ਅੱਖਾਂ ਦੇ ਵਿੱਚੋਂ ਹੱਦੋਂ ਵੱਧ ਨਸ਼ਾ ਹੁੰਦਾ
ਸਤਵਿੰਦਰ
ਕੌਰ
ਸੱਤੀ
(ਕੈਲਗਰੀ) - ਕਨੇਡਾ
ਹਰ ਕੋਈ ਕਾਸੇਦਾ ਨਸ਼ਾ ਕਰਦਾ। ਕੋਈ ਸ਼ਰਾਬ ਦਾ ਨਸ਼ਾ ਕਰਦਾ।
ਅ਼ਫ਼ੀਮ ਡੋਡੇ, ਸੂਖੇ ਚ ਨਸ਼ਾ ਹੁੰਦਾ। ਖ਼ਸ-ਖ਼ਸ ਵਿੱਚ ਵੀ ਨਸ਼ਾ ਹੁੰਦਾ।
ਪੈਸੇ ਦਾ ਤਾਂ ਹੱਦੋ ਵੱਧ ਨਸ਼ਾ ਹੁੰਦਾ। ਗਰੀਬਾਂ ਦਾ ਭੋਜਨ ਨਸ਼ਾ ਹੁੰਦਾ।
ਆਗੂਆਂ ਨੂੰ ਕੁਰਸੀ ਦਾ ਨਸ਼ਾ ਹੁੰਦਾ। ਮਾਂ ਨੂੰ ਧੀ-ਪੁੱਤ ਦਾ ਨਸ਼ਾ ਹੁੰਦਾ।
ਸੱਤੀ ਹਰ ਸ਼ੈਹ ਰੱਬ ਦਾ ਨਸ਼ਾ ਦਿੰਦਾ। ਭਗਤਾਂ ਨੂੰ ਬੰਦਗੀ ਦਾ ਨਸ਼ਾ ਹੁੰਦਾ।
ਸਾਨੂੰ ਉਹਦੀ ਯਾਦ ਦਾ ਨਸ਼ਾ ਹੁੰਦਾ। ਸਤਵਿੰਦਰ ਨੂੰ ਪਿਆਰ ਦਾ ਨਸ਼ਾ ਹੁੰਦਾ।
ਆਸ਼ਕਾਂ ਨੂੰ ਮਹਿਬੂਬ ਦਾ ਨਸ਼ਾ ਹੁੰਦਾ। ਅੱਖਾਂ ਦੇ ਵਿੱਚੋਂ ਹੱਦੋਂ ਵੱਧ ਨਸ਼ਾ ਹੁੰਦਾ।
ਮੋਡਿਆਂ ਤੋਂ ਥੁਕੇ ਜਵਾਨੀ ਦਾ ਨਸ਼ਾ ਹੁੰਦਾ। ਸੂਰਮੇ ਨੂੰ ਕੁਰਬਾਨੀ ਦਾ ਨਸ਼ਾ ਹੁੰਦਾ।
Comments
Post a Comment