ਭਾਗ 46 , 47 ਬਦਲਦੇ ਰਿਸ਼ਤੇ 

ਜਿੱਥੇ ਰਹੀਏ, ਉਹੀ ਆਪਣਾ ਘਰ ਤੇ ਪਰਿਵਾਰ ਹੁੰਦਾ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਬੌਬ ਤੇ ਕਿਮ ਨੂੰ ਕਾਬੂ ਵਿੱਚ ਕਰਨ ਦਾ ਸੀਬੋ ਦੇ ਮੁਤਾਬਿਕ ਇੱਕੋ ਤਰੀਕਾ ਸੀ। ਬੌਬ ਤੇ ਕਿਮ ਨੂੰ ਦੋਸਤਾਂ ਨਾਲੋਂ ਤੋੜਿਆ ਜਾਵੇ। ਉਹ ਸੀਬੋ ਦੀ ਮਰਜ਼ੀ ਮੁਤਾਬਿਕ ਵਿਆਹ ਕਰਾ ਲੈਣ। ਉਹੀ ਜੀਵਨ ਸਾਥੀ ਕਬੂਲ ਹੋਵੇਗਾ। ਜੋ ਸੀਬੋ ਨੂੰ ਪਸੰਦ ਹੋਵੇ। ਬੌਬ ਤੇ ਕਿਮ ਦੀ ਕੋਈ ਮਰਜ਼ੀ ਨਾ ਹੋਵੇ। ਸੀਬੋ ਨੇ ਆਪ ਦੀ ਮਰਜ਼ੀ ਕਰਕੇ ਜ਼ਿੱਦ ਹੀ ਪੁਗਾਉਣੀ ਸੀ। ਬੌਬ ਤੇ ਕਿਮ ਨੂੰ ਲਵ-ਮੈਰਿਜ ਨਹੀਂ ਕਰਨ ਦੇਣੀ ਸੀ। ਸੀਬੋ ਦਾ ਪਤੀ ਵੀ ਪਿੰਡ ਦੇ ਨਾਈ ਦੀ ਪਸੰਦ ਦਾ ਸੀ। ਸੀਬੋ ਨੇ ਸੁਹਾਗ-ਰਾਤ ਨੂੰ ਵੀ ਪਤੀ ਦੀ ਸ਼ਕਲ ਨਹੀਂ ਦੇਖੀ ਸੀ। ਸੀਬੋ, ਬੌਬ ਤੇ ਕਿਮ ਦੇ ਹਾਂਣਦੇ ਦੇ ਸਾਥੀ ਨੂੰ ਜਾਣਦੀ ਵੀ ਨਹੀਂ ਸੀ। ਆਲ਼ੇ ਦੁਆਲੇ ਦੇ ਲੋਕਾਂ ਨੂੰ ਦੱਸਿਆ ਗਿਆ ਸੀ। ਬੌਬ ਤੇ ਕਿਮ ਨੂੰ ਰਿਸ਼ਤਾ ਕਰਾਵੋ। ਬੱਚਿਆਂ ਦੀ ਪਸੰਦ ਨਾਲੋਂ, ਲੋਕਾਂ ਦੀ ਪਸੰਦ ਚੰਗੀ ਸੀ। ਦੋਨਾਂ ਭੈਣ-ਭਰਾ ਵਿੱਚ ਕੋਈ ਨੁਕਸ ਨਹੀਂ ਸੀ। ਮਾਂ ਵਰਗੇ ਗੋਰੇ ਸਨ। ਕੱਦ ਨਕਸ਼ ਗੈਰੀ ਵਰਗੇ ਸਨ। ਹਰ ਕੋਈ ਰਿਸ਼ਤੇ ਦੀ ਦੱਸ ਪਾ ਰਿਹਾ ਸੀ। ਬੌਬ ਤੇ ਕਿਮ ਹਰ ਇੱਕ ਨੂੰ ਮੋੜੀ ਜਾਂਦੇ ਸਨ। ਬੌਬ ਅਣਜਾਂਣ ਕੁੜੀ ਨੂੰ ਦੇਖ਼ਣ ਤੋਂ ਜੁਆਬ ਦੇ ਦਿੰਦਾ ਸੀ। ਬੌਬ ਤੇ ਕਿਮ ਦੀ ਇਕ ਰਾਏ ਸੀ। ਕਈ ਮੁੰਡੇ ਤੇ ਉਨ੍ਹਾਂ ਦੇ ਘਰ ਵਾਲੇ ਘਰੋਂ ਆ ਕੇ ਮੁੜ ਗਏ ਸਨ। ਜਿਸ ਦਿਨ ਕਿਸੇ ਮੁੰਡੇ ਨੇ ਕਿਮ ਨੂੰ ਦੇਖਣ ਆਉਣਾ ਹੁੰਦਾ ਸੀ। ਕਿਮ ਘਰ ਨਹੀਂ ਵੜਦੀ ਸੀ। ਇੱਕ ਬਾਰ ਆ ਕੇ, ਬੰਦਾ ਦੁਬਾਰਾ ਬੇਇੱਜ਼ਤੀ ਕਰਾਉਣ ਆਉਂਦਾ ਨਹੀਂ ਸੀ।

ਸੁੱਖੀ ਨੇ ਸੀਬੋ ਨੂੰ ਕਿਹਾ, " ਬੀਜੀ ਆਪਣੇ ਘਰ ਦੇ ਥੱਲੇ ਬੇਸਮਿੰਟ ਵਿੱਚ ਦੋ ਕਮਰੇ ਹਨ। ਬੌਬ ਆਪੇ ਉੱਪਰਲੇ ਕਮਰੇ ਵਿੱਚ ਸੌਂ ਜਾਇਆ ਕਰੇਗਾ। ਆਪਾਂ ਕਿਸੇ ਮਨ ਪਸੰਦ ਦੇ ਮੁੰਡੇ, ਕੁੜੀ ਨੂੰ ਨਾਲ ਰੱਖ ਲੈਂਦੇ ਹਾਂ। ਦੋ ਕੰਮ ਹੋ ਜਾਣਗੇ। ਪੈਸੇ ਆਉਣਗੇ, ਬੱਚਿਆਂ ਲਈ ਜੀਵਨ ਸਾਥੀ ਬਣਾਉਣ ਮੌਕਾ ਹੱਥ ਲੱਗ ਜਾਵੇਗਾ। " " ਅਜੇ ਤਾਂ ਤੂੰ ਆਪ ਬੱਚੀ ਹੈ। ਬਹੁਤੀ ਸਿਆਣਪ ਨਾਂ ਦਿਖਾਇਆ ਕਰ। ਕਿਸੇ ਹੋਰ ਜਵਾਨ ਮੁੰਡੇ, ਕੁੜੀ ਨੂੰ ਆਮੋਂ-ਸਹਮਣੇ ਲਵਲੀ ਸਵੀਟ ਰਹਿਣ ਨੂੰ ਦੇਵੇਗੀ। ਅਗਲੇ ਆਪ ਹੀ ਰੰਗ-ਰਲੀਆਂ ਮਨਾਉਣਗੇ। ਬੌਬ ਤੇ ਕਿਮ ਦਾ ਨੰਬਰ ਨਹੀਂ ਲੱਗਣ ਲੱਗਾ। ਐਸੀ ਸਲਾਹ ਕੋਲ ਹੀ ਰੱਖਿਆ ਕਰ। ਕਿਸੇ ਕੁੜੀ ਨੂੰ ਥੱਲੇ ਰੂਮ ਕਿਰਾਏ ਤੇ ਦਿੰਦੇ ਹਾਂ। ਨਾਲ ਵਾਲਾ ਕਮਰਾ ਬੌਬ ਦਾ ਹੈ। ਆਪੇ ਕੜੀ ਜੁੜ ਜਾਵੇਗੀ। ਕਿਮ ਲਈ ਮੁੰਡਾ ਉਸ ਦੇ ਨਾਲ ਵਾਲੇ ਰੂਮ ਵਿੱਚ ਰੱਖਦੇ ਹਾਂ। ਉਸ ਵਿੱਚ ਆਪਣੀ ਵੀ ਨਿਗਾ ਰਹੇਗੀ। ਜਦੋਂ ਹੀ ਗੱਲ ਬਣਦੀ ਦਿਸੀ। ਉਦੋਂ ਹੀ ਵਿਆਹ ਕਰਨ ਦੀ ਕਰਾਂਗੇ। " ਸੁੱਖੀ ਨੂੰ ਗੱਲ ਜਚ ਗਈ। ਕਈ ਐਸੇ ਮੁੰਡੇ, ਕੁੜੀਆਂ ਰੂਮ ਲੱਭਦੇ ਫਿਰਦੇ ਸਨ। ਕਈ ਹਰ ਹਾਲਤ ਵਿੱਚ ਪੂਰੇ ਘਰ ਤੇ ਕਬਜ਼ਾ ਕਰਨ ਨੂੰ ਫਿਰਦੇ ਸਨ। ਚਾਹੇ ਮਕਾਨ ਮਾਲਕ-ਮਾਲਕਣ ਬੁੱਢੇ ਹੀ ਫਿਟ ਆ ਜਾਣ। ਇੰਨਾ ਲਈ ਸਬ ਕਬੂਲ ਹੈ। ਇੱਕ ਮੁੰਡੇ ਰਮਨ ਤੇ ਕੁੜੀ ਨੀਨਾ ਨੂੰ ਪੂਰੀ ਤਰਾਂ ਸਮਝਾ ਕੇ, ਘਰ ਵਿੱਚ ਰੱਖ ਲਿਆ ਸੀ। ਸੁੱਖੀ ਨੇ ਦੱਸ ਦਿੱਤਾ ਸੀ. " ਸਾਡਾ ਅਸਲ ਮਕਸਦ ਬੌਬ ਤੇ ਕਿਮ ਦਾ ਵਿਆਹ ਕਰਨਾ ਹੈ। ਨੀਨਾ ਤੂੰ ਬੌਬ ਕੋਲੋਂ ਹੀ ਬੇਸਮਿੰਟ ਵਿੱਚ ਰਹਿਣਾ ਹੈ। "

ਵੱਡੀ ਰਾਤ ਕਿਸੇ ਪਾਰਟੀ ਤੋਂ ਆਈ ਸੀ। ਕਿਮ ਪੂਰੇ ਦਿਨ ਦੀ ਸੁੱਤੀ ਪਈ ਸੀ। ਜਦੋਂ ਉਹ ਕਮਰੇ ਵਿੱਚੋਂ ਆਈ, ਉਸ ਦੇ ਸੋਫ਼ੇ ਉੱਤੇ ਬੈਠਾ ਰਮਨ ਟੀਵੀ ਦੇਖ ਰਿਹਾ ਸੀ। ਕਿਮ ਨੇ ਕਿਹਾ, " ਤੁਹਾਡਾ ਨਾਮ ਕੀ ਹੈ? ਮੈਂ ਪਹਿਲਾਂ ਕਦੇ ਤੁਹਾਨੂੰ ਨਹੀਂ ਮਿਲੀ। " " ਮੇਰਾ ਨਾਮ ਰਮਨ ਹੈ। ਮੈਂ ਤੁਹਾਡੇ ਘਰ ਰਿੰਟ ਤੇ ਰਹਿਣ ਲਈ ਰੂਮ ਮੇਟ ਆਇਆ ਹਾਂ। ਕਮਰੇ ਵਿੱਚ ਮਨ ਨਹੀਂ ਲੱਗਦਾ ਸੀ। ਮੈਂ ਟੀਵੀ ਦੇਖਣ ਲੱਗ ਗਿਆ। ਟੀਵੀ, ਨਿਟ, ਸੋਫ਼ੇ, ਕਿਚਨ ਸ਼ੇਅਰ ਕਰਨੇ ਹੀ ਪੈਣੇ ਹਨ। " " ਰਮਨ ਇਹ ਮੇਰਾ ਸੋਫ਼ਾ ਹੈ। ਤੁਸੀਂ ਦੂਜੇ ਸੋਫ਼ੇ ਉੱਤੇ ਬੈਠ ਸਕਦੇ ਹੋ। " " ਉੱਥੇ ਤਾਂ ਤੁਹਾਡੀ ਮੰਮੀ ਬੈਠੀ ਗਈ ਹੈ। ਮੈਂ ਕਾਰ ਪਿੱਟ ਉੱਤੇ ਭੁੰਜੇ ਬੈਠ ਜਾਂਦਾ ਹਾਂ। " " ਰਮਨ ਭੁੰਜੇ ਨਹੀਂ ਬੈਠਣਾ। ਥੋੜ੍ਹਾ ਜਿਹਾ ਪਰੇ ਨੂੰ ਖਿਸਕ ਜਾ। ਮੈਂ ਇੱਥੇ ਹੀ ਬੈਠ ਜਾਂਦੀ ਹਾਂ। " ਕਿਮ ਤੇ ਰਮਨ ਨੂੰ ਇੱਕ ਸਾਥ ਬੈਠਿਆਂ ਦੇਖ ਕੇ, ਸੀਬੋ ਨੇ ਸੁੱਖੀ ਨੂੰ ਇਸ਼ਾਰਾ ਕੀਤਾ। ਸੁੱਖੀ ਸੀਬੋ ਕੋਲ ਚਲੀ ਗਈ। ਸੀਬੋ ਨੇ ਕਿਹਾ, " ਗੱਲ ਬਣ ਗਈ ਹੈ। ਦੋਨਾਂ ਨੂੰ ਇੱਕ ਪਲੇਟ ਵਿੱਚ ਰੋਟੀ ਖਾਣ ਲਈ ਦੇਂਦੇ। " " ਹਾਂ ਬੀਜੀ ਗੱਲ ਗੱਲ ਠੀਕ ਹੈ। ਟੀਵੀ ਇਕੱਠੇ ਦੇਖਣ ਲੱਗ ਗਏ ਹਨ। ਇਕੱਠੇ ਰੋਟੀ ਖਾਣਗੇ। ਆਪੇ ਹੌਲੀ-ਹੌਲੀ ਪਿਆਰ ਹੋ ਜਾਵੇਗਾ। "

ਬੌਬ ਰਾਤ ਨੂੰ ਚਾਰ ਕੁ ਦੋਸਤ ਮੁੰਡੇ, ਕੁੜੀਆਂ ਨਾਲ ਘਰ ਆਇਆ। ਉਹ ਸਾਰੇ ਬੇਸਮਿੰਟ ਵਿੱਚ ਪੌੜੀਆਂ ਉੱਤਰ ਗਏ। ਥੱਲੇ ਜਾ ਕੇ, ਖੱਪ ਪਾਉਣ ਲੱਗ ਗਏ ਸਨ। ਥੋੜ੍ਹੀ ਦੇਰ ਪਿੱਛੋਂ ਮਿਊਜ਼ਿਕ ਊਚ ਲੱਗਾ ਲਿਆ ਸੀ। ਸਾਰਿਆਂ ਦਾ ਨਸ਼ਾ ਖਾਧਾ-ਪੀਤਾ ਹੋਇਆ ਸੀ। ਰਾਤ ਦੇ ਗਿਆਰਾਂ ਵਜੇ ਨੀਨਾ ਆਪ ਦੇ ਕਮਰੇ ਵਿਚੋਂ ਬਾਹਰ ਆਈ। ਉਸ ਨੇ ਸਾਰਿਆਂ ਨੂੰ ਕਿਹਾ, " ਹੈਲੋ, ਕੀ ਹਾਲ ਹੈ? " ਪੰਜੇ ਉਸ ਨੂੰ ਦੇਖ ਕੇ ਹੈਰਾਨ ਰਹਿ ਗਏ। ਬੌਬੀ ਨੇ ਉਸ ਨੂੰ ਪੁੱਛਿਆ, " ਤੂੰ ਕੋਣ ਹੈ? ਇੱਥੇ ਮੇਰੀ ਬੇਸਮਿੰਟ ਵਿੱਚ ਕੀ ਕਰਦੀ ਹੈ? " " ਮੈਂ ਇਸ ਕਮਰੇ ਵਿੱਚ ਰਹਿਣ ਲਈ ਆਈ ਹਾਂ। ਮੇਰਾ ਸੌਣ ਦਾ ਸਮਾ ਹੋ ਗਿਆ। ਪਲੀਜ਼ ਹੋਰ ਸ਼ੋਰ ਨਾਂ ਪਾਵੇ। " " ਤੂੰ ਮੈਨੂੰ ਇੰਨੀ ਗੱਲ ਕਹਿਣ ਵਾਲੀ ਕੌਣ ਹੁੰਦੀ ਹੈ? ਮੈਨੂੰ ਤਾਂ ਕਦੇ ਮੇਰੇ ਡੈਡੀ ਨੇ ਇਹ ਨਹੀਂ  ਕਿਹਾ। " " ਜਿੱਥੇ ਰਹੀਏ, ਉਹੀ ਆਪਣਾ ਘਰ ਤੇ ਪਰਿਵਾਰ ਹੁੰਦਾ ਹੈ। ਮੈਂ ਤਾਂ ਕਮਰੇ ਦਾ 600 ਡਾਲਰ ਕਿਰਾਏ ਦੇ ਵੀ ਦਿੱਤੇ ਹਨ। ਕਮਰਾ ਮੈਂ ਆਰਾਮ ਕਰਨ ਨੂੰ ਲਿਆ ਹੈ। " " ਇਹ ਮੇਰਾ ਘਰ ਹੈ। ਤੂੰ ਇੱਥੇ ਨਹੀਂ ਰਹਿ ਸਕਦੀ। ਡੈਡ-ਮੰਮ ਇਹ ਇਥੇ ਨਹੀਂ ਰਹਿ ਸਕਦੀ। ਸੁੱਖੀ ਨੇ ਕਿਹਾ, " ਬੌਬ ਤੇਰਾ ਡੈਡੀ ਵੀ ਚੱਜ ਨਾਲ ਟੈਕਸੀ ਚਲਾਉਣ ਨਹੀਂ ਜਾਂਦਾ। ਘਰ ਵਿੱਚ ਉਸ ਨੇ ਪੈਸੇ ਕੀ ਦੇਣੇ ਹਨ? ਤੂੰ ਵੀ ਘਰ ਕੋਈ ਪੈਸਾ ਨਹੀਂ ਦਿੰਦਾ। ਇਸ ਬਾਰ ਨੀਨਾਂ ਨੇ ਕਿਰਾਇਆ ਦੇ ਦਿੱਤਾ ਹੈ। ਅਗਲੀ ਬਾਰ ਤੂੰ ਕਿਰਾਇਆ ਦੇਣਾ ਸ਼ੁਰੂ ਦੇਵੀ। ਇਹ ਹੋਰ ਜਗਾ ਲੱਭ ਲਵੇਗੀ। " " 600 ਡਾਲਰ ਤਾਂ ਮੈਂ ਨਹੀਂ ਦੇ ਸਕਦਾ। " " ਫਿਰ ਚੁੱਪ ਕਰ ਕੇ, ਆਪ ਦੇ ਰੂਮ ਵਿੱਚ ਜਾ ਕੇ ਸੌਂ ਜਾ। ਡਰਾਮਾਂ ਕਰਨ ਦੀ ਲੋੜ ਨਹੀਂ ਹੈ।  "

ਸਵੇਰੇ ਬੌਬ ਨੇ ਦੰਦਾਂ ਨੂੰ ਬਰਸ਼ ਕਰਨਾਂ ਸੀ। ਨੀਨਾ ਬਾਥਰੂਮ ਵਿੱਚ ਨਹਾਉਣ ਲੱਗੀ ਹੋਈ ਸੀ। ਦਰਵਾਜ਼ੇ ਦਾ ਲੋਕ ਚੰਗੀ ਤਰਾਂ ਲੱਗਿਆ ਨਹੀਂ ਸੀ। ਬੌਬ ਨੇ ਧੱਕਾ ਮਾਰਿਆ, ਦਰ ਖੁੱਲ ਗਿਆ। ਬੌਬ ਨੇ ਨੀਨਾਂ ਨੂੰ ਨਹਾਉਂਦੀ ਨੂੰ ਦੇਖ ਲਿਆ ਸੀ। ਅੱਖਾਂ ਮੀਚ ਕੇ ਉਸ ਨੇ ਕਿਹਾ, " ਮੈਂ ਕੁੱਝ ਨਹੀਂ ਦੇਖਿਆ। ਤੂੰ ਤੌਲੀਆਂ ਲਪੇਟ ਕੇ, ਮੇਰੇ ਬਾਥਰੂਮ ਵਿੱਚੋਂ ਬਾਹਰ ਹੋ ਜਾ। " " ਜੇ ਤੂੰ ਦੇਖਿਆ ਨਹੀਂ, ਤੈਨੂੰ ਕਿਵੇਂ ਪਤਾ ਮੈਨੂੰ ਤੌਲੀਆਂ ਲਪੇਟਣ ਦੀ ਲੋੜ ਹੈ? ਇੰਨਾ ਵੀ ਪਤਾ ਨਹੀਂ, ਡੋਰ ਨੌਕ ਕਰੀਦਾ ਹੈ। " ਨੀਨਾਂ ਚਾਹ ਬਣਾਉਣ ਲੱਗ ਗਈ। ਬੌਬ ਦਾ ਧਿਆਨ ਨੀਨਾਂ ਵੱਲ ਸੀ। ਉਹ ਨੀਨਾਂ ਨਾਲ ਗੱਲਾਂ ਕਰਨੀਆਂ ਚਹੁੰਦਾ ਸੀ। ਉਹ ਵੀ ਕਿਚਨ ਵਿੱਚ ਆ ਗਿਆ। ਬੌਬ ਨੇ ਕਿਹਾ, " ਕੀ ਮੈਨੂੰ ਚਾਹ ਮਿਲ ਸਕਦੀ ਹੈ?" " ਰਾਤ ਤਾਂ ਮੈਨੂੰ ਘਰੋਂ ਕੱਢਦਾ ਸੀ। ਕੀ ਹੁਣ ਸੱਚੀਂ ਮੇਰੀ ਬਣੀ ਚਾਹ ਪੀਣੀ ਚਾਹੁੰਦਾ ਹੈ?" ਨੀਨਾਂ ਨੇ ਬੌਬ ਮੂਹਰੇ ਚਾਹ ਰੱਖ ਦਿੱਤੀ। ਬੌਬ ਨੇ ਕਿਹਾ, " ਰਾਤ ਹਨੇਰੇ ਵਿੱਚ ਪਤਾ ਹੀ ਨਹੀਂ ਲੱਗਾ ਸੀ। ਤੂੰ ਇੰਨੀ ਸੋਹਣੀ ਹੈ। ਹੁਣ ਪਤਾ ਲੱਗ ਗਿਆ ਹੈ। ਤੂੰ ਪੂਰੀ ਉਮਰ ਚਾਹੇ ਤਾਂ ਇੱਥੇ ਰਹਿ ਸਕਦੀ ਹੈ। "

ਸੀਬੋ ਤੇ ਸੁੱਖੀ ਦੋਨਾਂ ਦੀਆਂ ਗੱਲਾਂ ਸੁਣ ਰਹੀਆਂ ਸਨ। ਕਿਮ ਨੇ ਦੇਖ ਲਿਆ ਸੀ। ਉਸ ਨੇ ਕਿਹਾ, " ਮੰਮੀ ਤੁਸੀਂ ਇਥੇ ਕੀ ਕਰ ਰਹੀਆਂ ਹੋ? ਕੀ ਬੌਬ ਅਜੇ ਤੱਕ ਸੁੱਤਾ ਹੀ ਪਿਆ ਹੈ?" ਕਿਮ ਬੇਸਮਿੰਟ ਵਿੱਚ ਚਲੀ ਗਈ। ਬੌਬ ਨੇ ਕਿਹਾ, " ਕਿਮ ਇਹ ਮੇਰੀ ਰੂਮ ਮੇਟ ਨੀਨਾਂ ਹੈ। ਤੂੰ ਵੀ ਇਸ ਦੇ ਹੱਥਾਂ ਦੀ ਬੱਣੀ ਚਾਹ ਪੀ ਕੇ ਦੇਖ਼। ਬਹੁਤ ਸੁਆਦ ਹੈ। " " ਬੌਬ ਤੂੰ ਤਾਂ ਕਦੇ ਚਾਹ ਨਹੀਂ ਪੀਤੀ ਸੀ। ਤੂੰ ਹੁਣੇ ਹੀ ਇਸ ਦਾ ਗੁਲਾਮ ਬੱਣ ਗਿਆ ਹੈਂ। ਇਹ ਰੂਮ ਮੇਟ ਨਹੀਂ, ਵੱਡੀ ਮੰਮੀ ਦਾ ਜਾਲ ਬੁਣਿਆ ਹੋਇਆ ਹੈ। ਜਿਸ ਵਿੱਚ ਆਪਾਂ ਦੋਨੇਂ ਫਸ ਗਏ ਹਾਂ। ਆਜਾ ਤੈਨੂੰ ਦਿਖਾਵਾਂ। ਮੰਮੀ ਹੁਣਾਂ ਨੇ, ਮੇਰਾ ਵੀ ਰੂਮਏਟ ਰਮਨ ਬੱਣਾਂਇਆ ਹੈ। " ਸੁੱਖੀ ਨੇ ਕਿਹਾ, " ਮੈਂ ਤੇ ਬੀਜੀ ਨੇ ਤਾਂ ਅਮਦਨ ਦਾ ਸਾਧਨ ਲੱਭਿਆ ਸੀ। ਜੇ ਬਹੂ, ਜਮਾਈ ਬੱਣ ਜਾਣ। ਕੋਈ ਘਾਟੇ ਦਾ ਸੌਦਾ ਨਹੀਂ ਹੈ। " ਸੀਬੋ ਨੇ ਕਿਹਾ, " ਮੈਨੂੰ ਤਾਂ ਜਮਾਈ ਰਮਨ ਤੇ ਬਹੂ ਨੀਨਾਂ ਬਹੁਤ ਪਸੰਦ ਹੈ। ਵਿਆਹ ਲਈ ਹਾਮੀ ਭਰ ਦੇਵੋ। ਤੁਹਾਡੀ ਵੀ ਇਹੀ ਮਰਜ਼ੀ ਹੈ।" 

ਭਾਗ 47 ਬਦਲਦੇ ਰਿਸ਼ਤੇ 

ਮਨ ਤੇ ਸਹਿਤ ਤੰਦਰੁਸਤ ਰੱਖਣ ਲਈ ਖ਼ੁਸ਼ ਰਹਿਣਾ ਸਿੱਖਣਾ ਚਾਹੀਦਾ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਜੋ ਲੋਕ ਕੰਮ ਕਰਦੇ ਹਨ। ਉਹ ਸਹਿਤ ਮੰਦ ਰਹਿੰਦੇ ਹਨ। ਥੱਕ ਕੇ ਭੁੱਖ ਲੱਗਦੀ ਹੈ। ਨੀਂਦ ਠੀਕ ਆਉਂਦੀ ਹੈ। ਸਹਿਤ ਤੰਦਰੁਸਤ ਰਹਿੰਦੀ ਹੈ। ਜਿੰਮ, ਕਸਰਤ, ਜੋਗਾ-ਸਟਰਿਚ ਕਰਨ ਨਾਲ ਹੱਡੀਆਂ ਤੇ ਮਸਲਜ਼ ਖੁੱਲਦੇ ਹਨ। ਜਿੰਨੀ ਵੀ ਸਰੀਰ ਦੀ ਹਿਲਜੁਲ, ਵਰਜਸ਼ ਕਰਾਂਗੇ। ਸਰੀਰ ਉੱਨੀ ਵੱਧ ਤਾਕਤ ਭਰੇਗੀ। ਕਸਰਤ, ਜੋਗਾ-ਸਟਰਿਚ ਕਰਨ ਨਾਲ ਸਰੀਰ ਲਚਕੀਲਾ ਬਣਦਾ ਹੈ। ਮਾੜੀ-ਮੋਟੀ ਮਚਕੋੜ ਨਾਲ ਹੱਡਾਂ ਨੂੰ ਕੁੱਝ ਨਹੀਂ ਹੁੰਦਾ। ਵੱਡੇ-ਵੱਡੇ ਸਾਹ ਲੈਣ ਨਾਲ ਨਾਲੀਆਂ ਖੁੱਲ੍ਹਦੀਆਂ ਹਨ। ਖ਼ੂਨ ਤੇ ਹੋਰ ਸਾਰਾ ਸਰਕਲ ਚੰਗੀ ਤਰਾਂ ਕੰਮ ਕਰਨ ਲੱਗ ਜਾਂਦਾ ਹੈ।

ਮੁਫ਼ਤ ਵਿੱਚ ਕਈ ਕਸਰਤ ਹੋ ਜਾਂਦੀਆਂ ਹਨ। ਹੱਥਾਂ, ਪੈਰਾਂ, ਬਾਂਹਾਂ ਤੇ ਪਿੱਠ ਨਾਲ ਥੋੜ੍ਹਾ ਜਿਹਾ ਕੰਧ ਨੂੰ ਧੱਕਾ ਮਾਰਨ ਨਾਲ ਹੱਡੀਆਂ ਨੂੰ ਖਿੱਚ ਪੈਂਦੀ ਹੈ। ਜਿਸ ਨਾਲ ਹੱਡੀਆਂ ਸਿੱਧੀਆਂ ਤੇ ਮਜ਼ਬੂਤ ਹੁੰਦੀਆਂ ਹਨ। ਇਸੇ ਲਈ ਦਰਦਾਂ ਵਾਲੇ ਮਰੀਜ਼ ਨੂੰ ਡਾਕਟਰ, ਧਰਤੀ ਜਾਂ ਲੱਕੜੀ ਦੇ ਬੈੱਡ ਤੇ ਪੈਣ ਦੀ ਰਾਏ ਦਿੰਦੇ ਹਨ। ਸੀਬੋ ਵੀ ਘਰ ਵਿੱਚ ਕਸਰਤ ਕਰਨ ਲੱਗ ਗਈ ਸੀ। ਕੈਨੇਡਾ ਵਿੱਚ ਗੌਰਮਿੰਟ ਵੱਲੋਂ ਸੀਨੀਅਰ ਸਿਟੀਜ਼ਨ ਨੂੰ ਡਾਕਟਰ ਤੋਂ ਲਿਖਾਈ ਦਵਾਈ ਮੁਫ਼ਤ ਮਿਲਦੀ ਹੈ। ਸੀਬੋ ਦੇ ਡਾਕਟਰ ਨੇ ਕਸਰਤ ਕਰਨ ਵਾਲੀਆਂ ਕਈ ਚੀਜ਼ਾਂ ਤੇ ਫੜ ਕੇ ਤੁਰਨ ਵਾਲਾ ਵਾਕਰ ਲਿਖ ਦਿੱਤਾ ਸੀ। ਸੀਬੋ ਰੱਬੜ ਦੀ ਲਚਕੀਲੀ ਪੱਟੀ ਫੜ ਕੇ, ਦੋਨੇਂ ਹੱਥਾਂ ਨਾਲ ਤੇ ਪੈਰਾਂ ਵਿੱਚ ਫਸਾ ਕੇ, ਦਿਨ ਵਿੱਚ ਕਈ ਬਾਰ ਖਿੱਚਦੀ ਸੀ। ਵਾਕਰ ਨਾਲ ਘਰ ਦੇ ਅੰਦਰ ਬਾਹਰ ਵੀ ਤੁਰਨ ਲੱਗ ਗਈ ਸੀ।

ਬੁੱਢਿਆਂ ਦੀ ਪੋਤਿਆਂ-ਪੋਤੀਆਂ ਜਵਾਨ ਹੋ ਰਹੇ ਬੱਚਿਆਂ ਨਾਲ ਵੱਧ ਬਣਦੀ ਹੈ। ਉਨ੍ਹਾਂ ਵਿਚੋਂ ਉਹ ਆਪਣੇ-ਆਪ  ਤੇ ਆਪ ਦੇ ਧੀ-ਪੁੱਤਰਾਂ ਨੂੰ ਦੇਖਦੇ ਹਨ। ਉਹੋ-ਜਿਹੇ ਬਣਨ ਦੇ ਫੁਰਨੇ-ਫੁਰਦੇ ਹਨ। ਰਮਨ ਤੇ ਨੀਨਾਂ ਨੂੰ ਕਸਰਤ, ਜੋਗਾ-ਸਟਰਿਚ ਕਰਦਿਆਂ ਸੀਬੋ, ਸੁੱਖੀ ਤੇ ਗੈਰੀ ਦੇਖਦੇ ਰਹਿੰਦੇ ਸੀ। ਉਹ ਵੀ ਕਸਰਤ, ਜੋਗਾ-ਸਟਰਿਚ ਕਰਨ ਲੱਗ ਗਏ ਸਨ। ਬੱਚਿਆਂ ਦੀ ਰੀਸ ਨਾਲ ਉਵੇਂ ਕਰਦੇ ਸੀ। ਫਿਰ ਆਦਤ ਬਣ ਗਈ ਸੀ। ਸੀਬੋ ਦੇ ਸਰੀਰ ਦੇ ਤਕੜੇ ਤੰਦਰੁਸਤ ਹੋਣ ਦਾ ਇਹ ਵੀ ਕਾਰਨ ਸੀ। ਕਿਮ ਤੇ ਬੌਬ ਵਿਆਹ ਕਰਾਉਣ ਨੂੰ ਮੰਨ ਗਏ ਸਨ। ਜੈਸਾ ਘਰ ਦਾ ਮਾਹੌਲ ਹੁੰਦਾ ਹੈ। ਵੈਸਾ ਹੀ ਪਰਿਵਾਰ ਦੀ ਸਹਿਤ ਉੱਤੇ ਅਸਰ ਹੁੰਦਾ ਹੈ। ਮਨ ਤੇ ਸਹਿਤ ਤੰਦਰੁਸਤ ਰੱਖਣ ਲਈ ਖ਼ੁਸ਼ ਰਹਿਣਾ ਸਿੱਖਣਾ ਚਾਹੀਦਾ ਹੈ। ਸੁੱਖ ਤੇ ਖ਼ੁਸ਼ੀਆਂ ਆਪਣੇ-ਆਪ ਵਿਚੋਂ ਲੱਭਣੇ ਹਨ। ਆਪਣੇ ਆਪ ਵਿੱਚ ਬੰਦਾ ਮਸਤ ਹੁੰਦਾ ਹੈ। ਜਿੰਨੇ ਲੋਕ ਦੁਆਲੇ ਹੋਣਗੇ। ਉਨੀਆਂ ਉਲਝਣਾਂ, ਦੁੱਖ, ਕਲੇਸ਼ ਵਧਦੇ ਜਾਂਦੇ ਹਨ। ਦੁੱਖ, ਕਲੇਸ਼ ਭੁਲਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। 

 

 

Comments

Popular Posts