ਭਾਗ 46 ਆਪ ਨੂੰ ਰੱਬ ਕਹਾਉਣ ਵਾਲੇ ਰੱਬ ਨੂੰ ਸਮਾਧੀ ਲਗਾਉਣ ਦੀ ਕੀ ਲੋੜ ਹੈ? ਦਿਲਾਂ ਦੇ ਜਾਨੀ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਸਮਾਧੀ ਲਗਾਉਣ ਵਾਲਾ ਦੁਨੀਆ ਨੂੰ, ਸਮਾਧੀ ਲੱਗੀ ਤੋਂ ਸੁਣ, ਦੇਖ ਸਕਦਾ ਹੈ। ਸਰੀਰ ਦੀ ਹਿਲਜੁਲ ਨਹੀਂ ਹੁੰਦੀ, ਕਦੇ ਹੁੰਦੀ ਵੀ ਹੈ। ਜਦੋਂ ਕਿਸੇ ਚੀਜ਼ ਉੱਤੇ ਪੀਨਕ ਲੱਗ ਜਾਂਦੀ ਹੈ। ਕਈ ਬਾਰ ਕੰਮ ਕਰਨ, ਗੱਲ ਸੁਣਨ ਸਮੇਂ ਵੀ ਮਨ ਸੌਂ ਜਾਂਦਾ ਹੈ। ਮਨ ਕੁੱਝ ਸੋਚਣ ਲੱਗ ਜਾਂਦਾ ਹੈ। ਮਨ ਭੱਜਣੋਂ ਹੱਟ ਜਾਂਦਾ ਹੈ। ਕਦੇ-ਕਦੇ ਫਿਰ ਦੁਨੀਆ ਵੱਲ ਧਿਆਨ ਜਾਂਦਾ ਹੈ। ਇਹ ਤੁਰਿਆ ਫਿਰਦਿਆਂ ਨਾਲ ਵੀ ਹੁੰਦਾ ਹੈ। ਕਦੇ ਕੋਈ ਚੀਜ਼ ਮਨ ਨੂੰ ਮੋਹਿਤ ਕਰਦੀ ਹੈ। ਕਦੇ ਕਿਸੇ ਵੱਲ ਧਿਆਨ ਨਹੀਂ ਜਾਂਦਾ। ਐਸਾ ਵੀ ਨਹੀਂ ਹੁੰਦਾ, ਬੰਦਾ ਸਮਾਧੀ ਵਿੱਚ ਜਾਣ ਤੋਂ ਪਹਿਲਾਂ ਹਵਨ ਜੱਗ ਕਰਾ ਕੇ ਬੈਠੇ। ਮੀਡੀਏ ਤੇ ਲੋਕਾਂ ਨੂੰ ਦੱਸੇ। ਸਮਾਧੀ ਵਿੱਚ ਜਾਣ ਤੋਂ ਪਹਿਲਾਂ ਲੋਕਾਂ ਨੂੰ ਜੋ ਇਹ ਕਹੇ, “ ਮੈਂ ਸਮਾਧੀ ਦੀ ਨੀਂਦ ਤੋਂ ਚਾਰ ਦਿਨਾਂ ਨੂੰ ਉੱਠੂ ਗਾ। “ ਜੇ ਕੋਈ ਆਪਣਾ ਸਮਾਧੀ ਵਿੱਚ ਬੈਠ ਦਾ ਸਮਾਂ ਦੱਸ ਕੇ ਸਮਾਧੀ ਤੇ ਬੈਠਦਾ ਹੈ। ਇਹ ਪਖੰਡ ਹੈ। ਇਹ ਕੋਈ ਲੁਧਿਆਣੇ, ਦਿੱਲੀ ਜਾਣਾ ਨਹੀਂ ਹੈ। ਸਮਾਧੀ ਮਨ ਦਾ ਸਕੂਨ ਹੈ। ਮਨ ਜਿੰਨਾ ਚਿਰ ਟਿਕਿਆ ਰਹਿੰਦਾ ਹੈ। ਸਰੀਰ ਆਰਾਮ ਵਿੱਚ ਸਮਾਧੀ ਵਿੱਚ ਰਹਿੰਦਾ ਹੈ। ਮਨ ਭੰਗ ਹੋ ਗਿਆ। ਬੰਦਾ ਆਮ ਜੀਵਨ ਵਿੱਚ ਵਿਚਰਨ ਲੱਗਦਾ ਹੈ। ਸਮਾਧੀ ਮਰਜ਼ੀ ਨਾਲ ਨਹੀਂ ਲੱਗਦੀ ਨਾਂ ਹੀ ਮਨ ਮਰਜ਼ੀ ਨਾਲ ਟੁੱਟਦੀ ਹੈ। ਜੇ ਮਹਾਤਮਾਂ, ਸਾਧ, ਜੋਗੀਆਂ ਨੇ ਜੇ ਸਮਾਧੀ ਲਗਾਉਣੀ ਹੈ, ਤਾਂ ਲੋਕਾਂ ਦੀ ਜਾਨ ਸੂਲੀ ਉੱਤੇ ਜ਼ਰੂਰ ਟੰਗਣੀ ਹੈ। ਸਾਧ ਸਮਾਧੀ ਵਿੱਚ ਹੈ। ਲੋਕਾਂ ਨੂੰ ਫ਼ਿਕਰ ਵਿੱਚ ਪਾਉਣਾ, ਕਿਧਰ ਦੀ ਸ਼ਾਂਤੀ ਹੈ? ਜੇ ਕਿਸੇ ਦੀ ਸਮਾਧੀ ਲੱਗੀ ਵੀ ਹੈ। ਲੋਕਾਂ ਨੇ ਕਿਸੇ ਦੀ ਸਮਾਧੀ ਤੋਂ ਕੀ ਲੈਣਾ ਦੇਣਾ ਹੈ?

ਕਈ ਸਮਾਧੀ ਰੱਬ ਨੂੰ ਦੇਖਣ, ਮਿਲਣ ਲਈ ਭਗਤ ਲਗਾਉਂਦੇ ਹਨ। ਬਗੈਰ ਹੱਥ ਪੈਰ ਹਿਲਾਏ ਸਮਾਧੀ ਵਿੱਚ ਬੈਠ ਕੇ ਤਾਂ ਪਾਣੀ ਦਾ ਗਿਲਾਸ ਵੀ ਆਪਣੇ-ਆਪ ਨਹੀਂ ਮਿਲਦਾ। ਰੱਬ ਕਿਥੋਂ ਮਿਲਣਾ ਹੈ? ਮਨ ਤੇ ਸਰੀਰ ਦੀ ਸ਼ਾਂਤੀ ਸਮਾਧੀ ਦਾ ਅਸਲ ਮਕਸਦ ਹੁੰਦਾ ਹੈ। ਨਾਂ ਕੇ ਲੋਕਾਂ ਵਿੱਚ ਢੰਡੋਰਾ ਪਿੱਟਿਆ ਜਾਂਦਾ ਹੈ। ਸਮਾਧੀ ਲਗਾਉਣ ਵਾਲੇ ਦੀ ਪੂਜਾ, ਦਰਸ਼ਨ ਕਰੋ। ਸਮਾਧੀ ਵਿੱਚ ਮਨ ਤੇ ਸਰੀਰ ਭਟਕਣਾ ਛੱਡ ਦਿੰਦਾ ਹੈ। ਸਰੀਰ ਸਮਾਧੀ ਵਿੱਚ ਟਿੱਕ ਕੇ ਬੈਠਾ, ਖੜ੍ਹਾ ਰਹਿੰਦਾ ਹੈ। ਅੱਖਾਂ ਇਸੇ ਲਈ ਬੰਦ ਕਰਨ ਨੂੰ ਕਹਿੰਦੇ ਹਨ। ਦੁਨੀਆ ਵੱਲੋਂ ਧਿਆਨ ਹੱਟ ਜਾਵੇ। ਸਮਾਧੀ ਦੀਆਂ ਬਹੁਤ ਕਿਸਮਾਂ ਹਨ। ਹਰ ਬੰਦਾ ਕਿਤੇ ਨਾਂ ਕਿਤੇ ਸਮਾਧੀ ਵਿੱਚ ਲੱਗਦਾ ਹੈ। ਪੜ੍ਹਨ, ਲਿਖਣ, ਸੁਣਨ, ਕੁੱਝ ਵੀ ਕਰਨ ਵਾਲੇ ਦਾ ਜਦੋਂ ਧਿਆਨ ਮਕਸਦ ਲਈ ਜੁੜਦਾ ਹੈ। ਸਰੀਰ ਤੇ ਮਨ ਟਿੱਕ ਕੇ ਜੁੜ ਜਾਂਦਾ ਹੈ। ਜਿੰਨਾ ਚਿਰ ਕੰਮ ਸਿਰੇ ਨਹੀਂ ਲੱਗਦਾ। ਮਨ ਅੰਤਰ ਲੀਨ ਰਹਿੰਦਾ ਹੈ। ਸਰੀਰ ਵਿੱਚ ਜਾਨ ਹੁੰਦੀ ਹੈ। ਸਰੀਰ ਵਿੱਚ ਆਮ ਦੀ ਤਰਾਂ ਸਾਰਾ ਸਰਕਲ ਚੱਲਦਾ ਹੈ। ਸਮਾਧੀ ਕਿਸੇ ਚੀਜ਼ ਨੂੰ ਅੜ ਕੇ, ਹਠ ਕਰਕੇ, ਅਧੂਰਾ ਕੰਮ ਪੂਰਾ ਕਰਨ ਲਈ ਹੁੰਦੀ ਹੈ। ਜਿਵੇਂ ਨਿੱਕਾ ਬੱਚਾ ਕਿਸੇ ਚੀਜ਼ ਨੂੰ ਹਾਸਲ ਕਰਨ ਲਈ ਮਾਪਿਆਂ ਮਗਰ ਪੈਂਦਾਂ ਹੈ। ਜ਼ਿੱਦ ਕਰਦਾ ਹੈ। ਹਰ ਹਾਲਤ ਵਿੱਚ ਉਸ ਨੂੰ ਹਾਸਲ ਕਰ ਹੀ ਲੈਂਦਾ ਹੈ। ਰੱਬ ਤੋਂ ਗਿਆਨ, ਸ਼ਕਤੀ ਹਾਸਲ ਕਰਨ ਨੂੰ ਸਮਾਧੀ ਲਗਾਈ ਜਾਂਦੀ ਹੈ। ਜੋ ਸਾਧ ਆਪ ਨੂੰ ਭਗਵਾਨ ਕਹਾਉਂਦਾ ਹੈ, ਆਪ ਨੂੰ ਰੱਬ ਕਹਾਉਣ ਵਾਲੇ ਨੂੰ ਸਮਾਧੀ ਲਗਾਉਣ ਦੀ ਕੀ ਲੋੜ ਹੈ? ਸਾਧ ਰੱਬ ਕਿਹੜੇ ਰੱਬ ਨੂੰ ਮਿਲਣਾ ਚਾਹੁੰਦੇ ਹਨ? ਸਾਧਾ, ਜੋਗੀਆਂ ਰੱਬਾ ਨੇ, ਕੀਹਦੀ ਯਾਦ ਵਿੱਚ, ਕੀਹਨੂੰ ਪਾਉਣ ਲਈ ਸਮਾਧੀ ਲਗਾਉਣੀ ਹੈ? ਸਮਾਧੀ ਲੱਗੇ ਬੰਦੇ ਨੂੰ ਕੋਈ ਹੱਥ ਨਹੀਂ ਲਗਾਉਂਦਾ। ਸਮਾਧੀ ਭੰਗ ਹੋ ਜਾਂਦੀ ਹੈ। ਸਮਾਧੀ ਲੱਗੇ ਬੰਦੇ ਨੂੰ ਅੱਜ ਤੱਕ ਕਿਸੇ ਨੇ ਚੱਕ ਕੇ ਫਰੀਜ਼ਰ ਵਿੱਚ ਨਹੀਂ ਰੱਖਿਆਂ। ਸਮਾਧੀ ਲਗਾਉਣ ਵਾਲੇ ਨੂੰ ਨਾਂ ਹੀ ਕਿਸੇ ਪਹਿਰੇਦਾਰ ਦੀ ਲੋੜ ਹੁੰਦੀ ਹੈ। ਔਰਤ-ਮਰਦ ਦੀ ਸਮਾਧੀ ਸੰਭੋਗ ਕਰਨ ਵਿੱਚ ਹੈ। ਗ੍ਰਹਿਸਤੀ ਦੀ ਸਮਾਧੀ ਪਰਿਵਾਰ ਪਾਲਨ ਵਿੱਚ ਲਗਦੀ ਹੈ। ਮਜ਼ਦੂਰ ਨੌਕਰੀ ਸਮਾਧੀ ਲੀਨ ਹੋ ਕੇ ਕਰਦਾ ਹੈ। ਹਰ ਬਿਜ਼ਨਸ ਮੈਨ ਦਾ ਧਿਆਨ ਆਪਣੇ ਬਿਜ਼ਨਸ ਨੂੰ ਸਫਲ ਕਰਨ ਵਿੱਚ ਹੁੰਦਾ ਹੈ। ਆਮ ਲੋਕ ਮਰੇ ਬੰਦੇ ਦੀ ਕਬਰ ਨੂੰ ਸਮਾਧੀ ਕਹਿੰਦੇ ਹਨ। ਕਬਰਾਂ ਨੂੰ ਮੱਥੇ ਟੇਕਦੇ ਹਨ। ਕਬਰਾਂ ਤੋਂ ਮਨ ਭਾਉਂਦੀਆਂ ਚੀਜ਼ਾਂ ਮੰਗਦੇ ਹਨ। ਕਬਰ ਵਿੱਚ ਕੀੜਿਆਂ ਨੇ ਖਾਂਦਾ, ਮਿੱਟੀ ਹੋਇਆ ਮੁਰਦਾ ਲੋਕਾਂ ਦੀ ਕੀਹਦੀ- ਕੀਹਦੀ, ਕਿਹੜੀ ਕਿਹੜੀ ਮੁਰਾਦ ਪੂਰੀ ਕਰੇਗਾ?

ਸਮਾਧੀ ਜਿਉਂਦੇ ਬੰਦੇ ਲਗਾਉਂਦੇ ਹਨ। ਦਿਮਾਗ਼, ਮਨ, ਸਰੀਰ ਨੂੰ ਸ਼ਕਤੀ ਤੇ ਗਿਆਨ ਲੈਣ ਲਈ ਸਮਾਧੀ ਲਾਈ ਜਾਂਦੀ ਹੈ। ਲੋਕਾਂ ਵੱਲੋਂ ਧਿਆਨ ਹਟਾ ਕੇ, ਇਕੱਲੇ ਬੰਦੇ ਦਾ ਦਿਮਾਗ਼ ਬਹੁਤ ਡੂੰਘੀਆਂ ਗੱਲਾਂ ਦੀ ਆਪਣੇ ਹੀ ਅੰਦਰੋਂ ਧਿਆਨ ਲਾ ਕੇ ਖੋਜ ਕਰਦਾ ਹੈ। ਹਰ ਕੋਈ ਇਹੀ ਕਹਿੰਦਾ ਹੈ। ਮੇਰੇ ਵਾਲਾ ਮਹਾਤਮਾਂ, ਸਾਧ, ਜੋਗੀ ਹੀ ਵੱਡਾ ਗਿਆਨੀ ਹੈ। ਉਹੀ ਸਮਾਧੀ ਵਿੱਚ ਗਿਆ ਸੀ। ਕੋਈ ਆਪਦੇ ਬਾਰੇ ਨਹੀਂ ਸੋਚਦਾ। ਆਪਦੇ ਬਾਰੇ ਕੀ ਖ਼ਿਆਲ ਹੈ? ਕਦੇ ਆਪਦੇ ਭਲੇ ਬਾਰੇ ਵੀ ਸੋਚ ਲਿਆ ਕਰੋ। ਕੀ ਕਦੇ ਇੱਕ ਮਿੰਟ ਲਈ ਆਪ ਨੂੰ ਟਿਕਾ, ਚੈਨ, ਸ਼ਾਂਤੀ ਮਿਲੇ ਹਨ? ਜਾਂ ਮਹਾਤਮਾਂ, ਸਾਧ, ਜੋਗੀ ਦੀ ਹੀ ਪੂਛ ਮਰੋੜ ਕੇ ਫੜੀ ਰੱਖਣੀ ਹੈ। ਐਸੇ ਲੋਕਾਂ ਨੇ ਵੀ ਇੱਕ ਦਿਨ ਜ਼ਰੂਰ ਮਰਨਾ ਹੈ। ਮਰਨ ਵਾਲਾ ਰੱਬ ਨਹੀਂ ਹੈ। ਮਗਰ ਪਿੱਛੇ ਉਸ ਦੇ ਲੱਗੋ, ਜੋ ਤੁਹਾਨੂੰ ਊਰਜਾ, ਸ਼ਕਤੀ, ਅਕਲ ਦੇ ਕੇ ਤਾਕਤ ਬਾਰ ਬਣਾਉਂਦਾ ਹੈ। ਮਹਾਤਮਾਂ, ਸਾਧ, ਜੋਗੀ ਤੁਹਾਨੂੰ ਲੁੱਟਦੇ ਹਨ। ਕੀ ਆਪਦੇ ਬਾਰੇ ਵੀ ਕਦੇ ਸੋਚਿਆ ਹੈ?

 


 

Comments

Popular Posts