ਧੰਨ, ਧੀ-ਪੁੱਤ ਇਕ ਸਾਹ ਨਹੀਂ ਦਿੰਦਾ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ satwinder_7@hotmail.com
ਹਰ ਇੱਕ ਦਿਨ ਚੜ੍ਹ ਕੇ ਢਲ ਜਾਂਦਾ। ਬਗੈਰ ਰੁਕਿਆਂ ਸਮਾਂ ਮੁੱਕਦਾ ਜਾਂਦਾ।
ਜੀਅ ਕਰੇ ਸਮੇਂ ਨੂੰ ਫੜ ਕੇ ਰੋਕਲਾਂ। ਜੇ ਸਮੇਂ ਵਾਂਗ ਚੱਲਣਾਂ ਮੈਂ ਆਪ ਸਿੱਖਲਾਂ।
ਦੁਨੀਆਂ ਦੀ ਰਫ਼ਤਾਰ ਵੀ ਤੇਜ਼ ਆ। ਅੱਗੇ ਲੰਘਣੇ ਦੀ ਲੋਕੋ ਦੋੜ ਲੱਗੀ ਆ।
ਹਰ ਕੋਈ ਦਿਸਦਾ ਭੱਜਿਆ ਫਿਰਦਾ। ਦੂਜੇ ਤੋਂ ਵੱਧ ਧੰਨ ਇਕੱਠਾ ਹੈ ਕਰਦਾ।
ਧੰਨ ਵਿਚੋਂ ਸੁਖ ਖੁਸੀਆਂ ਹੈ ਲੱਭਦਾ। ਜਿੰਦਗੀ ਵਿੱਚ ਕੁੱਝ ਪੱਲੇ ਨਹੀਂ ਪੈਦਾ।
ਸੱਤੀ ਆ ਗਿਆ ਦਿਨ ਸਬ ਛੱਡਤਾ। ਸਤਵਿੰਦਰ ਮੌਤ ਨੇ ਜਦੋਂ ਗਲਾ ਦੱਬਤਾ।
ਧੀ-ਪੁੱਤ, ਧੰਨ ਇਕ ਸਾਹ ਨਹੀਂ ਦਿੰਦਾ। ਕੋਈ ਮੁਰਦਾ ਘਰ ਵਿੱਚ ਨਹੀਂ ਰੱਖਦਾ।
ਨਿੱਕਲਿਆ ਦਮ ਕੌਡੀਆਂ ਵਾਂਗ ਰੁਲਦਾ। ਜਾਲਿਆ, ਤਾਰਿਆ ਮਿੱਟੀ ਚ ਦੱਬਤਾ।
ਮਰੇ ਬੰਦੇ ਨੂੰ ਕੋਈ ਮਿਸ ਨਹੀਂ ਕਰਦਾ। ਸਬ ਧੰਨ ਪਿਆਰ ਲੈਣੇ ਨੂੰ ਚੱਕਰ ਚੱਲਦਾ।
ਮੂੰਹ ਉਤੇ ਹਰ ਕੋਈ ਬੱਲੇ-ਬੱਲੇ ਕਰਦਾ। ਪਿੱਠ ਪਿਛੇ ਪ੍ਰਸੰਸਾ ਦਲੇਰ ਬੰਦਾ ਕਰਦਾ।

Comments

Popular Posts