ਭਾਗ 53 ਦਿਲਾਂ ਦੇ ਜਾਨੀ

ਉਹੀ ਘਰ ਆਪਣਾਂ ਹੈ, ਜਿਥੇ ਅਸੀ ਹੱਸਦੇ ਵੱਸਦੇ ਹਾਂ।

ਪ੍ਰਦੇਸਾਂ ਵਿੱਚ ਜਾ ਕੇ ਬੰਦਾ ਵਿਚਾਲੇ ਫਸ ਜਾਂਦਾ ਹੈ, ਨਾਂ ਇਧਰ ਦਾ ਨਾਂ ਉਧਰਦਾ

ਸਤਵਿੰਦਰ ਕੌਰ ਸੱਤੀ -(ਕੈਲਗਰੀ)- ਕਨੇਡਾ

ਧਰਤੀ ਕੋਈ ਵੀ ਹੋਵੇ। ਧਰਤੀ ਇਕੋ ਜਿਹੀ ਹੀ ਹੁੰਦੀ ਹੈ। ਬੰਦੇ ਦੇ ਵੱਸ ਹੈ। ਉਸ ਨੂੰ ਕਿਵੇਂ ਵਰਤਣਾਂ, ਰੱਖਣਾਂ, ਉਪਜ਼ ਦੇ ਕਾਬਲ ਬੱਣਾਂਉਣਾਂ ਹੈ? ਜੇ ਇਸ ਨੂੰ ਪੱਟਣ ਲੱਗੀਏ, ਵਿਚੋਂ ਖਣਜ਼ ਪਦਾਰਥ ਲੋਹਾ, ਸੋਨਾਂ, ਤਾਂਬਾ, ਪਿੱਤਲ ਪੈਸੇ ਬਹੁਤ ਕੁੱਝ ਨਿੱਕਲਦਾ ਹੈ। ਡੂੰਘੀ ਪੱਟੀ ਮਿੱਟੀ ਉਨੀ ਹੀ ਵੱਧ ਉਪਜ ਦਿੰਦੀ ਹੈ। ਇਹ ਧਰਤੀ ਬਹੁਤ ਬਾਰ ਵੱਸਦੀ ਤੇ ਉਜੜਦੀ ਹੈਲੋਕ, ਲੋਕਾਂ ਦਾ ਸਮਾਂਨ ਵਿਚੇ ਦੱਫ਼਼ਨਾਂ ਲੈਂਦੀ ਹੈ। ਇਹ ਮੁੜ ਪ੍ਰਾਪਤ ਮੇਹਨਤ ਕਰਕੇ ਹੋਣਾਂ ਹੈ। ਹੋਰਾਂ ਥਾਵਾਂ ਤੇ ਅਮਰੀਕਾ ਵਰਗੇ ਦੇਸ਼ ਵਿੱਚ ਵੀ ਬਹੁਤ ਬਾਰ ਭੁਚਾਲ, ਹੜ ਆਏ ਹਨ। ਬਹੁਤ ਕੁੱਝ ਧਰਤੀ ਵਿੱਚ ਦੱਬਿਆ ਜਾਂਦਾ ਹੈ। ਜਿਥੇ ਬੰਦਾ ਰਹਿੰਦਾ ਹੈ। ਉਹੀ ਉਸ ਦਾ ਘਰ ਹੁੰਦਾ ਹੈ। ਬਹੁਤੇ ਲੋਕ ਸਕੀ ਮਾਂ ਵਾਂਗ, ਜਨਮ ਭੂਮੀ ਨਾਲ ਜੂੜੇ ਰਹਿੰਦੇ ਹਨ। ਉਨਾਂ ਨੂੰ ਲੱਗਦਾ ਹੈ। ਉਥੇ ਹੀ ਉਹ ਸੁਖੀ, ਖੁਸ਼, ਸੁਰੱਖਿਅਤ ਰਹਿ ਸਕਦੇ ਹਨ। ਪ੍ਰਦੇਸਾ ਵਿੱਚ ਜਾ ਕੇ, ਉਸ ਧਰਤੀ ਤੋਂ ਵੱਧ ਸੁਖੀ, ਖੁਸ਼, ਸੁਰੱਖਿਅਤ ਵੀ ਹਨ। ਜੋ ਠੋਕ ਕੇ, ਧੰਨ ਕਮਾਂਉਂਦੇ ਹਨ। ਉਨਾਂ ਨੂੰ ਹਰ ਮਨ ਭਾਉਂਦੀ ਚੀਜ਼ ਵੀ ਮਿਲਦੀ ਹੈ। ਜੋ ਆਪਣੀ ਜਨਮ ਭੂਮੀ ਉਤੇ ਖਾਂਣ, ਪੀਣ, ਪਹਿਨਣ, ਰਹਿੱਣ, ਹੰਢਾਉਣ ਨੂੰ ਨਹੀਂ ਮਿਲਦਾ ਸੀ। ਉਨਾਂ ਨੂੰ ਕਿਤੇ ਵੱਧ ਪ੍ਰਦੇਸਾਂ ਵਿੱਚ ਮਿਲਦਾ ਹੈ। ਪ੍ਰਦੇਸਾਂ ਵਿੱਚ ਜਾ ਕੇ ਬੰਦਾ ਵਿਚਾਲੇ ਫਸ ਜਾਂਦਾ ਹੈ। ਨਾਂ ਇਧਰ ਦਾ ਨਾਂ ਉਧਰਦਾ ਰਹਿੰਦਾ ਹੈ। ਉਸ ਨੂੰ ਆਪ ਨੂੰ ਵੀ ਸਮਝ ਨਹੀਂ ਲੱਗਦੀ। ਕਿਹੜੀ ਥਾਂ ਮੇਰੇ ਰਹਿੱਣ ਲਈ ਸੁਖੀ, ਸੁਰੱਖਿਅਤ ਹੈ? ਕਿਥੋਂ ਮੈਨੂੰ ਵੱਧ ਖੱਟੀ ਹੈ? ਕਈਆਂ ਨੂੰ ਪਿੱਛੇ ਨੂੰ ਝਾਕਣ ਦੀ ਆਦਤ ਨਹੀਂ ਜਾਂਦੀ। ਕਈ ਆਪ ਨੂੰ ਪੰਜਾਬ ਦੇ ਮੁਰੱਬਿਆਂ ਦੇ ਮਾਂਲਕ ਦੱਸਦੇ ਹਨ। ਐਸੇ ਲੋਕ ਨੇ, ਜਰੂਰ ਥਾਂ-ਥਾਂ ਦੀ ਧੂਲ ਫੱਕਣੀ ਤੇ ਮਜ਼ਦੂਰੀ ਕਰਨੀ ਹੈ। ਫਿਰ ਤਾਂ ਉਥੇ ਹੀ ਠਾਠ ਹਨ। ਕਈਆਂ ਕੋਲ ਗੱਲਾਂ ਹੀ ਹਨ। ਉਹ ਆਪਣਾਂ ਨਿਆ ਖੁਦ ਨਹੀਂ ਕਰ ਸਕਦੇ। ਕਈ ਫੂਕਰੇ ਲੋਕ, ਜਦੋਂ ਇੰਡੀਆ ਜਾਂਦੇ ਹਨ। ਨੱਕ ਚੜ੍ਹਾਉਂਦੇ ਹਨ। ਕਹਿੰਦੇ ਹਨ, “ ਮਿੱਟੀ ਨਾਲ ਕੱਪੜੇ, ਸਿਰ ਭਰ ਗਿਆ। ਸਾਰੇ ਪਾਸੇ ਮਿੱਟੀ, ਪਲੂਸ਼ਨ ਹੀ ਦਿੱਸਦਾ ਹੈ। ਸਾਡੇ ਡੈਨਮਾਰਕ, ਆਸਟ੍ਰੇਲੀਆ, ਕਨੇਡਾ, ਅਮਰੀਕਾ ਵਿੱਚ ਜਾ ਕੇ ਦੇਖੋ, ਮਿੱਟੀ ਹੀ ਨਹੀਂ ਹੈ। ਇਥੇ ਗਰਮੀ ਵੀ ਬਹੁਤ ਹੈ। “ ਕਈ ਲੋਕ ਐਸੇ ਲੋਕਾਂ ਨੂੰ ਪੁੱਛ ਵੀ ਲੈਂਦੇ ਹਨ,” ਕੀ ਤੁਹਾਡਾ ਇਹ ਦੇਸ਼ ਹਵਾ ਵਿੱਚ ਬੱਣਿਆ ਹੋਇਆ ਹੈ? “  ਫੌਰਨਰ, ਵਲੈਤੀ ਬੱਣੇ ਹੋਏ, ਦੇਸੀ ਬੰਦੇ ਮਾਰਚ ਦੇ ਮਹੀਨੇ ਹੀ ਹੌਲੀਡੇ ਖੱਤਮ ਕਰ ਲੈਂਦੇ ਹਨ। ਇੱਕ ਦੂਜੇ ਤੋਂ ਮੂਹਰੇ ਪ੍ਰਦੇਸਾਂ ਨੂੰ ਭੱਜਦੇ ਹਨ। ਜੇਬਾਂ ਵੀ ਖਾਲੀ ਹੋਈਆਂ ਹੁੰਦੀਆਂ ਹਨ।

ਮਤ੍ਰੇਈ ਮਾਂ ਦੀ ਕੋਈ ਪ੍ਰਸੰਸਾ ਨਹੀਂ ਕਰਦਾ। ਉਹ ਵੀ ਚਾਹੇ ਸਕੀ ਮਾਂ ਵਾਂਗ ਪਾਲਣ-ਪੋਸ਼ਣ ਕਰੇ। ਉਸ ਦੀ ਇੱਕੋ ਘਾਟ ਨੂੰ ਲੋਕ ਫੜੀ ਰੱਖਦੇ ਹਨ। ਬਈ ਉਸ ਨੇ ਜਨਮ ਨਹੀਂ ਦਿੱਤਾ। ਲੋਕਾਂ ਦਾ ਕੰਮ ਹੀ ਲੁੱਤੀ ਲਾਉਣਾਂ ਹੈ। ਕੰਨਾਂ ਨਾਲ ਸੁਣੀ ਗੱਲ ਉਤੇ ਅਸਰ ਵੀ ਹੋ ਜਾਂਦਾ ਹੈ। ਗੁੱਡੋ ਦੀ ਤਾਈ ਵੀ 1 ਸਾਲ ਇੱਕ ਕੁੜੀ, 3, 4 ਸਾਂਲਾਂ ਦੇ ਦੋ ਮੁੰਡਿਆ ਦੀ ਮਤ੍ਰੇਈ ਮਾਂ ਬੱਣ ਕੇ ਆਈ ਸੀ। ਇੰਨਾਂ ਦੀ ਮਾਂ ਮਰ ਗਈ ਸੀ। ਉਸ ਨੇ ਇਹ ਬੱਚੇ ਪਾਲਣ ਲਈ, ਆਪਣੇ ਬੱਚੇ ਨੂੰ ਜਨਮ ਨਹੀਂ ਦਿੱਤਾ। ਸਾਰਾ ਦਿਨ ਉਸ ਦੇ ਮੱਥੇ ਉਤੇ ਖੇੜਾ ਰਹਿੰਦਾ ਸੀ।  ਜਦੋਂ ਪ੍ਰਦੇਸਾਂ ਵਿੱਚ ਧਰਤੀ ਆਪਣੀ ਹਿੱਕ ਉਤੇ ਪੈਰ ਧਰਨ ਦੀ ਥਾਂ ਦਿੰਦੀ ਹੈ। ਬਹੁਤੇ ਲੋਕ ਉਸ ਦਾ ਸ਼ੂਕਰ ਗੁਜ਼ਾਰ ਕਰਨ ਦੀ ਥਾਂ, ਦਲੱਤੇ ਮਾਰਦੇ ਹਨ। ਬੰਦਾ ਬਹੁਤ ਤੀਖੀ ਬੁੱਧੀ ਦਾ ਆਪ ਨੂੰ ਸਮਝਦਾ ਹੈ। ਜਿਸ ਦੇ ਨੇੜੇ ਰਹਿੰਦਾ ਹੈ। ਉਸ ਵਿੱਚੋਂ ਔਗੁਣ ਲੱਭ ਕੇ, ਉਸ ਨੂੰ ਭੰਡਣ, ਲੁੱਟਣ, ਧੌਖਾਂ ਦੇਣ ਦੀ ਕੋਸ਼ਸ਼ ਕਰਦਾ ਹੈ। ਆਪ ਨੂੰ ਬਹੁਤ ਜ਼ਿਆਦਾ ਹੁਸ਼ਿਆਰ ਸਮਝਦਾ ਹੈ।

ਜਨਮ ਭੂਮੀ, ਪ੍ਰਦੇਸਾਂ ਦੀ ਧਰਤੀ ਨੇ ਸਾਨੂੰ ਬਹੁਤ ਕੁੱਝ ਦਿੱਤਾ ਹੈ। ਧਰਤੀਆਂ ਸਬ ਇਕੋ ਜਿਹੀਆਂ ਹਨ। ਕੰਮ ਕਰਾਂਗੇ, ਤਾਂ ਰੱਜ ਕੇ ਖਾਂਵਾਂਗੇ। “ ਦੱਬ ਕੇ ਵਾਹ, ਰੱਜ ਕੇ ਖਾਹ। “ ਕੀ ਪੰਜਾਬ ਦੇ ਨਵੇਂ ਉਠੇ ਮੁੰਡੇ, ਕੁੜੀਆਂ ਤੇ ਉਨਾਂ ਦੇ ਮਾਂਪੇ ਖੇਤੀ ਤੇ ਹੋਰ ਹੱਥੀਂ ਕੰਮ ਕਰਨਾਂ ਚਹੁੰਦੇ ਹਨ? ਪ੍ਰਦੇਸਾਂ ਵਿੱਚ ਆ ਕੇ, ਕੂੜਾ ਚੱਕਣ ਤੋਂ ਲੈ ਕੇ, ਹਰ ਕੰਮ ਲੋਹਾ, ਲੱਕੜ ਦਾ ਕੰਮ ਕਰ ਲੈਂਦੇ ਹਨ। ਨੁਕਸ ਧਰਤੀ ਵਿੱਚ ਹੈ ਜਾਂ ਜਨਮ ਭੂਮੀ ਉਤੇ, ਆਪਣੇ ਜਾਂਨਣ ਵਾਲੇ ਲੋਕਾਂ ਵਿੱਚ ਕੰਮ ਕਰਕੇ, ਬੰਦੇ ਦੀ ਟੌਹਰ ਖ਼ਰਾਬ ਹੁੰਦੀ ਹੈ। “ ਮੇਹਨਤ ਅੱਗੇ ਲੱਛਮੀ, ਪੱਖੇ ਅੱਗੇ ਪੌਣ। “ ਧਰਤੀ ਕੋਈ ਵੀ ਹੋਵੇ, ਫ਼ੱਲ ਮੇਹਨਤ ਨੂੰ ਲੱਗਣਾਂ ਹੈ। ਸਹਿਜ ਪਕੇ ਸੋ ਮਿੱਠਾ ਹੋਏ। ਆਪਣਾਂ ਗਲੀ, ਮਹੱਲਾ, ਪਿੰਡ, ਸ਼ਹਿਰ ਦੇਸ਼ ਛੱਡ ਕੇ, ਪਹਿਲਾਂ ਦਿਲ ਨਹੀਂ ਵੀ ਲੱਗਦਾ ਹੁੰਦਾ। ਹੌਲੀ-ਹੌਲੀ ਮਨ ਮੰਨ ਹੀ ਜਾਂਦਾ ਹੈ। ਉਹੀ ਘਰ ਆਪਣਾਂ ਹੈ, ਜਿਥੇ ਅਸੀ ਹੱਸਦੇ ਵੱਸਦੇ ਹਾਂ।

 

Comments

Popular Posts