ਭਾਗ 3 ਕੀ ਮੈਂ ਸ਼ਹਿਨਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ, ਖੁਸ਼, ਅਜ਼ਾਦ ਹਾਂ?
 
 
ਜਿਨਾ ਪਛਾਤਾ ਸਚੁ ਚੁੰਮਾ ਪੈਰ ਮੂੰ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਕੀ ਕਿਸੇ ਕੰਮ ਕਰਨ ਤੋਂ ਪਹਿਲਾਂ ਜਾਂ ਪੁੱਠਾ ਪੰਗਾ ਲੈਣ ਤੋਂ ਪਹਿਲਾਂ ਕਦੇ ਸੋਚਿਆ ਹੈ? ਇਸ ਦੇ ਕੀ ਫ਼ੈਇਦੇ ਤੇ ਨੁਕਸਾਨ ਹਨ? ਕੰਮ ਕਰਨ ਦੇ ਜਰੂਰ ਫ਼ੈਇਦੇ ਹੁੰਦੇ ਹਨ। ਸਰੀਰ ਦਿਮਾਗ ਦੀ ਕਸਰਤ ਹੁੰਦੀ ਹੈ। ਸਰੀਰ ਦਿਮਾਗ ਮਜ਼ਬੂਤ ਤਾਕਤਬਾਰ ਬੱਣਦੇ ਹਨ। ਜਿਸ ਕਰਕੇ ਧੰਨ, ਅੰਨ, ਕੱਪੜਾ, ਘਰ, ਪਰਿਵਾਰ ਮਿਲਦਾ ਹੈ। ਧੰਨ ਨਾਲ ਘਰ ਪਰਿਵਾਰ ਚੱਲਦਾ ਹੈ। ਮੇਹਨਤ ਨੂੰ ਹੀ ਫ਼ਲ ਲੱਗਦਾ ਹੈ। ਪੁੱਠਾ ਪੰਗਾ ਕਿਸੇ ਦੂਜੇ ਨਾਲ ਲਿਆ ਜਾਂਦਾ ਹੈ। ਪੁੱਠਾ ਪੰਗਾ ਲੈਣ ਨਾਲ ਸਰੀਰ ਦਿਮਾਗ ਨਸ਼ਟ ਹੀ ਹੁੰਦੇ ਹਨ। ਜੇ ਗਹਿਰੀਆਂ ਚੋਟਾਂ ਲੱਗ ਜਾਂਣ। ਮਲਮ-ਪੱਟੀ ਕਰਨ ਨੂੰ ਧੰਨ ਉਤੇ ਲੱਗਦੇ ਹਨ। ਪੁੱਠੇ ਪੰਗੇ ਦਾ ਪਤਾ ਉਦੋਂ ਲੱਗਦਾ ਹੈ। ਜਦੋਂ ਬੋਕ ਦੇ ਸਿੰਘਾਂ ਨੂੰ ਹੱਥ ਪੈ ਜਾਂਦਾ ਹੈ। ਕਈ ਪਿੱਠ ਪਿਛੇ ਹੱਥਿਆਰ ਜਾਂ ਚੁਗਲੀ ਨਾਲ ਬਾਰ ਕਰਦੇ ਹਨ। ਅਸਲ ਵਿੱਚ ਪੰਗਾ ਲੈਣ ਨੂੰ ਦੂਜੇ ਦੀ ਹਿੱਕ ਵਿੱਚ ਵੱਜਣਾਂ ਪੈਂਦਾ ਹੈ। ਅੱਗਲੇ ਦੇ ਘਰ ਦੈਇਰੇ ਵਿੱਚ ਜਾਂਣਾਂ ਪੈਂਦਾ ਹੈ। ਜੇ ਕਿਤੇ ਉਥੇ ਪੰਗਾ ਲੈਣ ਗਏ ਦਾ, ਦੂਜੇ ਹੱਥੋਂ ਕੱਤਲ ਹੋ ਜਾਵੇ। ਕਿਸੇ ਵੀ ਦੇਸ਼ ਦਾ ਕਨੂੰਨ ਉਸ ਨੂੰ ਕਾਤਲ ਨਹੀਂ ਮੰਨਦਾ। ਸਗੋਂ ਆਤਮ ਰੱਖਿਆ ਮੰਨਦਾ ਹੈ। ਦੂਜੇ ਬੰਦੇ ਨੇ, ਘਰ ਆ ਕੇ ਮਾਰਨ ਆਏ ਨੂੰ ਆਪਦਾ ਬਚਾ ਕਰਦੇ ਨੇ ਮਾਰ ਦਿੱਤਾ। ਜਾਂ ਫਿਰ ਆਪਦੇ ਘਰ ਦੇ ਦੁਆਲੇ ਸੁਰੱਖਿਅਤ ਬਾੜ ਲਗਾ ਲੈਣੀ ਜਰੂਰੀ ਹੈ। ਕੁੱਤਿਆਂ, ਬਿੱਲਿਆਂ ਤੋਂ ਦਰਵਾਜਾ ਭੇੜ ਕੇ ਰੱਖਣਾਂ ਚਾਹੀਦਾ ਹੈ। ਜਾਂ ਘਰ ਅੰਦਰ ਆਏ ਦੇ ਸਿਧੀ ਗੋਲ਼ੀ ਮਾਰ ਦਿਉ। ਦੁਆ ਸਲਾਮ ਕਰਨੀ ਛੱਡ ਦਿਉ।

ਸਿਧੀ ਜਿਹੀ ਗੱਲ ਹੈ। ਦੂਜੇ ਦੇ ਘਰ-ਏਰੀਏ ਵਿੱਚ ਕੋਈ ਇੱਜ਼ਤ ਨਹੀਂ ਹੁੰਦੀ। ਬੰਦੇ ਦੀ ਵੈਲੀਊ ਜੀਰੋ ਹੁੰਦੀ ਹੈ। ਦੇਖਣਾਂ ਇਹ ਹੈ। ਅਸੀਂ ਆਪ ਕਰ ਕੀ ਰਹੇਂ ਹਾਂ? ਆਪੋਂ-ਆਪਣੇ ਘਰਾਂ ਵਿੱਚ ਆਪਦੀ ਇੱਜ਼ਤ ਬਚੀ ਰਹਿ ਸਕਦੀ ਹੈ। ਦੂਜਾ ਆਪਦੇ ਘਰ ਅੰਦਰ ਵਾੜ ਕੇ, ਕੱਪੜੇ ਵੀ ਉਤਾਰ ਲੈਂਦਾ ਹੈ। ਦੂਜੇ ਦੇ ਘਰ ਪਾਣੀ ਮੰਗ ਕੇ ਪੀਣਾਂ ਪੈਂਦਾ ਹੈ। " ਆਪਦਾ ਘਰ ਹੱਗ-ਹੱਗ ਭਰ। ਬੇਗਾਨੇ ਘਰ ਥੁਕ ਦਾ ਵੀ ਡਰ। "

ਕੀ ਕੋਈ ਹੱਕ ਜਾਂ ਮੰਗ ਦੂਜੇ ਬੰਦੇ ਦੇ ਉਤੇ ਚੜ੍ਹ ਕੇ, ਝੱਪਟ ਮਾਰ ਕੇ, ਡਹਿ ਕੇ ਮਰਨ ਨਾਲ ਪੂਰੀ ਕਰ ਸਕਦੇ ਹਾਂ? ਜਾਂ ਆਪਦੀ ਜਗਾ ਉਤੇ ਬਣੇ ਰਹਿ ਕੇ ਦਰਿੜ ਇਰਾਦੇ ਤੇ ਕੈਇਮ ਰਹਿ ਕੇ, ਗੱਲ ਮਨਾ ਸਕਦੇ ਹਾਂ। ਕਾਂਵਾਂ ਰੌਲੀ ਕੋਈ ਨਹੀਂ ਸੁਣਦਾ ਹੁੰਦਾ। ਪਿਆਰ ਨਾਲ ਚਾਹੇ ਬੰਦਾ ਪੂਰਾ ਲੁੱਟਲੋ। ਉਸ ਨੂੰ ਕੋਈ ਇਤਰਾਜ ਨਹੀਂ ਹੁੰਦਾ। ਗੁੱਸੇ ਨਾਲ ਕੋਈ ਚੂੰਡੀ ਨਹੀਂ ਵੱਡਾਉਂਦਾ।

ਲਾਈ-ਲੱਗ ਜਾਂਣੀ ਦੀ ਬਗੈਰ ਸੋਚੇ ਸਮਝੇ ਕਿਸੇ ਦੇ ਮਗਰ ਲੱਗ ਲੈਣਾਂ। ਭਾਡਾਂ ਵਾਂਗ ਜਿਸ ਦੇ ਮਗਰ ਲੱਗ ਕੇ, ਬੰਦਾ ਤੁਰਦਾ ਹੈ। ਜੇ ਕਿਤੇ ਰਸਤੇ ਵਿੱਚ ਖੂਹ ਗਿਆ। ਉਸ ਨੇ ਬਗੈਰ ਦੱਸੇ ਪਾਸੇ ਤੋਂ ਦੀ ਨਿੱਕਲ ਜਾਂਣਾਂ ਹੈ। ਲਾਈ-ਲੱਗ ਬੰਦਾ ਅੰਨਾਂ-ਬੋਲਾ ਵੀ ਹੁੰਦਾ ਹੈ। ਮੂੰਹ ਉਤਾਹਾਂ ਨੂੰ ਚੱਕਿਆ ਹੋਣ ਕਰਕੇ, ਮਗਰ ਲਾਉਣ ਵਾਲੇ ਦਾ ਉਹਲਾ ਕਰਕੇ ਵੀ ਧੱੜਮ ਖੂਹ ਵਿੱਚ ਡਿੱਗ ਪੈਂਣਾਂ ਹੈ। ਮੂਹਰਲੇ ਬੰਦੇ ਨੇ ਪਿਛੇ ਮੁੜ ਕੇ ਨਹੀਂ ਦੇਖਣਾਂ ਲੱਤਾਂ-ਬਾਂਹਾਂ ਹੀ ਟੁੱਟੀਆਂ ਹਨ। ਜਾਂ ਪਾਰ ਹੋ ਗਿਆ। ਉਸ ਨੂੰ ਐਸੇ ਹੋਰ ਬਥੇਰੇ ਮਿਲ ਜਾਂਣੇ ਹਨ। ਕਈਆਂ ਨੂੰ ਜੰਨਤਾ ਨੂੰ ਬੇਵਕੂਫ਼ ਬਣਾਂਉਣ ਦਾ ਇਲਮ ਆਉਂਦਾ ਹੈ। ਉਹ ਚਾਹੇ ਸਰਕਾਰੀ ਘਿਰਾਉ ਕਰਾਂਉਣਾਂ ਹੋਵੇ। ਜਾਂ ਧਰਮਿਕ ਥਾਵਾਂ ਦੇ ਵੱਡੇ-ਵੱਡੇ ਪੰਡਾਲ ਭਰਵਾਉਣੇ ਹੋਣ। ਸ਼ਬਦਾ ਦਾ ਹੀ ਹੇਰ-ਫੇਰ ਹੈ। ਭਾਸ਼ਨ ਹਰ ਥਾਂ ਹੀ ਇਹੀ ਹੁੰਦਾ ਹੈ। ਅਸੀਂ ਤੁਹਾਡੇ ਲਈ ਜਿਉਂਦੇ ਹਾਂ। ਜਿਥੇ ਖੜ੍ਹੇ ਕਰਨਾਂ ਕਰ ਦਿਉ। ਜੇ ਹਿਲ ਗਇਆ, ਛਿੱਤਰ ਤੁਹਾਡੇ, ਸਿਰ ਮੇਰਾ। ਤੁਹਾਡੀ ਸੇਵਾ ਕਰਨੀ ਹੀ ਕਰਨੀ ਹੈ। ਤੁਹਾਡੇ ਚਰਨਾਂ ਵਿੱਚ ਬੈਠੇ ਹਾਂ। ਤੁਹਾਡੇ ਚਰਨਾਂ ਦੀ ਸੇਵਾ ਕਰਦੇ ਰਹੀਏ। ਤੁਹਾਨੂੰ ਦੇਖ਼ ਕੇ ਜਿਉਂਦੇ ਹਾਂ। ਤੁਹਾਡਾ ਦਰਸ਼ਂਨ ਕਰਕੇ ਨਿਹਾਲ ਹੋ ਜਾਂਦੇ ਹਾਂ। ਹਰ ਰੋਜ਼ ਦਰਸ਼ਨ ਦੇਣ ਆਇਆ ਕਰੋਂ। ਅਸੀਂ ਤਾਂ ਸਾਧੂ ਸੰਤ ਹਾਂ। ਰੁੱਖੀ-ਮਿਸੀ ਖਾਂਦੇ ਹਾਂ। ਸੰਗਤ ਵਿੱਚ ਗੁਰੂ ਵੱਸਦਾ ਹੈ। ਤੁਸੀਂ ਗੁਰੂ ਦਾ ਰੂਪ ਹੋ। " ਜਦੋਂ ਮਾਇਆ ਦਾ ਭਰਿਆਂ ਝੋਲਾ ਲਪੇਟ ਕੇ, ਗੁਰੂ ਦੀਆਂ ਜੇਬਾਂ ਖਾਲੀ ਕਰਾ ਕੇ, ਤੁਰਦੇ ਬੱਣਦੇ ਹਨ। ਕਦੇ ਪੁੱਛ ਲਿਆ ਕਰੋ, ਗੁਰੂ ਸੰਗਤ ਕੋਲੋ ਮਾਇਆ ਲਪੇਟ ਕੇ ਲੈ ਚੱਲੇ। ਕੀ ਗੁਰੂ ਨੂੰ ਸਾਧਾਂ ਨੇ ਗੁਰੂ ਭੇਟਾ ਚੜ੍ਹਾਵਾ ਨਹੀਂ ਦੇਣਾਂ?



ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਵਿੱਚ ਲਿਖਿਆ ਹੈ। ਦਿਲਹੁ ਮੁਹਬਤਿ ਜਿੰਨ੍ਹ੍ ਸੇਈ ਸਚਿਆ ਜੋ ਮਨੁੱਖ ਜੀਵ ਦਿਲ ਦੇ ਅੰਦਰੋਂ ਰੱਬ ਦੇ ਪਿਆਰ ਵਿਚ ਰੰਗੇ ਹੋਏ ਹਨ। ਉਹੀ ਸੱਚਾ ਪਿਆਰ ਕਰਨ ਵਾਲੇ ਹਨ। ਜਿਨ੍ਹ੍ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ੧॥ ਜਿੰਨਾਂ ਦੇ ਮਨ ਵਿਚ ਕੋਈ ਹੋਰ ਹੈ। ਮੂੰਹੋਂ ਉਤੇ ਕੁਝ ਹੋਰ ਹੈ। ਉਹ ਕੱਚੇ ਆਸ਼ਕ ਹਨ। ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ ਉਹੀ ਮਨੁੱਖ ਰੱਬ ਦੇ ਦਰਸ਼ਨਾਂ ਦੇ ਪਿਆਰ ਵਿੱਚ ਰੰਗੇ ਹਨ। ਵਿਸਰਿਆ ਜਿਨ੍ਹ੍ ਨਾਮੁ ਤੇ ਭੁਇ ਭਾਰੁ ਥੀਏ ੧॥ ਰਹਾਉ ਜਿੰਨਾਂ ਨੂੰ ਰੱਬ ਭੁੱਲ ਗਿਆ ਹੈ। ਉਹ ਧਰਤੀ ਉਤੇ ਭਾਰ ਬੱਣ ਗਏ ਹਨ। ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ ਉਹੀ ਮਨੁੱਖ ਜੀਵ ਪ੍ਰਭੂ ਦੇ ਦਰ ਤੇ ਭਗਤ ਬਣੇ ਰਹਿੰਦੇ ਹਨ। ਜਿੰਨਾਂ ਨੂੰ ਰੱਬ ਨੇ ਆਪ ਆਪਣੇ ਲੜ ਲਾਇਆ ਹੈ। ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ ੨॥ ਉਹਨਾਂ ਦੀ ਜੰਮਣ ਵਾਲੀ ਮਾਂ ਵੱਡੇ ਭਾਗਾਂ ਵਾਲੀ ਹੈ। ਰੱਬ ਨੂੰ ਚੇਤੇ ਕਰਨ ਵਾਲਿਆਂ ਦਾ ਜੱਗ ਤੇ ਆਉਣ ਦਾ ਮਕਸਦ ਪੂਰਾ ਹੋ ਗਿਆ ਹੈ। ੨। ਪਰਵਦਗਾਰ ਅਪਾਰ ਅਗਮ ਬੇਅੰਤ ਤੂ॥ ਰੱਬ ਪਾਲਣਹਾਰ, ਜਿਸ ਤੱਕ ਪਹੁੰਚਿਆਂ ਨਹੀ ਜਾ ਹੈ। ਤੂੰ ਸਾਰੇ ਪਾਸੇ ਹੈ। ਤੂੰ ਬੇਅੰਤ ਹੈ। ਜਿਨਾ ਪਛਾਤਾ ਸਚੁ ਚੁੰਮਾ ਪੈਰ ਮੂੰ ੩॥ ਤੈਨੂੰ ਰੱਬਾ ਜਿਨ੍ਹਾਂ ਨੇ ਇਹ ਪਛਾਣ ਲਿਆ ਹੈ। ਮੈਂ ਉਹਨਾਂ ਦੇ ਪੈਰ ਚੁੰਮਦਾ ਹਾਂ। ਤੇਰੀ ਪਨਹ ਖੁਦਾਇ ਤੂ ਬਖਸੰਦਗੀ ਪ੍ਰਭੂ ਮੈਨੂੰ ਤੇਰਾ ਹੀ ਸਹਾਰਾ ਹੈ। ਤੂੰ ਬਖ਼ਸ਼ਣ ਵਾਲਾ ਹੈਂ। ਸੇਖ ਫਰੀਦੈ ਖੈਰੁ ਦੀਜੈ ਬੰਦਗੀ॥ ਪ੍ਰਭੂ ਜੀ ਸੇਖ਼ ਫ਼ਰੀਦ ਭਗਤ ਆਪਦੇ ਲਈ ਰੱਬ ਦੀ ਭਗਤੀ ਦੀ ਭੀਖ ਮੰਗਦੇ ਹਨ। ਜਿੰਨਾਂ ਪਿਆਰਾ ਰੱਬ ਉਨਾਂ ਜੋਗਾ ਹੀ।

ਕਿਤੇ ਵੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਧਰਮਾਂ ਦੀਆਂ ਵੰਡੀਆ ਪਾਉਣ ਨੂੰ ਨਹੀਂ ਲਿਖਿਆ ਹੋਇਆ। ਸਗੋ ਦੁਨੀਆਂ ਨੇ ਕੰਮਾਂ ਦੇ ਅਧਾਰ ਤੇ ਜਾਂਤਾਂ ਬੱਣਾਂਈਆਂ ਹਨ। ਅਲੱਗ-ਅਲੱਗ ਜਾਂਤਾਂ ਦਿਆਂ ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਵਿੱਚ ਇੱਕਠੀ ਕਰਕੇ, ਇੱਕ ਰੱਬ ਦਾ ਸਬੂਤ ਦਿੱਤਾ ਹੈ। ਕੋਈ ਵੀ ਧਰਮ ਰੱਬ ਨੂੰ ਕਾਬੂ ਨਹੀਂ ਕਰ ਸਕਦਾ। ਸਿਰਫ਼ ਰੱਬ ਨੂੰ ਜੋ ਯਾਦ ਕਰਦੇ ਹਨ। ਉਸ ਵਿੱਚ ਰੱਬੀ ਸ਼ਕਤੀਆਂ, ਗੁਣ ਆ ਜਾਂਦੀਆਂ ਹਨ। ਉਹ ਰੱਬ ਤੋਂ ਹਰ ਗੱਲ ਮਨਾ ਸਕਦੇ ਹਨ।

ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਕਹਿ ਰਹੇ ਹਨ। ਨਾ ਤੂ ਆਵਹਿ ਵਸਿ ਬਹੁਤੁ ਘਿਣਾਵਣੇ ਰੱਬ ਨੂੰ ਕਿਹਾ ਹੈ ਬਹੁਤੇ ਵਿਖਾਵੇ ਦੇ ਤਰਲੇ ਕਰਨ ਨਾਲ ਤੂੰ ਕਾਬੂ ਨਹੀਂ ਆਉਂਦਾ। ਨਾ ਤੂ ਆਵਹਿ ਵਸਿ ਬੇਦ ਪੜਾਵਣੇ ਵੇਦ ਪੜ੍ਹਨ ਪੜ੍ਹਾਉਣ ਨਾਲ ਤੂੰ ਵੱਸ ਨਹੀਂ ਆਉਂਦਾ। ਨਾ ਤੂ ਆਵਹਿ ਵਸਿ ਤੀਰਥਿ ਨਾਈਐ ਤੀਰਥ ਉਤੇ ਇਸ਼ਨਾਨ ਕਰਨ ਨਾਲ ਤੂੰ ਰੀਝਦਾ ਨਹੀਂ ਹੈ। ਨਾ ਤੂ ਆਵਹਿ ਵਸਿ ਧਰਤੀ ਧਾਈਐ ਸਾਰੀ ਧਰਤੀ ਘੁੰਮਣ ਨਾਲ ਵੀ ਵੱਸ ਵਿੱਚ ਨਹੀਂ ਆਉਂਦਾ। ਨਾ ਤੂ ਆਵਹਿ ਵਸਿ ਕਿਤੈ ਸਿਆਣਪੈ ਕਿਸੇ ਅੰਕਲ, ਸਿਆਣਪ ਨਾਲ ਵੱਸ ਵਿੱਚ ਨਹੀਂ ਆਉਂਦਾ। ਨਾ ਤੂ ਆਵਹਿ ਵਸਿ ਬਹੁਤਾ ਦਾਨੁ ਦੇ ਬਹੁਤਾ ਦਾਨ ਦੇਣ ਨਾਲ ਵੀ ਕਿਸੇ ਦੀ ਮਹਤਾਜੀ ਵਿੱਚ ਨਹੀਂ ਆਉਂਦਾ। ਸਭੁ ਕੋ ਤੇਰੈ ਵਸਿ ਅਗਮ ਅਗੋਚਰਾ ਪ੍ਰਭੂ ਜੀ ਤੇਰੇ ਤੇ ਗਿਆਨ ਇੰਦਰੀਆਂ ਦਾ ਵੀ ਅਸਰ ਨਹੀਂ ਹੈ। ਹਰੇਕ ਜੀਵ ਤੇਰੇ ਵੱਸ ਵਿੱਚ ਹੈ। ਤੂ ਭਗਤਾ ਕੈ ਵਸਿ ਭਗਤਾ ਤਾਣੁ ਤੇਰਾ॥ ਜੋ ਰੱਬਾ ਸਦਾ ਤੈਨੂੰ ਯਾਦ ਕਰਦੇ ਹਨ। ਉਹੀ ਭਗਤਾਂ ਪਿਆਰਿਆਂ ਵਿੱਚ ਤੇਰੇ ਪਿਆਰ ਦਾ ਜ਼ੋਰ-ਮਾਂਣ ਹੁੰਦਾ ਹੈ।

ਧਰਮ ਕਾਂਮ ਹੰਕਾਂਰ, ਲੋਭ, ਮੋਹ, ਲਾਲਚ, ਕਰੋਧ ਸ਼ੋਰਤ ਦੀਆਂ ਦੁਕਾਨਾਂ ਹਨ। ਇਸੇ ਤੋਂ ਲੋਕਾਂ ਨੂੰ ਬੱਚਣ ਦੀ ਸਿੱਖਿਆ ਧਰਮੀ ਰੋਜ਼ ਦਿੰਦੇ ਹਨ। ਆਪ ਇਸੇ ਵਿੱਚ ਫਸੇ ਪਏ ਹਨ। ਧਰਮਾਂ ਦੇ ਫ਼ੈਇਦੇ, ਨੁਕਸਾਨ ਤੁਸੀਂ ਹਰ ਰੋਜ਼ ਦੇਖਦੇ ਹੋ। ਕਿੰਨੀਆਂ ਜੰਗਾਂ ਲੜੀਆਂ ਗਈਆਂ। ਰੋਜ਼ ਕੱਤਲ ਹੁੰਦੇ ਹਨ। ਜਿੰਨਾਂ ਨੁਕਸਾਨ ਧਰਮੀ ਧੰਨ-ਮਾਲ-ਜਾਨਾਂ ਦਾ ਕਰਦੇ ਹਨ। ਉਨਾਂ ਨੁਕਸਾਨ ਮਜ਼ਦੂਰ ਬੰਦਾ ਨਹੀਂ ਕਰਦਾ। ਜ਼ਿਆਦਾਤਰ ਬੰਦੇ ਧਰਮਾਂ ਲਈ ਮਰਦੇ ਤੇ ਮਾਰੇ ਜਾਂਦੇ ਹਨ। ਮਰਨ ਪਿਛੋਂ ਰੱਬ ਜਾਂਣੇ ਉਨਾਂ ਨਾਲ ਕੀ ਹੁੰਦੀ ਹੈ? ਐਸੇ ਲੋਕ ਅੱਗੇ ਵੀ ਜਾ ਕੇ, ਰੱਬ ਨਾਲ ਐਸੇ ਤਰਾਂ ਡਹਿ ਕੇ ਮਰਦੇ ਹੋਣੇ ਹਨ। ਇਸ ਦੁਨੀਆਂ ਵਿੱਚ ਤਾਂ ਉਨਾਂ ਤੋਂ ਡਰ ਦੇ ਮਾਰੇ, ਉਨਾਂ ਦੇ ਨਾਂਮ ਸਿਰਾਧ ਖਿਲਾਏ ਜਾਂਦੇ ਹਨ। ਸਾਧ ਲਾਣੇ ਨੂੰ ਕੱਪੜੇ ਵੰਡੇ ਜਾਂਦੇ ਹਨ।

ਦੂਜੇ ਧਰਮ ਵਾਲਿਆ ਵਿਰੁਧ ਕਰਨ ਨੂੰ, ਝੱਗਿਆ ਦੀਆਂ ਬਾਂਹਾਂ ਚੜ੍ਹਾ ਲੈਂਦੇ ਹਨ। ਡਾਂਗਾਂ, ਕਿਰਪਾਨਾਂ ਕੱਢ ਲੈਂਦੇ ਹਨ। ਜੇ ਕਿਤੇ ਕੋਈ ਘਰ ਦੀ ਜ਼ਨਾਨੀ ਨੂੰ ਛੇੜ ਲਵੇ, ਕੱਢ ਕੇ ਲੈ ਜਾਵੇ। ਐਸੇ ਅੰਦਰੇ ਲੁੱਕ ਜਾਂਦੇ ਹਨ। ਗੱਲ ਤੇ ਮਿੱਟੀ ਪਾ ਦਿੰਦੇ ਹਨ। ਕਈ ਤਾਂ ਐਸੇ ਹਨ। ਦੂਜੀਆਂ ਔਰਤਾਂ ਨੂੰ ਹੀ ਪਹੇ ਤੇ ਖੜ੍ਹੇ, ਫੇਸਬੁੱਕ ਉਤੇ ਤਾੜਦੇ ਰਹਿੰਦੇ ਹਨ। ਅੱਜ-ਕੱਲ ਇੱਕ ਹੋਰ ਗੱਲ ਬਾਰ-ਬਾਰ ਧਰਮਿਕ ਸਥਾਨਾਂ ਦੇ ਮੈਂਬਰ ਸਪੀਕਰਾਂ ਵਿੱਚ ਬੋਲ ਰਹੇ ਹਨ, " ਜਿਸ-ਜਿਸ ਦੇ ਘਰ ਧਰਮਿਕ ਬਾਣੀ ਦੀਆਂ ਪੋਥੀਆਂ, ਗੁਟਕੇ. ਸ੍ਰੀ ਗੁਰੂ ਗ੍ਰੰਥਿ ਸਾਹਿਬ ਹਨ। ਹੁਣ ਅਸੀਂ ਲੋਕਾਂ ਦੇ ਘਰਾਂ ਵਿੱਚ ਧਰਮਿਕ ਪੋਥੀਆਂ ਦੇਖ਼ਣ ਜਾਂਣਾ ਹੈ। ਦੇਖ਼ਣੇ ਨੇ, ਉਹ ਕਿਵੇਂ ਰੱਖੇ ਗਏ ਹਨ? ਜੇ ਕਿਤੇ ਬੇਅਦਵੀ ਦਿਸੀ, ਸੋਧਾ ਲਗਾਵਾਂਗੇ। ਚੱਕ ਲਿਆਵਾਂਗੇ। " ਇਹ ਲੋਕਾਂ ਦੇ ਘਰਾਂ ਵਿੱਚੋ ਪੋਥੀਆਂ, ਗੁਟਕੇ. ਸ੍ਰੀ ਗੁਰੂ ਗ੍ਰੰਥਿ ਸਾਹਿਬ ਚੱਕਣ ਦਾ ਲਹਿਜਾ ਹੈ। ਗੁਰਦੁਆਰਿਆਂ ਵਿੱਵ ਮੁਫ਼ਤ ਦਾ ਮਾਲ ਇਕੱਠਾ ਕਰਨ ਦਾ ਤਰੀਕਾ ਹੈ। ਜਿਨੇ ਗੁਰੂ ਗ੍ਰੰਥਿ ਸਾਹਿਬ ਵੱਧ ਹੋਣਗੇ। ਧਰਮੀਆਂ ਲਈ ਗੁਰਦੁਆਰਿਆਂ ਦਾ ਬਿਜਨਸ ਵੱਧ ਚੱਲੇਗਾ। ਜਰਾ ਬਚਕੇ, ਜੇ ਇੰਨਾਂ ਦੀ ਕਿਸੇ ਗੈਰ ਧਰਮੀ ਨਾਲ ਟੱਕਰ ਨਾਂ ਹੋਈ। ਹੁਣ ਆਪਣਿਆਂ ਦੀ ਵੀ ਖੈਰ ਨਹੀਂ ਹੈ। ਜਾਂਣੀਦੀ ਕਿਸੇ-ਨਾਂ-ਕਿਸੇ ਨਾਲ ਪੰਗਾ ਖੜ੍ਹਾ ਰੱਖਣਾਂ ਹੈ। " ਥਾਣੇਦਾਰ ਬਾਣੂ, ਪਹਿਲਾਂ ਮਾਂ ਦੇ ਛਿੱਤਰ ਫੇਰੂ। " ਧਰਮੀਆਂ ਦੀ ਅਜ਼ਾਜ਼ਤ ਬਗੈਰ ਕੋਈ ਘਰ ਵਿੱਚ ਧਰਮਿਕ ਬਾਣੀ ਦੀਆਂ ਪੋਥੀਆਂ, ਗੁਟਕੇ. ਸ੍ਰੀ ਗੁਰੂ ਗ੍ਰੰਥਿ ਸਾਹਿਬ ਨਹੀਂ ਰੱਖ ਸਕਦਾ। ਨਾਂਮ ਦਰਜ਼ ਕਰਾਂਉਣੇ ਪੈਣੇ ਹਨ। ਜਦੋਂ ਜੀਅ ਕਰੇਗਾ। ਧਰਮੀ ਆਗੂ ਆ ਕੇ ਛਾਪਾ ਮਾਰ ਸਕਦੇ ਹਨ। ਹੁਣ ਸੋਚ ਕੇ ਦੱਸਿਉ। ਕਿਹਦੇ ਘਰ ਬਾਣੀ ਦੇ ਗੁਟਕੇ ਵੀ ਹਨ। ਇਸ ਦਾ ਮੱਤਲੱਬ ਆਪੇ ਬਾਣੀ ਨਹੀਂ ਪੜ੍ਹ ਸਕਦੇ। ਇੰਨਾਂ ਦੇ ਤੱਨਖਾਈਆਂ ਤੋਂ ਬਾਣੀ ਸੁਣ ਹੀ ਸਕਦੇ ਹੋ। ਇੰਨਾਂ ਨੂੰ ਕੋਈ ਪੁੱਛੇ, " ਸਕੇ ਮਾਂਪੇਂ ਧੀ ਦੇ ਘਰ ਜਾ ਕੇ ਦਖ਼ਲ ਨਹੀਂ ਦੇ ਸਕਦੇ। ਉਸ ਦਾ ਪਤੀ, ਪਿਆਰਾ, ਮਾਲਕ ਉਸ ਨਾਲ ਜੋ ਮਰਜ਼਼ੀ ਕਰੇ। " ਐਸੇ ਕੱਟੜ ਪੰਥੀਂ, ਜੋ ਲੋਕਾਂ ਦੇ ਨੀਜੀ ਕੰਮਾਂ, ਘਰਾਂ ਵਿੱਚ ਦਖ਼ਲ ਦਿੰਦੇ ਹਨ। ਜੇ ਕਿਸੇ ਦੇ ਘਰ ਵਿੱਚ ਦਖ਼ਲ ਦਿੰਦੇ ਹਨ। ਇੰਨਾਂ ਦੀ ਚੰਗੀ ਤਰਾਂ ਆਉ ਭਗਤ ਕਰੋ। ਅੰਦਰ ਵਾੜ ਕੇ ਕੁੱਟਪਾ ਚਾੜੋ। ਹੋਰ ਜੋ ਸੇਵਾ ਕਰ ਸਕਦੇ ਹੋ ਕਰ ਦਿਉ। ਫਿਰ ਕਨੂੰਨ ਹਵਾਲੇ ਕਰ ਦਿਉ। ਜੇ ਕੋਈ ਧਰਮੀ ਆਮ ਲੋਕਾਂ ਦੀ ਜਿੰਦਗੀ ਵਿੱਚ ਦਖ਼ਲ ਦੇਵੇ। ਉਸ ਨੂੰ ਔਰਗਜੇਬ ਹੀ ਸਮਝੋਂ। ਕਿਸੇ ਤੋਂ ਡਰਨ ਦੀ ਲੋੜ ਨਹੀਂ। ਹਰ ਬੰਦੇ ਨੂੰ ਹੱਕ ਹੈ। ਉਹ ਆਪਣਾਂ ਰੱਬ, ਜਿਵੇਂ ਮਰਜ਼ੀ ਮਨਾਵੇ। ਜੋ ਮਰਜ਼ੀ ਧਰਮ ਮੰਨੇ ਜਾਂ ਆਪ ਰੱਬ ਨੂੰ ਸਿਧਾ ਮਿਲੇ। ਕੋਈ ਦਖ਼ਲ ਅੰਦਾਜ਼ੀ ਨਹੀਂ ਕਰ ਸਕਦਾ। ਜੇ ਕੋਈ ਪੰਗਾ ਲੈਂਦਾ ਹੈ। ਪਰਨਾਂ ਗਲ਼ ਵਿੱਚ ਪਾ ਕੇ ਲਵੇਟ ਲਵੋ। ਜੇ ਕੋਈ ਧੱਮਕੀ ਵੀ ਦਿੰਦਾ ਹੈ। ਜੇ ਆਪਦੇ ਵਿੱਚ ਆਤਮ ਰੱਖਿਆਂ ਦੀ ਹਿੰਮਤ ਨਹੀਂ ਹੈ। ਪੁਲੀਸ ਨੂੰ ਰਿਪੋਰਟ ਕਰ ਦਿਉ।

ਹੁਣ ਇੰਨਾਂ ਧਰਮੀ ਆਗੂਆਂ ਨੇ, ਘਰਾਂ ਵਿੱਚੋਂ ਧਰਮਿਕ ਬਾਣੀ ਦੀਆਂ ਪੋਥੀਆਂ, ਗੁਟਕੇ. ਸ੍ਰੀ ਗੁਰੂ ਗ੍ਰੰਥਿ ਸਾਹਿਬ ਬਹਾਨੇ ਨਾਲ ਕੱਢਣੇ ਹਨ। ਕਿਉਂਕਿ ਲੋਕ ਜਾਗਰਤ ਹੋ ਰਹੇ ਹਨ। ਸ੍ਰੀ ਗੁਰੂ ਗ੍ਰੰਥਿ ਸਾਹਿਬ ਦੀ ਬਾਣੀ ਵਿਬ ਸਾਇਡਾ, ਨਿਟ, ਸੈਲਰਫੋਨ, ਅਖ਼ਬਾਰਾਂ, ਕੰਧਾਂ, ਗੱਡੀਆਂ ਤੇ ਲਿਖੀ ਪਈ ਹੈ। ਹਰ ਰੋਜ ਲੋਕ ਬਾਣੀ ਆਰਟੀਕਲਾਂ ਵਿੱਚ ਲਿਖਦੇ ਹਨ। ਰੀਸਰਚ ਕਰਦੇ ਹਨ। ਇਹ ਗੁਰਦੁਆਰਿਆਂ ਦੇ ਪ੍ਰਬੰਧਿਕ ਬਾਣੀ ਆਪਦੇ ਬਾਪ ਦੀ ਜਗੀਰ ਸਮਝਦੇ ਹਨ। ਇਹ ਬਾਣੀ ਕੁਲ ਦੁਨੀਆਂ ਲਈ ਹੈ। ਇਸ ਬਾਣੀ ਦੀ ਵਰਤੋਂ ਜਦੋਂ ਤੇ ਦੁਨੀਆਂ ਬਣੀ ਹੈ। ਇਸ ਦੀ ਵਰਤੋਂ ਹੋਰ ਵੀ ਧਰਮਿਕ ਗ੍ਰੰਥਾਂ ਵਿੱਚ ਹੋ ਚੁੱਕੀ ਹੈ। ਜਿਸ ਦਾ ਅਸਲੀ ਮੰਨੋਰਥ ਹੈ। ਸੱਚ ਬੋਲਣਾਂ ਹੈ। ਕੀ ਧਰਮੀ ਸੱਚ ਬੋਲਦੇ ਹਨ? ਗਰੀਬਾਂ ਦੀ ਮਦਦ ਦੀ ਪ੍ਰੇਰਨਾਂ ਹੈ। ਕੀ ਧਰਮੀ ਗਰੀਬਾਂ ਦੀ ਮਦੱਦ ਕਰਦੇ ਹਨ? ਜਾਂ ਕੀ ਗਰੀਬਾਂ ਦਾ ਹੱਕ ਮਾਰਦੇ ਹਨ? ਮਜ਼ਦੂਰਾਂ ਦੀ ਦਸਾਂ ਨੌਹ੍ਹਾਂ ਦੀ ਕੀਤੀ ਕਮਾਂਈ ਨਾਲ ਗੋਗੜਾ ਨੂੰ ਹੋਰ ਵਧਾਈ ਜਾਂਦੇ ਹਨ। ਬਾਣੀ ਵਿੱਚ ਕਰੋਧ ਤੇ ਕੰਟਰੋਲ ਕਰਨ ਨੂੰ ਕਿਹਾ ਗਿਆ ਹੈ। ਇਹ ਜਲਸਿਆਂ ਵਿੱਚ ਦੇਖ ਲਵੋ ਦੰਦੀਆਂ ਚੜਾਉਂਦੇ, ਕਚੀਚੀਆਂ ਲੈਂਦੇ ਦਿਸਦੇ ਹਨ। ਜਿਵੇਂ ਕਿਸੇ ਨੂੰ ਕੱਚਾ ਚਬਾ ਜਾਂਣਗੇ। ਬਾਣੀ ਵਿੱਚ ਲੋਭ ਕਰਨ ਤੇ ਮਨਾਹੀ ਹੈ। ਇੰਨਾਂ ਨੂੰ ਮੁਫ਼ਤ ਦਾ ਲੰਗਰ ਚਾਹੇ ਰੋਜ਼ ਖਿਲਾਈ ਜਾਵੋ। ਮੇਹਨਤ, ਮਜ਼ਦੂਰੀ, ਕੰਮ ਕਰਕੇ ਭੋਰਾ ਰਾਜ਼ੀ ਨਹੀਂ ਹਨ। ਧਰਨੇ, ਦਿਵਾਨ ਚਾਹੇ ਰੋਜ਼ ਲੁਆਈ ਜਾਵੋ। ਰੋਟੀਆਂ ਮੁੱਖ ਮੰਤਰੀ, ਐਮ ਐਲ ਏ, ਪਧਾਂਨ ਮੰਤਰੀ ਦੇਵੇਗਾ। ਇਹੀ ਇੰਨਾਂ ਦੇ ਨੌਕਰ ਜੋ ਹਨ। ਜੋ ਫਸਲਾਂ ਦੀ ਰਾਖੀ ਸੰਚਾਈ ਕਰਕੇ, ਝਾੜ ਕੇ ਮੰਡੀ ਵੇਚ ਕੇ, ਨੋਟ ਲਿਆ ਕੇ ਹੱਥ ਤੇ ਧਰਨਗੇ। ਜੱਟ, ਕਿਸਾਨ ਤੇ ਹੋਰ ਵਿਹਲੇ ਲੋਕ, ਇਸ ਦੁਨੀਆਂ ਤੇ ਮੇਲਾ ਦੇਖ਼ਣ ਆਏ ਹਨ। ਦਾਦਿਆਂ, ਬੁਜਰਗਾ ਦੀਆਂ ਜਮੀਨਾਂ ਵੇਚ ਕੇ, ਖਾਂਣ ਲੱਗੇ ਹੋਏ ਹਨ। ਰੱਬੀ ਬਾਣੀ ਵਿੱਚ ਹੰਕਾਂਰ ਕਰਨ ਦੀ ਮਨਾਹੀ ਹੈ। ਦੇਖੋ ਤਾਂ ਸਹੀ ਕਿੱਡੇ-ਕਿੱਡੇ ਬਿਆਨ ਦਿੰਦੇ ਹਨ। ਕਈ ਤਾਂ ਐਮ ਐਲ ਏ ਦੇ ਹੀ ਦੁਆਲੇ ਹੋਏ ਹਨ। ਐਮ ਐਲ ਏ ਨੂੰ ਚਾਹੀਦਾ ਹੈ। ਜੋ ਵੀ ਚਾਹ, ਪਾਣੀ ਪੀਣਾਂ ਹੈ। ਉਹ ਧਰਮੀਆਂ ਦੀ ਅਜ਼ਾਜ਼ਤ ਨਾਲ ਜੰਗਲ ਪਾਣੀ ਵੀ ਜਾਵੇ। ਨਹੀ ਤਾਂ ਪਤਾ ਹੀ ਹੈ। ਚੌਟੇ ਚੱਕਣ ਨੂੰ ਫੋਜ਼ਾ ਤਿਆਰ ਹਨ। ਧੱਮਕੀਆਂ ਦੇਣ, ਲੱਤਾਂ-ਬਾਂਹਾਂ ਤੋੜਨ, ਕੱਤਲ ਕਰਨ ਨੂੰ ਤਿਆਰ ਹਨ। ਬਾਣੀ ਮੁਤਾਬਿਕ ਮੋਹ ਤੋਂ ਦੂਰ ਰਹਿੱਣਾਂ ਹੈ। ਕਈਆਂ ਨੂੰ ਲੱਗਦਾ ਹੈ। ਇਹ ਦੁਨੀਆਂ ਮੇਰੇ ਜੋਗੀ ਹੀ ਹੈ। ਸਬ ਧੰਨ-ਮਾਲ ਹੱੜਪ ਲਵਾਂ। 5 ਸਟਾਰ ਵਰਗੇ ਹੋਟਲ ਡੇਰਿਆਂ ਵਿੱਚ ਰਹਿੰਦੇ ਹਨ। ਰੱਬ ਦਾ ਭਾਂਣਾਂ ਮੰਨਣਾਂ ਹੈ। ਇਹ ਤਾਂ ਰੱਬ ਨੂੰ ਡਾਂਗ ਮੂਹਰੇ ਲਾਈ ਰੱਖਦੇ ਹਨ। ਉਸ ਦੇ ਬਣਾਏ ਬੰਦਿਆਂ ਦੇ ਖੂਨ ਦੇ ਪਿਆਸੇ ਹਨ। ਕਾਂਮ ਬਾਰੇ ਸਬ ਜਾਣਦੇ ਹਨ। ਸਾਧਾ ਤੇ ਵੀ ਬਲਾਤਕਾਰ ਦੇ ਕੇਸ ਚੱਲਦੇ ਹਨ। ਬੀਬੀਆਂ ਘਰਬਾਰ ਛੱਡ ਕੇ, ਸਾਧਾ ਦੀ ਸੇਵਾ ਖੂਬ ਕਰਦੀਆਂ ਹਨ।

ਇਹ ਦੁਨੀਆਂ ਦੀ ਅਟੱਲ ਸਚਾਈ ਹੈ। ਕਿਵੇ ਨਾਂ ਕਿਵੇ ਪੂਰੀ ਦੁਨੀਆਂ ਦੇ ਲੋਕ ਇਸ ਰੱਬੀ ਬਾਣੀ ਨੂੰ ਯਾਦ ਕਰਦੇ ਹਨ। ਪੜ੍ਹਦੇ ਹਨ। ਵਰਤੋਂ ਵਿੱਚ ਲਿਉਂਦੇ ਹਨ। ਜੈਸੇ ਇਹ ਧਰਮ ਦੇ ਆਗੂ ਹਨ। ਉਦਾ ਦੇ ਹੀ ਆਮ ਪੂਰੀ ਦੁਨੀਆਂ ਦੇ ਲੋਕ ਹਨ। ਉਸੇ ਮਿੱਟੀ ਦੇ ਬੱਣੇ ਹਨ। ਉਨਾਂ ਦਾ ਰੱਬ ਵੀ ਉਹੀ ਜਨਮ ਦਾਤਾ ਹੈ। ਜੋ ਗੁਰਦੁਆਰਿਆਂ ਦੇ ਧਰਮੀ ਆਗੂਆਂ ਨੂੰ ਪੈਦਾ ਕਰਨ ਵਾਲਾ ਹੈ। ਪਸਾਦ ਕਿਹੜੀ ਚੀਜ਼ ਹੈ? ਕਿਧਰੋਂ ਇਹ ਹੋਰ ਦੁਨੀਆਂ ਤੋਂ ਵੱਖ ਹਨ? ਉਹੀ ਅੱਖਾਂ, ਨੱਕ, ਮੂੰਹ, ਸਿਰ, ਸਰੀਰ ਖੂਨ ਦਾ ਰੰਗ ਹੈ। ਉਹੀ ਕੁੱਝ ਆਂਮ ਲੋਕਾਂ ਵਰਗਾ ਹੀ ਖਾਂਦੇ, ਹੱਗਦੇ, ਮੂਤਦੇ ਹਨ।

ਘਰਾਂ ਵਿੱਚੋਂ ਬਾਣੀ ਕੱਢ ਕੇ, ਇਹ ਗੁਰਦੁਆਰਿਆਂ ਵਿੱਚ ਹੀ ਗੋਲਕਾਂ ਰੱਖ ਕੇ ਹੀ ਦੁਕਾਂਨਾਂ ਚਲਾਉਣੀਆਂ ਚਹੁੰਦੇ ਹਨ। ਇਸੇ ਲਈ ਇਹ ਚਲਾਕ ਬਿਜਨਸਮੈਨ ਥਾਂ-ਥਾਂ ਬਾਣੀ ਦੇ ਵਰਕੇ ਪਾੜ ਕੇ, ਆਪ ਹੀ ਖਿਲਾਰ ਰਹੇ ਹਨ। ਆਪਦੇ ਹੀ ਬੰਦੇ ਫੜੇ ਗਏ ਹਨ। ਆਪ ਹੀ ਛੁੱਡਾ ਲਏ ਹਨ। ਆਪ ਹੀ ਮੁਦਾਈ, ਆਪ ਗੁਵਾਹ, ਆਪਦੀ ਹੀ ਕੈਚਹਿਰੀ। ਪੁੱਛੋ ਹੀ ਨਾਂ ਕਿੰਨੇ ਪਾਵਰ ਫੁੱਲ ਹਨ? ਇੰਨਾਂ ਨੇ, ਗੁਰਦੁਆਰਿਆਂ ਵਿੱਚ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਵਿਚਾਲੇ ਰੱਖ ਕੇ, ਭਿਖਾਰੀ ਤੇ ਕਮਾਂਊਪੁੱਤ ਬਣਾਂਇਆ ਹੋਇਆ ਹੈ। ਜਦੋਂ ਚਾਹਣ ਖੂਬ ਹੁਲੜ ਬਾਜੀ ਕਰਦੇ ਹਨ। ਇੰਨਾਂ ਤੇ ਕੋਈ ਐਕਸ਼ਨ ਲੈਦਾ। ਸਰਕਾਰ ਦਾ ਕਨੂੰਨ ਇਨਕਮਟੈਕਸ ਨਹੀਂ ਵੀ ਲੈਂਦਾ। ਸਗੋਂ ਗੌਰਮਿੰਟ ਤੋਂ ਗੁਰਦੁਆਰਿਆਂ ਦੇ ਨਾਂਮ ਤੇ ਮਿਲੀਅਨ ਡਾਲਰਾਂ ਦੀਆਂ ਗਰਾਂਟਾਂ ਲੈ ਕੇ, ਆਪਣੇ ਪਰਾਈਵੇਟ ਬਿਜ਼ਨਸ ਪੀਜ਼ਾ, ਸਬ, ਪੰਜਾਬੀ ਰਿਟੋਰਿੰਟ, ਗਰੋਸਰੀ ਸਟੋਰ ਚਲਾ ਰਹੇ ਹਨ। ਆਪ ਲੋਕਾਂ ਦੇ ਚੜ੍ਹਾਏ ਚੰਦੇ ਦੇ ਬਣਾਏ ਮਹਿਲਾਂ ਵਿੱਚ ਰਹਿੰਦੇ ਹਨ। 36 ਪਦਾਰਥ ਪਬਲਿਕ ਦੀ ਹੱਕ ਦੀ ਕਮਾਂਈ ਵਿਚੋਂ ਖਾਂਦੇ ਹਨ। ਲੋਕਾਂ ਸੰਗਤ ਦੇ ਪੈਸਿਆਂ ਨੂੰ ਗੀਟੀਆਂ ਵਾਂਗ ਵਰਤਦੇ ਹਨ।

ਇਹ ਜੋ ਚੋਲਿਆਂ ਵਾਲੇ ਸਾਧ ਬੱਣੇ ਫਿਰਦੇ ਹਨ। ਇੰਨਾਂ ਦਾ ਕੋਈ ਗੁਰੂ ਦੀਨ ਧਰਮ ਨਹੀਂ ਹੈ। ਪੈਸੇ ਦੇ ਪੁੱਤ ਹਨ। ਕਿਸੇ ਰੱਬ ਤੋਂ ਨਹੀਂ ਡਰਦੇ। ਦੇ਼ਖਿਆ ਹੋਣਾਂ ਹੈ। ਧਰਮਿਕ ਥਾਂਵਾਂ ਮੰਦਰਾਂ ਗੁਰਦੁਆਰਿਆਂ ਵਿੱਚ ਰਹਿੱਣ ਵਾਲੇ ਰੱਬ ਦੇ ਭੇਤੀ ਹੋ ਜਾਂਦੇ ਹਨ। ਉਹ ਜਾਂਣਦੇ ਹਨ। ਰੱਬ ਧਰਤੀ ਉਤੇ ਨਹੀਂ ਆਉਣ ਲੱਗਾ। ਜੇ ਵੀ ਗਿਆ ਦੋ ਹੱਥ ਕਰਾ ਲਵਾਂਗੇ। " ਇਹ ਜੱਗ ਮਿੱਠਾਂ, ਅੱਗਲਾ ਕਿਹਨੇ ਡਿੱਠਾ। "
ਸਬ ਕਹੀ ਜਾਂਦੇ ਹਨ। ਹੱਕ ਦੀ ਕਮਾਂਈ ਕਰ ਕੇ ਖਾਂਵੋ। ਕਿੰਨੇ ਕੁ ਹਨ? ਬੰਦਾ ਕਿਤੇ ਦਾਵਤ ਤੇ ਗਿਆ ਹੋਵੇ, ਰੱਜ ਕੇ ਖਾਂਦਾ ਹੈ। ਭਾਂਵੇਂ ਲੂਜ ਮੋਸ਼ਨ ਲੱਗ ਜਾਂਣ। ਗੁਰਦੁਆਰੇ ਸਾਹਿਬ ਦਾ ਲੰਗਰ ਖਾਂਣ ਵਾਲਿਆਂ ਦੇ ਢਿੱਡ ਚਾਟੀਆਂ ਵਰਗੇ ਹਨ। ਕੋਈ ਫ਼ਿਕਰ ਫਾਕਾ ਨਹੀਂ ਹੈ। ਦਿਮਾਗ ਵੀ ਮੋਟੇ ਹੋ ਗਏ ਹਨ। ਜਿਧਰ ਨੂੰ ਮਰਜ਼ੀ ਮੂਹਰੇ ਲਾ ਲਵੋ। ਪਬਲਿਕ ਦਾ ਖਾ ਕੇ, ਪਬਲਿਕ ਉਤੇ ਹੀ ਖੇੜਨਾਂ ਹੈ।

Comments

Popular Posts