ਦੇਖੀ ਚੱਲ ਜ਼ਮਾਨਾਂ ਕੀ ਕਰਦਾ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਸੋਹਣੀ ਸੂਰਤ ਵੱਲ ਹਰ ਕੋਈ ਝਾਕਦਾ। ਜੋ ਰੂਹ ਦਾ ਭੁੱਖਾ ਦਰਸ਼ਨ ਕਰਕੇ ਰੱਜਦਾ।
ਕੀਮਤੀ ਚੀਜ਼ਾਂ ਉਤੇ ਕਰੀਏ ਪਰਦਾ। ਚੋਰ, ਠੱਗ ਰਹਿੰਦਾ ਦਿਨ ਰਾਤ ਮਾਲ ਭਾਲਦਾ।
ਕਾਂ ਕੁੱਤੇ ਕੋਲ ਭੋਜਨ ਨਹੀਂ ਰੱਖੀਦਾ। ਦਿਸੇ ਖਾਂਣ ਨੂੰ ਮੂੰਹ ਪਾਉਣੋਂ ਨਹੀਂ ਕਦੇ ਹੱਟਦਾ।
ਬਿੱਲੀਆਂ ਸਿਰਹਾਣੇ ਨਹੀਂ ਦੁੱਧ ਜੰਮਦਾ। ਬਿੱਲੀ ਬਿੰਦੇ ਝੱਟੇ ਦੇਖ਼ਦੀ ਕਿੰਨਾ ਕੁ ਬੱਚਦਾ।
ਘੁੱਟ-ਘੁੱਟ ਕਰਕੇ ਸਾਰਾ ਹੀ ਖਿੱਚਤਾ। ਰੱਜ ਕੇ ਦੁੱਧ ਨਾਲ ਭਾਂਡਾ ਮੂੰਧਾ ਵੀ ਮਾਰਤਾ।
ਝੋਟੇ ਵਾਲੇ ਘਰੋਂ ਲੱਸੀ ਕਿਥੋ ਭਾਲਦਾ? ਕੱਟੀ, ਵੱਛੀ, ਮੱਝ, ਗਾਂ ਕਿਉਂ ਨਹੀਂ ਪਾਲਦਾ?
ਹੋਜੂਗਾ ਦਹੀਂ, ਦੁੱਧ, ਘਿਉ ਘਰਦਾ। ਕੁੜੀਆਂ ਬਗੈਰ ਵਿਹੜਾ ਸੁੰਨਾਂ-ਸੁੰਨਾਂ ਲੱਗਦਾ।
ਘਰ ਹੋਵੇ ਬਹੂ ਬੇਟੀ ਜੀਅ ਲੱਗਦਾ। ਮਾਂ ਭੈਣ ਦੇ ਨਾਲ ਹਰ ਕੋਈ ਹੱਸਦਾ ਖੇਡਦਾ।
ਅੱਜ ਦਾ ਸਮਾਜ ਕੁੜੀਆਂ, ਬਹੂਆਂ ਮਾਰਦਾ। ਪੁੱਤ ਹੀ ਜੰਮਣਾਂ ਕਈਆਂ ਨੂੰ ਲੱਗਦਾ।
ਬਾਪੂ ਦੀ ਕਮਾਂਈ ਉਤੇ ਮੌਜ਼ ਜੋ ਮਾਰਦਾ। ਨਿੱਤ ਨਵਾਂ ਕੱਪੜਾ ਪਾਉਣ ਨੂੰ ਭਾਲਦਾ।
ਖਾਵੇ ਪੀਵੇ ਚੰਗਾ ਮੋਂਢਿਆਂ ਨੂੰ ਛੰਡਦਾ। ਮਿੱਤਰਾਂ ਦੇ ਵਿੱਚ ਧੋਣ ਊਚੀ ਕਰੀ ਰੱਖਦਾ।
ਸੱਤੀ ਐਸਾ ਬੰਦਾ ਹਰ ਸਮੇਂ ਵਿਹਲਾ ਰਹਿੰਦਾ। ਉਹ ਨਹੀਂ ਕੋਈ ਕੰਮ ਕਾਰ ਕਰਦਾ।
ਗੱਲੀ ਬਾਤੀ ਅੰਬਰਾਂ ਤੇ ਪਤੰਗ ਚਾੜ੍ਹਦਾ। ਕੀ ਕਰੂ ਜੋ ਹੱਥ ਪੈਰ ਨਹੀਂ ਮਾਰਦਾ?
ਸਤਵਿੰਦਰ ਦੇਖੀ ਚੱਲ ਜ਼ਮਾਨਾਂ ਕੀ ਕਰਦਾ। ਕਿਸੇ ਦੇ ਕਹੇ ਕੋਈ ਨਹੀਂ ਸੁਧਰਦਾ।

Comments
Post a Comment