ਸਾਵਧਾਨ ਜਾਗਰਤ ਸਰੀਰ ਨੂੰ ਕਰਕੇ ਰੱਖਦੇ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
ਬੰਦੇ ਭਗਵਾਨ ਵਰਗੇ ਜਰੂਰ, ਭਗਵਾਨ ਨਹੀਂ ਬੱਣਦੇ। ਗੱਲੀ ਬਾਤੀ ਸਮਾਂਧੀਆਂ ਨਹੀਂ ਲਗਾਉਂਦੇ।
ਉਹਦੀ ਯਾਦ ਵਿੱਚ ਬੈਠ ਕੇ ਰੱਬ-ਰੱਬ ਧਿਆਉਦੇ। ਕਈ ਗ੍ਰਹਿਸਤੀ ਚਲਾ ਕੇ ਭਗਤੀ ਕਰਦੇ।
ਮਨ ਧਿਆਨ ਦੀ ਬਿਰਤੀ ਇਕਾਗਰ ਕਰਦੇ। ਸਾਵਧਾਨ ਜਾਗਰਤ ਸਰੀਰ ਨੂੰ ਕਰਕੇ ਰੱਖਦੇ।
ਮਨ ਸਰੀਰ ਦੇ ਟਿੱਕਾ ਨੂੰ ਸਮਾਧੀ ਦੱਸਦੇ। ਸੱਤੀ ਸਮਾਧੀ ਵਿੱਚ ਚੇਤਨ ਮਨ ਜਾਗਤ ਰਹਿੰਦੇ।
ਸਤਵਿੰਦਰ ਪੜ੍ਹ, ਲਿਖ ਕੇ ਮਨ ਨੂੰ ਜੋੜਦੇ। ਅਸੀ ਰੱਬ ਦੀ ਜੋਤ ਤੋਂ ਹਰ ਰੋਜ਼ ਸ਼ਕਤੀ ਮੰਗਦੇ।
ਅਸੀ ਉਸ ਰੱਬ ਕੋਲੋ ਉਰਜਾ ਪਾਵਰ ਲੈਦੇ। ਤਾਂਹੀ ਤਾਂ ਕਲਮ ਦੀ ਲਿਖਤ ਵਿੱਚ ਦਮ ਭਰਦੇ।

Comments

Popular Posts