ਭੋਲਾ ਜਿਹਾ ਬਣਇਆ ਤੂੰ ਬੜਾ ਫਬਾ

-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ

ਤੈਨੂੰ ਵੀ ਖੇਡਣ ਨੂੰ ਮੇਰਾ ਹੀ ਦਿਲ ਲੱਭਾ। ਮੇਰਾ ਝੱਲਾ ਦਿਲ ਤੇਰੇ ਮੁੱਖ ਦੇ ਡੁਬਾ

ਭੋਲਾ ਜਿਹਾ ਬਣਇਆ ਤੂੰ ਬੜਾ ਫਬਾ। ਤੂੰ ਤਾਂ ਮੈਨੂੰ ਸੱਚੀ ਆਪਣਾ ਜਿਹਾ ਲੱਗਾ।

ਤੂੰ ਦਿਲ ਮੇਰੇ ਵਿੱਚ ਤੀਰ ਬਣ ਖੁਬਾਦਿਲ ਮੇਰੇ ਨੂੰ ਤੂੰ ਘਾਇਲ ਕਰ ਦਿੱਤਾ।

ਬਿਮਾਰ ਕਰ ਦਿਲ ਕਬਜ਼ੇ ਵਿੱਚ ਕੀਤਾ। ਜੋਗੀ ਬਣ ਤੂੰ ਤਾਂ ਮੈਨੂੰ ਕੀਲ ਲਿੱਤਾ।

ਬਣ ਕੇ ਬੀਨ ਵਾਂਗ ਮੈਨੂੰ ਵੱਸ ਕੀਤਾ। ਲੈ ਕੇ ਦੋਨੇਂ ਬਾਂਹਾਂ ਵਿੱਚ ਬੇਹੋਸ਼ ਕੀਤਾ।

ਦੇਖ ਸਹਾਰਾ ਤੇਰਾ ਮੋਢਾ ਥਮ ਲਿੱਤਾ ਸੱਤੀ ਦਾ ਦਿਲ ਖਿਡਾਉਣ ਬਣਾਂ ਦਿੱਤਾ।

ਸਤਵਿੰਦਰ ਨੂੰ ਭੁੰਜੇ ਸਿੱਟ ਤੋੜ ਦਿੱਤਾ। ਬਣ ਕੇ ਸਹਾਰਾ ਤੂੰ ਮੋਢਾ ਕੱਢ ਦਿੱਤਾ।

ਮੈਨੂੰ ਤੂੰ ਵੀ ਬੇਸਹਾਰਾ ਕਰ ਦਿੱਤਾ। ਅਸੀਂ ਹੁਣ ਖ਼ਸਮ ਵੱਡਾ ਸਾਹਿਬ ਰੱਬ ਕੀਤਾ।

 

Comments

Popular Posts