ਰੱਬ ਦੇਵੇ ਰੁੱਖੀ ਮਿਸੀ ਯਾਰੋ ਰੱਖੀਦੀ ਨਹੀਂ ਝਾਕ ਹੋਰ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ
ਕਰੀ ਚੱਲ ਮੇਹਰਾਂ ਰੱਬਾਂ ਕਾਸੇ ਹੋਰ ਦੀ ਨੀ ਲੋੜ।
ਤੂੰ ਕਲਮ ਫੜਾ ਦਿੱਤੀ ਤਲਵਾਰ ਦੀ ਨਹੀਂ ਲੋੜ।
ਸ਼ਬਦਾਂ ਦੇ ਨਾਲ ਵਿੰਨਾਂ ਦਿਲ ਨਾਲੇ ਦੇਵਾਂ ਜੋੜ।
ਪਿਆਰ ਸਬ ਨੂੰ ਕਰੀਏ ਵਧੀ ਜਾਵੇ ਹੋਰ-ਹੋਰ।
ਭਾਵੇਂ ਆਉਣ ਦਿਉ ਲੂਣ ਮਿਰਚਾਂ ਵਾਲੀਆਂ ਹੋਰ।
ਰੋਟੀਆਂ ਦੀ ਭੁੱਖ ਲੱਗੀ ਕੁੱਝ ਚਾਹੀਦਾ ਨੀ ਹੋਰ।
ਭਾਵੇਂ ਚਾਹ ਦੀ ਘੁੱਟ ਭੋਰਾ ਸਾਨੂੰ ਪਾ ਦਿਉ ਹੋਰ।
ਰੁੱਖੀ ਮਿੱਸੀ ਖਾ ਕੇ ਮੇਹਨਤ ਕਰੀਏ ਭੋਰਾ ਹੋਰ।
ਛੱਤੀ ਪਦਾਰਥ ਖਾ ਕੇ ਢਿੱਡ ਦੁੱਖਦਾ ਜ਼ੋਰੋ-ਜ਼ੋਰ।
ਖਾ ਕੇ ਮੁਫ਼ਤ ਦੇ ਬਫ਼ੇ ਪੈਂਦਾ ਲੂਜ਼ ਮੋਸ਼ਨਾਂ ਦਾ ਜ਼ੋਰ।
ਬਾਰ-ਬਾਰ ਜਾ ਕੇ ਸਰੀਰ ਵਿੱਚੋਂ ਮੁੱਕ ਜਾਵੇ ਜ਼ੋਰ।
ਰੱਬਾ ਬੱਚਾਈ ਚੱਲ ਸੱਤੀ ਨੂੰ ਦਾਵਤਾਂ ਦੀ ਨਹੀਂ ਲੋੜ।
ਮੁਫ਼ਤ ਦੀਆਂ ਚੀਜ਼ਾਂ ਉਤੇ ਅੱਖਾ ਦੀ ਲਾਈਆਂ ਝੋਰ।
ਰੱਬ ਦੇ ਭੰਡਾਰੇ ਵਿੱਚੋਂ ਮੰਗ ਜੋ ਤੂੰ ਮੰਗਣਾਂ ਹੋਰ-ਹੋਰ।
ਸੂਕੇ ਮੇਵੇ ਫਰੂਟ ਸੈਲਡ ਤਾਜ਼ਾ ਭਾਵੇਂ ਖਾਈ ਜਾਉ ਹੋਰ।
ਸੱਬ-ਪਿਜ਼ੇ-ਬਰਗਰ ਖਾਣ ਦਾ ਰਹਿੰਦਾ ਹਰ ਰੋਜ਼ ਜ਼ੋਰ।
ਸਤਵਿੰਦਰ ਸੱਬ-ਪਿਜ਼ੇ-ਬਰਗਰਾਂ ਤੋਂ ਮੁੜਗੀ ਨੱਕ-ਤੋੜ।
ਰਿਸ਼ਵਤ ਦੇਈਦਾ ਨਾਂ ਲਈਦੀ ਸਾਨੂੰ ਕੰਮ ਬੜੇ ਨੇ ਹੋਰ।
ਰੱਬ ਦੇਵੇ ਰੁੱਖੀ ਮਿਸੀ ਯਾਰੋ ਰੱਖੀਦੀ ਨਹੀਂ ਝਾਕ ਹੋਰ।
ਰੁੱਖੀ ਮਿਸੀ ਖਾ ਕੇ ਸੱਚੀ-ਮੂਚੀਂ ਚਿੰਤਾ ਨਹੀਂ ਰਹਿੰਦੀ ਹੋਰ।
ਦੇਸ਼ਾਂ ਪ੍ਰਦੇਸ਼ਾਂ ਵਿੱਚ ਸੱਤੀ ਫਿਰਦੇ ਕੋਈ ਲਾਲਚ ਨਹੀ ਹੋਰ।
ਸਤਵਿੰਦਰ ਤੰਦਰੁਸਤ ਚਾਹੀਦਾ ਰੱਬਾ ਕੋਈ ਮੰਗ ਨਹੀ ਹੋਰ।
Comments
Post a Comment