ਭਾਗ 11 ਕੀ ਮੈਂ ਸ਼ਹਿਨਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ, ਖੁਸ਼, ਅਜ਼ਾਦ ਹਾਂ?

ਭਾਲ ਦੇ ਨੇ ਲੋਕੋ ਸਾਧ ਜੱਥੇਦਾਰੀਆਂ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਕਮਲੀ ਦੇ ਸਿਰ ਖਿੰਡੇ, ਉਲਣਾਂ ਵਾਲੀ ਗੱਲ, ਲੋਕਾਂ ਦੀ ਬੱਣ ਗਈ ਹੈ। ਛੋਟੇ, ਵੱਡੇ ਦੀ ਇੱਜ਼ਤ ਦਾ ਕੋਈ ਲਿਹਾਜ਼ ਨਹੀਂ ਹੈ। ਬਹੁਤ ਸਾਰੇ ਮਸਲੇ ਉਠੇ ਹੋਏ ਹਨ। ਜਦੋਂ ਤਬਾਹੀ ਆਉਂਦੀ ਹੈ। ਕੋਈ ਰਸਤਾ ਨਹੀਂ ਦਿਸਦਾ। ਬੰਦਾ ਭਵਰ ਵਿੱਚ ਫਸ ਜਾਂਦਾ ਹੈ। ਕਿਤੇ ਹੱਥ ਨਹੀਂ ਪੈਂਦਾ। ਅਜੇ ਕਸਰ ਰਹਿ ਗਈ ਹੈ। ਤਿੰਨ ਨਵੇਂ ਬਣੇ ਜੱਥੇਦਾਰ ਜੇਲ ਵਿੱਚ ਹਨ। ਬਚੇ ਸਾਧ ਵੀ ਜੱਥੇਦਾਰੀਆਂ ਭਾਲਦੇ ਹਨ। ਇੰਨਾਂ ਨੇ ਕੌਮ ਨੂੰ ਤਾਂ ਟੋਟੇ-ਟੋਟੇ ਕਰਨਾਂ ਹੀ ਹੈ। ਇੰਨਾਂ ਲੋਕਾਂ ਨੇ ਸਾਧਾਂ ਨੂੰ ਵੀ ਲੜਾਉਣਾਂ ਹੈ।

ਭਾਲ ਦੇ ਨੇ ਲੋਕੋ ਸਾਧ ਜੱਥੇਦਾਰੀਆਂ।

ਲੋਕਾਂ ਦੀਆਂ ਜਾਨਾਂ ਨਹੀਂ ਪਿਆਰੀਆਂ।

ਅੱਖਾਂ ਥੋਡੀ ਮਾਇਆ ਤੇ ਟਿੱਕਾਲੀਆਂ।

ਜੱਥੇਦਾਰੀ ਦੀਆਂ ਕੁਰਸੀਆਂ ਪਿਆਰੀਆਂ।

ਰਾਜਾਨੀਤੀ ਵਾਲੇ, ਅਸਲ ਜੱਥੇਦਾਰੀ ਵੀ ਗਸ਼ ਖਾ ਗਏ ਹਨ। ਅਸਲ ਵਿੱਚ ਇਹ ਭੇੜ ਪਾਉਣ ਵਾਲੇ ਕਿਹੜੇ ਲੋਕ ਹਨ? ਸਾਧ, ਰਾਜਨੀਤਿਕ, ਹੋਰ ਧਰਮ ਵਾਲੇ ਜਾਂ ਬਾਹਰ ਦੇ ਲੋਕ ਹਨ। ਜੇ ਘਰ ਦੇ ਚਾਰ ਜੀਆਂ ਵਿਚੋਂ ਕਿਸੇ ਦਾ ਮਨ ਫਿੱਟ ਜਾਵੇ। ਜੇ ਕਿਤੇ ਚੋਰ ਘਰ ਦਾ ਹੀ ਹੋਵੇ। ਛੇਤੀ ਲੱਭ ਨਹੀਂ ਹੁੰਦਾ। ਐਸੇ ਹੀ ਇੱਕ ਪਰਿਵਾਰ ਨਾਲ ਹੁੰਦਾ ਸੀ। ਘਰ ਵਿਚੋਂ ਹੀ ਕਿਸੇ ਦੇ ਘੜੀ, ਪੈਸੇ, ਗਹਿੱਣੇ ਗੁੰਮ ਹੋ ਜਾਂਦੇ ਸਨ। ਘਰ ਦੇ ਕੱਪੜੇ ਲੀਰੋ-ਲੀਰ ਰਾਤੋਂ ਰਾਤ ਹੋ ਜਾਂਦਾ ਸਨ। ਘਰ ਦੇ ਵਿਹੜੇ ਵਿੱਚ ਖੂਨ ਦੇ ਛਿਟੇ ਦਿਸਦੇ ਸਨ। ਸਬਜ਼ੀ ਵਿੱਚ ਲੂਣ ਵੱਧ ਹੋ ਜਾਂਦਾ ਸੀ। ਮੱਝਾਂ ਦਾ ਦੁੱਧ ਚੋ ਕੇ, ਮੱਝਾਂ ਥੱਲੇ ਹੀ ਡੋਲਿਆ ਹੁੰਦਾ ਸੀ। ਘਰ ਵਾਲੇ ਆਪਸ ਵਿੱਚ ਗੱਲਾਂ ਕਰ ਰਹੇ ਸਨ। ਘਰ ਵਿੱਚ ਭੂਤ ਹੈ। ਇਹ ਉਦੋਂ ਹੁੰਦਾ ਸੀ। ਜਦੋਂ ਬਾਕੀ ਮੈਂਬਰ ਘਰ ਨਹੀਂ ਹੁੰਦੇ ਸਨ। ਫਿਰ ਸਮਝਣ ਵਿੱਚ ਆਇਆ। ਜਦੋਂ ਦੀ ਘਰ ਵਿੱਚ ਨਵੀਂ ਬਹੂ ਆਈ ਹੈ। ਉਦੋਂ ਦਾ ਘਰ ਦਾ ਸਭ ਹੂਲੀਆਂ ਉਲਟਾ ਹੋ ਰਿਹਾ ਹੈ। ਸਬ ਨੂੰ ਸ਼ੱਕ ਨਵੀਂ ਬਹੂ ਉਤੇ ਸੀ। ਸਮਾਂ ਪੈਣ ਨਾਲ ਇੱਕ ਹੋਰ ਸੱਚ ਮੂਹਰੇ ਗਿਆ। ਘਰ ਦੇ ਮੈਂਬਰਾਂ ਨੇ ਕਈ ਬਾਰ ਵੱਡੀ ਬਹੂ ਨੂੰ ਪੂਠੈ ਕੰਮ ਕਰਦਿਆਂ ,ਰੰਗੇ ਹੱਥੀ ਫੜ ਲਿਆ ਸੀ। ਉਸ ਨੂੰ ਉਸ ਦੇ ਪਤੀ ਨੇ ਪੁੱਛਿਆ, " ਤੂੰ ਇਹ ਸਬ ਕਿਉਂ ਕਰਦੀ ਹੈ? " ਉਸ ਨੇ ਦੱਸਿਆ, " ਨਵੀਂ ਬਹੂ ਆਉਣ ਨਾਲ ਮੇਰਾ ਮਾਂਣ, ਪੁੱਛ-ਦੱਸ ਘੱਟ ਗਏ ਸਨ। ਮੈਂ ਨਵੀਂ ਨੂੰ ਨੀਚਾ ਦਿਖਾਉਣ ਨੂੰ ਇਹ ਸਬ ਸ਼ਰਾਰਤਾਂ ਕਰ ਰਹੀ ਸੀ। ਕਿ ਘਰ ਦਾ ਸਾਰਾ ਨੁਕਸਾਨ ਉਸ ਸਿਰ ਲੱਗੇਗਾ। " ਉਹ ਹਾਲ ਦੂਮੂੰਹੇ ਲੋਕਾਂ ਦਾ ਹੈ। ਜਰਾ ਬਚ ਕੇ। ਕੋਈ ਕਿਸੇ ਦਾ ਮਿੱਤ ਨਹੀਂ ਹੈ।

ਕਿਸੇ ਦੇ ਮੂੰਹ ਉਤੇ ਨਹੀਂ ਲਿਖਿਆ ਹੋਇਆ। ਕੌਣ ਕੀ ਹੈ? ਬੰਦਾ ਤਾਂ ਗਿਰਗਟ ਤੋਂ ਵੀ ਛੇਤੀ ਰੰਗ ਬਦਲਦਾ ਹੈ। ਕੱਛ ਵਿੱਚ ਬੈਠਾ ਦਾੜ੍ਹੀ ਮੁੰਨ ਦਿੰਦਾ ਹੈ। ਜਿਸ ਨੂੰ ਵੱਧ ਭੇਤ ਹੋਣਗੇ। ਉਹੀ ਵੱਧ ਬਾਰ ਵੱਧ ਨੁਕਸਾਨ ਕਰੇਗਾ। ਅਸਲ ਵਿੱਚ ਬੰਦੇ ਨੂੰ ਆਪਣੇ ਫ਼ੈਸਲੇ ਆਪ ਨਹੀਂ ਕਰਨੇ ਆਉਂਦੇ। ਜੋ ਵੀ ਕੰਮ ਕਰਨਾ ਹੁੰਦਾ ਹੈ। ਉਸ ਨੂੰ ਆਪ ਨੂੰ ਵੀ ਪਤਾ ਨਹੀਂ ਹੁੰਦਾ। ਕੀ ਇਹ ਕੰਮ ਮੈਂ ਕਰ ਸਕਦਾਂ ਹਾਂ? ਕੀ ਇਹ ਕੰਮ ਸਿਰੇ ਵੀ ਚੜ੍ਹ ਜਾਵੇਗ? ਮੈਂ ਅੱਜ ਕਿਹੜਾ ਕੱਪੜਾ ਪਾਉਣਾਂ ਹੈ? ਕੀ ਅੱਜ ਘਰੋਂ ਨਿੱਕਲਣਾਂ ਵੀ ਹੈ ਜਾਂ ਨਹੀਂ? ਦੂਜੇ ਬੰਦੇ ਨੂੰ ਬੰਦੇ ਕਿਵੇਂ ਚਾਰ ਦਿੰਦੇ ਹਨ? ਕਿਵੇਂ ਤੁਸੀਂ ਦੂਜੇ ਤੇ ਭਰੋਸਾ ਕਰ ਲੈਂਦੇ ਹੋ? ਕਿ ਉਹ ਬੰਦਾ, ਮੇਰੇ ਤੋਂ ਵੀ ਠੀਕ ਕੰਮ ਕਰਗੇ। ਆਪਦਾ ਨੁਕਸਾਨ ਕਰਕੇ, ਕੋਈ ਦੂਜੇ ਦਾ ਫ਼ੈਇਦਾ ਕਦੇ ਨਹੀਂ ਕਰਦਾ। ਪੱਕਾ ਜ਼ਕੀਨ ਕਰ ਲਵੋ। ਕੋਈ ਕਿਸੇ ਲਈ ਨਹੀਂ ਮਰਦਾ। ਆਪਣੀ ਮੌਤ ਆਪ ਮਰਨਾਂ ਪੈਣਾਂ ਹੈ। ਫਿਰ ਇਹ ਅਮਾਂ-ਤੁਮਾਂ ਪਿਛੇ ਲੱਗ ਕੇ, ਡੰਗਰ ਹੱਕਣ ਵਾਲਿਆਂ ਵਾਂਗ, ਪਿਛੇ ਕਿਉਂ ਤੁਰਦੇ ਹੋ? ਚੌਧਰਾਂ ਚੌਧਰੀਆਂ ਨੂੰ ਹੀ ਮਿਲਦੀਆਂ ਹਨ। ਬਾਕੀ ਸਾਰੇ ਮਿੱਟੀ ਘੱਟਾ ਫੱਕਣ ਵਾਲੇ ਹਨ।

ਸਾਰੇ ਜਾਂਣਦੇ ਹਨ। ਲੋਕਤੰਤਰ ਰਾਜ ਵਿੱਚ ਵੋਟਿੰਗ ਹੁੰਦੀ ਹੈ। ਵੋਟਰ ਆਪਦੀ ਮਰਜ਼ੀ ਨਾਲ ਲੀਡਰ ਵੋਟਰ ਚੁਣਦੇ ਹਨ। ਹੈਰਾਨੀ ਦੀ ਗੱਲ ਜੈ। ਜੋ ਹਰਮਨ ਪਿਆਰਾ ਨੇਤਾਂ, ਲੋਕਾਂ ਦੁਆਰਾ ਪੰਜ ਬਾਰ ਚੌਣ ਜਿੱਤ ਚੁੱਕਿਆ ਹੈ। ਮੁੱਠੀ ਭਰ ਲੋਕ ਤੇ ਹਰ ਇੱਕ ਦੀਆਂ ਲੱਤਾਂ ਖਿੱਚਣ ਵਾਲਾ ਮੀਡੀਆਂ, ਖੂਬ ਉਸ ਦੀ ਭੰਡੀ ਪ੍ਰਚਾਰ ਕਰਦਾ ਹੈ। ਚਿੱੜੀਆਂ ਦੇ ਕਹੇ, ਢੰਗੇ ਨਹੀਂ ਮਰਦੇ ਹੁੰਦੇ। ਮੈਂ 2011 ਵਿੱਚ ਪੰਜਾਬ ਵਿੱਚ ਗਈ ਸੀ। ਸਾਡਾ ਘਰ ਹਰੀਜਨਾਂ ਦੇ ਵਿਹੜੇ ਦੀ ਗਲ਼ੀ ਲੰਘ ਕੇ , ਅਖ਼਼ੀਰ ਵਿੱਚ ਖੇਤਾਂ ਵਿੱਚ ਅ਼ਖੀਰਲਾ ਘਰ ਹੈ। ਜੱਟਾਂ ਤੋਂ ਵੱਧ ਹਰੀਜਨ ਭਾਈਚਾਰੇ ਨਾਲ ਸਾਡੀ ਸ਼ੁਰੂ ਤੋਂ ਹੀ ਪਿਆਰ ਸਾਂਝ ਰਹੀ ਹੈ। ਉਦਾ ਵੀ ਜੱਟ ਉਏ ਕਹਿਕੇ, ਗਾਲ਼ ਨਾਲ ਗੱਲ ਕਰਦੇ ਹਨ। ਹਰੀਜਨ ਸਰਦਾਰ ਜੀ ਕਹਿੰਦੇ ਹਨ। ਬੇਝਿੱਜਕ ਹਰੀਜਨਾਂ ਦੀਆਂ ਔਰਤਾਂ ਸਾਡੇ ਘਰ ਆਉਂਦੀਆਂ ਹਨ। ਮੈਂ ਉਨਾਂ ਨਾਲ ਗੱਲਾਂ ਕਰਨ ਲੱਗ ਜਾਂਦੀ ਹੈ। ਇਸ ਬਾਰ ਪੀਤੋਂ ਤਾਈ ਝਾਂੜੂ ਪੋਚਾ ਕਰਦੀ ਸੀ। ਮੈਂ ਉਸ ਨੂੰ ਪੁੱਛਿਆ, " ਤਾਈ ਸੱਚ ਦੱਸ ਆਪਣੇ ਮੁੱਖ ਮੰਤਰੀ ਬਾਰੇ ਤੇਰੀ ਕੀ ਰਾਏ ਹੈ? " ਉਸ ਨੇ ਕਿਹਾ, " ਇਸ ਦੇ ਰਾਜ ਵਿੱਚ ਮੈਨੂੰ ਤੇ ਮੇਰੇ ਪਤੀ ਨੂੰ ਚਾਰ-ਚਾਰ ਸੌ ਰੂਪੀਆਂ ਹਰ ਮਹੀਨੇ ਮਿਲਦਾ ਹੈ। " " ਹਰ ਮਹੀਨੇ ਤਾਂ ਨਹੀਂ ਮਿਲਦਾ ਹੋਣਾਂ। ਕਦੇ-ਕਦੇ ਦੇ ਦਿੰਦੇ ਹੋਣੇ ਹਨ। " " ਨਹੀਂ ਭਾਈ ਰੱਬ ਬੱਣ ਕੇ ਮਿਲਿਆ ਹੈ। ਨਾਲੇ ਸਾਡੇ ਰਾਸ਼ਨ ਕਾਡਾਂ ਤੇ ਬਹੁਤ ਸਸਤਾ ਰਾਸ਼ਨ ਮਿਲਦਾ ਹੈ। " ਮੈਂ ਤਾਂ ਦੇਖ਼ਣਾਂ ਚਹੁੰਦੀ ਸੀ। ਇੰਨੀ ਬਾਰ ਮੁੱਖ ਮੰਤਰੀ ਦੇ ਜਿੱਤਣ ਦਾ ਕੀ ਰਾਜ ਹੈ? ਜਿੰਨਿਆਂ ਨੂੰ ਵੀ ਮੈਂ ਬਾਰੀ-ਬਾਰੀ ਮਿਲੀ, ਸਾਰੇ ਮੁੱਖ ਮੰਤਰੀ ਦੇ ਸੋਹਲੇ ਗਾ ਰਹੇ ਸਨ। ਨੀਵੀਆਂ ਜਾਂਤਾਂ ਦਿਆਂ ਬੱਚਿਆਂ ਨੂੰ ਵਜੀਫ਼ੇ, ਕੰਮਪਿਊਟਰ, ਸਾਇਕਲ ਦਿੱਤੇ ਜਾ ਰਹੇ ਸਨ। ਹਰੀਜਨ ਨੌਜਵਾਨਾਂ ਨੂੰ ਨੌਕਰੀਆਂ ਤੇ ਕਰਜ਼ੇ ਦਿੱਤੇ ਜਾ ਰਹੇ ਸਨ। ਕਿਸਾਨ, ਜੱਟਾਂ ਨੂੰ ਬਿੱਜਲੀ ਮੁਫ਼ਤ ਦਿੱਤੀ ਜਾ ਸੀ। ਜੇ ਲੋਕਾਂ ਕਰਜ਼ਾ ਮਿਲ ਵੀ ਗਿਆ। ਐਸਾ ਵੀ ਨਹੀਂ ਹੈ। ਕਰਜ਼ਾ ਪਿਉ ਦੀ ਜ਼ਗੀਰ ਬੱਣ ਗਿਆ ਹੈ। ਇਸ ਨੂੰ ਹੌਲੀ-ਹੌਲੀ ਕਿਸ਼ਤਾਂ ਦੇ ਰੂਪ ਵਿੱਚ ਮਹੀਨੇ ਪਿਛੋਂ ਮੋੜਨਾਂ ਪੈਂਦਾ ਹੈ। ਜੇ ਨਾਂ ਮੋੜਿਆ ਜਾਵੇ। ਸਿਰ ਦੇ ਵਾਲ ਗਿੱਣੇ ਜਾ ਸਕਦੇ ਹਨ। ਵਧੇ ਕਰਜ਼ੇ ਦਾ ਮੁੱਲ ਨਹੀਂ ਲਾਹਇਆ ਜਾ ਸਕਦਾ। ਇਹ ਬੰਦੇ ਨੂੰ ਖਾ ਜਾਂਦਾ ਹੈ। ਕਨੇਡਾ, ਅਮਰੀਕਾ ਵਰਗੇ ਦੇਸ਼ਾਂ ਵਿੱਚ ਰਹਿੱਣ ਵਾਲੇ ਬਹੁਤ ਜ਼ਿਆਦਾ ਲੋਕ ਘਰ, ਕਾਰਾਂ, ਭੋਜਨ ਤੱਕ ਕਰਜਾ ਚੱਕ ਕੇ ਖ੍ਰੀਦਦੇ ਹਨ। ਹਰ ਮਹੀਨੇ ਕੁੱਝ ਪ੍ਰਸਿੰਟ ਸਿਰਫ਼ ਵਿਆਜ ਹੀ ਵਾਪਸ ਕਰਦੇ ਹਨ। ਕਨੇਡਾ, ਅਮਰੀਕਾ ਵਰਗੇ ਦੇਸ਼ਾਂ ਵਿੱਚ ਸਿਰਫ਼ ਵਿਆਜ ਦਿੰਦਿਆਂ ਨੂੰ 25 ਸਾਲ ਲੱਗ ਜਾਂਦੇ ਹਨ। ਤਾਂ ਕਿਤੇ ਜਾ ਕੇ ਕਰਜਾ ਲਹਿੰਦਾ ਹੈ। ਜਦ ਨੂੰ ਬੰਦਾ ਹੋਰ ਵੱਡਾ ਘਰ ਲੈ ਕੇ, ਹੋਰ ਸਿਆਪਾ ਗੱਲ ਪਾ ਲੈਂਦਾ ਹੈ। 8, 12, 15 ਘੰਟੇ ਘਰ ਦੇ ਸਾਰੇ ਜੀਅ ਦੱਬਕੇ ਕੰਮ ਕਰਦੇ ਹਨ। ਕਨੇਡਾ, ਅਮਰੀਕਾ ਵਰਗੇ ਦੇਸ਼ਾਂ ਵਿੱਚ ਰਹਿੱਣ ਵਾਲੇ ਕਰਜ਼ਾ ਲੈ ਕੇ ਸਰਕਾਰ ਨੂੰ ਗਾਲ਼ਾ ਨਹੀਂ ਕੱਢਦੇ। ਕਰਜ਼ਾ ਨਾਂ ਮੋੜਨ ਵਾਲੇ ਜੇਲ ਜਰੂਰ ਭੁਗਤ ਲੈਂਦੇ ਹਨ। ਕਰਜ਼ਾ ਨਾਂ ਦੇਣ ਵਾਲੇ ਫਾਹੇ ਲੈ ਕੇ, ਜ਼ਹਿਰਾਂ ਖਾ ਕੇ, ਮਰਦੇ ਨਹੀਂ ਹਨ। ਭਾਰਤ ਤੋਂ ਹੀ ਆਏ ਕੁੱਝ ਬੁੱਝਦਿਲ ਲੋਕ ਕਰਜ਼ਾ ਲੈ ਕੇ, ਕਨੇਡਾ, ਅਮਰੀਕਾ ਵਰਗੇ ਦੇਸ਼ਾਂ ਵਿੱਚ ਵੀ ਹੁਣ ਤਾਂ ਮਰ ਰਹੇ ਹਨ। ਕੰਮਚੋਰਾਂ ਦਾ ਇਹੀ ਹਾਲ ਹੋਣਾਂ ਹੈ।

ਕੰਮਚੋਰਾਂ ਵਿੱਚੋਂ ਸਾਧ ਲਾਂਣਾ ਬਹੁਤ ਵੱਧ ਗਿਆ ਹੈ। ਜੋ ਮਸਟੰਡਾ ਮੇਹਨਤ ਨਹੀਂ ਕਰਨੀ ਚਹੁੰਦਾ। ਉਹ ਪਰੈਗਨਿਟ ਔਰਤਾਂ ਵਾਂਗ ਖੁੱਲੀਆਂ ਘੱਗਰੀਆਂ ਪਾ ਕੇ, ਲੋਕਾਂ ਵਿੱਚ ਸਿਧੇ ਸਾਦੇ ਸਾਧ ਬੱਣ ਕੇ. ਝੋਲੀਆਂ ਅੱਡ ਕੇ ਬੈਠ ਜਾਂਦੇ ਹਨ। ਕੋਈ ਸ਼ੜਕ ਤੇ ਬੈਠਾ ਮੰਗਦਾ ਹੋਵੇ। ਉਸ ਨੂੰ ਵੀ ਲੋਕ ਖੈਰ ਤਾਂ ਰੂਪੀਆਂ, ਰੂਪੀਆਂ ਸਿੱਟ ਹੀ ਜਾਂਦੇ ਹਨ। ਇਹ ਤਾਂ ਸ਼ਹਿਨਸ਼ਾਹ ਦੇ ਦਰਬਾਰ ਵਿੱਚ ਠਾਠ ਨਾਲ ਧੰਨ ਸ੍ਰੀ ਗੁਰੂ ਗ੍ਰੰਥਿ ਸਾਹਿਬ ਦੇ ਪ੍ਰਚਾਰਿਕ ਬੱਣ ਕੇ ਬੈਠਦੇ ਹਨ। ਭਾਵ ਗੁ੍ਰੂ ਦਰਬਾਰ ਵਿੱਚ ਬੈਠਣ ਵਾਲੇ ਸੰਗਤੀ, ਗੁਰਬਾਣੀ ਦਾ ਕੁੱਝ ਭਾਵ ਸਿੱਖਣ ਆਏ ਜਮਤੀ ਹੁੰਦੇ ਹਨ। ਇਹ ਸਾਧ ਅੰਨਪੜ੍ਹ ਟੀਚਰ ਹਨ। ਬਹੁਤੇ ਐਸੇ ਹਨ। ਜੋ ਛੇਵੀ ਸੱਤਵੀਂ ਦੀ ਪੜ੍ਹਾਈ ਛੱਡ ਕੇ, ਵਿਚੋਂ ਹੱਟ ਗਏ ਹਨ। ਕਿਸੇ ਸਾਧ ਨੇ ਪੀ ਐਚ ਡੀ ਨਹੀਂ ਕੀਤੀ ਹੋਈ। ਇਧਰੋਂ ਉਧਰੋਂ ਕਥਾ ਕਹਾਣੀਆਂ ਸੁਣ ਕੇ, ਵਿਦਵਾਨ ਬੱਣ ਗਏ ਹਨ। ਸਬ ਦੀਆਂ ਸਾਖੀਆਂ ਰਲਦੀਆਂ ਮਿਲਦੀਆਂ ਹੁੰਦੀਆਂ ਹਨ।

ਕਈ ਸਾਧ ਸ਼ੁਰੂ ਵਿੱਚ ਤਾਂ ਘੜਾ, ਪਤੀਲਾ ਹੀ ਮੁਦਾ ਮਾਰ ਕੇ, ਵਜਾਉਣ ਲੱਗ ਜਾਂਦੇ ਹਨ। ਢੋਲਕੀ, ਵਾਜਾ ਆਪੇ ਲੋਕੀ ਚੜ੍ਹਾਵੇ ਵਿੱਚ ਚਾੜ੍ਹ ਜਾਂਦੇ ਹਨ। ਇਹ ਗੱਲ ਉਵੇਂ ਹੀ ਹੈ। ਜਿਵੇਂ ਨਿੱਕੇ ਬੱਚੇ ਖੇਡਾਂ ਖੇਡਦੇ ਹਨ। ਕਈ ਵੱਡੇ ਹੋ ਕੇ ਵੀ ਟਇਮ ਪਾਸ ਕਰਨ ਨੂੰ ਸਾਧ ਤੇ ਲੋਕ ਬੱਚਿਆਂ ਵਾਲਾ ਜੀਵਨ ਜੀਅ ਰਹੇ ਹਨ। ਜਿਸ ਦਾ ਕੋਈ ਮਕਸਦ ਨਹੀਂ ਹੈ। ਵਹਿਲੇ ਬੰਦੇ ਟਇਮ ਪਾਸ ਕਰਦੇ ਹਨ। ਸਾਧ ਬੱਣਨ ਨੂੰ ਕੋਈ ਡਿਗਰੀ ਲੈਣ ਦੀ ਲੋੜ ਨਹੀਂ ਹੈ। ਜਿਹਦੀ ਬੁੜੀਆਂ ਦੇ ਗੀਤ ਗਾਉਣ ਵਾਂਗ ਹੇਕ ਊਚੀ ਨਿੱਕਲਦੀ ਹੈ। ਜੋ ਬੀਬੀਆਂ ਨੂੰ ਸੱਸ ਨੂੰਹੁ ਦੀਆਂ ਮਸ਼ਕਰੀਆਂ ਕਰ ਲੈਂਦਾ ਹੈ। ਮਾਈਆਂ ਰੱਬ ਰਜਾਈਆਂ ਸਟੇਜ਼ ਤੋਂ ਬੋਲਦਾ ਰਹਿੰਦਾ ਹੈ। ਅੱਖ ਬੀਬੀਆਂ ਵਿੱਚ ਟੇਡੀ ਰੱਖਦਾ ਹੈ। ਉਹ ਸਾਧ ਬੀਬੀਆਂ ਦੇ ਹੀਰੋ ਹਨ। ਕਈ ਫਿਲਮੀ ਹੀਰੋਆਂ ਨੇ ਪੱਟ ਲਈਆਂ। ਕਈ ਸਾਧਾਂ ਨੇ ਬੱਸ ਕਰ ਲਈਆਂ। ਘਰ ਦੇ ਮਰਦ ਤਾਂ ਰਾਸ਼ਨ ਲਿਉਣ ਨੂੰ ਨੌਕਰ ਬੱਣ ਕੇ ਰਹਿ ਗਏ। ਦੁੱਧ ਘਿਉ ਸਾਧ ਬਿੱਲੇ ਛੱਕੀ ਜਾਂਦੇ ਹਨ। ਔਰਤਾਂ ਘਰ ਸਾਰੀ ਦਿਹਾੜੀ ਧੰਦ ਪੀਟੀ ਜਾਂਣ। ਕਈਆਾਂ ਨੂੰ ਘਰ ਵਾਲੇ ਨਹੀਂ ਪੁੱਛਦੇ। ਔਰਤਾਂ ਪੂਰੀ ਉਮਰ ਕੰਮ ਕਰੀ ਜਾਂਣ, ਘਰ ਦੇ ਮਰਦ ਆਦਰ ਨਹੀਂ ਕਰਦੇ। ਸਾਧਾਂ ਨੂੰ ਉਹੀ ਇੱਕ ਡੰਗ ਪ੍ਰਸ਼ਾਂਦਾ ਛੱਕਾ ਦੇਣ। ਸਾਧ ਬੀਬੀਆਂ ਵੱਲ ਦੇਖ਼-ਦੇਖ਼ ਮੁੱਛਾ ਦਾੜ੍ਹੀ ਵਿੱਚ ਹੱਥ ਫੇਰਦੇ ਹਨ। ਬੀਬੀਆਂ ਸਾਧਾਂ ਮਸਟੰਡਿਆਂ ਦੇ ਪੈਰ ਧੋ ਕੇ ਪੀਂਦੀਆਂ ਹਨ। ਜੂਠਾ ਬੱਚਿਆਂ ਭੋਜਨ ਪ੍ਰਸ਼ਾਂਦ ਸਮਝ ਕੇ ਖਾਂਦੀਆਂ ਹਨ। ਉਸ ਦੀ ਝੰਡੀ ਗੱਡੀ ਜਾਂਦੀ ਹੈ। ਤੱਬੂ ਮੇ ਬੰਮਬੂ ਲਗਾਏ ਬੈਠੇ। ਲੋਕੀ ਆਪੇ ਮਾਇਆ ਇੱਕਠੀ ਕਰਕੇ, ਸਾਧਾਂ ਨੂੰ 5 ਸਟਾਰ ਮਹਿਲ ਬੱਣਾਂ ਦਿੰਦੇ ਹਨ। ਵਿਚਾਲੇ ਪੀਲਾ ਝੰਡਾ ਗੱਡ ਕੇ, ਪਬਲਿਕ ਦੀਆਂ ਔਖਾਂ ਚੋਬਦੇ ਹਨ। ਸਾਧ ਭੋਲੇ ਬੱਣਨ ਨੂੰ ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿਚਾਲੇ ਰੱਖ ਕੇ, ਉਸ ਨੂੰ ਜਾਮਨ ਬੱਣਾਂ ਕੇ ਜੰਨਤਾਂ ਨੂੰ ਖੂਬ ਦਿਨ ਦਿਹਾੜੇ ਲੁੱਟਦੇ ਹਨ। ਮੁੱਲਾਂਪੁਰ ਤੋਂ ਤਿੰਨ ਕਿਲੋਮੀਟਰ ਤੇ ਰਕਬੇ ਕੋਲ ਦਮਦਮਾਂ ਸਾਹਿਬ ਇੱਕ ਗੁਰਦੁਆਰਾ ਹੈ। ਉਸ ਤੇ ਨਹਿੰਗਾਂ ਦਾ ਕਬ਼ਜ਼ਾ ਹੈ। ਨਹਿੰਗ ਸੁੱਖਾ ਘੋਟ-ਘੋਟ 24 ਘੰਟੇ ਪੀਂਦੇ ਹਨ। 30 ਸਾਲ ਪਹਿਲਾਂ ਮੈਂ ਅੱਖਾਂ ਨਾਲ ਦੇਖ਼ਿਆ। ਐਸੇ ਭੰਗ ਪੀਣੇ ਨਹਿੰਗਾਂ ਦਾ ਬੁੱਢਾ ਨਹਿੰਗ 80 ਸਾਲ ਦਾ ਆਗੂ ਸੀ। ਔਰਤਾਂ ਉਸ ਨੂੰ ਭੋਗ ਲਗਾਉਣ ਲਈ ਭੋਜਨ ਛੱਕਾਂਉਂਦੀਆਂ ਸਨ। ਉਸ ਦੇ ਮੂੰਹ ਵਿੱਚੋਂ ਲਾਰਾ ਡਿੱਗ ਰਹੀਆਂ ਸਨ। ਨਹਿੰਗ ਦਾ ਸਿਰ ਕੰਭ ਰਿਹਾ ਸੀ। ਇੱਕ ਤਾਂ ਉਹ ਬੁੱਢਾ ਸੀ। ਉਸ ਦੇ ਗੋਹੇ ਵਾਲੇ ਟੋਕਰੇ ਵਰਗੀ ਉਧਲ ਜਿਹੀ ਪੱਗ ਦਾ ਮੜਾਸਾ ਮਾਰਿਆ ਹੁੰਦਾ ਸੀ। ਜੂਠਾ ਭੋਜਨ ਸੰਗਤ ਨੂੰ ਵੰਡਿਆਂ ਜਾਂਦਾ ਸੀ। ਲੋਕ ਕਾਂਵਾਂ ਵਾਂਗ ਭੋਜਨ ਦਾ ਟੁੱਕੜਾ ਲੈਣ ਨੂੰ, ਨਹਿੰਗ ਦੇ ਮੰਜੇ ਦੁਆਲੇ ਇਕੱਠੇ ਹੁੰਦੇ ਸਨ। ਜਿਸ ਨੂੰ ਇਹ ਪ੍ਰਸ਼ਾਂਦ ਨਹੀਂ ਮਿਲਦਾ ਸੀ। ਉਹ ਆਪ ਨੂੰ ਅਭਾਗਾ ਸਮਝਦਾ ਸੀ।

ਜੋ ਮੀਡੀਆ ਵਾਲੇ ਬਾਬਿਆਂ, ਸਾਧਾਂ ਤੇ ਡੇਰੇ ਵਾਦ ਦੇ ਖਿਲਾਫ਼ ਸੀ। ਅਖ਼ਬਾਰਾਂ, ਰੇਡੀਉ ਤੇ ਸਧਜੀਆਂ ਉਡਾ ਚੁਕੇ ਹਨ। ਅੱਜ ਉਨਾਂ ਹੀ ਸਾਧਾ ਦਾ ਪੱਖ ਪੂਰ ਰਹੇ ਹਨ। ਪਬਲਿਕ ਦੇ ਚੋਰ. ਠੱਗ ਬੱਣੇ ਬਾਬਿਆਂ, ਡੇਰੇ ਦਾਰ ਸਾਧਾਂ ਤੇ ਨਾਲ ਆਪਦੀਆਂ ਫੋਟੋ ਖਿਚਵਾ ਰਹੇ ਹਨ। ਦੋਗਲਿਆਂ ਲੋਕਾਂ ਦੇ ਲੋਕਾਂ ਵਿੱਚ ਨਾਂਮ ਚੱਮਕਣੇ ਚਾਹੀਦੇ ਹਨ। ਕਮਾਲ ਦੀ ਗੱਲ ਹੈ। ਕਈ ਮੀਡੀਆ ਵਾਲਿਆਂ ਦਾ ਕੋਈ ਦੀਨ, ਧਰਮ, ਸਟੈਂਡ ਹੀ ਨਹੀਂ ਹੈ। ਸ਼ਰਮ ਲਾਹ ਕੇ ਵੱਟ ਤੇ ਰੱਖੀ ਹੈ। ਲੋਕ ਐਸੇ ਲੋਕਾਂ ਨੂੰ ਭੱਟਕਾਂਉਣ ਵਾਲਿਆਂ ਤੋਂ ਚੇਤਨ ਹੋ ਜਾਂਣ। ਕਈ ਸਰਬੱਤ ਖਾਲਸੇ ਵਿੱਚ ਜੱਥੇਦਾਰ ਚੁਣਨ ਬੱਣਨ ਗਏ ਸਨ। ਕਈ ਇਧਰ-ਉਧਰ ਆਪਦੀ ਸਟੇਜ ਲਾਈ ਬੈਠੇ ਸੀ। ਕਈਆਂ ਨੂੰ ਇਹ ਨਹੀਂ ਪਤਾ ਸੀ। ਉਥੇ ਕੀ ਹੋਣ ਵਾਲਾ ਹੈ? ਕਈ ਤਮਾਸ਼ਾਂ ਦੇਖ਼ਣ ਗਏ ਸਨ। ਘਰੇਲੂ ਔਰਤਾਂ ਦਾ ਉਥੇ ਕੀ ਕੰਮ ਸੀ? ਐਸੇ ਲੱਗਦਾ ਸੀ। ਕਈ ਤਾਂ ਘਰ-ਘਰ ਨੱਚਣ ਵਾਲੀਆਂ, ਬਾਜੀ ਗਰਨੀਆਂ ਹੀ ਸਨ। ਜਿਵੇਂ ਖ੍ਰੀਦੀਆਂ ਗਈਆਂ ਹੋਣ। ਕਈ ਨਾਹਰੇ ਲਗਾਉਣ ਵਾਲੇ ਸਨ। ਕਈਆਂ ਨੂੰ ਇਹ ਵੀ ਇਲਮ ਨਹੀਂ ਸੀ। ਜੋ ਜੱਥੇਦਾਰ ਬੱਣੇ ਹਨ। ਉਹ ਕੌਣ ਹਨ? ਐਸੇ ਲੋਕਾਂ ਨੂੰ ਲਾਭ ਹਾਨੀ ਦੇ ਹਿਸਾਬ ਨਹੀਂ ਹੈ। ਸਿਰਫ਼ ਨਾਹਰਿਆਂ ਦੇ ਹਾਜ਼ਰ ਜੁਆਬ ਹੀ ਦੇਣੇ ਆਉਂਦੇ ਹਨ। ਕਈ ਬਾਪੂ ਸੂਰਤ ਮਾਸਟਰ ਜੀ ਦੀ ਬੱਲੇ-ਬੱਲੇ ਕਰ ਰਹੇ ਸਨ। ਜਿਵੇਂ ਸਰਨੇ ਵਰਗੇ ਖ਼ਬਰਾਂ ਵਿੱਚ ਬਾਪੂ ਸੂਰਤ ਮਾਸਟਰ ਜੀ ਦੀ ਭੁੱਖ ਹੜਤਾਲ ਦੀ ਪ੍ਰਸੰਸਾ ਕਰ ਰਹੇ ਹਨ। ਸਰਕਾਰ ਦੇ ਬੰਦੇ ਅੰਨ ਖਿਵਾਉਣ ਦੀ ਕੋਸ਼ਸ਼ ਕਰਦੇ ਹਨ। ਉਨਾਂ ਦੀ ਨਿੰਦਾ ਕਰ ਰਹੇ ਹਨ। ਕੀ ਸਰਨਾਂ ਜਾਂ ਹੋਰ ਕੋਈ ਵੀ ਅੰਨ-ਜਲ ਬਾਪੂ ਸੂਰਤ ਮਾਸਟਰ ਜੀ ਬਰਾਬਰ ਛੱਡੇਗਾ? ਦੂਜੇ ਬੰਦੇ ਨੂੰ ਹੀ ਲੋਕ ਭੁੱਖਾ ਮਰਦਾ ਦੇਖਣਾਂ ਚਹੁੰਦੇ ਹਨ। ਆਪ ਸਤਨਾਜਾ ਖਾਂਦੇ ਹਨ।

ਗੁਰੂ ਦੇ ਕੈਸੇ ਚੇਲੇ ਹੋ? ਇੰਨੇ ਹੋ ਕੇ ਵੀ ਆਪੋ-ਆਪਣੇ ਪਿੰਡ ਦੇ, ਇੱਕ ਗੁਰਦੁਆਰੇ ਦੀ ਰਾਖੀ ਨਹੀਂ ਕਰ ਸਕਦੇ। ਚੱਜ ਦੇ ਜਿੰਦੇ ਨਹੀਂ ਮਾਰ ਸਕਦੇ। ਮੁੱਖ ਮੰਤਰੀ ਇਕੱਲਾ ਕਿਵੇਂ ਪੂਰੇ ਪੰਜਾਬ ਦੇ ਗੁਰਦੁਆਰੇ ਦਾ ਪਹਿਰਾ ਦੇਵੇ? ਕੈਮਰੇ ਵੀ ਕੀ ਕਰਨਗੇ। ਜਦੋਂ ਬਿੱਜਲੀ ਹੀ ਚੱਜ ਨਾਲ ਨਹੀਂ ਆਉਂਦੀ।

ਫੇਸਬੁੱਕ , ਜੂਟਿਊਬ ਵੀਡੀਉ ਤੇ ਬਾਬੇ ਦਾ ਬਿਆਨ ਆਇਆ ਹੈ, " ਲੋਕੀ ਮੈਨੂੰ ਵਿਕਾਊ ਕਹਿੰਦੇ ਹਨ। ਲੋਕ ਕਹਿੰਦੇ ਨੇ, " ਬਾਬਾ ਜੀ ਸਰਬੱਤ ਖਾਲਸੇ ਵਿੱਚ ਕਿਉਂ ਨਹੀਂ ਗਏ?" ਅਸੀ ਲੋਕਾਂ ਦੀ ਗੱਲ ਸੁਣੀਏ ਜਾਂ ਆਪਦੀ ਜ਼ਮੀਰ ਦੀ ਗੱਲ ਸੁਣੀਏ ਜੇ ਲੋਕਾਂ ਦੀਆ ਸੁਣ ਕੇ, ਚਲੇ ਵੀ ਜਾਂਦੇ। ਕੀ ਉਥੇ ਜਾ ਕੇ ਮਰਨਾਂ ਸੀ? ਪੁੱਤ ਤਾਂ ਮਾਂਵਾਂ ਦੇ ਮਰਨੇ ਸਨ। ਲੋਕਾਂ ਦਾ ਕੀ ਜਾਂਣਾਂ ਸੀ? " ਬਾਬਾ ਜੀ ਲੋਕ ਤਾਂ ਰੋਜ਼ ਸੁਣਦੇ ਹਨ। ਜਿਸ ਦਿਨ ਬਰਗਾੜੀ ਪਿੰਡ ਵਿੱਚ ਸਰਬੱਤ ਖਾਲਸੇ ਦਾ ਐਲਾਨ ਕੀਤਾ ਸੀ। ਉਸ ਦਿਨ ਸੁਰਤ ਨੇ, ਕੰਮ ਨਹੀਂ ਕੀਤਾ। ਬਈ ਕੀ ਭਾਅ ਬੱਣੇਗੀ? , ਸਾਧਾ ਵਾਲੇ ਚੋਲੇ ਪਾ ਕੇ, ਲੋਕ ਜਿਉਂ ਬੇਵਕੂਫ਼ ਬੱਣਾਂ ਰੱਖੇ ਹਨ। ਬਾਬਾ ਜੀ ਤੇਰੀਆਂ ਜੇਬਾਂ ਲੋਕਾਂ ਨੇ ਭਰਨੀਆਂ ਹਨ। ਤੇਰੀ ਜ਼ਮੀਰ ਨੇ ਨਹੀਂ। ਜੇ ਜ਼ਮੀਰ ਜਾਗ ਹੀ ਗਈ ਹੈ। ਸ਼ਾਂਦੀ ਕਰਕੇ, ਗ੍ਰਹਿਸਤੀ ਬੱਣਜਾ। ਮਜ਼ਦੂਰੀ ਕਰਕੇ, ਦਾਲ ਰੋਟੀ ਖਾਂ। ਅੱਗੇ ਉਹ ਬਾਬਾ ਬੋਲ ਰਿਹਾ ਹੈ, " ਸਰਬੱਤ ਖਾਲਸੇ ਵਿੱਚ ਮੇਰਾ ਸਰੀਰ ਹੀ ਜਾਂਣਾ ਸੀ। ਦਿਮਾਗ ਜ਼ਮੀਰ ਨਾਲ ਨਹੀਂ ਹੋਣਾਂ ਸੀ। " ਬੱਚ ਕੇ, ਜਦੋਂ ਵੀ ਇਹ ਸਾਧ ਤੁਹਾਡੇ ਵਿੱਚ ਬੈਠਾ ਹੋਵੇ। ਭਾਂਸ਼ਨ ਦਿੰਦਾ ਹੋਵੇ। ਜ਼ਮੀਰ ਕਿਸੇ ਦੀ ਤਜ਼ੋਰੀ ਕੋਲ ਹੋ ਸਕਦੀ ਹੈ।

ਆਪ ਸਾਧਾ ਨੇ, ਮੂਹਰੇ ਹੋ ਕੇ, ਮਾਝੇ ਵਿੱਚ ਚੱਕਾ ਜਾਂਮ ਕਰਕੇ, ਆਂਮ ਬੇਕਸੂਰ ਲੋਕਾਂ ਦਾ ਜੀਵਨ ਠੱਪ ਰੱਖਿਆ। ਲੋਕਾਂ ਦਾ ਜੀਵਨ ਨਰਕ ਬੱਣਾਂ ਦਿੱਤਾ ਸੀ। ਕਈਆਂ ਦੇ ਜਰੂਰੀ ਕੰਮ ਰੁਕ ਗਏ ਸਨ। ਕੀ ਇੰਨਾਂ ਲੋਕਾਂ ਨੇ, ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਗੁਰਬਾਣੀ ਦੇ ਪੱਤਰੇ ਪਾੜੇ ਸਨ? ਉਦੋਂ ਬੜਾ ਸੁਆਦ ਆ ਰਿਹਾ ਹੋਣਾਂ ਆ। ਮੀਡੀਆ ਅਖ਼ਬਾਰਾਂ ਵਿੱਚ ਲਗਾਉਣ ਨੂੰ ਫੋਟੋਆ, ਮੂਵੀਆਂ ਖਿੱਚ ਰਿਹਾ ਸੀ। ਅਜੇ ਹੋਰ ਕਹਿੰਦੇ ਸੀ, " 3 ਘੰਟੇ ਜਾਂ 24 ਘੰਟੇ ਰਾਹ ਤੇ ਕਈਆਂ ਦੇ ਘਰ ਦੇ ਦਰ ਰੋਕਾਂਗੇ। " ਕੀ ਇਹ ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਲਿਖਿਆ ਹੈ। ਬਈ ਲੋਕਾਂ ਨੂੰ ਗੁੰਮ ਕਰਨ ਦੀ ਸੇਵਾ ਕਰੋ। ਕੀ ਕੁੱਝ ਸਮਝ ਲੱਗਿਆ, ਕਿਸੇ ਦੂਜੇ ਦੀ ਜਿੰਦਗੀ ਵਿੱਚ ਰੋਕ ਨਹੀਂ ਬੱਣਨਾਂ ਚਾਹੀਦਾ? ਦੇਖੋ ਰੱਬ ਦਾ ਕੀ ਫੈਸਲਾ ਹੈ। ਦੇਖੋ ਹੁਣ ਕੀਹਦਾ-ਕੀਹਦਾ ਰਾਹ ਰੁਕ ਗਿਆ? ਜਿੰਦਗੀ ਚਾਰ ਦੁਵਾਰੀ. ਇੱਕ ਘੇਰੇ ਵਿੱਚ ਰੁਕ ਗਈ। ਕਿਵੇਂ ਲੱਗਦਾ ਜੀ?
ਕੱਲ ਸ਼ਾਮ ਨੂੰ ਕੈਲਗਰੀ ਲੋਕਲ ਰੇਡੀਉ ਤੋਂ ਪ੍ਰਸਾਰਨ ਰਿਹਾ ਸੀ। ਇੱਕ ਸਾਧ ਹੁਕਮ ਨਾਮੇਂ ਦੀ ਵਿਆਖਿਆ ਕਰ ਰਿਹਾ ਸੀ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੀ ਬਾਣੀ ਦੇ ਅਰਥ ਛੱਡ ਕੇ, ਉਹ ਮਨ ਘੜਤ, ਕਿਸੇ ਲਿਖਾਰੀ ਦੀ ਕਿਤਾਬ ਵਿਚੋਂ ਪੜ੍ਹੀ ਕਹਾਣੀ, ਸੁਣਾਂਉਣ ਲੱਗ ਗਿਆ। ਇਹੀ ਕਹਾਣੀ ਹੋਰ ਸਾਧ ਵੀ ਸੁਣਾਂਉਂਦੇ ਰਹਿੰਦੇ ਹਨ। ਗੁਰੂ ਨਾਨਕ ਦੇਵ ਜੀ ਦੀ ਮਾਤਾ ਨੇ, ਘਰ ਦੀ ਨੌਕਰਾਂਣੀ ਤੁਲਸਾਂ ਨੂੰ ਕਿਹਾ, " ਗੁਰੂ ਨਾਨਕ ਦੇਵ ਜੀ ਨੂੰ ਬੁਲਾ ਕੇ ਲਿਆ। ਰੋਟੀ ਬੱਣ ਗਈ ਹੈ। " ਤੁਲਸਾਂ ਗੁਰੂ ਨਾਨਕ ਦੇਵ ਜੀ ਨੂੰ ਸੱਦਣ ਚੱਲੀ ਗਈ। ਨਾਨਕ ਦੇਵ ਜੀ, ਚਾਦਰਾ ਲਈ ਸੁੱਤੇ ਪਏ ਸਨ। ਤੁਲਸਾਂ ਨੂੰ ਨਾਨਕ ਦੇਵ ਜੀ ਦਾ ਪੈਰ ਨੰਗਾ ਦਿੱਸਿਆ। " ਐਸਾ ਕਹਿ ਕੇ ਸਾਧ ਰੌਮਟਿਕ ਸੀਨ ਬਣਾਂਉਂਦੇ ਹਨ। ਮਰਦ ਔਰਤ ਦੀ ਖਿੱਚ ਦੀਆਂ ਝਲਕੀਆਂ ਪੇਸ਼ ਕਰਦੇ ਹਨ। ਤੁਲਸਾਂ ਔਰਤ ਹੈ। ਚਾਦਰੇ ਵਿਚੋਂ ਦੀ ਦਿਸ ਰਿਹਾ ਪੈਰ ਸਿਰਫ਼ ਮਰਦ ਦਾ ਹੈ। ਉਸ ਤੇ ਗੁਰੂ ਦਾ ਨਾਂਮ ਨਹੀਂ ਲਿਖਿਆ ਹੋਇਆ। ਚਾਰੇ ਪਾਸੇ ਦੇਖ਼ਦੇ ਹਨ। ਕੀ ਕੋਈ ਰੀਐਕਸ਼ਨ ਕਰਦਾ ਹੈ? ਪਰ ਬੀਬੀਆਂ, ਮਰਦ ਅੱਖਾਂ ਮੀਚ ਕੇ ਮਜ਼ੇ ਲੈ ਰਹੇ ਹੁੰਦੇ ਹਨ। ਸ਼ਰਮ ਤਾਂ ਸਾਧਾਂ ਨੂੰ ਆਉੰਦੀ ਨਹੀਂ ਹੈ। ਬਈ ਨੌਕਰਾਣੀ ਦੇ ਨਾਲ ਅਕਾਲ ਮੂਰਤ ਦੀ ਜੋਤ ਦੇ ਨਾਂਮ ਜੋੜ ਰਹੇ ਹਾਂ।

" ਨੌਕਰਾਂਣੀ ਤੁਲਸਾਂ ਨੇ ਗੁਰੂ ਜੀ ਦੇ ਪੈਰ ਨੂੰ ਮਸਤੱਕ ਸਿਰ ਲਾ ਦਿੱਤਾ। ਉਸ ਦੇ ਕਪਾਟ ਖੁੱਲ ਗਏ। ਤਿੰਨੇ ਲੋਕਾਂ ਦਾ ਗਿਆਨ ਹੋ ਗਿਆ। ਨੌਕਰਾਂਣੀ ਤੁਲਸਾਂ ਨੇ ਮਾਤਾ ਨੂੰ ਜਾ ਕੇ ਦੱਸਿਆ, " ਗੁਰੂ ਨਾਨਕ ਦੇਵ ਜੀ ਤਾਂ ਮੰਜੇ ਤੇ ਨਹੀਂ ਹਨ। ਸਿਰਫ਼ ਸਰੀਰ ਹੀ ਪਿਆ ਹੈ। ਉਹ ਆਪ ਕਿਸੇ ਦਾ ਬੇੜਾ ਪਾਰ ਕਰਦੇ ਹਨ। " ਮਾਤਾ ਜੀ ਆਪ ਗੁਰੂ ਨਾਨਕ ਦੇਵ ਜੀ ਨੂੰ ਜਗਾਉਣ ਚਲੇ ਗਏ। ਗੁਰੂ ਜੀ ਮੰਜੇ ਤੇ ਸੁੱਤੇ ਪਏ ਸਨ। ਮਾਤਾ ਜੀ ਨੇ ਗੁਰੂ ਜੀ ਨੂੰ ਜਗਾ ਕੇ ਤੁਲਸਾਂ ਦੀ ਦੱਸੀ ਗੱਲ ਦੱਸ ਦਿੱਤੀ। ਗੁਰੂ ਜੀ ਨੇ, ਤੁਲਸਾਂ ਨੂੰ ਕਿਹਾ , "ਤੁਲਸਾਂ ਤਾਂ ਕਮਲੀ ਹੈ। " ਤੁਲਸਾਂ ਸੱਚੀਂ ਕਮਲੀ ਹੋ ਗਈ। ਹੁਣ ਲੋਕ ਸੋਚਣ। ਕੀ ਸਾਡਾ ਗੁਰੂ ਕਮਲੇ ਕਰਦਾ ਹੈ? ਜਾਂ ਕੀ ਗੁਰੂ ਨਾਨਕ ਦੇਵ ਜੀ ਅਕਲਾਂ ਦੇ ਕੇ, ਸਿਆਣੇ ਬੱਣਾਂਉਂਦਾ ਹੈ?"

 
ਇੱਕ ਸਾਧ ਵੀਡੀਉ ਵਿੱਚ ਕਹਿ ਰਿਹਾ ਹੈ, " ਗੋਇੰਦਵਾਲ ਬੌਲੀ ਪਤਾ ਤੁਹਾਨੂੰ ਕਿਉਂ ਨੀਵੇਂ ਥਾਂ ਬੱਣਾਂਈ ਹੈ? ਸਿਰਫ਼ ਇਸ਼ਨਾਨ ਕਰਨ ਨੂੰ ਹੈ। ਲੋਕ ਗੰਦਾ ਪਾਣੀ ਪੀ ਜਾਂਦੇ ਹਨ। " ਟੋਬੇ ਦੇ ਡੱਡੂ ਨੂੰ ਉਨਾਂ ਕੁ ਹੀ ਏਰੀਆਂ ਪਤਾ ਹੁੰਦਾ ਹੈ। ਸਾਧ ਜੀ ਇਹ ਜੋ ਬਾਕੀ ਪਾਣੀ ਪੂਰੀ ਦੁਨੀਆਂ ਪੀਂਦੀ ਹੈ। ਇਸ ਵਿੱਚ 84 ਲੱਖ ਜੀਵਾਂ ਦਾ, ਮਲ-ਮੂਤਰ, ਸ਼ੜਕਾ, ਨਾਲੀਆਂ ਫੈਕਟਰੀਆਂ ਦਾ ਗੰਦ ਹੁੰਦਾ ਹੈ। 42 ਲੱਖ ਪਾਣੀ ਵਿੱਚ ਜੀਵ ਹਨ। 42 ਲੱਖ ਧਰਤੀ ਦੇ ਹਨ। ਸਬ ਦਾ ਘੋਲੂਆਂ ਅੰਮ੍ਰਿਤ ਜਲ ਕਹਿ ਕੇ, ਪੀਤਾ ਜਾਂਦਾ ਹੈ। ਇਹ ਗੱਲ ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਦਰਜ ਹੈ। ਇਸ ਆਪਦੇ ਪਿਉ ਨੂੰ ਚੱਜ ਨਾਲ ਪੜ੍ਹਿਆਂ ਕਰੋ, ਲੋਕਾਂ ਨਾਲ ਐਵੇਂ ਮੂੰਹ ਆਈਆਂ ਜੱਬਲੀਆਂ ਨਾਂ ਮਾਰਿਆ ਕਰੋ। ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਦਰਜ ਹੈ। {ਪੰਨਾ 485}ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ ਘੜਾ ਲਿਆ ਕੇ, ਪਾਣੀ ਨਾਲ ਭਰ ਕੇ, ਮੈਂ ਮੂਰਤੀ ਨੂੰ ਇਸ਼ਨਾਨ ਕਰਾਇਆ। ਤਾਂ ਇਸ਼ਨਾਨ ਪਰਵਾਨ ਨਹੀਂ ਹੈ। ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ ੧॥ ਪਾਣੀ ਜੂਠਾ ਹੈ, ਕਿਉਂਕਿ ਪਾਣੀ ਵਿਚ ਬਿਤਾਲੀ ਲੱਖ ਜੂਨਾਂ ਦੇ ਜੀਵ ਰਹਿੰਦੇ ਹਨ।
ਸਿਰਫ਼ ਲੋਕਾਂ ਦੀ ਗਿੱਣਤੀ ਆਪਦੇ ਪਿਛੇ ਹੀ ਨਾਂ ਵਧਾਉਣ ਤੇ ਰਹੋ। ਆਪਦੀਆਂ ਜੱਬਲੀਆਂ ਹੀ ਨਾਂ ਮਾਰੀ ਜਾਇਆ ਕਰੋ। ਇਸ ਪਾਣੀ ਵਿੱਚ 84 ਲੱਖ ਜੀਵਾਂ ਦਾ, ਮਲ-ਮੂਤਰ ਤੇ ਸ਼ੜਕਾ, ਨਾਲੀਆਂ ਦਾ ਗੰਦ ਹੁੰਦਾ ਹੈ। ਜੇ ਨਹੀਂ ਜ਼ਕੀਨ ਹੈ। ਜਦੋਂ ਕਨੇਡਾ ਫੇਰੀ ਤੇ ਇਹ ਲੋਕਾਂ ਨੂੰ ਮਿੱਠੀਆਂ-ਮਿੱਠੀਆਂ ਸਣਾਂਉਣ ਆਏ। ਆਪਦੇ ਦੋਸਤ ਮੀਡੀਏ ਰਾਂਹੀ ਵੈਨਕੋਵਰ ਵਾਲਾ ਸਮੁੰਦਰ ਦੇਖ਼ ਲੈਣਾਂ। ਉਸ ਪਾਣੀ ਵਿੱਚ ਕੀ ਕੁੱਝ ਫਿਰਦਾ ਹੈ? ਅਸੀਂ ਕਨੇਡਾ ਵਿੱਚ ਇਹੀ ਪਾਣੀ ਰੀਵਰਾਂ ਦਾ ਸ਼ਰੇਅਮ ਪੀਂਦੇ ਹਾਂ। ਨਾਲੇ ਦੁਨੀਆਂ ਭਰ ਦੇ ਲੋਕ ਗੱਲਾਂ ਕਰਦੇ ਹਨ। ਕਨੇਡਾ ਵਾਲੇ ਸਬ ਤੋਂ ਸ਼ੁਧ ਪਾਣੀ ਪੀਂਦੇ ਹਨ।

ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ ਘੜਾ ਲਿਆ ਕੇ, ਪਾਣੀ ਨਾਲ ਭਰਾ ਕੇ ਮੈਂ ਮੂਰਤੀ ਨੂੰ ਇਸ਼ਨਾਨ ਕਰਾਇਆ। ਤਾਂ ਇਸ਼ਨਾਨ ਪਰਵਾਨ ਨਹੀਂ ਹੈ। ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ ੧॥ ਪਾਣੀ ਜੂਠਾ ਹੈ, ਕਿਉਂਕਿ ਪਾਣੀ ਵਿਚ ਬਿਤਾਲੀ ਲੱਖ ਜੂਨਾਂ ਦੇ ਜੀਵ ਰਹਿੰਦੇ ਹਨ
ਜਤ੍ਰ ਜਾਉ ਤਤ ਬੀਠਲੁ ਭੈਲਾ ਮੈਂ ਜਿੱਧਰ ਜਾਂਦਾ ਹਾਂ, ਉੱਧਰ ਹੀ ਪ੍ਰਭੂ ਦਿਸਦਾ ਹੈ। ਮਹਾ ਅਨੰਦ ਕਰੇ ਸਦ ਕੇਲਾ ੧॥ ਰਹਾਉ ਸਭ ਜੀਵਾਂ ਵਿਚ ਰਹਿ ਕੇ, ਬੜੇ ਅਨੰਦ ਚੋਜ ਤਮਾਸ਼ੇ ਰੱਬ ਕਰ ਰਿਹਾ ਹੈ। ਆਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹਉ ਪੂਜ ਕਰਉ ਫੁੱਲ ਲਿਆ ਕੇ ਤੇ ਮਾਲਾ ਬੱਣਾਂਕੇ, ਜੇ ਮੈਂ ਮੂਰਤੀ ਦੀ ਪੂਜਾ ਕਰਾਂ। ਉਹ ਫੁੱਲ ਭੌਾਰੇ ਦੇ ਜੂਠੇ ਹੋਣ ਕਰਕੇ, ਉਹ ਪੂਜਾ ਪਰਵਾਨ ਨਹੀਂ ਹੈ। ਪਹਿਲੇ ਬਾਸੁ ਲਈ ਹੈ ਭਵਰਹ ਬੀਠਲ ਭੈਲਾ ਕਾਇ ਕਰਉ ੨॥ ਉਹਨਾਂ ਫੁੱਲਾਂ ਦੀ ਸੁਗੰਧੀ ਪਹਿਲਾਂ ਭੌਰੇ ਨੇ ਲੈ ਲਈ ਹੈ। ਪੂਜਾ ਮੈਂ ਕਾਹਦੇ ਲਈ ਕਰਾਂ? ਪ੍ਰਭੂ ਤਾਂ ਪਹਿਲਾਂ ਭੌਰੇ ਵਿਚ ਵੱਸਦਾ ਹੈ। ਆਨੀਲੇ ਦੂਧੁ ਰੀਧਾਈਲੇ ਖੀਰੰ ਠਾਕੁਰ ਕਉ ਨੈਵੇਦੁ ਕਰਉ ਦੁੱਧ ਲਿਆ ਕੇ, ਖੀਰ ਬੱਣਾਂ ਕੇ, ਜੇ ਮੈਂ ਇਹ ਖਾਣ ਵਾਲੀ ਖੀਰ ਮੂਰਤੀ ਅੱਗੇ ਭੇਟ ਰੱਖਾਂ। ਪਹਿਲੇ ਦੂਧੁ ਬਿਟਾਰਿਓ ਬਛਰੈ ਬੀਠਲੁ ਭੈਲਾ ਕਾਇ ਕਰਉ ੩॥ ਦੁੱਧ ਬੱਛੇ ਦਾ ਜੂਠਾ ਹੋਣ ਕਰ ਕੇ ਭੋਜਨ ਪਰਵਾਨ ਨਹੀਂ। ਪਹਿਲਾਂ ਵੱਛੇ ਨੇ ਦੁੱਧ ਜੂਠਾ ਕਰ ਦਿੱਤਾ। ਰੱਬ ਪਹਿਲਾਂ ਹੀ ਵੱਛੇ ਵਿਚ ਵੱਸਦਾ ਹੈ। ਰੱਬ ਅੱਗੇ ਮੈਂ ਕਿਉਂ ਭੇਟ ਧਰਾਂ? ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ ਰੱਬ ਸਬ ਜੀਵਾਂ, ਬ੍ਰਹਿਮੰਡ ਵਿੱਚ ਹੈ। ਪ੍ਰਭੂ ਬਿੰਨ ਜਗਤ ਰਹਿ ਹੀ ਨਹੀਂ ਸਕਦਾ। ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ ੪॥੨॥ ਨਾਮਦੇਵ ਭਗਤ ਦੀ ਰਚਨਾ ਹੈ। ਉਹ ਰੱਬ ਨੂੰ ਕਹਿ ਰਿਹਾ ਹੈ। ਰੱਬਾ ਤੂੰ ਸਾਰੀ ਸ੍ਰਿਸ਼ਟੀ ਵਿਚ ਹਰ ਥਾਂ ਵਿਚ ਭਰਪੂਰ ਹੈਂ। {ਪੰਨਾ 485}



 

 
 

Comments

Popular Posts