ਉਸੇ ਨੂੰ ਬੇਗਾਨੀ ਲੱਗਦੀ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਹਰ ਬਾਰ ਤੈਨੂੰ ਮੈਂ ਹੀ ਦਿਸਦੀ।
ਜਿੱਤਾ ਦਿੰਦਾ ਯਾਰ ਮੈਂ ਹਰਦੀ।
ਤੈਨੂੰ ਮੇਰੀ ਫਿਰਆਦ ਨੀ ਸੁਣਦੀ।
ਨਾਂ ਮੇਰੀ ਹੰਝੂਆਂ ਦੀ ਝੜੀ ਦਿਸਦੀ।
ਰੱਬ ਤੇਰੀ ਖੁਦਾਈ ਮੇਰੇ ਕਿਸ ਕੰਮਦੀ
ਦੇ ਲਾ ਦੁੱਖ, ਦੁੱਖਾ ਤੋਂ ਨਾਂ ਇਹ ਡਰਦੀ।
ਮੁਸੀਬਤਾ ਨੂੰ ਦੇਖ ਕੇ ਵੀ ਨਹੀਂ ਮਰਦੀ ।
ਉਮਰ ਪਤਾ ਨਹੀਂ ਲੰਮੀ ਹੋਰ ਵੱਧਦੀ।
ਇਹ ਉਮਰ ਮੁੱਕ ਕਿਉਂ ਨਹੀਂ ਜਾਂਦੀ।
ਉਮਰ ਕਾਹਤੋਂ ਜਾਂਦੀ ਹੋਰ ਲੱਗਦੀ
ਸੱਤੀ ਕਹਤੋਂ ਤੂੰ ਆਪਣਾਂ ਸਮਝਦੀ।
ਆਪਣਾਂ ਸਮਝ ਜਿੰਨੂ ਪਿਆਰ ਕਰਦੀ।
ਸਤਵਿੰਦਰ ਤੂੰ ਉਸੇ ਨੂੰ ਬੇਗਾਨੀ ਲੱਗਦੀ।
ਇਹ ਜਿੰਦ ਧੋਖੇ ਖਾਂਣੌ ਕਿਉਂ ਨਹੀ ਹੱਟਦੀ
ਦਿਲ ਆਪਣੇ ਨੂੰ ਉਹਦੇ ਪੈਰਾਂ ਚ ਰੋਲਦੀ।
ਮਾਰ ਠੋਕਰ ਸੱਤੀ ਰੱਸਤੇ ਵਿਚੋਂ ਪਰੇ ਕਰਤੀ।
ਤੂੰ ਤਾਂ ਠੋਕਰਾਂ ਨੇ ਤੋੜ ਚੂਰ-ਚੂਰ ਕਰਤੀ।
ਤਾਂਹੀ ਹਰ ਇੱਕ ਦੇ ਪੈਰਾਂ ਦੀ ਧੂੜ ਬੱਣਗੀ।

Comments

Popular Posts