ਭਾਗ 38 ਪੁਰਾਣੀਆਂ ਚੀਜ਼ਾਂ ਨੂੰ ਰੀਸਰਕਲ, ਰੱਦੀ, ਕਿਵਾੜ ਵੀ ਕਹਿੰਦੇ ਹਨ ਦਿਲਾਂ ਦੇ ਜਾਨੀ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਹਰ ਚੀਜ਼ ਟੁੱਟੀ ਭੱਜੀ ਹੋਈ ਰੀਸਰਕਲ ਹੋ ਕੇ, ਨਵੇਂ ਆਕਾਰ ਦੀ ਬਣ ਜਾਂਦੀ ਹੈ। ਫਿਰ ਬਾਰ-ਬਾਰ ਵਰਤਣ ਦੇ ਕਾਬਲ ਹੋ ਜਾਂਦੀ ਹੈ। ਭਾਰਤ ਤੇ ਹੋਰ ਸਾਰੇ ਦੇਸਾਂ ਵਿੱਚ ਪੁਰਾਣੀਆਂ ਚੀਜ਼ਾਂ ਨੂੰ ਰੀਸਰਕਲ, ਰੱਦੀ, ਕਿਵਾੜ ਵੀ ਕਹਿ ਦਿੰਦੇ ਹਨ। ਕਾਗ਼ਜ਼, ਖ਼ਾਲੀ ਬੋਤਲਾਂ, ਲੋਹਾ, ਸਟੀਲ, ਤਾਂਬਾ, ਪਿੱਤਲ ਹੋਰ ਬਹੁਤ ਕੁੱਝ ਫਿਰ ਤੋਂ ਵਰਤਣ ਲਈ ਖਰੀਦਿਆ ਜਾਂਦਾ ਹੈ। ਪਲਾਸਟਿਕ ਨੂੰ ਖੇਤਾਂ ਵਿੱਚ ਨਾਂ ਸਿੱਟਣ ਤੇ ਨਾਂ ਜਾਲਣ ਬਾਰੇ ਵੀ ਬੁੱਧੀ ਜੀਵੀਆਂ ਵੱਲੋਂ ਕਿਹਾ ਜਾ ਰਿਹਾ ਹੈ। ਪਰ ਅਮਲ ਬਹੁਤ ਘੱਟ ਲੋਕ ਕਰਦੇ ਹਨ। ਕੈਨੇਡਾ ਵਿੱਚ ਇੰਡੀਆ ਵਾਂਗ ਹਰ ਚੀਜ਼ ਦਾ ਮੁੱਲ ਨਹੀਂ ਵੱਟ ਹੁੰਦਾ। ਖ਼ਾਲੀ ਬੋਤਲਾਂ ਦੇ ਵੀ ਬਹੁਤ ਸ਼ਹਿਰਾਂ ਵਿੱਚ ਪੈਸੇ ਵੱਟੇ ਜਾਂਦੇ ਹਨ। ਹੋਰ ਬਹੁਤ ਚੀਜ਼ਾਂ ਕਾਗ਼ਜ਼, ਲੋਹਾ, ਰੀਸਰਕਲ ਮੁਫ਼ਤ ਵਿੱਚ ਹੀ ਇਕੱਠੀਆਂ ਕੀਤੀਆਂ ਜਾਂਦੀਆਂ ਹਨ। ਕੈਨੇਡਾ ਵਿੱਚ ਹਰ ਘਰ ਅੱਗੇ 50 ਕੁ ਕਿੱਲੋਗਰਾਮ ਕੂੜਾ ਪਾਉਣ ਨੂੰ ਵੱਡੇ ਕਾਲੇ ਰੰਗ ਦੇ ਬਿਨ ਰੱਖੇ ਜਾਂਦੇ ਹਨ। ਕਾਗ਼ਜ਼, ਖ਼ਾਲੀ ਬੋਤਲਾਂ, ਲੋਹਾ ਹੋਰ ਬਹੁਤ ਚੀਜ਼ਾਂ ਸਿੱਟਣ ਲਈ ਨੀਲੇ ਰੰਗ ਦੇ ਪਲਾਸਟਿਕ ਦੇ ਢੋਲ ਹਨ। ਬਹੁਤੇ ਸ਼ਹਿਰਾਂ ਵਿੱਚ ਸਿੱਟਿਆ ਭੋਜਨ, ਫਲਾ, ਸਬਜੀਆਂ ਦੇ ਛਿੱਲਕੇ ਅਲੱਗ ਲਿਫ਼ਫੇ ਵਿੱਚ ਪਾ ਕੇ ਸਿਟਣੇ ਹੁੰਦੇ ਹਨ। ਭੋਜਨ ਨੂੰ ਮਿੱਟੀ ਵਿਚ ਰਲਾ ਕੇ ਮਿੱਟੀ ਨੂੰ ਤਾਕਤਵਾਰ ਬਣਾਇਆ ਜਾਂਦਾ ਹੈ। ਦੋਨਾਂ ਢੋਲਾਂ ਦਾ ਸਾਈਜ਼ ਇੱਕੋ ਹੈ। 5 ਕੁ ਫੁੱਟ ਲੰਬੇ ਹਨ  3 ਫੁੱਟ ਚੌੜੇ ਚੌਰਸ ਹਨ। ਕੂੜੇ ਤੇ ਰੀਸਰਕਲ ਨੂੰ ਹਰ ਹਫ਼ਤੇ ਗੌਰਮਿੰਟ ਦੇ ਵੱਡੇ ਟਰੱਕ ਲੈਣ ਆਉਂਦੇ ਹਨ। ਲੋਕਾਂ ਨੂੰ ਇਸ ਦੀ ਫ਼ੀਸ ਦੇਣੀ ਪੈਂਦੀ ਹੈ। ਹਰ ਮਹੀਨੇ 9 ਡਾਲਰ ਤੋਂ ਲੈ ਕੇ ਬਿਲਡਿੰਗ ਦੇ ਹਿਸਾਬ ਨਾਲ ਬਿਜਲੀ ਦੇ ਬਿੱਲ ਨਾਲ ਫ਼ੀਸ ਦੇਣੀ ਪੈਂਦੀ ਹੈ।
ਬਹੁਤੇ ਲੋਕ ਰੀਸਰਕਲ ਤੇ ਕੂੜੇ ਵਿੱਚ ਅੰਤਰ ਨਹੀਂ ਸਮਝਦੇ। ਇਸ ਨੂੰ ਅਲੱਗ ਕਰਨ ਲਈ ਹੈਂਡਕ ਨਹੀਂ ਲੈਣਾ ਚਾਹੁੰਦੇ। ਊਦਾ ਉਲਟੇ-ਪੁੱਠੇ ਕੰਮ ਕਰਕੇ ਮਜ਼ਾ ਆਉਂਦਾ ਹੈ। ਜਿਸ ਕੰਮ ਕਰਨ ਤੋਂ ਕਿਸੇ ਨੂੰ ਵਰਜਿਤ ਕੀਤਾ ਜਾਵੇ। ਉਸ ਦਾ ਧਿਆਨ ਉੱਥੇ ਹੀ ਬਾਰ-ਬਾਰ ਜਾਂਦਾ ਹੈ। ਬੰਦਾ ਉਹੀ ਕੰਮ ਕਰਦਾ ਹੈ। ਬੱਚੇ ਜਾਂ ਸਿਆਣੇ ਨੂੰ ਕਹਿਕੇ ਦੇਖ ਲੈਣਾ, ਇਹ ਕੰਮ ਨਹੀਂ ਕਰਨਾ। ਉਹੀ ਕੰਮ ਜ਼ਰੂਰ ਕਰਕੇ ਦੇਖਦੇ ਹਨ। ਸੁੱਖੀ ਨੇ ਘਰ ਦੇ ਅੰਦਰ ਵੀ ਦੋ ਡਸਟਪਿੰਨ ਰੱਖੇ ਸਨ। ਇੱਕ ਵਿੱਚ ਲਿਫ਼ਾਫ਼ਾ ਲਾ ਕੇ ਕੂੜਾ ਸਿੱਟਦੀ ਸੀ। ਹੋਰ ਚੀਜ਼ ਟੁੱਟੀਆਂ ਭੱਜੀਆਂ ਹੋਈਆਂ ਰੀਸਰਕਲ ਕਰਨ ਨੂੰ ਪਾ ਦਿੰਦੀ ਸੀ। ਇਸ ਦਾ ਭਾਵੇਂ ਪੈਸਾ ਕੋਈ ਨਹੀਂ ਮਿਲਦਾ ਸੀ। ਪਰ ਕੂੜੇ ਦੇ ਢੇਰ ਬੇਕਾਰ ਚੀਜ਼ਾਂ ਸਿੱਟ ਕੇ ਵੱਡੇ ਕਰਨ ਨਾਲੋਂ, ਫ਼ਾਇਦਾ ਹੋਣ ਵਾਲਾ ਕੰਮ ਕੀਤਾ ਜਾਵੇ ਚੰਗਾ ਹੈ। ਕਈ ਬੰਦੇ ਇਸੇ ਕੰਮ ਉੱਤੇ ਲੱਗੇ ਹਨ। ਕੂੜੇ ਦੇ ਢੇਰਾਂ ਵਿੱਚੋਂ ਕਾਗ਼ਜ਼, ਖ਼ਾਲੀ ਬੋਤਲਾਂ, ਲੋਹਾ, ਸਟੀਲ, ਤਾਂਬਾ, ਪਿੱਤਲ ਹੋਰ ਬਹੁਤ ਕੁੱਝ ਅੱਡ-ਅੱਡ ਕਰਦੇ ਹਨ।

ਜਿੱਦਣ ਦੀ ਨਿੰਦਰ ਦੀ ਭਾਬੀ ਆਈ ਸੀ। ਉਹ ਜਿੱਥੇ ਜੀਅ ਕਰਦਾ ਭੋਜਨ ਦਾ ਵੇਸਟ ਤੇ ਕੂੜਾ ਸਿਟੀ ਜਾਂਦੀ ਸੀ। ਸੁੱਖੀ ਕਈ ਬਾਰ ਸਮਝਾ ਚੁੱਕੀ ਸੀ। ਕੂੜਾ ਵੱਖ ਸਿੱਟਣਾ ਹੈ। , ਫਲਾ, ਸਬਜੀਆਂ ਦੇ ਛਿੱਲਕੇ,ਕਾਗ਼ਜ਼ ਅੱਡ ਕਰਨੇ ਹਨ। ਸੁੱਖੀ ਨੇ ਕਿਹਾ, “ ਸਿਟੀ ਵਾਲੇ ਕੂੜਾ ਫੋਲ ਲੈਂਦੇ ਹਨ। ਡਾਊਨ ਟਾਊਨ ਦੀਆਂ ਵੱਡੀਆਂ ਬਿਲਡਿੰਗਾਂ ਵਿੱਚ ਤਾਂ ਜੁਰਮਾਨਾ ਕਰਨ ਲੱਗ ਗਏ ਹਨ। ਇਹ ਸੇਵਾ ਭਾਵਨਾ ਨਾਲ ਕੀਤਾ ਜਾਵੇ। ਮਨ ਸਹੀਂ ਤਰੀਕੇ ਨਾਲ ਕੰਮ ਕਰਨ ਲੱਗਦਾ ਹੈ। ਭਾਬੀ ਨੇ ਦੱਸਿਆਂ ਵੀ ਸੀ, “ ਅਸੀਂ ਪਿੰਡ ਖੇਤਾਂ ਵਿੱਚ ਪਲਾਸਟਿਕ ਦੇ ਲਿਫ਼ਾਫ਼ੇ ਨਹੀਂ ਸਿੱਟ ਦੇ। ਰੱਦੀ ਵਾਲੇ ਨੂੰ ਦੂਜੇ ਪੇਪਰਾਂ ਨਾਲ ਦੇ ਦਿੰਦੇ ਹਾਂ। ਪਰ ਫਿਰ ਵੀ ਉਹ ਲਾਪਰਵਾਹੀ ਵਰਤ ਜਾਂਦੀ ਸੀ। ਗੌਰਮਿੰਟ ਦੇ ਗਰਬਿਜ਼ ਟਰੱਕ ਚਲਾਉਣ ਵਾਲੇ ਡਰਾਈਵਰ ਨੇ, ਕੂੜਾ ਚੈੱਕ ਕਰ ਲਿਆ ਸੀ। ਕਈ ਬਾਰ ਕਹਿ ਕੇ ਵੀ ਗਿਆ ਸੀ। ਇੱਕ ਬਾਰ ਘਰ ਨੂੰ ਪੇਂਟ ਕੀਤਾ ਸੀ। ਸੁੱਖੀ ਘਰ ਨਹੀਂ ਸੀ। ਭਾਬੀ ਨੇ ਬਚਿਆ ਰੰਗ ਤੇ ਉਸ ਰੰਗ ਨਾਲ ਲਿੱਬੜੀਆਂ ਬਾਲਟੀਆਂ, ਕੂੜੇ ਵਿੱਚ ਸਿੱਟ ਦਿੱਤੀਆਂ। ਗਰਬਿਜ਼ ਟਰੱਕ ਕੂੜਾ ਲੈ ਗਿਆ ਸੀ। ਉਸ ਨੇ 500 ਡਾਲਰ ਦੀ ਟਿਕਟ ਲਿਖ ਕੇ ਜੁਰਮਾਨਾ ਕਰ ਦਿੱਤਾ ਸੀ। 

 ਭਾਬੀ ਨੌਕਰੀ ਨਹੀਂ ਕਰ ਸਕਦੀ ਸੀ। 500 ਡਾਲਰ ਨਿੰਦਰ ਨੂੰ ਭਰਨਾ ਪਿਆ। ਉਸ ਨੂੰ ਬਹੁਤ ਤਕਲੀਫ਼ ਹੋਈ ਸੀ। ਉਸ ਨੂੰ ਲੱਗਾ ਸੀ। ਉਸ ਨੇ ਘਰ ਵਿੱਚ ਵਾਧੂ ਦਾ ਖ਼ਚਰਾ ਇਕੱਠਾ ਕੀਤਾ ਹੈ। ਉਸ ਨੇ ਕਿਹਾ, “ ਭਾਬੀ ਮੈਂ ਆਪਣੇ ਪੰਜਾਬੀ ਬੰਦਿਆਂ ਨਾਲ ਗੱਲ ਕੀਤੀ ਹੈ। ਉਨ੍ਹਾਂ ਦਾ ਰਿਸਟੋਰਿੰਟ ਹੈ। ਕੁੱਝ ਬੂੜੀਆਂ ਉਨ੍ਹਾਂ ਦੇ ਘਰ ਵਿੱਚ ਰਾਤ ਨੂੰ ਸਮੋਸੇ ਭਰਦੀਆਂ ਹਨ। ਤੂੰ ਵੀ ਇਹ ਕੰਮ ਕਰ ਲੈ। ਤੇਰੇ ਕੋਲ ਵੀ ਖ਼ਰਚਾ ਬਣ ਜਾਵੇਗਾ। ਥੋੜ੍ਹਾ ਬਹੁਤ ਮੈਨੂੰ ਵੀ ਫ਼ਾਇਦਾ ਹੋ ਜਾਵੇਗਾ। ਭਾਬੀ ਨੇ ਕਿਹਾ, “  ਕੀ ਮੈਂ ਤੈਨੂੰ ਬੋਝ ਲੱਗਦੀ ਹਾਂ? ਮੇਰੇ ਤਾਂ ਘਰ ਚਾਰ ਨੌਕਰਾਣੀਆਂ ਸਨ। ਮੈਨੂੰ ਪਿੰਡ ਨੂੰ ਭੇਜਦੇ। ਮੈਂ ਘਰ ਤੇਰੀਆਂ ਰੋਟੀਆਂ ਪੱਕਾ ਸਕਦੀ ਹਾਂ। ਸਮੋਸੇ ਭਰਨ ਦਾ ਲੋਕਾਂ ਦਾ ਕੰਮ ਨਹੀਂ ਕਰ ਸਕਦੀ। “ “ ਤੂੰ ਕੰਮ ਮੁਫ਼ਤ ਨਹੀਂ ਕਰਨਾ। ਅਗਲੇ ਪੈਸੇ ਦੇਣਗੇ। ਸੁੱਖੀ ਵੀ 8 ਘੰਟੇ ਕੰਮ ਕਰਕੇ ਆਉਂਦੀ ਹੈ। ਤੈਨੂੰ ਪਿੰਡ ਨੂੰ ਕਿਵੇਂ ਭੇਜਦਾ? ਤੂੰ ਜਾਹਲੀ ਆਈ ਹੋਈ ਹੈ। ਆਪਣੇ ਘਰ ਬੈਠ ਕੇ ਹੀ ਸਮੋਸੇ ਭਰੀ ਚੱਲ। ਮੈਂ ਉਨ੍ਹਾਂ ਨੂੰ ਕਹਿ ਦਿੰਦਾ ਹਾਂ। ਆਪਣੇ ਘਰ ਸਮਾਨ ਦੇ ਜਾਇਆ ਕਰਨਗੇ। ਕੰਮ ਤਾਂ ਤੈਨੂੰ ਕਰਨਾ ਪੈਣਾ ਹੈ। ਵਿਹਲੀ ਬੈਠੀ ਨੂੰ ਕਿਥੋਂ ਖੁਆਈ ਜਾਵਾਂ? “ ਕੰਮ ਦੇ ਨਾਮ ਨੂੰ ਬਹੁਤੇ ਬੰਦੇ ਰੋਂਦੇ ਹਨ। ਕੰਮ ਨਹੀਂ ਕਰਨਾ ਚਾਹੁੰਦੇ।
ਭਾਗ 39 ਕੈਨੇਡਾ ਤੇ ਬਾਹਰਲੇ ਮੁਲਕਾਂ ਵਿੱਚ ਕਿਤੇ ਵੀ ਰਹਿਣ ਲਈ, ਆਪਣਾ ਸਬ ਕੁੱਝ ਗਵਾਉਣਾ ਪੈਂਦਾ ਹੈ ਦਿਲਾਂ ਦੇ ਜਾਨੀ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਸੁੱਖੀ ਦੇ ਮੰਮੀ-ਡੈਡੀ ਤੇ ਮੱਖਣ ਦੀ ਅਪਲਾਈ ਕੀਤੀ ਦੇ ਪੇਪਰ ਬਣ ਗਏ ਸਨ। ਕੈਨੇਡਾ ਦਾ ਵੀਜ਼ਾ ਮਿਲ ਗਿਆ ਸੀ। ਮੱਖਣ ਦੀ ਇੱਕ ਸਾਲ ਦੀ ਕੁੜੀ ਹੋ ਗਈ ਸੀ। ਕੁੜੀ ਤੇ ਘਰਵਾਲੀ ਨਾਲ ਨਹੀਂ ਆ ਸਕਦੀਆਂ ਸੀ। ਸੁੱਖੀ ਨੇ ਮੰਮੀ-ਡੈਡੀ ਦੀ ਫੈਮਲੀ ਦੀ ਅਪਲਾਈ ਕੀਤੀ ਸੀ। ਕੈਨੇਡਾ ਨੂੰ ਆਉਣ ਵਾਲੇ ਦਿਨ ਮੱਖਣ ਨੇ ਉਸ ਨਾਲ ਬਹੁਤ ਵਾਧੇ ਕੀਤੇ ਸਨ। ਉਸ ਨੇ ਪਤਨੀ ਨੂੰ ਕਿਹਾ, , “ ਮੈਂ ਕੈਨੇਡਾ ਵਿੱਚ ਗੇੜਾ ਹੀ ਲਾਉਣ ਚੱਲਿਆਂ ਹਾਂ। ਤੇਰੇ ਕੋਲ ਵਾਪਸ ਆ ਜਾਣਾ ਹੈ। ਪਾਸਪੋਰਟ ਉੱਤੇ ਇਮੀਗ੍ਰਾਂਟ ਦੀ ਮੋਹਰ ਹੀ ਲੁਵਾਉਣ ਚੱਲਿਆਂ ਹਾਂ।  ਉਸ ਦੀ ਵਹੁਟੀ ਨੇ ਕਿਹਾ, “ ਗਰ ਮੇ ਕੋਈ ਔਰ ਵੀ ਨਹੀਂ ਹੈ। ਹਮ ਮਾਂ ਬੇਟੀ ਕੈਸੇ ਗੁਜ਼ਾਰਾਂ ਕਰੇਗੇ? “ “ ਸੌਦਾ ਸਾਹਮਣੇ ਹੱਟੀ ਵਾਲਾ ਘਰ ਦੇ ਜਾਇਆ ਕਰੇਗਾ। ਮੈਂ ਉਸ ਨੂੰ ਆਪੇ ਪੈਸੇ ਦਿੰਦਾ ਰਹਾਂਗਾ। “ “ ਮੈ ਨੇ ਇੱਧਰ ਇਕੱਲੇ ਰਹਿ ਕੇ, ਝੱਗ ਮਾਰਨੀ ਹੈ। ਮੈਂ ਭੀ ਮੇਰੇ ਗਾਉਂ ਜਾ ਰਹੀ ਹੂੰ। ਖ਼ਾਨੇ ਪੀਨੇ ਕੀ ਕਮੀ ਉੱਧਰ ਵੀ ਨਹੀਂ ਹੈ। ਇਤਨਾ ਤੋਂ ਮੈਂ ਖ਼ੁਦ ਕੰਮਾਂ ਲੇਤੀ ਹੂੰ। ਆਪਨਾਂ ਔਰ ਬੀਟੀਆ ਕਾ ਪੇਟ ਭਰ ਲੂਗੀ। ਸੁੱਖੀ ਦੀ ਮੰਮੀ ਨੇ ਕਿਹਾ, “ ਸੁੱਖ ਨਾਲ ਤੂੰ  ਰੋਂਦੀ ਕਿਉਂ ਹੈ? ਘਰੋਂ ਜਾਣ ਵਾਲਿਆਂ ਨੂੰ ਹੱਸ ਕੇ ਤੋਰੀਦਾ ਹੈ। ਸਾਨੂੰ ਮਸਾਂ ਦਿਨ ਆਇਆ ਹੈ। ਜਿਸ ਦਿਨ ਦੀ ਤੂੰ ਆਈ ਹੈ। ਘਰ ਪਿੱਛੇ ਨੂੰ ਜਾਂਦਾ ਹੈ। ਮਾਂ ਧੀ ਨੇ ਕਿਵੇਂ ਰੋਣ-ਧੋਣ ਦਾ ਸਿਆਪਾ ਪਾਇਆ ਹੈ? ਕੁੜੀ ਹੀ ਜੰਮੀ ਹੈ। ਉਹ ਵੀ ਆਪ ਦੇ ਵਰਗੀ ਕਾਲੀ ਭੂਤ ਹੈ।  “ “ ਏ ਮਈਆ, ਆਪ ਕਾ ਅਭੀ ਭੀ ਲਿਹਾਜ਼ ਕਰ ਰਹੀ ਹੂੰ। ਸਲੀਕੇ ਸੇ ਬਾਤ ਕਰ। ਮੇਰੀ ਬੇਟੀ ਕੋ ਅਗਰ ਕੁਛ ਬੋਲਾ। ਜੁਬਾਨ ਕਾਟ ਦੂਗੀ। ਤੂੰ ਨੇ ਤੋਂ ਕੈਨੇਡਾ ਚਲੀ ਜਾਨਾਂ ਹੈ। ਤੂੰ ਬਹੁਤ ਖੁਸ਼ ਹੈ। ਮੇਰਾ ਗਰ ਬਰਬਾਦ ਹੋ ਨੇ ਜਾ ਰਹਾ ਹੈ। ਪ੍ਰਦੇਸ ਸੇ ਕੌਨ ਵਾਪਸ ਆਤਾ ਹੈ? ਉਧਰ ਤੋਂ ਮਰਦੋਂ ਕੋ ਚੀਕਨੀ ਗੋਰੀਆਂ ਮਿਲਤੀ ਹੈ। ਮੈਂ ਇਸ ਕੀ ਆਖੋਂ ਕੋ ਜਾਨਤੀ ਹੂੰ। ਔਰਤ ਕੋ ਕੈਸੇ ਖਾ ਜਾਂਨੇ ਵਾਲੀ ਆਖੋ ਸੇ ਤਾਕਤਾਂ ਹੈ। ਮੰਮੀ ਮੈਂ ਆਪ ਨੇ ਗਰ ਵਾਲੇ ਸੇ ਬਾਤ ਕਰਤੀ ਹੂੰ। ਆਪ ਦਖ਼ਲ ਮੱਤ ਦੇ।   ਹਰ ਸਮੇਂ ਠਾਂਣੇਦਾਰੀ ਵਿੱਚ ਹੀ ਗੱਲ ਕਰਦੀ ਹੈ। ਇਸ ਦੀ ਰੁਖੀ ਜ਼ੁਬਾਨ ਕਾਲਜੇ ਨੂੰ ਖਾਂਦੀ ਹੈ। ਮੇਰੇ ਤਾਂ ਰੱਬ ਨੇ ਤੇਰੇ ਤੋਂ ਖਹਿੜਾ ਛੁਡਾ ਦਿੱਤਾ ਹੈ। ਮੈਂ ਆਪ ਦੇ ਪੁੱਤ ਨੂੰ ਲੈ ਚੱਲੀ ਹਾਂ। ਤੂੰ ਕੁੜੀ ਨੂੰ ਚੱਟੀ ਜਾਈ। “ “ ਪੁੱਤਰ ਤੇਰੇ ਕੋ ਬਹੁਤ ਪਿਆਰਾ ਹੈ। ਇਸ ਕੋ ਪਹਿਲੇ ਵੀ ਆਪ ਨੇ ਪਾਸ ਹੀ ਰੱਖਨਾਂ ਥਾ। ਮੇਰੇ ਮਗਰ ਕਿਉਂ ਲਗਾ ਥਾਂ? ਤੂੰ ਇਸੇ ਲੈ ਜਾ, ਦੁਨੀਆ ਬਹੁਤ ਬੜੀ ਹੈ। ਜੀਨੇ ਕਾ ਕੋਈ ਔਰ ਸਹਾਰਾ ਬਨ ਜਾਏਗਾ।
ਘਰ ਮਿਲਣ ਲਈ ਰਿਸ਼ਤੇਦਾਰ ਆਏ ਹੋਏ ਸਨ।  ਵਹੁਟੀ ਨੇ ਆਲ਼ੇ ਦੁਆਲਾ ਦੇਖਿਆ। ਉਸ ਨੂੰ ਨਮੋਸ਼ੀ ਹੋਈ। ਸਾਰੇ ਸੱਸ ਨੂੰਹ ਦੀਆਂ ਗੱਲਾਂ ਸੁਣ ਕੇ, ਹੱਸ ਰਹੇ ਸਨ। ਸਮਾਨ ਕਾਰ ਵਿੱਚ ਲੱਦ ਲਿਆ ਸੀ। ਠਾਣੇਦਾਰਨੀ ਨੇ ਵੀ ਆਪਦੇ ਲਈ ਇੱਕ ਕਾਰ ਮਗਾ ਲਈ ਸੀ। ਉਸ ਨੇ ਵੀ ਆਪਦਾ ਸਬ ਕੁੱਝ ਇਕੱਠਾ ਕਰ ਲਿਆ ਸੀ। ਘਰ ਵਿੱਚੋਂ 5 ਜਾਣੇ ਜਾ ਰਹੇ ਸਨ। ਘਰ ਖਾਲ਼ੀ ਹੋ ਗਿਆ ਸੀ। ਘਰ ਸੰਭਾਲਣ ਨੂੰ ਗੋਹੇ ਕੂੜਾ ਕਰਨ ਵਾਲੀ ਨੂੰ ਕਿਹਾ ਸੀ। ਉਹ ਵੀ ਨੱਕ ਬੁੱਲ੍ਹ ਮਾਰ ਰਹੀ ਸੀ। ਦਰਾਂ ਦੇ ਬਾਹਰ ਜਿੰਦਾ ਲੱਗਾ ਕੇ, ਚਾਬੀਆਂ ਗੁਆਂਢੀਆਂ ਨੂੰ ਫੜਾ ਦਿੱਤੀਆਂ ਸਨ। ਸੁੱਖੀ ਨੂੰ ਚਾਹ ਚੜ੍ਹਿਆ ਹੋਇਆ ਸੀ। ਮੰਮੀ-ਡੈਡੀ ਆ ਰਹੇ ਸੀ। ਉਹ ਉਨ੍ਹਾਂ ਲਈ ਪਕਵਾਨ ਬਣਾਂ ਰਹੀ ਸੀ। ਉਸ ਦੀ ਜਠਾਣੀ ਉਸੇ ਦਿਨ ਦੀ ਚਾਦਰ ਲਈ ਪਈ ਸੀ। ਜਿਸ ਦਿਨ ਦਾ ਨਿੰਦਰ ਨੇ ਕੰਮ ਲਈ ਕਿਹਾ ਸੀ। ਉਸ ਨੂੰ ਤਾਪ ਚੜ੍ਹ ਗਿਆ ਸੀ। ਸੁੱਖੀ ਕਈ ਬਾਰ ਕਹਿ ਚੁੱਕੀ ਸੀ, “ ਬੁਖ਼ਾਰ ਹੈ, ਤਾਂ ਕੋਈ ਗੋਲੀ ਖਾ ਲਵੋ। ਤੁਹਾਨੂੰ ਡਾਕਟਰ ਕੋਲ ਵੀ ਨਹੀਂ ਲਿਜਾ ਸਕਦੇ। ਦੀਦੀ ਲੰਬੇ ਪੈਣ ਨਾਲ ਬੁਖ਼ਾਰ ਤੇ ਬਿਮਾਰੀ ਜ਼ਿਆਦਾ ਚੇਤੇ ਆਉਂਦੇ ਹਨ। ਜੇ ਉੱਠ ਕੇ ਫਿਰੀਏ, ਤੁਰੀਏ ਘਰ ਦਾ ਕੰਮ ਕਰੀਏ ਸਮਾਂ ਛੇਤੀ ਨਿਕਲ ਜਾਂਦਾ ਹੈ। ਦੁਖ ਵੀ ਚੇਤੇ ਨਹੀਂ ਰਹਿੰਦਾ। ਮੈਂ ਜਿਸ ਦਿਨ ਦੀ ਕੈਨੇਡਾ ਆਈ ਹਾਂ। ਘਰ ਬਾਹਰ ਦੇ ਕੰਮਾਂ ਵਿੱਚ ਇੰਨੀ ਮਗਨ ਹਾਂ। ਕਦੇ ਤਾਪ, ਜ਼ੁਕਾਮ ਚੇਤੇ ਹੀ ਨਹੀਂ ਆਇਆ। ਕੁੜੀ 10 ਦਿਨਾਂ ਦੀ ਸੀ। ਉਦੋਂ ਵੀ ਆਪ ਕੰਮ ਕਰਨ ਲੱਗ ਗਈ ਸੀ। ਨਿੰਦਰ ਦੀ ਭਾਬੀ ਨੇ ਕਿਹਾ, ਤੁਸੀਂ ਤੀਵੀਂ, ਖ਼ਸਮ ਮੈਨੂੰ ਸੁਣਾਂ ਕੇ ਗੱਲਾਂ ਕਿਉਂ ਕਰਦੇ ਹੋ? ਇੱਥੇ ਲਿਆ ਕੇ ਮੈਨੂੰ ਕਾਲ ਕੋਠੜੀ ਵਿੱਚ ਬੰਦ ਕਰ ਦਿੱਤਾ ਹੈ। ਜਦੋਂ ਤੁਸੀਂ ਪਿੰਡ ਆਉਂਦੇ ਹੋ। ਮੈਂ ਤਾਂ ਕਦੇ ਕੰਮ ਨੂੰ ਨਹੀਂ ਕਿਹਾ ਸੀ। ਮੈਨੂੰ ਇੱਥੇ ਕਿਉਂ ਲਿਆਂਦਾ ਹੈ? ਜੇ ਮੇਰੇ ਨਾਲ ਇੰਝ ਕਰਨੀ ਸੀ।  “ ਭੈਣ ਜੀ ਤੁਸੀਂ ਗ਼ੁੱਸਾ ਕਰ ਗਏ। ਪਿੰਡ ਤਾਂ ਨੌਕਰ ਹੁੰਦੇ ਹਨ। ਇੱਥੇ ਕੈਨੇਡਾ ਵਿੱਚ ਸਬ ਨੂੰ ਨੌਕਰ ਬਣ ਕੇ, ਮਜ਼ਦੂਰੀ ਕਰਨੀ ਪੈਂਦੀ ਹੈ ਤਾਂ ਡਾਲਰ ਮਿਲਦੇ ਹਨ। ਤਾਂ ਹੀ ਘਰ ਚੱਲਦਾ ਹੈ। ਇਹੀ ਕੈਨੇਡਾ ਦੀ ਮੌਜ ਦਾ ਅਸੂਲ ਹੈ। ਮਨ ਮਾਰ ਕੇ, ਜਿਊਣਾ ਪੈਂਦਾ ਹੈ। ਕੈਨੇਡਾ ਤੇ ਬਾਹਰਲੇ ਮੁਲਕਾਂ ਵਿੱਚ ਕਿਤੇ ਵੀ ਰਹਿਣ ਲਈ, ਆਪਣਾ ਸਬ ਕੁੱਝ ਗਵਾਉਣਾ ਪੈਂਦਾ ਹੈ। ਬੰਦਾ ਸੋਚਦਾ ਹੈ। ਬਹੁਤ ਕੁੱਝ ਜੋੜ ਰਿਹਾ ਹੈ। ਪਰ ਕੁੱਝ ਹਾਸਲ ਨਹੀਂ ਹੁੰਦਾ। ਸਬ ਕੁੱਝ ਜੀਵਨ, ਉਮਰ ਸਮਾਂ ਬਰਬਾਦ ਹੋ ਜਾਂਦੇ ਹਨ।
 

 
 

Comments

Popular Posts