਹੋ ਗਿਆ ਹਿੰਮਤ ਵਧੇਗੀ। ਬੱਚਾ ਅੱਗ ਵਿੱਚ ਹੱਥ ਪਾਉਣ ਤੋਂ ਨਹੀਂ ਡਰਦਾ। ਬੱਚਾ ਕੁੱਝ ਵੀ ਕਰਨ ਤੋਂ ਪਹਿਲਾ ਨਹੀਂ ਸੋਚਦਾ। ਬੱਚਾ ਕਿਸੇ ਦੀ ਸਲਾਹ ਨਹੀਂ ਪੁੱਛਦਾ। ਉਹ ਕਿਸੇ ਦਾ ਕਹਿਣਾ ਨਹੀਂ ਮੰਨਦਾ। ਆਪਣੀ ਮਰਜ਼ੀ ਕਰਦਾ ਹੈ। ਬੱਚੇ ਬਣਨਾ ਹੈ। ਭੋਲ਼ੇ ਭਾਲੇ ਬਣਨਾ ਹੈ। ਬਹੁਤਾ ਲੰਬਾ ਨਹੀਂ ਸੋਚਣਾ। ਕੰਮ ਨੂੰ ਹੱਥ ਪਾਉਣਾ ਹੈ। ਕੰਮ ਸ਼ੁਰੂ ਕਰ ਦੇਣਾ ਹੈ। ਉਸ ਨੂੰ ਪੂਰਾ ਕਰਨ ਦੀ ਹਿੰਮਤ ਕਰਨੀ ਹੈ। ਕਈ ਸਕੀਮਾਂ ਸੋਚਦੇ ਵੱਧ ਹਨ, ਕੰਮ ਕਰਦੇ ਨਹੀਂ ਹਨ। ਜੇ ਮਨ ਵਿੱਚ ਕੁੱਝ ਕਰਨ ਦਾ ਜਜ਼ਬਾ ਹੈ। ਕੋਈ ਵੀ ਰੁਕਾਵਟ ਨਹੀਂ ਬਣ ਸਕਦਾ। ਕੀ ਕੰਮ ਕਰਨਾ ਹੈ? ਹੋਰਾਂ ਸਿਰ ਲਾ ਕੇ, ਬਹਾਨੇ ਬਣਾ ਕੇ ਕੰਮ ਕਰਨ ਲਈ ਮਨ ਦੀ ਸੁਣਨੀ ਹੈ। ਸੋਚਣਾ ਹੈ,ਕੰਮ ਕਿਵੇਂ ਕਰਨਾ ਹੈ? ਗਿਆਨ ਹਾਸਲ ਕਰ ਕੇ ਕੰਮ ਸ਼ੁਰੂ ਕਰਨਾ ਹੈ। ਮਾਪਿਆ ਨੂੰ ਆਪਣੀ ਮਰਜ਼ੀ ਨੌਜਵਾਨ ਬੱਚਿਆਂ 'ਤੇ ਨਹੀਂ ਠੋਸਣੀ ਚਾਹੀਦੀ। ਕਈ ਮਾਪੇ ਬੱਚਿਆਂ ਨੂੰ ਪੜਾਈ ਕਰਨ ਦੇ ਆਪਣੇ ਤਜਰਬੇ ਦੱਸਦੇ ਹਨ। ਕਿਹੜੀ ਪੜਾਈ ਕਰਨੀ ਹੈ? ਕਿਹੜੀ ਨੌਕਰੀ ਕਰਨੀ ਹੈ? ਸਾਰੇ ਬੱਚੇ ਮਾਪਿਆਂ ਤੋਂ 18 ਸਾਲ ਤੋਂ ਲੈ ਕੇ 40 ਸਾਲ ਤੋਂ ਵੀ ਛੋਟੇ ਹੁੰਦੇ ਹਨ। ਉਹ ਬੱਚੇ ਤੋਂ 20 ਸਾਲ ਪੁਰਾਣਾਂ ਸੋਚਦੇ ਹਨ। ਜੋ ਮਾਪੇ ਕਰ ਸਕਦੇ ਹਨ। ਉਹੀ ਬੱਚੇ ਨਹੀਂ ਕਰ ਸਕਦੇ। ਬੱਚਿਆਂ ਦੀ ਆਪਣੀ ਮਰਜ਼ੀ ਹੋ ਸਕਦੀ ਹੈ। ਜਿਵੇਂ ਮਾਪੇ ਜ਼ਿਆਦਾ ਸਰੀਰ ਤੋਂ ਕੰਮ ਲੈਂਦੇ ਹਨ। ਕਈ ਮਾਪੇ ਕੰਪਿਊਟਰ ਦਾ ਕੰਮ ਨਹੀਂ ਕਰ ਸਕਦੇ। ਬੱਚੇ ਕੰਪਿਊਟਰ ਦਾ ਕੰਮ ਕਰ ਸਕਦੇ ਹਨ। ਮਾਪਿਆ ਨੂੰ ਬੱਚਿਆਂ ਦੀ ਹਿੰਮਤ ਬਣਾਉਣੀ ਚਾਹੀਦੀ ਹੈ। ਜੋ ਕੰਮ ਬੱਚੇ ਕਰਨਾ ਚਾਹੁੰਦੇ ਹਨ। ਉਸ ਵਿੱਚ ਸਹਿਮਤੀ ਦੇਣੀ ਚਾਹੀਦੀ ਹੈ। ਜੇ ਮਾਪੇ, ਲੋਕ ਰੋਕਦੇ ਹਨ। ਕੁੱਝ ਵੀ ਕਰਨ ਲੱਗੇ, ਕਈ ਬੱਚੇ ਹੁੰਦੇ ਹੋਏ, ਲੋਕਾਂ ਤੇ ਮਾਪਿਆਂ ਤੋਂ ਨਹੀਂ ਪੁੱਛਦੇ। ਆਪਣੀ ਮਰਜ਼ੀ ਕਰਦੇ ਹਾਂ। ਲੋਕਾਂ ਤੇ ਮਾਪੇ ਤੋਂ ਅੱਜ ਦੇ ਬੱਚੇ ਵੱਧ ਸਿਆਣੇ ਹਨ। ਜੇ ਬੱਚੇ ਨੂੰ ਮਾਪੇ ਕੁੱਝ ਕਹਿੰਦੇ ਹਨ। ਬੱਚੇ ਕਿਉਂ, ਕਿਵੇਂ ਪੁੱਛਦੇ ਹਨ? ਲੋਕਾਂ ਤੇ ਮਾਪਿਆ ਨੂੰ ਉਨ੍ਹਾਂ ਦੀਆਂ ਗੱਲਾਂ ਦਾ ਜੁਆਬ ਨਹੀਂ ਲੱਭਦਾ।ਉਨ੍ਹਾਂ ਲੋਕਾਂ ਤੇ ਮਾਪਿਆਂ ਦੀ ਰਾਏ ਨਹੀਂ ਲੈਣੀ ਹੈ। ਬਹੁਤੀ ਬਾਰ ਲੋਕਾਂ ਤੇ ਮਾਪੇ ਰੋਕਦੇ ਹਨ। ਇਨ੍ਹਾਂ ਦੇ ਆਪਣੇ ਸੁਪਨੇ ਪੂਰੇ ਨਹੀਂ ਹੋਏ। ਇਸ ਲਈ ਐਸੇ ਲੋਕਾਂ ਨੂੰ ਹੋਰ ਕਿਸੇ ਦੇ ਸੁਪਨੇ ਪੂਰੇ ਹੋਣ ਬਾਰੇ ਯਕੀਨ ਨਹੀਂ ਹੈ। ਕੋਈ ਵੀ ਆਪ ਨੂੰ ਨੀਵਾਂ ਦਿਖਾ ਰਿਹਾ ਹੈ। ਉਸ ਵਿੱਚ ਧਿਆਨ ਨਹੀਂ ਦੇਣਾ। ਉਲਟਾ ਬੋਲਣ ਵਾਲਿਆਂ ਵੱਲ ਧਿਆਨ ਦੇਣਾ ਹੈ। ਜੇ ਕੋਈ ਗ਼ਲਤੀ ਦਸ ਰਿਹਾ ਹੈ। ਕੀ ਉਸ ਵਿੱਚ ਕੁੱਝ ਸੱਚ ਹੈ? ਔਗੁਣ ਦੱਸਣ ਵਾਲੇ ਲੋਕ ਸਾਡੇ ਦੋਸਤ ਹੁੰਦੇ ਹਨ। ਐਸੇ ਲੋਕਾਂ ਦੇ ਪਾਸ ਹੀ ਰਹਿਣਾ ਹੈ। ਉਹ ਜੋ ਸਾਡੇ ਔਗੁਣ ਦੱਸਦੇ ਸਨ। ਉਨ੍ਹਾਂ ਨੂੰ ਧਿਆਨ ਸੁਣਨਾ ਹੈ। ਔਗੁਣ ਠੀਕ ਕਰਨੇ ਹਨ।

ਕਈ ਆਪ ਨੂੰ ਬਦਲਣ ਦੀਆਂ ਗੱਲਾਂ ਹੀ ਕਰਦੇ ਹਨ। ਸਾਰੇ ਲੋਕ ਆਪਣੇ ਵਿੱਚ ਬਦਲਾ ਨਹੀਂ ਲਿਆ ਸਕਦੇ। ਗੱਲ ਕਰ ਕੇ ਅਸਰ ਨਹੀਂ ਕਰਦੇ। ਸੋਚਦੇ ਹੀ ਰਹਿੰਦੇ ਹਨ। ਆਪ ਨੇ ਸੋਚਣਾ ਹੈ। ਕੀ ਮੈਂ ਇਸ ਨੂੰ ਕਰ ਸਕਦਾ ਹਾਂ? ਕੰਮ ਨੂੰ ਸ਼ੁਰੂ ਕਰ ਦੇਣਾ ਹੈ। ਹਾਰ ਨਹੀਂ ਮੰਨਣੀ, ਹਿੰਮਤ ਕਰ ਕੇ, ਕੰਮ ਕਰਦੇ ਜਾਣਾ ਹੈ। ਬੂਟੇ ਲਗਾਉਂਦੇ ਜਾਣਾ ਹੈ। ਕਦੇ ਤਾਂ ਫਲ ਲਗਦੇ ਹੀ ਹਨ। ਕਿਸਾਨ ਖੇਤ ਵਿੱਚ ਬੀਜ ਬੀਜਦਾ ਹੈ। ਤਾਂ ਹੀ ਤਾਂ ਇੱਕ ਦਾਣਾ ਕਣਕ ਦਾ ਬੀਜਣ ਨਾਲ ਮੁੱਠੀ ਕਣਕ ਦੀ ਨਿਕਲਦੀ ਹੈ। ਮੱਕੀ ਦਾ ਇੱਕ ਦਾਣਾ ਬੀਜਣ ਨਾਲ ਬੁੱਕ ਮੱਕੀ ਦੇ ਦਾਣਿਆਂ ਦਾ ਇੱਕ ਛੱਲੀ ਵਿੱਚੋਂ ਮਿਲਦਾ ਹੈ। ਅੰਬ, ਜ਼ਾਮਨ, ਬੇਰ ਹੋਰ ਬਹੁਤ ਸਾਰੇ ਦਰਖਤਾਂ ਦੇ ਲਈ ਇੱਕ ਬੀਜ ਬੀਜਿਆ ਜਾਂਦਾ ਹੈ। 7 ਕੁ ਸਾਲਾਂ ਪਿੱਛੋਂ ਹਰ ਸਾਲ ਕੁਵਿੰਟਲ ਦੇ ਹਿਸਾਬ ਨਾਲ ਫਲ ਲੱਗਦਾ ਹੈ। ਜਦੋਂ ਕੋਈ ਬੰਦਾ ਕਿਸੇ ਵੀ ਕੰਮ ਨੂੰ ਹੱਥ ਲਗਾਉਂਦਾ ਹੈ। ਉਸ ਕੰਮ ਵਿੱਚ ਜਾਨ ਪੈ ਜਾਂਦੀ ਹੈ। ਕਈ ਬੰਦੇ ਤਾਂ ਪੱਥਰ ਨੂੰ ਤਰਾਸ਼ ਕੇ, ਉਸ ਮੂਰਤ ਵਿੱਚ ਜਾਨ ਪਾ ਦਿੰਦੇ ਹਨ। ਸਫਲਤਾ ਉਨ੍ਹਾਂ ਦੇ ਪੈਰਾਂ ਵਿੱਚ ਹੁੰਦੀ ਹੈ। ਜਿਸ ਦੇ ਪੈਰਾਂ ਵਿੱਚ ਕੰਮ ਦੇ ਦੁਆਲੇ ਘੁੰਮਣ ਦਾ ਚੱਕਰ ਹੁੰਦਾ ਹੈ। ਜੋ ਚੱਲਦਾ ਰਹਿੰਦਾ ਹੈ। ਸਫਲਤਾ ਉਸ ਦੇ ਪਿੱਛੇ ਪਿੱਛੇ ਆਉਂਦੀ ਹੈ।

ਜੇ ਇੱਜ਼ਤ ਹੈ।, ਪੈਸਾ ਨਹੀਂ ਹੈ। ਫਿਰ ਵੀ ਕੁੱਝ ਹੱਥ ਨਹੀਂ ਲੱਗਦਾ। ਗ਼ਰੀਬ ਬੰਦੇ ਦੀ ਹਾਲਤ ਦੇਖਦੇ ਹੀ ਹਾਂ। ਪੈਸੇ ਬਗੈਰ ਇੱਜ਼ਤ ਨਹੀਂ ਹੈ। ਪੈਸੇ ਬਿਨ ਜੀਵਨ ਨਹੀਂ ਚੱਲਦਾ। ਇੱਜ਼ਤ ਵੀ ਚਾਹੀਦੀ ਹੈ। ਲੋਕ ਇੱਜ਼ਤਦਾਰ ਦੀ ਇੱਜ਼ਤ ਕਰਦੇ ਹਨ। ਜੇ ਕਿਸ ਕੋਲ ਪੈਸਾ ਹੈ। ਉਸ ਦੇ ਕਮਲੇ ਵੀ ਸਿਆਣੇ ਹਨ। ਦੁਨੀਆ ਤੇ ਪੈਸਾ ਬਗੈਰ ਕੁੱਝ ਨਹੀਂ ਮਿਲਦਾ। ਪੈਸਾ ਤਾਂ ਕਮਾਉਣਾ ਪੈਣਾ ਹੈ। ਪੈਸਾ ਕਮਾਉਣ ਲਈ ਲੋਕਾਂ ਨਾਲ ਜੁੜਨਾ ਪੈਣਾ ਹੈ। ਇਮਾਨਦਾਰੀ ਨਾਲ ਮਿਹਨਤ ਕਰ ਕੇ, ਬੋਸ ਨੂੰ ਕੰਮ ਕਰ ਕੇ ਖ਼ੁਸ਼ ਕਰਨਾ ਹੈ। ਮਾਲਕ ਆਪੇ ਮਾਲਕ ਆਪੇ ਤਨਖ਼ਾਹ ਵਧਾਏਗਾ। ਜੌਬ ਲੱਗੀ ਰਹੇਗੀ।

ਲੋਕ ਕੀ ਕਰ ਰਹੇ ਹਨ? ਸਾਰੇ ਲੋਕਾਂ ਵੱਲ ਨਹੀਂ ਦੇਖਣਾ ਸਿਰਫ਼ ਆਪ ਤੋਂ ਕੰਮ ਸ਼ੁਰੂ ਕਰਨਾ ਹੈ। ਹਾਰ ਤੋਂ ਡਰਨਾ ਨਹੀਂ ਹੈ। ਜੇ ਹਾਰ ਹੋ ਵੀ ਗਈ ਹੈ। ਹਾਰ ਤੋਂ ਸਬਕ ਸਿੱਖਣਾ ਹੈ। ਹਰ ਹਾਰ ਵਿਚੋਂ ਹਾਰ ਦੇ ਕਾਰਨਾਂ ਦਾ ਪਤਾ ਲੱਗਦਾ ਹੈ। ਹਾਰ ਕੇ ਦਿਲ ਛੱਡ ਕੇ ਨਹੀਂ ਬੈਠਣਾ ਹੈ। ਉਸ ਨੂੰ ਠੀਕ ਕਰਨਾ ਹੈ। ਜੀਵਨ ਵਿੱਚ ਜਿੱਤਣਾ ਜ਼ਰੂਰ ਹੈ। ਕੀ ਮੈਂ ਨੇ ਜਿਉਂ ਦਾ ਰਹਿਣਾ ਹੈ? ਜਿਉਂਦੇ ਰਹਿਣ ਲਈ ਸਰੀਰ ਨੂੰ ਚੱਲਦਾ ਰੱਖਣਾ ਹੈ। ਸਰੀਰ ਨੂੰ ਤਕੜਾ ਰੱਖਣਾ ਪੈਣਾ ਹੇ। ਤਕੜਾ ਰੱਖਣ ਲਈ ਭੋਜਨ ਖਾਣਾ ਪੈਣੀ ਹੈ। ਉਸ ਲਈ ਪੈਸਾ ਚਾਹੀਦਾ ਹੈ। ਕੀ ਪੈਸਾ ਕਮਾਉਣ ਦਾ ਕੋਈ ਜੁਗਾੜ ਹੈ?

ਅੱਛਾ ਕਰੋ। ਭਲਾਈ ਕਰਦੇ ਜਾਵੋ। 10 ਸਾਲਾਂ ਦੀ ਬੱਚੀ ਝੀਲ ਦੇ ਪਾਣੀ ਵਿੱਚ ਤਰਨ ਲਈ ਗਈ ਸੀ। ਉਸ ਦੇ ਪੈਰ ਚਿੱਕੜ ਵਿੱਚ ਫਸ ਗਏ। ਉਹ ਡੁੱਬਣ ਲੱਗੀ। ਉਸ ਨੇ ਚੀਕਾਂ ਮਾਰੀਆਂ। ਉਸ ਦਾ ਡੈਡੀ ਉਸ ਨੂੰ ਡੁੱਬਦੀ ਨੂੰ ਦੇਖ ਰਿਹਾ ਸੀ। ਉਸ ਦੇ ਹੱਥ ਪਾਈ ਹੋਈ ਪਿੱਟ ਦੀ ਬਿੱਲਟ ਤੇ ਚਲੇ ਗਏ। ਧੀ ਦੇ ਡੁੱਬਣ ਨਾਲੋਂ ਉਹ ਬਿਲਟ ਨੂੰ ਖੌਲਣ ਲੱਗਾ। ਪਿੱਟ ਭਿੱਜਣ ਦਾ ਖ਼ਿਆਲ ਸੀ। ਕੁੜੀ ਦਾ ਚਾਚਾ ਵੀ ਕੋਲ ਹੀ ਸੀ। ਉਸ ਨੇ ਕੁੜੀ ਦੇ ਡੈਡੀ ਨੂੰ ਕਿਹਾ, " ਤੂੰ ਰਹਿਣ ਦੇ ਮੈਂ ਪਾਣੀ ਵਿੱਚ ਛਾਲ ਮਾਰਦਾ ਹਾਂ। ਮੈਨੂੰ ਤਰਨਾ ਵੀ ਆਉਂਦਾ ਹੈ। " " ਮੈਨੂੰ ਤਰਨਾ ਵੀ ਆਉਂਦਾ ਹੈ। ਕੱਪੜੇ ਉਤਾਰ ਦੇਵਾਂ। " ਇਹ ਦੋਨੇਂ ਆਪਣੀ ਜਾਨ ਬਚਾ ਰਹੇ ਸਨ। ਆਪ ਨੂੰ ਮੁਸੀਬਤ ਵਿੱਚ ਨਹੀਂ ਪਾਉਣਾ ਚਾਹੁੰਦੇ ਸਨ। ਆਪਣੀ ਜਾਨ ਸਬ ਨੂੰ ਪਿਆਰੀ ਹੁੰਦੀ ਹੈ। ਇੰਨੇ ਨੂੰ ਦੂਰੋਂ ਤਰਦੀ ਹੋਈ ਇੱਕ ਗੋਰੀ ਔਰਤ ਆਈ। ਜਿਸ ਦਾ ਆਪ ਦਾ ਭਾਰ ਹੀ ਦੋ ਕੁਵਿੰਟਲ ਸੀ। ਕੁੜੀ ਵੀ 50 ਕਿਲੋਂਗ੍ਰਾਮ ਦੀ ਸੀ। ਗੋਰੀ ਨੇ ਕੁੜੀ ਨੂੰ ਜੱਫੀ ਪਾਈ। ਖਿੱਚਦੀ ਹੋਈ ਪਾਣੀ ਵਿੱਚੋਂ ਬਾਹਰ ਲੈ ਆਈ। ਕੁੜੀ ਨੂੰ ਧਰਤੀ ਤੇ ਮੂਧੀ ਪਾ ਦਿੱਤਾ। ਹਿੰਮਤ ਕਰ ਕੇ ਗੋਰੀ ਨੇ ਪੰਜਾਬੀ ਕੁੜੀ ਦੀ ਜਾਨ ਬਚਾ ਲਈ।

Comments

Popular Posts