ਭਾਗ 10
 ਬਾਪੂ ਸੂਰਤ ਸਿੰਘ ਕੀ ਮੈਂ ਸ਼ਹਿਨਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ, ਖੁਸ਼, ਅਜ਼ਾਦ ਹਾਂ?
 

ਬਾਪੂ ਸੂਰਤ ਸਿੰਘ ਮਾਸਟਰ ਜੀ ਸ਼ੁਰੂ ਤੋਂ ਹਰ ਖੇਤਰ ਤੇ ਧਰਮਿਕ ਕੰਮਾਂ ਵਿੱਚ ਮੋਢੀ ਰਹੇ ਹਨ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਬਾਪੂ ਸੂਰਤ ਸਿੰਘ ਮਾਸਟਰ ਜੀ ਦਾ ਜੱਦੀ ਪਿੰਡ ਹਸਨਪੁਰ ਲੁਧਿਆਣੇ ਤੋਂ 10 ਕੁ ਕਿਲੋਮੀਟਰ ਦੂਰ ਫਿਰੋਜ਼ਪੁਰ ਰੋਡ ਉਤੇ 2 ਕਿਲੋਮੀਟਰ ਹੱਟ ਕੇ ਹੈ। ਮੁੱਲਾਂਪੁਰ ਤੇ ਲੁਧਿਆਣੇ ਵਿੱਚਕਾਰ ਹੈ। ਮੇਰਾ ਪਿੰਡ ਭਨੋਹੜ੍ਹ ਪੰਜਾਬ ਤੇ ਹਸਨਪੁਰ ਅੱਜ ਕੱਲ ਇਕ ਹੋ ਗਏ ਹਨ। ਦੋਨਾਂ ਦੀ ਜੂਹ ਘਰ ਇੰਨੇ ਨੇੜੇ ਹੋ ਗਏ ਹਨ। ਦੋਂਨਾਂ ਪਿੰਡਾਂ ਦਾ ਫ਼ਰਕ ਮੁੱਕ ਗਿਆ ਹੈ। ਵਿਚਕਾਰ ਸਿਰਫ਼ ਟੋਬਾ ਹੈ। ਕੁੱਝ ਕੁ ਘਰ ਛੱਡ ਕੇ, ਦੋਨਾਂ ਪਿੰਡਾਂ ਦੇ ਜੱਟਾਂ ਦਾ ਗੋਤ ਭੱਠਲ ਹੈ। ਇਸ ਦੇ ਪਰਿਵਾਰ ਵਿੱਚ ਚਾਰ ਧੀਆਂ ਇੱਕ ਬੇਟਾ ਹੈ। ਮੇਰੇ ਪਰਿਵਾਰ ਵਿੱਚ ਦੋ ਕੁੜੀਆਂ, ਇੰਨਾਂ ਤੋਂ ਵੱਧ ਹਨ। ਮੈਂ ਇਸ ਪਰਿਵਾਰ ਨੂੰ ਚੰਗੀ ਤਰਾਂ ਨੇੜਿਉ ਜਾਂਣਦੀ ਹਾਂ। ਇੰਨਾਂ ਦੀਆਂ ਬੇਟੀਆਂ, ਮੇਰੀਆਂ ਛੋਟੀਆਂ ਭੈਣਾਂ ਨਾਲ, ਇੱਕ ਮੇਰੇ ਨਾਲ ਤੇ ਮੇਰੇ ਅੱਗੇ ਪਿਛੇ ਕਾਲਜ਼ ਵਿੱਚ ਪੜ੍ਹੀਆਂ ਹਨ। ਮੇਰੇ ਪਰਿਵਾਰ ਵਾਂਗ, ਸਾਰੇ ਪਰਿਵਾਰ ਦਾ ਸ਼ੁਰੂ ਤੋਂ ਅੰਮ੍ਰਿਤ ਛੱਕਿਆ ਹੋਇਆ ਹੈ। ਬਾਪੂ ਸੂਰਤ ਸਿੰਘ ਜੀ ਨੂੰ ਹਸਨਪੁਰ ਵਿੱਚ ਸੂਰਤ ਸਿੰਘ ਮਾਸਟਰ ਨਾਲ ਜਾਂਣਿਆ ਜਾਂਦਾ ਹੈ। ਇਨਾਂ ਦੀ ਪਤਨੀ ਵੀ ਸਕੂਲ ਵਿੱਚ ਟੀਚਰ ਦੀ ਸੇਵਾ ਕਰ ਚੁੱਕੀ ਹੈ। ਪੂਰੀ ਉਮਰ ਦੋਨਾਂ ਪਤੀ-ਪਤਨੀ ਨੇ, ਬੱਚਿਆਂ ਨੁੰ ਪੜ੍ਹਾਉਣ ਉਤੇ ਲਾ ਦਿੱਤੀ। ਬੇਅੰਤ ਨੌਜਾਵਾਨਾਂ ਦੀ ਜਿੰਦਗੀ ਬੱਣਾਂਉਣ ਨੂੰ ਊਚੀ ਵਿਦਿਆ ਦੇ ਚੁੱਕੇ ਹਨ। ਸਮਾਜ ਨੂੰ ਸੇਧ ਦੇਣ ਦਾ ਕੰਮ ਸ਼ੁਰੂ ਤੋਂ ਹੀ ਕਰ ਰਹੇ ਹਨ। ਪੂਰੇ ਪਰਿਵਾਰ ਨਾਲ 30 ਕੁ ਸਾਲ ਪਹਿਲਾਂ ਅਮਰੀਕਾ ਵਿੱਚ ਸੈਟ ਹੋ ਗਏ ਹਨ। ਵੱਡੀ ਬੇਟੀ ਨੇ, ਪੂਰੇ ਪਰਿਵਾਰ ਨੂੰ ਅਮਰੀਕਾ ਵਿੱਚ ਸੱਦ ਲਿਆ ਸੀ। ਬਾਪੂ ਸੂਰਤ ਸਿੰਘ ਜੀ ਕਨੇਡਾ ਵੀ ਫੇਰੀ ਪਾ ਚੁੱਕੇ ਹਨ। ਸਾਡੇ ਘਰ ਕਨੇਡਾ ਵੀ ਆਏ ਸਨ। ਮੇਰੇ ਪਾਪਾ ਜੀ ਦੇ ਦੋਸਤ ਹਨ। ਸਾਡੇ ਪਰਿਵਾਰ ਦੀ ਇਹ ਦੋਸਤ ਦੀ ਸਾਂਝ ਧਰਮ ਕਰਕੇ ਵੀ ਹੈ। ਸਾਡੇ ਦੋਨਾਂ ਪਰਿਵਾਰਾਂ ਵਿੱਚ ਵਿਆਹਾਂ ਨੂੰ ਇੱਕ ਦੂਜੇ ਨਾਲ ਮਿਲ-ਵਰਤਣ ਰਿਹਾ ਹੈ। ਪਿੰਡ ਵੀ ਆਂਮ ਹੀ ਦੇਖਦੇ ਹੁੰਦੇ ਸੀ। ਬਾਪੂ ਸੂਰਤ ਸਿੰਘ ਮਾਸਟਰ ਜੀ ਸ਼ੁਰੂ ਤੋਂ ਹਰ ਖੇਤਰ ਤੇ ਧਰਮਿਕ ਕੰਮਾਂ ਵਿੱਚ ਮੋਢੀ ਰਹੇ ਹਨ

ਬਾਪੂ ਸੂਰਤ ਸਿੰਘ ਜੀ ਕੌਮ ਦੀ ਸੇਵਾ ਮੁੱਢ ਤੋਂ ਹੀ ਕਰ ਰਹੇ ਹਨ। ਪੰਜਾਬ ਵਿਚ ਪਿੱਛਲੇ ਦਿਨਾਂ ਤੋਂ ਭੁੱਖ ਹੜਤਾਲ ਤੇ ਹਨ। ਬਾਪੂ ਸੂਰਤ ਸਿੰਘ ਜੀ ਖਾਲਸਾ ਜੇਲਾਂ ਵਿਚ ਬੰਦ, ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਹਨ। ਬਾਪੂ ਸੂਰਤ ਸਿੰਘ ਮਾਸਟਰ ਜੀ ਇੱਕ ਬੇਨਤੀ ਹੈ। ਸਾਨੂੰ ਤੁਹਾਡੀ ਅਗਹਾਈ ਦੀ ਅਜੇ ਵੀ ਲੋੜ ਹੈ। ਸਾਨੂੰ ਤੁਹਾਡੇ ਕੋਲੋ ਹੋਰ ਸਿੱਖਿਆ ਚਾਹੀਦੀ ਹੈ। ਸਮਾਜ ਇੱਕ ਸਕੂਲ ਹੀ ਹੈ। ਸਮਝਦਾਰ ਲੋਕ ਸਿੱਖਿਆ ਦਿੰਦੇ ਰਹਿੰਦੇ ਹਨ। ਲੋੜ ਬੰਦ ਸਾਰੀ ਉਮਰ ਗੁਣ ਇਕੱਠੇ ਕਰਦੇ ਹੀ ਰਹਿੰਦੇ ਹਨ। ਮਰ ਕੇ ਕੋਈ ਕੰਮ ਨਹੀਂ ਹੁੰਦਾ। ਰੋਟੀ ਖਾਵੋ। ਉਠੋ ਪੈਰਾਂ ਤੇ ਖੜ੍ਹੇ ਹੋਵੋ। ਕੌਮ ਦੀ ਅਗਵਾਹੀ ਕਰੋ। ਅੱਜ ਕੌਮ ਨੂੰ ਸਹੀ ਸੇਧ ਦੇਣ ਵਾਲੇ ਆਗੂ ਦੀ ਲੋੜ ਹੈ। ਕੌਮ ਗੁਮਰਾਹ ਹੋ ਗਈ ਹੈ। ਆਗੂ ਹੀ ਬੇਈਮਾਨ ਹੋ ਗਏ ਹਨ। ਕੌਮ ਦੇ ਦੁਸ਼ਮੱਣ ਕੌਮ ਦੇ ਵਿਚੋਂ ਹੀ ਹਨ। ਭੁੱਖੇ ਰਹਿ ਕੇ ਕੋਈ ਕੰਮ ਨਹੀਂ ਹੁੰਦਾ। ਸਰਕਾਰ ਤਾਂ ਪਹਿਲਾਂ ਹੀ ਸਿੱਖਾਂ ਨੂੰ ਮਾਰ ਮੁਕਾਂਉਣਾਂ ਚਹੁੰਦੀ ਹੈ। ਸਿੱਖਾਂ ਦੀ ਆਪਦੀ ਮਰਜ਼ੀ ਹੈ। ਕੀ ਭੁੱਖੇ ਮਰਨਾਂ ਹੈ? ਕੀ ਜ਼ਹਿਰ ਖਾ ਕੇ ਮਰਨਾਂ ਹੈ? ਕੀ ਪੁਲੀਸ, ਫੋਜ਼ ਦੀ ਗੋਲੀ ਨਾਲ ਮਰਨਾਂ ਹੈ? ਸਰਕਾਰ ਭਾਦਾ ਸਿੱਖੋ ਤੁਸੀਂ ਮਰੋ ਹੀ ਮਰੋ। ਬੱਸ ਮਰੋਂ, ਕਿਵੇਂ ਵੀ ਮਰੋਂ। ਕਿਸਾਨ ਤਾਂ ਪਹਿਲਾਂ ਹੀ ਭੁੱਖੇ ਮਰ ਰਹੇ ਹਨ। ਸਰਕਾਰ ਜਾਹਲੀ ਫਸਲਾਂ ਦੇ ਬੀਜ ਤੇ ਫ਼ਸਲਾਂ ਤੇ ਛਿੱੜਕਣ ਦੀਆਂ ਸਪਰੇ ਦੀਆਂ ਦੁਵਾਈਆਂ ਜਾਹਲੀ ਦੇ ਰਹੀ ਹੈ। ਫਸਲ ਨੂੰ ਕੀੜੇ ਖਾ ਰਹੇ ਹਨ। ਉਤੋਂ ਦੀ ਬਿੱਜਲੀ ਨਾਂ ਆਉਣ ਕਰਕੇ, ਫਸਲਾਂ ਪਾਣੀ ਦੀ ਸਮੇਂ ਸਿਰ ਸਿੰਚਾਈ ਨਾਂ ਆਉਣ ਕਰਕੇ ਮਰ ਰਹੀਆਂ ਹਨ। ਬੰਦੇ ਭੁੱਖੇ ਮਰ ਰਹੇ ਹਨ। ਕਿਸਾਨ ਤਾ ਪਹਿਲਾਂ ਹੀ ਅੱਧਾ ਭੁੱਖਾ ਸੌਂ ਰਿਹਾ ਹੈ। ਭੁੱਖੇ ਮਰ ਕੇ ਤਾਂ ਆਤਮ ਹੱਤਿਆ ਹੁੰਦੀ ਹੈ। ਇਸ ਲਈ ਲੜਾਈ ਤੱਕੜੇ ਹੋ ਕੇ ਡੱਟ ਕੇ ਹੁੰਦੀ ਹੈ। ਦੱਬ ਕੇ ਵਾਹ ਰੱਜ ਕੇ ਖਾ। ਦੁਸ਼ਮੱਣ ਅੱਗੇ ਹਿੱਕ ਠੋਕ ਕੇ ਖੜ੍ਹ ਜਾ। ਤੂੰ ਮੰਜਾ ਡਾਹ ਕੇ ਹੋਸਲਾ ਨਾਂ ਗੁਆ। ਆਪਦੇ ਹੱਕ ਸਰਕਾਰ ਤੋਂ ਲੈਣੇ ਸਿੱਖ ਜਾ। ਸਰਕਾਰ ਤੋਂ ਤਰਸ ਦੀ ਖੈਰ ਨਾਂ ਚਾਹ। ਬਾਪੂ ਜੀ ਊਚੀ ਸਿੱਖਿਆ ਸਿੱਖਾ ਨੂੰ ਸਿੱਖਾ।

ਬਾਪੂ ਸੂਰਤ ਸਿੰਘ ਮਾਸਟਰ ਜੀ ਦੇ ਭੁੱਖ ਹੜਤਾਲ ਦੇ ਸੰਘਰਸ਼ ਕਾਰਨ, ਉਨ੍ਹਾਂ ਦੇ ਪਰਿਵਾਰ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧੱਮਕੀਆਂ ਵੀ ਮਿਲ ਰਹੀਆਂ ਸਨ। ਗਦਾਰ ਵੀ ਸਿੱਖਾਂ ਦੇ ਰੂਪ ਵਿੱਚ ਬਹਿਰੂਪੀਏ ਹਨ। ਕੋਲ ਹੀ ਆਲੇ ਦੁਆਲੇ ਹੁੰਦੇ ਹਨ। ਇੰਨਾ ਨੂੰ ਕਿਸੇ ਦੀ ਲਿਹਾਜ ਨਹੀਂ ਹੈ। ਬਾਪੂ ਸੂਰਤ ਸਿੰਘ ਮਾਸਟਰ ਜੀ ਤੇ ਬਾਰ ਨਹੀਂ ਕਰ ਸਕੇ। ਉਨਾਂ ਕੋਲ ਬੰਦੇ ਹਾਜ਼ਰ ਰਹਿੰਦੇ ਹਨ। ਬਾਪੂ ਸੂਰਤ ਸਿੰਘ ਜੀ ਦਾ ਜਮਾਈ ਮਾਰ ਦਿੱਤਾ ਹੈ। ਧੀਆਂ ਭੈਣਾਂ ਸਬ ਦੀਆਂ ਸਾਂਝੀਆਂ ਹੁੰਦੀਆਂ ਹਨ। ਸੁਣ ਕੇ ਬਹੁਤ ਦੁੱਖ ਹੋਇਆ ਹੈ। ਬਾਪੁ ਸੂਰਤ ਸਿੰਘ ਜੀ ਦੇ ਜਵਾਈ ਤੇ ਧੀ ਦੇ ਪਤੀ ਸਤਵਿੰਦਰ ਸਿੰਘ ਭੋਲਾ ਨੂੰ ਅਮਰੀਕਾ ਦੇ ਸ਼ਹਿਰ ਸ਼ਿਕਾਗੋ ' ਕੁੱਝ ਬੰਦਿਆਂ ਨੇ, ਚਾਕੂ ਮਾਰ ਕੇ ਕਤਲ ਕਰ ਦਿਤਾ ਹੈ। ਸਤਵਿੰਦਰ ਸਿੰਘ 'ਤੇ ਇਹ ਹਮਲਾ ਉਸ ਦੇ ਘਰ ਦੇ ਬਾਹਰ ਹੀ ਕੀਤਾ ਗਿਆ ਸੀ। ਪੁਲਸ ਮੁਤਾਬਿਕ ਸਤਵਿੰਦਰ ਸਿੰਘ ਦੇ ਸਰੀਰ 'ਤੇ ਚਾਕੂ ਦੇ ਕਈ ਵਾਰ ਕੀਤੇ ਗਏ ਸਨ। ਗਰਦਨ 'ਤੇ ਕੀਤੇ ਤਿੱਖੇ ਵਾਰ ਨਾਲ, ਉਨ੍ਹਾਂ ਦੀ ਮੌਤ ਹੋਈ। ਸਤਵਿੰਦਰ ਸਿੰਘ ਦੀ ਮੌਤ ਦਾ ਜੁੰਮੇਬਾਰ ਵੀ ਕੋਈ ਬੇਈਮਾਨ ਸਿੱਖ ਹੀ ਹੈ। ਬਹੁਤ ਸ਼ਰਮ ਦੀ ਗੱਲ ਹੈ। ਸਿੱਖ ਹੀ ਸਿੱਖਾਂ ਉਤੇ ਜਾਨ ਲੇਵਾ ਹੱਮਲੇ ਕਰ ਰਹੇ ਹਨ। ਐਸੇ ਲੋਕ ਨਾਂ ਹੀ ਸਿੱਖ ਹਨ। ਨਾਂ ਹੀ ਕਿਸੇ ਦੇ ਮਿਤ ਨਹੀਂ ਹੈ। ਅੰਨੇ ਹੋਏ ਭੂਸਰੇ ਭੇੜੀਏ ਹਨ।


 
ਸਿੱਖ ਬਸ ਡਹਿ ਕੇ ਮਰਨਾਂ ਚਹੁੰਦੇ ਹਨ। ਸਮਾਜ ਵਿੱਚ ਸੁਧਾਰ ਕੌਣ ਕਰੇਗਾ? ਸਮਾਜ ਸੁਧਾਰਨ ਲਈ ਅਕੱਲ ਤੋਂ ਕੰਮ ਲੈਣਾਂ ਪੈਣਾਂ ਹੈ। ਸ਼ੜਕਾਂ ਤੇ ਖੜ੍ਹ ਕੇ, ਘਰ ਦਾ ਮਾਮਲਾ ਵੀ ਹੱਲ ਨਹੀਂ ਹੋ ਸਕਦਾ। ਉਸ ਲਈ ਵੀ ਦਿਨ ਰਾਤ ਹਿੱਕ ਠੋਕ ਕੰਮ ਕਰਨਾਂ ਪੈਂਦਾ ਹੈ। ਬੈਠ ਕੇ ਗੱਲ ਬਾਤ ਨਾਲ ਹੱਲ ਕੱਢਣਾਂ ਪੈਦਾ ਹੈ। ਮਰਦ ਸਿੱਖ ਮਰਦਾਂ ਨੂੰ ਡਾਗਾਂ ਹੀ ਚੱਕਣੀਆਂ ਆਉਂਦੀਆਂ ਹਨ। ਪ੍ਰਧਾਂਨ ਪੜ੍ਹਨਾਂ ਨਹੀਂ ਚਹੁੰਦੇ। ਸਕੂਲ, ਕਾਲਜ਼ਾਂ ਵਿੱਚ ਜਾਂਣ ਨੂੰ ਸਿੱਖ ਮਰਦ ਅਹਿਮ ਨਹੀਂ ਸਮਝਦੇ। ਸਾਡੇ ਸਮਾਜ ਵਿੱਚ ਪੜ੍ਹੇ ਲਿਖੇ ਚੰਗੇ ਵਕੀਲਾਂ, ਜੱਜਾਂ, ਡਾਕਟਰਾਂ ਤੇ ਹੋਰਾਂ ਪੜ੍ਹੇ ਲਿਖੇ ਬੰਦਿਆਂ ਦੀ ਘਾਟ ਹੈ। ਤਾਂਹੀਂ ਅਜੇ ਤੱਕ ਕੌਮ ਉਥੇ ਹੀ ਖੜ੍ਹੀ ਹੈ। ਜਦੋਂ ਦੀ ਪਾਕਸਤਾਨ ਦੀ ਵੰਡ ਹੋਈ ਹੈ। ਸਰਕਾਰ ਵਾਲੇ ਜਾਤ-ਪਾਤ ਦੀ ਬਾਰਬਰਤਾ ਕਰ ਰਹੇ ਹਨ। ਸਿੱਖ ਜਾਤ ਖਤਮ ਕਰਨ ਦੇ ਹਿੱਲੇ ਹੋ ਰਹੇ ਹਨ। 1978, 1984 ਤੋਂ ਹੁਣ ਤੱਕ ਸਿੱਖਾਂ ਨਾਲ ਨੀਚ ਜਾਤੀਆਂ ਵਾਂਗ ਪੱਸ਼ੂਆਂ ਤੋਂ ਵੀ ਮਾੜਾ ਹਾਲ ਗੌਰਮਿੰਟ ਕਰ ਰਹੀ ਹੈ। ਸਰਕਾਰ ਲਈ ਸਿੱਖ ਕੋਈ ਕੌਮ ਹੀ ਨਹੀਂ ਹੈ। ਸਰਕਾਰ ਦੀ ਨਜ਼ਰ ਵਿੱਚ ਸਿੱਖ ਸ਼ੂਦਰਾਂ, ਪੱਸ਼ੂਆਂ ਤੋਂ ਵੀ ਘੱਟੀਆਂ ਹੋ ਗਏ ਹਨ। ਇਸੇ ਲਈ ਜੇਲਾਂ ਵਿੱਚ ਬੰਦ, ਬੰਦ ਹੀ ਹਨ। ਅੱਜ ਤੱਕ ਸਿੱਖ ਕੌਮ ਦੇ ਕਿਸੇ ਮਰਦ ਵਿੱਚ ਦਮ ਨਹੀਂ ਹੈ, ਕਿ ਉਨਾਂ ਦੀ ਰਿਹਾਈ ਕਰਾਈ ਜਾਵੇ। ਸਰਕਾਰ ਨੂੰ ਅੰਨ ਦੇਣਾਂ ਹੀ ਕਿਸਾਨ ਬੰਦ ਕਰ ਦੇਵੇ। ਸਰਕਾਰ ਤਾਂ ਰਿੰਗ ਕੇ ਬੰਦੇ ਜੇਲ ਵਿਚੋਂ ਬਾਹਰ ਕਰੇਗੀ। ਕਿਸਾਨਾਂ ਵਿੱਚ ਏਕਾ ਨਹੀਂ ਹੈ। ਬਿੱਜਲੀ ਦੇ ਬਿੱਲ ਦੇਣੇ ਬੰਦ ਕਰ ਦੇਣ। ਸਰਕਾਰੀ ਬੱਸਾਂ, ਰੇਲਾਂ ਵਿੱਚ ਨਾਂ ਚੜ੍ਹਨ। ਸਰਕਾਰ ਦਾ ਬਿਲਕੁਲ ਬਾਈਕਾਟ ਕਰ ਦੇਣ। ਬਿੱਜਲੀ ਬਗੈਰ ਸਰ ਸਕਦਾ ਹੈ। ਪਰ ਜੇਲਾਂ ਵਾਲੇ ਜੋ ਜੇਲਾਂ ਵਿੱਚ ਬੈਠੇ ਹਨ। ਕੈਸੀ ਜਿੰਦਗੀ ਭੋਗ ਰਹੇ ਹਨ। ਜ਼ਿਆਦਾ ਪੈਂਦੇ ਮੀਂਹ ਬਰਫ਼ ਵਿੱਚ, ਜੇ ਘਰ ਵਿਚੋਂ ਹੀ ਬਾਹਰ ਨਾਂ ਨਿੱਕਲੀਏ, ਦਮ ਘੁੱਟਦਾ ਹੈ। ਜ਼ਰਾ ਜੇਲਾਂ ਵਿੱਚ ਬੈਠਿਆ ਤੇ ਰਹਿਮ ਕਰੋਂ। ਉਨਾਂ ਦੀ ਰਿਹਾਈ ਕਰੋ। ਲੋਕਾਂ ਵਿੱਚ ਆਪੇਂ ਪਿਆਰ ਉਛਾਲੇ ਮਾਰੇਗਾ। ਨਫ਼ਰਤ ਖ਼ਤਮ ਹੋਵੇਗੀ। 1978 ਤੋਂ ਹੁਣ ਤੱਕ ਸਿੱਖਾਂ ਨੂੰ ਮਾਰਨ ਦੱਬਾਉਣ ਦਾ ਕੰਮ ਚੱਲ ਰਿਹਾ ਹੈ। ਕਈਆਂ ਨੂੰ ਜੇਲਾਂ ਵਿੱਚ 30 ਸਾਲਾਂ ਤੋਂ ਉਪਰ ਹੋ ਗਏ ਹਨ। ਇਤਰਾਜ ਯੋਗ ਗੱਲ ਇਹ ਵੀ ਹੈ। ਸਿਰਫ਼ ਸਿੱਖਾਂ ਨੂੰ ਹੀ ਰਿਹਾਈ ਨਹੀਂ ਮਿਲ ਰਹੀ। ਇਹ ਕੈਸੀ ਸਜਾ ਹੈ? ਜੋ ਸਜ਼ਾ ਭੁਗਤਣ ਪਿਛੋਂ ਵੀ ਨਹੀਂ ਮੁੱਕ ਰਹੀ। ਕਿਸੇ ਨੂੰ ਕੋਈ ਹੱਕ ਨਹੀਂ ਹੈ। ਕਿਸੇ ਖ਼ਾਸ ਬੰਦਿਆਂ ਨੂੰ ਮਰਨ ਵੇਲੇ ਤੱਕ, ਜੇਲ ਵਿੱਚ ਨਜ਼ਰ ਬੰਦ ਕਰਕੇ ਰੱਖਿਆ ਜਾਵੇ। ਸਿਰਫ਼ ਕਿਸੇ ਸਿੱਖ ਦੇ ਮਨੁੱਖਾਂ ਜਨਮ ਨੂੰ ਕੋ-ਕੋ ਕੇ, ਤਸ਼ਦੱਦ ਦੇ ਕੇ ਮਾਰਿਆ ਜਾਵੇ। ਇੱਕ ਤੋਂ ਵੱਧ ਕੱਤਲ ਕਰਨ ਦੀ ਮੌਤ ਦੀ ਸਜ਼ਾਂ ਸਿਰਫ਼ 7 ਸਾਲ ਤੋਂ 14 ਸਾਲ ਹੈ। ਇੱਕ ਰਾਤ, ਇੱਕ ਦਿਨ ਤੇ ਬਾਕੀ ਛੁੱਟੀਆਂ ਗਿੱਣ ਕੇ, ਮੌਤ ਦੀ ਕੈਦ ਸਿਰਫ਼ ਅੱਧੀ ਤੋਂ ਵੀ ਘੱਟ ਰਹਿ ਜਾਂਦੀ ਹੈ। ਜੇ ਕਿਸੇ ਨੇ ਕਿਸੇ ਮੰਤਰੀ ਨੂੰ ਮਾਰ ਦਿੱਤਾ ਹੈ। ਐਸਾ ਨਹੀਂ ਹੈ, ਕਿ ਉਸ ਨੂੰ ਜੇਲ ਵਿੱਚ ਉਮਰ ਕੈਦ ਕਰਕੇ ਰੱਖਣਾਂ ਹੈ। ਆਂਮ ਬੰਦੇ ਤੇ ਮੰਤਰੀ ਦੀ ਕਦਰ, ਵੈਲਊ ਇੱਕ ਹੀ ਹੈ। ਮੰਤਰੀ ਵੀ ਲੋਕਾਂ ਦੇ ਕਰਕੇ ਹੀ ਬੱਣਦੇ ਹਨ।

ਕਈਆਂ ਗੁਨਾਹਗਾਰ, ਕਾਤਲਾਂ ਨੂੰ ਤਾਂ ਭਾਰਤ ਵਰਗੇ ਦੇਸ਼ ਵਿੱਚ, ਗੁਆਹੀਆਂ ਸੁਣਨ ਪਿਛੋਂ ਵੀ ਮੁਆਫ਼ ਹੀ ਕਰ ਦਿੱਤਾ ਜਾਂਦਾ ਹੈ। ਸੁਣਿੱਆਂ ਹੈ, ਜੋ ਸਿੱਖ ਜੇਲਾਂ ਵਿੱਚ ਹਨ। ਉਨਾਂ ਤੋਂ ਸਰਕਾਰ ਇੰਨਾਂ ਡਰਦੀ ਹੈ। ਕਿ ਉਹ ਸੋਚਦੇ ਹਨ।, ਇਹ ਕੈਦੀ ਲੋਕ ਬਾਹਰ ਜਾ ਕੇ, ਇੰਨਾਂ ਨੁਕਸਾਨ ਕਰਨਗੇ। ਤਬਾਹੀ ਆ ਜਾਵੇਗੀ। ਸਰਕਾਰ ਵਾਲਿਉ ਦਿਆ ਕਰੋ, ਉਹ ਵੀ ਇਨਸਾਨ ਹੀ ਹਨ। ਇੰਨੇ ਨਰਦੇਈ ਨਾਂ ਬਣੋ। ਤੁਹਾਡੇ ਵਿਚੋਂ ਵੀ ਕਿਸੇ ਤੇ ਐਸੀ ਜੇਲ ਕੱਟਣ ਦੀ ਮਸੀਬਤ ਪੈ ਸਕਦੀ ਹੈ। ਤੁਹਾਡਾ ਵੀ ਇਹੀ ਹਾਲ ਹੋਵੇਗਾ। ਮੇਹਰਬਾਨੀ ਕਰਕੇ, ਕਨੂੰਨ ਨੂੰ ਢਿਲਾ ਕਰੋ। ਕੈਦੀ ਦੇ ਆਲੇ ਦੁਆਲੇ ਇੰਨੇ ਪੁਲੀਸ ਵਾਲੇ ਹੋਣ ਦੇ ਬਾਵਜੂਰ, ਕੈਦ ਕੱਟ ਰਹੇ ਬੰਦਿਆਂ ਦੇ ਹੱਥਾਂ ਪੈਰਾਂ ਨੂੰ ਪੱਸ਼ੂਆਂ ਵਾਂਗ, ਸੰਗਲਾਂ ਨਾਲ ਬੰਨਿਆ ਹੋਇਆ ਹੈ। ਜੱਜੋ, ਵਕੀਲੋਂ, ਸਰਕਾਰ ਵਾਲਿਉ, ਹਰ ਸੋਚੀ ਗੱਲ ਪੂਰੀ ਨਹੀਂ ਉਤਰਦੀ ਹੁੰਦੀ। ਹੋ ਸਕਦਾ ਹੈ। ਲੰਬੀ ਕੈਦ ਕੱਟੀ ਕਰਕੇ, ਅਕੱਲ ਐਸੀ ਆ ਜਾਵੇ। ਕੈਦੀ ਵੀ ਸਮਾਜ ਸੁਧਾਰ ਕਰ ਸਕਦੇ ਹਨ। ਜੋ ਕਦੇ ਬਹੁਤ ਸ਼ਾਰਬ ਪੀਂਦੇ ਸਨ। ਨਸ਼ੇ ਕਰਦੇ ਸਨ। ਉਨਾਂ ਵਿੱਚੋਂ ਕੁੱਝ ਬੰਦੇ ਐਸੇ ਵੀ ਹਨ। ਉਨਾਂ ਨੇ, ਇਹ ਮਾੜੇ ਨਸ਼ੇ ਆਪ ਵੀ ਛੱਡ ਦਿੱਤੇ ਹਨ। ਹੁਣ ਹੋਰਾਂ ਨੂੰ ਵੀ ਨਸ਼ੇ ਛੱਡਾਂਉਣ ਦੀ ਮਦੱਦ ਕਰਦੇ ਹਨ। ਨਸ਼ੇ ਛੁੱਡਾਉਣ ਨੂੰ ਘਰ-ਘਰ ਜਾ ਕੇ, ਮੁੱਲਾਕਾਂਤਾ ਕਰਦੇ ਹਨ। ਮੁਫ਼ਤ ਵਿੱਚ ਵੀ ਨਸ਼ੇ ਛੱਡਾਂਉਣ ਦੀ ਮਦੱਦ ਕਰਦੇ ਹਨ। ਕਈ-ਕਈ ਘੰਟੇ ਨਸ਼ੇ ਖਾਦੇ ਵਾਲਿਆ ਨਾਲ ਗੱਲਾਂ ਕਰਦੇ ਹਨ। ਉਨਾਂ ਦਾ ਧਿਆਨ ਹੋਰ ਪਾਸੇ ਸਮਾਜ ਉਸਾਰਨ ਲਈ ਲਗਾਉਂਦੇ ਹਨ। ਸਫ਼ਲ ਵੀ ਹੁੰਦੇ ਹਨ। ਕਨੇਡਾ, ਅਮਰੀਕਾ, ਜਰਮਨ, ਭਾਰਤ ਤੇ ਹੋਰ ਦੇਸ਼ਾਂ ਵਿੱਚ ਅਲੱਗ-ਅਲੱਗ ਰੰਗਾਂ,-ਜਾਤਾਂ ਦੇ ਲੋਕ ਐਸੀ ਸੇਵਾ ਕਰਦੇ ਹਨ। ਹੋਰ ਵੀ ਲੋਕ ਭੁਲਾਈ ਦਾ ਕੰਮ ਕਰਦੇ ਹਨ। ਅਲੱਗ-ਅਲੱਗ ਰੰਗਾਂ,-ਜਾਤਾਂ ਦੇ ਲੋਕ ਮੋਡੇ ਨਾਲ ਮੋਢਾ ਲਾ ਕੇ ਚੱਲਦੇ ਹਨ। ਐਸਾ ਵੀ ਨਹੀਂ ਹੈ। ਜੋ ਇੱਕ ਵਾਰ ਕਿਸੇ ਤੋਂ ਗਰਮੀ ਕਾਰਨ ਵਾਕਾ ਹੋ ਗਿਆ। ਉਹੀ ਬੰਦਾ ਬਾਰ-ਬਾਰ ਕਰਦਾ ਰਹੇ। ਉਮਰ ਦੇ ਲਿਹਾਜ਼ ਨਾਲ ਬੰਦਾ ਬਦਲਦਾ ਰਹਿੰਦਾ ਹੈ। ਜੋ ਕੰਮ ਬੰਦਾ ਜੁਵਾਨੀ ਵਿੱਚ ਕਰਦਾ ਹੈ। ਬੁੱਢਾ ਹੋਣ ਨਾਲ ਉਸ ਬਾਰੇ ਸੋਚਦਾ ਹੈ। ਉਮਰ ਭਰ ਦੇ ਕੀਤੇ, ਸਾਰੇ ਕੰਮ ਕਿੱਤੇ ਧੂੰਦਲੇ ਲੱਗਦੇ ਹਨ। ਜਵਾਨੀ ਵਿੱਚ ਮਰਦ ਗੁਆਂਢੀਆਂ ਦੀਆਂ ਕੁੜੀਆਂ ਪਿਛੇ ਹੀ ਤੁਰੇ ਫਿਰਦੇ ਹਨ। ਸ਼ਾਂਦੀ ਪਿਛੋਂ ਬਹੁਤ ਸਾਰੇ ਸੁਧਰ ਜਾਂਦੇ ਹਨ। ਬੰਦੇ ਦਾ ਦਿਮਾਗ ਬਦਲਦਾ ਰਹਿੰਦਾ ਹੈ।

ਕਿਸੇ ਪੰਛੀ ਨੂੰ ਪਿੰਜਰੇ ਵਿੱਚ ਰੱਖਿਆ ਜਾਂਦਾ ਹੈ। ਜਿਸ ਦਿਨ ਉਹ ਪਿੰਜਰੇ ਵਿੱਚੋਂ ਛੁੱਟਦਾ ਹੈ। ਰੱਬ ਦਾ ਸ਼ੁਕਰੀਆਂ ਇਸ ਤਰਾਂ ਕਰਦਾ ਹੈ। ਖੁੱਲੇ ਅਸਮਾਨ ਵਿੱਚ ਪੁੱਠੀਆਂ ਸਿਧੀਆਂ ਉਡਾਰੀਆਂ ਲਗਾਉਂਦਾ ਹੈ। ਧਰਤੀ ਤੇ ਪੈਰ ਨਹੀਂ ਲਗਾਉਂਦਾ। ਕੋਈ ਕਿੱਲੇ ਨਾਲ ਬੰਨਿਆਂ ਡੰਗਰ ਹੀ ਹੋਵੇ। ਰੱਸਾ ਤੜਾ ਕੇ ਭੱਜ ਜਾਵੇ। ਫਿਰ ਵੀ ਆਪਦੇ ਮਾਲਕ ਦਾ ਵਫ਼ਦਾਰ ਰਹਿੰਦਾ ਹੈ। ਮਾਂਣ ਦੇ ਨਾਲ ਕਿੱਲੇ ਕੋਲ ਹੀ ਆ ਜਾਂਦਾ ਹੈ। ਕੋਈ ਖੌਰੂ ਨਹੀਂ ਪਾਉਂਦਾ।
 

 
 
 

 
 
 
 
 

Comments

Popular Posts