ਦਿਲ ਕਬ਼ਜ਼ੇ ਵਿੱਚ ਕੀਤਾ ਸੀ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਤੈਨੂੰ ਵੀ ਖੇਡਣ ਨੂੰ ਮੇਰਾ ਹੀ ਦਿਲ ਲੱਭਾ ਸੀ।
ਮੇਰਾ ਝੱਲਾ ਦਿਲ ਤੇਰੇ ਮੁੱਖ ਦੇ ਡੁਬਾ ਸੀ।
ਭੋਲਾ ਜਿਹਾ ਬੱਣਇਆ ਤੂੰ ਬੜਾ ਫੱਬਾ ਸੀ।
ਤੂੰ ਤਾਂ ਮੈਨੂੰ ਸੱਚੀ ਆਪਣਾ ਜਿਹਾ ਲੱਗਾ।
ਤੂੰ ਦਿਲ ਮੇਰੇ ਵਿੱਚ ਤੀਰ ਬੱਣ ਖੁੱਬਾ ਸੀ।
ਦਿਲ ਮੇਰੇ ਨੂੰ ਤੂੰ ਘਇਲ ਕਰ ਦਿੱਤਾ ਸੀ।
ਬਿਮਾਰ ਕਰ ਦਿਲ ਕਬ਼ਜ਼ੇ ਵਿੱਚ ਕੀਤਾ ਸੀ।
ਜੋਗੀ ਬੱਣ ਤੂੰ ਤਾਂ ਮੈਨੂੰ ਕੀਲ ਲੀਤਾ ਸੀ।
ਬੱਣ ਕੇ ਬੀਨ ਵਾਂਗ ਮੈਨੂੰ ਵੱਸ ਕੀਤਾ ਸੀ।
ਲੈ ਕੇ ਦੋਂਨੇਂ ਬਾਹਾਂ ਵਿੱਚ ਬੇਹੋਸ਼ ਕੀਤਾ ਸੀ।
ਦੇਖ ਸਹਾਰਾ ਤੇਰਾ ਮੋਢਾ ਥੱਮ ਲੀਤਾ ਸੀ।
ਸੱਤੀ ਦਾ ਦਿਲ ਖਿਡਾਉਣ ਬੱਣਾਂ ਲੀਤਾ ਸੀ।
ਸਤਵਿੰਦਰ ਨੂੰ ਭੂਜੇ ਸਿੱਟ ਤੋੜ ਦਿੱਤਾ ਸੀ।
ਬੱਣ ਕੇ ਸਹਾਰਾ ਤੂੰ ਮੋਢਾ ਕੱਢ ਲੀਤਾ ਸੀ।
ਮੈਨੂੰ ਤੂੰ ਵੀ ਬੇਸਹਾਰਾ ਕਰ ਦਿੱਤਾ ਸੀ।

Comments

Popular Posts