ਹਰ ਦਿਨ ਸੋਹਣੇ ਸੱਜਣ ਦੇ ਨਾਂਮ ਕਰ ਦੇਈਏ

-ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ

ਆਜਾ ਯਾਰਾ ਅਸੀਂ ਦੋਂਨੇ ਇੱਕ ਦੂਜੇ ਦੇ ਗਲੇ ਲੱਗ ਜਾਈਏ।

ਆਪਣੇ ਦਿਲਦਾਰ ਪਿਆਰੇ ਦੇ ਨਾਲ ਲੱਗ ਕੇ ਬਹਿ ਜਾਈਏ।

ਕੋਲ ਬੈਠ ਕੇ ਦੋਂਨੇ ਆਪਾਂ ਪਿਆਰ ਦੀ ਬਾਤ ਐਸੀ ਪਾਈਏ।

ਕਿਤੇ ਅਸੀਂ ਅੱਜ ਪਿਆਰ ਕਰਨੇ ਤੋਂ ਨਾਂ ਪਿਛੇ ਰਹਿ ਜਾਈਏ।

ਆਇਆ ਵੇਲਨ ਟਾਈਨ ਦਾ ਦਿਨ ਪਿਆਰ ਨਾਲ ਮਨਾਈਏ।

ਸੱਤੀ ਇੱਕ ਦੂਜੇ ਨਾਲ ਹੱਸ ਖੇਡ ਕੇ ਬਹਾਰ ਐਸੀ ਲਾਈਏ।

ਦੋਂਨੇਂ ਇੱਕ ਦੂਜੇ ਲਈ ਆਪਾਂ ਵੀ ਗੁਲਾਬ ਫੁੱਲ ਬੱਣ ਜਾਈਏ।

ਸਤਵਿੰਦਰ ਹਰ ਦਿਨ ਸੋਹਣੇ ਸੱਜਣ ਦੇ ਨਾਂਮ ਕਰ ਦੇਈਏ।

ਪਿਆਰ ਦੀ ਇੱਕ ਨਵੀਂ ਦੁਨੀਆਂ ਨੂੰ ਰਲ-ਮਿਲ ਕੇ ਵਸਾਈਏ।

ਨਫ਼ਰਤ ਕਰਨ ਵਾਲਿਆਂ ਤੋਂ ਅਸੀਂ ਇੱਕ ਪਾਸੇ ਹੱਟ ਜਾਈਏ।

Comments

Popular Posts