ਕੀ ਕਿਸੇ ਨੂੰ ਵੀ ਜਾਨੋਂ ਮਾਰ ਦੇਣਾਂ ਬਹੁਤ ਵੱਡੀ ਬਹਾਦਰੀ ਹੈ?

ਕੌਮ ਦੇ ਲੀਡਰ ਅੰਨਪੜ੍ਹ, ਛੜੇ, ਕਾਤਲ, ਚੋਰ, ਲੋਕਾਂ ਦਾ ਮਾਲ ਤੇ ਪੁਲੀਸ ਦੀ ਕੁੱਟ ਖਾਂਣ ਵਾਲੇ ਹਨ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਬਾਹਰ ਵਾਲੇ ਢੱਠੇ ਵਾਂਗ ਵੜਕਾਂ ਮਾਰਨ ਜੋਗੇ ਹਨ। ਇੰਨਾਂ ਦੇ ਮਕਸਦ ਦਾ ਕੰਮ ਕੋਈ ਹੋਰ ਕਰੇਗਾ। ਜਿਹੜਾ ਕੰਮ ਬਾਹਰ ਵਾਲੇ ਨਹੀਂ ਕਰ ਸਕੇ। ਜੇਲ ਕੱਟਣ ਵਾਲੇ ਤੋਂ ਕਰਾਂਉਣਗੇ। ਇੰਨਾਂ ਨੇ ਪਬਲਿਕ ਹੀ ਮਾਰਨੀ ਹੈ। ਜੁਆਕ ਥੋੜੀ ਪਾਲਣੇ ਨੇ। ਨਵਾਂ ਜੱਥੇਦਾਰ ਵੀ ਮੁੱਖ ਮੰਤਰੀ ਦੇ ਕੱਤਲ ਵਿੱਚ ਜ਼ੇਲ ਅੰਦਰ ਹੋਇਆ ਹੈ। ਉਹ ਤਾਂ ਜੋਸ਼ ਵਿੱਚ ਵਾਕਾ ਹੋ ਗਿਆ। ਜਦੋਂ ਜੇਲ ਅੰਦਰ ਬੰਦਾ ਜਾਂਦਾ ਹੈ। ਦੁਨੀਆਂ ਨਾਲੋਂ ਨਾਤਾ ਟੁੱਟ ਜਾਂਦਾ ਹੈ। ਬਾਹਰ ਦੇ ਰਸਤੇ ਸਬ ਬੰਦ ਹੋ ਜਾਂਦੇ ਹਨ। ਜੇਲਰ ਦੀਆਂ ਗਾਲ਼ਾਂ ਤੇ ਛਿੱਤਰਾਂ ਨਾਲ ਕਪਾਟ ਖੁੱਲ ਜਾਂਦੇ ਹਨ। ਖੜਨ, ਬੈਠਣ, ਪੈਣ ਨੂੰ 10 ਫੁੱਟ ਤੋਂ ਵੱਧ ਜਗਾ ਨਹੀਂ ਮਿਲਦੀ।

ਕੀ ਕਿਸੇ ਨੂੰ ਵੀ ਜਾਨੋਂ ਮਾਰ ਦੇਣਾਂ ਬਹੁਤ ਵੱਡੀ ਬਹਾਦਰੀ ਹੈ? ਹੋਰਾਂ ਕੌਮਾਂ ਦੇ ਲੀਡਰ ਪੜ੍ਹੇ ਲਿਖੇ ਹੁੰਦੇ ਹਨ। ਕਾਲਜਾਂ ਯੂਨੀਵਿਸਟੀਆਂ ਤੇ ਹੋਰ ਵੀ ਊਚੀ ਵਿਦਿਆ ਦੇ ਗਿਆਨ ਦੀਆਂ ਡਿਗਰੀਆਂ, ਦੂਜੇ ਦੇਸ਼ਾਂ ਤੋਂ ਵੀ ਲਈਆਂ ਹੁੰਦੀਆਂ ਹਨ। ਇਹ ਸਾਡੀ ਕੌਮ ਦੇ ਲੀਡਰ ਅੰਨਪੜ੍ਹ,
ਛੜੇ, ਕਾਤਲ, ਚੋਰ, ਲੋਕਾਂ ਦਾ ਮਾਲ ਤੇ ਪੁਲੀਸ ਦੀ ਕੁੱਟ ਖਾਂਣ ਵਾਲੇ ਹਨ। ਜਿਸ ਨੇ ਮੁਜ਼ਰਮ ਬੱਣ ਕੇ, ਵੱਧ ਜੇਲ ਕੱਟੀ ਹੈ। ਪੁਲੀਸ ਦੀ ਕੁੱਟ ਖਾਦੀ ਹੈ। ਉਨੀੰ ਵੱਡੀ ਕੁਰਸੀ ਉਸ ਨੂੰ ਕੌਮ ਸਰਬਸਮਤੀ ਨਾਲ ਦੇ ਦਿੰਦੀ ਹੈ। ਬਿਚਾਰੇ ਲੋਕਾਂ ਕੋਲ ਕਿਹੜਾ ਕੋਈ ਗਿਆਨ ਹੈ? ਵਿਦਿਆ ਹਾਂਸਲ ਕਰਨ ਦੀ ਬਜਾਏ ਧਰਮ ਵੱਲ ਹੋ ਜਾਂਦੇ ਹਨ। ਅੰਨਪੜ੍ਹ ਪ੍ਰਚਾਰਿਕਾਂ, ਮੂਹਰੇ-ਪਿਛੇ ਲੋਕ ਹੱਥ ਬੰਨੀ ਤੁਰੇ ਫਿਰਦੇ ਹਨ। ਲੋਕਾਂ ਨੂੰ ਇਹੀ ਵੱਡੀ ਕੰਮਾਂਈ ਲੱਗਦੀ ਹੈ। ਐਸੇ ਲੋਕਾਂ ਨੂੰ ਵਹਿਲੇ ਬੈਠਿਆਂ ਨੂੰ ਲੰਗਰ ਛਿਕਾਂਉਦੇ ਹਨ। ਪੁਹਿਨਣ ਨੂੰ ਚੋਲੇ, ਸੇਵਾ ਨੂੰ ਆਪਦੀਆਂ ਜ਼ਨਾਨੀਆਂ ਭੇਟ ਕਰ ਦਿੰਦੇ ਹਨ। ਲੋਕ ਉਨਾਂ ਸਾਧਾਂ ਦਾ ਗੂੰਹ-ਮੂਤ ਧੋਣ ਦੀ ਵੀ ਸ਼ਰਮ ਨਹੀਂ ਕਰਦੇ। ਕੁੱਝ ਕੁ ਔਰਤਾਂ ਊਚੀ ਵਿਦਿਆਂ ਪੜ੍ਹ ਰਹੀਆਂ ਹਨ। ਉਨਾਂ ਦਾ ਜ਼ੋਰ ਅਨਪੜ੍ਹ ਮਰਦ ਚੱਲਣ ਕਿਥੇ ਦਿੰਦੇ ਹਨ? ਜੋ ਔਰਤਾਂ ਅੰਨਪੜ੍ਹ ਹਨ। ਉਹ ਅਜੇ ਵੀ ਚੂਲਾਂ ਚੌਕਾਂ ਤੇ ਬੱਚੇ ਜੰਮਣ ਕੇ, ਬੱਚੇ, ਬੁੱਢੇ ਤੇ ਪਰਿਵਾਰ ਪਾਲਣ ਦਾ ਕੰਮ ਹੀ ਕਰਦੀਆਂ ਹਨ।

ਕਈ ਆਗੂਆਂ ਦੀ ਨਜ਼ਰ ਕੰਮ ਨਹੀਂ ਕਰਦੀ। ਸਰੀਰ ਦਾ ਭਾਰ ਨਹੀਂ ਸੰਭਿਆ ਜਾਂਦਾ। ਸਰਬੱਤ ਖ਼ਾਲਕਾ ਸਮੇਲਨ ਵਿੱਚ ਲੋਕ, ਇਸ ਮਾਨ ਬੁੱਢੇ ਨੂੰ ਢਾਸਣਾਂ ਦੇ ਰਹੇ ਸਨ। ਆਪਦੀਆਂ ਤਾਂ ਸਿਵਿਆਂ ਵਿੱਚ ਲੱਤਾਂ ਹਨ। ਧਰਮੀ ਆਗੂਆਂ ਦਾ ਪੂਰਾ ਜ਼ੋਰ ਲੱਗ ਗਿਆ। ਅਜੇ ਬੰਦੇ ਮਰੇ ਨਹੀਂ ਹਨ। ਇੰਨਾਂ ਦੀ ਅਜੇ ਤੱਸਲੀ ਨਹੀਂ ਹੋਈ। ਮਾਮਲਾ ਠੰਡਾਂ ਨਹੀਂ ਪੈਣ ਦੇਣਾਂ। ਲੋਕੋਂ ਤੁਹਾਡਿਆਂ ਕੋਲੋ ਤੁਹਾਨੂੰ ਸਿਰ ਪੜਵਾ ਕੇ, ਲੀਡਰ ਮਾਰਵਾ ਦੇਣਗੇ। ਇੰਨਾਂ ਨੇ ਕੰਜਰ ਖਾਂਨਾਂ ਖੋਲ ਰੱਖਿਆ ਹੈ। ਲੋਕਾਂ ਨੂੰ ਘਰਾਂ ਵਿੱਚੋਂ ਬਾਹਰ ਕਰਕੇ, ਲੋਕਾਂ ਦੀ ਸ਼ੜਕਾਂ ਤੇ ਵੇਲਡੀ ਵਿਕਾ ਦੇਣਗੇ। ਘਰਬਾਰ ਜੋਗੇ ਨਹੀਂ ਛੱਡਦੇ। ਜੇ ਇੰਨਾ ਦੀਆ ਕੁਰਸੀਆਂ ਨਾ ਬਚੀਆਂ, ਤਾਂ ਲੋਕਾਂ ਨੂੰ ਵੀ ਨਹੀਂ ਵੱਸਣ ਦੇਣਗੇ। ਆਗੂ ਪਬਲਿਕ ਨੂੰ ਉਜਾੜ ਦੇਣਗੇ।

ਜੋ ਲੋਕ ਹੱਲਾ-ਗੁੱਲਾ ਕਰਨ ਵਾਲਿਆਂ ਦੀ ਬੱਲੇ-ਬੱਲੇ ਕਰਦੇ ਹਨ। ਹੋਰਾਂ ਨੂੰ ਤੱਤਪੁਰ ਰਹਿੱਣ ਦੀ ਹੱਲਾਸ਼ੇਰੀ ਦਿੰਦੇ ਹਨ। ਹੋਰ ਜਲਸੇ ਨਿੱਕਲਦੇ ਦੇਖ਼ ਕੇ, ਖੁਸ਼ ਹੁੰਦੇ ਹਨ। ਜੇ ਕਿਤੇ ਐਸੇ ਲੋਕ ਮਰ ਜਾਂਣ। ਲੋਕ ਮਰਿਆਂ ਨੂੰ ਸ਼ਹੀਦ ਆਖਦੇ ਹਨ। ਜੇ ਕਿਤੇ ਮਰਨ ਵਾਲਾ ਕਮਾਈ ਕਰਨ ਵਾਲਾ ਹੋਵੇ। ਬੰਦਾ ਮਰਨ ਵਲਿਆ ਦਾ ਦੀਵਾ ਗੁੱਲ ਹੋ ਜਾਂਦਾ ਹੈ। ਕੀ ਸ਼ਹੀਦਾ ਦੇ ਪਰਿਵਾਰਾਂ ਨੂੰ ਕਦੇ ਕਿਸੇ ਨੇ, ਸੋਨੇ ਦੇ ਤਗਮੇਂ, ਮਹੀਨੇ ਦਾ ਖ਼ਰਚਾ ਬੰਨਵਾਂ ਦਿੱਤਾ ਹੈ? ਕੀ ਸ਼ਹੀਦ ਦੇ ਬੱਚੇ ਨੂੰ ਕਿਸੇ ਨੇ ਪੜ੍ਹਾਇਆ, ਪਾਲ਼ਿਆ, ਖਿਲਾਇਆ ਹੈ? ਕੀ ਕਿਸੇ ਨੇ, ਵਿਧਵਾ ਦਾ ਜੀਵਨ ਵਸਾਉਣ ਦੀ ਕਸ਼ੋਸ਼ ਕੀਤੀ ਹੈ? ਆਪ ਔਰਤ-ਮਰਦ ਰੋਜ਼ ਬਿਸਤਰ ਗਰਮ ਕਰਦੇ ਹੋ। ਨੌਜਵਾਨ ਵਿਧਵਾ ਨੂੰ ਰਿਡੇਪਾ ਕੱਟਦੇ ਦੇਖ਼ ਕੇ ਸ਼ਾਬਾਸ਼ੇ ਦਿੰਦੇ ਹੋ? ਕਈ ਵੇਸੇ ਹੀ ਉਸ ਨਾਲ ਅੱਖਾਂ ਤੱਤੀਆਂ ਕਰਨ ਨੂੰ ਫਿਰਦੇ ਹੁੰਦੇ ਹਨ। ਉਸ ਸ਼ਹੀਦ ਦੀ ਲਾਸ਼ ਤੇ ਤਾਂ ਜ਼ੋਰ ਲਾ-ਲਾ ਕੇ, ਜੈਕਾਰੇ ਛੱਡਦੇ ਹਨ। ਉਨਾਂ ਚਾਮਲੇ ਹੋਏ, ਲੋਕਾਂ ਨੂੰ ਸੁਆਲ ਹੈ। ਭਾਵੇਂ ਤੁਸੀਂ ਕਿਸੇ ਵੀ ਪਾਰਟੀ, ਧਰਮ, ਡੇਰੇ ਨਾਲ ਸਹਿਮਤ ਹੋ। ਜੇ ਤੁਹਾਡਾ ਬੇਟਾ-ਬੇਟੀ, ਪਤੀ, ਬਾਪ ਜਾਂ ਹੋਰ ਕੋਈ ਐਸੇ ਹਲਤਾਂ ਵਿੱਚ ਸ਼ੜਕਾਂ ਤੇ ਹੜਤਾਲ ਵਿੱਚ ਮਰ ਜਾਵੇ। ਕੀ ਉਦੋਂ ਆਪਦਿਆਂ ਦੀਆਂ ਲਾਸ਼ਾਂ ਉਤੇ ਨਹੀਂ ਰੋਵੋਗੇ? ਕੀ ਮਰੇ ਪਏ ਨੂੰ ਜਿੰਦਾਬਾਦ ਕਹਿ ਕੇ ਨਾਹਰੇ ਲਗਾਵੋਗੇ? ਆਪਦਿਆਂ ਨਾਲ ਐਸਾ ਥੋੜੀ ਕੋਈ ਕਰਦਾ ਹੈ। ਪਿੱਟ-ਪਿੱਟ ਪੱਟ, ਸ਼ਾਤੀ ਭੰਨ ਲਵੋਗੇ। ਦੂਜੇ ਦੇ ਘਰ ਅੱਗ ਲੱਗੀ ਬਸੰਤਰ ਹੁੰਦੀ ਹੈ। ਜਦੋਂ ਆਪਦੇ ਅੱਗ ਲੱਗੇ। ਸਬ ਕੁੱਝ ਮੱਚਦਾ ਲੱਗਦਾ ਹੈ। ਜਦੋਂ ਆਪਦੇ ਉਤੇ ਕੋਈ ਬਿਪਤਾ ਪੈ ਜਾਵੇ। ਘਰ ਵਿੱਚ ਕੋਈ ਮਰ ਜਾਵੇ। ਜਖ਼ਮੀ ਹੋ ਜਾਵੇ। ਸੁਰਤ ਟਿਕਾਂਣੇ ਨਹੀਂ ਰਹਿੰਦੀ। ਕੋਈ ਰਸਤਾ ਨਹੀਂ ਲੱਭਦਾ। ਬੰਦਾ ਬੌਦਲ ਕੇ, ਪਾਗਲ ਹੋ ਜਾਂਦਾ ਹੈ। ਕੰਧਾਂ ਵਿੱਚ ਟੱਕਰਾਂ ਮਾਰਦਾ ਫਿਰਦਾ ਹੈ।



 

Comments

Popular Posts