ਭਾਗ 45 ਕੋਈ ਹੀ ਬੰਦਾ ਤੰਦਰੁਸਤ ਦਿਸਦਾ ਹੈ। ਦਿਲਾਂ ਦੇ ਜਾਨੀ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਜੀਤ ਦੀ ਮੰਮੀ ਨੇ ਜਦੋਂ ਦਾ ਅੰਮ੍ਰਿਤ ਛਕਿਆ ਸੀ। ਉਸ ਨੇ ਤਿੰਨ ਮਹੀਨੇ ਦਾ ਕੋਈ ਕੰਮ ਨਹੀਂ ਕੀਤਾ ਸੀ। ਕਈ-ਕਈ ਘੰਟੇ ਬੈਠੀ ਪਾਠ ਕਰਦੀ ਰਹਿੰਦੀ ਸੀ। ਜਾਂ ਸੁੱਤੀ ਰਹਿੰਦੀ ਸੀ। ਬੈਠੀ ਖਾਂਦੀ ਰਹਿੰਦੀ ਸੀ। ਉਸ ਦਾ ਭਾਰ ਵੱਧ ਗਿਆ ਸੀ। ਸਰੀਰ ਦੀ ਹਿਲਜੁਲ ਬਹੁਤ ਘੱਟ ਕਰਨ ਨਾਲ ਲੱਕ, ਪੈਰ, ਲੱਤ ਦੁਖਣ ਲੱਗ ਗਏ ਸਨ। ਭਾਰ ਵੱਧਣ ਨਾਲ ਪੈਰ ਨੂੰ ਬਾਰ-ਬਾਰ ਮੋਚ ਆਉਣ ਨਾਲ ਹੱਡੀ ਵਿੰਗੀ ਹੋ ਗਈ ਸੀ। ਉਹ ਕਈ ਡਾਕਟਰਾਂ ਕੋਲ ਗਈ। ਪਹਿਲੇ ਡਾਕਟਰ ਨੇ ਕਿਹਾ, “ ਦਰਦ ਰੋਕਣ ਦੀਆਂ ਗੋਲੀਆਂ ਖਾਣੀਆਂ ਪੈਣੀਆਂ ਹਨ। ਆਰਾਮ ਕਰਨਾ ਪੈਣਾ ਹੈ। ਗੋਲੀਆਂ ਡਾਕਟਰ ਨੇ ਲਿਖ ਕੇ ਦਿੱਤੀਆਂ ਸਨ। ਉਸ ਨੇ ਪਰਚੀ ਪਾੜ ਕੇ ਸਿੱਟ ਦਿੱਤੀ ਸੀ। ਦੂਜੇ ਡਾਕਟਰ ਨੇ ਕਿਹਾ, “ ਦਿਨ ਵਿੱਚ ਦੋ ਬਾਰ ਹੀਟ ਦਾ ਸੇਕ ਦੇਣਾ ਹੈ। ਤੱਤੇ ਪਾਣੀ ਵਿੱਚ ਬੈਠਣਾ ਹੈ।   ਮੈਂ ਇੱਕ ਬਾਰ ਮਸਾਂ ਨਹਾਉਂਦੀ ਹਾਂ। ਤਿੰਨ ਬਾਰ ਕਿਵੇਂ ਪਾਣੀ ਵਿੱਚ ਲੱਤਾਂ-ਪੈਰ ਰੱਖਾਂਗੀ?” ਤੀਜੇ ਡਾਕਟਰ ਨੇ ਕਿਹਾ, “ ਤੇਰਾ ਪੈਰ ਸਿੱਧਾ ਕਰਨ ਲਈ ਤੈਨੂੰ ਕੋਸੇ ਤੇਲ ਦੀ ਮਾਲਸ਼ ਕਰਨੀ ਪੈਣੀ ਹੈ। ਇਸ ਪੈਰ ਵਿੱਚ ਪੁੱਠੀ ਬੰਦ ਜੁੱਤੀ ਘਰ ਦੇ ਅੰਦਰ ਤੁਰਨ ਨੂੰ ਪਾ ਲਿਆ ਕਰ। ਖਿੱਚ ਪੈ ਕੇ ਨਾੜ ਠੀਕ ਹੋ ਜਾਵੇਗੀ। “ “ ਡਾਕਟਰ ਜੀ ਮੇਰੇ ਪੈਰ ਇੰਨੇ ਮੋਟੇ ਹਨ। ਸਿੱਧੀ ਜੁੱਤੀ ਮਸਾਂ ਪੈਂਦੀ ਹੈ। ਘਰ ਵਿੱਚ ਤਾਂ ਮੈਂ ਭੋਰਾ ਨਹੀਂ ਤੁਰਦੀ। ਬਾਥਰੂਮ ਵੀ ਮਸਾਂ ਜਾਂਦੀ ਹਾਂਮੈਨੂੰ ਖੰਘ ਤੇ ਜ਼ੁਕਾਮ ਵੀ ਹੋ ਗਿਆ ਹੈ।   ਇਹ ਤਾਂ ਦੇਸੀ ਘਰ ਦਾ ਇਲਾਜ ਹੈ। ਤੱਤੀਆਂ ਸੇਵੀਆਂ ਵਿੱਚ ਘਿਉ ਦੇਸੀ ਪਾ ਕੇ ਖਾਉ। ਘਿਉ ਨੂੰ ਪੂਰਾ ਗਰਮ ਕਰਕੇ, ਖੰਡ ਪਾ ਕੇ ਖਾਉ। ਐਡਵਲ ਕੋਲਡ ਖਾ ਲਵੋ। ਹੌਲੀ-ਹੌਲੀ ਆਰਾਮ ਆ ਜਾਵੇਗਾ।

ਜੀਤ ਦਾ ਡੈਡੀ ਵੀ ਡਾਕਟਰ ਕੋਲ ਆਪਣੀ ਪਤਨੀ ਨਾਲ ਜਾਂਦਾ ਸੀ। ਉਸ ਨੇ ਡਾਕਟਰ ਨੂੰ ਦੱਸਿਆ, “ ਇਸ ਨਾਲ ਮੇਰੀਆਂ ਡਾਕਟਰਾਂ ਕੋਲ ਆ-ਜਾਕੇ, ਲੱਤਾਂ ਦੁਖਣ ਲੱਗ ਗਈਆਂ ਹਨ। ਚੱਕਰ ਆਉਣ ਲੱਗ ਗਏ ਹਨ। ਡਾਕਟਰ ਨੇ ਕਿਹਾ, “ ਤੇਰਾ ਵੀ ਚੈੱਕਅਪ ਕਰ ਲੈਂਦਾ ਹਾਂ। ਡਾਕਟਰ ਨੇ ਉਸ ਦਾ ਬਲੱਡ ਪ੍ਰੈਸ਼ਰ ਚੈੱਕ ਕੀਤਾ। ਜੋ ਬਹੁਤ ਵਧਿਆ ਹੋਇਆ ਸੀ। ਉਸ ਦੀ ਬਲੱਡ ਸ਼ੂਗਰ ਤਿੰਨ ਗੁਣਾਂ ਵਧੀ ਹੋਈ ਸੀ। ਡਾਕਟਰ ਨੇ ਕਿਹਾ, “ ਇਹ ਗੋਲੀਆਂ ਬਲੱਡ ਸ਼ੂਗਰ ਤੇ ਬਲੱਡ ਪ੍ਰੈਸ਼ਰ ਦੀਆ ਹਨ। ਖਾਣਾ ਖਾਣ ਤੋਂ ਪਹਿਲਾਂ ਲੈਣੀਆਂ ਹਨ। ਸ਼ੂਗਰ ਬਹੁਤ ਵਧਦੀ ਹੈ। ਸ਼ੂਗਰ ਨਾਪਣ ਵਾਲੀ ਮਸ਼ੀਨ ਵੀ ਲਿਖ ਦਿੱਤੀ ਹੈ। ਇਹ ਖ਼ਰੀਦਣੀ ਪੈਣੀ ਹੈ। ਹਰ ਬਾਰ ਰੋਜ਼ ਖਾਣਾ ਤੇ ਦਵਾਈ ਖਾਂ ਕੇ, ਸ਼ੂਗਰ ਨੂੰ ਨਾਪ ਕੇ ਸਹੀ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਖਾਣਾਂ ਖਾਣ ਦੇ 8 ਘੰਟੇ ਪਿਛੋਂ ਕਲ ਸਵੇਰੇ ਖ਼ਾਲੀ ਪੇਟ ਲੈਬ ਵਿੱਚ ਜਾ ਕੇ, ਆਪਣਾਂ ਖੂਨ ਦੇ ਆਉਣਾ। ਚਾਰ ਦਿਨਾਂ ਵਿੱਚ ਫਿਰ ਇੱਥੇ ਮੇਰੇ ਕੋਲ ਆ ਕੇ, ਰਿਪੋਰਟ ਪਤਾ ਕਰ ਲੈਣੀ।

ਚੌਥੇ ਦਿਨ ਖ਼ੂਨ ਦੀ ਰਿਪੋਰਟ ਆ ਗਈ ਸੀ। ਡਾਕਟਰ ਨੇ, ਉਸ ਨੂੰ ਹਸਪਤਾਲ ਭਰਤੀ ਹੋਣ ਲਈ ਕਹਿ ਦਿੱਤਾ ਸੀ। 25 ਦਿਨ ਹਸਪਤਾਲ ਵਿੱਚ ਦਾਖ਼ਲ ਹੋਏ ਨੂੰ ਹੋ ਗਏ ਸਨ। ਉਸ ਦੀਆਂ ਕਿੱਡਨੀਆਂ ਖ਼ਰਾਬ ਹੋ ਗਈਆਂ ਸਨ। ਉਸ ਦਾ ਸਰੀਰ ਕਮਜ਼ੋਰ ਹੋ ਗਿਆ ਸੀ। ਰੰਗ ਕਾਲਾ ਹੋਣ ਲੱਗ ਗਿਆ ਸੀ। ਡਾਕਟਰ ਨੇ ਉਸ ਨੂੰ ਦੁਵਾਈਆ ਦੇ ਦਿੱਤੀਆਂ ਸਨ। ਉਸ ਨੂੰ ਛੁੱਟੀ ਮਿਲ ਗਈ ਸੀ। ਘਰ ਆ ਕੇ ਦੂਜੇ ਦਿਨ ਬਲੱਡ ਪ੍ਰੈਸ਼ਰ ਵੱਧਣ ਨਾਲ ਉਸ ਦੀ ਨਕਸੀਰ ਫੁੱਟ ਗਈ। ਜਿਸ ਨਾਲ ਨੱਕ ਵਿਚੋਂ ਬਹੁਤ ਖ਼ੂਨ ਨਿਕਲਣ ਲੱਗ ਗਿਆ ਸੀ। ਇੱਕ ਘੰਟਾ ਖ਼ੂਨ ਪੈਂਦਾ ਰਿਹਾ। ਫਿਰ ਉਸ ਨੂੰ ਹਸਪਤਾਲ ਦਾਖਲ ਕਰਾ ਦਿੱਤਾ ਗਿਆ। ਬਲੱਡ ਪ੍ਰੈਸ਼ਰ ਵਧਣ ਨਾਲ ਖ਼ੂਨ ਦਾ ਦਬਾਅ ਨੱਕ ਦੀ ਨਾੜੀ ਵਿੱਚ ਵੱਧ ਗਿਆ। ਨੱਕ ਦੀ ਨਾੜੀ ਤੋੜ ਕੇ ਖ਼ੂਨ ਬਾਹਰ ਵਹਿਣ ਲੱਗ ਗਿਆ। ਡਾਕਟਰ ਨੇ ਉਸ ਨੂੰ ਕਿਹਾ, “ ਕਦੇ ਵੀ ਦਿਲ ਦਾ ਦੌਰਾ ਪੈ ਸਕਦਾ ਹੈ। ਬਚਣ ਲਈ ਸ਼ਰਾਬ ਤੇ ਤੇਲ ਵਿੱਚ ਤਲੀਆਂ ਚਿਕਨਾਹਟ ਵਾਲੀਆਂ ਚੀਜ਼ਾਂ ਬਿਲਕੁਲ ਬੰਦ ਕਰਨੀਆਂ ਪੈਣੀਆਂ ਹਨ। ਤੁਰਨ, ਫਿਰਨ ਦੇ ਕੰਮ ਕਸਰਤ ਕਰਨੀ ਚਾਹੀਦੀ ਹੈ। ਦੋਨੇਂ ਪਤੀ-ਪਤਨੀ ਸੋਟੀ ਦੇ ਸਹਾਰੇ ਨਾਲ ਤੁਰਨ ਲੱਗ ਗਏ ਸਨ। ਜੀਤ ਦੇ ਡੈਡੀ ਨੇ, ਗਾਰਡਨ ਵਿੱਚ ਪੁਦੀਨਾ, ਪਾਲਕ, ਧਨੀਆਂ ਸਾਗ ਤੇ ਫੁੱਲ ਲਾਏ ਸਨ। ਬਗੀਚੇ ਵਿੱਚ ਜਦੋਂ ਉਹ ਹੁੰਦਾ ਸੀ। ਉਸ ਦਾ ਦਿਮਾਗ਼ ਘਰ ਦੇ ਝਮੇਲਿਆਂ ਤੋਂ ਬਚਿਆ ਰਹਿੰਦਾ ਸੀ। ਖਾਣ ਨੂੰ ਘਰ ਦੀਆ ਤਾਜ਼ੀਆਂ ਚੀਜ਼ਾਂ ਹੋ ਗਈਆਂ ਸਨ। ਇਹ ਜੂਰੀਆ ਰਿਉ ਤੇ ਕੀੜੇ-ਮਾਰ ਦਵਾਈਆਂ ਤੋ ਰਹਿਤ ਸਨ। ਇਹ ਫ਼ਸਲ ਆਮ ਨਾਲੋਂ ਛੇਤੀ ਵੱਡਾ ਕਰਦੇ ਹਨ। ਜੂਰੀਆ ਰਿਉ ਤੇ ਕੀੜੇ-ਮਾਰ ਦਵਾਈਆਂ ਵੀ ਬੰਦਿਆਂ ਦੇ ਚੰਗੇ ਮਾੜੇ ਕੀੜੇ ਜ਼ਰੂਰ ਮਾਰਦੇ ਹੋਣੇ ਹਨ। ਜਿਸ ਨਾਲ ਖੰਘ, ਜ਼ੁਕਾਮ, ਦਰਦ ਹੁੰਦੇ ਹਨ। ਖ਼ੂਨ ਦਾ ਦਬਾਅ ਵਧਦਾ, ਘਟਦਾ ਹੈ। ਕਈ ਬੰਦੇ ਜ਼ਹਿਰ ਤੋਂ ਵੀ ਕੌੜਾ ਬੋਲਦੇ ਹਨ। ਕਈਆਂ ਦਾ ਚਾਰ ਬੰਦਿਆਂ ਜਿੰਨਾ ਭਾਰ ਹੁੰਦਾ ਹੈ। ਕਈ ਘਾਹ ਦੀ ਡਾਲ ਵਾਂਗ ਸੁੱਕੇ ਹੁੰਦੇ ਹਨ। ਤੰਦਰੁਸਤ ਕੋਈ ਹੀ ਬੰਦਾ ਦਿਸਦਾ ਹੈ।

 
 
 

Comments

Popular Posts