ਭਾਗ 8
ਟੀਚਰਾਂ ਨੇ ਕੁੱਝ ਸਿਖਾਉਣ ਦੀ ਜਗਾ ਤੇ ਤੁਹਾਡੇ ਮੂਹਰੇ ਹੱਥ ਖੜ੍ਹੇ ਕਰ ਦਿੱਤੇ ਹਨ। ਤੁਸੀਂ ਜੇਤੂ ਬੁੱਝੋ ਮਨ ਵਿੱਚ ਕੀ?
ਟੀਚਰਾਂ ਨੇ ਕੁੱਝ ਸਿਖਾਉਣ ਦੀ ਜਗਾ ਤੇ ਤੁਹਾਡੇ ਮੂਹਰੇ ਹੱਥ ਖੜ੍ਹੇ ਕਰ ਦਿੱਤੇ ਹਨ, ਤੁਸੀਂ ਜੇਤੂ ਹੋ

ਸਤਵਿੰਦਰ ਕੌਰ ਸੱਤੀ-(ਕੈਲਗਰੀ)-ਕੈਨੇਡਾ satwinder_7@hotmail.com


ਜੋ ਲੋਕ ਸਮੇਂ ਨਾਲ ਉੱਠਦੇ ਹਨ। ਹੱਥੀਂ ਕੰਮ ਕਰਦੇ ਹਨ। ਉਨ੍ਹਾਂ ਨੂੰ ਨੀਂਦ ਵੀ ਪੂਰੀ ਆਉਂਦੀ ਹੈ। ਸਵੇਰੇ ਬੰਦੇ ਵਿੱਚ ਆਪ ਦੇ ਲਈ ਸ਼ਕਤੀਆਂ ਵੱਧ ਹੁੰਦੀਆਂ ਹਨ। ਬਾਹਰ ਲੋਕਾਂ ਲਈ ਕੋਈ ਸ਼ਕਤੀ ਨਹੀਂ ਲਗਦੀ। ਸਵੇਰੇ ਸਾਝਰੇ ਉੱਠਣ ਦੇ ਬਹੁਤ ਫ਼ਾਇਦੇ ਹਨ। ਸਮਾਂ ਬਹੁਤ ਬਚ ਜਾਂਦਾ ਹੈ। ਮਨ ਤਾਜ਼ਾ ਹੁੰਦਾ ਹੈ। ਕੋਈ ਬੌਦਰੇਸ਼ਨ ਨਹੀਂ ਹੁੰਦੀ। ਚਿੜੀਆਂ ਦਾ ਚਹਿਕਣਾ, ਕਿਸੇ ਹੋਰ ਜਾਨਵਰ ਦਾ ਪੋਹ ਫੁੱਟਦੀ ਨਾਲ ਬੋਲਣਾ ਵੀ ਮਨ ਨੂੰ ਸ਼ਕਤੀ ਤੇ ਖ਼ੁਸ਼ੀ ਦਿੰਦਾ ਹੈ। ਸਵੇਰੇ ਸਮੇਂ ਸਿਰ ਉੱਠਣ ਨਾਲ ਮਨ ਭੱਜ ਦੌੜ ਨਹੀਂ ਕਰਦਾ। ਸਵੇਰੇ ਲੋਕਾਂ ਦਾ ਫ਼ੋਨ ਨਹੀਂ ਆਉਂਦਾ। ਲੋਕ ਘਰ ਦੀ ਬਿਲ ਨਹੀਂ ਮਾਰਦੇ। ਆਪ ਦਾ ਟਾਇਮ ਟੇਬਲ ਪੱਕਾ ਰਹਿੰਦਾ ਹੈ। ਸਮੇਂ ਨੂੰ ਕੰਮਾਂ ਵਿੱਚ ਵੰਡਣ ਦਾ ਢੰਗ ਆ ਜਾਂਦਾ ਹੈ। ਆਮ ਹੀ ਔਰਤਾਂ ਕਹਿੰਦੀਆਂ ਹਨ, " ਹਨੇਰੇ ਦੀ ਕਮਾਈ, ਪੇਕਿਆਂ ਤੋਂ ਲਿਆਈ। " ਰਾਤ ਭਰ ਜਾਗਦੇ ਹੋ। ਦਿਨਾਂ ਜਰੂਰ ਸੌਣਾਂ ਹੈ। ਜੇ ਚੱਜ ਨਾਲ ਸੁੱਤੇ ਨਹੀਂ ਹਾਂ। ਕੋਈ ਕੰਮ ਵਿੱਵ ਮਨ ਨਹੀਂ ਲੱਗੇਗਾ। ਹਰ ਧਰਮ ਵਾਲੇ ਸਵੇਰੇ-ਸਵੇਰੇ ਪੂਜਾ, ਪਾਠ ਕਰਦੇ ਹਨ। ਰਾਤ ਨੂੰ ਸ਼ਾਂਤੀ ਹੁੰਦੀ ਹੈ। ਲੋਕ ਆਲੇ-ਦੁਆਲੇ ਘੱਟ ਹੁੰਦੇ ਹਨ। ਸ਼ੋਰ ਨਹੀਂ ਹੁੰਦਾ। ਜਦੋਂ ਲੋਕ ਸੌਂਦੇ ਹਨ। ਉੱਨੇ ਚਿਰ ਵਿੱਚ ਕਈ ਲੋਕ ਦਿਹਾੜੀ ਲੱਗਾ ਲੈਂਦੇ ਹਨ। ਹਰ ਕਾਮਯਾਬ ਬੰਦੇ ਵਿੱਚ ਹਰ ਰੋਜ਼ ਸਵੇਰੇ ਉੱਠਣ ਦੀ ਆਦਤ ਹੁੰਦੀ ਹੈ। ਅਮੀਰ ਬੰਦੇ ਤਾਂ ਦਿਨ, ਰਾਤ, ਵੀਕਇੰਡ ਕੋਈ ਸਮਾਂ, ਦਿਨ ਨਹੀਂ ਬੀਚਾਰਦੇ। ਹਰ ਸਮੇਂ ਕੰਮ ਲਈ ਤਿਆਰ ਰਹਿੰਦੇ ਹਨ। ਇੱਕ ਸਫਲ ਬੰਦਾ ਦਿਹਾੜੀ ਵਿੱਚ ਸੌ ਕੰਮ ਕਰਦਾ ਹੈ। ਨਿਕੰਮਾ ਬੰਦਾ ਸਮੇਂ ਸਿਰ ਸੌਂਦਾ, ਜਾਗਦਾ, ਨਹਾਉਂਦਾ, ਖਾਦਾ ਵੀ ਨਹੀਂ ਹੈ।

ਜੇ ਕੋਈ ਲੇਟ ਉੱਠਦਾ ਹੈ। ਭੱਜ-ਨੱਠ ਸ਼ੁਰੂ ਹੋ ਜਾਂਦੀ ਹੈ। ਬੰਦੇ ਦੇ ਦਿਮਾਗ਼ ਵਿੱਚ ਰਹਿੰਦਾ ਹੈ। ਮੈਂ ਲੇਟ ਹਾਂ। ਵਾਲ, ਮੇਕੱਪ ਮੂੰਹ ਸਿਰ ਜਲਦੀ-ਜਲਦੀ ਸੁਮਰਨਾ ਪੈਂਦਾ ਹੈ। ਕਈ ਤਾਂ ਜੁਰਾਬਾਂ ਵੀ ਜੇਬ ਵਿੱਚ ਪਾ ਲੈਂਦੇ ਹਨ। ਰਸਤੇ ਵਿੱਚ ਕਾਰ ਚਲਾਉਂਦੇ ਪਾਈ ਜਾਂਦੇ ਹਨ। ਵਾਲ ਕਾਰ ਵਿੱਚ ਵਹਾਉਂਦੇ ਹਨ। ਕਾਰ ਵਿੱਚ ਜਾਂ ਤੁਰੇ ਜਾਂਦੇ ਖਾਂਦੇ ਜਾਂਦੇ ਹਨ। ਇਹ ਵੀ ਕੋਈ ਇੰਨੀ ਮਾੜੀ ਗੱਲ ਨਹੀਂ ਹੈ। ਜੇ ਐਸਾ ਹੁੰਦੇ ਹੋਏ ਵੀ ਆਪਣੀ ਜਿੰਦਗੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹੋ। ਹੋਰ ਤਕੜੇ ਹੋਣਾਂ ਹੈ। ਜੇ ਕਿਸੇ ਵਿਦਿਆਰਥੀ ਨੂੰ ਸਕੂਲਾਂ, ਕਾਲਜਾਂ ਵਿੱਚ ਦਾਖ਼ਲਾ ਨਹੀਂ ਮਿਲਿਆ। ਜਾਂ ਸਕੂਲਾਂ, ਕਾਲਜਾਂ ਵਿੱਚੋਂ ਕੱਢ ਦਿੱਤਾ ਹੈ। ਟੀਚਰਾਂ ਨੇ ਕੁੱਝ ਸਿਖਾਉਣ ਦੀ ਜਗਾ ਤੇ ਤੁਹਾਡੇ ਮੂਹਰੇ ਹੱਥ ਖੜ੍ਹੇ ਕਰ ਦਿੱਤੇ ਹਨ। ਤੁਸੀਂ ਜੇਤੂ ਹੋ। ਕਿਸੇ ਨੂੰ ਹਰਾਉਣ ਦੀ ਤਾਕਤ ਜਵਾਨੀ, ਜਵਾਨਾਂ ਵਿੱਚ ਹੁੰਦੀ ਹੈ। ਜਿੱਥੇ ਜਵਾਨ ਹੁੰਦੇ ਹਨ। ਜ਼ਮਾਨਾ ਉੱਧਰ ਨੂੰ ਘੁੰਮ ਜਾਂਦਾ ਹੈ। ਇੰਨਾ ਪੁਰਾਣੇ ਜ਼ਮਾਨੇ ਦੇ ਟਿੱਚਰਾਂ ਨੇ ਕਦੇ ਨਵੀਂ ਕਾਢ ਨਹੀਂ ਕੱਢੀ। 400 ਸਾਲਾਂ ਪੁਰਾਣੀਆਂ ਕਿਤਾਬਾਂ ਹੀ ਪੜ੍ਹਾਈਆਂ ਹਨ। ਜਿਸ ਵਿਦਿਆਰਥੀ ਨੂੰ ਵਿਗੜਿਆ ਹੋਇਆ ਕਹਿ ਕੇ ਕਲਾਸ ਵਿੱਚ ਟੀਚਰ ਕੱਢਦਾ ਹੈ। ਜੇ ਉਹ ਵਿਗੜੇ ਨੂੰ ਸੁਧਾਰ ਨਹੀਂ ਸਕਦਾ। ਉਹ ਤਨਖ਼ਾਹ ਕਾਹਦੀ ਲੈਂਦਾ ਹੈ? ਐਸੇ ਬੰਦੇ ਨੂੰ ਉਸਤਾਦ ਨਹੀਂ ਕਹਿ ਸਕਦੇ ਜੋ ਅਨਪੜ੍ਹ ਨੂੰ ਪੜ੍ਹਾ ਨਹੀਂ ਸਕਦਾ। ਉਸਤਾਦ ਕੋਲੋਂ ਭਾਵੇਂ ਗਿਆਨ ਮੁੱਕ ਜਾਵੇ। ਵਿਦਿਆਰਥੀ ਨਹੀਂ ਹਾਰਦਾ ਹੁੰਦਾ। ਵਿਦਿਆਰਥੀ ਪੂਰੀ ਉਮਰ ਸਿੱਖਦਾ ਰਹਿੰਦਾ ਹੈ। ਪੂਰੀ ਉਮਰ ਵਿੱਚ ਹਰ ਸਮੇਂ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਦੀ ਹਨ। ਸਕੂਲਾਂ, ਕਾਲਜਾਂ ਵਿੱਚ 15, 18 ਸਾਲ ਪੜ੍ਹ ਕੇ ਵੀ ਕੋਈ ਦੁਨੀਆ ਦਾ ਗਿਆਨ ਪ੍ਰਾਪਤ ਨਹੀਂ ਹੁੰਦਾ। ਅਸਲੀ ਜ਼ਿੰਦਗੀ ਚਲਾਉਣ ਦਾ ਪਤਾ ਤਾਂ ਸਕੂਲਾਂ, ਕਾਲਜਾਂ ਵਿੱਚ ਬਾਹਰ ਨਿਕਲ ਕੇ ਲੱਗਦਾ ਹੈ। ਜਦੋਂ ਦੁਨੀਆ ਦੀਆਂ ਠੋਕਰਾਂ ਖਾਣੀਆਂ ਪੈਂਦੀਆਂ ਹਨ। ਸਕੂਲਾਂ, ਕਾਲਜਾਂ ਵਿੱਚ ਕਮਾਈ ਕਰਨੀ ਨਹੀਂ ਸਿਖਾਉਂਦੇ ਉਹ ਤਾਂ ਲੋਕਾਂ, ਵਿਗਿਆਨੀਆਂ, ਬਿਲਡਿੰਗਾਂ ਉਸਾਰਨ, ਫ਼ੈਕਟਰੀਆਂ, ਉਤਪਾਦਨ ਵਾਲਿਆਂ ਨੇ ਸਿਖਾਉਣਾ ਹੈ। ਕਈ ਟੀਚਰਾਂ ਨੂੰ ਰਟਿਆ ਹੋਇਆ ਸਬਕ ਬੋਲਣ ਤੋਂ ਬਗੈਰ ਹੋਰ ਕੋਈ ਗੱਲ ਹੀ ਨਹੀਂ ਕਰਦੇ। ਨਾਂ ਹੀ ਕਿਸੇ ਵਿਦਿਆਰਥੀ ਨੂੰ ਕੁੱਝ ਪੁੱਛਣ ਦਾ ਸਮਾਂ ਦਿੰਦੇ ਹਨ। ਜਿੰਨਾ ਵੀ ਗਿਆਨ ਹੈ। ਸਭ ਰਟਿਆ ਹੋਇਆ ਹੈ। ਇਹ ਵਿਦਿਆਰਥੀਆਂ ਨੂੰ ਕੀ ਸਿਖਾ ਦੇਣਗੇ? ਕੁੱਝ ਐਸਾ ਜ਼ਿੰਦਗੀ ਵਿੱਚ ਕੰਮ ਨਹੀਂ ਆ ਰਿਹਾ। ਜੋ ਟੀਚਰਾਂ ਨੇ ਸਿਖਾਇਆ ਹੋਵੇ। ਟੀਚਰਾਂ ਵੱਲੋਂ ਰੋਟੀ ਪਕਾਉਣੀ ਨਹੀਂ ਸਿਖਾਈ ਜਾਂਦੀ। ਨੌਕਰੀ ਕਰਨੀ ਸਕੂਲਾਂ, ਕਾਲਜਾਂ ਵਿੱਚ ਨਹੀਂ ਸਿਖਾਈ ਜਾਂਦੀ। ਵਿਆਹ ਪਿੱਛੋਂ ਕੀ ਕਰਨਾ ਹੈ? ਪਤੀ-ਪਤਨੀ ਦਾ ਰਿਸ਼ਤਾ ਕੈਸੇ ਨਿਭਾਉਣਾ ਹੈ? ਕੀ ਕਦੇ ਕਿਸੇ ਟੀਚਰ ਨੇ ਦੱਸਿਆ ਹੈ? ਬੱਚੇ ਕੈਸੇ ਪੈਂਦਾ ਹੁੰਦੇ ਹਨ? ਕੀ ਏ ਬੀ ਸੀ ਅਸਲ ਜ਼ਿੰਦਗੀ ਜਿਊਣ ਦੇ ਕੰਮ ਆਉਂਦੀ ਹੈ। ਟੀਚਰ ਐਸੀਆਂ ਗੱਲਾਂ ਜ਼ਰੂਰ ਕਰਦੀਆਂ ਹਨ। ਉਹ ਕੁੜੀ ਉਸ ਮੁੰਡੇ ਵੱਲ ਦੇਖਦੀ ਹੈ। ਕਿਹੜਾ ਮੁੰਡਾ ਰਸਤੇ ਵਿੱਚ ਖੜ੍ਹਦਾ ਹੈ? ਕੁੜੀਆਂ ਨਾਲੋਂ ਭੈਣ ਜੀਆਂ ਜ਼ਿਆਦਾ ਗਰਮ ਹੁੰਦੀਆਂ ਹਨ।

ਜੇ ਸਕੂਲਾਂ, ਕਾਲਜਾਂ ਜਿੰਦਗੀ ਵਿੱਚ ਕਾਮਯਾਬੀ ਨਹੀਂ ਮਿਲੀ ਤਾਂ ਆਤਮ-ਹੱਤਿਆ ਕੋਈ ਡਰਾਮਾਂ ਕਰਨ ਦੀ ਲੋੜ ਨਹੀਂ ਹੈ। ਹਨੇਰੇ ਪਿਛੋਂ ਚਿੱਟਾ ਦਿਨ ਚੜ੍ਹਦਾ ਹੈ। ਠੋਕਰ ਖਾ ਕੇ ਬੰਦਾ ਹੋਰ ਠੋਕਰਾਂ ਤੋਂ ਬਚਦਾ ਹੈ। ਹਰਨ ਪਿਛੋਂ ਜਿੱਤ ਦੀ ਪਹਿਚਾਣ ਹੁੰਦੀ ਹੈ। ਜਿੱਤਣ ਦੀ ਸੋਚਣੀ ਹੈ। ਹਾਰ ਕੇ ਡਿੱਗਣਾਂ ਨਹੀਂ ਹੈ। ਜਿੰਦਗੀ ਦੇ ਸਫ਼ਰ ਲਈ ਹੋਰ ਤੇਜ਼ ਦੋੜਨਾਂ ਹੈ। ਪਰ ਬਹਾਨੇ ਨਹੀਂ ਬਣਾਉਣੇ। ਮੇਰੇ ਕੋਲ ਇਹ ਨਹੀਂ ਹੈ। ਉਹ ਨਹੀਂ ਹੈ। ਮੇਰਾ ਬਾਪ ਐਸਾ ਹੈ। ਕੋਈ ਪੈਸਾ ਨਹੀਂ ਛੱਡ ਕੇ ਗਿਆ। ਲੋਕਾਂ ਨੂੰ ਦੇਕਾਰਦੇ ਹਨ। ਜਾਂ ਕੀ ਆਪਦੀ ਕਮਜ਼ੋਰੀ ਛਪਾਉਂਦੇ ਹੋ? ਕੀ ਤੁਸੀਂ ਆਪ ਕੁੱਝ ਕਰਨ ਜੋਗੇ ਨਹੀਂ ਹੋ? ਚਾਹੇ ਲੋਕਾਂ ਨੂੰ ਖੰਡ, ਨੇਬੂ ਘੋਲ ਕੇ ਪਾਣੀ ਵਿੱਚ ਪਿਲਾਈ ਜਾਵੋ। 20 ਰੁਪਏ ਇੱਕ ਗਲਾਸ ਦੇ ਹਨ। ਸ਼ਾਮ ਤੱਕ 20 ਬੰਦੇ ਵੀ ਸ਼ਿਕੰਜਵੀ ਪੀ ਗਏ। 400 ਰੁਪਿਆ ਬਣ ਗਿਆ। 10 ਬੰਦੇ ਵਧੀਆ ਦਾਲ-ਰੋਟੀ ਖਾ ਸਕਦੇ ਹਨ। ਕੁੱਝ ਵੀ ਕਰੋ। ਚਾਹੇ ਫਲ ਸਬਜ਼ੀਆਂ, ਚੌਕਲੇਟ ਵੇਚਣ ਲੱਗ ਜਾਵੋ। ਕੈਨੇਡਾ ਵਿੱਚ ਚੌਥੀ ਕਲਾਸ ਦੇ ਬੱਚੇ ਨੂੰ ਸਕੂਲ ਵੱਲੋ ਘਰ=ਘਰ ਚੌਕਲੇਟ ਵੇਚਣ ਦਾ ਕੰਮ ਦਿੱਤਾ ਜਾਂਦਾ ਹੈ। ਕੈਨੇਡਾ ਵਿੱਚ 13 ਸਾਲਾਂ ਤੋਂ ਬੱਚਿਆਂ ਨੂੰ ਕੰਮ ਕਰਨ ਲਈ ਕਿਹਾ ਜਾਂਦਾ ਹੈ। ਇਸ ਨਾਲ ਆਦਤ ਪੱਕ ਜਾਂਦੀ ਹੈ।

ਕਿਸੇ ਵਿਦਿਆਰਥੀ ਜਾਂ ਕਿਸੇ ਹੋਰ ਨੇ ਆਤਮ-ਹੱਤਿਆ ਨਹੀਂ ਕਰਨੀ ਹੈ। ਆਤਮ-ਹੱਤਿਆ ਮਰਦ ਹੀ ਕਰਦੇ ਹਨ। ਔਰਤਾਂ ਦੀ ਹੱਤਿਆ ਕੀਤੀ ਜਾਂਦੀ ਹੈ। ਕਿਸੇ ਮੁਸ਼ਕਲ ਤੋਂ ਨਹੀਂ ਡਰਨਾ। ਕੀ ਮੁਸ਼ਕਲ ਜ਼ਿੰਦਗੀ ਤੇ ਭਾਰੂ ਪੈ ਜਾਂਦੀਆਂ ਹਨ? ਕੀ ਜ਼ਿੰਦਗੀ ਮੁਸ਼ਕਲਾਂ ਤੋਂ ਇੰਨੀ ਸਸਤੀ ਹੈ? ਜੋ ਮੁਸ਼ਕਲਾਂ ਮੂਹਰੇ ਜ਼ਿੰਦਗੀ ਹਾਰਨ ਲਈ ਡਿਗ ਪੈਂਦੇ ਹੋ। ਹੋਰ ਕਿੰਨਿਆਂ ਕੁ ਨੇ ਆਤਮ-ਹੱਤਿਆ ਕਰਨ ਦੀ ਸੋਚੀ ਹੈ? ਜੇ ਐਸੇ ਲੋਕਾਂ ਦਾ ਸਬ ਤੋਂ ਪਿਆਰਾ ਇਹੀ ਰੰਗ ਲਾਵੇ ਕੀ ਬੀਤੇਗੀ? ਸ਼ਰਮ ਨਾਲ ਪਾਣੀ-ਪਾਣੀ ਹੋ ਕੇ ਜਿਉਂਦੇ ਦਾ ਮਰਨ ਹੋ ਜਾਵੇਗਾ। ਨਾਲੇ ਲੋਕਾਂ ਦੀਆਂ ਬੋਲੀਆਂ ਸੁਣਨੀਆਂ ਪੈਣ ਗੀਆ। ਜੋ ਹੋਰ ਮੁਸੀਬਤਾਂ ਸਹਿਣੀ ਪੈਣ ਗੀਆ। ਉਹ ਸਮੇਂ ਦੇ ਨਾਲ ਪਤਾ ਚੱਲਣ ਗਿਆ। ਦੁਨੀਆ ਦੇ ਅਮੀਰ ਬੰਦਿਆ ਦੀ ਹਿਸਟਰੀ ਪੜ੍ਹ ਲੈਣੀ। ਕਿਸੇ ਨੇ ਵੀ ਪੀ ਐਚ ਡੀ ਨਹੀਂ ਕੀਤੀ ਹੋਈ। ਕਈਆਂ ਨੂੰ ਤਾਂ ਅੰਗਰੇਜ਼ੀ, ਪੰਜਾਬੀ ਵਿੱਚ ਸਾਈਨ ਵੀ ਨਹੀਂ ਕਰਨੇ ਆਉਂਦੇ। ਪਰ ਇੰਨਾ ਪਤਾ ਹੈ। ਅਰਬ ਵਿੱਚ ਕਿੰਨੀਆਂ ਜ਼ੀਰੋ ਹੁੰਦੀਆਂ ਹਨ? ਬਿਜ਼ਨਸ ਕਰਨ ਲਈ ਜਿੰਨਾ ਲੋਕਾਂ ਨੂੰ ਸਕੂਲਾਂ, ਕਾਲਜਾਂ ਵਿੱਚ ਬਿਲਕੁਲ ਨਿਕੰਮੇ ਕਹਿ ਕੇ, ਦੁਰਕਾਰਿਆ ਗਿਆ। ਉਨ੍ਹਾਂ ਲੋਕਾਂ ਨੇ ਦੁਨੀਆ ਨੂੰ ਵਿਗਿਆਨ, ਬਿਲਡਿੰਗਾਂ ਉਸਾਰਨ, ਫ਼ੈਕਟਰੀਆਂ, ਉਤਪਾਦਨ ਦਾ ਕੰਮ ਬਹੁਤ ਜ਼ੋਰਾਂ-ਸ਼ੋਰਾਂ ਨਾਲ ਕੀਤਾ ਹੈ। ਕੋਈ ਵੀ ਕੰਮ ਸ਼ੁਰੂ ਕਰ ਦੇਵੇ। ਹੋਲੀ-ਹੋਲੀ ਚੰਗੇ ਕੰਮ ਵੀ ਹੱਥ ਲਗਦੇ ਜਾਣਗੇ।

 

 

Comments

Popular Posts