ਭਾਗ 9 ਪੈਸਾ ਉਸੇ ਕੋਲ ਹੁੰਦਾ ਹੈ, ਜੋ ਪੈਸੇ ਦੀ ਇੱਜ਼ਤ ਕਰਦੇ ਹਨ

ਬੁੱਝੋ ਮਨ ਵਿੱਚ ਕੀ?

ਪੈਸਾ ਉਸੇ ਕੋਲ ਹੁੰਦਾ ਹੈ, ਜੋ ਪੈਸੇ ਦੀ ਇੱਜ਼ਤ ਕਰਦੇ ਹਨ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com





ਜ਼ਿੰਦਗੀ ਵਿੱਚ ਦੋ ਰਸਤੇ ਹਨ। ਇੱਕ ਅਰਾਮ ਦੀ ਜ਼ਿੰਦਗੀ ਹੈ। ਦੂਜਾ ਮਿਹਨਤ ਦਾ ਦਰਦ ਤੇ ਦੁੱਖਾ ਦਾ ਰਸਤਾ ਹੈ। ਜੋ ਲੋਕ ਜਵਾਨੀ ਵਿੱਚ ਮਿਹਨਤ ਦਾ ਦਰਦ ਤੇ ਦੁੱਖਾ ਦੀ ਜਿ਼ੰਦਗੀ ਭੋਗਦੇ ਹਨ। ਉਹ ਬੁਢਾਪੇ ਲਈ ਬਚਤ ਕਰ ਕੇ ਅਰਾਮ ਭੋਗਦੇ ਹਨ। ਜੋ ਲੋਕ ਜਵਾਨੀ ਵਿੱਚ ਅਵਾਰਾ ਗਰਦੀ, ਐਸ਼ ਕਰਦੇ ਹਨ। ਬੁਢਾਪੇ ਲਈ ਉਨ੍ਹਾ ਕੋਲ ਕੱਖ ਨਹੀਂ ਹੁੰਦਾ। ਉਹ ਦੁੱਖੀ ਹੁੰਦੇ ਹਨ। ਲੋਕ ਪੈਸੇ ਵਾਲੇ ਦੀ ਇੱਜ਼ਤ ਕਰਦੇ ਹਨ। ਪੈਸਾ ਉਸੇ ਕੋਲ ਹੁੰਦਾ ਹੈ, ਜੋ ਪੈਸੇ ਦੀ ਇੱਜ਼ਤ ਕਰਦੇ ਹਨ। ਗਰੀਬ ਦਾ ਕੋਈ ਯਾਰ ਨਹੀਂ ਹੁੰਦਾ। ਹਰ ਬੰਦਾ ਸੁਦਾਮੇ ਦਾ ਯਾਰ ਕ੍ਰਿਸ਼ਨ ਨਹੀਂ ਹੁੰਦਾ।

ਕੀ ਕਦੇ ਸੋਚਿਆ ਹੈ? ਮੇਰੀ ਕਮਾਈ ਕਿੰਨੀ ਹੈ? ਜੇਬ ਵਿੱਚ ਕੈਸ਼ ਕਿੰਨਾ ਹੈ? ਖ਼ਰਚੇ ਕਿੰਨੇ ਹਨ? ਕਿਹੜੇ ਫ਼ਜ਼ੂਲ ਖ਼ਰਚੇ ਹਨ? ਕਿਹੜੇ ਲੋਕਾਂ ਦੇ ਵਿਆਹਾਂ, ਪਾਰਟੀਆਂ ਦੇ ਪ੍ਰੋਗਰਾਮਾਂ ਵਿਚ ਜ਼ਰੂਰੀ ਜਾਣਾ ਹੀ ਜਾਣਾ ਪੈਣਾ ਹੈ? ਕਿਹੜੇ ਲੋਕਾਂ ਨੂੰ ਪੈਸੇ ਲਿਫ਼ਾਫ਼ਿਆਂ ਵਿੱਚ ਪਾ ਕੇ ਦੇਣੇ ਹਨ? ਲੋਕਾਂ ਨੂੰ ਵਿਆਹਾਂ, ਪਾਰਟੀਆਂ ਨੂੰ ਲਿਫ਼ਾਫ਼ਿਆਂ ਵਿੱਚ ਪੈਸੇ ਪਾ ਕੇ ਕਿਉਂ ਦੇਣੇ ਹਨ? ਕੀ ਲੋਕਾਂ ਕੋਲ ਕੋਈ ਕਮੀ ਪੇਸ਼ੀ ਹੈ? ਕਿਹੜੇ ਲੋਕਾਂ ਤੋਂ ਬਗੈਰ ਸਰ ਸਕਦਾ ਹੈ? ਜੋ ਅੱਜ ਤੱਕ ਲੋਕ ਦਿਖਾਵਾ ਕੀਤਾ, ਉਸ ਵਿੱਚੋਂ ਕੀ-ਕੀ ਹਾਸਲ ਹੋਇਆ ਹੈ? ਕੀ ਲੋਕਾਂ ਨੇ ਸ਼ਾਬਾਸ਼ੇ ਦਿੱਤੀ ਹੈ? ਐਸੇ ਚੋਚਲਿਆਂ ਦਾ ਕੀ ਫ਼ਾਇਦਾ ਹੈ? ਜੋ ਵੀ ਪੂਰੇ ਦਿਨ ਵਿੱਚ ਕਰਦੇ ਹਾਂ। ਉਸ ਬਾਰੇ ਫਿਰ ਤੋਂ ਬਿਚਾਰ ਕਰਨੀ ਹੈ। ਕੀ ਇਹ ਸਬ ਕੁੱਝ ਕਰਨ ਤੋਂ ਬਗੈਰ ਹੀ ਮਨ ਨੂੰ ਸ਼ਾਂਤ ਰੱਖਿਆ ਜਾ ਸਕਦਾ ਸੀ? ਬੰਦਾ ਜ਼ਿੰਦਗੀ ਵਿੱਚ ਲੋਕਾਂ ਖ਼ਾਤਰ ਹੀ ਇੰਨਾ ਭੱਜਦਾ ਹੈ। ਕਦੇ ਲੋਕ ਬੰਦੇ ਦੇ ਪਿੱਛੇ ਕਦੇ ਮੂਹਰੇ ਹੁੰਦੇ ਹਨ। ਬੰਦਾ ਭੱਜ ਨੱਠ ਵਿੱਚ ਹਫ ਜਾਂਦਾ ਹੈ। ਪਾਗਲ ਹੋ ਜਾਂਦਾ ਹੈ। ਫਿਰ ਵੀ ਸ਼ੋਭਾ ਨਹੀਂ ਮਿਲਦੀ। ਲੋਕ ਦੁਮੂੰਹੇ ਹਨ। ਕਈ ਐਸੇ ਢੰਗ ਮਾਰਦੇ ਹਨ। ਆਪ ਦੇ ਜਾਣੀ ਦੂਜੇ ਨੂੰ ਉੱਠਣ ਜੋਗਾ ਨਹੀਂ ਛੱਡਦੇ। ਜਿੰਨੇ ਵੱਧ ਲੋਕਾਂ ਨਾਲ ਮਿਲ ਵਰਤਣ ਹੋਵੇਗਾ। ਉੱਨੇ ਹੀ ਜਾਨ ਨੂੰ ਸਿਆਪੇ ਪੈਣਗੇ। ਲੋਕਾਂ ਨੂੰ ਖ਼ੁਸ਼ ਨਹੀਂ ਕਰ ਸਕਦੇ। ਲੋਕਾਂ ਨੂੰ ਖ਼ੁਸ਼ ਕਰਨ ਦੇ ਚੱਕਰ ਵਿੱਚ ਆਪ ਦੀ ਜ਼ਿੰਦਗੀ ਨੂੰ ਖ਼ਰਾਬ ਨਾਂ ਕਰੀਏ। ਇੰਨਾ ਕੁੱਝ ਕਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਬੰਦਾ ਲੋਕਾਂ ਨੂੰ ਕਦੇ ਹੱਸ ਕੇ, ਕਦੇ ਰੋ ਕੇ ਦਿਖਾਉਂਦਾ ਹੈ। ਲੋਕਾਂ ਦੇ ਹੱਥਾ ਦੀ ਕਾਠ ਪੁਤਲੀ ਬੰਦਾ ਬਣਿਆ ਰਹਿੰਦਾ ਹੈ। ਬੰਦਾ ਆਪ ਦੇ ਲਈ ਕੁੱਝ ਵੀ ਨਹੀਂ ਕਰਦਾ। ਕਈ ਤਾਂ ਚੱਜ ਨਾਲ ਨਹਾਉਂਦੇ ਨਹੀਂ ਹਨ। ਵਾਲ ਵੀ ਸਵੇਰੇ ਉੱਠ ਕੇ ਨਹੀਂ ਵਾਹੁਦੇ। ਆਪ ਦੇ ਲਈ ਭੋਜਨ ਖਾਣ ਲਈ ਸਮਾਂ ਨਹੀਂ ਮਿਲਦਾ। ਕਈ ਆਪਦ ਦੇ ਮੂੰਹ ਵਿੱਚੋਂ ਕੱਢ ਕੇ ਮੂਹਰਲੇ ਨੂੰ ਦਿੰਦੇ ਹਨ। ਘਰ ਤੋਂ ਬਾਹਰ ਬੰਦਾ ਸਬ ਪਾਸੇ ਲੋਕ ਦਿਖਾਵਾ ਕਰਨ ਵਿੱਚ ਹੀ ਸਮਾਂ ਖ਼ਰਾਬ ਕਰੀ ਜਾਂਦਾ ਹੈ। ਘਰ ਵਿੱਚ ਖ਼ਾਸ ਕਰ ਕੇ ਔਰਤਾਂ ਪਤੀ, ਬੱਚਿਆ ਤੇ ਬਜ਼ੁਰਗਾ ਦੇ ਕੰਮਾਂ ਵਿੱਚ ਲੱਗੀਆਂ ਰਹਿੰਦੀਆਂ ਹਨ। ਗ਼ੁਲਾਮੀ ਤੇ ਖਹਿੜਾ ਨਹੀਂ ਛੁੱਟਦਾ। ਜਾਨ ਮੁੱਕ ਜਾਂਦੀ ਹੈ। ਬੰਦੇ ਦੀ ਜੂਨ ਆਜ਼ਾਦੀ ਹਾਸਲ ਕਰਨ ਲਈ ਹੈ। ਇਹ ਸਬ ਜ਼ੰਜੀਰਾਂ ਤੋੜ ਕੇ ਆ ਦੀ ਜੂਨ ਸੁਧਾਰਨੀ ਹੈ। ਲੋਕਾਂ ਨੇ ਲੁੱਟਣਾ ਹੀ ਹੈ। ਕਿਸੇ ਨੇ ਸਾਥ ਨਹੀਂ ਦੇਣਾ। ਅੰਤ ਬਾਰ ਆਪ ਦੇ ਜੀਅ ਤੇ ਬਣਨੀ ਹੈ। ਧੋਖੇ ਠੱਗੀਆਂ ਕਰ ਕੇ ਵੀ ਪਛਤਾਵਾ ਹੀ ਹੋਣਾ ਹੈ।

ਪੈਸੇ ਦਾ ਹਿਸਾਬ ਰੱਖਣਾ ਹੈ। ਜਿੰਨੇ ਪੈਸੇ ਕਮਾਉਂਦੇ ਹਾਂ। ਬੱਚਤ ਕਰਨੀ ਹੈ। ਪੈਸਾ ਉਸੇ ਕੋਲ ਹੁੰਦਾ ਹੈ, ਜੋ ਪੈਸੇ ਦੀ ਇੱਜ਼ਤ ਕਰਦੇ ਹਨ। ਮਹੀਨੇ ਦੇ ਦੋ, ਚਾਰ ਸੋ ਬਚਾਉਣੇ ਹਨ। ਪਤਾ ਨਹੀਂ ਕਿਥੇ ਕੰਮ ਆ ਜਾਣ। ਉਸ ਵਿਚੋਂ ਵੀ ਮਾੜੇ, ਚੰਗੇ ਸਮੇਂ ਲਈ ਬੱਚਤ ਕਰਨੀ ਹੈ। ਬੁਰੇ ਜਾਂ ਕਿਸੇ ਵੀ ਲੋੜੀਂਦੇ ਸਮੇਂ ਲਈ ਪੈਸਾ ਬਚਾਉਣਾ ਚਾਹੀਦਾ ਹੈ। ਪੈਸਾ ਨੂੰ ਵਰਤਣਾ ਵੀ ਹੈ। ਪੈਸਾ ਹੁੰਦੇ ਹੋਏ। ਮਰੂ-ਮਰੂ ਨਹੀਂ ਕਰਨਾ। ਪੈਸਾ ਖ਼ਰਾਬ ਵੀ ਨਹੀਂ ਕਰਨਾ। 100 ਵਿਚੋਂ 20 ਬਚਾਉਣੇ ਹਨ। ਕਿਸੇ ਭੁੱਖੇ ਨੂੰ ਖਾਣਾ, ਕੱਪੜਾ, ਬਿਸਤਰਾ, ਛੱਤ, ਦਵਾਈ ਲਈ ਪੈਸੇ ਵੀ ਦੇਣੇ ਹਨ। ਬੁਢਾਪੇ ਲਈ ਪੈਸੇ ਬਚਾਉਣੇ ਹਨ। ਜਦੋਂ ਅੰਗ ਕੰਮ ਨਹੀਂ ਕਰਨਗੇ। ਕਿਸੇ ਨੇ ਨੇੜੇ ਨਹੀਂ ਲੱਗਣਾ। ਪਤਾ ਨਹੀਂ ਬੁਢਾਪਾ ਕੈਸਾ ਆਉਣਾ ਹੈ? ਲੱਤਾਂ, ਬਾਂਹਾਂ ਚੱਲਣਗੀਆਂ ਹਾਂ ਨਹੀਂ? ਕਿਸੇ ਦਾ ਸਹਾਰਾ ਲੋਚਨ ਦੀ ਲੋੜ ਮਹਿਸੂਸ ਨਹੀਂ ਕਰਨੀ ਚਾਹੀਦੀ। ਕੋਈ ਕਿਸੇ ਨੂੰ ਸਹਾਰਾ ਨਹੀਂ ਦਿੰਦਾ। ਆਪ ਕਿੰਨਿਆਂ ਕੁ ਦੇ ਆਸਰਾ ਬਣੇ ਹਾਂ। ਜੋ ਬੀਜਿਆ ਹੈ। ਉਹੀ ਵੱਡਣਾ ਪੈਣਾ ਹੈ। ਕਈਆਂ ਨੇ ਤਾਂ ਆਪ ਦੇ ਮਾਪੇਂ ਵੀ ਨਹੀਂ ਸੰਭਾਲੇ। ਜੇ ਇੱਕ ਪੁੱਤਰ ਹੈ। ਉਹ ਤਾਂ ਸ਼ਰਮੋਂ ਸ਼ਰਮੀ ਮਾਪਿਆਂ ਨੂੰ ਸੰਭਾਲ ਲੈਂਦਾ ਹੈ। ਜਿਸ ਦੇ ਵੱਧ ਪੁੱਤਰ ਹਨ। ਸਾਂਝੇ ਬਾਬੇ ਨੂੰ ਕੋਈ ਨਹੀਂ ਪਿੱਟਦਾ।

ਪੈਸੇ ਦੀ ਕਦਰ ਕਰਨੀ ਹੈ। ਬਜਟ ਵਿੱਚ ਰਹਿਣਾ ਹੈ। ਜੋ ਪੈਸੇ ਕਮਾਉਂਦੇ ਹਾਂ। ਪੈਸੇ ਦੀ ਸੰਭਾਲ ਵੀ ਕਰਨੀ ਹੈ। ਇੱਕ ਪਰਿਵਾਰ ਛੁੱਟੀਆਂ ਮਨਾਉਣ ਜਾਣ ਲਈ ਪਹਿਲਾਂ ਬੱਚਤ ਕਰਦਾ ਹੈ। ਸਾਰੇ ਘਰ ਦੇ ਮੈਂਬਰਾਂ ਵਿੱਚ ਉਤਸ਼ਾਹ ਹੁੰਦਾ ਹੈ। ਹਰ ਕੋਈ ਆਪੋ-ਆਪਣਾ ਹਿੱਸਾ ਪਾਉਂਦਾ ਹੈ। ਹੌਲੀਡੇ ਦਾ ਮਜ਼ਾ ਵੀ ਆਉਂਦਾ ਹੈ। ਕਈ ਐਸੇ ਵੀ ਹੁੰਦੇ ਹਨ। ਕਿਤੇ ਘੁੰਮਣ ਜਾਣਾ ਹੁੰਦਾ ਹੈ। ਜਾਂ ਕੋਈ ਹੋਰ ਲੋੜ ਪੈਂਦੀ ਹੈ। ਲੋਕਾਂ ਤੋਂ ਪੈਸੇ ਮੰਗਦੇ ਹਨ। ਮਾਸਟਰ ਕਾਡ ਵਰਤਦੇ ਹਨ। ਛੁੱਟੀਆਂ ਮਨਾਉਣ ਲਈ ਵੀ ਕਰਜ਼ਾ ਲੈਂਦੇ ਹਨ। ਛੁੱਟੀਆਂ, ਬਰੇਕ ਤਾਂ ਮਨ ਦੀ ਸ਼ਾਂਤੀ ਲਈ ਹੁੰਦੇ ਹਨ। ਉਦੋਂ ਵੀ ਧਿਆਨ ਕਰਜ਼ੇ ਵੱਲ ਹੁੰਦਾ ਹੈ। ਖ਼ੁਸ਼ੀ ਚਿਹਰੇ ;ਤੇ ਕੀ ਹੋਣੀ ਹੈ? ਇੱਕ ਐਸਾ ਪਰਿਵਾਰ ਹੈ। ਜੋ ਹਰ ਕਿਸੇ ਦੇ ਸੱਦੇ 'ਤੇ ਸਬ ਤੋਂ ਮੂਹਰੇ ਹੁੰਦੇ ਹਨ। ਹਰ ਸਾਲ ਇੰਡੀਆ ਵੀ ਜਾਂਦੇ ਹਨ। ਉਨ੍ਹਾਂ ਸਿਰ 50,000 ਡਾਲਰ ਦਾ ਕਰਜ਼ਾ ਹੈ। ਲੋਕਾਂ ਦਾ ਵੀ ਪੈਸੇ ਦੇਣੇ ਹੈ। ਘਰ ਤੇ ਕਾਰਾਂ ਤੇ ਵੀ ਕਰਜ਼ਾ ਲਿਆ ਹੋਇਆ ਹੈ। ਕਰਜ਼ਾ ਲੈਣਾ ਕੋਈ ਮਾੜੀ ਗੱਲ ਨਹੀਂ ਹੈ। ਕਰਜ਼ਾ ਸਸਤੇ ਵਿੱਚ ਲਈਏ। ਬੰਦਾ ਕਰਜ਼ਾ ਮੋੜਨ ਦੇ ਚੱਕਰ ਵਿੱਚ ਕਮਾਈ ਵੀ ਕਰਦਾ ਰਹੇ। ਜਾਗਰਿਤ ਰਹੇ। ਕਰਜ਼ਾ ਸਸਤੇ ਵਿੱਚ ਲਈਏ। ਉਸ ਔਰਤ ਨੇ, ਕੋਈ ਵੀ ਪਾਰਟੀ 'ਤੇ ਸੱਦ ਲਵੇ। ਉਸ ਔਰਤ ਨੇ ਨਵਾਂ ਸੂਟ ਖ਼ਰੀਦ ਕੇ ਪਾਉਣਾ ਹੁੰਦਾ ਹੈ। ਜਦ ਤੱਕ ਆਪ ਦੇ ਬੱਚਿਆ ਦੇ ਵਿਆਹ ਕਰਨੇ ਹਨ। ਉਦੋਂ ਤੱਕ ਕੀ ਹੋਵੇਗਾ? ਐਸੇ ਲੋਕ ਸਟਰਿਸ ਵਿੱਚ ਪਾਗਲ ਹੋ ਜਾਂਦੇ ਹਨ। ਕੈਂਸਰ, ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ, ਦਰਦਾਂ ਚਿੰਤਾ ਦਾ ਕਾਰਨ ਹੈ।

ਲੋਕ ਅਫ਼ਵਾਹਾਂ ਉਡਾਉਂਦੇ ਰਹਿੰਦੇ ਹਨ। ਆਸਾ ਵਾਦੀ ਬਣਨਾ ਹੈ। ਇਸ ਨਾਲ ਹਾਥੀ ਨੂੰ ਕੁੱਝ ਫ਼ਰਕ ਨਹੀਂ ਪੈਂਦਾ। ਜ਼ਿੰਦਗੀ ਵਿੱਚ ਰੁਕਣਾ ਨਹੀਂ ਹੈ। ਹਾਥੀ ਵਾਂਗ ਧੁੱਸ ਦਿੰਦੇ ਅੱਗੇ ਚਲਣਾਂ ਹੈ। ਰਸਤੇ ਦੇ ਪੱਥਰ ਤੋਂ ਬਚਣਾ ਹੈ। ਸਾਰੇ ਰੋੜੇ ਪਰੇ ਨਹੀਂ ਕਰ ਸਕਦੇ। ਜੇ ਐਸਾ ਕਰਨ ਲੱਗ ਗਏ। ਮੰਜ਼ਲ ਤੱਕ ਨਹੀਂ ਪਹੁੰਚ ਸਕਦੇ। ਕਾਮਯਾਬੀ ਤੇ ਅੱਖ ਰੱਖਣੀ ਹੈ। ਸੁਪਨੇ ਦੇਖਣੇ ਹਨ। ਉਨ੍ਹਾ ਨੂੰ ਪੂਰਾ ਕਰਨ ਲਈ ਕੋਸ਼ਿਸ਼ ਕਰਨੀ ਹੈ। ਹੋਮ ਵਰਕ ਦੀ ਤਿਆਰੀ ਕਰਨੀ ਹੈ। ਜੇ ਕੋਈ ਭਵਿੱਖ ਬਾਣੀ ਕਰਦਾ ਹੈ। ਸਿਰਫ਼ ਆਸ਼ਾਵਾਦੀ ਗੱਲਾਂ 'ਤੇ ਹੀ ਜ਼ਕੀਨ ਕਰਨਾ ਹੈ। ਚਾਹੇ ਕੋਈ ਵੀ ਮੁਸੀਬਤ ਆ ਜਾਵੇ। ਨਿਰਾਸ਼ ਨਹੀਂ ਹੋਣਾ। ਨਿਰਾਸ਼ ਲੋਕਾਂ ਤੋਂ ਦੂਰ ਰਹਿਣਾ ਹੈ। ਰਾਏ ਕਿਸੇ ਦੀ ਵੀ ਲੈ ਸਕਦੇ ਹਾਂ। ਕਰਨਾ ਉਹੀ ਹੈ, ਜੋ ਆਪ ਨੂੰ ਸਹੀ ਲੱਗਦਾ ਹੈ। ਰੋਲ ਮੰਡਲ ਬਣਨਾ ਹੈ। ਜਿਸ ਦਿਨ ਤੁਹਾਡੇ ਜੀਵਨ ਤੋਂ ਲੋਕ ਸਿੱਖਣ ਲੱਗ ਜਾਣ। ਸਮਝੋਂ ਜੀਵਨ ਸਫਲ ਹੋ ਗਿਆ। ਇਮਾਨਦਾਰ ਬਣਨਾ ਹੈ। ਲੋੜ ਸਮੇਂ ਹੋਰਾਂ ਦੀ ਮਦਦ ਕਰਨੀ ਹੈ। ਮਦਦ ਲੈਣੀ ਵੀ ਹੈ। ਜਾਨਵਰਾਂ ਦੀ ਸਹਾਇਤਾ ਕਰਨੀ ਹੈ। ਜਾਨਵਰਾਂ ਨੂੰ ਖਾਣਾ ਵੀ ਦੇਣਾ ਹੈ। ਆਪ ਦੇ-ਆਪ ਵਿੱਚ ਸੰਪੂਰਨ ਹੋਣਾ ਹੈ। ਜੋ ਕੰਮ ਲੋਕਾਂ ਦੇ ਚੰਗੇ ਨਹੀਂ ਲਗਦੇ। ਉਹ ਆਪ ਵੀ ਨਹੀਂ ਕਰਨੇ। ਜੋ ਕੰਮ ਕਰ ਰਹੇ ਹਾਂ। ਕੀ ਕਿਸੇ ਨੂੰ ਆਪ ਨੂੰ ਉਸ ਦਾ ਫ਼ਾਇਦਾ ਹੈ? ਨਵੇਂ ਕੰਮ ਕਰਨੇ ਹਨ। ਵਹਿਮਾਂ, ਭਰਮਾਂ ਵਿੱਚ ਨਹੀਂ ਪੈਣਾ।

ਵੱਡੇ ਘਰ, ਵੱਡੀਆਂ ਕਾਰਾ ਹੱਕ ਦੀ ਕਮਾਈਆਂ ਨਾਲ ਹੀ ਖ਼ਰੀਦੀਏ। ਕੰਟਰੋਲ ਵਿੱਚ ਰਹੀਏ। ਕਿਸੇ ਗੱਲ ਦੀ ਚਿੰਤਾ ਨਹੀਂ ਰਹਿੰਦੀ। ਸਮੇਂ ਦੇ ਨਾਲ ਚੱਲਣਾ ਹੈ। ਲੂਣ ਤੇਲ ਦੇ ਚੱਕਰ ਲਈ ਕੰਮ ਕਰਦੇ ਹਾਂ। ਖਾਣ ਵਾਲੀਆਂ ਚੀਜ਼ਾਂ 'ਤੇ ਖੁੱਲ ਦਿਲੀ ਨਾਲ ਖ਼ਰਚਾ ਕਰੀਏ। ਚੰਗੀ ਸਿਹਤ ਹੋਵੇਗੀ, ਤਾਂ ਹੀ ਤਾਂ ਜਿਊਣ ਦਾ ਸੁਆਦ ਹੈ। ਜੋ ਆਪ ਦੀ ਇੱਜ਼ਤ ਕਰਦੇ ਹਨ। ਉਹੀ ਦੂਜਿਆਂ ਦਾ ਸਤਿਕਾਰ ਕਰਦੇ ਹਨ। ਇੰਨਾ ਵੀ ਦੂਜੇ ਦੀ ਸੇਵਾ ਵਿੱਚ ਨਾਂ ਲੱਗ ਜਾਈਏ। ਆਪ ਦੀ ਸੁਰਤ ਭੁੱਲ ਜਾਵੇ। ਆਪਣੇ ਆਪ ਨੂੰ ਖ਼ੁਸ਼ ਰੱਖੀਏ। ਖ਼ੁਸ਼ ਬੰਦੇ ਹੀ ਤੰਦਰੁਸਤ ਹੁੰਦੇ ਹਨ। ਤੰਦਰੁਸਤ ਬੰਦਾ ਹੀ ਮਿਹਨਤ ਕਰਦੇ ਹਨ। ਮਿਹਨਤ ਕਰਨ ਵਾਲੇ ਭੁੱਖੇ ਨਹੀਂ ਮਰਦੇ। ਹਰ ਕੰਮ ਕਰ ਲੈਂਦੇ ਹਨ। ਜਿਸ ਨੇ ਸੱਚੀ ਹੀ ਕੁੱਝ ਕਰਨਾ ਹੈ। ਉਸ ਨੂੰ 20 ਰਸਤੇ ਕੰਮ ਕਰਨ ਦੇ ਲੱਭ ਜਾਂਦੇ ਹਨ। ਜਿਸ ਨੇ ਪੈਸਾ ਕਮਾਉਣਾ ਹੈ। ਸਬ ਬਹਾਨੇ ਬੰਦ। ਕੋਈ ਕੰਮ ਹੁਣੇ ਤੋਂ ਸ਼ੁਰੂ ਕਰਨਾ ਹੈ। ਚਾਹੇ ਨਵਾਂ ਕੰਮ ਸਿੱਖਣਾ ਹੀ ਪਵੇ। ਨਵੇਂ ਕੰਮ ਵਿੱਚ ਨਵੀਂ ਨੌਲ਼ਨ ਹੁੰਦੀ ਹੈ। ਕਲ ਪਤਾ ਨਹੀਂ ਕੈਸਾ ਹੋਵੇ। ਫੇਲ ਹੋਣ ਬਾਰੇ ਨਹੀਂ ਸੋਚਣਾ। ਕਾਮਯਾਬੀ ਦੀ ਮੰਜ਼ਲ ਹਾਸਲ ਕਰਨੀ ਹੀ ਕਰਨੀ ਹੈ। ਅੱਜ ਦੀ ਮਿਹਨਤ ਕੀਤੀ ਹੋਈ। ਕਲ ਨੂੰ ਇੱਜ਼ਤ ਦੀ ਜਿੰਦਗੀ ਬਣੇਗੀ। ਪਹਿਲਾਂ ਸੋਚਣਾਂ ਫਿਰ ਸਿਖਣਾ ਹੈ। ਫਿਰ ਇੱਕ ਦਮ ਕੰਮ ਸ਼ੁਰੂ ਕਰਨਾ ਹੈ। ਭੋਰਾ ਵੀ ਦੇਰੀ ਨਹੀ ਕਰਨੀ। ਕਈ ਲੋਕ ਫੇਸਬੁੱਕ 'ਤੇ 100 ਸਾਲਾਂ ਤੋਂ ਵੀ ਬੁਢੇ ਹਨ। ਕਈ ਕਿਸਾਨ ਮਰਦੇ ਦਮ ਤੱਕ ਖੇਤਾਂ ਵਿੱਚ ਕੰਮ ਕਰਦੇ ਹਨ। ਅੱਗੇ ਕਿਸਾਨ ਹੁਣ ਦੇ ਕਿਸਾਨਾਂ ਵਾਂਗ ਮਰੂ-ਮਰੂ ਨਹੀਂ ਕਰਦੇ ਸਨ। ਫਿਰ ਵੀ ਰੱਜ ਕੇ ਖਾਂਦੇ ਸਨ। ਜ਼ੁੰਮੇਵਾਰੀ ਬਹੁਤ ਵੱਡੀ ਸ਼ਕਤੀ ਹੈ। ਜ਼ੁੰਮੇਵਾਰੀ ਜਿਸ ਨੇ ਲੈ ਲਈ ਉਹ ਕਦੇ ਹਾਰਦਾ, ਥਕਦਾ ਨਹੀਂ ਹੈ। ਜਿਸ ਨੇ ਪਰਿਵਾਰ ਚਲਾਉਣ ਦੀ ਜ਼ੁੰਮੇਵਾਰੀ ਲੈ ਲਈ ਹੈ। ਉਸ ਨੂੰ ਕੋਈ ਵੀ ਮੁਸੀਬਤ ਬੋਝ ਨਹੀਂ ਲਗਦੀ। ਜ਼ੁੰਮੇਵਾਰੀ ਲਗਦੀ ਹੈ। ਹਰ ਸਮੇਂ, ਹਰ ਜਗਾ, ਹਰ ਹਾਲਤ ਵਿੱਚ ਜ਼ੁੰਮੇਵਾਰੀ ਪੂਰੀ ਕਰਦੇ ਹਨ। ਹਰ ਰੋਜ਼ ਹਰ ਦਿਨ ਦੀ ਕਿਰਿਆ ਨੂੰ ਲਿਖ ਕੇ ਲੇਖਾ, ਜੋਖਾ ਕਰਨਾ ਹੈ। ਕੀ ਚੰਗਾ, ਮਾੜਾ ਕੀਤਾ ਹੈ? ਮਨ ਹਲਕਾ ਹੋ ਜਾਂਦਾ ਹੈ। ਉਹ ਚਿੰਤਾ ਨਹੀਂ ਚੇਤਨ ਕਰਦਾ ਹੈ। ਉਹ ਚੀਜ਼ਾਂ ਨੂੰ ਜਫ਼ਾ ਨਹੀਂ ਮਾਰਦਾ। ਚੀਜ਼ਾਂ ਨੂੰ ਲੋੜ ਲਈ ਵਰਤਣਾ ਹੈ। ਜਦੋਂ ਹੀ ਮਨ ਦੀ ਸਥਿਤੀ ਬਦਲਦੀ ਹੈ। ਜ਼ਿੰਦਗੀ ਬਦਲ ਜਾਂਦੀ ਹੈ। ਮਨ ਕਾਬੂ ਕਰਨਾ ਹੈ। ਮਨ ਨੂੰ ਬਦਲੀਏ। ਜੀਵਨ ਸੌਖਾ ਹੋ ਜਾਂਦਾ ਹੈ। ਚੰਗੇ ਬਿਚਾਰ ਸੋਚਣੇ ਹਨ।

Comments

Popular Posts