ਭਾਗ 4 ਕੀ ਮੈਂ ਸ਼ਹਿਨਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ, ਖੁਸ਼, ਅਜ਼ਾਦ ਹਾਂ?

ਪਰਨ ਕਰੋ, ਅੱਗੋ ਤੋਂ ਵੀ ਕਾਲੀਆਂ ਦੀਵਾਲੀਆਂ ਹੀ ਮਨਾਉਣੀਆਂ ਹਨ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਧਰਮੀ ਲੀਡਰ ਚੌਧਰਾ ਲਈ ਬਿਆਨ ਦੇ ਰਹੇ ਹਨ। ਕਾਲੀ ਦੀਵਾਲੀ ਮਨਾਉਣੀ ਹੈ। ਕਾਲੀਆਂ ਝੰਡੀਆਂ ਲੈ ਕੇ ਸ਼ੜਕਾਂ ਤੇ ਟਪਰੀਵਾਸਾ ਵਾਂਗ ਬੈਠੇ ਰਹੋ। ਕਾਲੇ ਕੱਪੜੇ ਨਾਲ ਮੂੰਹ ਸਿਰ ਲਪੇਟ ਲਵੋ। ਕੀ ਇਹ ਸਰਦਾਰਾਂ, ਜੋਧਿਆਂ ਦੇ ਲੱਛਣ ਹਨ? ਐਸੇ ਬਿਆਨ ਪਿਛਲੇ ਸਾਲਾਂ ਵਿੱਚ ਵੀ ਹੁੰਦੇ ਰਹੇ ਹਨ। ਅਸਲ ਵਿੱਚ ਜੁਬ਼ਾਨ ਦੀ ਕੋਈ ਵੈਲੀਊ-ਕੀਮਤ ਨਹੀਂ ਹੈ। ਜਦੋਂ 1984 ਵਿੱਚ ਕਾਲੀ ਦੀਵਾਲੀ ਮਨਾਈ ਗਈ ਸੀ। ਫਿਰ ਤੋਂ ਦੀਵਾਲੀ ਕਿਉਂ ਮਨਾਉਣ ਲੱਗ ਗਏ? ਕੀ ਕੋਈ ਹਿੰਦੂ, ਮੁੱਖ ਮੰਤਰੀ, ਪ੍ਰਧਾਂਨ ਮੰਤਰੀ ਜਾਂ ਐਮ ਐਲ ਏ ਦੀਵਾ ਲੈ ਕੇ ਆਇਆ ਸੀ? ਬਈ ਦੀਵਾਲੀ ਜਰੂਰ ਮਨਾਉਣੀ ਹੈ। ਕੀ ਦੀਵਾਲੀ ਦਾ ਸਬੰਧ ਪੁਲੀਸ, ਜੱਥੇਦਾਰਾਂ, ਮੁੱਖ ਮੰਤਰੀਆਂ, ਪ੍ਰਧਾਂਨ ਮੰਤਰੀ ਜਾਂ ਐਮ ਐਲ ਏ ਤੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਦੇ ਪੰਨੇ-ਅੰਗ ਪਾੜਨ ਵਾਲਿਆਂ ਨਾਲ ਹੈ? ਜੋ ਦੀਵਾਲੀ ਨਹੀਂ ਜਗਾਉਣੀ। ਇਹ ਕੀ ਧੱਮਕੀ ਹੈ? ਕਾਲੀ ਦੀਵਾਲੀ ਮਨਾਉਣੀ ਹੈ। ਪਰਨ ਕਰੋ, ਅੱਗੋ ਤੋਂ ਵੀ ਕਾਲੀਆਂ ਦੀਵਾਲੀਆਂ ਹੀ ਮਨਾਉਣੀਆਂ ਹਨ। ਇਹ ਹਾਸੇ ਵਾਲੀ ਗੱਲ ਲੱਗਦੀ ਹੋਣੀ ਹੈ। ਪ੍ਰਚਾਰਿਕ ਸੋਚਦੇ ਹਨ। ਕੌਮ ਦੇ ਲਾਈ-ਲੱਗ ਲੋਕਾਂ ਨੂੰ ਜਿਧਰ ਮਰਜ਼ੀ ਘੁੰਮਾ ਲਵੋ।

ਆਪਦੇ ਘਰ ਸਤਰੰਗਾ ਲਾਟੂ ਜਗਾ ਕੇ ਬੈਠੋ। ਚਾਹੇ ਹਨੇਰਾ ਹੋਣ ਤੋਂ ਪਹਿਲਾਂ, ਕੰਮ-ਧੰਦੇ ਨਿਪਟਾ ਲਵੋ। ਸਰਕਾਰ ਨੇ ਕੀ ਲੈਣਾਂ ਹੈ? ਜਾਂ ਦੱਸੋ ਸਰਕਾਰ, ਹਿੰਦੂ, ਮੁੱਖ ਮੰਤਰੀ, ਪ੍ਰਧਾਂਨ ਮੰਤਰੀ ਜਾਂ ਐਮ ਐਲ ਏ ਫੁੱਲਝੜੀਆਂ, ਅਸ਼ਤਬਾਜੀਆਂ, ਪਾਟਕੇ ਦੀਵਾਲੀ ਨੂੰ ਦੇ ਕੇ ਚਲਾਉਣ ਨੂੰ ਕਹਿੱਣਗੇ। ਚਾਨਣ ਬਗੈਰ ਨਹੀਂ ਸਰਨਾਂ। ਦੇਖ਼ਦੇ ਹਾਂ ਕਿਹੜੇ-ਕਿਹੜੇ ਬਿਜਲੀ ਤੇ ਅੱਗ ਦੀ, ਦੀਵਾਲੀ ਨੂੰ ਵਰਤੋਂ ਨਹੀਂ ਕਰਦੇ? ਅੱਗ ਉਤੇ ਦਾਲ-ਰੋਟੀ ਕਾਲੀ ਦੀਵਾਲੀ ਨੂੰ ਵੀ ਪੱਕਾਉਣੀ ਪੈਣੀ ਹੈ। ਜੋ ਲੋਕ ਧਰਮੀ ਆਗੂਆਂ ਦਾ ਹੁਕਮ ਮੰਨਦੇ ਹਨ। ਉਨਾਂ ਦੇ 12 ਵਜੇ ਤੋਂ ਅੱਗਲੇ ਰਾਤ ਦੇ 12 ਵਜੇ ਤੱਕ 24 ਘੰਟੇ ਚੂਲਾ, ਬਿਜਲੀ ਬੰਦ ਹੋਣੇ ਚਾਹੀਦੇ ਹਨ। ਜੋ ਬਚਨਾਂ ਤੋਂ ਖਿਸਕੂ ਰੱਬ ਆਪੇ ਸੋਧਾ ਲਾਏਗਾ। ਨਹੀਂ ਤਾਂ ਆਪ ਹੀ ਇਕ-ਦੂਜੇ ਨਾਲ ਘੁਸਨ-ਮੁੱਕਾ ਹੋ ਲਿਉ। ਲੜਾਈ, ਛੇੜਕਾਨੀ ਤਾਂ ਕਿਸੇ ਨਾਂ ਕਿਸੇ ਗੱਲ ਤੇ ਦਿਨ ਰਾਤ ਹੋਣੀ ਹੀ ਚਾਹੀਦੀ ਹੈ। ਲੋਕ ਤਾਂ ਪਾਣੀ ਦੇ ਵਹਾ, ਭੇਡ ਚਾਲ ਵਰਗੇ ਹਨ। ਕਿਸੇ ਬੰਦਸ਼ ਨੂੰ ਨਹੀਂ ਮੰਨਦੇ। ਆਪਣਾਂ ਦਿਮਾਗ ਨਹੀਂ ਵਰਤਦੇ। ਕਿਸੇ ਧਰਮੀ ਲੀਡਰ ਨੇ, ਜੋ ਕਹਿਤਾ, ਲਕੀਰ ਦੇ ਫਕੀਰ ਹਨ। ਟਿਕ ਕੇ ਬੈਠਣਾਂ ਮਨੁੱਖ ਦਾ ਕੰਮ ਥੋੜੀ ਹੈ। ਪੰਜਵੇ ਪਾਤਸ਼ਾਹ ਅਰਜਨ ਦੇਵ ਜੀ ਨੇ, ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਲਿਖਿਆ ਹੈ।

ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ॥ ਸਾਵਧਾਨ ਇਕਾਗਰ ਚੀਤ ਸੁਖਮਨੀ ਸਹਜ ਗੋਬਿੰਦ ਗੁਨ ਨਾਮ॥ ਜਿਸੁ ਮਨਿ ਬਸੈ ਸੁ ਹੋਤ ਨਿਧਾਨ॥ ਧਰਮੀ ਲੀਡਰ, ਪ੍ਰਚਾਰਕ, ਢੋਲਕੀਆਂ, ਛੈਣਿਆਂ ਵਾਲੇ, ਕਮੇਟੀਆਂ ਵਾਲੇ, ਬਾਣੀ ਦਾ ਪ੍ਰਚਾਰ ਛੱਡ ਕੇ, ਕਿਧਰ ਨੂੰ ਹੋ-ਹੋ ਕਰਦੇ ਤੁਰ ਪਏ ਹਨ?

ਧਰਮੀ ਲੀਡਰ, ਸਾਧ ਡੇਰਿਆਂ ਵਾਲੇ ਪਬਲਿਕ ਨੂੰ ਬੁੱਧੂ ਬਣਾਉਣ ਲੱਗੇ ਹਨ। ਅੰਨ-ਪਾਣੀ ਦੀ ਵੀ ਲਾਲ ਝੰਡੀ, ਭੁੱਖ ਹੜਤਾਲ ਹੋਣੀ ਚਾਹੀਦੀ ਹੈ। ਚੰਗਾ ਹੀ ਹੈ। ਬਿੱਜਲੀ ਤੇ ਹੋਰ ਪੈਸੇ ਦੀ ਕੁੱਝ ਤਾਂ ਬੱਚਤ ਹੋ ਜਾਵੇਗੀ। ਚਾਮਲ-ਚਾਮਲ ਕੇ, ਬੁੱਢ-ਵਲੇਟ ਹੋ ਕੇ, ਗੁਰਦੁਰਿਆਂ ਵਿੱਚ ਵੀ ਫੁੱਲਝੜੀਆਂ, ਅਸ਼ਤਬਾਜੀਆਂ, ਪਾਟਕੇ ਚਲਾਉਂਦੇ ਹਨ। ਅੱਗੇ ਨੂੰ ਵੀ ਬਿਲਕੁਲ ਕਾਲੀ ਦੀਵਾਲੀ ਮਨਾਉਣ ਤੇ ਬਚਨਬੰਦ ਰਹਿੱਣਾਂ ਹੈ। ਜਦੋਂ ਕੋਈ ਮਰ ਜਾਂਦਾ ਹੈ। ਉਦੋਂ ਦੀਵੇ, ਮੋਮਬੱਤੀਆਂ ਜਗਾਉਣ ਦਾ ਕੀ ਮਕਸਦ ਹੈ? ਉਸ ਦੇ ਮਰੇ ਦਾ ਸੋਗ ਹੋਣਾਂ ਚਾਹੀਦਾ ਹੈ। ਜਾਂ ਦੀਵੇ ਮੋਮਬੱਤੀਆਂ ਲਾ ਕੇ, ਚਾਨਣ ਕਰਕੇ, ਖੁਸ਼ੀ ਦਾ ਪਰਤੀਕ ਕਰਨਾਂ ਚਾਹੀਦਾ ਹੈ। ਚਾਨਣ ਖੁਸ਼ੀ ਦਾ ਸੁਨੇਹਾ ਹੈ।

ਜੋਗੁ ਬਾਹਰਿ ਮੜੀ ਮਸਾਣੀ ਜੋਗੁ ਤਾੜੀ ਲਾਈਐ


ਲੋਕ ਦਿਖਾਵਾਂ ਕਰਨ, ਦਿਨ ਤਿਉਹਾਰ ਮਨਾਉਣ ਨੂੰ ਹਿੰਦੂ, ਸਿੱਖ ਭਾਈ-ਭਾਈ ਕਹਿੱਣ ਨੂੰ ਧੱਕੇ ਨਾਲ, ਇੱਕ ਦੂਜੇ ਨਾਲ ਜੋੜ ਲੈਂਦੇ ਹਨ। ਜਿਉਂਦੇ ਬੰਦੇ ਨੂੰ ਬੰਦੇ ਪੁੱਛਦੇ ਨਹੀਂ ਹੈ। ਜਿਸ ਦੀ ਕਦੇ ਸ਼ਕਲ ਨਹੀਂ ਦੇਖ਼ੀ। ਕਦੇ ਮਿਲੇ ਨਹੀਂ ਹਨ। ਉਨਾਂ ਦੀਆਂ ਲੋਕਾਂ ਦੁਆਰਾ ਮੂਰਤੀਆਂ, ਮੜੀਆਂ ਪੂਜੀਆਂ ਜਾਂਦੀਆਂ ਹਨ।

ਦੀਵਾਲੀ ਦਾ ਇਤਿਹਾਸ ਬੰਦੀ ਛੋਡ ਦਿਵਸ ਨਾਲ ਜੋੜਿਆ ਹੈ। ਇਸ ਦਿਨ ਗੁਰੂ ਹਰਗੋਬਿੰਦ ਜੀ ਛੇਵੇ ਪਾਤਸ਼ਾਹ 52 ਰਾਜਿਆਂ ਨੂੰ, ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਾ ਕੇ, ਅੰਮ੍ਰਿਤਸਰ ਆਏ ਸਨ। ਖੁਸ਼ੀ ਵਿੱਚ ਦੀਵਾਲੀ ਮਨਾਈ ਗਈ ਸੀ। ਕੀ ਅੱਜ 2015 ਦੀ ਦੀਵਾਲੀ ਨੂੰ, ਗੁਰੂ ਹਰਗੋਬਿੰਦ ਜੀ ਛੇਵੇ ਪਾਤਸ਼ਾਹ ਜੀ ਦੇ ਰਿਹਾ ਹੋਣ ਦੀ ਖੁਸ਼ੀ ਮੁੱਕ ਗਈ ਹੈ? ਹੋਰ ਕਿਸੇ ਗੁਰੂ ਨੇ ਐਸੀ ਜਿੱਤ ਨਹੀਂ ਪ੍ਰਪਤ ਕੀਤੀ ਲੱਗਦੀ। ਜੋ ਉਨਾਂ ਨੂੰ ਚੇਤੇ ਕਰਕੇ ਦੀਵੇ, ਆਸ਼ਤਬਾਜੀਆਂ ਨਹੀਂ ਜਲਾਏ ਜਾਂਦੇ। ਸ੍ਰੀ ਗੁਰੂ ਗ੍ਰੰਥਿ ਸਾਹਿਬ ਦੀ ਬਾਣੀ ਇਹ ਕਹਿ ਰਹੀ ਹੈ। ਸੁਖੁ ਦੁਖੁ ਦੋਨੋ ਸਮ ਕਰਿ ਜਾਨੈ, ਅਉਰੁ ਮਾਨ ਅਪਮਾਨਾ॥ ਸੁਖੁ ਦੁੱਖ, ਮਾਨ ਅਪਮਾਨਾ ਨੂੰ ਇਕੋ ਜਿਹਾ ਮੰਨਣਾਂ ਚਾਹੀਦਾ ਹੈ। ਤੈਸਾ ਹਰਖੁ ਤੈਸਾ ਉਸੁ ਸੋਗੁ ਸਦਾ ਅਨੰਦੁ ਤਹ ਨਹੀ ਬਿਓਗੁ ਗੁੱਸੇ ਸੋਗ ਦਾ ਗਮ ਨਹੀਂ ਕਰਨਾਂ। ਇਕੋ ਜਿਹੇ ਮੰਨ ਕੇ ਖੁਸ਼ੀ ਵਿੱਚ, ਅੰਨਦ ਵਿੱਚ ਰਹਿਣਾ ਚਾਹੀਦਾ ਹੈ।

ਰਾਮ ਚੰਦਰ ਜੀ 14 ਸਾਲ ਦਾ ਬਣਵਾਸ ਕੱਟ ਕੇ, ਪਤਨੀ ਸੀਤਾ ਤੇ ਲੱਛਮਣ ਭਰਾ ਨਾਲ ਵਾਪਸ ਅਯੁਧਿਆ ਆਏ ਸਨ। ਦੀਵਾਲੀ ਦਾ ਸਬੰਧ ਬੁੱਧ ਤੇ ਜੈਨ ਧਰਮ ਨਾਲ ਹੈ। ਇਸੇ ਦਿਨ ਸਵਾਮੀ ਰਾਮਤੀਰਥ ਜੀ ਦਾ ਜਨਮ ਦਿਨ ਵੀ ਹੋਇਆ। ਕੀ ਕਦੇ ਇਹ ਵੀ ਪਤਾ ਹੁੰਦਾ ਹੈ? ਘਰ ਦਾ ਕਮਾਂਈ ਕਰਨ ਵਾਲਾ ਬੰਦਾ ਕਦ ਘਰ ਆਇਆ? ਕੀ ਉਸ ਨੇ ਰੋਟੀ-ਪਾਣੀ ਖਾਦਾ ਪੀਤਾ ਹੈ? ਮਾਂ-ਪਿਉ, ਦਾਦੇ. ਪੜ੍ਹਦਾਦੇ ਦਾ ਜਨਮ ਕਦੋਂ ਦਾ ਸੀ? ਉਨਾਂ ਨੂੰ ਮਰੇ ਕਿੰਨਾਂ ਸਮਾਂ ਹੋ ਗਿਆ? ਕੀ ਉਨਾਂ ਲਈ ਹਰ ਸਾਲ ਜਨਮ-ਮਰਨ ਤੇ ਤੋਹਫ਼ੇ, ਮਿਠਾਆਈਆਂ ਵੰਡਦੇ ਹੋ? ਘਰ ਦੇ ਜਠੇਰੇ ਮਰਿਆ ਦੇ ਦਿਨ ਮਨਾਉਣ ਨਾਲ ਅਖ਼ਬਾਰਾਂ ਵਿੱਚ ਫੋਟੋ ਨਹੀਂ ਲੱਗਣੀਆਂ। ਗੁਆਂਢੀਆਂ ਨੇ ਵੀ ਭੂਤਾਂ ਦਾ ਸਰਾਦ ਖਾਣ ਨਹੀਂ ਆਉਣਾਂ। ਅੱਜ ਕੱਲ ਦੀਵਾਲੀ ਵਾਲੇ ਦਿਨ ਜਾਂਣੇ ਖਣੇ ਨੂੰ ਤੋਹਫ਼ੇ, ਮਿਠਾਆਈਆਂ ਦਿੱਤੇ ਜਾਂਦੇ ਹਨ।

ਜੋ ਵੀ ਬੰਦੇ ਨੂੰ ਸੁਖ ਅਰਾਮ ਦਿੰਦਾ ਹੈ। ਬੰਦਾ ਉਸੇ ਦੀ ਪੂਜਾ ਕਰਨ ਲੱਗ ਜਾਂਦਾ ਹੈ। ਜਿਵੇ ਲੋਕ ਚੰਦ ਦੀ ਕਰਵੇ ਚੌਥ, ਤੇ ਈਦ ਕੇ ਚਾਂਦ ਦੀ ਪੂਜਾ ਕਰਦੇ ਹਨ। ਸੂਰਜ, ਅੱਗ, ਪਾਣੀ, ਅੰਨ ਦੀ ਪੂਜਾ ਕੀਤੀ ਜਾਂਦੀ ਹੈ। ਮੱਸਿਆਂ ਦੀ ਰਾਤ ਨੂੰ ਦੀਵੇ ਦੀ ਪੂਜਾ ਹੋਣ ਲੱਗੀ। ਜਿਸ ਨੂੰ ਦੀਵਾਲੀ ਦਾ ਨਾਂਮ ਦਿੱਤਾ ਗਿਆ ਹੈ। ਪੁਰਾਣੇ ਸਮੇਂ ਵਿੱਚ ਹਨੇਰੇ ਨੂੰ ਦੂਰ ਕਰਨ ਨੂੰ ਰਾਤ ਨੂੰ ਦੀਵਾ ਹੀ ਸੀ। ਲੋਕ ਇਸ ਦਿਨ ਨੂੰ ਜ਼ਿਆਦਾ ਦੀਵੇ ਜਗਾਉਣ ਲੱਗੇ। ਲੋਕਾਂ ਕੋਲ ਜਿੰਨਾਂ ਵੱਧ ਪੈਸਾ ਆ ਰਿਹਾ ਹੈ। ਉਨਾਂ ਹੀ ਲੋਕ ਦੀਵਾਲੀ ਮਨਾ ਕੇ, ਆਪਦਾ ਦੀਵਾਲਾ ਕੱਢ ਰਹੇ ਹਨ। ਇਸ ਦਾ ਸਬੰਦ ਅੱਗ ਨਾਲ ਹੈ। ਇਸ ਲਈ ਵੱਧ ਤੋਂ ਵੱਧ ਚਾਨਣ ਕੀਤਾ ਜਾਂਦਾ ਹੈ। ਫੁੱਲਝੜੀਆਂ, ਅਸ਼ਤਬਾਜੀਆਂ ਪਾਟਕੇ, ਬੰਬ, ਵੱਡੀ ਤੋਂ ਵੱਡੀ ਅੱਗ ਕੱਢਣ ਵਾਲੇ ਚਲਾਏ ਜਾਂਦੇ ਹਨ। ਪੈਸਾ ਫੁਕਿਆ ਜਾਦਾ ਹੈ। ਇੰਨਾਂ ਦੇ ਜਲਣ ਨਾਲ, ਸੁਆਹ, ਧੂੰਆਂ ਬ੍ਰਹਿਮੰਡ ਵਿੱਚ ਖਿਲਰ ਦੇ ਹਨ। ਸਾਹ ਲੈਣਾਂ ਮੁਸ਼ਕਲ ਹੋ ਜਾਂਦਾ ਹੈ। ਬਹੁਤ ਥਾਵਾਂ ਤੇ ਦੀਵਾਲੀ ਨੂੰ ਅੱਗਾਂ ਲੱਗਦੀਆਂ ਹਨ। ਜੂਆ ਖੇਡਿਆ ਜਾਦਾ ਹੈ। ਦਰੋਪਤੀ ਦੀ ਪੱਤ ਲੁੱਟਣ ਤੋ ਬਚ ਗਈ ਸੀ। ਅੱਜ ਕੱਲ ਦੀਵਾਲੀ ਦੀ ਰਾਤ ਨੂੰ, ਔਰਤਾਂ ਨੂੰ ਹਾਰਨ-ਜਿੱਤਣ ਦੀ ਖੇਡ, ਖੇਡੀ ਜਾਂਦੀ ਹੈ। ਗਰੀਬ ਲੋਕ ਤੇ ਅੱਬਲਾ ਔਰਤਾਂ ਦੇ ਵਿਪਾਰੀ, ਅਮੀਰਾਂ ਨੂੰ ਔਰਤਾਂ ਹਾਰ ਜਾਦੇ ਹਨ। ਮਰਦਾਂ ਦੀ ਇਕੱਠੀ ਹੋਈ ਮੰਡਲੀ ਰਲ ਕੇ, ਔਰਤ ਦੀ ਇੱਜ਼ਤ ਨਾਲ ਖੇਡਦੇ ਹਨ।

ਬੱਚੇ ਤਾਂ ਐਸੇ ਚੋਚ ਫੁੱਲਝੜੀਆਂ, ਅਸ਼ਤਬਾਜੀਆਂ, ਪਾਟਕੇ ਚਲਾਉਂਦੇ ਚੰਗੇ ਲੱਗਦੇ ਹਨ। ਕਿਉਂਕਿ ਨਾਂ ਤਾਂ ਉਨਾਂ ਨੂੰ ਪੈਸੇ ਫੂਕਣ ਦੀ, ਨਾਂ ਹੀ ਪ੍ਰਦੂਸ਼ਨ ਫੈਲਣ ਦੀ ਸੋਝੀ ਹੁੰਦੀ ਹੈ। ਉਨਾਂ ਨੂੰ ਤਾਂ ਅੱਗ ਦੇ ਚਿੰਗਿਆੜੇ ਨਿੱਕਲਦੇ ਚੰਗੇ ਲੱਗਦੇ ਹਨ। 20 ਕੁ ਸਾਲਾਂ ਤੋਂ ਲੋਕਲ ਗੁਰਦੁਰਿਆ ਤੇ ਅੰਮ੍ਰਿਤਸਰ ਹਰੀਮੰਦਰ ਵਿੱਚ ਸਾਲਾਂ ਤੋਂ ਸਿਆਣੇ, ਸੂਝਵਾਨ ਦਾੜ੍ਹੀਆਂ ਵਾਲੇ, 20, 50 90 ਸਾਲਾਂ ਦੀ ਉਮਰ ਵਾਲੇ, ਫੁੱਲਝੜੀਆਂ, ਅਸ਼ਤਬਾਜੀਆਂ, ਪਾਟਕੇ ਚਲਾਉਂਦੇ ਹਨ। ਇਹ ਲੋਕਾਂ ਦਾ ਚੜ੍ਹਿਆ ਪੈਸਾ ਸ਼ਰੇਅਮ ਅੱਗ ਲਾ ਕੇ ਫੂਕ ਰਹੇ ਹਨ। ਦੀਵਾਲੀ ਦੇ ਦਿਨਾਂ ਵਿੱਚ, ਕਈ ਦਿਨ ਪਹਿਲਾਂ ਤੋਂ ਹੀ ਗੁਰਦੁਰਿਆ ਤੇ ਅੰਮ੍ਰਿਤਸਰ ਹਰੀਮੰਦਰ ਵਿੱਚੋਂ ਬਾਰ-ਬਾਰ ਕੀਰਤਨੀਏ, ਇਹ ਸ਼ਬਦ ਪੜ੍ਹਦੇ ਹਨ। ਇਸ ਬਾਣੀ ਦੀ ਤੁਕ-ਲਈਨ ਦਾ ਦੀਵਾਲੀ ਨਾਲ ਕੋਈ ਸਬੰਦ ਨਹੀਂ ਹੈ। ਲੋਕ ਇਕੋ ਪਹਿਲੀ ਬਾਣੀ ਦੀ ਤੁਕ ਸਮਝ ਕੇ, ਲੋਕ ਜ਼ੋਰਾਂ-ਸ਼ੋਰਾਂ ਨਾਲ ਦੀਵੇ ਫੁੱਲਝੜੀਆਂ, ਅਸ਼ਤਬਾਜੀਆਂ, ਪਾਟਕੇ ਚਲਾਉਂਦੇ ਹਨ। ਦੀਵਾਲੀ ਕੀ ਰਾਤਿ, ਦੀਵੇ ਬਾਲੀਅਨਿ॥ ਦੀਵਾਲੀ ਦੀ ਰਾਤ ਨੂੰ ਦੀਵੇ ਕੁੱਝ ਸਮਾਂ ਜੱਗਣ ਲਈ ਬਾਲਦੇ ਹਨ। ਅਗਲੀਆਂ ਤੁਕਾਂ,-ਲਈਨਾਂ ਨੂੰ ਮਿਲਾ ਕੇ ਇੰਨਾਂ ਨੂੰ ਅਰਥ ਵੀ ਕਰ ਦੇਣੇ ਬੱਣਦੇ ਹਨ। ਫਿਰ ਤੋਂ ਲੋਕ ਸੂਝਵਾਨ ਹੋ ਕੇ ਸਾਵਧਾਨ ਹੋ ਜਾਾਂਣੇ। ਹਨ। ਲੋਕ ਬਚਪਨਾ ਨਹੀਂ ਕਰਨਗੇ। ਦੀਵਾਲੀ ਨੂੰ ਗੁਰਦੁਰਿਆ ਤੇ ਅੰਮ੍ਰਿਤਸਰ ਹਰੀਮੰਦਰ ਵਿੱਚ ਲੰਬੀਆਂ ਲਈਨਾਂ ਨਹੀਂ ਲੱਗਣਗੀਆਂ।ਪਰ ਪਰਚਾਰਕਾ ਨੇ, ਝੋਲੀਆਂ ਪੈਸਿਆਂ ਦੀਆਂ ਭਰਨ ਨੂੰ ਬਣਾਂਉਣਾਂ ਤਾਂ ਲੋਕਾਂ ਨੂੰ ਬੇਵਕੂਫ਼ ਹੈ।

ਦੀਵਾਲੀ ਕੀ ਰਾਤਿ, ਦੀਵੇ ਬਾਲੀਅਨਿ॥ ਤਾਰੇ ਜਾਤਿ ਸਨਾਤਿ, ਅੰਬਰ ਭਾਲੀਅਨਿ॥ ਉਵੇਂ ਦਿਨ ਚੜ੍ਹਨ ਤੋਂ ਪਹਿਲਾਂ ਰਾਤ ਨੂੰ ਤਾਰੇ ਦਿਖਾਈ ਦਿੰਦੇ ਹਨ। ਫੁਲਾਂ ਦੀ ਬਾਗਾਤਿ, ਚੁਣਿ ਚੁਨਿ ਚਾਲਿਆਣਿ॥ ਸਵੇਰੇ ਬਾਗਾਂ ਵਿੱਚ ਫੁੱਲ ਖਿੱੜਦੇ ਹਨ। ਬਾਰੀ-ਬਾਰੀ ਝੱੜ ਜਾਂਦੇ ਹਨ। ਤੀਰਥ ਜਾਤਿ ਨੈਣਿ ਨਿਹਾਲੀਅਣਿ॥ ਤੀਰਥਾਂ ਤੇ ਜਾਣ ਵਾਲੇ ਯਾਤਰੀ ਅੱਖਾਂ ਨਾਲ ਦੇਖ ਕੇ ,ਮਨ ਖੁਸ ਕਰਦੇ ਹਨ। ਲੋਕ ਦਿਖਾਾਵਾ ਕਰਦੇ ਹਨ। ਹਰਿ ਚੰਦਉਰੀ ਝਾਤਿ, ਵਸਾਇ ਉਚਾਲੀਅਣਿ॥ ਅਕਾਸ਼ ਵਿੱਚ ਬੱਦਲਾ ਦਿਸਦੇ ਹਨ। ਉਨ੍ਹਾਂ ਦੀ ਹੋਂਦ ਨਹੀਂ ਹੁੰਦੀ। ਗੁਰਮੁਖਿ ਸੁਖ ਫਲਦਾਤਿ, ਸਬਦਿ ਸਮਾਲੀਅਣਿ॥ ਸਬਦ ਨਾਲ ਜੁੜਨ ਵਾਲੇ ਅਕੱਲ, ਗੁਣਾਂ ਨਾਲ ਗੁਰਮੁਖ ਬੱਣ ਕੇ ਸੁਖੀ ਹੁੰਦੇ ਹਨ। ਹਰ ਸ਼ਹਿ ਹਾਂਸਲ ਕਰ ਲੈਂਦੇ ਹਨ।

ਜੇ ਆਪ ਬਾਣੀ ਅਰਥਾਂ ਸਮੇਤ ਪੜ੍ਹੀਏ। ਸਾਨੂੰ ਢੋਲਕੀਆਂ, ਵਾਜਿਆਂ ਵੱਲਿਆ ਦੇ ਸਗੀਤ ਸੁਣਨ ਦੀ ਲੋੜ ਨਹੀਂ ਰਹਿੱਣੀ। ਬਾਣੀ ਵਿੱਚ ਕੁੱਝ ਹੋਰ ਲਿਖਿਆ ਹੈ। ਇਹ ਪੇਸ਼ ਗੱਲਤ ਢੰਗ ਨਾਲ ਕਰਕੇ, ਪ੍ਰਚਾਰ ਹੋਰ ਕਰ ਰਹੇ। ਜੇ ਆਪ ਬਾਣੀ ਪੜ੍ਹੀਏ। ਇੰਨਾਂ ਸਾਧਾ ਮਗਰ ਲੱਗ ਕੇ, ਲੋਕ ਆਪਦੇ ਘਰ ਪੱਟਣ ਤੋਂ ਬੱਚ ਜਾਂਣਗੇ। ਅੱਧੇ ਤੋਂ ਵੱਧ ਘਰ ਲੋਕਾਂ ਦੇ ਪੱਟੇ ਗਏ ਹਨ। ਕਿਸੇ ਦੀ ਘਰਵਾਲੀ, ਘਰਵਾਲਾ, ਬੁੱਢਾ, ਜੁਵਾਨ ਪੁੱਤ ਘਰਬਾਰ ਛੱਡ ਕੇ, ਗੁਰਦੁਆਰਿਆਂ. ਡੇਰਿਆਂ ਵਿੱਚ ਬੈਠ ਜਾਂਦੇ ਹਨ। ਉਨਾਂ ਨੂੰ ਮੁਫ਼ਤ ਦੇ ਸੇਵਾਦਾਰ ਮਿਲ ਜਾਂਦੇ ਹਨ।

ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਪਾਇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਭ ਕੁਝ ਵਿਖਾਵੇ ਦੀ ਖ਼ਾਤਰ ਕਰਦਾ ਹੈ। ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ ਗੁਰੂ ਦੇ ਗੁਣਾਂ ਵਾਲੇ ਬੰਦੇ ਦਾ ਮਨ ਪਵਿੱਤਰ ਹੋ ਜਾਂਦਾ ਹੈ। ਉਨਾਂ ਦੀ ਮੇਹਨਤ ਕੀਤੀ ਸਫ਼ਲ ਹੋ ਜਾਂਦੀ ਹੈ। ਉਹਨਾਂ ਦੇ ਕੀਤੇ ਕੰਮ ਦਰਗਾਹ ਵਿੱਚ ਕੰਮ ਆਉਂਦੇ ਹਨ। ਹਰਿ ਗੁਣ ਗਾਵਹਿ ਹਰਿ ਨਿਤ ਪੜਹਿ ਹਰਿ ਗੁਣ ਗਾਇ ਸਮਾਇ॥ ਉਹ ਪ੍ਰਭੂ ਦੇ ਗੁਣ ਗਾਉਂਦੇ ਹਨ। ਪੜ੍ਹਦੇ ਹਨ ਰੱਬ ਦੀ ਪ੍ਰਸੰਸਾਂ ਵਿੱਚ ਲੀਨ ਰਹਿੰਦੇ ਹਨ। ਨਾਨਕ ਤਿਨ ਕੀ ਬਾਣੀ ਸਦਾ ਸਚੁ ਹੈ ਜਿ ਨਾਮਿ ਰਹੇ ਲਿਵ ਲਾਇ ਨਾਨਕ ਜੀ ਕਹਿ ਰਹੇ ਹਨ। ਉਨਾਂ ਦੇ ਬਚਨ ਹਰ ਸਮੇਂ ਸਹੀ ਹਨ। ਜੋ ਪ੍ਰਭੂ ਨਾਲ ਮਨ ਦੀ ਤਾਰ ਜੋੜੀ ਰੱਖਦੇ ਹਨ। ਦੁਨੀਆਂ ਦੇ ਫਫੇਕੁੱਟੇ ਕਿਸੇ ਕੰਮ ਨਹੀਂ ਹਨ। ਦੀਵਾਲੀ, ਦੁਸਿਹਰੇ ਜਾਂ ਹੋਰ ਦਿਨ ਤਿਉਹਾਰ ਇਸੇ ਦੁਨੀਆਂ ਤੇ ਮਨ ਪ੍ਰਚਾਉਣ ਨੂੰ ਹਨ। ਪ੍ਰਚਾਰਿਕ ਜੋਗੀ, ਸਾਧ ਬੱਣਕੇ, ਇਸ ਨਾਲ ਰੱਬ ਨੂੰ ਠੱਗ ਨਹੀਂ ਸਕਦੇ। ਪਬਲਿਕ ਨੂੰ ਮੂਰਖ ਜਰੂਰ ਬਣਾਂ ਸਕਦੇ ਹੋ।
 
 

 

Comments

Popular Posts