ਅਸੀਂ ਤੇਰਾ ਸਵਾਗਤ ਕਰਦੇ ਰਹਿ ਗਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਤੁਸੀਂ ਆਪਣੀਆਂ ਖ਼ੂਬੀਆਂ ਵੀ ਦੱਸ ਗਏ।
ਲੋਕੀ ਸ਼ੱਕੀ ਹੁੰਦੇ ਨੇ, ਜ਼ਾਹਿਰ ਕਰ ਵੀ ਗਏ।
ਧੋਖੇ ਵਾਜ ਵੀ ਹੁੰਦੇ ਅਹਿਸਾਸ ਦੁਆ ਗਏ।
ਤੁਸੀਂ ਇਕੱਲੇ ਔਗੁਣ ਹੀ ਸਾਡੇ ਪਰਖ ਗਏ।
ਚੰਗੇ ਕੀਤੇ ਕੰਮ ਸਾਰੇ ਖੂਹ ਵਿੱਚ ਸੁੱਟ ਗਏ।
ਦੱਸਾਂ ਕੀ ਯਾਰ ਸਾਡੇ ਅੱਜ ਚੇਤੇ ਭੁੱਲ ਗਏ।
ਸਾਡਾ ਤਾਂ ਤੁਸੀਂ ਚਿਹਰਾ ਦੇਖ ਕੇ ਡਰ ਗਏ।
ਅਸੀਂ ਤੇਰਾ ਸਵਾਗਤ ਕਰਦੇ ਰਹਿ ਗਏ।
ਸਤਵਿੰਦਰ ਤੇਰੇ ਕੋਲੋਂ ਉਹ ਮੁੱਖ ਮੋੜ ਗਏ।
ਉਸ ਨੂੰ ਨਵੇਂ ਖ਼ੂਬਸੂਰਤ ਯਾਰ ਹੋਰ ਮਿਲ ਗਏ।
ਹੁਣ ਤਾਂ ਸੱਤੀ ਤੇਰੇ ਵਰਗੇ ਬਥੇਰੇ ਮਿਲ ਗਏ।
Comments
Post a Comment