ਭਾਗ 28 ਨੌਜਵਾਨ ਬੱਚੇ
ਮਾਂ-ਬਾਪ ਦੀ ਕਿੰਨੀ ਕੁ ਸੇਵਾ ਕਰਦੇ ਹਨ? ਬੁੱਝੋ ਮਨ ਵਿੱਚ ਕੀ?
ਮਾਂ-ਬਾਪ ਦੀ ਕਿੰਨੀ ਕੁ ਸੇਵਾ
ਕਰਦੇ ਹਨ?
ਸਤਵਿੰਦਰ ਕੌਰ
ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਬੁੱਢਿਆਂ ਦੀ ਮਦਦ ਲਈ ਕੋਈ
ਸਖ਼ਤ ਕਾਨੂੰਨ ਹੋਣਾ ਚਾਹੀਦਾ ਹੈ। ਜੇ ਜਵਾਨ ਧੀਆਂ-ਪੁੱਤਰ ਬੁੱਢਿਆਂ ਮਾਪਿਆਂ ਤੋਂ ਧੱਕੇ, ਧੋਖੇ, ਚੋਰੀ ਨਾਲ ਜਾਇਦਾਦ, ਧੰਨ
ਖੋਂਹਦੇ ਹਨ। ਇਸ ਵੱਲ ਕਾਨੂੰਨ ਨੂੰ ਛੇਤੀ ਤੋਂ ਛੇਤੀ ਧਿਆਨ ਦੇ ਕੇ ਮਸਲਾ ਹੱਲ ਕਰਨਾ ਚਾਹੀਦਾ ਹੈ।
ਬੁੱਢੇ ਮਾਪੇ ਵਿਲਕਦੇ ਰਹਿੰਦੇ ਹਨ। ਉਨ੍ਹਾਂ ਦੀ ਸਮਾਜ ਤੇ ਅਦਾਲਤ ਵਿੱਚ ਕਿਤੇ ਵੀ ਸੁਣਵਾਈ ਨਹੀਂ
ਹੈ। ਜਵਾਨੀ ਵਿੱਚ ਕਈ ਤਾਂ ਸ਼ੈਲਟਰ, ਆਸ਼ਰਮ ਨੂੰ ਕੁੱਝ ਵੀ ਦਾਨ ਨਹੀਂ ਕਰਦੇ। ਜੇ ਹਰ ਕੋਈ ਜਵਾਨੀ ਵਿੱਚ ਹੀ ਆਪ ਦੇ ਧੀਆਂ-ਪੁੱਤਰਾ
ਦੇ ਪਾਲਨ ਵਾਂਗ ਸ਼ੈਲਟਰ,ਆਸ਼ਰਮ
ਬਣਵਾਉਣੇ ਚਾਹੀਦੇ ਹਨ। ਸ਼ੈਲਟਰ, ਆਸ਼ਰਮ ਹੋਣਗੇ
ਤਾਂ ਬੁਢਾਪਾ ਸੌਖਾ ਲੰਘ ਜਾਵੇਗਾ। ਬੁੱਢਿਆਂ ਮਾਪਿਆਂ ਦੀ ਸੰਭਾਲ ਲਈ ਸ਼ੈਲਰ, ਆਸ਼ਰਮ ਖੋਲਣੇ ਚਾਹੀਦੇ ਹਨ। ਉਨ੍ਹਾਂ ਦੀ ਪਰਪਾਟੀ ਮਰਜ਼ੀ ਤੋਂ ਬਗੈਰ
ਜਿਉਂਦੇ ਜੀਅ ਵੰਡਣੀ ਨਹੀਂ ਚਾਹੀਦੀ। ਬਾਬੇ ਸਰਵਣ ਦੇ ਮਰਦੇ ਹੀ ਉਸ ਦੀ ਜ਼ਮੀਨ 20 ਕਿੱਲੇ ਚਾਰ
ਪੁੱਤਰਾ ਨੇ ਵੰਡ ਲਈ। ਮਾਂ ਨੂੰ ਘਰ ਜ਼ਮੀਨ ਵਿੱਚੋਂ ਹਿੱਸਾ ਨਹੀਂ ਦਿੱਤਾ। ਸਗੋਂ ਉਸ ਦਾ ਮੰਜਾ
ਡੰਗਰਾਂ ਕੋਲ ਡਾਹ ਦਿੱਤਾ। ਡੰਗਰਾਂ ਦੀ ਸੰਭਾਲ ਤੇ ਰਾਖੀ ਕਰਾਉਂਦੇ ਸੀ। ਉਸ ਨੂੰ ਰੋਟੀ ਉਦੋਂ
ਦਿੰਦੇ ਸੀ। ਜਦੋਂ ਚੇਤਾ ਆਉਂਦਾ ਸੀ। ਖ਼ਰਬੂਜ਼ੇ ਨੂੰ ਦੇਖ ਕੇ ਖ਼ਰਬੂਜ਼ਾ ਰੰਗ ਫੜਦਾ ਹੈ। ਇੰਨਾ ਦੇ
ਗੁਆਂਢ ਵਿੱਚ ਪਤੀ ਤੇ ਪੁੱਤਰ ਨੇ ਮਿਲ ਕੇ ਘਰ ਦੀ ਔਰਤ ਨੂੰ ਘਰੋਂ ਬਾਹਰ ਕੱਢ ਦਿੱਤਾ। ਉਹ ਲੋਕਾਂ
ਦੇ ਕੰਧੀ-ਕੌਲੀ ਲੱਗ ਕੇ ਰਾਤ ਕੱਟ ਲੈਂਦੀ ਸੀ। ਗੁਰਦੁਆਰੇ ਸਾਹਿਬ ਜਾ ਕੇ ਰੋਟੀ ਖਾਦੀ ਸੀ।
ਗੁਰਦੁਆਰਿਆਂ ਸਾਹਿਬ ਵਿੱਚ ਚਾਹ, ਦਾਲ
ਪਰਸ਼ਾਦਿਆਂ ਦੇ ਲੰਗਰ ਚੱਲਦੇ ਹਨ। ਹਰ ਕੋਈ ਗ਼ਰੀਬ, ਅਮੀਰ ਗੁਰੂ ਦਾ ਲੰਗਰ ਖਾ ਸਕਦਾ ਹੈ। ਹੈਰਾਨੀ ਹੁੰਦੀ ਜਦੋਂ ਜਵਾਨ
ਧੀਆਂ-ਪੁੱਤਰ ਬੁੱਢਿਆਂ ਮਾਪਿਆਂ ਨੂੰ ਦੁਨੀਆ ਵਿੱਚ ਰੁਲਨ ਲਈ ਛੱਡ ਦਿੰਦੇ ਹਨ। ਦੁਨੀਆ ਦੀ ਕੋਈ ਸ਼ਰਮ
ਨਹੀਂ ਹੁੰਦੀ। ਜਵਾਨ ਧੀਆਂ-ਪੁੱਤਰ ਬੁੱਢਿਆਂ ਮਾਪਿਆਂ ਦੇ ਘਰ ਜਾਇਦਾਦ ਸੰਭਾਲ ਲੈਂਦੇ ਹਨ। ਮਾਪੇ
ਸਾਰੇ ਉਮਰ ਕਮਾਈਆਂ ਕਰਦੇ ਮਰ ਜਾਂਦੇ ਹਨ। ਘਰ ਜਾਇਦਾਦ ਦੇ ਹੱਕਦਾਰ ਜਵਾਨ ਧੀਆਂ-ਪੁੱਤਰ ਬਣ ਜਾਂਦੇ
ਹਨ। ਬੁਢਾਪੇ ਦੀ ਉਮਰ ਵਿੱਚ ਐਸੀ ਹਾਲਤ ਵਿੱਚ ਮਾਪੇ ਕਿਧਰ ਜਾਣ।
ਸਰਵਣ ਦੇ ਵੱਡੇ ਮੁੰਡੇ ਨਾਲ
ਉਸ ਦੇ ਪੁੱਤਰ ਨੇ ਵੀ ਧੋਖੇ ਨਾਲ ਸਾਰੀ ਜਾਇਦਾਦ ਤੇ ਘਰ ਆਪ ਦੇ ਨਾਮ ਕਰਾ ਲਏ ਸੀ। ਇੱਕ ਰਾਤ ਉਹ
ਸੁੱਤਾ ਪਿਆ ਸੀ। ਉਸ ਨੂੰ ਸ਼ੂਗਰ ਦੀਆਂ ਗੋਲੀਆਂ ਦੀ ਥਾਂ ਨੀਂਦ ਦੀਆਂ ਗੋਲੀਆਂ ਦੇ ਦਿੱਤੀਆਂ। ਸੁੱਤੇ
ਪਏ ਤੋਂ ਹੀ ਵਸੀਅਤ ਉੱਤੇ ਅੰਗੂਠਾ ਲਿਆ ਲਿਆ। ਬਹੁਤ ਜ਼ਿਆਦਾ ਬਲੱਡ ਸ਼ੂਗਰ ਹੋਣ ਨਾਲ ਇੱਕ ਪੈਰ ਤੇ
ਹੱਥ ਡਾਕਟਰਾਂ ਨੇ ਵੱਢ ਦਿੱਤੇ ਸਨ। ਮੁੰਡੇ ਨੇ ਉਸ ਨੂੰ ਪਿੰਗਲਵਾੜੇ ਛੱਡ ਆਦਾ ਸੀ।
ਨੌਜਵਾਨ ਬੱਚੇ ਮਾਂ-ਬਾਪ ਦੀ
ਕਿੰਨੀ ਕੁ ਸੇਵਾ ਕਰਦੇ ਹਨ? ਇਹ
ਬੁੱਢੇ ਹੋਣ ਤੋਂ ਪਹਿਲਾਂ ਹੀ ਅਜਾਮਾ ਲਿਆ ਕਰੋ। ਕਦੇ-ਕਦੇ ਧੀਆਂ ਪੁੱਤਰਾਂ ਦੀ ਕਮਾਈ ਵਿਚੋਂ ਵੀ
ਪੈਸੇ ਮੰਗ ਲਿਆ ਕਰੋ। ਦੇਖ ਲਿਆ ਕਰੋ। ਕੀ ਘਰ ਦੇ ਖ਼ਰਚਿਆਂ ਵਿੱਚ ਹਿੱਸਾ ਵੰਡਾਉਂਦੇ ਹਨ? ਜਾਂ ਕੀ ਮਾਪਿਆਂ ਦੀ ਕਮਾਈ ਹੀ ਹੜੱਪਣੀ ਚਾਹੁੰਦੇ ਹਨ? ਐਸੇ ਧੀਆਂ
ਪੁੱਤਰ ਮਾਪਿਆਂ ਦੀ ਬੁਢਾਪੇ ਵਿੱਚ ਕਿਹੜੀ ਸੇਵਾ ਕਰਨਗੇ? ਧੀਆਂ ਪੁੱਤਰ ਕਿੰਨਾ ਕੁ ਕਹਿਣਾ ਮੰਨਦੇ ਹਨ? ਜੇ ਗੱਲ ਨਹੀਂ ਸੁਣਦੇ। ਮਾਪੇ ਆਪ ਦਾ ਭਵਿੱਖ ਧੀਆਂ ਪੁੱਤਰਾਂ ਵਿਚੋਂ
ਦੇਖ ਸਕਦੇ ਹਨ।
ਜਦੋਂ ਬੱਚੇ ਜਵਾਨ ਹੋ ਜਾਂਦੇ
ਹਨ। ਨੌਜਵਾਨ ਬੱਚੇ ਮਾਪਿਆਂ ਦੇ ਹੱਥੋਂ ਤੀਰ ਵਾਂਗ ਨਿਕਲ ਜਾਂਦੇ ਹਨ। ਬੱਚੇ ਹੀ ਮਾਪਿਆਂ ਦੇ ਬਾਪ
ਬਣ ਜਾਂਦੇ ਹਨ। ਕਈ ਨੌਜਵਾਨ ਧੀਆਂ-ਪੁੱਤਰ ਐਸੇ ਹਨ। ਉਨ੍ਹਾਂ ਨੂੰ ਮਾਪਿਆਂ ਦੀ ਜਾਇਦਾਦ ਹੀ ਚਾਹੀਦੀ
ਹੁੰਦੀ ਹੈ। ਮਾਪਿਆਂ ਜਾਂ ਹੋਰ ਕਿਸੇ ਲਾਈਫ਼ ਪਾਰਟਨਰ, ਰਿਸ਼ਤੇਦਾਰ ਨਾਲ ਕੋਈ ਮਤਲਬ ਨਹੀਂ ਹੁੰਦਾ ਹੈ। ਪੈਸੇ ਦੇ ਪੁੱਤ ਬਣ
ਜਾਂਦੇ ਹਨ। ਕਈ ਲਾਈਫ਼ ਪਟਨਰ, ਦੋਸਤਾਂ, ਰਿਸ਼ਤੇਦਾਰਾਂ ਨੂੰ ਵੀ ਧੋਖਾ ਦੇ ਦਿੰਦੇ ਹਨ। ਕਈ ਇੰਨਾ ਨਾਲ ਮਿਲ ਕੇ
ਮਾਪਿਆਂ ਨੂੰ ਵੀ ਬਰਬਾਦ ਕਰ ਦਿੰਦੇ ਹਨ। ਬੁੱਢੇ ਹੋ ਰਹੇ ਮਾਪਿਆਂ ਨੂੰ ਕਿਸੇ ਪਾਸੇ ਦਾ ਨਹੀਂ
ਛੱਡਦੇ। ਮਾਪਿਆਂ ਦੀ ਖੱਟੀ ਕਮਾਈ ਸੰਭਾਲ ਲੈਂਦੇ ਹਨ। ਮਾਪੇ ਸਾਰੀ ਉਮਰ ਕਮਾਈ ਕਰਦੇ ਹਨ। ਧੀਆਂ
ਪੁੱਤਰਾਂ ਨੂੰ ਪਾਲਦੇ, ਪੜ੍ਹਾਉਂਦੇ
ਹਨ। ਜਵਾਨ ਹੋਏ ਧੀਆਂ ਪੁੱਤਰ ਸਾਰਾ ਮਾਲ ਸਮੇਟ ਲੈਂਦੇ ਹਨ। ਸਾਰਾ ਕੁੱਝ ਸੰਭਾਲ ਵੀ ਲੈਂਦੇ ਹਨ।
ਮਾਪਿਆਂ ਨੂੰ ਖ਼ਾਲੀ ਕਰ ਕੇ ਮਾਜ਼ ਦਿੰਦੇ ਹਨ। ਖ਼ਾਲੀ ਹੱਥ ਕਰ ਕੇ ਧਾਰਮਿਕ ਸਥਾਨਾਂ ‘ਤੇ ਤੋਰ ਦਿੰਦੇ ਹਨ। ਮਾਪੇ ਜਿੰਨਾ ਬੱਚਿਆ ਨੂੰ ਪਾਲ, ਪੜ੍ਹਾ ਕੇ ਜਵਾਨ ਕਰਦੇ ਹਨ। ਕਮਾਈ ਕਰਨ ਦੇ ਜੋਗ ਬਣਾਉਂਦੇ ਹਨ। ਉਹੀ
ਵੱਡੇ ਹੋ ਕੇ ਮਾਪਿਆ ਨੂੰ ਹੈਰਾਨ ਕਰਦੇ ਹਨ। ਕਈ ਮਾਪੇ ਤਾਂ ਦਰ-ਦਰ, ਥਾਂ-ਥਾਂ ਭਟਕਦੇ ਫਿਰਦੇ ਹਨ। ਪਸ਼ੂਆਂ ਵਾਲੀ ਜ਼ਿੰਦਗੀ ਜਿਉਂਦੇ ਹਨ।
ਬੁੱਢਿਆਂ ਨੂੰ ਖਾਣ-ਪੀਣ ਪਹਿਨਣ ਨੂੰ ਵੀ ਠੀਕ ਤਰਾ ਨਹੀਂ ਮਿਲਦਾ। ਦਵਾਈ ਲਈ ਤਰਸਦੇ ਹਨ। ਕੋਈ ਹਾਲ
ਨਹੀਂ ਪੁੱਛਦਾ। ਸਾਰੀ ਉਮਰ ਦੀ ਕਮਾਈ ਤਾਂ ਨੌਜਵਾਨ ਧੀਆਂ-ਪੁੱਤਰਾਂ ਨੂੰ ਲੁਟਾ ਚੁੱਕੇ ਹੁੰਦੇ ਹਨ।
ਜੇ ਮਾਪੇ ਹੱਥੀ ਧੰਨ ਦੌਲਤ ਨਹੀਂ ਦਿੰਦੇ। ਧੀਆਂ-ਪੁੱਤਰ ਚੋਰੀ ਕਰ ਲੈਂਦੇ ਹਨ। ਧੋਖੇ ਨਾਲ ਆਪ ਦੇ
ਨਾਮ ਕਰਾ ਲੈਂਦੇ ਹਨ। ਅਦਾਲਤਾਂ ਵੀ ਬੁੱਢਿਆਂ ਦਾ ਸਾਥ ਨਹੀਂ ਦਿੰਦੀਆਂ। ਬੁੱਢੇ ਬੰਦੇ ਦੀ ਕਿਤੇ
ਸੁਣਵਾਈ ਨਹੀਂ ਹੈ। ਸਗੋਂ ਔਰਤਾਂ ਦਾ ਹੋਰ ਵੀ ਬਹੁਤ ਬੁਰਾ ਹਾਲ ਹੈ। ਬੰਦਾ ਤਾਂ ਇੱਧਰ-ਉੱਧਰ ਲੱਗ
ਕੇ ਦਿਨ ਕੱਟ ਲਵੇਗਾ। ਬੁੱਢੀ ਔਰਤ ਕਿਥੇ ਜਾਵੇਗੀ? ਬੁੱਢੀ ਔਰਤ ਨੂੰ ਕੋਈ ਨਹੀਂ ਝੱਲਦਾ। ਆਪ ਦੇ ਜੰਮੇ ਧੀਆਂ-ਪੁੱਤਰਾਂ ਹੀ
ਮਾਪਿਆ ਦਾ ਪੱਤਾ ਕੱਟ ਦਿੰਦੇ ਹਨ। ਜਿਹੜੇ ਧੀਆਂ-ਪੁੱਤਰਾਂ ਨੂੰ ਲਾਡਾਂ ਨਾਲ ਪਾਲਿਆ ਹੁੰਦਾ ਹੈ।
ਮਾਪੇ ਆਪਣੇ ਮੂੰਹ ਵਿੱਚ ਬੁਰਕੀ ਪਾਉਣ ਦੀ ਥਾਂ ਪਹਿਲਾਂ ਬੱਚਿਆਂ ਨੂੰ ਖਾਣ ਨੂੰ ਦਿੰਦੇ ਹਨ। ਚੰਗੀ
ਤਾਕਤਵਰ ਖ਼ੁਰਾਕ ਦਿੰਦੇ ਹਨ। ਮਾਪੇ ਆਪ ਬੱਚਿਆਂ ਦੀ ਜੂਠ ਖਾਂਦੇ ਹਨ। ਕਈ ਬੱਚੇ ਮਾਪਿਆਂ ਦੇ ਹੋਸ਼
ਉਡਾ ਦਿੰਦੇ ਹਨ। ਜ਼ਿਆਦਾਤਰ ਨੌਜਵਾਨ ਬੱਚੇ ਮਾਪਿਆਂ ਦੀ ਪ੍ਰਵਾਹ ਨਹੀਂ ਕਰਦੇ। ਮਾਪਿਆਂ ਦੀ ਥਾਂ ਹੋਰ
ਲੋਕਾਂ ਦੀ ਗੱਲ ਮੰਨਦੇ ਹਨ। ਲੋਕਾਂ ‘ਤੇ ਵੱਧ ਭਰੋਸਾ ਕਰਦੇ ਹਨ। ਮਾਪਿਆਂ ਨਾਲੋਂ ਲੋਕਾਂ ਦੀ ਹੀ
ਇੱਜ਼ਤ ਕਰਦੇ ਹਨ। ਮਾਪੇ ਹਾਰੇ ਹੋਏ ਜੁਆਰੀ ਵਾਂਗ ਨੌਜਵਾਨ ਧੀਆਂ-ਪੁੱਤਰਾਂ ਦੇ ਹੱਥਾਂ ਵੱਲ ਦੇਖਦੇ
ਹਨ।
Comments
Post a Comment