ਭਾਗ 49 ਬਹੁਤੇ ਲੋਕ ਤਿਆਗੀਆਂ ਸਾਧਾਂ ਦੇ ਬੱਚੇ, ਪਤਨੀਆਂ ਬਣਨ ਨੂੰ ਫਿਰਦੇ ਹਨ ਦਿਲਾਂ ਦੇ ਜਾਨੀ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਲੋਕਾਂ ਦਾ ਆਪਣਾ ਬਹੁਤ ਵੱਡਾ ਕਸੂਰ ਹੈ। ਦੇਖਣੇ ਨੂੰ ਕੋਈ ਦੁਨੀਆ ਦਾ ਤਿਆਗੀ ਸਾਧ ਬੰਦਾ ਮਿਲ ਜਾਵੇ, ਲੋਕ ਉਸ ਨੂੰ ਰੱਬ ਬਣਾਂ ਕੇ ਛੱਡਦੇ ਹਨ। ਇਹ ਲੋਕ ਐਸੇ ਰੱਬ ਜੀ ਨੂੰ, ਹਮੇਸ਼ਾ ਲਈ ਭਗਵੇਂ ਜੋਗੀਏ, ਚਿੱਟੇ, ਨੀਲੇ ਕੱਪੜੇ ਪੁਆ ਕੇ ਤਿਆਗੀ ਹੋਣ ਦੇ ਸੁਪਨੇ ਦੇਖਦੇ ਹਨ। ਪਰ ਗੱਲ ਇਸ ਤੋਂ ਉਲਟ ਐਸੇ ਰੱਬ ਜੀ ਦੀ ਹੁੰਦੀ ਹੈ। ਇਹ ਵੀ ਆਮ ਬੰਦੇ ਹਨ। ਜੇ ਇੰਨਾ ਦੇ ਵੀ ਲੋਕਾਂ ਵਰਗੇ ਰਿਸ਼ਟ-ਪੁਸ਼ਟ ਸਰੀਰ ਹਨ। ਫਿਰ ਇਹ ਸਰੀਰ ਕਿਰਿਆ ਕਿਵੇਂ ਤਿਆਗ ਸਕਦੇ ਹਨ? ਕਾਮ ਤੋਂ ਤੋਬਾ ਕਿਵੇਂ ਕਰਨਗੇ? ਇੱਕ ਆਮ ਆਦਮੀ ਆਪ ਤਾਂ ਹੋਰ ਵੀ ਕਈ ਪਾਸੀ ਅਨੰਦ ਮਾਣਦਾ ਫਿਰਦਾ ਹੈ। ਘਰ ਵਿੱਚ ਆਪਦੇ ਸਰੀਰ ਦੀ ਪੁਸ਼ਟੀ ਲਈ ਸ਼ਾਦੀ ਕਰਕੇ, ਔਰਤ ਘਰ ਲੈ ਆਉਂਦਾ ਹੈ। ਉਹ ਉਸ ਦਾ ਗ਼ੁਲਾਮ ਬਣ ਕੇ ਰਹਿ ਜਾਂਦਾ ਹੈ। ਇਸ ਤਰਾਂ ਔਰਤ ਮਰਦ ਦੇ ਪੈਰਾਂ ਵਿੱਚ ਬੇੜੀਆਂ ਪਾ ਲੈਂਦੀ ਹੈਮਰਦ ਗ੍ਰਹਿਸਤੀ ਦਾ ਰੱਸਾ ਤੋੜ ਕੇ ਆਜ਼ਾਦ ਨਹੀਂ ਹੋ ਸਕਦਾ। ਜੇ ਕੋਈ ਹਿੰਮਤ ਕਰਦਾ ਹੈ। ਬੰਦਾ ਬਾਰ-ਬਾਰ ਘਰ ਛੱਡ ਕੇ ਰੁੱਸ ਕੇ ਜਾਂਦਾ ਹੈ। ਫਿਰ ਵਾਪਸ ਆ ਜਾਂਦਾ ਹੈ। ਲੋਕ ਫਿਰ ਉਸ ਨੂੰ ਵਿਆਹ ਕੇ ਛੱਡਦੇ ਹਨ। ਨਹੀਂ ਤਾਂ ਛੜੇ ਦਾ ਜਿਊਣਾ ਲੋਕ ਮੁਸ਼ਕਲ ਕਰ ਦਿੰਦੇ ਹਨ। ਸਾਧਾਂ ਵਾਂਗ ਛੜੇ ਦੀ ਸੇਵਾ ਖੀਰ, ਕੜਾਹ, ਦੁੱਧ, ਘਿਉ ਨਾਲ ਕਰਕੇ, ਉਸ ਨੂੰ ਔਰਤਾਂ ਪੂਜਣ ਲੱਗਦੀਆਂ ਹਨ। ਐਸੇ ਛੜੇ ਸਾਧੂ, ਸੰਤਾ, ਸੁਆਮੀ ਬਣਾ ਦਿੱਤੇ ਜਾਂਦੇ ਹਨ। ਉਹ ਚਾਹੇ ਚਿੱਟੀ ਦਾੜ੍ਹੀ ਵਾਲੇ, ਬਾਪੂ ਹੀ ਕਹਾਉਂਦੇ ਰਹਿਣ। ਔਰਤਾਂ ਦੁਲਹਨ ਵਾਂਗ ਸਜ ਕੇ, ਇੰਨਾ ਮੂਹਰੇ ਜਾ ਕੇ ਬੈਠਦੀਆਂ ਹਨ। ਕਈ ਔਰਤਾਂ ਮਸਤੀ ਵਿੱਚ ਸਾਧ, ਜੋਗੀਆਂ ਨਾਲ ਨੱਚਦੀਆਂ ਹਨ। ਇੱਕ ਦੂਜੀ ਤੋਂ ਮੂਹਰੇ ਬਾਜੀ ਮਾਰਨ ਨੂੰ ਤਿਆਰ ਰਹਿੰਦੀਆਂ ਹਨ। ਤਪੱਸਵੀ ਦੇ ਪੈਰ ਫੜਦੀਆਂ ਹਨ। ਉਸ ਅੱਗੇ ਮੱਥੇ ਰਗੜਦੀਆਂ ਹਨ। ਦੁੱਖ ਸੁਖ ਕਰਨ ਲਈ ਬਿਸਤਰ ਤੱਕ ਵੀ ਚਲੀਆਂ ਜਾਣਾ ਕਈ ਔਰਤਾਂ ਵੱਡੇ ਭਾਗ ਮੁਕਤੀ ਸਮਝਦੀਆਂ ਹਨ। ਇੰਨਾ ਸਾਧਾਂ ਨੇ ਇੱਕ ਵਿਆਹ ਤੋਂ ਕੀ ਕਰਾਉਣਾ ਹੈ? ਐਸੇ ਕਈ ਸਾਧ 20, 25, 30 ਸਾਲ ਦੀ ਉਮਰ ਵਿੱਚ ਪਤਨੀ ਬੱਚੇ ਤਿਆਗ ਕੇ, ਲੋਕਾਂ ਦੇ ਬਾਪ ਤੇ ਕ੍ਰਿਸ਼ਨ ਲੀਲ੍ਹਾ ਖੇਡਣ ਵਾਲੇ ਬਣ ਗਏ ਹਨ। ਵੱਡੀ ਗਿਣਤੀ ਵਿੱਚ ਕੁਆਰੀਆਂ ਵਿਆਹੀਆਂ, ਵਿਧਵਾ, ਇੰਨਾ ਕੋਲ ਆਪਦਾ ਇਲਾਜ ਕਰਾਉਣ ਜਾਂਦੀਆਂ ਹਨ। ਲੱਖਾਂ ਦੇਵੀਆਂ, ਗੋਪੀਆਂ ਇੰਨਾ ਦੁਆਲੇ ਡਗ ਮੰਗਾਉਂਦੀਆਂ ਹਨ। ਇੰਨਾ ਤਿਆਗੀਆਂ ਦਾ ਕੀ ਕਸੂਰ ਹੈ? ਇੱਕ ਅਪਸਰਾ ਨੇ ਰਿਸ਼ੀ ਦੀ ਤਪੱਸਿਆ ਭੰਗ ਕਰ ਦਿੱਤੀ ਸੀ। ਬਹੁਤੇ ਲੋਕ ਤਿਆਗੀਆਂ ਸਾਧਾਂ, ਜੋਗੀਆਂ, ਬਾਬਿਆਂ, ਪੰਡਤਾਂ ਦੇ ਬੱਚੇ, ਪਤਨੀਆਂ ਬਣਨ ਨੂੰ ਫਿਰਦੇ ਹਨ। ਕਈ ਮਾਪੇ ਆਪਣੇ ਬੱਚੇ, ਪਤਨੀਆਂ-ਪਤੀ ਆਪਣੇ ਜੀਵਨ ਸਾਥੀ ਨੂੰ, ਤਿਆਗੀਆਂ, ਸਾਧਾਂ, ਜੋਗੀਆਂ, ਬਾਬਿਆਂ, ਪੰਡਤਾਂ ਕੋਲ ਦਾਨ ਜਾਂ ਬਲੀ ਵੀ ਚੜ੍ਹਾ ਦਿੰਦੇ ਹਨ।

ਸੱਸ ਦੀ ਭਗਤੀ ਤਾਂ ਹੱਟ ਗਈ। ਉਸ ਦਾ ਬੈਠੀ ਦਾ ਸਰੀਰ ਜੁੜ ਗਿਆ ਸੀ। ਉਹ ਬਹੁਤਾ ਚਿਰ ਚੌਕੜੀ ਮਾਰ ਕੇ, ਬੈਠ ਨਹੀਂ ਸਕਦੀ ਸੀ। ਲੱਤਾਂ, ਗੋਡੇ, ਲੱਕ, ਗਿੱਟੇ ਦੁਖਦੇ ਸਨ। ਹੁਣ ਭਗਤੀ ਕਰਨ ਲਈ, ਗੁੱਡੀ ਸ਼ੁਰੂ ਹੋ ਗਈ ਸੀ। ਉਸ ਨੂੰ ਕਥਾ ਕਰਨ ਵਾਲਿਆਂ ਦੀਆਂ ਕਹਾਣੀਆਂ ਬਹੁਤ ਵਧੀਆ, ਰੋਚਕ ਲੱਗਦੀਆਂ। ਕਥਾ ਕਰਨ ਵਾਲੇ ਬੀਬੀ ਫਾਤਮਾਂ, ਮਰੀਅਮ, ਗਨਕਾ-ਵੇਸਵਾ, ਦਰੋਪਤੀ, ਸੀਤਾ, ਮੀਰਾਂ ਦੀਆਂ ਗੱਲਾ ਸੁਣਾਉਂਦੇਕਈ ਤਾਂ ਭਾਈ ਗੁਰਦਾਸ ਦੀਆਂ ਵਾਰਾਂ ਵਿੱਚੋਂ ਸਾਹਿਬਾ, ਹੀਰ, ਦੀਆਂ ਉਦਾਹਰਨਾਂ ਦਿੰਦੇ ਹਨ। ਫ਼ਿਲਮ ਦੇਖਣ ਤੋਂ ਵੱਧ ਇੱਕ ਮਰਦ ਦੇ ਮੂੰਹੋਂ ਪ੍ਰੇਮ ਦੇ ਕਿੱਸੇ ਸੁਣ ਕੇ, ਬੜਾ ਸੁਆਦ ਆਉਂਦਾ ਸੀ। ਉਸ ਨੇ ਸੁੱਖੀ. ਉਸ ਦੀ ਮੰਮੀ ਤੇ ਜਿਠਾਣੀ ਨੂੰ ਵੀ ਨਾਲ ਲਿਜਾਣਾ ਸ਼ੁਰੂ ਕਰ ਦਿੱਤਾ। ਔਰਤਾਂ ਵੱਡੀ ਗਿਣਤੀ ਵਿੱਚ ਉੱਥੇ ਜਾਂਦੀਆਂ ਸਨ।

ਕਈ ਜਗਾ ਤੇ ਧਰਮੀ ਨਹੀਂ ਜਾਂਦੇ। ਉਨ੍ਹਾਂ ਲਈ ਉੱਥੇ ਜਾਣਾ ਸ਼ਰਮ ਦੀ ਗੱਲ ਹੁੰਦੀ ਹੈ। ਜਾਂ ਫਿਰ ਭੇਸ ਬਦਲ ਕੇ, ਐਸੇ ਕੰਮ ਵੀ ਕਰਦੇ ਹਨ। ਜੋ ਧਰਮੀ ਨਹੀਂ ਕਰ ਸਕਦੇ। ਧਰਮੀ ਨੂੰ ਲੋਕਾਂ ਦੇ ਡਰੋਂ ਆਮ ਜਨਤਾ ਵਿੱਚ ਘੁੰਮਣ ਲਈ ਭੇਸ ਬਦਲਣਾ ਪੈਂਦਾ ਹੈ। 30 ਕੁ ਸਾਲਾਂ ਦਾ ਉਹੀ ਗਿਆਨੀ, ਗੁੱਡੀ ਨੇ ਡਾਊਨ-ਡਾਊਨ ਵਿੱਚ ਦੇਖਿਆ। ਜੋ ਅੱਜ ਸਵੇਰੇ ਗਨਕਾ-ਵੇਸਵਾ ਉੱਤੇ ਕਥਾ ਕਰ ਰਿਹਾ ਸੀ। ਅੱਜ ਰਾਤ ਨੂੰ ਇਹ ਕਾਲ ਗਰਲ਼ ਦੀ ਭਾਲ ਵਿੱਚ, ਵੇਸਵਾਵਾਂ ਦੇ ਇਲਾਕੇ ਵਿੱਚ ਫਿਰਦਾ ਸੀ। ਸਰੀਰ ਦੇ ਕੱਪੜੇ ਜੀਨ-ਸ਼ਰਟ ਪਾਏ ਹੋਏ ਸਨ। ਉਹ ਆਪਦੇ ਸ਼ਰਧਾਲੂ ਦੇ ਨਾਲ ਸੀ। ਜੋ ਉਸ ਨੂੰ ਕੈਨੇਡਾ ਦੇ ਨਜ਼ਾਰੇ ਦਿਖਾ ਰਿਹਾ ਸੀ। ਸਿਰ ਉੱਤੇ ਠੰਢ ਤੋਂ ਪੱਛਮ ਦੀ ਟੋਪੀ ਲਈ ਹੋਈ ਸੀ। ਗੁੱਡੀ ਦਾ ਸਰੀਰ ਠੰਢ ਵਿੱਚ ਵੀ ਪਸੀਨੇ ਨਾਲ ਭਿੱਜ ਗਿਆ। ਜਦੋਂ ਉਨ੍ਹਾਂ ਨੇ ਕਾਰ ਵਿੱਚ ਨੌਜਵਾਨ ਗੋਰੀ ਬੈਠਾ ਲਈ। ਇਹ ਗੋਪੀਆਂ, ਦੇਵੀਆਂ, ਗਨਕਾ-ਵੇਸਵਾ ਉੱਤੇ ਕਥਾਵਾਂ ਇਸੇ ਲਈ ਤਾਂ ਸੁਣਾਉਂਦੇ ਹਨ। ਔਰਤਾਂ ਨੂੰ ਕਾਮਕ ਤੋਰ ਉੱਤੇ ਭਟਕਾਉਂਦੇ ਹਨ।

ਸਟੋਰ ਵਿੱਚ ਕੁੜਤਾ ਪਜਾਮਾ ਪਾ ਕੇ, ਗਰੌਸਰੀ-ਸੌਦੇ ਖ਼ਰੀਦ ਰਿਹਾ ਸੀ। ਕਈ ਚੀਜ਼ਾਂ ਲੋਕ ਚੜ੍ਹਾਵਾਂ ਨਹੀਂ ਚੜ੍ਹਾਉਂਦੇ। ਉਹ ਮਜਬੂਰਨ ਪੁਜਾਰੀਆ ਨੂੰ ਹੀ ਖ਼ਰੀਦਣ ਜਾਣਾ ਪੈਂਦਾ ਹੈਭਾਵੇਂ ਇਹ ਬਥੇਰਾ ਰੌਲਾ ਪਾਉਂਦੇ ਹਨ, “ ਬਈ ਪੁੱਛ ਕੇ ਜਾਇਆ ਕਰੋ। ਸਾਨੂੰ ਕੀ-ਕੀ ਚੀਜ਼ਾਂ ਚਾਹੀਦੀਆਂ ਹਨ? ਲੋਕਾਂ ਨੂੰ ਆਟਾ, ਦੁੱਧ, ਖੰਡ, ਮਾਂਹਾਂ ਦੀ ਦਾਲ ਤੇ ਚਿੱਟੇ, ਨੀਲੇ, ਜੋਗੀਆ ਕੱਪੜਿਆਂ, ਕਿਸੇ ਦੇ ਮਰੇ ਦੋ ਬਿਸਤਰਾ ਤੇ ਭਾਂਡੇ ਦੇਣ ਦਾ ਹੀ ਪਤਾ ਹੈ। ਇਹੀ ਪੁੰਨ-ਦਾਨ ਸਮਝ ਕੇ ਕਰਦੇ ਹਨ। ਲੋਕਾਂ ਨੂੰ ਕੋਈ ਪੁੱਛੇ, ਇੰਨਾ ਸਾਧਾਂ ਨੂੰ ਜਹਾਜ਼ ਦੀਆਂ ਟਿਕਟਾਂ, ਬੈੱਡ, ਪਰੈੱਸ, ਮਾਈਕਰੋਵੇਵ, ਫ਼ਰਿਜ, ਸਟੋਪ ਜੁੱਤੀਆਂ ਕੌਣ ਦੇਵੇਗਾ?

ਇਹ ਸਾਧ, ਜੋਗੀ, ਬਾਬੇ, ਪੰਡਤ ਚਾਹੇ, ਕਿਸੇ ਭੇਸ ਵਿੱਚ ਫਿਰੀ ਜਾਣ। ਲੋਕਾਂ ਦੀ ਅੱਖ ਪੁਲਿਸ ਵਾਲਿਆਂ ਵਰਗੀ ਹੈ। ਹਰ ਭੇਸ ਵਿੱਚ ਆਪਣੇ ਪਿਆਰੇ ਸਾਧ, ਜੋਗੀ, ਬਾਬੇ, ਪੰਡਤ ਜੀ ਨੂੰ ਲੱਭ ਲੈਂਦੇ ਹਨ। ਇਹ ਦੁਨੀਆ ਉੱਤੇ ਚਹੇਤੀਆਂ ਲਈ ਸੂਰਜ ਵਾਂਗ ਚਮਕਦੇ ਹਨ। ਲੋਕ ਇੰਨਾ ਨੂੰ ਗੁਰੂ, ਕ੍ਰਿਸ਼ਨ, ਭਗਵਾਨ, ਰੱਬ ਪਤਾ ਨਹੀਂ ਕੀ-ਕੀ ਰੱਬ ਦੇ ਨਾਮ ਦਿੰਦੇ ਹਨ? 2013 ਵਿੱਚ ਪਿਉ ਦੋਨੇਂ ਹੀ ਔਰਤਾਂ ਦੇ ਸ਼ੋਸ਼ਣ ਕਾਮਕ ਦੋਸ਼ਾਂ ਵਿੱਚ ਕਾਨੂੰਨ ਦੀਆਂ ਨਜ਼ਰਾਂ ਵਿੱਚ ਸਨ। ਇੱਕ ਪਾਸੇ ਇੰਨਾ ਦੇ ਭਗਤ ਸਨ। ਕਈ ਔਰਤਾਂ ਸਾਧ ਬਣੇ ਪਿਉ-ਪੁੱਤ ਦੇ ਨਾਲ ਰਲ ਕੇ ਨੱਚਦੀਆਂ, ਗਾਉਂਦੀਆਂ ਹਨ। ਸੇਜ ਦਾ ਅਨੰਦ ਲੈਂਦੇ ਸਨ। ਕਈ ਔਰਤਾਂ ਸਾਲਾਂ ਬੱਦੀ ਬਲਾਤਕਾਰ ਹੋਣ ਪਿੱਛੋਂ ਕੁੱਝ ਸਾਧ ਬਣੇ ਪਿਉ-ਪੁੱਤ ਦੇ ਖ਼ਿਲਾਫ਼ ਹੋ ਗਈਆਂ ਸਨਦੂਜੇ ਪਾਸੇ ਕਾਨੂੰਨ ਸੀ। ਲੱਗੇਕਈ ਐਸੇ ਵੀ ਭਗਤ ਸਨ। ਜੋ ਇੰਨਾ ਨੂੰ ਸ਼ਰਨ ਦੇ ਰਹੇ ਸਨ। ਇੰਨਾ ਪਖੰਡੀਆਂ ਨੂੰ ਕਾਨੂੰਨ ਤੋਂ ਬਚਣ ਲਈ ਭਗਤ, ਸ਼ਰਧਾਲੂ ਆਪ ਭੇਸ ਬਦਲਣ ਨੂੰ ਮੁਸਲਮਾਨਾਂ, ਸਿੱਖਾਂ, ਗੰਜੇ ਜੋਗੀਆਂ, ਪੁਲਿਸ ਵਾਲੇ, ਮੰਗਤੇ ਦੇ ਕੱਪੜੇ ਪਾਉਂਦੇ ਸਨ। ਆਪਣੇ ਕੋਲ ਲਕੋ ਕੇ ਰੱਖਦੇ ਸਨ।

ਸੁੱਖੀ ਦੇ ਨਾਲ ਮੁਸਲਮਾਨ ਕੁੜੀ ਕੰਮ ਕਰਦੀ ਸੀ। ਉਸ ਦਾ ਨਿਕਾਹ ਸੀ। ਸੁੱਖੀ ਨੂੰ ਉਸ ਨੇ ਸੱਦਿਆ ਸੀ। ਰਾਤ ਨੂੰ ਉਹ ਨਿਕਾਹ ਹੁੰਦੇ ਤੋਂ ਪਹੁੰਚੀ। ਦੇਖ ਕੇ ਹੈਰਾਨ ਹੋ ਗਈ। ਉਹ ਗੁਰਦੁਆਰੇ ਵਿੱਚ ਕਥਾਵਾਂ ਸੁਣਾਉਣ ਵਾਲਾ ਗਾਤਰੇ ਕਿਰਪਾਨ ਵਾਲਾ ਬਾਬਾ, ਮੌਲਵੀ ਦੇ ਭੇਸ ਨਿਕਾਹ ਕਰਾ ਰਿਹਾ ਸੀ। ਉਸ ਨੇ ਮੁੰਡੇ ਨੂੰ ਮੁਸਲਮਾਨ ਨਾਂ ਹੋਣ ਕਰਕੇ, ਧਰਮ ਬਦਲਣ ਲਈ ਕਿਹਾ। ਦੋ ਮਿੰਟ ਵਿੱਚ ਮੁਸਲਮਾਨ ਬਣਾਂ ਦਿੱਤਾ ਸੀ। ਜੇ ਮੁਸਲਮਾਨ ਕੁੜੀ ਹੈ। ਮਰਦ ਕਿਸੇ ਹੋਰ ਧਰਮ ਵਿਚੋਂ ਹੈ। ਨਿਕਾਹ ਵੇਲੇ ਕੁੜੀ ਦਾ ਧਰਮ ਧਾਰਨਾ ਪੈਂਦਾ ਹੈ। ਸੁੱਖੀ ਨੇ ਨਿੰਦਰ ਨੂੰ ਬਾਬੇ ਬਾਰੇ ਦੱਸਿਆ। ਨਿਕਾਹ ਪਿੱਛੋਂ ਨਿੰਦਰ ਨੇ ਬਾਬੇ ਨੂੰ ਪੁੱਛ ਲਿਆ, “ ਕੀ ਤੁਸੀਂ ਮੌਲਵੀ ਵੀ ਹੋ? “ ਉਸ ਨੇ ਹੱਸਦੇ ਹੋਏ, ਆਪਦੇ ਹੈਂਡ ਬੈਗ ਵਿੱਚ ਪਈ ਸ੍ਰੀ ਸਾਹਿਬ 9 ਇੰਚ ਦੀ ਕਿਰਪਾਨ, ਜਿਨਊ, ਕਰੌਸ ਦਾ ਨਿਸ਼ਾਨ ਤੇ ਜੀਜ਼ਸ ਤੇ ਹੋਰ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦਿਖਾਈਆਂ। ਉਸ ਨੇ ਕਿਹਾ. ਜਿੱਧਰ ਪੱਲੜਾ ਭਾਰੀ ਦਿਸਦਾ ਹੈ। ਬਿਜ਼ਨਸ ਚੱਲਦਾ ਹੈ। ਉੱਥੇ ਮੈਂ ਹੁੰਦਾ ਹਾਂ। ਮੈਂ ਸਾਂਝਾਂ ਧਰਮਕਿ ਬੰਦਾ ਹਾਂ। ਲੋਕਾਂ ਨੂੰ ਇੱਕ ਅੱਖ ਨਾਲ ਦੇਖਣਾ ਮੇਰਾ ਧਰਮ ਹੈ। ਕਲ ਨੂੰ ਹਿੰਦੂਆਂ ਦੀ ਸ਼ਾਦੀ ਉਨ੍ਹਾ ਦੇ ਘਰ ਹੀ ਕਰਾਉਣੀ ਹੈ।

 

 
ਕੀ-ਕੀ ਚੀਜ਼ਾਂ ਚਾਹੀਦੀਆਂ ਹਨ? ਲੋਕਾਂ ਨੂੰ ਆਟਾ, ਦੁੱਧ, ਖੰਡ, ਮਾਂਹਾਂ ਦੀ ਦਾਲ ਤੇ ਚਿੱਟੇ, ਨੀਲੇ, ਜੋਗੀਆ ਕੱਪੜਿਆਂ, ਕਿਸੇ ਦੇ ਮਰੇ ਦੋਂ ਬਿਸਤਰਾਂ ਤੇ ਭਾਂਡੇ ਦੇਣ ਦਾ ਹੀ ਪਤਾ ਹੈ। ਇਹੀ ਪੁੰਨ-ਦਾਨ ਸਮਜ ਕੇ ਕਰਦੇ ਹਨ। ਲੋਕਾਂ ਨੂੰ ਕੋਈ ਪੁੱਛੇ, ਇੰਨਾਂ ਸਾਧਾਂ ਨੂੰ ਜਹਾਜ਼ ਦੀਆਂ ਟਿਕੱਟਾਂ, ਬਿਡ, ਪਰਿਸ, ਮਾਈਕਰੋਵੇ, ਫਰਿਜ਼, ਸਟੋਪ ਜੁੱਤੀਆਂ ਕੌਣ ਦੇਵੇਗਾ?

ਇਹ ਸਾਧ, ਜੋਗੀ, ਬਾਬੇ, ਪੰਡਤ ਚਾਹੇ, ਕਿਸੇ ਭੇਸ ਵਿੱਚ ਫਿਰੀ ਜਾਂਣ। ਲੋਕਾਂ ਦੀ ਅੱਖ ਪੁਲੀਸ ਵਾਲਿਆਂ ਵਰਗੀ ਹੈ। ਹਰ ਭੇਸ ਵਿੱਚ ਆਪਣੇ ਪਿਆਰੇ ਸਾਧ, ਜੋਗੀ, ਬਾਬੇ, ਪੰਡਤ ਜੀ ਨੂੰ ਲੱਭ ਲੈਂਦੇ ਹਨ। ਇਹ ਦੁਨੀਆਂ ਉਤੇ ਚੇਹਤਿਆਂ ਲਈ ਸੂਰਜ ਵਾਂਗ ਚੱਮਕਰਦੇ ਹਨ। ਲੋਕ ਇੰਨਾਂ ਨੂੰ ਗੁਰੂ, ਕ੍ਰਿਸ਼ਨ, ਭਗਵਾਨ, ਰੱਬ ਪਤਾ ਨਹੀਂ ਕੀ-ਕੀ ਅਨੌਖੇ ਨਾਂਮ ਦਿੰਦੇ ਹਨ? 2013 ਵਿੱਚ ਪਿਉ ਦੋਂਨੇ ਹੀ ਔਰਤਾਂ ਦੇ ਸ਼ੋਸਣ ਕਾਂਮਕ ਦੋਸ਼ਾਂ ਵਿੱਚ ਕਨੂੰਨ ਦੀਆਂ ਨਜ਼ਰਾਂ ਵਿੱਚ ਸਨ। ਇੱਕ ਪਾਸੇ ਇੰਨਾਂ ਦੇ ਭਗਤ ਸਨ। ਜੋ ਇੰਨਾਂ ਨਾਲ ਬਰਾਬਰ ਨੱਚਦੇ, ਗਾਉਂਦੇ ਤੇ ਸੇਜ ਦਾ ਅੰਨਦ ਲੈਂਦੇ ਸਨ। ਸਾਲਾਂ ਬੱਦੀ ਬਲਾਤਕਾਰ ਹੋਣ ਪਿਛੋਂ, ਮੌਕਾ ਦੇ ਨਾਲ ਇੰਨਾਂ ਵਿਚੋਂ ਕੁੱਝ ਪਿਉ-ਪੁੱਤ ਦੇ ਖਿਲਾਫ਼ ਹੋ ਗਏ। ਦੂਜੇ ਪਾਸੇ ਕਨੂੰਨ ਸੀ। ਇਹ ਕਨੂੰਨ ਤੋਂ ਭੱਜਣ ਲੱਗੇ। ਕਈ ਐਸੇ ਵੀ ਭਗਤ ਸਨ। ਜੋ ਇੰਨਾਂ ਨੂੰ ਸ਼ਰਨ ਦੇ ਰਹੇ ਸਨ। ਇੰਨਾਂ ਨੂੰ ਭਗਤ ਆਪ ਮੁਸਲਮਾਨਾਂ, ਸਿੱਖਾਂ, ਗੰਜੇ ਜੋਗੀਆਂ, ਪੁਲੀਸ ਵਾਲੇ, ਮੰਗਤੇ ਦੇ ਕੱਪੜੇ ਪਾਉਂਦੇ ਸਨ। ਆਪਣੇ ਕੋਲ ਲਕੋ ਕੇ ਰੱਖਦੇ ਸਨ।

ਸੁੱਖੀ ਦੇ ਨਾਲ ਮੁਸਲਮਾਨ ਕੁੜੀ ਕੰਮ ਕਰਦੀ ਸੀ। ਉਸ ਦਾ ਨਿਕਾਹ ਸੀ। ਸੁੱਖੀ ਨੂੰ ਉਸ ਨੇ ਸੱਦਿਆ ਸੀ। ਰਾਤ ਨੂੰ ਉਹ ਨਿਕਾਹ ਹੁੰਦੇ ਤੋਂ ਪਹੁੰਚੀ। ਦੇਖ਼ ਕੇ ਹੈਰਾਨ ਹੋ ਗਈ। ਉਹ ਗੁਰਦੁਆਰੇ ਵਿੱਚ ਕਥਾਵਾਂ ਸੁਣਾਉਣ ਵਾਲਾ ਗਾਤਰੇ ਕਿਰਪਾਨ ਵਾਲਾ ਬਾਬਾ, ਮੌਲਵੀ ਦੇ ਭੇਸ ਨਿਕਾਹ ਕਰਾ ਰਿਹਾ ਸੀ। ਉਸ ਨੇ ਮੁੰਡੇ ਨੂੰ ਮੁਸਲਮਾਨ ਨਾਂ ਹੋਣ ਕਰਕੇ, ਧਰਮ ਬਦਲਣ ਲਈ ਕਿਹਾ। ਦੋ ਮਿੰਟ ਵਿੱਚ ਮੁਸਲਮਾਨ ਬੱਣਾਂ ਦਿੱਤਾ ਸੀ। ਜੇ ਮੁਸਲਮਾਨ ਕੁੜੀ ਹੈ। ਮਰਦ ਕਿਸੇ ਹੋਰ ਧਰਮ ਵਿਚੋਂ ਹੈ। ਨਿਕਾਹ ਵੇਲੇ ਕੁੜੀ ਦਾ ਧਰਮ ਧਾਰਨਾਂ ਪੈਂਦਾ ਹੈ। ਸੁੱਖੀ ਨੇ ਨਿੰਦਰ ਨੂੰ ਬਾਬੇ ਬਾਰੇ ਦੱਸਿਆ। ਨਿਕਾਹ ਪਿਛੋਂ ਨਿੰਦਰ ਨੇ ਬਾਬੇ ਨੂੰ ਪੁੱਛ ਲਿਆ, “ ਕੀ ਤੁਸੀ ਮੌਲਵੀ ਵੀ ਹੋ? “ ਉਸ ਨੇ ਹੱਸਦੇ ਹੋਏ, ਆਪਦੇ ਹੈਡ ਬੈਗ ਵਿੱਚ ਪਈ ਸ੍ਰੀ ਸਾਹਿਬ 9 ਇੰਚ ਦੀ ਕਿਰਪਾਨ, ਜਿਨਊ, ਕਰੌਸ ਦਾ ਨਿਸ਼ਾਨ ਤੇ ਜੀਜ਼ਸ ਦੀ ਤੇ ਹੋਰ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦਿਖਾਈਆਂ। ਉਸ ਨੇ ਕਿਹਾ. “ ਜਿਧਰ ਪੱਲੜਾ ਭਾਰੀ ਦਿੱਸਦਾ ਹੈ। ਬਿਜ਼ਨਸ ਚੱਲਦਾ ਹੈ। ਉਥੇ ਮੈਂ ਹੁੰਦਾ ਹਾਂ। ਮੈਂ ਸਾਝਾਂ ਧਰਮਕਿ ਬੰਦਾ ਹਾਂ। ਲੋਕਾਂ ਨੂੰ ਇੱਕ ਅੱਖ ਨਾਲ ਦੇਖਣਾਂ ਮੇਰਾ ਧਰਮ ਹੈ। ਕੱਲ ਨੂੰ ਹਿੰਦੂਆਂ ਦੀ ਸ਼ਾਂਦੀ ਉਨਾਂ ਦੇ ਘਰ ਹੀ ਕਰਾਉਣੀ ਹੈ। “

Comments

Popular Posts