ਦੇਖੋ ਨਵੀਂ ਜੋੜੀ ਨੱਚਦੀ ਗਿੱਧੇ ਵਿੱਚਕਾਰ

ਸਤਵਿੰਦਰ ਸੱਤੀ (

ਕੈਲਗਰੀ

) -

ਕਨੇਡਾ

 

ਦੇਖੋ ਨਵੀਂ ਜੋੜੀ ਨੱਚਦੀ, ਗਿੱਧੇ ਵਿੱਚਕਾਰ। ਸਬ ਕੋਈ ਚਾਹੇ ਨੱਚਣਾਂ, ਨਵੀਂ ਜੋੜੀ ਦੇ ਨਾਲ।

 

ਕਿੰਨੇ-ਕਿੰਨੇ ਨੱਚਣਾਂ, ਨਵੀਂ ਜੋੜੀ ਦੇ ਨਾਲ। ਆਜੋ ਜਿੰਨੇ-ਜਿੰਨੇ ਨੱਚਣਾਂ, ਵੱਹਟੀ ਲਾੜੇ ਨਾਲ।

 

ਭਰਾਵਾਂ ਨੇ ਨੱਚਣਾਂ, ਨਵੀਂ ਜੋੜੀ ਦੇ ਨਾਲ। ਭਰਜਾਂਈਆਂ ਨੇ ਨੱਚਣਾਂ, ਨਵੀਂ ਜੋੜੀ ਦੇ ਨਾਲ।

 

ਭੈਣਾਂ ਨੇ ਨੱਚਣਾਂ, ਵੀਰੇ ਭਾਬੀ ਦੇ ਨਾਲ। ਸਾਲੀਆਂ ਨੇ ਨੱਚਣਾਂ, ਭੈਣ-ਜੀਜੇ ਦੇ ਨਾਲ।

 

ਸੱਸ-ਸੌਹੁਰੇ ਨੇ ਨੱਚਣਾਂ, ਨੂੰਹ-ਪੁੱਤ ਦੇ ਨਾਲ। ਸੱਸ-ਸੌਹੁਰੇ ਨੇ ਨੱਚਣਾਂ, ਧੀ-ਜਮਾਂਈ ਦੇ ਨਾਲ।

 

ਹਰ ਕੋਈ ਚਹੁੰਦਾ ਨੱਚਣਾਂ, ਨਵੀਂ ਜੋੜੀ ਦੇ ਨਾਲ। ਸਾਰਿਆਂ ਨੇ ਨੱਚਣਾਂ, ਨਵੀਂ ਜੋੜੀ ਦੇ ਨਾਲ।

 

ਦੇਖੋ ਨਵੀਂ ਜੋੜੀ ਨੱਚਦੀ, ਗਿੱਧੇ ਵਿੱਚਕਾਰ। ਹਰ ਕੋਈ ਚਾਹੇ ਨੱਚਣਾਂ, ਨਵੀਂ ਜੋੜੀ ਦੇ ਨਾਲ।

 

ਆਜੋ ਕਿੰਨੇ-ਕਿੰਨੇ ਨੱਚਣਾਂ, ਨਵੀਂ ਜੋੜੀ ਦੇ ਨਾਲ। ਆਜੋ ਜਿੰਨੇ-ਜਿੰਨੇ ਨੱਚਣਾਂ, ਵੱਹਟੀ ਲਾੜੇ ਨਾਲ।

 

ਫੁਫੜਾਂ, ਮਾਸੜਾਂ, ਮਾਮਿਆਂ ਦੀ ਦੇਖੋ, ਭੰਗੜੇ ਦੀ ਚਾਲ। ਧਰਤੀ ਪੂਰੀ, ਹਿਲਦੀ ਭੰਗੜੇ ਨਾਲ।

 

ਸਾਰੇ ਸ਼ਰੀਕੇ ਨੇ ਨੱਚਣਾਂ, ਨਵੀਂ ਜੋੜੀ ਦੇ ਨਾਲ। ਯਾਰਾਂ ਦੋਸਤਾਂ ਨੇ ਨੱਚਣਾਂ, ਨਵੀਂ ਜੋੜੀ ਦੇ ਨਾਲ।

 

ਭੂਆਂ, ਮਾਸੀਆਂ ਆ ਗਈਆਂ, ਬੰਨ ਕੇ ਡਾਰ। ਸਤਵਿੰਦਰ

ਨੇ ਨੱਚਣਾਂ, ਸਾਰੀਆਂ ਜੋੜੀਆਂ ਨੇ ਨਾਲ।

 

ਸੱਤੀ ਨੇ ਨੱਚਣਾਂ, ਸਾਰਿਆਂ ਦੇ ਨਾਲ। ਅਸਾਂ ਤਾਂ ਨੱਚਣਾਂ, ਮਾਮੀਆ, ਚਾਚੀਆਂ, ਤਾਂਈਆਂ ਦੇ ਨਾਲ।

 

ਡੈਡੀ ਜੀ ਨੇ ਨੱਚਣਾਂ, ਖੁਸ਼ੀਆਂ ਨਾਲ। ਮੰਮੀ ਜੀ ਸਿੱਟਦੀ ਨੱਚਦੀ, ਨਵੀਂ ਜੋੜੀ ਉਤੋਂ ਨੋਟ ਬਾਰ।

 

ਦੇਖੋ ਨਵੀਂ ਜੋੜੀ ਨੱਚਦੀ, ਗਿੱਧੇ ਵਿੱਚਕਾਰ। ਸੱਤੀ  ਕੋਈ ਚਾਹੇ ਨੱਚਣਾਂ, ਨਵੀਂ ਜੋੜੀ ਦੇ ਨਾਲ।

 

ਆਜੋ ਕਿੰਨੇ-ਕਿੰਨੇ ਨੱਚਣਾਂ, ਨਵੀਂ ਜੋੜੀ ਦੇ ਨਾਲ। ਆਜੋ ਜਿੰਨੇ-ਜਿੰਨੇ ਨੱਚਣਾਂ, ਵੱਹਟੀ ਲਾੜੇ ਨਾਲ।


Comments

Popular Posts