ਭਾਗ 59 ਬਦਲਦੇ ਰਿਸ਼ਤੇ


ਸਬ ਆਪੋ-ਆਪਣੇ ਘੋੜੇ ਭਜਾਉਂਦੇ ਹਨ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਬਹੁਤ ਦੁੱਖ ਨਾਲ ਲਿਖ ਰਹੀਂ ਹਾਂ। ਐਕਸੀਡੈਂਟ ਵਿੱਚ ਕੈਨੇਡਾ ਅਲਬਰਟਾ ਤੋ ਕੈਲਗਰੀ ਦੇ ਐਮ.ਐਲ. ਮਨਵੀਤ ਭੁਲਰ ਜੀ ਸਾਨੂੰ ਸਦਾ ਲਈ ਵਿਛੋੜਾ ਦੇ ਗਏ ਹਨ। ਜਦੋਂ ਵੀ ਬੌਬ ਨੂੰ ਕੁੱਝ ਖਾਂਣ ਲਈ ਚਾਹੀਦਾ ਹੁੰਦਾ ਸੀ। ਉਹ ਬਾਹਰੋਂ ਹੀ ਖਾਂਦਾਂ ਸੀ। 250 ਡਾਲਰ ਦਿਨ ਦਾ ਬੱਣਾਂਉਂਦਾ ਸੀ। 30 ਡਾਲਰਾਂ ਦਾ ਫਾਸਟ ਫੂਡ ਖਾਂ ਜਾਂਦਾ ਸੀ। ਕੋਈ ਵੱਡੀ ਗੱਲ ਨਹੀਂ ਸੀ। ਘਰ ਜਾ ਕੇ ਵੀ ਆਪ ਹੀ ਖਾਂਣਾਂ ਬੱਣਾਂਉਣ ਨੂੰ ਹੱਥ ਫੂਕਣੇ ਹੁੰਦੇ ਸਨ। ਬੱਚਿਆਂ ਦੀ ਪਲਟਨ ਚੂਹਿਆਂ ਵਾਂਗ, ਉਸ ਦੀ ਜਾਨ ਟੁੱਕਦੀ ਸੀ। ਸੁੱਖੀ ਘਰ ਹੀ ਬੈਠੀ ਸੀ। ਸੁੱਖੀ ਤੋਂ ਚੁੱਲੇ ਚੌਕੇ ਦਾ ਕੰਮ ਨਹੀਂ ਹੁੰਦਾ ਸੀ। ਉਸ ਦੇ ਹੱਡ ਦੁੱਖਦੇ ਸਨ। ਉਸ ਨੂੰ ਸਾਹ ਬੜਾ ਔਖਾ ਆਉਂਦਾ ਸੀ। ਡਾਕਟਰ ਕੋਲ ਸੁੱਖੀ ਨੂੰ ਧੀ ਕਿਮ ਹੀ ਲੈ ਕੇ ਜਾਂਦੀ ਸੀ। ਕਿਮ ਵਿਆਹ ਤੋਂ ਮਹੀਨੇ ਕੁ ਪਿਛੋਂ ਪਤੀ ਨੂੰ ਛੱਡ ਕੇ, ਆ ਗਈ ਸੀ। ਮੁੜ ਕੇ ਵਾਪਸ ਨਹੀਂ ਗਈ ਸੀ। ਉਹ ਆਪਦੇ ਪਤੀ ਦੀ ਗੱਲ ਕਰਕੇ ਰਾਜੀ ਨਹੀਂ ਸੀ। ਘਰ ਦੀ ਧੀ ਦਾ ਇਹ ਹਾਲ ਸੀ। ਘਰ ਵਿਚ ਦਾਲ-ਰੋਟੀ, ਸਫ਼ਾਈਆਂ ਕੋਈ ਵੀ ਕੰਮ ਨਹੀਂ ਕਰਦੀ ਸੀ। ਘਰ ਦੇ ਸਾਰੇ ਜੀਆਂ ਲਈ ਇਹ ਘਰ ਹੋਟਲ ਵਾਂਗ ਸੀ। ਸਿਰਫ਼ ਸੌਣ ਲਈ ਘਰ ਆਉਂਦੇ ਸਨ। ਸੁੱਖੀ ਦੇ ਪੇਕੇ ਪਰਿਵਾਰ ਦਾ ਵੀ ਇਹੀ ਹਾਲ ਸੀ। ਸੁੱਖੀ ਦੀਆਂ ਛੋਟੀਆਂ ਭੈਣਾਂ ਸੋਨੀ, ਬਿੰਦੂ, ਰਾਣੋਂ 4 ਸਾਲਾਂ ਤੋਂ ਸੁੱਖੀ ਨੂੰ ਮਿਲੀਆਂ ਨਹੀਂ ਸਨ। ਦੋ ਵਾਰ ਇੰਡੀਆਂ ਤਾਂ ਜਾ ਆਈਆਂ ਸਨ। ਬੱਚੇ ਪੈਦਾ ਕਰਕੇ, ਆਪੋ-ਆਪਣੇ ਘਰਾਂ ਵਿੱਚ ਉਲਝ ਗਈਆਂ ਸਨ। ਸੁੱਖੀ ਦੇ ਭਰਾ ਮੀਤਾ ਤੇ ਭਿੰਦਾ ਸਿਟੀ ਤੋਂ ਬਾਹਰ ਟਰੱਕ ਚਲਾਂਉਂਦੇ ਸਨ। ਉਨਾਂ ਕੋਲ ਵੀ ਸੁੱਖੀ ਨਾਲ ਗੱਲ ਕਰਨ ਦਾ ਸਮਾਂ ਨਹੀਂ ਸੀ। ਸੁੱਖੀ ਦੇ ਮੰਮੀ ਡੈਡੀ ਨੂੰ ਕਨੇਡਾ ਪੈਂਨਸ਼ਨ ਹੋ ਗਈ ਸੀ। ਉਨਾਂ ਦੇ ਪੈਰ ਧਰਤੀ ਤੇ ਨਹੀਂ ਲੱਗਦੇ ਸੀ। ਕਨੇਡਾ ਗਰਮੀਆਂ ਵਿੱਚ ਛੁੱਟੀਆਂ ਮਨਾਂਉਣ ਆਉਂਦੇ ਸਨ।

ਮਰਦ-ਔਰਤ ਜਦੋਂ ਬੰਦ ਕੰਮਰੇ ਵਿੱਚ ਹੁੰਦੇ ਹਨ। ਮਨਾਂ ਵਿੱਚ ਸ਼ੈਤਾਨ ਹੁਸ਼ਿਆਰ ਹੋਇਆ ਹੁੰਦਾ ਹੈ। ਦੂਜੇ ਬੰਦੇ ਨੂੰ ਦੱਸਦਾ ਵੀ ਨਹੀਂ ਹੈ। ਮਨ ਵਿੱਚ ਕੀ ਬੀਤਦੀ ਹੈ? ਬਗੈਰ ਦੱਸਣ ਤੇ ਵੀ ਮਨ ਹੀ ਮਨ ਵਿੱਚ ਅੱਗਲਾ ਸੁਆਦ ਲੈ ਜਾਂਦਾ ਹੈ। ਇਸੇ ਲਈ ਸਿਆਣੇ ਲੋਕ ਆਪ ਬੀਤੀ ਦੇ ਤੱਤ ਕੱਢ ਕੇ ਦੱਸਦੇ ਹਨ, " ਜਿਸ ਦੀ ਧੀ ਹੈ। ਉਸੇ ਦੀ ਹੀ ਧੀ ਹੈ। ਜੀਜਾ, ਫੂਫੜ, ਮਾਸੜ ਕੀ ਲੱਗਦੇ ਹਨ? " ਜੋ ਕੰਮ ਜਾਨਵਰ ਸਹਮਣੇ ਕਰਦੇ ਹਨ। ਉਹੀ ਬੰਦਾ ਪਰਦੇ ਪਿਛੇ ਕਰਦਾ ਹੈ। ਕਿਸੇ ਰਿਸ਼ਤੇ ਦਾ ਕੋਈ ਲਿਹਾਜ ਨਹੀਂ ਹੁੰਦਾ। ਕਿਮ ਤਾਂ ਡੇਰੇ ਵਾਲੇ ਸਾਧ ਤੇ ਆਸ਼ਕ ਹੋ ਗਈ ਸੀ। ਕਮਾਲ ਦਾ ਸਾਧ ਸੀ। ਕੰਮਰੇ ਵਿੱਚ ਵਾੜ ਕੇ, ਇੱਕ-ਇੱਕ ਨੂੰ ਮਿਲਦਾ ਸੀ। ਪਿਉ-ਪੁੱਤ ਨੇ ਵੀ ਗੱਲ ਕਰਨੀ ਹੁੰਦੀ ਹੈ। ਸਿਆਣੇ ਬੰਦੇ ਪਰਿਵਾਰ ਦੇ ਸਹਮਣੇ ਗੱਲ ਕਰਦੇ ਹਨ। ਜੁਵਾਨੀ ਤੇ ਬੁੱਢਾਪੇ ਦਾ ਜ਼ਕੀਨ ਨਹੀਂ ਹੁੰਦਾ ਕੀ ਭਾਂਣਾਂ ਵਰਤ ਜਾਵੇ। ਜੇ ਕਿਤੇ ਬੇਜੋੜ ਵਿਆਹ ਵੀ ਹੋ ਜਾਂਦਾ ਹੈ। ਅੰਨੇ, ਬੋਲਿਆਂ, ਮੋਟਿਆਂ, ਮਧਰਿਆਂ, ਬਦਸ਼ਕਲਾਂ ਦਾ ਸਾਥ ਨਿਭ ਹੀ ਜਾਂਦਾ ਹੈ। ਨਜ਼ਾਇਜ਼ ਸਬੰਧਾ ਵਾਲੇ ਵੀ ਮਰਦ-ਔਰਤ ਕੈਸੇ ਵੀ ਰੰਗ, ਉਮਰ, ਸ਼ਕਲ ਦੇ ਹੋਣ। ਤੀਵੀਂ ਆਦਮੀ ਬੰਦ ਕੰਮਰੇ ਵਿੱਚ ਮਿਲਦੇ ਹਨ। ਬੰਦ ਬੂਹੇ ਪਿਛੇ, ਜੋ ਧੰਦਾ ਕਰਦੇ ਹਨ। ਸਬ ਨੂੰ ਪਤਾ ਹੁੰਦਾ ਹੈ। ਉਹ ਕਿਵੇ ਨਾਂ ਕਿਵੇਂ ਦੁਨੀਆਂ ਭਰ ਵਿੱਚ ਜਾਹਰ ਹੋ ਜਾਂਦਾ ਹੈ? ਔਰਤ ਦਾ ਪੇਟ ਬਾਹਰ ਨੂੰ ਆਉਣ ਲੱਗ ਜਾਂਦਾ ਹੈ। ਨੌ ਮਹੀਨਿਆ ਵਿੱਚ ਸਬੂਤ ਮਿਲ ਜਾਂਦਾ ਹੈ। ਜਦੋਂ ਇਹ ਮਰਦ-ਔਰਤ ਖੁਲੇਅਮ ਅਦਾਲਤ ਲੜਦੇ ਹਨ। ਤਾਂ ਜੱਜ ਵਕੀਲਾਂ ਤੇ ਲੋਕ ਦੀਆਂ ਅੱਖਾਂ-ਕੰਨ ਖੁਲ ਜਾਂਦੇ ਹਨ।

ਚਿੱਟਾ ਸੂਟ ਅੱਜ ਕੱਲ ਤਾਂ ਵਿਧਵਾਂ ਵੀ ਨਹੀਂ ਪਾਉਂਦੀਆਂ। ਹਨੀ ਚਿੱਟਾ ਸੂਟ ਪਾ ਕੇ, ਸਾਧ ਦੀਆਂ ਚਿੱਟੇ ਕੱਪੜਿਆਂ ਵਾਲੀਆਂ ਮਸ਼ੂਕਾਂ ਦੀ ਲਈਨ ਵਿੱਚ ਮੂਹਰੇ ਆ ਗਈ ਸੀ। ਨਵੀ-ਨਵੇਲ ਵਿਆਹੀ ਆਈ ਵਾਂਗ ਛਾਂਲਾਂ ਮਾਰਦੀ ਫਿਰਦੀ ਸੀ। ਜਿਸ ਦਿਨ ਅੰਦਰ ਵੜ ਕੇ, ਸਾਧ ਤੋਂ ਹਨੀ ਨੇ, ਚਿੱਟਾ ਸੂਟ ਲਿਆ ਸੀ। ਉਸ ਦਿਨ ਦੀ ਉਹ ਬੌਬ ਦੇ ਹੱਥ ਹੇਠ ਨਹੀਂ ਆਉਂਦੀ ਸੀ। ਬੌਬ ਉਸ ਨੂੰ ਮਿਲਣ ਦਾ ਸਮਾਂ ਭਾਲਦਾ ਸੀ। ਹਨੀ ਕਦੋਂ ਘਰ ਆਉਂਦੀ ਹੈ? ਬੌਬ ਵਿੜਕਾਂ ਲੈਂਦਾ ਸੀ। ਜਿਸ ਨੂੰ ਹਰੀਆਂ ਸਬਜ਼ੀਆਂ ਦਾ ਸੁਆਦ ਪੈ ਜਾਵੇ। ਉਹ ਮੂੰਗੀ ਨਹੀਂ ਖਾਂਦਾ। ਡੇਰਾ ਦਾ ਦਰ ਬੰਦ ਹੋਣ ਤੇ ਹਨੀ ਅੱਧੀ ਰਾਤ ਨੂੰ ਦੱਬੇ ਪੈਂਰੀਂ ਆ ਕੇ, ਬੇਸਮਿੰਟ ਵਿੱਚ ਪੈ ਜਾਂਦੀ ਸੀ। ਲੁੱਕ ਛੁੱਪ ਜਾਂਣਾਂ, ਮੱਕੇਈ ਕਾ ਦਾਨਾਂ। ਰਾਜੇ ਕੀ ਬੇਟੀ ਆਈ ਰੇ। ਹਨੀ ਡੇਰੇ ਵਿੱਚ ਬੇਗਾਨੇ ਮਨੁੱਖਾਂ ਨਾਲ ਗੱਪਾਂ-ਛੱਪਾਂ ਮਾਰ ਕੇ, ਲੋਕਾਂ ਵਿਚਕਾਰ ਧੱਲੇ ਦੀਆਂ ਲਗਾਉਂਦੀ ਫਿਰਦੀ ਸੀ। ਕੜਾਹ, ਪੂਰੀਆਂ, ਖੀਰ, ਲੱਡੂ, ਜਲੇਬੀਆਂ ਖਾ ਕੇ, ਮੁਫ਼ਤ ਦੇ ਮਾਲ ਨਾਲ ਪਸਰਦੀ ਜਾ ਰਹੀ ਸੀ। ਭਾਰ ਅੱਗੇ ਨਾਲੋਂ ਦੂਗਣਾਂ ਹਹੋ ਗਿਆ ਸੀ।

ਬੌਬ ਤੇ ਜੁਆਕਾਂ ਨੂੰ ਦੇਣੇ ਦੇ ਲੈਣੇ ਪਏ ਹੋਏ ਸਨ। ਬੌਬ ਜਾਬ ਕਰਕੇ, ਮਸਾਂ ਘਰ ਪਹੁੰਚਦਾ ਸੀ। ਘਰ ਬੱਚਿਆਂ ਦਾ ਚੀਕ-ਚਿਹੜਾ ਪਾਇਆ ਹੁੰਦਾ ਸੀ। ਛੋਟਾ ਮੁੰਡਾ ਕਹਿੰਦਾ, " ਡੈਡੀ ਭੁੱਖ ਲੱਗੀ ਹੈ। ਬੌਬ ਟੋਸਟ ਗਰਮ ਕਰਨ ਲੱਗਦਾ ਸੀ। ਵੱਡਾ ਮੁੰਡਾ ਬੋਲ ਪੈਂਦਾ ਸੀ, " ਡੈਡੀ ਮੈਂ ਗੇਮ ਤੇ ਜਾਂਣਾਂ ਹੈ। ਹਰ ਰੋਜ਼ ਹਾਕੀ ਖੇਡਣ ਜਾਂਣ ਤੋਂ ਲੇਟ ਹੋ ਜਾਂਦਾ ਹਾਂ। " ਕੁੜੀ ਨੇ ਕਿਹਾ, " ਡੈਡੀ ਪਹਿਲਾਂ ਮੇਰੇ ਸਕੂਲ ਚੱਲੋ। ਅੱਜ ਟੀਚਰ ਨੇ, ਤੁਹਾਨੂੰ ਸਕੂਲ ਸੱਦਿਆ ਹੈ। ਕਿਉਂਕਿ ਹਰ ਰੋਜ਼ ਮੇਰਾ ਹੋਮ ਵਰਕ ਨਹੀਂ ਕੀਤਾ ਹੁੰਦਾ। " ਰੋਜ਼ ਨਵੀਂ ਹੀ ਕਹਾਣੀ, ਘਰ ਵਿੱਚ ਹੁੰਦੀ ਸੀ। ਬੌਬ ਦੰਦੀਆਂ ਪੀਹ ਕੇ ਰਹਿ ਜਾਂਦਾ ਸੀ। ਇੱਕ ਦਿਨ ਤਾਂ ਜਦੋਂ ਬੌਬ ਘਰ ਆਇਆ। ਜੁਆਕ ਜੂਡੋ-ਜੂਡੀ ਹੋਏ, ਹੋਏ ਸਨ। ਵੱਡੇ ਮੁੰਡੇ ਨੇ ਦੱਸਿਆ, " ਛੋਟਾ ਮੇਰੇ ਨਾਲ ਟੀਵੀ ਦੇਖ਼ਣ ਪਿਛੇ ਲੜ ਪਿਆ। ਮੈਂ ਇਸ ਦੇ ਚਪੇੜ ਮਾਰ ਦਿੱਤੀ। ਇਸ ਨੇ ਮੇਰੇ ਵੀ ਥੱਪੜ ਮਾਰਿਆ। ਮੈਂ ਕੁੱਟ-ਕੁੱਟ ਇਸ ਦੀ ਧੌੜੀ ਲਾ ਦਿੱਤੀ। " " ਡੈਡੀ ਮੈਂ ਵੀ ਪੁਲੀਸ ਨੂੰ ਫੋਨ ਕਰ ਦਿੱਤਾ ਹੈ। ਪੁਲੀਸ ਵਾਲੇ ਹੁਣ ਆਉਂਦੇ ਹੋਣੇ ਹਨ। ਇਸ ਦਾ ਬੱਚੂ ਬੱਣਾਂਉਣਗੇ। " ਬੌਬ ਦੀ ਕੁੜੀ ਨੇ ਕਿਹਾ, " ਮੈਂ ਦੇਖਿਆ ਹੈ। ਦੋਂਨੇ ਹੀ ਇੱਕ ਦੂਜੇ ਨੂੰ ਮਾਰ ਰਹੇ ਸਨ। ਪੁਲੀਸ ਮੈਂਨ ਨੂੰ ਵੀ ਦੱਸਾਂਗੀ। " " ਪੁੱਤ ਸਾਰੇ ਕੰਨ ਖੋਲ ਕੇ ਸੁਣ ਲਵੋ। ਜੇ ਪੁਲੀਸ ਵਾਲਿਆਂ ਨੂੰ ਤੁਸੀਂ ਕੁੱਝ ਦੱਸਿਆ। ਸਾਰੇ ਟੱਬਰ ਨੂੰ ਲਿਜਾ ਕੇ, ਜੇਲ ਵਿੱਚ ਬੰਦ ਕਰ ਦੇਣਗੇ। ਪਤਾ ਨਹੀਂ ਫਿਰ ਕਦੋਂ ਛੱਡਣਗੇ? " ਪੁਲੀਸ ਵਾਲੇ ਦਰਾਂ ਮੂਹਰੇ ਆ ਗਏ ਸੀ। ਬੌਬ ਨੇ ਦਰਵਾਜ਼ਾ ਖੋਲਿਆ। ਪੁਲੀਸ ਮੈਂਨ ਨੇ ਪੁੱਛਿਆ, " ਤੁਸੀਂ ਕਿਥੇ ਸੀ? ਜਦੋਂ ਬੱਚੇ ਆਪਸ ਵਿੱਚ ਮਾਰ-ਕੁੱਟ ਕਰਦੇ ਸਨ। " " ਮੈਂ ਘਰ ਹੀ ਕਿਚਨ ਵਿੱਚ ਖਾਂਣਾਂ ਬੱਣਾਂ ਰਿਹਾ ਸੀ। ਇਹ ਤਾਂ ਆਪਸ ਵਿੱਚ ਬਹਿਸ ਕਰਦੇ ਸਨ। ਉਦਾ ਹੀ ਮੂੰਹ ਨਾਲ ਇੱਕ ਦੂਜੇ ਨੂੰ ਕਹਿੰਦੇ ਸਨ। ਮਾਰ-ਕੁੱਟ ਨਹੀਂ ਕੀਤੀ। ਮੇਰਾ ਛੋਟਾ ਬੇਟਾ ਐਵੇਂ ਹੀ ਡਰ ਜਾਂਦਾ ਹੈ। " " ਕੀ ਤੈਨੂੰ ਕਿਸੇ ਨੇ ਮਾਰਿਆ ਹੈ? " ਉਹ ਰੋਣ ਲੱਗ ਗਿਆ। ਨਾਂਹ ਵਿੱਚ ਸਿਰ ਮਾਰ ਦਿੱਤਾ। ਦੂਜੇ ਪੁਲੀਸ ਵਾਲੇ ਨੇ ਕਿਹਾ, " ਅੱਗੇ ਤੋਂ ਯਾਦ ਰੱਖਣਾਂ। ਤੁਸੀਂ ਇੱਕ ਦੂਜੇ ਨੂੰ ਮਾਰਨ ਦੀ ਧੱਮਕੀ ਵੀ ਨਹੀਂ ਦੇ ਸਕਦੇ। ਇਸ ਬਾਰ ਛੱਡ ਜਾਂਦੇ ਹਾਂ। ਜੇ ਫਿਰ ਕਿਸੇ ਨੂੰ ਖ਼ਤਰਾ ਲੱਗਾ। ਫੋਨ ਕਰ ਦੇਣਾਂ। " ਘਰ ਵਿੱਚ ਮੌਤ ਵਰਗੀ ਸ਼ਾਂਤੀ ਹੋ ਗਈ ਸੀ।

ਹਨੀ ਆਨੀ-ਬਹਾਨੀ, ਇਕੱਲੇ ਸਾਧ ਨੂੰ ਮਿਲਣ ਜਾਂਦੀ ਸੀ। ਉਸ ਨੇ ਪਾਣੀ ਦਾ ਗਲਾਸ ਭਰ ਲਿਆ ਸੀ। ਸਾਧ ਦੇ ਕੰਮਰੇ ਵਿੱਚ ਚਲੀ ਗਈ ਸੀ। ਸਾਧ ਅੰਦਰ ਇਕੱਲਾ ਸੀ। ਬਾਹਰ ਪਹਿਰੇਦਾਰ ਖੜ੍ਹੇ ਸਨ। ਜੇ ਮੁਟਿਆਰ ਆਪ ਆਪਦੀ ਮਰਜ਼ੀ ਨਾਲ, ਕਿਸੇ ਮਰਦ ਦੇ ਕੋਲ ਜਾਂਣਾਂ ਚਾਹੇ। ਪਹਿਰੇਦਾਰ ਜਾਂ ਲੋਕ ਕਿਵੇਂ ਰੋਕ ਸਕਦੇ ਹਨ? ਆਂਮ ਤਾਂ ਸਾਧ ਗੁੰਦਗੁਦੇ ਸਰੀਰ ਦੇ ਰਿੱਛ, ਬੱਗਿਆੜ ਵਰਗੇ ਮੂੰਹਾਂ ਵਾਲੇ ਹੁੰਦੇ ਹਨ। ਇਹ ਸਾਧ ਦੀ ਸਟੀਲ ਬੌਡੀ ਸੀ। ਸਾਧ ਦੀ ਅੱਖ ਬਦੂੰਕ ਦੀ ਗੋਲੀ ਵਰਗੀ। ਸਰੀਰ ਅੱਗ ਲਗਾਉਂਦੀ ਸੀ। ਹਨੀ ਠੰਡੇ ਪਾਣੀ ਦਾ ਗਿਲਾਸ ਲਈ ਖੜ੍ਹੀ ਸੀ। ਸਾਧ ਨੂੰ ਆਉਣ ਦੀ ਪੈੜ-ਚਾਲ ਵੀ ਸੁਣ ਪਈ ਸੀ। ਉਸ ਨੇ ਟੇਡਾ ਜਿਹਾ ਹਨੀ ਵੱਲ ਦੇਖਿਆ। ਹਨੀ ਚਿੱਟੇ ਸੂਟ ਵਿੱਚ ਪਵਿੱਤਰ ਪਰੀ ਵਰਗੀ ਕੁਆਰੀ ਕੰਜਕ ਲੱਗਦੀ ਸੀ। ਸੰਗਤ ਦੇ ਲੰਗਰ ਦਾ ਖਾਂਦਾ ਪੀਤਾ ਘਿਉ-ਦੁੱਧ ਗੱਲ਼ਾਂ ਤੇ ਲਾਲੀ ਝਗੜ ਰਿਹਾ ਸੀ। ਸਰੀਰ ਵੀ ਗੁੰਦਵਾਂ, ਗੋਲ-ਮੋਲ ਮਲ ਵਰਗਾ ਹੋ ਗਿਆ ਸੀ। ਉਹ ਮਚਲਾ ਜਿਹਾ ਹੋ ਕੇ, ਘਰਾੜੇ ਮਾਰਨ ਲੱਗ ਗਿਆ ਸੀ। ਹਨੀ ਨੇ ਸੋਚਿਆ ਬਾਬਾ ਜੀ ਨੂੰ ਗਹਿਰੀ ਨੀਂਦ ਆਈ ਹੈ। ਉਸ ਨੇ ਹਾਕ ਮਾਰ ਕੇ ਕਿਹਾ, " ਬਾਬਾ ਜੀ ਜੁਲਾਈ ਦਾ ਮਹੀਨਾਂ ਹੈ। ਇਸ ਲਈ ਗਰਮੀ ਬਹੁਤ ਹੈ। ਮੈਂ ਠੰਡੇ ਜਲ ਵਿੱਚ ਸ਼ਰਬਤ ਮਿਲਾ ਕੇ ਲਿਆਈ ਹਾਂ। " ਸਾਧ ਘਰਾੜੇ ਮਾਰ ਰਿਹਾ ਸੀ। ਹਨੀ ਨੇ ਸਾਧ ਦੇ ਪੈਰਾਂ ਨੂੰ ਹਿਲਾਇਆ। ਸਾਧ ਅੰਦਰ ਬਿੱਜਲੀ ਫਿਰ ਗਈ। ਉਹ ਝੱਟ ਉਬੜ ਕੇ ਉਠ ਬੈਠਾ। ਉਸ ਨੇ ਹਨੀ ਦੁਆਲੇ ਦੋਂਨੇਂ ਬਾਂਹਾਂ ਵਗਲ ਲਈਆਂ। ਹਨੀ ਨੂੰ ਪਤਾ ਹੀ ਨਹੀਂ ਲੱਗਾ। ਕਦੋਂ ਸਾਧ ਦੀਆਂ ਮਜ਼ਬੂਤ ਬਾਂਹਾਂ ਵਿੱਚ ਆ ਗਈ ਸੀ। ਹਨੀ ਤੇ ਸਾਧ ਦੀ ਕਿਰਪਾ ਹੋ ਰਹੀ ਸੀ। ਸਿਖ਼ਰ ਦੁਪਿਹਰੇ ਵੀ ਅੱਗ ਵਾਂਗ ਤੱਪਦੇ ਸਾਧ ਨਾਲ ਲੱਗ ਕੇ, ਉਹ ਸ਼ਾਂਤ ਹੋ ਗਈ ਸੀ। ਸ਼ੇਰ ਦੇ ਸ਼ਿਕਾਰ ਵਾਂਗ ਨਿਸਲ ਹੋਈ ਪਈ ਸੀ। ਸਾਧ ਹਲਕੇ ਕੁੱਤੇ ਵਾਂਗ ਹਨੀ ਦੇ ਸਰੀਰ ਤੇ ਝੱੜਪ ਪਿਆ ਸੀ। ਸ਼ਰਬਤੀ ਗੱਲਾਂ ਦਾ ਰੰਗ ਪੀ ਗਿਆ ਸੀ। ਸਾਧ ਦਾ ਦਮ ਉਖੜ ਗਿਆ ਸੀ। ਉਹ ਗੱਟ-ਗੱਟ ਕਰਕੇ, ਗਲਾਸ ਡਕਾਰ ਗਿਆ ਸੀ।

ਸੁੱਖੀ ਤੇ ਬੌਬ, ਮਾਂ-ਪੁੱਤ ਮਹਿਲ ਵਰਗੇ ਘਰ ਵਿੱਚ ਮਜ਼ੇ ਨਾਲ ਰਹਿ ਰਹੇ ਸਨ। ਹਨੀ ਨੂੰ ਗੌਰਮਿੰਟ ਤੋਂ ਮਿਲਣ ਵਾਲਾ ਭੱਤਾ, ਇਸ ਘਰ ਦੀ ਪੇਮਿੰਟ ਬੈਂਕ ਨੂੰ ਦਿੰਦਾ। ਸੁੱਖੀ ਨੂੰਹੁ ਸੱਸ ਦੇ ਕਲੇਸ਼ ਤੋਂ ਬਚੀ ਹੋਈ ਸੀ। ਬੌਬ ਨੂੰ ਜਨਾਨੀ ਦੀ ਚਿੜ-ਚਿੜ, ਬੁੜ-ਬੁੜ ਨਹੀਂ ਸੁਣਨੀ ਪੈਂਦੀ ਸੀ। ਸਬ ਆਪੋ-ਆਪਣੇ ਘੋੜੇ ਭਜਾਉਂਦੇ ਹਨ। ਸਬ ਨੂੰ ਆਪ ਧਾਪੀ ਪਈ ਹੋਈ ਸੀ।

Comments

Popular Posts